ਆਰਿਅਨ ਖ਼ਾਨ ਜੇਲ੍ਹ ਤੋਂ ਬਾਹਰ ਆਏ, ਇਨ੍ਹਾਂ 9 ਮੁੱਖ ਸ਼ਰਤਾਂ 'ਤੇ ਮਿਲੀ ਹੈ ਜ਼ਮਾਨਤ

ਤਸਵੀਰ ਸਰੋਤ, Getty Images
ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਤਕਰੀਬਨ ਇੱਕ ਮਹੀਨੇ ਬਾਅਦ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਉਨ੍ਹਾਂ ਨੂੰ ਇੱਕ ਕਰੂਜ਼ ਸ਼ਿਪ ਪਾਰਟੀ ਤੋਂ ਡਰੱਗਜ਼ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਆਰਿਅਨ ਨੂੰ ਕਰੂਜ ਡਰੱਗਜ਼ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਸੀ।
ਆਰਿਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ 'ਤੇ ਮੰਗਲਵਾਰ ਤੋਂ ਬੰਬੇ ਹਾਈ ਕੋਰਟ 'ਚ ਸੁਣਵਾਈ ਚੱਲ ਰਹੀ ਸੀ। ਆਰਿਅਨ ਪਿਛਲੇ ਤਿੰਨ ਹਫ਼ਤਿਆਂ ਤੋਂ ਜੇਲ੍ਹ ਵਿੱਚ ਸੀ। ਆਰਿਅਨ ਦੇ ਨਾਲ ਅਰਬਾਜ਼ ਮਰਚੈਂਟ ਅਤੇ ਮੁਨਮੁਮ ਧਮੇਚਾ ਨੂੰ ਵੀ ਇਸ ਮਾਮਲੇ 'ਚ ਜ਼ਮਾਨਤ ਮਿਲ ਚੁੱਕੀ ਹੈ।
ਇਸ ਮਾਮਲੇ ਵਿੱਚ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਆਰਿਅਨ ਖਾਨ ਦਾ ਪੱਖ਼ ਪੇਸ਼ ਕੀਤਾ।
ਆਰਿਅਨ ਖ਼ਾਨ ਸ਼ਨੀਵਾਰ-ਐਤਵਾਰ (2-3 ਅਕਤੂਬਰ) ਦੀ ਦਰਮਿਆਨੀ ਰਾਤ ਨੂੰ ਦੇਸ ਭਰ ਵਿੱਚ ਸੁਰਖੀਆਂ ਵਿੱਚ ਸਨ। ਉਨ੍ਹਾਂ ਨੂੰ ਐੱਨਸੀਬੀ ਨੇ ਮੁੰਬਈ ਵਿੱਚ ਇੱਕ ਕਰੂਜ਼ ਉੱਤੇ ਰੇਵ ਪਾਰਟੀ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ।
ਬੰਬਈ ਹਾਈ ਕੋਰਟ ਦੀ ਜਸਟਿਸ ਨਿਤਿਨ ਸਮਬਾਰੇ ਜੇ. ਦੀ ਅਦਾਲਤ ਨੇ ਆਰਿਅਨ ਖ਼ਾਨ, ਅਰਬਾਜ਼ ਮਸਤਾਨ, ਮੁਨਮੁਨ ਅੰਕਿਤ ਕੁਮਾਰ ਨੂੰ ਜ਼ਮਾਨਤ ਦੇਣ ਦੇ ਹੁਕਮ ਦਿੱਤੇ ਹਨ।

ਤਸਵੀਰ ਸਰੋਤ, IAMSRK/TWITTER
ਇਹ ਜ਼ਮਾਨਤ ਹੇਠ ਲਿਖੀਆਂ ਪ੍ਰਮੁੱਖ ਸ਼ਰਤਾਂ ਉੱਪਰ ਦਿੱਤੀ ਗਈ ਹੈ-
- ਹਰੇਕ ਮੁਲਜ਼ਮ/ਅਰਜ਼ੀ ਦੇਣ ਵਾਲੇ ਨੂੰ ਇੱਕ ਲੱਖ ਦਾ ਸੀਆਰ ਬਾਂਡ ਭਰਨ ਲਈ ਕਿਹਾ ਗਿਆ ਹੈ।
- ਇਹ ਕਿਸੇ ਵੀ ਅਜਿਹੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਣਗੇ ਜਿਹੋ-ਜਿਹੀਆਂ ਦੇ ਅਧਾਰ 'ਤੇ ਕੇਸ ਦਰਜ ਕੀਤਾ ਗਿਆ ਸੀ।
- ਮੁਲਜ਼ਮ ਜਾਂ ਅਰਜ਼ੀ ਦੇਣ ਵਾਲੇ ਲੋਕ ਆਪਸ ਵਿੱਚ ਕਿਸੇ ਕਿਸਮ ਦਾ ਮੇਲਜੋਲ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ।
- ਕਿਸੇ ਵੀ ਤਰ੍ਹਾਂ ਗਵਾਹਾਂ ਜਾ ਸਬੂਤਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ।
- ਆਪਣੇ ਪਾਸਪੋਰਟ ਵਿਸ਼ੇਸ਼ ਅਦਾਲਤ ਨੂੰ ਸਮਰਪਣ ਕਰਨਗੇ।
- ਐਨਡੀਪੀਸੀ ਦੇ ਵਿਸ਼ੇਸ਼ ਜੱਜ ਦੀ ਆਗਿਆ ਤੋਂ ਬਿਨਾਂ ਦੇਸ਼ ਛੱਡ ਕੇ ਨਹੀਂ ਜਾਣਗੇ।
- ਉਹ ਮੀਡੀਆ ਵਿੱਚ ਸੁਣਵਾਈ ਅਧੀਨ ਮਸਲੇ ਬਾਰੇ ਕਿਸੇ ਕਿਸਮ ਦਾ ਬਿਆਨ ਨਹੀਂ ਦੇਣਗੇ।
- ਜੇ ਕਿਸੇ ਨੇ ਗਰੇਟਰ ਮੁੰਬਈ ਤੋਂ ਬਾਹਰ ਜਾਣਾ ਹੋਵੇ ਤਾਂ ਉਹ ਪਹਿਲਾਂ ਪੜਤਾਲੀਆ ਅਫ਼ਸਰ ਨੂੰ ਇਤਲਾਹ ਦੇਵੇਗਾ।
- ਹਰ ਸ਼ੁੱਕਰਵਾਰ ਐਨਸੀਬੀ ਦੇ ਮੁੰਬਈ ਦਫ਼ਤਰ ਵਿੱਚ ਸਵੇਰੇ 11 ਤੋਂ ਦੁਪਹਿਰ ਬਾਅਦ 2 ਵਜੇ ਤੱਕ ਹਾਜਰੀ ਦੇਣਗੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













