ਦ੍ਰੌਪਦੀ ਮੁਰਮੂ: ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰ ਕਿਹੜੀ ਪ੍ਰਕਿਰਿਆ ਵਿਚੋਂ ਲੰਘਦੇ ਹਨ

ਐੱਨਡੀਏ ਵੱਲੋਂ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੌਪਦੀ ਮੁਰਮੂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।

ਤਸਵੀਰ ਸਰੋਤ, IRPD

ਤਸਵੀਰ ਕੈਪਸ਼ਨ, ਐੱਨਡੀਏ ਵੱਲੋਂ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੌਪਦੀ ਮੁਰਮੂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।

ਝਾਰਖੰਡ ਦੀ ਸਾਬਕਾ ਰਾਜਪਾਲ ਤੇ ਆਦਿਵਾਸੀ ਨੇਤਾ ਦ੍ਰੌਪਦੀ ਮੁਰਮੂ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਇਸ ਤਰ੍ਹਾਂ ਉਹ ਦੇਸ਼ ਦੇ ਪਹਿਲੇ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣ ਗਏ ਹਨ।

ਭਾਰਤ ਦੇ ਸੱਤਾਧਾਰੀ ਗਠਜੋੜ ਐੱਨਡੀਏ ਦੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਜਸਵੰਤ ਸਿਨਹਾ ਨੂੰ ਹਰਾਇਆ ਹੈ।

ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਤੀਜਾ ਗੇੜ ਖ਼ਤਮ ਹੋਣ ਤੱਕ ਉਨ੍ਹਾਂ ਨੇ 50 ਫੀਸਦੀ ਵੋਟਾਂ ਦਾ ਅੰਕੜਾ ਪਾਰ ਕਰ ਲਿਆ ਸੀ।

ਰਾਸ਼ਟਰਪਤੀ ਦੀ ਚੋਣ ਹਾਰੇ ਜਸਵੰਤ ਸਿਨਹਾ ਨੇ ਇੱਕ ਟਵੀਟ ਰਾਹੀ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਚੋਣ ਜਿੱਤਣ ਦੀ ਵਧਾਈ ਦਿੱਤੀ ਹੈ।

ਰਾਸ਼ਟਰਪਤੀ ਚੋਣਾਂ ਦਾ ਐਲਾਨ

ਭਾਰਤ ਦੇ ਚੋਣ ਕਮਿਸ਼ਨ ਵਲੋਂ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਐਲਾਨੀਆਂ ਤਾਰੀਖ਼ਾ ਮੁਤਾਬਕ 18 ਜੁਲਾਈ ਨੂੰ ਚੋਣ ਅਮਲ ਹੋਇਆ।

18 ਜੁਲਾਈ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਲਈ ਪੋਲਿੰਗ ਹੋਈ ਅਤੇ 21 ਜੁਲਾਈ ਨੂੰ ਚੋਣ ਨਤੀਜੇ ਦਾ ਐਲਾਨ ਕੀਤਾ ਗਿਆ।

ਐੱਨਡੀਏ ਵੱਲੋਂ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੌਪਦੀ ਮੁਰਮੂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ।

ਕਾਂਗਰਸ ਟੀਐਮਸੀ ਅਤੇ ਐੱਨਸੀਪੀ ਸਮੇਤ ਬਾਕੀ ਵਿਰੋਧੀ ਦਲਾਂ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ।

ਇਨ੍ਹਾਂ ਚੋਣਾਂ ਲਈ ਨਾਮਜ਼ਦਗੀ 29 ਜੂਨ ਤੱਕ ਹੋਈਆਂ ਸਨ।

ਆਮ ਆਦਮੀ ਪਾਰਟੀ ਨੇ ਯਸ਼ਵੰਤ ਸਿਨਹਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦ੍ਰੌਪਦੀ ਮੁਰਮੂ ਦਾ ਸਮਰਥਨ ਕੀਤਾ।

ਇਸ ਤਰ੍ਹਾਂ ਵਿਰੋਧੀ ਪਾਰਟੀਆਂ ਵਿਚੋਂ ਸ਼ਿਵ ਸੈਨਾ ਵੀ ਦ੍ਰੌਪਦੀ ਮੁਰਮੂ ਦੇ ਸਮਰਥਨ ਦਾ ਐਲਾਨ ਕੀਤਾ ਸੀ।

