ਟੀ-20 ਵਿਸ਼ਵ ਕੱਪ: ਭਾਰਤ ਦੀ ਦੂਜੀ ਜਿੱਤ, ਸਕਾਟਲੈਂਡ ਨੂੰ ਹਰਾ ਕੇ ਟੀਮ ਨੇ ਕੈਪਟਨ ਨੂੰ ਦਿੱਤਾ ਜਨਮ ਦਿਨ ਦਾ ਤੋਹਫ਼ਾ

ਭਾਰਤ

ਤਸਵੀਰ ਸਰੋਤ, ANI

ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਭਾਰਤ ਨੇ ਸ਼ੁੱਕਰਵਾਰ ਨੂੰ ਸਕਾਟਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ। ਟੀਮ ਦੇ ਕੈਪਟਨ ਵਿਰਾਟ ਕੋਹਲੀ ਦਾ ਅੱਜ ਜਨਮ ਦਿਨ ਵੀ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਉਨ੍ਹਾਂ ਲਈ ਟੀਮ ਵੱਲੋਂ ਇਹ ਜਨਮ ਦਿਨ ਦਾ ਤੋਹਫ਼ਾ ਹੀ ਹੋਵੇਗਾ।

ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਸਕਾਟਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਅੱਗੇ ਜਿੱਤ ਲਈ 86 ਦੌੜਾਂ ਦਾ ਟੀਚਾ ਰੱਖਿਆ ਸੀ।

ਆਈਸੀਸੀ ਟੀ-20 ਵਿਸ਼ਵ ਕੱਪ ਟੂਰਨਾਮੈਂਟ ਵਿੱਚ ਭਾਰਤ ਦਾ ਚੌਥਾ ਮੈਚ ਹੈ। ਭਾਰਤ ਨੂੰ ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਨਿਊਜ਼ੀਲੈਂਡ ਹੱਥੋਂ ਹਾਰ ਮਿਲੀ ਸੀ ਜਦੋਂਕਿ ਅਫ਼ਗਾਨਿਸਤਾਨ ਨੂੰ ਭਾਰਤ ਨੇ ਹਰਾਇਆ ਸੀ।

ਕੇਐਲ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 18 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਭਾਰਤ ਨੇ ਇਹ ਟੀਚਾ 6.3 ਓਵਰ ਵਿੱਚ ਹੀ ਹਾਸਲ ਕਰ ਲਿਆ।

ਇਹ ਵੀ ਪੜ੍ਹੋ-

ਸੂਰਿਆ ਕੁਮਾਰ ਯਾਦਵ ਨੇ ਛੱਕਾ ਲਗਾ ਕੇ ਭਾਰਤੀ ਟੀਮ ਨੂੰ ਜਿਤਾਇਆ।

ਭਾਰਤ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ।

ਭਾਰਤ ਸਕਾਟਲੈਂਡ ਮੈਚ

ਤਸਵੀਰ ਸਰੋਤ, Getty Images

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ ਸੀ।

ਅਫ਼ਗਾਨਿਸਤਾਨ ਦੇ ਉੱਪਰ ਦਰਜ ਕੀਤੀ ਜਿੱਤ ਤੋਂ ਬਾਅਦ ਟੀਮ ਇੰਡੀਆ ਦਾ ਨੈੱਟ ਰਨਰੇਟ ਮਾਈਨਸ ਤੋਂ ਪਲੱਸ 'ਚ ਆ ਗਿਆ ਸੀ।

ਕਮਜ਼ੋਰ ਸਮਝਣ ਦੀ ਭੁੱਲ ਨਾ ਕਰੇ ਟੀਮ

ਭਾਰਤ ਦੀ ਟੀਮ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦਸ ਦਿਨ ਬਾਅਦ ਜਦੋਂ ਨਿਊਜ਼ੀਲੈਂਡ ਦੇ ਖਿਲਾਫ਼ ਸਕਾਟਲੈਂਡ ਦੀ ਟੀਮ ਉਤਰੀ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਕਾਫ਼ੀ ਬਿਹਤਰ ਸੀ।

