ਨਰਿੰਦਰ ਮੋਦੀ: ਦਾ ਕਾਫ਼ਲਾ 15 ਮਿੰਟ ਰੁਕਣਾ ਇੰਨੀ ਵੱਡੀ ਕੁਤਾਹੀ ਕਿਉਂ ਤੇ ਇਹ ਕਿਵੇਂ ਹੋਈ

ਪੀਐਮ

ਤਸਵੀਰ ਸਰੋਤ, Mha

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਅਤੇ ਫਿਰ ਉਨ੍ਹਾਂ ਦੇ ਸੰਬੋਧਨ ਕੀਤੇ ਬਿਨਾਂ ਵਾਪਸ ਜਾਣ ਦੇ ਬੁੱਧਵਾਰ ਨੂੰ ਵਾਪਰੇ ਘਟਨਾਕ੍ਰਮ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੁਕਣ ਅਤੇ ਉਸ ਤੋਂ ਬਾਅਦ ਪਿੱਛੇ ਮੁੜਨ ਦੇ ਸਮੁੱਚੇ ਘਟਨਾਕ੍ਰਮ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਇੱਕ ਬਿਆਨ ਜਾਰੀ ਕੀਤਾ।

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਹੈ ਅਤੇ ਇਸ ਲਈ ਜ਼ਿੰਮੇਵਾਰੀ ਤੈਅ ਕਰਨ ਲਈ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਅਤੇ ਦੱਸਿਆ ਕਿ ਕਿਵੇਂ ਸਾਰੀ ਰਾਤ ਉਹ ਪ੍ਰਧਾਨ ਮੰਤਰੀ ਦੇ ਰੂਟ ਨੂੰ ਕਿਸਾਨਾਂ ਤੋਂ ਖ਼ਾਲੀ ਕਰਵਾਉਣ ਵਿੱਚ ਲੱਗੇ ਰਹੇ ਸਨ।

ਇੱਕ ਅਹਿਮ ਸਵਾਲ ਇਹ ਵੀ ਹੈ ਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਕਿਸੇ ਸੂਬੇ ਵਿੱਚ ਦੌਰੇ ਉੱਪਰ ਜਾਂਦੇ ਹਨ ਤਾਂ ਉਸ ਦੌਰਾਨ ਕੀ ਪ੍ਰ੍ਟੋਕਾਲ ਪੂਰਾ ਕੀਤਾ ਜਾਂਦਾ ਹੈ।

ਇਸ ਮਸਲੇ ਬਾਰੇ ਜ਼ਿਆਦਾ ਜਾਣਕਾਰੀ ਲਈ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਪੰਜਾਬ ਦੇ ਸਾਬਕਾ ਡੀਜੀਪੀ ਡਾ਼ ਚੰਦਰਸ਼ੇਖਰ ਨਾਲ ਗੱਲ ਕੀਤੀ।

ਲਾਈਨ

ਕੀ ਹੋਇਆ- ਪੰਜ ਨੁਕਤਿਆਂ ਵਿੱਚ ਸਮਝੋ

ਪੀਐਮ

ਤਸਵੀਰ ਸਰੋਤ, MHA

ਤਸਵੀਰ ਕੈਪਸ਼ਨ, ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾਂ ਪੰਜਾਬ ਦੌਰਾ ਹੈ ਅਤੇ ਭਾਜਪਾ ਦਾ ਵੱਡਾ ਸਿਆਸੀ ਪ੍ਰੋਗਰਾਮ ਸੀ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇੱਕ ਦਿਨਾਂ ਸਰਕਾਰੀ ਦੌਰੇ ਉੱਤੇ ਪੰਜਾਬ ਵਿੱਚ ਸਨ। ਇਸ ਦੌਰਾਨ ਉਨ੍ਹਾਂ ਨੇ ਫਿਰੋਜ਼ਪੁਰ ਵਿੱਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ।
  • ਪੀਐਮ ਨੇ ਬਠਿੰਡੇ ਤੋਂ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਬਾਰਡਰ ਜਾਣਾ ਸੀ ਪਰ ਯਾਦਗਾਰ ਤੋਂ 30 ਕਿੱਲੋਮੀਟਰ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਇੱਕ ਪੁਲ ਤੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਕੁਝ ਮੁਜਾਹਾਰਾਕਾਰੀਆਂ ਵੱਲੋਂ ਸੜਕ ਜਾਮ ਕੀਤੀ ਹੋਈ ਹੈ।