ਵੀਡੀਓ ਕੈਪਸ਼ਨ, ਦ੍ਰੌਪਦੀ ਮੁਰਮੂ: ਆਦਿਵਾਸੀ ਆਗੂ ਨੂੰ ਭਾਜਪਾ ਨੇ ਰਾਸ਼ਟਰਪਤੀ ਉਮੀਦਵਾਰ ਲਈ ਕਿਉਂ ਚੁਣਿਆ

ਆਓ ਇਸ ਰਿਪੋਰਟ ਰਾਹੀ ਸਮਝੀਏ ਕਿ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ।

ਰਾਸ਼ਟਰਪਤੀ ਚੋਣਾਂ ਕਿਵੇਂ ਹੁੰਦੀਆਂ ਹਨ

ਭਾਰਤ ਦੇ ਰਾਸ਼ਟਰਪਤੀ ਦੀ ਚੋਣ ਇਲੈਕਟੋਰਲ ਕਾਲਜ ਦੁਆਰਾ ਕੀਤੀ ਜਾਂਦੀ ਹੈ। ਇਸ ਦਾ ਹਿੱਸਾ ਹੁੰਦੇ ਹਨ ਲੋਕ ਸਭਾ, ਰਾਜ ਸਭਾ ਦੇ ਸੰਸਦ ਮੈਂਬਰ ਅਤੇ ਵਿਧਾਨ ਸਭਾ ਦੇ ਵਿਧਾਇਕ।

ਵਿਧਾਨ ਪ੍ਰੀਸ਼ਦ ਦੇ ਮੈਂਬਰ ਇਸ ਦਾ ਹਿੱਸਾ ਨਹੀਂ ਹੁੰਦੇ। ਲੋਕ ਸਭਾ ਤੇ ਰਾਜ ਸਭਾ ਦੇ ਨਾਮਜ਼ਦ ਮੈਂਬਰ ਵੀ ਇਸ ਦਾ ਹਿੱਸਾ ਨਹੀਂ ਹੁੰਦੇ।

ਭਾਰਤ ਦੇ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਹ ਦੁਬਾਰਾ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਸਕਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਹ ਦੁਬਾਰਾ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਸਕਦੇ ਹਨ।

ਇਨ੍ਹਾਂ ਚੋਣਾਂ ਵਿੱਚ ਹਰ ਮੈਂਬਰ ਦੇ ਵੋਟ ਦਾ ਵੱਖਰਾ ਵੱਖਰਾ ਮੁੱਲ ਹੁੰਦਾ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਹਰ ਵੋਟ ਦਾ ਇੱਕੋ ਮੁੱਲ ਹੁੰਦਾ ਹੈ ਜਦੋਂ ਕਿ ਵਿਧਾਨ ਸਭਾ ਮੈਂਬਰ ਦੇ ਮਾਮਲੇ ਵਿੱਚ ਇਹ ਵੱਖਰਾ-ਵੱਖਰਾ ਹੁੰਦਾ ਹੈ।

ਇਹ ਸੂਬੇ ਦੀ ਜਨਸੰਖਿਆ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ।

ਰਾਸ਼ਟਰਪਤੀ ਚੋਣਾਂ ਬਾਰੇ ਇੱਕ ਖਾਸ ਗੱਲ ਹੈ ਕਿ ਇਨ੍ਹਾਂ ਵਿੱਚ ਮਸ਼ੀਨ ਦੀ ਵਰਤੋਂ ਨਹੀਂ ਹੁੰਦੀ।

ਇਹ ਵੀ ਪੜ੍ਹੋ:

ਜੇ ਰਾਸ਼ਟਰਪਤੀ ਚੋਣਾਂ 'ਚ ਬਰਾਬਰ ਵੋਟਾਂ ਪੈਣ ਤਾਂ ਚੋਣ ਕਿਵੇਂ ਹੁੰਦੀ ਹੈ

ਭਾਰਤ ਦੇ ਸੰਵਿਧਾਨ ਵਿੱਚ ਇਸ ਬਾਰੇ ਕੋਈ ਜ਼ਿਕਰ ਨਹੀਂ ਹੈ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਲੈ ਕੇ ਜੋ 1952 ਵਿੱਚ ਬਣਿਆ ਹੋਇਆ ਕਾਨੂੰਨ ਹੈ, ਉਸ ਵਿੱਚ ਵੀ ਇਸ ਬਾਰੇ ਕੋਈ ਜ਼ਿਕਰ ਨਹੀਂ ਹੈ।

ਦਰਅਸਲ ਅਜਿਹੀ ਸਥਿਤੀ ਕਦੇ ਪੈਦਾ ਵੀ ਨਹੀਂ ਹੋਈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਇਸ ਦੀ ਸੰਭਾਵਨਾ ਲੱਗਦੀ ਹੈ।

ਕੀ ਰਾਸ਼ਟਰਪਤੀ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦਾ ਰਾਜਨੀਤਕ ਜੀਵਨ ਖ਼ਤਮ ਹੋ ਜਾਂਦਾ ਹੈ

ਭਾਰਤ ਦੇ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਹ ਦੁਬਾਰਾ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਸਕਦੇ ਹਨ।

ਕਾਰਜਕਾਲ ਪੂਰਾ ਹੋਣ ਤੋਂ ਬਾਅਦ ਵੀ ਰਾਸ਼ਟਰਪਤੀ ਆਪਣੇ ਰਾਜਨੀਤਕ ਜੀਵਨ ਵਿੱਚ ਸਰਗਰਮ ਰਹਿ ਸਕਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਰਜਕਾਲ ਪੂਰਾ ਹੋਣ ਤੋਂ ਬਾਅਦ ਵੀ ਰਾਸ਼ਟਰਪਤੀ ਆਪਣੇ ਰਾਜਨੀਤਕ ਜੀਵਨ ਵਿੱਚ ਸਰਗਰਮ ਰਹਿ ਸਕਦੇ ਹਨ।

ਕਾਰਜਕਾਲ ਪੂਰਾ ਹੋਣ ਤੋਂ ਬਾਅਦ ਵੀ ਉਹ ਆਪਣੇ ਰਾਜਨੀਤਕ ਜੀਵਨ ਵਿੱਚ ਰਹਿ ਸਕਦੇ ਹਨ।

ਇਸ ਨਾਲ ਇਹ ਵੀ ਸੁਭਾਵਿਕ ਹੈ ਕਿ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਉੱਤੇ ਰਹਿਣ ਤੋਂ ਬਾਅਦ ਰਾਸ਼ਟਰਪਤੀ ਸੰਸਦ, ਵਿਧਾਇਕ ਜਾਂ ਰਾਜਪਾਲ ਬਣਨਾ ਪਸੰਦ ਨਹੀਂ ਕਰਨਗੇ।

ਭਾਰਤ ਵਿੱਚ ਰਾਸ਼ਟਰਪਤੀ ਅਹੁਦੇ ਦੀ ਅਹਿਮੀਅਤ ਅਤੇ ਅਧਿਕਾਰ

ਭਾਰਤ ਵਿੱਚ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਆਪਣੇ-ਆਪਣੇ ਅਧਿਕਾਰ ਖੇਤਰ ਹਨ।

ਭਾਰਤ ਦੇ ਰਾਸ਼ਟਰਪਤੀ ਕੋਲ ਸ਼ਕਤੀਆਂ ਹੁੰਦੀਆਂ ਹਨ, ਜਿਸ ਨੂੰ ਆਪ ਜਾਂ ਆਪਣੇ ਅਧਿਕਾਰੀਆਂ ਰਾਹੀਂ ਵਰਤ ਸਕਦੇ ਹਨ।