ਆਲਰਾਊਂਡਰ ਮਾਈਕ ਰੀਸ ਨੇ ਆਖ਼ਰੀ ਓਵਰਾਂ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਉਨ੍ਹਾਂ ਨੇ ਸਿਰਫ਼ 20 ਗੇਂਦਾਂ ਵਿੱਚ 42 ਰਨ ਬਣਾਏ ਸਨ। ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਦੇਖ ਕੇ ਇੱਕ ਸਮੇਂ 'ਤੇ ਲੱਗ ਰਿਹਾ ਸੀ ਕਿ ਮੈਚ ਕਿਤੇ ਨਿਊਜ਼ੀਲੈਂਡ ਦੇ ਹੱਥਾਂ ਵਿੱਚੋਂ ਨਿਕਲ ਨਾ ਜਾਵੇ।

ਇਸ ਮੈਚ ਦੌਰਾਨ ਸਕਾਟਲੈਂਡ ਦੀ ਟੀਮ ਜਦੋਂ ਫੀਲਡਿੰਗ ਕਰ ਰਹੇ ਸੱਤ ਵਿਕਟ ਕੀਪਰ ਮੈਥਿਊ ਕਰਾਸਿੰਗ ਗੇਂਦਬਾਜ਼ ਕ੍ਰਿਸ ਗ੍ਰਿਵਜ਼ ਨੂੰ ਇਹ ਕਹਿੰਦੇ ਹੋਏ ਸੁਣਿਆ ਸੀ ਕਿ ਪੂਰਾ ਭਾਰਤ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਸਕਾਟਲੈਂਡ ਨੇ ਸੁਪਰ 12 ਵਿੱਚ ਪਹੁੰਚਣ ਲਈ ਰੈਂਕਿੰਗ ਵਿੱਚ ਆਪਣੇ ਤੋਂ ਕਿਤੇ ਉੱਪਰ ਬੰਗਲਾਦੇਸ਼ ਵਰਗੀ ਟੀਮ ਨੂੰ ਹਰਾਇਆ ਸੀ। ਹਾਲਾਂਕਿ ਉਹ ਇੱਕ ਵੀ ਮੈਚ ਨਹੀਂ ਜਿੱਤ ਸਕੀ ਪਰ ਨਿਊਜ਼ੀਲੈਂਡ ਦੇ ਖਿਲਾਫ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਭਾਰਤ ਦੀ ਟੀਮ ਨੂੰ ਬਹੁਤ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਸਕਾਟਲੈਂਡ ਦੇ ਕਪਤਾਨ ਕਾਇਲ ਕੋਏਜਰ ਇਹ ਵੀ ਕਹਿ ਚੁੱਕੇ ਹਨ ਕਿ ਭਾਰਤ ਦੇ ਖ਼ਿਲਾਫ਼ ਮੈਚ ਦੁਨੀਆਂ ਦੇ ਸਭ ਤੋਂ ਵਧੀਆ ਖਿਡਾਰੀਆਂ ਦੇ ਖਿਲਾਫ਼ ਆਪਣੇ ਆਪ ਨੂੰ ਟੈਸਟ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਕਿਹਾ," ਅਸੀਂ ਕਿਹੋ ਜਿਹਾ ਖੇਡ ਖੇਡਦੇ ਹਾਂ, ਕੀ ਕਰਦੇ ਹਾਂ ਅਤੇ ਕੀ ਕਰ ਸਕਦੇ ਹਾਂ ਸਕਾਟਲੈਂਡ ਕ੍ਰਿਕੇਟ ਦੇ ਅੱਗੇ ਦੇ ਸਫ਼ਰ ਨੂੰ ਵੇਖਣ ਵਾਸਤੇ ਬਹੁਤ ਮਹੱਤਵਪੂਰਨ ਹੈ।"

ਅਜਿਹੇ ਹਾਲਾਤਾਂ ਵਿੱਚ ਇਹ ਕਹਿਣਾ ਮੁਸ਼ਕਿਲ ਨਹੀਂ ਹੈ ਕਿ ਭਾਰਤ ਦੇ ਖਿਲਾਫ਼ ਹੋ ਜ਼ਾਹਿਰ ਤੌਰ 'ਤੇ ਨਿਊਜ਼ੀਲੈਂਡ ਨਾਲ ਮੈਚ ਵਰਗਾ ਪ੍ਰਦਰਸ਼ਨ ਦੁਬਾਰਾ ਕਰਨ ਦੀ ਕੋਸ਼ਿਸ਼ ਕਰਨਗੇ।

