ਲੱਥੀ ਪੱਗ ਵਾਲੀਆਂ ਪੋਸਟ ਪਾਏ ਜਾਣ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀ ਕਿਹਾ- ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਪੱਗ ਇੱਕ ਜ਼ਰੂਰੀ ਧਾਰਮਿਕ ਚਿੰਨ੍ਹ ਹੈ।
ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਅਦਾਲਤ ਨੇ ਇਹ ਟਿੱਪਣੀ ਇੱਕ 65 ਸਾਲਾ ਬਜ਼ੁਰਗ ਦੀ ਸ਼ਿਕਾਇਤ ਉੱਪਰ ਸੁਣਵਾਈ ਦੌਰਾਨ ਕੀਤੀ। ਬਜ਼ੁਰਗ ਨੂੰ ਪੱਗ ਲੱਥ ਗਈ ਸੀ ਅਤੇ ਉਸ ਨੂੰ ਲਗਾਤਾਰ ਕੁੱਟਿਆ ਜਾ ਰਿਹਾ ਸੀ ਤੇ ਖੂਨ ਵਹਿ ਰਿਹਾ ਸੀ।
ਇਸੇ ਦੌਰਾਨ ਮੁਲਜ਼ਮ ਨੇ ਉਨ੍ਹਾਂ ਦੀ ਵੀਡੀਓ ਬਣਾਈ ਅਤੇ ਫ਼ੇਸਬੁੱਕ ਉੱਪਰ ਪਾ ਦਿੱਤੀ।
ਅਦਾਲਤ ਨੇ ਕਿਹਾ, ''ਪੱਗ ਇੱਕ ਜ਼ਰੂਰੀ ਧਾਰਮਿਕ ਚਿੰਨ੍ਹ ਹੈ ਅਤੇ ਇੱਕ ਬਜ਼ੁਰਗ ਵਿਅਕਤੀ ਦੀ ਜ਼ਖਮੀ ਹਾਲਤ ਵਿੱਚ ਬਿਨਾਂ ਪੱਗ ਦੇ ਤਸਵੀਰ ਲੈਣਾ ਅਤੇ ਉਸ ਨੂੰ ਸੋਸ਼ਲ ਪਲੇਟਫਾਰਮ 'ਤੇ ਪਾਉਣ ਨਾਲ ਧਾਰਮਿਕ ਭਾਵਨਾਵਾਂ ਨੂੰ ਸੱਟ ਲਗਦੀ ਹੈ।''
ਇਹ ਵੀ ਪੜ੍ਹੋ:
ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਨੇ ਮੁਲਜ਼ਮ ਗੁਰਪ੍ਰੀਤ ਸਿੰਘ (ਤਰਨਤਾਰਨ) ਦੇ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਰੱਦ ਕਰ ਦਿੱਤੀ।
ਮੁਲਜ਼ਮ ਖ਼ਿਲਾਫ਼ 19 ਫ਼ਰਵਰੀ 2021 ਵਿੱਚ ਤਰਨਤਾਰਨ ਦੇ ਥਾਣਾ ਝਬਾਲ ਵਿੱਚ ਐਫ਼ਆਈਆਰ ਦਰਜ ਕਰਵਾਈ ਗਈ ਸੀ।
ਬਚਾਅ ਪੱਖ ਦਾ ਕਹਿਣਾ ਸੀ ਕਿ ਐਫਆਈਆਰ ਦੇਰੀ ਨਾਲ ਦਾਇਰ ਕੀਤੀ ਗਈ ਹੈ ਪਰ ਸ਼ਿਕਾਇਤਕਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਹਾਈ ਕੋਰਟ ਵਿੱਚ ਇੱਕ ਆਡੀਓ ਕਲਿੱਪ ਨਾਲ ਅਰਜੀ ਦਿੱਤੀ ਸੀ।
ਨਮਾਜ਼ ਵਾਲੀ ਥਾਂ ਹੋਈ ਗੋਵਰਧਨ ਪੂਜਾ,ਪਹੁੰਚੇ ਕਪਿਲ ਮਿਸ਼ਰਾ
ਸ਼ੁੱਕਰਵਾਰ ਨੂੰ ਜਿੱਥੇ ਪਹਿਲਾਂ ਮੁਸਲਿਮ ਭਾਈਚਾਰੇ ਵੱਲੋਂ ਜੁੰਮੇ ਦੀ ਨਮਾਜ਼ ਅਦਾ ਕੀਤੀ ਜਾਂਦੀ ਸੀ ਉੱਥੇ ਹਿੰਦੂ ਜੱਥੇਬੰਦੀਆਂ ਵੱਲੋਂ ਗੋਵਰਧਨ ਪੂਜਾ ਰੱਖੀ ਗਈ।