Banner

ਭਾਰਤ ਦੇ ਹੁਣ ਤੱਕ ਦੇ ਰਾਸ਼ਟਰਪਤੀ

  • ਡਾ ਰਾਜਿੰਦਰ ਪ੍ਰਸਾਦ (1884-1963)
  • ਡਾ ਸਰਵਪੱਲੀ ਰਾਧਾਕ੍ਰਿਸ਼ਨਨ (1888-1975)
  • ਡਾ ਜ਼ਾਕਿਰ ਹੁਸੈਨ (1897-1969)
  • ਵਰਾਗਿਰੀ ਵੈਂਕਟ ਗਿਰੀ (1894-1980)
  • ਡਾ ਫ਼ਖਰੂਦੀਨ ਅਲੀ ਅਹਿਮਦ (1905-1977)
  • ਨੀਲਮ ਸੰਜੀਵ ਰੈਡੀ (1913-1996)
  • ਗਿਆਨੀ ਜ਼ੈਲ ਸਿੰਘ (1916-1994)
  • ਅਰ ਵੈਂਕਟਰਮਨ (1910-2009)
  • ਡਾ ਸ਼ੰਕਰ ਦਿਆਲ ਸ਼ਰਮਾ (1918-1999)
  • ਕੇਆਰ ਨਰਾਇਣਨ (1920 - 2005)
  • ਡਾ ਏਪੀਜੇ ਅਬਦੁਲ ਕਲਾਮ (1931-2015)
  • ਪ੍ਰਤਿਭਾ ਦੇਵੀ ਪਾਟਿਲ (1934-)
  • ਪ੍ਰਣਬ ਮੁਖਰਜੀ (1935-2020)
  • ਰਾਮਨਾਥ ਕੋਵਿੰਦ(1945-)
Banner

ਇਨ੍ਹਾਂ ਸ਼ਕਤੀਆਂ ਵਿੱਚ ਪ੍ਰਧਾਨ ਮੰਤਰੀ ਨਿਯੁਕਤ ਕਰਨਾ ਵੀ ਸ਼ਾਮਿਲ ਹੈ। ਭਾਰਤ ਵਿੱਚ ਕੋਈ ਵੀ ਬਿੱਲ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਕਾਨੂੰਨ ਨਹੀਂ ਬਣ ਸਕਦਾ।

ਭਾਰਤ ਦੇ ਰਾਸ਼ਟਰਪਤੀ ਮਨੀ ਬਿਲ ਨੂੰ ਛੱਡ ਕੇ ਕਿਸੇ ਵੀ ਬਿੱਲ ਨੂੰ ਪੁਨਰ ਵਿਚਾਰ ਲਈ ਵਾਪਸ ਸੰਸਦ ਭੇਜ ਸਕਦੇ ਹਨ।

ਰਾਸ਼ਟਰਪਤੀ ਫੌਜ ਦੇ ਮੁਖੀਆਂ ਨੂੰ ਵੀ ਨਿਯੁਕਤ ਕਰਦੇ ਹਨ।

ਰਾਸ਼ਟਰਪਤੀ ਦੀ ਚੋਣ ਕੌਣ ਲੜ ਸਕਦਾ ਹੈ

ਭਾਰਤ ਦੇ ਰਾਸ਼ਟਰਪਤੀ ਦੀ ਚੋਣ ਲੜਨ ਲਈ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਇਸ ਨਾਲ ਹੀ ਉਮੀਦਵਾਰ ਦੀ ਉਮਰ ਘੱਟ ਤੋਂ ਘੱਟ 35 ਸਾਲ ਹੋਣੀ ਚਾਹੀਦੀ ਹੈ।

ਲੋਕ ਸਭਾ ਦਾ ਮੈਂਬਰ ਹੋਣ ਦੇ ਪਾਤਰਤਾ ਹੋਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਇਲੈਕਟੋਰਲ ਕਾਲਜ ਦੇ 50 ਪ੍ਰਸਤਾਵਕਰਤਾ ਅਤੇ 50 ਸਮਰਥਨ ਕਰਨ ਵਾਲੇ ਵੀ ਹੋਣੇ ਚਾਹੀਦੇ ਹਨ।

ਕੀ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ

ਰਾਸ਼ਟਰਪਤੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਮਹਾਦੋਸ਼ ਰਾਹੀਂ ਹਟਾਇਆ ਜਾ ਸਕਦਾ ਹੈ।

ਇਸ ਲਈ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਵੱਲੋਂ 14 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ।

ਰਾਸ਼ਟਰਪਤੀ ਚੋਣਾਂ ਵਿੱਚ ਜ਼ਿਆਦਾ ਉਮੀਦਵਾਰ ਵੀ ਹੋ ਸਕਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਸ਼ਟਰਪਤੀ ਚੋਣਾਂ ਵਿੱਚ ਜ਼ਿਆਦਾ ਉਮੀਦਵਾਰ ਵੀ ਹੋ ਸਕਦੇ ਹਨ