ਨੈੱਟ ਰਨ ਰੇਟ

ਇਸ ਵਿਸ਼ਵ ਕੱਪ ਦੀ ਸ਼ੁਰੂਆਤ ਪਹਿਲਾਂ ਟਰਾਫ਼ੀ ਦੀ ਪ੍ਰਬਲ ਦਾਅਵੇਦਾਰ ਮੰਨੀ ਜਾਂਦੀ ਟੀਮ ਇੰਡੀਆ ਕਿਵੇਂ ਦੋ ਮੈਚ ਤੋਂ ਬਾਅਦ ਹੀ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਕਗ਼ਾਰ 'ਤੇ ਹੈ।

ਭਾਰਤ ਦੀ ਟੀਮ ਹੁਣ ਜਿੰਨਾ ਮਰਜ਼ੀ ਵਧੀਆ ਪ੍ਰਦਰਸ਼ਨ ਕਰ ਲਵੇ, ਸੈਮੀਫਾਈਨਲ ਤੱਕ ਦਾ ਸਫਰ ਦੂਸਰੀਆਂ ਟੀਮਾਂ ਦੇ ਪ੍ਰਦਰਸ਼ਨ 'ਤੇ ਵੀ ਟਿਕਿਆ ਹੈ।

ਭਾਰਤ

ਤਸਵੀਰ ਸਰੋਤ, ANI

ਉਮੀਦ ਹੈ ਕਿ ਨਿਊਜ਼ੀਲੈਂਡ ਜਾਂ ਤਾਂ ਨਮੀਬੀਆ ਦੀ ਟੀਮ ਤੋਂ ਹਾਰ ਜਾਵੇ ਜਾਂ ਇਹ ਐਤਵਾਰ ਨੂੰ ਅਫਗਾਨਿਸਤਾਨ ਉਸ ਨੂੰ ਹਰਾ ਦੇਵੇ। ਜੇਕਰ ਨਿਊਜ਼ੀਲੈਂਡ ਇਹ ਦੋਨੋਂ ਮੈਚ ਜਿੱਤ ਜਾਂਦਾ ਹੈ ਤਾਂ ਸੈਮੀਫਾਈਨਲ ਵਿੱਚ ਉਨ੍ਹਾਂ ਦੀ ਟੀਮ ਪਹੁੰਚੇਗੀ ਨਾ ਕਿ ਭਾਰਤ।

ਨੈੱਟ ਰਨ ਰੇਟ ਦੇ ਮਾਮਲੇ ਵਿੱਚ ਫ਼ਿਲਹਾਲ ਅਫ਼ਗਾਨਿਸਤਾਨ ਦੂਸਰੇ ਨਿਊਜ਼ੀਲੈਂਡ ਤੀਸਰੇ 'ਤੇ ਭਾਰਤ ਚੌਥੇ ਸਥਾਨ 'ਤੇ ਹੈ। ਇਸ ਦਾ ਮਤਲਬ ਹੈ ਕਿ ਟੀਮ ਇੰਡੀਆ ਨੇ ਬਚੇ ਹੋਏ ਦੋਵੇਂ ਮੈਚ ਅੱਜ ਨਾ ਸਿਰਫ਼ ਜਿੱਤ ਦਰਜ ਕਰਨੀ ਹੈ, ਸਗੋਂ ਇਸ ਨੂੰ ਵੱਡੇ ਅੰਤਰ ਨਾਲ ਜਿੱਤਣਾ ਹੈ ਤਾਂ ਜੋ ਨੈੱਟ ਰਨ ਰੇਟ ਬਾਰੇ ਸਨ ਅਤੇ ਨਿਊਜ਼ੀਲੈਂਡ ਤੋਂ ਬਿਹਤਰ ਹੋਵੇ।

ਬੈਟਿੰਗ ਲਾਈਨਅਪ 'ਚ ਬਦਲਾਅ ਦਾ ਫ਼ਾਇਦਾ

ਉਂਝ ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਵਿੱਚ ਟੀਮ ਦੇ ਪ੍ਰਦਰਸ਼ਨ ਵਿੱਚ ਸੁਧਾਰ ਦੇਖਿਆ ਗਿਆ ਹੈ ਉਸ ਨੂੰ ਦੇਖਦੇ ਹੋਏ ਇਹ ਮੈਚ ਐਨਾ ਮੁਸ਼ਕਲ ਵੀ ਨਹੀਂ ਹੈ।

