ਪੰਜਾਬ ਚੋਣ ਨਤੀਜੇ : ਕਿਸ ਪਾਰਟੀ ਤੇ ਕਿਸ ਆਗੂ ਦਾ ਵੱਕਾਰ ਕਿੱਥੇ-ਕਿੱਥੇ ਦਾਅ ਉੱਤੇ

ਵੀਡੀਓ ਕੈਪਸ਼ਨ, ਪੰਜਾਬ CM ਲਈ 6 ਚਿਹਰੇ - ਕੀ ਪੌਜ਼ੀਟਿਵ ਤੇ ਕੀ ਨੈਗੇਟਿਵ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਇਸ ਇੰਟਰੈਕਟਿਵ ਨੂੰ ਦੇਖਣ ਲਈ ਆਧੁਨਿਕ ਵੈੱਬ ਬ੍ਰਾਊਜ਼ਰ ਅਤੇ ਸਥਿਰ ਇੰਟਰਨੈੱਟ ਕੁਨੈਕਸ਼ਨ ਦੀ ਜ਼ਰੂਰਤ ਹੈ।

ਹਾਲਾਂਕਿ ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ, ਪਰ ਅਜੇ ਤੱਕ ਕੋਈ ਵੀ ਪਾਰਟੀ ਹਾਰ ਮੰਨਣ ਲਈ ਤਿਆਰ ਨਹੀਂ ਹੈ।

ਅਜਿਹਾ ਇਸ ਲਈ ਕਿਉਂਕਿ ਪਹਿਲੀ ਵਾਰ ਬਹੁ-ਧਿਰੀ ਚੋਣ ਮੁਕਾਬਲੇ ਲੜਨ ਦੌਰਾਨ ਵਾਲੀਆਂ ਸਿਆਸੀ ਪਾਰਟੀ ਦੇ ਦਾਅਵੇ ਬਹੁਤ ਜ਼ਿਆਦਾ ਹਨ।

ਪੰਜਾਬ ਵਿਚ 20 ਫਰਵਰੀ ਨੂੰ ਆਮ ਵਿਧਾਨ ਸਭਾ ਚੋਣਾਂ ਲਈ 117 ਸੀਟਾਂ ਉੱਤੇ ਵੋਟਾਂ ਪਈਆਂ ਹਨ ਅਤੇ ਹੁਣ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋ ਰਹੀ ਹੈ ਅਤੇ ਸੱਤਾ ਹਾਸਲ ਕਰਨ ਲਈ 59 ਵਿਧਾਇਕਾਂ ਦੀ ਲੋੜ ਪਵੇਗੀ।

ਇਨ੍ਹਾਂ ਚੋਣਾਂ ਵਿਚ ਜਿੱਥੇ 2017 ਵਾਂਗ ਆਮ ਆਦਮੀ ਪਾਰਟੀ ਜਿੱਤ ਦਾ ਦਾਅਵਾ ਠੋਕ ਰਹੀ ਹੈ। ਉੱਥੇ ਕਾਂਗਰਸ ਲਗਾਤਾਰ ਸਰਕਾਰ ਬਣਾ ਲੈਣ ਦੀ ਗੱਲ ਕਹਿ ਰਹੀ ਹੈ।

ਅਕਾਲੀ ਦਲ ਤੇ ਬਸਪਾ ਗਠਜੋੜ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਮੁੜ ਸੱਤਾ ਹਾਸਲ ਹੋ ਰਹੀ ਹੈ, ਪਰ ਕੈਪਟਨ ਤੇ ਭਾਜਪਾ ਲੋਕ ਫਤਵਾ ਆਪਣੇ ਹੱਕ ਵਿਚ ਹੋਣ ਦੀ ਗੱਲ ਕਰ ਰਹੇ ਹਨ।