ਇਸ ਕੰਮ ਲਈ ਘੱਟੋ ਘੱਟ 25 ਫ਼ੀਸਦ ਸੰਸਦ ਮੈਂਬਰਾਂ ਦੇ ਦਸਤਖ਼ਤ ਵੀ ਜ਼ਰੂਰੀ ਹੁੰਦੇ ਹਨ ਜਿਸ ਤੋਂ ਬਾਅਦ ਸਦਨ ਇਸ ਬਾਰੇ ਵਿਚਾਰ ਕਰਦਾ ਹੈ।

ਜੇਕਰ ਦੋ-ਤਿਹਾਈ ਮੈਂਬਰ ਇਸ ਨੂੰ ਮੰਨ ਲੈਣ ਤਾਂ ਫੇਰ ਇਹ ਉੱਪਰਲੇ ਸਦਨ ਵਿੱਚ ਜਾਂਦਾ ਹੈ।

ਦੂਜਾ ਸਦਨ ਇਸ ਦੀ ਜਾਂਚ ਕਰਦਾ ਹੈ ਅਤੇ ਉਸ ਤੋਂ ਬਾਅਦ ਦੋ-ਤਿਹਾਈ ਸਮਰਥਨ ਤੋਂ ਬਾਅਦ ਉਹ ਵੀ ਜੇਕਰ ਇਸ ਨੂੰ ਪਾਸ ਕਰ ਦੇਵੇ ਤਾਂ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਹੋਇਆ ਮੰਨ ਲਿਆ ਜਾਂਦਾ ਹੈ।

ਰਾਸ਼ਟਰਪਤੀ ਚੋਣਾਂ ਲਈ ਦੋ ਹੀ ਉਮੀਦਵਾਰ ਹੁੰਦੇ ਹਨ ਜ਼ਿਆਦਾ ਵੀ ਹੋ ਸਕਦੇ ਹਨ

ਰਾਸ਼ਟਰਪਤੀ ਚੋਣਾਂ ਵਿੱਚ ਜ਼ਿਆਦਾ ਉਮੀਦਵਾਰ ਵੀ ਹੋ ਸਕਦੇ ਹਨ ਪਰ ਉਸ ਲਈ ਸ਼ਰਤ ਇਹ ਹੈ ਕਿ 50 ਸਮਰਥਨ ਕਰਨ ਵਾਲੇ ਅਤੇ 50 ਪ੍ਰਸਤਾਵਕਰਤਾ ਹੋਣ।

ਰਾਸ਼ਟਰਪਤੀ ਮੁਆਫ਼ੀ ਦੇ ਅਧਿਕਾਰ ਦੀ ਵਰਤੋਂ ਆਪਣੇ ਵਿਵੇਕ ਨਾਲ ਕਰਦੇ ਹਨ ਜਾਂ ਮੰਤਰੀ ਪਰਿਸ਼ਦ ਦੀ ਸਲਾਹ ਲੈਂਦੇ ਹਨ

ਕੁਝ ਅਪਰਾਧਿਕ ਮਾਮਲਿਆਂ ਵਿੱਚ ਮੁਆਫੀ ਦੇ ਅਧਿਕਾਰ ਦੀ ਵਰਤੋਂ ਰਾਸ਼ਟਰਪਤੀ ਮੰਤਰੀ ਪਰਿਸ਼ਦ ਦੀ ਸਲਾਹ ਤੋਂ ਬਾਅਦ ਹੀ ਕਰਦੇ ਹਨ।

ਮੰਤਰੀ ਪ੍ਰੀਸ਼ਦ ਵੱਲੋਂ ਰਾਸ਼ਟਰਪਤੀ ਨੂੰ ਕੀ ਸਲਾਹ ਦਿੱਤੀ ਗਈ ਹੈ, ਇਹ ਅਦਾਲਤ ਵਿੱਚ ਵੀ ਪੁੱਛਿਆ ਨਹੀਂ ਜਾ ਸਕਦਾ।

ਕੀ ਹੁਣ ਤੱਕ ਕਿਸੇ ਰਾਸ਼ਟਰਪਤੀ ਦੀ ਨਿਰਵਿਰੋਧ ਚੋਣ ਹੋਈ ਹੈ

ਨੀਲਮ ਸੰਜੀਵ ਰੈਡੀ ਭਾਰਤ ਦੇ ਇਤਿਹਾਸ ਦੇ ਇਕੱਲੇ ਅਜਿਹੇ ਰਾਸ਼ਟਰਪਤੀ ਹਨ ਜੋ ਬਿਨਾਂ ਵਿਰੋਧ ਚੁਣੇ ਗਏ ਸਨ।

