ਪੰਜਾਬ ਚੋਣਾਂ 2022: 'ਬੰਦ ਕਮਰੇ ਵਿਚ ਮੁੱਖ ਮੰਤਰੀ ਬਣਨ ਦਾ ਸਿਲਸਿਲਾ ਟੁੱਟਣਾ ਚਾਹੀਦਾ ਹੈ'

ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਮਾਨ

ਤਸਵੀਰ ਸਰੋਤ, Getty Images/bbc

"ਆਮ ਆਦਮੀ ਪਾਰਟੀ ਲਈ ਜੋ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ, ਉਹੀ ਪੰਜਾਬ ਦਾ ਅਗਲਾ ਸੀਐੱਮ ਉਹੀ ਹੋਵੇਗਾ, ਇਹ ਵੀ ਹੁਣ ਲਗਭਗ ਤੈਅ ਹੈ।"

ਇਹ ਸ਼ਬਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਹੇ।

ਦਰਅਸਲ, ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਚੋਣਾਂ ਦੀ ਤਰੀਕ ਦੇ ਐਲਾਨ ਤੋਂ ਬਾਅਦ ਸਿਆਸੀਆਂ ਪਾਰਟੀਆਂ ਹੋਰ ਵੀ ਸਰਗਰਮ ਹੋ ਗਈਆਂ ਹਨ।

ਇਸ ਦੇ ਨਾਲ ਹੀ ਸਿਆਸੀ ਦਲਾਂ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਬਾਰੇ ਬਿਆਨ ਸਾਹਮਣੇ ਆ ਰਹੇ ਹਨ।

ਆਮ ਆਦਮੀ ਪਾਰਟੀ ਨੇ ਕੀ ਕਿਹਾ

ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ, "ਕੋਈ ਆਪਣੇ ਬੇਟੇ ਨੂੰ ਸੀਐੱਮ ਦਾ ਚਿਹਰਾ, ਕੋਈ ਆਪਣੀ ਨੂੰਹ ਨੂੰ ਬਣਾ ਦਿੰਦਾ ਹੈ, ਕੋਈ ਆਪਣੇ ਘਰ ਵਾਲੇ ਨੂੰ ਬਣਾ ਦਿੰਦਾ ਹੈ।"

ਉਨ੍ਹਾਂ ਨੇ ਕਿਹਾ ਕਿ ਦਾਅਵਾ ਕੀਤਾ ਕਿ ਹੁਣ ਤੱਕ ''ਇਹ ਸਾਫ਼ ਹੋ ਚੁੱਕਿਆ ਹੈ ਕਿ ਜੋ ਆਮ ਆਦਮੀ ਪਾਰਟੀ ਵੱਲੋਂ ਸੀਐਮ ਦਾ ਚਿਹਰਾ ਹੋਵੇਗਾ, ਉਹੀ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ।''

ਅਰਵਿੰਦ ਕੇਜਰੀਵਾਲ

ਕੇਜਰੀਵਾਲ ਨੇ ਕਿਹਾ, ''ਭਗਵੰਤ ਮਾਨ ਸਾਡੇ ਬਹੁਤ ਪਿਆਰੇ ਹਨ ਤੇ ਮੇਰੇ ਨਿੱਕੇ ਭਰਾ ਵਰਗੇ ਹਨ। ਮੈਂ ਤਾਂ ਕਿਹਾ ਸੀ ਕਿ ਤੁਹਾਨੂੰ ਸੀਐੱਮ ਦਾ ਚਿਹਰਾ ਐਲਾਨ ਦਿੰਦੇ ਹਾਂ ਪਰ ਉਨ੍ਹਾਂ ਨੇ ਕਿਹਾ ਮੈਨੂੰ ਜੋ ਜਨਤਾ ਜ਼ਿੰਮੇਵਾਰੀ ਦੇਵੇਗੀ, ਮੈਂ ਉਹ ਪੂਰੀ ਕਰਾਂਗੇ।"

"ਅਤੇ ਬੰਦ ਕਮਰੇ ਵਿੱਚ ਸੀਐੱਮ ਦੇ ਐਲਾਨ ਦਾ ਸਿਲਸਿਲਾ ਬੰਦ ਕਰਨਾ ਚਾਹੀਦਾ ਹੈ।''

ਜਿਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ, "ਆਮ ਤੌਰ 'ਤੇ ਪਾਰਟੀਆਂ ਸੀਐੱਮ ਲੋਕਾਂ ਦੇ ਥੌਪ ਦਿੰਦੀਆਂ ਹਨ... ਲੋਕਾਂ ਨੂੰ ਪੁੱਛਦੀਆਂ ਨਹੀਂ।"