ਇਸ ਰਿਪੋਰਟ ਰਾਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਪਾਰਟੀ ਤੇ ਕਿਸ ਸਿਆਸੀ ਆਗੂ ਦੀ ਸਾਖ਼ ਕਿੱਥੇ ਦਾਅ ਉੱਤੇ ਲੱਗੀ ਹੋਈ ਹੈ।

ਆਮ ਆਦਮੀ ਪਾਰਟੀ

ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਸ਼ਾਇਦ ਇਕਲੌਤੀ ਪਾਰਟੀ ਹੈ ਜੋ ਚਾਹੇਗੀ ਕਿ ਐਗਜ਼ਿਟ ਪੋਲਾਂ ਸੱਚ ਸਾਬਤ ਹੋਣ, ਕਿਉਂਕਿ ਕੁਝ ਐਗਜ਼ਿਟ ਪੋਲਾਂ ਨੇ ਤਾਂ ਉਨ੍ਹਾਂ ਨੂੰ ਕੁੱਲ 117 ਸੀਟਾਂ 'ਚੋਂ 70 ਤੋਂ 100 ਸੀਟਾਂ ਤੱਕ ਵੀ ਦਿੱਤੀਆਂ ਹਨ ।

ਵੀਡੀਓ: ਕਿਸ ਨਾਲ ਹੈ 'ਆਪ' ਦਾ ਮੁਕਾਬਲਾ, ਭਗਵੰਤ ਤੋਂ ਜਾਣੋ

ਵੀਡੀਓ ਕੈਪਸ਼ਨ, ਕਿਸ ਨਾਲ ਹੈ 'ਆਪ' ਦਾ ਮੁਕਾਬਲਾ, ਭਗਵੰਤ ਤੋਂ ਸੁਣੋ ਜਵਾਬ (ਵੀਡੀਓ 5 ਫ਼ਰਵਰੀ 2022 ਦੀ ਹੈ)

ਇਹ ਸੱਚ ਹੈ ਕਿ ਸਾਲ 2017 ਵਿੱਚ ਪੰਜਾਬ ਵਿਚ ਪਹਿਲੀ ਵਾਰ ਚੋਣ ਲੜਨ ਵਾਲੀ ਪਾਰਟੀ ਨੇ ਉਸ ਵੇਲੇ 20 ਸੀਟਾਂ ਜਿੱਤੀਆਂ ਸੀ। ਉਸ ਸਮੇਂ ਆਮ ਆਦਮੀ ਪਾਰਟੀ ਲਈ ਇੱਕ ਅੰਡਰ ਕਰੰਟ ਦਿਖਾਈ ਦੇ ਰਿਹਾ ਸੀ।

ਰਾਜ ਦੇ ਕਈ ਹਿੱਸਿਆਂ ਵਿੱਚ ਬਦਲਾਅ ਦੀ ਇੱਛਾ ਸਪਸ਼ਟ ਸੀ ਅਤੇ 'ਆਪ' ਨੇ ਉਨ੍ਹਾਂ ਨੂੰ ਇੱਕ ਬਦਲ ਪ੍ਰਦਾਨ ਕੀਤਾ।

'ਆਪ' ਇਸ ਵੇਲੇ ਸਿਰਫ਼ ਦਿੱਲੀ ਵਿਚ ਸੱਤਾ ਵਿਚ ਹੈ ਤੇ ਪਾਰਟੀ ਦੇ ਆਗੂਆਂ ਨੇ ਦਾਅਵੇ ਕੀਤੇ ਕਿ ਉਸ ਨੇ ਉੱਥੇ ਵਿੱਦਿਅਕ ਅਤੇ ਸਿਹਤ ਪ੍ਰਣਾਲੀ ਵਿੱਚ ਵੱਡੇ ਪੱਧਰ 'ਤੇ ਸੁਧਾਰ ਕੀਤੇ ਹਨ ਅਤੇ ਦਿੱਲੀ ਵਿੱਚ ਬਿਜਲੀ ਦੇ ਬਿੱਲਾਂ ਵਿੱਚ ਭਾਰੀ ਕਟੌਤੀ ਕੀਤੀ ਹੈ।