ਨਿਊਜ਼ੀਲੈਂਡ ਦੇ ਖ਼ਿਲਾਫ਼ ਇੱਕ ਵਿਕਟ ਤੋਂ ਬਾਅਦ ਬੱਲੇਬਾਜ਼ੀ ਲਈ ਭੇਜੇ ਗਏ ਰੋਹਿਤ ਸ਼ਰਮਾ ਨੂੰ ਅਫਗਾਨਿਸਤਾਨ ਦੇ ਖਿਲਾਫ ਫਿਰ ਓਪਨਿੰਗ ਲਈ ਭੇਜਿਆ ਗਿਆ ਸੀ। ਕੇਐਲ ਰਾਹੁਲ ਨਾਲ ਉਨ੍ਹਾਂ ਨੇ ਫਟਾਫਟ ਰਨ ਬਣਾਏ ਸਨ।

ਲਗਾਤਾਰ ਦੋ ਮੈਚ ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਰਾਹੁਲ ਦੇ ਬੱਲੇ ਤੋਂ ਵੀ ਰਨ ਨਿਕਲੇ ਅਤੇ ਵਿਰਾਟ ਤੋਂ ਪਹਿਲਾਂ ਉਤਾਰੇ ਗਏ ਰਿਸ਼ਭ ਪੰਤ ਅਤੇ ਹਾਰਦਿਕ ਪਾਂਡਿਆ ਦਾ ਵੀ ਪ੍ਰਦਰਸ਼ਨ ਵਧੀਆ ਰਿਹਾ।

ਭਾਰਤ

ਤਸਵੀਰ ਸਰੋਤ, ANI

ਵਿਰਾਟ ਨੇ ਪਾਕਿਸਤਾਨ ਦੇ ਖਿਲਾਫ ਵਧੀਆ ਰਨ ਬਣਾਏ ਸਨ ਪਰ ਸੂਰਿਆ ਕੁਮਾਰ ਯਾਦਵ ਦੇ ਬੱਲੇ ਤੋਂ ਹੁਣ ਤੱਕ ਉਸ ਤਰ੍ਹਾਂ ਦੌੜਾਂ ਨਹੀਂ ਨਿਕਲੀਆਂ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਉਨ੍ਹਾਂ ਨੇ ਆਈਪੀਐਲ ਵਿੱਚ ਕੀਤਾ ਹੈ।

ਜੇਕਰ ਭਾਰਤ ਪਹਿਲਾਂ ਬੱਲੇਬਾਜ਼ੀ ਕਰਦਾ ਹੈ ਤਾਂ ਇੱਕ ਵਾਰੀ 200 ਤੋਂ ਵੱਧ ਦੌੜਾਂ ਦਾ ਸਕੋਰ ਖੜ੍ਹਾ ਕਰਨਾ ਪਵੇਗਾ ਤਾਂ ਜੋ ਮੈਚ ਵੱਡੇ ਅੰਤਰ ਨਾਲ ਜਿੱਤਿਆ ਜਾ ਸਕੇ।

ਗੇਂਦਬਾਜ਼ੀ ਲਈ ਅਸ਼ਵਿਨ ਉੱਪਰ ਉਮੀਦਾਂ

ਪਹਿਲੇ ਦੋ ਮੈਚਾਂ ਵਿੱਚ ਬੱਲੇਬਾਜ਼ਾਂ ਨੇ ਕੋਈ ਵੱਡਾ ਸਕੋਰ ਖੜ੍ਹਾ ਨਹੀਂ ਕੀਤਾ ਪਰ ਗੇਂਦਬਾਜ਼ੀ ਨੇ ਵੀ ਭਾਰਤ ਨੂੰ ਨਿਰਾਸ਼ ਕੀਤਾ। ਜਸਪ੍ਰੀਤ ਬੁਮਰਾਹ ਮੁਹੰਮਦ ਸ਼ਮੀ ਦੀ ਅਗਵਾਈ ਵਿੱਚ ਕੋਈ ਵੀ ਗੇਂਦਬਾਜ਼ ਪਾਕਿਸਤਾਨ ਦੇ ਖ਼ਿਲਾਫ਼ ਵਿਕਟ ਹਾਸਲ ਨਹੀਂ ਕਰ ਸਕਿਆ। ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਨੇ ਕੇਵਲ ਦੋ ਹੀ ਵਿਕਟਾਂ ਝਟਕਾਈਆਂ।

ਅਫ਼ਗਾਨਿਸਤਾਨ ਦੇ ਖਿਲਾਫ ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਥੋੜ੍ਹਾ ਬਿਹਤਰ ਸੀ। ਗੇਂਦਬਾਜ਼ ਰਵੀਚੰਦਰਨ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਚਾਰ ਓਵਰਾਂ ਵਿੱਚ 14 ਦੌੜਾਂ ਦੇ ਕੇ ਦੋ ਖਿਡਾਰੀ ਆਊਟ ਕੀਤੇ।

