ਭਾਰਤ ਸਮੇਤ ਦੁਨੀਆਂ ਭਰ ਵਿੱਚ ਲੋਕਤੰਤਰ ਨੂੰ ਇੰਝ ਲੱਗ ਰਿਹਾ ਹੈ ਖੋਰਾ, ਰਿਪੋਰਟ ਵਿੱਚ ਖੁਲਾਸਾ -ਪ੍ਰੈੱਸ ਰਿਵਿਊ

ਪ੍ਰਦਰਸ਼ਨਕਾਰੀ

ਤਸਵੀਰ ਸਰੋਤ, Getty Images

ਇੰਟਰਨੈਸ਼ਨਲ ਇੰਸਟੀਚਿਊਟ ਫਾਰ ਡੈਮੋਕ੍ਰੇਸੀ ਐਂਡ ਇਲੈਕਟੋਰਲ ਅਸਿਸਟੈਂਸ ਵੱਲੋਂ ਜਾਰੀ ਰਿਪੋਰਟ ਵਿੱਚ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਸਮੇਤ ਦੁਨੀਆਂ ਭਰ ਵਿੱਚ ਕਈ ਸਰਕਾਰਾਂ ਵੱਲੋਂ ਗੈਰ-ਜ਼ਰੂਰੀ ਅਤੇ ਗੈਰ-ਲੋਕਤੰਤਰੀ ਕਦਮ ਚੁੱਕੇ ਗਏ।

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਲਗਾਤਾਰ ਪੰਜਵੇਂ ਸਾਲ 2020 ਵਿੱਚ ਅਧਿਕਾਰਵਾਦੀ ਸ਼ਾਸਨ ਵੱਲ ਵਧ ਰਹੇ ਦੇਸ਼ਾਂ ਦੀ ਗਿਣਤੀ ਲੋਕਤੰਤਰ ਦਾ ਨਿੱਘ ਮਾਣ ਰਹੇ ਦੇਸ਼ਾਂ ਦੇ ਮੁਕਾਬਲੇ ਵਧੀ ਅਤੇ ਇਹੀ ਰੁਝਾਨ 2021 ਵਿੱਚ ਵੀ ਜਾਰੀ ਹੈ।

ਸਾਲ 2021 ਲਈ ਜਾਰੀ ਗਰੁੱਪ ਦੀਆਂ ਕਿਆਸਾਂ ਮੁਤਾਬਕ ਦੁਨੀਆਂ ਵਿੱਚ 98 ਦੇਸ਼ਾਂ ਵਿੱਚ ਲੋਕਤੰਤਰ ਹੈ (ਇਹ ਗਿਣਤੀ ਪਿਛਲੇ ਕਈ ਸਾਲਾਂ ਦੌਰਾਨ ਸਭ ਤੋਂ ਘੱਟ ਹੈ), ਇਸੇ ਤਰ੍ਹਾਂ 20 ਦੇਸ਼ ਅਜਿਹੇ ਹਨ, ਜਿਨ੍ਹਾਂ ਵਿੱਚ ਮਿਲੀ-ਜੁਲੀ ਪ੍ਰਣਾਲੀ ਹੈ ਜਿਵੇਂ ਰੂਸ, ਮੋਰੌਕੋ ਅਤੇ ਤੁਰਕੀ ਅਤੇ 47 ਦੇਸ਼ਾਂ ਵਿੱਚ ਅਧਿਕਾਰਵਾਦੀ ਸ਼ਾਸਨ ਹੈ।

ਵਿਸ਼ਵ ਪੱਧਰ ਤੇ ਹਰ ਚਾਰ ਪਿੱਛੇ ਇੱਕ ਵਿਅਕਤੀ ਅਜਿਹੇ ਦੇਸ਼ ਵਿੱਚ ਹੈ ਜਿੱਥੇ ਲੋਤੰਤਰ ਪਿੱਛੇ ਖਿਸਕ ਰਿਹਾ ਹੈ। ਪਿਛਲੇ ਦਹਾਕੇ ਦੌਰਾਨ ਅਜਿਹੇ ਦੇਸ਼ਾਂ ਦੀ ਗਿਣਤੀ ਲਗਭਗ ਦੁੱਗਣੀ ਹੋਈ ਹੈ।

ਰਿਪੋਰਟ ਦਾ ਫਾਰਵਰਡ ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ਼ ਐੱਸ ਵਾਈ ਕੁਰੈਸ਼ੀ ਨੇ ਲਿਖਿਆ ਹੈ।