ਵੀਡੀਓ: ਇੱਕ ਸਕੂਟੀ ਤੇ ਬੈਂਕ 'ਚ 24 ਹਜ਼ਾਰ ਲੈ ਕੇ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਨੂੰ ਟੱਕਰ ਦੇ ਰਹੀ

ਵੀਡੀਓ ਕੈਪਸ਼ਨ, ਪੰਜਾਬ ਚੌਣਾਂ: ਪੋਲਿੰਗ ਏਜੰਟ ਬਣ ਕੇ ਪਿੰਡ ਦੀ ਕੁੜੀ ਨੇ ਕਿਵੇਂ ਕੀਤੀ MLA ਦੀ ਟਿਕਟ ਹਾਸਿਲ (ਵੀਡੀਓ 3 ਫ਼ਰਵਰੀ 2022 ਦਾ ਹੈ)

ਪਾਰਟੀ ਨੇ ਵਾਅਦਾ ਕੀਤਾ ਕਿ ਇਹ ਸਾਰਾ ਕੁਝ ਹੁਣ ਪੰਜਾਬ ਵਿਚ ਵੀ ਹੋ ਸਕਦਾ ਹੈ। ਇਹ ਗੱਲ ਲੋਕਾਂ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦੀ ਨਜ਼ਰ ਵੀ ਆਈ।

ਸਾਰੀਆਂ ਔਰਤਾਂ ਲਈ 1,000 ਰੁਪਏ ਮਹੀਨੇ ਦੇਣ ਦਾ ਪਾਰਟੀ ਦਾ ਦਾਅਵਾ ਵੀ ਕਾਫ਼ੀ ਚਰਚਾ ਵਿਚ ਰਿਹਾ।

ਪਾਰਟੀ ਜਾਣਦੀ ਹੈ ਕਿ ਇਹ ਉਨ੍ਹਾਂ ਲਈ ਸਭ ਤੋਂ ਵਧੀਆ ਮੌਕਾ ਹੈ ਅਤੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖਦੇ ਹੋਏ, ਕੇਜਰੀਵਾਲ ਤੇ ਭਗਵੰਤ ਮਾਨ ਨੇ ਜ਼ੋਰਦਾਰ ਪ੍ਰਚਾਰ ਕੀਤਾ ਅਤੇ ਇਸ ਵਿਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਣਾ ਸ਼ਾਮਲ ਸੀ।

ਵੀਡੀਓ: ਔਰਤਾਂ ਨੂੰ 1000-2000 ਰੁਪਏ ਦੇ ਸਿਆਸੀ ਵਾਅਦਿਆਂ ਬਾਰੇ ਪੰਜਾਬਣਾਂ ਦੀ ਰਾਇ

ਵੀਡੀਓ ਕੈਪਸ਼ਨ, ਔਰਤਾਂ ਨੂੰ 1000-2000 ਰੁਪਏ ਦੇ ਸਿਆਸੀ ਵਾਅਦਿਆਂ ਬਾਰੇ ਪੰਜਾਬਣਾਂ ਦੀ ਰਾਇ (ਵੀਡੀਓ 12 ਫ਼ਰਵਰੀ 2022 ਦਾ ਹੈ)

ਇਹ ਵੀ ਪੜ੍ਹੋ:

ਪਾਰਟੀ ਪੰਜਾਬ ਨੂੰ ਜਿੱਤ ਕੇ ਫਿਰ ਦੂਜੇ ਰਾਜਾਂ ਵੀ ਦਾਖਲ ਹੋਣ ਦੀ ਕੋਸ਼ਿਸ਼ ਕਰੇਗੀ ਤਾਂ ਕਿ ਉਹ ਇੱਕ ਕੌਮੀ ਪਾਰਟੀ ਵਜੋਂ ਵੇਖੀ ਜਾਵੇ। ਇਸ ਲਈ ਆਮ ਆਦਮੀ ਪਾਰਟੀ ਦੇ ਕੌਮੀ ਪਾਰਟੀ ਵਜੋਂ ਉਭਾਰ ਲ਼ਈ ਜਰੂਰੀ ਹੈ ਕਿ ਉਹ ਪੰਜਾਬ ਵਿਚ ਸੱਤਾ ਹਾਸਲ ਕਰੇ।