ਭਾਰਤ

ਤਸਵੀਰ ਸਰੋਤ, ANI

ਮੁਹੰਮਦ ਸ਼ਮੀ ਤਿੰਨ ਵਿਕਟਾਂ ਲੈਣ ਵਿੱਚ ਕਿਫ਼ਾਇਤੀ ਨਜ਼ਰ ਨਹੀਂ ਆਏ। ਜਸਪ੍ਰੀਤ ਬੁਮਰਾਹ ਤੇ ਜਡੇਜਾ ਨੇ ਵੀ ਇਕ -ਇਕ ਵਿਕਟ ਲਈ ਅਤੇ ਲਗਭਗ ਇੱਕੋ ਜਿਹੇ ਔਸਤਨ ਰਨ ਦਿੱਤੇ। ਸ਼ਾਰਦੁਲ ਠਾਕੁਰ ਅਤੇ ਹਾਰਦਿਕ ਪਾਂਡਿਆ ਨੇ ਕੁੱਲ ਪੰਜ ਓਵਰਾਂ ਵਿੱਚ 54 ਦੌੜਾਂ ਦਿੱਤੀਆਂ।

ਹਾਲਾਂਕਿ ਅਫ਼ਗਾਨਿਸਤਾਨ ਦੇ ਖਿਲਾਫ ਸਕਾਟਲੈਂਡ ਨੂੰ ਸਪਿੰਨ ਖੇਡਣ ਵਿੱਚ ਪਰੇਸ਼ਾਨੀ ਹੋਈ ਸੀ।

ਵਿਰਾਟ ਕੋਹਲੀ ਦੇ ਜਨਮਦਿਨ 'ਤੇ ਜਿੱਤ ਦੀ ਦਰਕਾਰ

ਆਪਣੀਆਂ ਕੋਸ਼ਿਸ਼ਾਂ ਦੌਰਾਨ ਭਾਰਤ ਦੀ ਟੀਮ ਨੂੰ ਸਕਾਟਲੈਂਡ ਦੀ ਟੀਮ ਤੋਂ ਕੁਝ ਚੀਜ਼ਾਂ 'ਤੇ ਫ਼ਾਇਦਾ ਮਿਲੇਗਾ। ਭਾਰਤ ਦੇ ਕਪਤਾਨ ਵਿਰਾਟ ਕੋਹਲੀ ਦਾ ਅੱਜ ਜਨਮਦਿਨ ਵੀ ਹੈ ਤਾਂ ਟੀਮ ਦੇ ਸਾਥੀ ਖਿਡਾਰੀਆਂ ਵੱਲੋਂ ਉਨ੍ਹਾਂ ਨੂੰ ਵੱਡੀ ਜਿੱਤ ਤੂੰ ਬਿਹਤਰੀਨ ਤੋਹਫ਼ਾ ਕੀ ਹੋਵੇਗਾ। ਭਾਰਤੀ ਟੀਮ ਦੇ ਚਾਹੁਣ ਵਾਲਿਆਂ ਨੂੰ ਵੀ ਇਹੀ ਤੋਹਫਾ ਚਾਹੀਦਾ ਹੈ।

ਵਿਰਾਟ ਕੋਹਲੀ

ਤਸਵੀਰ ਸਰੋਤ, Getty Images

ਕਪਤਾਨ ਨੂੰ ਵੀ ਕੋਸ਼ਿਸ਼ ਕਰਨੀ ਪਵੇਗੀ ਕਿ ਸਕਾਟਲੈਂਡ 'ਤੇ ਆਖ਼ਰੀ ਓਵਰਾਂ ਤਕ ਦਬਾਅ ਬਣਿਆ ਰਹੇ। ਅਫਗਾਨਿਸਤਾਨ ਨੇ ਜਿਵੇਂ ਆਖ਼ਰੀ ਓਵਰਾਂ ਵਿੱਚ ਰਨ ਬਣਾਏ ਸਨ ਉਸ ਨੂੰ ਰੋਕਿਆ ਜਾ ਸਕੇ। ਇਸ ਨਾਲ ਨੈੱਟ ਰਨ ਰੇਟ ਨਵੇਂ ਫ਼ਾਇਦਾ ਪਹੁੰਚੇਗਾ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)