ਰਿਪੋਰਟ ਵਿੱਚ ਜਿੱਥੇ ਪਹਿਲੀ ਵਾਰ ਕਿਹਾ ਗਿਆ ਹੈ ਕਿ ਅਮਰੀਕਾ ਦਾ ਲੋਕਤੰਤਰ ਪਿਛਾਂਹ ਵੱਲ ਜਾ ਰਿਹਾ ਹੈ। ਉੱਥੇ ਭਾਰਤ ਦੀ ਸਥਿਤੀ ਵੀ ਕੋਈ ਵੱਖਰੀ ਨਹੀਂ ਹੈ ਅਤੇ ਇੱਥੇ "ਦਰਮਿਆਨੀ ਕਾਰੁਗਜ਼ਾਰੀ ਵਾਲਾ ਲੋਕਤੰਤਰ" ਹੈ।

ਇਹ ਵੀ ਪੜ੍ਹੋ:

ਕੋਵਿਡ-19 ਬਾਰੇ 3 ਵੱਡੀਆਂ ਅਪਡੇਟ ਜੋ ਤੁਹਾਨੂੰ ਜਾਨਣੀਆਂ ਚਾਹੀਦੀਆਂ ਹਨ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਪਹਿਲੀ ਹੈ ਟਾਇਮਜ਼ ਆਫ਼ ਇੰਡੀਆ ਮੁਤਾਬਕ ਕਿ ਵਾਇਰਸ ਦਾ ਡੇਲਟਾ ਵੇਰੀਐਂਟ ਮੁਕੰਮਲ ਟੀਕਾ ਕਰਨ ਕਰਵਾ ਚੁੱਕੇ ਲੋਕਾਂ ਨੂੰ ਵੀ ਲਾਗ ਲਗਾ ਸਕਦਾ ਹੈ। ਸਾਇੰਦਾਨਾਂ ਦਾ ਕਹਿਣਾ ਹੈ ਕਿ ਵਾਇਰਸ ਨਾਲ ਮੁਕਾਬਲੇ ਲਈ ਸਿਰਫ਼ ਟੀਕਾਕਰਨ ਹੀ ਕਾਫ਼ੀ ਨਹੀਂ ਹੈ ਸਗੋਂ ਇਸ ਨੂੰ ਕੰਟਰੋਲ ਕਰਨ ਲਈ ਪ੍ਰਭਾਵਸ਼ਾਲੀ ਰਣਨੀਤੀ ਦੀ ਲੋੜ ਹੈ।

ਅਧਿਐਨ ਦਿੱਲੀ ਦੇ ਦੋ ਹਸਪਤਾਲਾਂ ਵਿੱਚ ਕੀਤਾ ਗਿਆ। ਅਧਿਐਨ ਵਿੱਚ ਆਈਐਨਐਸਏਸੀਓਜੀ ਕਨਸੋਰਟੀਅਮ, ਸੀਐਸਆਈਆਰ ਅਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਵਿਗਿਆਨੀਆਂ ਨੇ ਹਿੱਸਾ ਲਿਆ।

ਅਧਿਐਨ ਵਿੱਚ ਦੇਖਿਆ ਗਿਆ ਕਿ ਟੀਕਾਕਰਨ ਕਾਰਨ ਹਾਲਾਂਕਿ ਗੰਭੀਰ ਕੋਵਿਡ ਤੋਂ ਬਚਾਅ ਹੁੰਦਾ ਹੈ ਫਿਰ ਵੀ ਅਜਿਹੇ ਕੇਸ ਹਨ ਜਿਨ੍ਹਾਂ ਵਿੱਚ ਵਾਇਰਸ ਟੀਕੇ ਦੀ ਸੁੱਰਖਿਆ ਨੂੰ ਸੰਨ੍ਹ ਲਗਾਉਣ ਵਿੱਚ ਸਫ਼ਲ ਰਿਹਾ ਹੈ।

ਦੂਜੀ ਅਪਡੇਟ ਹੈ ਕਿ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਭਾਰਤ ਦੇ ਸਿਰ ਉੱਪਰ ਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਦਾ ਖ਼ਤਰਾ ਮੰਡਰਾ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦੰਸਬਰ ਤੋਂ ਫ਼ਰਵਰੀ ਦੇ ਦਰਮਿਆਨ ਹਾਲਾਂਕਿ ਕੇਸਾਂ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ ਪਰ ਇਹ ਲਹਿਰ ਦੂਜੀ ਲਹਿਰ ਜਿੰਨੀ ਭਿਆਨਕ ਹੋਵੇਗੀ ਇਸ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ।