ਵੀਡੀਓ: ਸਿਆਸੀ ਪਾਰਟੀਆਂ ਦੇ ਵਾਅਦਿਆਂ ਤੇ ਨੌਜਵਾਨਾਂ ਦੀ ਬੇਇਤਬਾਰੀ ਕਿਉਂ?

ਵੀਡੀਓ ਕੈਪਸ਼ਨ, ਵੀਡੀਓ: ਸਿਆਸੀ ਪਾਰਟੀਆਂ ਦੇ ਵਾਅਦਿਆਂ ਤੇ ਨੌਜਵਾਨਾਂ ਦੀ ਬੇਇਤਬਾਰੀ ਕਿਉਂ? (ਵੀਡੀਓ 27 ਜਨਵਰੀ 2022 ਦਾ ਹੈ)

ਕਾਂਗਰਸ

ਸੱਤਾਧਾਰੀ ਕਾਂਗਰਸ ਲਈ ਸਿਰਫ਼ ਸੂਬਾਈ ਲੀਡਰਸ਼ਿਪ ਹੀ ਨਹੀਂ, ਸਗੋਂ ਹਾਈਕਮਾਂਡ ਦਾ ਵੱਕਾਰ ਵੀ ਦਾਅ 'ਤੇ ਲੱਗਾ ਹੋਇਆ ਹੈ।

ਪੰਜਾਬ ਇਹ ਇੱਕ ਅਜਿਹਾ ਰਾਜ ਹੈ ਜਿਸ ਨੇ 2017 ਵਿੱਚ ਕਾਂਗਰਸ ਨੂੰ ਅਜਿਹੇ ਸਮੇਂ ਵਿੱਚ ਸੱਤਾ ਦਿੱਤੀ ਸੀ ਜਦੋਂ ਮੋਦੀ ਲਹਿਰ ਨੇ ਗੁਆਂਢੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ।

ਚਰਨਜੀਤ ਸਿੰਘ ਚੰਨੀ: 'ਅੱਜ ਤੱਕ ਮੇਰੇ ਖ਼ਿਲਾਫ਼ ਕੋਈ ਸ਼ਿਕਾਇਤ ਹੈ, ਐਂਵੇ ਧੂੰਏ ਦੇ ਪਹਾੜ ਬਣਾਈ ਜਾਂਦੇ ਹਨ'

ਵੀਡੀਓ: ਚਰਨਜੀਤ ਸਿੰਘ ਚੰਨੀ ਨੇ ਕਿਉਂ ਕਿਹਾ,'ਐਂਵੇ ਧੂੰਏ ਦੇ ਪਹਾੜ ਬਣਾਈ ਜਾਂਦੇ ਹਨ'

ਵੀਡੀਓ ਕੈਪਸ਼ਨ, ਚਰਨਜੀਤ ਸਿੰਘ ਚੰਨੀ: ‘ਅੱਜ ਤੱਕ ਮੇਰੇ ਖ਼ਿਲਾਫ਼ ਕੋਈ ਸ਼ਿਕਾਇਤ ਹੈ, ਐਂਵੇ ਧੂੰਏ ਦੇ ਪਹਾੜ ਬਣਾਈ ਜਾਂਦੇ ਹਨ’ (ਵੀਡੀਓ 25 ਜਨਵਰੀ 2022 ਦਾ ਹੈ)

