ਪੰਜਾਬ ਚੋਣਾਂ 2022: ਡੋਰ-ਟੂ-ਡੋਰ ਪ੍ਰਚਾਰ ਲਈ ਨਿਕਲੇ ਕੇਜਰੀਵਾਲ ਨੂੰ ਪਹਿਲੇ ਹੀ ਦਿਨ ਮਿਲਿਆ ਨੋਟਿਸ

ਤਸਵੀਰ ਸਰੋਤ, ARVIND kEJRIWAL/Fb
ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਆਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਆਪਣੀ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ 10 ਨੁਕਾਤੀ ਪੰਜਾਬ ਮਾਡਲ ਪੇਸ਼ ਕੀਤਾ।
ਉਨ੍ਹਾਂ ਨੇ ਕਿਹਾ, "25 ਸਾਲ ਤੱਕ ਕਾਂਗਰਸ ਨੇ ਪੰਜਾਬ ਤੇ ਰਾਜ ਕੀਤਾ, 19 ਸਾਲ ਤੱਕ ਬਾਦਲ ਪਰਿਵਾਰ ਨੇ ਪੰਜਾਬ ਉੱਪਰ ਰਾਜ ਕੀਤਾ।"
ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਖ਼ਰੜ ਹਲਕੇ ਵਿਚ ਡੋਰ-ਟੂ-ਡੋਰ ਪ੍ਰਚਾਰ ਵੀ ਕੀਤਾ।
ਉਨ੍ਹਾਂ ਨੇ ਇਸ ਮੌਕੇ ਪਾਰਟੀ ਦੇ ਸੂਬੇ ਪ੍ਰਧਾਨ ਭਗਵੰਤ ਮਾਨ ਅਤੇ ਖ਼ਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਹੀ ਸਨ।
ਇਸ ਮੌਕੇ ਦੋਵੇਂ ਆਗੂ ਘਰ ਘਰ ਜਾ ਕੇ ਲੋਕਾਂ ਨੂੰ ਮਿਲਦੇ ਦਿਖੇ, ਲੋਕ ਉਨ੍ਹਾਂ ਨੂੰ ਸਮੱਸਿਆਵਾਂ ਦੱਸ ਰਹੇ ਸਨ ਅਤੇ ਸੈਲਫੀਆਂ ਵੀ ਲੈ ਰਹੇ ਸਨ।
ਕੁਝ ਮੀਡੀਆ ਅਦਾਰਿਆਂ ਵਲੋਂ ਇਸ ਦਾ ਟੈਲੀਕਾਸਟ ਵੀ ਕੀਤਾ ਜਾ ਰਿਹਾ ਸੀ , ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਇਸ ਪ੍ਰਚਾਰ ਦੌਰਾਨ ਪੰਜ ਤੋਂ ਵੱਧ ਬੰਦੇ ਹੋਣ ਕਾਰਨ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੱਤਾ।
ਕੇਜਰੀਵਾਲ ਨੇ ਕੀ ਕਿਹਾ
ਉਨ੍ਹਾਂ ਨੇ ਕਿਹਾ ਕਿ ਇਨੇਂ ਸਾਲ ਇਨ੍ਹਾਂ ਦੋਵਾਂ ਨੇ ਗਠਜੋੜ ਦੀ ਸਰਕਾਰ ਚਲਾਈ ਹੈ ਤੇ ਪੰਜਾਬ ਨੂੰ ਲੁੱਟਿਆ ਹੈ। ਇੱਕ ਪਾਰਟੀ ਦੀ ਸਰਕਾਰ ਆਉਂਦੀ ਸੀ ਤਾਂ ਦੂਜੇ ਉੱਪਰ ਕੋਈ ਕਾਰਵਾਈ ਨਹੀਂ ਕਰਦੇ ਸਨ।''
ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਨਵਾਂ ਪੰਜਾਬ ਤਰੱਕੀ ਵਾਲਾ ਪੰਜਾਬ ਬਣਾਇਆ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ 2017 ਵਿੱਚ ਕੀਤੀਆਂ ਗਲਤੀਆਂ ਤੋਂ ਕਈ ਚੀਜ਼ਾਂ ਸਿੱਖੀਆ ਹਨ ਜੋ ਇਸ ਵਾਰ ਮਦਦ ਕਰਨਗੀਆਂ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਕਿਹੜੇ ਕੰਮ ਕੀਤੇ ਜਾਣਗੇ-
ਕੇਜਰੀਵਾਲ ਦਾ 10 ਨੁਕਾਤੀ ਪੰਜਾਬ ਮਾਡਲ
1.ਰੁਜ਼ਗਾਰ
ਅਸੀਂ ਅਜਿਹਾ ਖੁਸ਼ਹਾਲ ਪੰਜਾਬ ਬਣਾਵਾਂਗੇ ਕਿ ਜੋ ਬੱਚੇ ਕੈਨੇਡਾ ਚਲੇ ਗਏ, ਪੰਜ ਸਾਲਾਂ ਵਿੱਚ ਉਹ ਵੀ ਵਾਪਸ ਆਉਣਾ ਸ਼ੁਰੂ ਕਰ ਦੇਣਗੇ।
2. ਨਸ਼ਾ
ਪੰਜਾਬ ਦੇ ਕੁਝ ਬੱਚੇ ਕੈਨੇਡਾ ਚਲੇ ਗਏ ਬਾਕੀ ਜੋ ਇੱਥੇ ਰਹਿ ਗਏ ਉਹ ਨਸ਼ੇ ਕਰ ਰਹੇ ਹਨ। ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ, ਅਸੀਂ ਸਿੰਡੀਕੇਟ ਤੋੜਾਂਗੇ।
3. ਸ਼ਾਂਤੀ ਬਹਾਲੀ
ਪੰਜਾਬ ਵਿੱਚ ਬੇਅਦਬੀ ਦੀਆਂ ਇੰਨੀਆਂ ਘਟਨਾਵਾਂ ਹੋਈਆਂ ਪਰ ਕਿਸੇ ਨੂੰ ਸਜ਼ਾ ਨਹੀਂ ਹੋਈ।
ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਹੋਈ। ਪੰਜਾਬ ਪੁਲਿਸ ਦਬਾਅ ਕਾਰਨ ਕੰਮ ਨਹੀਂ ਕਰ ਸਕੀ। ਅਸੀਂ ਸਾਰੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਤੇ ਭਾਈਚਾਰਾ ਕਾਇਮ ਕਰਾਂਗੇ।
4. ਭ੍ਰਿਸ਼ਟਾਚਾਰ ਮੁਕਤ ਪੰਜਾਬ
ਪੰਜਾਬ ਕੋਲ ਪੈਸੇ ਦੀ ਕਮੀ ਨਹੀਂ ਹੈ। ਟੈਕਸਾਂ ਤੋਂ ਬਹੁਤ ਪੈਸਾ ਹੈ ਫਿਰ ਵੀ ਪੰਜਾਬ ਘਾਟੇ ਵਿੱਚ ਚੱਲ ਰਿਹਾ ਹੈ। 3.5 ਕਰੋੜ ਦਾ ਕਰਜ਼ਾ ਹੈ। ਜਿਵੇਂ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਹੈ ਉਵੇਂ ਪੰਜਾਬ ਬਣਾਵਾਂਗੇ। ਲੋਕਾਂ ਨੂੰ ਕੰਮ ਲਈ ਦਫ਼ਤਰਾਂ ਵਿੱਚ ਧੱਕੇ ਨਹੀਂ ਖਾਣੇ ਪੈਣੇ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