ਖ਼ਬਰ ਵੈਬਸਾਈਟ ਦਿ ਕੁਇੰਟ ਦੀ ਖ਼ਬਰ ਮੁਤਾਬਕ ਸੈਕਟਰ 12 ਵਿੱਚ ਕੀਤੀ ਗਈ ਇਸ ਪੂਜਾ ਵਿੱਚ ਬੀਜੇਪੀ ਆਗੂ ਕਪਿਲ ਮਿਸ਼ਰਾ ਵੀ ਸ਼ਾਮਲ ਹੋਏ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਸ ਪੂਜਾ ਦਾ ਇੰਤਜ਼ਾਮ ਸੰਯੁਕਤ ਹਿੰਦੂ ਸੰਗਠਨ ਸਮਿਤੀ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦ ਕ੍ਰਾਂਤੀ ਦਲ, ਆਰੀਆ ਸਮਾਜ, ਅਤੇ ਸਨਾਤਨ ਧਰਮ ਵਰਗੇ 22 ਹਿੰਦੂ ਸੰਗਠਨ ਸ਼ਾਮਲ ਹਨ।
ਗੁਰੂਗ੍ਰਾਮ ਵਿੱਚ ਕਈ ਹਫ਼ਤਿਆਂ ਤੋਂ ਖੁੱਲ੍ਹੇ ਵਿੱਚ ਪੜ੍ਹੀ ਜਾਂਦੀ ਨਮਾਜ਼ ਦਾ ਹਿੰਦੂ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਮੁਸਲਿਮ ਸਮਾਜ ਵੱਲੋਂ ਕਿਹਾ ਗਿਆ ਕਿ ਉਹ ਪੂਜਾ ਕਾਰਨ ਉੱਥੇ ਨਮਾਜ਼ ਨਹੀਂ ਪੜ੍ਹਨਗੇ ਅਤੇ ਉਮੀਦ ਕਰਦੇ ਹਨ ਕਿ ਪ੍ਰਸ਼ਾਸਨ ਉਨ੍ਹਾਂ ਦਾ ਪੱਖ ਵੀ ਸੁਣੇਗਾ।
ਪਿਛਲੇ ਦਿਨੀਂ ਗੁਰੂਗ੍ਰਾਮ ਪ੍ਰਸ਼ਾਸਨ ਨੇ ਕਈ ਅਜਿਹੀਆਂ ਥਾਵਾਂ ਜਿੱਥੇ ਪਹਿਲਾਂ ਖੁੱਲੇ ਵਿੱਚ ਨਮਾਜ਼ ਪੜ੍ਹੀ ਜਾਂਦੀ ਸੀ ਤੋਂ ਇਹ ਪ੍ਰਵਾਨਗੀ ਵਾਪਸ ਲੈ ਲਈ ਗਈ ਸੀ। ਪ੍ਰਸ਼ਾਸਨ ਨੇ ਇਸ ਪਿੱਛੇ ਵਿਰੋਧ ਨੂੰ ਇੱਕ ਕਾਰਨ ਦੱਸਿਆ ਸੀ ਅਤੇ ਕਿਹਾ ਸੀ ਕਿ ਜੇ ਹੋਰ ਥਾਵਾਂ ਤੋਂ ਵੀ ਸ਼ਿਕਾਇਤਾਂ ਆਈਆਂ ਤਾਂ ਉੱਥੋਂ ਵੀ ਨਮਾਜ਼ ਪੜ੍ਹਨ ਦੀ ਆਗਿਆ ਵਾਪਸ ਲਈ ਜਾ ਸਕਦੀ ਹੈ।
ਤੇਲ 'ਤੇ ਵੈਟ ਘਟਾਉਣ ਦੀ ਤਿਆਰੀ

ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਪੈਟਰੋਲ ਅਤੇ ਡੀਜ਼ਲ ਉੱਪਰ ਵੈਟ ਘਟਾਉਣ ਉੱਪਰ ਵਿਚਾਰ ਕਰ ਰਹੀ ਹੈ ਅਤੇ ਸ਼ਨਿੱਚਰਵਾਰ ਦੀ ਕੈਬਨਿਟ ਬੈਠਕ ਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੇਂਦਰ ਸਰਕਾਰ ਵੱਲੋਂ ਤੇਲ ਉੱਪਰ ਐਕਸਾਈਜ਼ ਡਿਊਟੀ ਘਟਾਏ ਜਾਣ ਤੋਂ ਬਾਅਦ ਹਰਿਆਣਾ, ਚੰਡੀਗੜ੍ਹ ਸਮੇਤ ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਤੇਲ ਉੱਪਰ ਵੈਟ ਵਿੱਚ ਕਮੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਕੇਂਦਰੀ ਤੇਲ ਮੰਤਰਾਲਾ ਨੇ ਕਿਹਾ ਹੈ ਕਿ ਦੇਸ਼ ਦੇ 22 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੇਲ ਉੱਪਰੋਂ ਵੈਟ ਘਟਾਉਣ ਬਾਰੇ ਵਿਚਾਰ ਕਰ ਰਹੇ ਹਨ।
ਵਾਨਖੇੜੇ ਨੂੰ ਆਰਿਅਨ ਖ਼ਾਨ ਕੇਸ ਤੋਂ ਹਟਾਇਆ ਗਿਆ

ਤਸਵੀਰ ਸਰੋਤ, Twitter
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਉਸ ਦੇ ਮੁੰਬਈ ਦੇ ਜ਼ੋਨਲ ਨਿਰਦੇਸ਼ਕ ਸਮੀਰ ਵਾਨਖੇੜੇ ਡਰੱਗ ਕੇਸ ਨਹੀਂ ਦੇਖਣਗੇ ਜਿਸ ਵਿੱਚ ਆਰਿਅਨ ਖ਼ਾਨ ਸ਼ਾਮਲ ਹਨ ਕਿਉਂਕਿ ਬਿਊਰੋ ਵੱਲੋਂ ਇਸ ਮੰਤਵ ਲਈ ਆਪਣੇ ਦਿੱਲੀ ਹੈਡਕੁਆਰਟਰ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ।
ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਬਿਆਨ ਵਿੱਚ ਹਾਲਾਂਕਿ ਕਿਹਾ ਗਿਆ ਹੈ ਕਿ ਕਿਸੇ ਵੀ ਅਫ਼ਸਰ ਨੂੰ ਉਨ੍ਹਾਂ ਦੀਆਂ ਮੌਜੂਦਾ ਭੂਮਿਕਾਵਾਂ ਤੋਂ ਲਾਂਭੇ ਨਹੀਂ ਕੀਤਾ ਗਿਆ ਹੈ ਅਤੇ ਉਹ ਆਪਣੇ ਜਾਂਚ ਵਿੱਚ ਅਪਰੇਸ਼ਨ ਬਰਾਂਚ ਦਾ ਸਹਿਯੋਗ ਕਰਦੇ ਰਹਿਣਗੇ।
ਜਿਵੇਂ ਹੀ ਐਨਸੀਬੀ ਦੇ ਹੁਕਮ ਜਨਤਕ ਹੋਏ ਵਾਨਖੇੜੇ ਨੂੰ ਲਗਾਤਾਰ ਘੇਰਨ ਵਾਲੇ ਐਨਸੀਪੀ ਆਗੂ ਨਵਾਬ ਮਲਿਕ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਸਹੀ ਸਾਬਤ ਹੋਈ ਹੈ। ਜਦਕਿ ਵਾਨਖੇੜੇ ਦੀ ਪਤਨੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਵਾਨਖੇੜੇ ਨੂੰ ਜਾਂਚ ਤੋਂ ਲਾਂਭੇ ਕੀਤਾ ਗਿਆ ਹੈ ਅਜਿਹੀਆਂ ''ਅਫ਼ਵਾਹਾਂ'' ਵਿੱਚ ਯਕੀਨ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