ਹਾਈਕਮਾਂਡ ਨੇ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ।

ਇਸ ਨੇ ਜ਼ਾਹਿਰ ਤੌਰ 'ਤੇ ਦੋ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਚਰਨਜੀਤ ਚੰਨੀ ਨੂੰ ਚੁਣਿਆ। ਜਿਵੇਂ 32 ਪ੍ਰਤੀਸ਼ਤ ਅਨੁਸੂਚਿਤ ਜਾਤੀ ਦੀਆਂ ਵੋਟਾਂ ਅਤੇ ਉਸ ਦਾ "ਆਮ ਆਦਮੀ" ਅਕਸ ਜੋ ਕਿ ਕੈਪਟਨ ਦੇ "ਸ਼ਾਹੀ ਅਤੇ ਪਹੁੰਚ ਤੋਂ ਬਾਹਰ" ਅਕਸ ਦੇ ਉਲਟ ਸੀ।

ਹਾਲਾਂਕਿ, ਪਾਰਟੀ ਦੀ ਅੰਦਰੂਨੀ ਲੜਾਈ ਅਕਸਰ ਪਾਰਟੀ ਨੂੰ ਹਫੜਾ-ਦਫੜੀ ਵਿੱਚ ਧੱਕਦੀ ਰਹੀ ਕਿਉਂਕਿ ਇਸ ਦੇ ਪ੍ਰਧਾਨ ਨਵਜੋਤ ਸਿੱਧੂ ਕਈ ਮੁੱਦਿਆਂ 'ਤੇ ਮੁੱਖ ਮੰਤਰੀ ਦੀ ਜਨਤਕ ਤੌਰ 'ਤੇ ਆਲੋਚਨਾ ਕਰਦੇ ਨਜ਼ਰ ਆਏ।

ਭਾਵੇਂ ਚਰਨਜੀਤ ਸਿੰਘ ਚੰਨੀ ਦੇ ਅਗਵਾਈ ਵਿਚ ਪਾਰਟੀ ਮੁੜ ਪੈਰਾਂ ਸਿਰ ਦਿਖੀ ਪਰ ਨਵਜੋਤ ਸਿੱਧੂ, ਸੁਨੀਲ ਜਾਖੜ ਅਤੇ ਮੁਨੀਸ਼ ਤਿਵਾੜੀ ਵਰਗੇ ਆਗੂਆਂ ਦੀ ਬਿਆਨਬਾਜ਼ੀ ਅਤੇ ਗਰਾਊਂਡ ਉੱਤੇ ਖਿੱਚਧੂੰਹ ਪਾਰਟੀ ਲਈ ਸਮੱਸਿਆ ਬਣ ਸਕਦੀ ਹੈ।

ਕਾਂਗਰਸ ਦੁਆਬੇ ਅਤੇ ਮਾਝੇ ਦੇ ਸਿਰ ਉੱਤੇ ਪੰਜਾਬ ਵਿਚ ਆਪਣੀ ਸੱਤਾ ਬਚਾ ਲੈਣ ਦੇ ਸੁਪਨੇ ਦੇਖ ਰਹੀ ਹੈ।

ਕਾਂਗਰਸ ਦੇ ਨਾਲ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਨਿੱਜੀ ਤੌਰ ਉੱਤੇ ਇਹ ਚੋਣਾਂ ਆਪਣੀ ਸਮਰੱਥਾ ਸਾਬਿਤ ਕਰਨ ਵਾਲਾ ਟੈਸਟ ਹੈ।

ਵੀਡੀਓ: ਮੁੱਖ ਮੰਤਰੀ ਚੰਨੀ ਸਿਰ ਹੈ ਕਰਜ਼ਾ ਤੇ ਸੁਖਬੀਰ ਬਾਦਲ ਕੋਲ ਨਹੀਂ ਹੈ ਆਪਣੀ ਕਾਰ

ਵੀਡੀਓ ਕੈਪਸ਼ਨ, ਮੁੱਖ ਮੰਤਰੀ ਚੰਨੀ ਸਿਰ ਹੈ ਕਰਜ਼ਾ ਤੇ ਸੁਖਬੀਰ ਬਾਦਲ ਕੋਲ ਨਹੀਂ ਹੈ ਆਪਣੀ ਕਾਰ (ਵੀਡੀਓ 4 ਫ਼ਰਵਰੀ 2022 ਦਾ ਹੈ)