ਇਹ ਵੀ ਪੜ੍ਹੋ:

  • ਪੀਐਮ ਦਾ ਕਾਫ਼ਲਾ ਇਸ ਜਾਮ ਕਾਰਨ ਇੱਕ ਥਾਂ ਹੀ 15-20 ਮਿੰਟ ਫ਼ਸਿਆ ਰਿਹਾ। ਕੇਂਦਰੀ ਗ੍ਰਹਿ ਮੰਤਰਾਲੇ ਇਸ ਨੂੰ ਸੁਰੱਖਿਆ ਵਿੱਚ ਕੁਤਾਹੀ ਦੱਸ ਰਿਹਾ ਹੈ। ਉੱਥੋਂ ਪੀਐਮ ਦਾ ਕਾਫ਼ਲਾ ਵਾਪਸ ਬਠਿੰਡਾ ਹਵਾਈ ਅੱਡੇ ਵੱਲ ਚੱਲ ਪਿਆ ਅਤੇ ਰੈਲੀ ਰੱਦ ਕਰ ਦਿੱਤੀ ਗਈ।
  • ਭਾਜਪਾ ਲੀਡਰਸ਼ਿਪ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਡੀਜੀਪੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਰਸਤਾ ਸਾਫ਼ ਹੈ ਤਾਂ ਕੀ ਉਹ ਝੂਠ ਬੋਲ ਰਹੇ ਸਨ। ਪ੍ਰਧਾਨ ਮੰਤਰੀ ਪੁਲ ਉੱਪਰੋਂ ਜਾ ਰਹੇ ਹਨ ਇਹ ਜਾਣਕਾਰੀ ਪੁਲ ਉੱਪਰ ਜਾ ਖੜਨ ਵਾਲੇ ਮੁ਼ਜ਼ਾਹਰਾਕਾਰੀਆਂ ਨੂੰ ਕਿਸ ਨੇ ਦਿੱਤੀ।
  • ਪੰਜਾਬ ਦੇ ਮੁੱਖ ਮੰਤਰੀ ਸਮੇਤ ਕਾਂਗਰਸ ਦੀ ਲੀਡਰਸ਼ਿਪ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਗ੍ਰਹਿ ਮੰਤਰਾਲਾ ਅਤੇ ਭਾਜਪਾ ਲੀਡਰਸ਼ਿਪ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ।
Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਲਾਈਨ

ਪ੍ਰਧਾਨ ਮੰਤਰੀ ਦੇ ਦੌਰੇ ਦਾ ਪ੍ਰੋਟੋਕਾਲ

  • ਰੂਲ ਬੁੱਕ ਵਿੱਚ ਛੋਟੇ ਤੋਂ ਛੋਟੇ ਵੇਰਵੇ ਤੱਕ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਆਈਬੀ , ਕੇਂਦਰੀ ਏਜੰਸੀਆਂ ਵਗੈਰਾ ਦੀ ਇੱਕ ਤਾਲਮੇਲ ਟੀਮ ਆਉਂਦੀ ਹੈ।
  • ਫਿਰ ਆਈਬੀ ਦਾ ਜੋ ਸਥਾਨਕ ਕਾਊਂਟਰ ਹੁੰਦਾ ਹੈ, ਜਿਵੇਂ ਪੰਜਾਬ ਵਿੱਚ ਇਨ੍ਹਾਂ ਦਾ ਆਜੀ, ਡੀਆਈਜੀ, ਇਹ ਸਾਰੇ ਆਕੇ ਅਗਾਊਂ ਸਾਰੇ ਬੰਦੋਬਸਤਾਂ ਦੀ ਜਾਂਚ ਕਰਦੇ ਹਨ।
  • ਹਵਾਈ ਮਾਰਗ ਰਾਹੀਂ, ਸੜਕੀ ਮਾਰਗ ਰਾਹੀਂ ਜੇ ਕਿਤੇ ਦਿੱਕਤ ਆ ਜਾਵੇ ਤਾਂ ਕੀ ਕੀਤਾ ਜਾਵੇਗਾ। ਕਿਤੇ ਵੀ ਦਿੱਕਤ ਆ ਜਾਵੇ ਤਾਂ ਉਸ ਦੀ ਬਦਲਵੀਂ ਯੋਜਨਾ ਹਮੇਸ਼ਾ ਤਿਆਰ ਹੁੰਦੀ ਹੈ।
  • ਹੁਣ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੇ ਸੁਰੱਖਿਆ ਦਸਤੇ ਦੀ ਟੀਮ ਪਹਿਲਾਂ ਆਈ ਜਾਂ ਨਹੀਂ ਆਈ, ਜੇ ਨਹੀਂ ਆਈ ਤਾਂ ਕਿਉਂ ਨਹੀਂ ਆਈ?
  • ਜੇ ਉਹ ਨਹੀਂ ਆਈ ਤਾਂ ਸੂਬੇ ਵਿੱਚ ਨੁਕਸ ਕੱਢਣਾ ਮੁਸ਼ਕਲ ਹੈ।
  • ਜਿੱਥੋਂ ਤੱਕ ਮੈਂ ਸੁਣਿਆ ਹੈ ਇਨ੍ਹਾਂ ਨੇ ਹਵਾਈ ਰਸਤੇ ਤੋਂ ਹੀ ਜਾਣਾ ਸੀ ਪਰ ਫਿਰ ਵੀ ਸੜਕ ਦਾ ਵੀ ਬੰਦੋਬਸਤ ਹੋਣਾ ਚਾਹੀਦਾ ਸੀ।
  • ਜੋ ਅਗਾਊਂ ਪਾਰਟੀ ਕੇਂਦਰ ਸਰਕਾਰ ਦੀ ਆਉਂਦੀ ਹੈ ਉਹ ਜਿਵੇਂ-ਜਿਵੇਂ ਕਹਿੰਦੀ ਹੈ ਸੂਬਾ ਸਰਕਾਰ ਕਰਦੀ ਜਾਂਦੀ ਹੈ।
  • ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਅਤੇ ਉਨ੍ਹਾਂ ਵਿੱਚ ਕੀ ਵਖਰੇਵੇਂ ਹਨ।
  • ਇੱਕ ਬਦਲਵਾਂ ਰਸਤਾ ਹਮੇਸ਼ਾ ਵਰਤਿਆ ਜਾਂਦਾ ਹੈ।
  • ਕਿਸਾਨਾਂ ਦਾ ਮਸਲਾ ਅਤੇ ਅੰਦੋਲਨ ਤਾਂ ਪੂਰੇ ਪੰਜਾਬ ਦੇ ਪਿੰਡ-ਪਿੰਡ ਵਿੱਚ ਹੈ। ਜੇ ਉਹ ਕਿਤੇ ਅਚਾਨਕ ਖੜ੍ਹੇ ਹੋ ਜਾਣ ਤੇ ਮੁਜ਼ਾਹਰਾ ਸ਼ੁਰੂ ਕਰ ਦੇਣ ਤਾਂ ਤੁਸੀਂ ਕੀ ਕਰੋਗੇ।

ਪੀਐੱਮ ਦਾ ਕਾਫਲਾ 15 ਮਿੰਟ ਰੁਕਣਾ ਕਿੰਨੀ ਵੱਡੀ ਕੋਤਾਹੀ

ਬੀਬੀਸੀ ਪੱਤਰਕਾਰ ਭੂਮਿਕਾ ਰਾਏ ਨਾਲ ਗੱਲਬਾਤ ਦੌਰਾਨ ਸਾਬਕਾ ਆਈਪੀਐਸ ਅਧਿਕਾਰੀ ਯਸ਼ੋਵਰਧਨ ਆਜ਼ਾਦ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਕਾਫ਼ਲੇ ਦਾ ਸਰਹੱਦੀ ਖੇਤਰ ਵਿੱਚ ਕਰੀਬ 15 ਮਿੰਟ ਰੁਕਣਾ ਸੁਰੱਖਿਆ ਵਿੱਚ ਵੱਡੀ ਕੋਤਾਹੀ ਹੈ।