5. ਸਿੱਖਿਆ
ਪੰਜਾਬ ਵਿੱਚ ਸਰਕਾਰੀ ਸਿੱਖਿਆ ਦਾ ਬਹੁਤ ਬੁਰਾ ਹਾਲ ਹੈ। ਅਧਿਆਪਕ ਕਲਾਸਾਂ ਵਿੱਚ ਪੜ੍ਹਾਉਣ ਦੀ ਥਾਂ ਧਰਨਿਆਂ ਉੱਪਰ ਬੈਠੇ ਹਨ। ਉਨ੍ਹਾਂ ਉੱਪਰ ਪਾਣੀ ਦੀਆਂ ਬੌਛਾੜਾਂ ਮਾਰੀਆਂ ਜਾਂਦੀਆਂ ਹਨ। ਦਿੱਲੀ ਵਰਗੇ ਪੰਜਾਬ ਦੇ ਸਕੂਲ ਬਣਾਏ ਜਾਣਗੇ।
6. ਸਿਹਤ
ਦਿੱਲੀ ਵਾਂਗ ਪੰਜਾਬ ਵਿੱਚ 16000 ਮੋਹੱਲਾ ਕਲੀਨਿਕ ਅਤੇ ਹਸਪਤਾਲ ਬਣਾਏ ਜਾਣਗੇ। ਪੰਜਾਬ ਦੇ ਸਾਰੇ ਤਿੰਨ ਕਰੋੜ ਲੋਕਾਂ ਦੀਆਂ ਛੋਟੀਆਂ ਵੱਡੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਮੁਫ਼ਤ ਹੋਵੇਗਾ ਜਿਵੇਂ ਦਿੱਲੀ ਵਿੱਚ ਹੁੰਦਾ ਹੈ, ਕੀਤਾ ਜਾਵੇਗਾ।
7. ਬਿਜਲੀ
ਪੰਜਾਬ ਵਿੱਚ ਅੱਜ ਬਿਜਲੀ ਸਾਰੇ ਦੇਸ਼ ਨਾਲੋਂ ਸਭ ਤੋਂ ਜ਼ਿਆਦਾ ਮਹਿੰਗੀ ਹੈ। ਪੰਜਾਬ ਬਿਜਲੀ ਪੈਦਾ ਕਰਦਾ ਹੈ ਫਿਰ ਵੀ ਲੰਬੇ-ਲੰਬੇ ਪਾਵਰ ਕੱਟ ਲਗਦੇ ਹਨ। ਪੰਜਾਬ ਵਿੱਚ 24 ਘੰਟੇ ਅਤੇ ਮੁਫ਼ਤ ਬਿਜਲੀ ਮਿਲੇਗੀ।
8. ਔਰਤਾਂ ਨੂੰ ਹਰ ਮਹੀਨਾ ਭੱਤਾ
18 ਸਾਲ ਤੋਂ ਵੱਡੀ ਹਰ ਮਹਿਲਾ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਦਿੱਤੇ ਜਾਣਗੇ।
9. ਖੇਤੀ ਮੁੱਦਿਆਂ ਦਾ ਹੱਲ
ਕੁਝ ਮਸਲੇ ਕੇਂਦਰ ਸਰਕਾਰ ਦੇ ਅਧੀਨ ਹਨ ਪਰ ਜੋ ਕੁਝ ਸੂਬਾ ਸਰਕਾਰ ਵਜੋਂ ਕਰ ਸਕਾਂਗੇ ਉਹ ਕਰਾਂਗੇ। ਖੇਤੀ ਮਸਲਿਆਂ ਲਈ ਕੇਂਦਰ ਸਰਕਾਰ ਨਾਲ ਸੰਘਰਸ਼ ਕਰਾਂਗੇ।
10.ਕਾਰੋਬਾਰ ਤੇ ਸਨਅਤ
ਰੇਡ ਰਾਜ ਬੰਦ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਮੁਕਤ ਵਾਤਾਵਰਣ ਹੋਵੇਗਾ ਤਾਂ ਹੀ ਸਨਅਤ ਤਰੱਕੀ ਕਰੇਗੀ ਅਤੇ ਰੁਜ਼ਗਾਰ ਪੈਦਾ ਹੋਵੇਗਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