ਸ਼੍ਰੋਮਣੀ ਅਕਾਲੀ ਦਲ

2017 ਵਿੱਚ ਪਾਰਟੀ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਕੀਤਾ ਸੀ ਪਰ ਅਕਾਲੀ ਦਲ 15 ਸੀਟਾਂ ਉੱਤੇ ਸਿਮਟ ਗਿਆ ਅਤੇ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਪਾਰਟੀ ਵੀ ਨਹੀਂ ਬਣ ਸਕਿਆ।

ਪੰਜਾਬ ਵਿਚ ਅਕਾਲੀ ਉਹ ਪਾਰਟੀ ਹੈ, ਜਿਸ ਨੂੰ ਹਰ ਪੰਜ ਸਾਲ ਬਾਅਦ ਸੱਤਾ ਵਿਚ ਆਉਣ ਦੀ ਆਦਤ ਪੈ ਗਈ ਹੈ। 2007 ਤੋਂ 2017 ਤੱਕ ਤਾਂ ਪਾਰਟੀ ਨੇ ਲਗਾਤਾਰ 10 ਸਾਲ ਰਾਜ ਕੀਤਾ।

ਹਾਲਾਂਕਿ ਇਸ ਵਾਰ ਚੋਣ ਮੈਦਾਨ ਵਿੱਚ ਇੰਨੀਆਂ ਪਾਰਟੀਆਂ ਦੇ ਹੋਣ ਨਾਲ ਇਹ ਆਸਾਨ ਨਹੀਂ ਹੈ। ਇਹ ਜਰੂਰ ਹੈ ਇਸ ਵਾਰ ਅਕਾਲੀ ਦਲ ਖ਼ਿਲਾਫ ਸੱਤਾ ਵਿਰੋਧੀ ਲਹਿਰ ਨਹੀਂ ਹੈ ਅਤੇ ਪਾਰਟੀ ਨੇ ਚੋਣਾਂ ਕਾਫੀ ਯੋਜਨਾਬੱਧ ਤਰੀਕੇ ਨਾਲ ਲੜੀਆਂ ਹਨ।

ਇਨ੍ਹਾਂ ਚੋਣਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਨੇ ਦੂਜੀਆਂ ਪਾਰਟੀਆਂ ਤੋਂ ਬਹੁਤ ਪਹਿਲਾਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਸੀ।

ਵੀਡੀਓ: ਸੁਖਬੀਰ ਦਾ ਦਾਅਵਾ,'ਸਾਡੀ ਸਰਕਾਰ ਆਈ ਤਾਂ ਚੰਨੀ ਦੇ ਸਾਰੇ ਫ਼ੈਸਲੇ ਰਿਵੀਊ ਹੋਣਗੇ'

ਵੀਡੀਓ ਕੈਪਸ਼ਨ, ਸੁਖਬੀਰ ਬਾਦਲ - ਸਾਡੀ ਸਰਕਾਰ ਆਈ ਤਾਂ ਚੰਨੀ ਦੇ ਸਾਰੇ ਫ਼ੈਸਲੇ ਰਿਵੀਊ ਹੋਣਗੇ (ਵੀਡੀਓ 16 ਜਨਵਰੀ 2022 ਦਾ ਹੈ)

ਇਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਅਤੇ ਬਸਪਾ ਨਾਲ ਚੋਣ ਸਮਝੌਤਾ ਵੀ ਕੀਤਾ। ਖੇਤੀ ਕਾਨੂੰਨਾਂ ਨੂੰ ਲੈ ਕੇ ਪਾਰਟੀ ਨੇ ਭਾਜਪਾ ਨਾਲ ਆਪਣਾ 24 ਸਾਲ ਪੁਰਾਣਾ ਗੱਠਜੋੜ ਤੋੜ ਲਿਆ ਸੀ, ਹਾਲਾਂਕਿ ਇਹ ਕਾਨੂੰਨ ਬਾਅਦ ਵਿੱਚ ਰੱਦ ਕਰ ਦਿੱਤੇ ਗਏ।