ਤੀਜੀ ਅਪਡੇਟ ਕੋਵੈਕਸੀਨ ਬਾਰੇ ਹੈ, ਖ਼ਬਰ ਵੈਬਸਾਈਟ ਐਨਡੀਟੀਵੀ ਮੁਤਾਬਕ ਦਿ ਲੈਨਸੈਟ ਇਨਫੈਕਸ਼ਸ ਡਿਜ਼ੀਜ਼ਜ਼ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਸਾਮਹਣੇ ਆਇਆ ਹੈ ਕਿ ਕੋਵੈਕਸੀਨ ਦੀ ਦੋਵੇਂ ਖ਼ੁਰਾਕਾਂ ਲੱਛਣਾਂ ਵਾਲੀ ਬਿਮਾਰੀ ਤੋਂ 50 ਫ਼ੀਸਦੀ ਤੱਕ ਸੁੱਰਖਿਆ ਪ੍ਰਧਾਨ ਕਰਦੀਆਂ ਹਨ। ਕੋਵੈਕਸੀਨ ਬਾਰੇ ਅਸਲੀ ਦੁਨੀਆਂ ਵਿੱਚ ਕੀਤਾ ਗਿਆ ਇਹ ਪਹਿਲਾ ਅਧਿਐਨ ਹੈ।

ਇਸ ਤੋਂ ਪਹਿਲਾ ਇੱਕ ਅੰਤਰਿਮ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੋਵੈਕਸੀਨ ਦੀਆਂ ਦੋ ਖ਼ੁਰਾਕਾਂ ਤੋਂ ਵਾਇਰਸ ਤੋਂ 77.8 ਫ਼ੀਸਦੀ ਤੱਕ ਸੁਰੱਖਿਆ ਮਿਲਦੀ ਹੈ।

ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਖੇਤੀ ਕਾਨੂੰਨ ਰੱਦ ਤੋਂ ਕ੍ਰਿਪਟੋ ਬਾਰੇ ਵੀ ਆ ਰਿਹਾ ਬਿਲ

ਕ੍ਰਿਪਟੋ

ਤਸਵੀਰ ਸਰੋਤ, Reuters

ਜਿੱਥੇ ਸੰਸਦ ਦੇ ਅਗਾਮੀ ਸਰਦ ਰੁੱਤ ਇਜਲਾਸ ਵਿੱਚ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਲਈ ਬਿਲ ਲਿਆਉਣ ਜਾ ਰਹੀ ਹੈ।

ਉਸ ਤੋਂ ਇਲਾਵਾ ਸਰਕਾਰ ਦੇਸ਼ ਵਿੱਚ ਹਰ ਕਿਸਮ ਦੀ ਨਿੱਜੀ ਕ੍ਰਿਪਟੋ ਕੰਰਸੀ ਉੱਪਰ ਪਾਬੰਦੀ ਲਗਾਉਣ ਬਾਰੇ ਵੀ ਇੱਕ ਬਿਲ ਲਿਆ ਰਹੀ ਹੈ।

ਸਰਕਾਰ ਦਾ ਇਸ ਬਿਲ ਪਿੱਛੇ ਜਿੱਥੇ ਇੱਕ ਮੰਤਵ ਗੈਰ-ਸਰਕਾਰ ਕ੍ਰਿਪਟੋ ਮੁਦਰਾਵਾਂ ਉੱਪਰ ਪਾਬੰਦੀ ਲਗਾਉਣਾ ਹੈ ਉੱਥੇ ਹੀ ਰਿਜ਼ਰਵ ਬੈਂਕ ਦੇ ਸਾਹਮਣੇ ਇੱਕ ਅਜਿਹਾ ਫੇਰਮਵਰਕ ਰੱਖਣਾ ਵੀ ਹੈ ਕਿ ਉਹ ਦੇਸ਼ ਦੀ ਆਪਣੀ ਸਰਕਾਰੀ ਕ੍ਰਿਪਟੋਕਰੰਸੀ ਉਤਾਰ ਸਕੇ।

ਹਾਲਾਂਕਿ ਸਰਕਾਰ ਕ੍ਰਿਪਟੋਕੰਰਸੀ ਪਿੱਛੇ ਵਰਤੀ ਜਾਣ ਵਾਲੀ ਟੈਕਨੌਲੋਜੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਕ੍ਰਿਪਟੋਕਰੰਸੀ ਨੂੰ ਨਿਵੇਸ਼ਕਾਂ ਲਈ ਖ਼ਤਰਨਾਕ ਸਮਝਦੇ ਹੋਏ ਅਤੇ ਕਿ ਇਹ ਗ਼ਲਤ ਹੱਥਾਂ ਵਿੱਚ ਖ਼ਤਰਨਾਕ ਹੋ ਸਕਦੀ ਹੈ ਇਸ ਉੱਪਰ ਪਾਬੰਦੀ ਦੀ ਹਮਾਇਤੀ ਰਹੀ ਹੈ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)