ਉਨ੍ਹਾਂ ਦਾ ਕਹਿਣਾ ਹੈ, ''ਇਹ ਵੱਡੀ ਗਲਤੀ ਇਸ ਲਈ ਹੈ ਕਿਉਂਕਿ ਕਿਸੇ ਸਰਹੱਦੀ ਸੂਬੇ 'ਚ, ਓਵਰ ਬ੍ਰਿਜ 'ਤੇ ਪ੍ਰਧਾਨ ਮੰਤਰੀ ਦਾ ਕਾਫਲਾ ਇੱਕ ਕੈਪਟਿਵ ਵਾਂਗ 15-20 ਮਿੰਟ ਤੱਕ ਖੜ੍ਹਾ ਰਹੇ ਤਾਂ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਇੱਕ ਗੰਭੀਰ ਗੱਲ ਹੈ।''

''ਇਹ ਗੰਭੀਰ ਗੱਲ ਇਸ ਲਈ ਹੈ ਕਿਉਂਕਿ ਪ੍ਰਧਾਨ ਮੰਤਰੀ ਜਿੱਥੇ ਵੀ ਜਾਂਦੇ ਹਨ, ਉੱਥੇ ਐੱਸਪੀਜੀ ਦੀ ਜ਼ਿੰਮੇਦਾਰੀ ਤਾਂ ਹੁੰਦੀ ਹੈ, ਪਰ ਸੁਰੱਖਿਆ ਦੀ ਸਮੁੱਚੀ ਜ਼ਿੰਮੇਦਾਰੀ ਸੂਬਾ ਸਰਕਾਰ ਦੀ ਹੁੰਦੀ ਹੈ।''

ਆਜ਼ਾਦ ਕਹਿੰਦੇ ਹਨ ਕਿ ਜਿਨ੍ਹਾਂ ਦੀ ਸੁਰੱਖਿਆ ਨੂੰ ਜ਼ਿਆਦਾ ਖਤਰਾ ਹੈ ਹੀ, ਅਜਿਹੇ 'ਚ ਇਸ ਤਰ੍ਹਾਂ ਕੈਪਟਿਵ ਸਥਿਤੀ 'ਚ ਰਹਿਣਾ, ਸਿਰਫ ਇੱਕ ਬੁਲੇਟ ਪਰੂਫ ਕਾਰ ਦੇ ਅੰਦਰ, ਵੱਡੀ ਕੋਤਾਹੀ ਹੈ।

ਪੰਜਾਬ ਪੁਲਿਸ

ਤਸਵੀਰ ਸਰੋਤ, Surinder Mann/BBC

ਤਸਵੀਰ ਕੈਪਸ਼ਨ, ਮੋਦੀ ਦਾ ਕਾਫ਼ਲਾ 15 ਮਿੰਟ ਰੁਕਣਾ ਕਿੰਨੀ ਵੱਡੀ ਕੋਤਾਹੀ

ਕਿਵੇਂ ਹੋਈ ਇਹ ਕੋਤਾਹੀ

ਇਕ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਕਿਸੇ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਜ਼ਿੰਮੇਦਾਰੀ ਪੁਲਿਸ ਦੀ ਹੁੰਦੀ ਹੈ। ਪਰ ਗੱਲ ਜਦੋਂ ਪੀਐਮ ਦੀ ਹੁੰਦੀ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਵਿੱਚ ਐੱਸਪੀਜੀ ਵੀ ਤੈਨਾਤ ਹੁੰਦੀ ਹੈ।

ਉਨ੍ਹਾਂ ਮੁਤਾਬਕ, "ਪੀਐੱਮ ਦੇ ਕਿਸੇ ਵੀ ਦੌਰੇ 'ਤੇ ਸੁਰੱਖਿਆ ਯਕੀਨੀ ਬਣਾਉਣ ਲਈ ਐੱਸਪੀਜੀ ਦੀ ਟੀਮ ਪਹਿਲਾਂ ਹੀ ਜਾਂਦੀ ਹੈ, ਸਥਾਨਕ ਖੁਫੀਆ ਅਧਿਕਾਰੀਆਂ ਨੂੰ ਮਿਲਦੀ ਹੈ। ਕਿੱਥੇ ਕੀ ਪ੍ਰਬੰਧ ਹੋਣਾ ਚਾਹੀਦਾ ਹੈ, ਕੀ ਰੂਟ ਹੋਣਾ ਚਾਹੀਦਾ ਹੈ, ਇਹ ਸਭ ਕੁਝ ਤੈਅ ਕਰਦੀ ਹੈ। ਪੁਲਿਸ ਆਊਟਰ ਸਰਕਲ 'ਚ ਸੁਰੱਖਿਆ ਦਿੰਦੀ ਹੈ ਅਤੇ ਐੱਸਪੀਜੀ ਇਨਰ ਸਰਕਲ 'ਚ।