100 ਸਾਲ ਪੁਰਾਣੀ ਪਾਰਟੀ ਲਈ ਇਹ 'ਆਰ ਪਾਰ' ਦੀ ਚੋਣ ਹੋ ਸਕਦੀ ਹੈ। ਪਾਰਟੀ ਨੇ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਸਿਰਫ਼ ਉਹੀ "ਪੰਜਾਬ ਦੀ ਪਾਰਟੀ" ਹੈ ਜਦਕਿ ਬਾਕੀ ਸਾਰੇ ਦਿੱਲੀ ਦੇ ਹਨ।

ਅਕਾਲੀ ਦਲ ਨੂੰ ਮੁੜ ਸੱਤਾ ਹਾਸਲ ਕਰਵਾ ਕਰੇ ਪਾਰਟੀ ਦੀ ਜ਼ਮੀਨ ਤਿਆਰ ਕਰਨਾ ਸੁਖਬੀਰ ਸਿੰਘ ਬਾਦਲ ਦੀ ਕਮਾਂਡ ਦਾ ਟੈਸਟ ਹੋਵੇਗਾ।

ਇਹ ਵੀ ਪੜ੍ਹੋ:

ਵੀਡੀਪੰਜਾਬ ਵਿੱਚ ਅਕਾਲੀ ਦਲ ਤੇ ਭਾਜਪਾ ਕੀ ਮੁੜ ਗਠਜੋੜ ਵਿੱਚ ਆ ਸਕਦੇ ਹਨ

ਵੀਡੀਓ ਕੈਪਸ਼ਨ, ਪੰਜਾਬ ਵਿੱਚ ਅਕਾਲੀ ਦਲ ਤੇ ਭਾਜਪਾ ਕੀ ਮੁੜ ਗਠਜੋੜ ਵਿੱਚ ਆ ਸਕਦੇ ਹਨ (ਵੀਡੀਓ 17 ਫ਼ਰਵਰੀ 2022)

ਕਈ 'ਮੁਫ਼ਤ ਸਕੀਮਾਂ' ਦੇ ਵਾਅਦੇ ਕਰਨ ਤੋਂ ਇਲਾਵਾ, ਪਾਰਟੀ ਨੇ ਇਹ ਦਾਅਵਾ ਵੀ ਕੀਤਾ ਕਿ ਪੰਜਾਬ ਵਿੱਚ ਜੋ ਵੀ ਤਰੱਕੀ ਹੋਈ ਹੈ, ਉਹ ਅਕਾਲੀ ਦਲ ਦੇ ਸੱਤਾ ਵਿੱਚ ਹੋਣ ਦੌਰਾਨ ਹੀ ਹੋਈ ਹੈ।

ਭਾਜਪਾ

24 ਸਾਲਾਂ ਵਿਚ ਪਹਿਲੀ ਵਾਰ ਭਾਜਪਾ ਅਕਾਲੀਆਂ ਤੋਂ ਵੱਖਰੀ ਚੋਣ ਲੜ ਰਹੀ ਹੈ ਤੇ ਉਹ ਪਹਿਲੀ ਵਾਰੀ ਵੱਡੀ ਗਿਣਤੀ (73) ਵਿੱਚ ਸੀਟਾਂ 'ਤੇ ਚੋਣ ਲੜ ਰਹੀ ਹੈ।

ਇਸ ਪਹਿਲਾਂ ਕਈ ਦਹਾਕਿਆਂ ਤੱਕ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਰਿਹਾ ਅਤੇ ਦੋਵਾਂ ਨੇ ਕਈ ਵਾਰ ਸੱਤਾ ਦਾ ਸੁੱਖ ਵੀ ਮਾਣਿਆ।