ਇਸ ਦੇ ਨਾਲ ਹੀ ਡਾ. ਰਾਜਿੰਦਰ ਪ੍ਰਸਾਦ ਭਾਰਤ ਦੇ ਇਕਮਾਤਰ ਰਾਸ਼ਟਰਪਤੀ ਹਨ, ਜੋ ਦੋ ਵਾਰ ਇਸ ਅਹੁਦੇ 'ਤੇ ਰਹੇ ਹਨ।

ਭਾਰਤ ਦੇ ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ

ਰਾਮਨਾਥ ਕੋਵਿੰਦ ਨੇ ਜੁਲਾਈ 2017 ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ ਉਹ ਬਿਹਾਰ ਦੇ ਰਾਜਪਾਲ ਵੀ ਰਹੇ ਹਨ।

ਸੁਪਰੀਮ ਕੋਰਟ ਤੋਂ ਲੈ ਕੇ ਸੰਸਦ ਤੱਕ ਕੰਮ ਕਰਨ ਦਾ ਤਜਰਬਾ ਉਨ੍ਹਾਂ ਕੋਲ ਹੈ।

ਉਨ੍ਹਾਂ ਦਾ ਜਨਮ 1945 ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਪਿੰਡ ਪ੍ਰੌਖ ਵਿੱਚ ਹੋਇਆ ਸੀ।

ਰਾਮਨਾਥ ਕੋਵਿੰਦ ਨੇ ਜੁਲਾਈ 2017 ਵਿੱਚ ਭਾਰਤ ਦੀ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕੀ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਮਨਾਥ ਕੋਵਿੰਦ ਨੇ ਜੁਲਾਈ 2017 ਵਿੱਚ ਭਾਰਤ ਦੀ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕੀ ਸੀ।

ਉਨ੍ਹਾਂ ਨੇ ਸਕੂਲੀ ਅਤੇ ਉੱਚ ਸਿੱਖਿਆ ਕਾਨਪੁਰ ਤੋਂ ਹੀ ਪ੍ਰਾਪਤ ਕੀਤੀ ਹੈ। ਕਾਨਪੁਰ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਵਕਾਲਤ ਦੀ ਡਿਗਰੀ ਹਾਸਿਲ ਕੀਤੀ ਹੈ।

1977-1979 ਤਕ ਉਹ ਦਿੱਲੀ ਹਾਈ ਕੋਰਟ ਵਿੱਚ ਸਰਕਾਰੀ ਵਕੀਲ ਵੀ ਰਹੇ ਹਨ।

1978 ਵਿੱਚ ਉਹ ਭਾਰਤ ਦੀ ਸੁਪਰੀਮ ਕੋਰਟ ਦੇ ਐਡਵੋਕੇਟ ਆਨ ਰਿਕਾਰਡ ਬਣੇ। 1980-1993 ਦੌਰਾਨ ਉਹ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਸਥਾਈ ਵਕੀਲ ਵੀ ਰਹੇ ਹਨ।

ਰਾਮਨਾਥ ਕੋਵਿੰਦ ਅਪਰੈਲ 1994 ਵਿੱਚ ਰਾਜ ਸਭਾ ਮੈਂਬਰ ਵੀ ਚੁਣੇ ਗਏ ਸਨ। ਮਾਰਚ 2006 ਤੱਕ ਉਹ ਛੇ-ਛੇ ਸਾਲ ਲਈ ਲਗਾਤਾਰ ਦੋ ਵਾਰ ਰਾਜ ਸਭਾ ਮੈਂਬਰ ਰਹੇ।

2015 ਵਿੱਚ ਉਨ੍ਹਾਂ ਨੇ ਬਿਹਾਰ ਦੇ ਰਾਜਪਾਲ ਵਜੋਂ ਸਹੁੰ ਚੁੱਕੀ ਸੀ ਅਤੇ ਇਸ ਤੋਂ ਬਾਅਦ ਉਹ ਦੇਸ਼ ਦੇ 14ਵੇਂ ਰਾਸ਼ਟਰਪਤੀ ਬਣੇ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)