ਉਹ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਸੂਬਾ ਸਰਕਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਜ਼ਰੀਏ ਤੋਂ ਹਰ ਪ੍ਰਕਾਰ ਦੀ ਤਿਆਰੀ ਕੀਤੀ ਜਾਂਦੀ ਹੈ।

ਉਹ ਮੰਨਦੇ ਹਨ ਕਿ ਇਹ ਇੱਕ ਕੋਤਾਹੀ ਹੈ ਪਰ ਨਾਲ ਹੀ ਕਹਿੰਦੇ ਹਨ ਕਿ ਜਾਂਚ ਰਿਪੋਰਟ ਆਉਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ।

ਇਸ ਦੇ ਨਾਲ ਹੀ ਸਾਬਕਾ ਆਈਪੀਐਸ ਅਧਿਕਾਰੀ ਯਸ਼ੋਵਰਧਨ ਆਜ਼ਾਦ ਕਹਿੰਦੇ ਹਨ, "ਬਠਿੰਡਾ ਤੋਂ ਫਿਰੋਜ਼ਪੁਰ ਦੀ ਦੂਰੀ ਕਰੀਬ 110 ਕਿਲੋਮੀਟਰ ਹੈ। ਬਠਿੰਡਾ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਅੱਗੇ ਜਾਣਾ ਸੀ ਪਰ ਮੌਸਮ ਖ਼ਰਾਬ ਸੀ।"

"ਕੁਝ ਸਮਾਂ ਉੱਥੇ ਹੀ ਰੁਕ ਕੇ ਮੌਸਮ ਦੇ ਠੀਕ ਹੋਣ ਦਾ ਇੰਤਜ਼ਾਰ ਵੀ ਕੀਤਾ ਗਿਆ ਪਰ ਉਸ ਤੋਂ ਬਾਅਦ ਸੜਕ ਰਾਹੀਂ ਜਾਣਾ ਤੈਅ ਹੋਇਆ। ਅਜਿਹੀ ਸਥਿਤੀ ਵਿੱਚ ਸੂਬਾ ਸਰਕਾਰ ਵੱਲੋਂ ਅਚਨਚੇਤ ਤਿਆਰੀ ਵੀ ਕੀਤੀ ਜਾਂਦੀ ਹੈ। ਉਂਝ ਵੀ ਪ੍ਰਧਾਨ ਮੰਤਰੀ ਦੇ ਦੌਰੇ ਲਈ ਬਦਲਵਾਂ ਰਸਤਾ ਵੀ ਤਿਆਰ ਰੱਖਿਆ ਜਾਂਦਾ ਹੈ।"

ਆਜ਼ਾਦ ਕਹਿੰਦੇ ਹਨ, "ਜਦੋਂ ਪ੍ਰਧਾਨ ਮੰਤਰੀ ਦੇ ਰੂਟ ਨੂੰ ਸੜਕ ਰਾਹੀਂ ਜਾਣ ਦੀ ਮਨਜ਼ੂਰੀ ਦਿੱਤੀ ਗਈ, ਤਾਂ ਇਹ ਤਾਂ ਸਪੱਸ਼ਟ ਹੋਵੇਗਾ ਕਿ ਪੁਲਿਸ ਨੇ ਕਿਹਾ ਹੋਵੇਗਾ ਕਿ ਉਹ ਉਸ ਰੂਟ ਨੂੰ ਕਲੀਅਰ ਕਰਨਗੇ। ਜਦੋਂ ਪੀਐਮ ਦਾ ਕਾਫ਼ਲਾ ਚੱਲੇਗਾ ਤਾਂ ਸੂਬਾ ਪੁਲਿਸ ਤਾਂ ਅੱਗੇ ਤੁਰੇਗੀ ਹੀ ਤੁਰੇਗੀ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)