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ 5 ਸਾਲ ਲੋਕਾਂ ਦੇ ਦੁੱਖਾਂ-ਸੁੱਖਾਂ 'ਚ ਕੰਮ ਆਉਣਾ ਹੁੰਦਾ ਹੈ ਤਾਂ ਕਿਉਂ ਨਾਲ ਲੋਕਾਂ ਨੂੰ ਪੁੱਛ ਲਿਆ ਜਾਵੇ ਕਿ ਉਹ ਆਮ ਆਦਮੀ ਪਾਰਟੀ ਨੇ ਕਿਸ ਨੇਤਾ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ।

ਮਾਨ ਨੇ ਅੱਗੇ ਕਿਹਾ, "ਮੁੱਖ ਮੰਤਰੀ ਨੇ ਸੂਬੇ ਦੇ ਦੁੱਖਾਂ-ਸੁੱਖਾਂ ਵਿੱਚ ਕੰਮ ਆਉਣਾ ਹੈ। ਜੇ ਉਨ੍ਹਾਂ ਦੀ ਮਨ ਪਸੰਦ ਦਾ ਚੁਣਿਆ ਹੋਇਆ ਹੈ ਤਾਂ ਲੋਕਾਂ ਵਿੱਚ ਕਾਨਫ਼ੀਡੈਂਸ ਰਹਿੰਦਾ ਹੈ ਕਿ ਸਾਡਾ ਹੀ ਬੰਦਾ ਹੈ, ਅਸੀਂ ਹੀ ਅੱਗੇ ਕੀਤਾ ਹੋਇਆ ਹੈ।''

ਇਹ ਵੀ ਪੜ੍ਹੋ-

"ਕੱਲ ਨੂੰ ਕਿਸੇ ਨੇ ਬਾਂਹ ਫੜ੍ਹ ਕੇ ਰੋਕਣਾ ਹੋਵੇ ਤਾਂ ਰੋਕ ਸਕਦਾ ਹੈ ਕਿ ਬਈ ਤੈਨੂੰ ਬਣਾਉਣ ਵਿੱਚ ਸਾਡਾ ਵੀ ਹਿੱਸਾ ਹੈ।''

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਜਿਸ ਉੱਪਰ ਕਿ ਲੋਕ ਫ਼ੋਨ ਕਰਕੇ, ਵਟਸਐਪ ਸੁਨੇਹਾ ਭੇਜ ਕੇ ਜਾਂ ਐੱਸਐੱਮਐੱਸ ਭੇਜ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚੋਂ ਮੁੱਖ ਮੰਤਰੀ ਦਾ ਚਿਹਰਾ ਦੱਸ ਸਕਦੇ ਹਨ।

ਭਗਵੰਤ ਮਾਨ ਦੇ ਕਿਹਾ ਕਿ ਇਸ ਨੰਬਰ ਤੋਂ ਇਕੱਠੇ ਕੀਤੇ ਗਏ ਡੇਟਾ ਦੇ ਅਧਾਰ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ।

ਅਰਵਿੰਦ ਕੇਜਰੀਵਾਲ ਨੇ ਕਿਹਾ, "1974 ਤੋਂ ਬਾਅਦ ਕਿੰਨੀਆਂ ਚੋਣਾਂ ਹੋਈਆਂ ਪਰ ਪਹਿਲੀ ਵਾਰ ਆਮ ਆਦਮੀ ਪਾਰਟੀ ਲੋਕਾਂ ਨੂੰ ਪੁੱਛ ਰਹੀ ਹੈ ਕਿ ਤੁਸੀਂ ਜਿਸ ਨੂੰ ਮੁੱਖ ਮੰਤਰੀ ਬਣਵਾਉਣਾ ਚਾਹੁੰਦੇ ਹੋ ਅਸੀਂ ਬਣਾ ਦੇਵਾਂਗੇ।"

ਸ਼੍ਰੋਮਣੀ ਦਲ-ਬਸਪਾ ਵੱਲੋਂ ਮੁੱਖ ਮੰਤਰੀ ਦਾ ਚਿਹਰਾ

ਸ਼੍ਰੋਮਣੀ ਅਕਾਲੀ ਦਲ-ਬਸਪਾ ਵੱਲੋਂ ਪਹਿਲਾਂ ਹੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਰਾਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਗਿਆ ਹੈ।

ਸੁਖਬੀਰ ਬਾਦਲ

ਤਸਵੀਰ ਸਰੋਤ, NARINDER NANU/GETTY IMAGES

ਇਸ ਦੇ ਨਾਲ ਹੀ ਪਾਰਟੀ ਨੇ ਕਿਹਾ ਹੈ ਕਿ ਦਲਿਤ ਭਾਈਚਾਰੇ ਵਿੱਚੋਂ ਉੱਪ-ਮੁੱਖ ਮੰਤਰੀ ਬਣਾਇਆ ਜਾਵੇਗਾ।