ਪਰ ਤਿੰਨ ਖੇਤੀ ਕਾਨੂੰਨਾਂ ਦੇ ਅੰਦੋਲਨ ਕਾਰਨ ਅਕਾਲੀ ਦਲ ਨੇ ਭਾਜਪਾ ਨੇ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ। ਪਰ ਇਸ ਦੇ ਬਾਵਜੂਦ ਪਾਰਟੀ ਨੂੰ ਗਠਜੋੜ ਦਾ ਹੀ ਸਹਾਰਾ ਲੈਣਾ ਪੈ ਰਿਹਾ ਹੈ।

ਵੀਡੀਓ: ਬੇਅਦਬੀ,ਨਸ਼ਿਆਂ ਅਤੇ ਹੋਰ ਅਹਿਮ ਮੁੱਦਿਆਂ ਕੈਪਟਨ ਕੀ ਬੋਲੇ

ਵੀਡੀਓ ਕੈਪਸ਼ਨ, ਬੇਅਦਬੀ,ਨਸ਼ਿਆਂ ਅਤੇ ਹੋਰ ਅਹਿਮ ਮੁੱਦਿਆਂ ਕੈਪਟਨ ਕੀ ਬੋਲੇ (ਵੀਡੀਓ 1 ਫ਼ਰਵਰੀ 2022)

ਭਾਜਪਾ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ (PLC) ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਨਾਲ ਮੈਦਾਨ ਵਿਚ ਨਿੱਤਰੀ ਹੈ।

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰ ਰਹੀ ਪਾਰਟੀ ਕੋਲ ਸਾਬਤ ਕਰਨ ਲਈ ਬਹੁਤ ਕੁਝ ਹੈ। ਉਹ ਇਹ ਵੀ ਦਿਖਾਉਣਾ ਚਾਹੇਗੀ ਕਿ ਉਸ ਦੀ ਅਕਾਲੀਆਂ ਤੋਂ ਇਲਾਵਾ ਵੀ ਪੰਜਾਬ ਵਿਚ ਕੋਈ ਹੋਂਦ ਹੈ।

ਇਹ ਵੀ ਪੜ੍ਹੋ:

ਵੀਡੀਓ: ਸੁਖਦੇਵ ਢੀਂਡਸਾ ਨੇ ਦੱਸਿਆ,'ਮੇਰੀ ਤੇ ਕੈਪਟਨ ਦੋਵਾਂ ਦੀ ਭਾਜਪਾ ਨਾਲ ਗੱਲ ਹੋ ਰਹੀ ਹੈ'

ਵੀਡੀਓ ਕੈਪਸ਼ਨ, ਸੁਖਦੇਵ ਢੀਂਡਸਾ - ਮੇਰੀ ਤੇ ਕੈਪਟਨ ਦੋਵਾਂ ਦੀ ਭਾਜਪਾ ਨਾਲ ਗੱਲ ਹੋ ਰਹੀ ਹੈ’ (ਵੀਡੀਓ 17 ਦਸੰਬਰ 2021 ਦਾ ਹੈ)

ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਮੇਤ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਸੂਬੇ ਦੇ ਕੁੱਝ ਖੇਤਰਾਂ 'ਤੇ ਕੇਂਦਰਿਤ ਕਈ ਰੈਲੀਆਂ ਕੀਤੀਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਪੰਜਾਬ ਚੋਣਾਂ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੀ ਹੈ।

ਗੱਠਜੋੜ ਦੇ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਵੀ ਇਹ ਦਿਖਾਉਣਾ ਚਾਹੁਣਗੇ ਕਿ ਉਨ੍ਹਾਂ ਦੇ ਸਿਆਸੀ ਕੈਰੀਅਰ ਦਾ ਅੰਤ ਫ਼ਿਲਹਾਲ ਤਾਂ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)