ਕਾਂਗਰਸ ਵੱਲੋਂ ਕੀ ਐਲਾਨ

ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਇੱਕ ਬਿਆਨ ਦਿੱਤਾ।

ਜਿਸ ਵਿੱਚ ਉਨ੍ਹਾਂ ਨੇ ਕਿਹਾ, "ਪੰਜਾਬ ਵਿੱਚ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਡੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ, ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਅਤੇ ਇਸ ਤੋਂ ਇਲਾਵਾ ਪ੍ਰਚਾਰ ਕਮੇਟੀ ਦੇ ਚੇਅਰਪਰਸਨ ਸੁਨੀਲ ਜਾਖ਼ੜ ਵੀ ਸਾਡੇ ਲਈ ਮੁੱਖ ਮੰਤਰੀ ਦਾ ਚਿਹਰਾ ਹੋਣਗੇ।"

"ਇਹ 111 ਦੀ ਜੋੜੀ ਤਾਂ ਇਹ ਅਤੇ ਇਸ ਜੋੜੀ ਨਾਲ ਮਿਲ ਕੇ ਕਾਂਗਰਸ ਦੇ ਲੋਕ ਇਹ ਚੋਣਾਂ ਲੜਨਗੇ ਅਤੇ ਜਿੱਤਣਗੇ।"

ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ

ਤਸਵੀਰ ਸਰੋਤ, fb/bbc

ਇਸ ਤੋਂ ਇਲਾਵਾ ਇੱਕ ਸੋਸ਼ਲ ਮੀਡੀਆ ਅਦਾਰੇ ਨੂੰ ਗੱਲਬਾਤ ਦੌਰਾਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਾਰਾ ਐਲਾਨੇ ਜਾਣ ਬਾਰੇ ਕਿਹਾ, "ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ ਪਰ ਮੁੱਖ ਮੰਤਰੀ ਕਿਸ ਨੂੰ ਬਣਾਉਣਾ ਹੈ, ਇਹ ਤਾਂ ਲੋਕ ਦੱਸਣਗੇ।"

"ਭਗਵੰਤ ਮਾਨ ਅਤੇ ਆਪਣੀ ਲੋਕ ਪ੍ਰਿਅਤਾ ਬਾਰੇ ਉਨ੍ਹਾਂ ਨੇ ਕਿਹਾ,''ਨਾ ਤਾਂ ਮਾਨ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਹਨ ਅਤੇ ਨਾ ਹੀ ਮੈਂ। ਪਾਪੂਲੈਰੀਟੀ ਤਾਂ ਜਿਸ ਨੂੰ ਚਿਹਰਾ ਐਲਾਨ ਦਿੱਤਾ ਜਾਵੇਗਾ, ਉਸ ਦੀ ਵਧ ਜਾਵੇਗੀ।''

ਅਗਲਾ ਮੁੱਖ ਮੰਤਰੀ ਕੋਈ ਹੋਰ ਹੋਣ ਬਾਰੇ ਉਨ੍ਹਾਂ ਨੇ ਕਿਹਾ, ''ਕੋਈ ਵੀ ਹੋ ਜਾਵੇ। ਤਿੰਨ ਮਹੀਨੇ ਪਹਿਲਾਂ ਤੁਸੀਂ ਸੋਚਿਆ ਸੀ ਚੰਨੀ ਹੋ ਸਕਦਾ ਹੈ।''

ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਅਜੇ ਤੱਕ ਨਾ ਐਲਾਨੇ ਜਾਣ ਬਾਰੇ ਉਨ੍ਹਾਂ ਨੇ ਕਿਹਾ, "ਪਿਛਲੀ ਵਾਰ ਐਲਾਨ ਦਿੱਤਾ ਸੀ, ਜਿੱਤ ਗਏ ਸੀ, ਉਸ ਤੋਂ ਪਿਛਲੀ ਵਾਰ ਨਹੀਂ ਦਿੱਤਾ ਸੀ ਹਾਰ ਗਏ ਸੀ, ਉਸ ਤੋਂ ਪਿਛਲੀ ਵਾਰ ਦਿੱਤਾ ਸੀ ਜਿੱਤ ਗਏ ਸੀ। ਸਿੱਧੂ ਵੀ ਇਹੀ ਕਹਿ ਰਹੇ ਹਨ।"

ਸਿੱਧੂ ਦੇ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦਾ ਚਿਹਰਾ ਹੋਣ ਬਾਰੇ ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਇੱਛਾ ਹੋਵੇਗੀ, ਮੈਨੂੰ ਬਣਾਓ। ਕੋਈ ਕਹਿੰਦਾ ਹੈ ਮੈਨੂੰ ਹੀ ਬਣਾਓ। ਮੈਂ ਇਨ੍ਹਾਂ ਗੱਲਾਂ ਵਿੱਚ ਪੈਂਦਾ ਹੀ ਨਹੀਂ। ਮੈਂ ਕਹਿੰਦਾ ਹਾਂ ਕਿ ਜੋ ਪਾਰਟੀ ਬਣਾਏਗੀ, ਉਹ ਠੀਕ ਹੈ। ਮੈਂ ਕਿਸੇ ਦੌੜ ਵਿੱਚ ਪੈਂਦਾ ਹੀ ਨਹੀਂ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)