ਆਰਿਅਨ ਖਾਨ: ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ

ਵੀਡੀਓ ਕੈਪਸ਼ਨ, ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੌਣ ਸ਼ਾਮਲ ਹੋ ਸਕਦਾ ਹੈ
    • ਲੇਖਕ, ਮਯੰਕ ਭਾਗਵਤ
    • ਰੋਲ, ਬੀਬੀਸੀ ਪੱਤਰਕਾਰ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਨੂੰ ਇੱਕ ਰੇਵ ਪਾਰਟੀ ਵਿਚ ਸ਼ਾਮਲ ਹੋਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ। ਆਰਿਅਨ ਖ਼ਾਨ 'ਤੇ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਜਾਂ ਡਰੱਗਸ ਖਰੀਦਣ ਅਤੇ ਲੈਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਆਰਿਅਨ ਸਮੇਤ ਅੱਠ ਵਿਅਕਤੀਆਂ ਨੂੰ ਕਥਿਤ ਕੋਰਡੇਲੀਆ ਕਰੂਜ਼ ਰੇਵ ਪਾਰਟੀ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪਰ ਅਸਲ ਵਿੱਚ ਰੇਵ ਪਾਰਟੀ ਹੁੰਦੀ ਕੀ ਹੈ? ਇਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਕਰਦੇ ਕੀ ਹਨ?

ਇਸ ਬਾਰੇ ਅਸੀਂ ਨਾਰਕੋਟਿਕਸ ਵਿਭਾਗ ਦੇ ਅਧਿਕਾਰੀਆਂ ਅਤੇ ਮੁਖਬਰਾਂ ਨਾਲ ਗੱਲ ਕੀਤੀ।

ਕੀ ਹੁੰਦੀ ਹੈ ਰੇਵ ਪਾਰਟੀ

ਰੇਵ ਪਾਰਟੀਆਂ ਗੁਪਤ ਤਰੀਕੇ ਨਾਲ ਆਯੋਜਿਤ ਕੀਤੀਆਂ ਜਾਂਦੀਆਂ ਹਨ।

ਇੱਥੇ ਨਸ਼ਿਆਂ ਡਰੱਗ, ਸ਼ਰਾਬ, ਸੰਗੀਤ, ਨਾਚ ਅਤੇ ਕਈ ਵਾਰ ਸੈਕਸ ਕਾਕਟੇਲਸ ਦੀ ਭਰਪੂਰ ਵਰਤੋਂ ਹੁੰਦੀ ਹੈ।

ਐੱਨਸੀਬੀ ਦੇ ਅਧਿਕਾਰੀ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਦੇ ਹਨ, "ਰੇਵ ਪਾਰਟੀਆਂ ਸਿਰਫ਼ ਪਾਰਟੀ ਸਰਕਟਾਂ (ਸਮੂਹ) ਦੇ ਚੋਣਵੇਂ ਲੋਕਾਂ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਸਦੀ ਜਾਣਕਾਰੀ ਨਾ ਫੈਲੇ, ਇਸ ਗੱਲ ਤੋਂ ਬਚਣ ਲਈ ਨਵੇਂ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ।"

ਰੇਵ ਪਾਰਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਰੇਵ ਪਾਰਟੀਆਂ, ਨਸ਼ੇ ਕਰਨ ਵਾਲਿਆਂ ਅਤੇ ਨਸ਼ਾ ਤਸਕਰਾਂ ਲਈ ਸੁਰੱਖਿਅਤ ਥਾਵਾਂ ਹੁੰਦੀਆਂ ਹਨ।

ਆਦਿਲ ਸ਼ੇਖ (ਬਦਲਿਆ ਹੋਇਆ ਨਾਂ) ਐੱਨਸੀਬੀ ਲਈ ਇੱਕ ਮੁਖਬਰ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਐੱਨਸੀਬੀ ਨੂੰ ਦੋ ਰੇਵ ਪਾਰਟੀਆਂ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, "ਰੇਵ ਪਾਰਟੀਆਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਨਸ਼ੇ ਕੀਤੇ ਜਾਂਦੇ ਹਨ। ਮੁੱਖ ਤੌਰ 'ਤੇ ਦਿਮਾਗ ਭਰਮਾਉਣ ਵਾਲੀਆਂ ਡਰੱਗਸ ਦੀ ਵਰਤੋਂ ਕੀਤੀ ਜਾਂਦੀ ਹੈ।

ਐੱਨਸੀਬੀ ਨੇ 13 ਗ੍ਰਾਮ ਕੋਕੀਨ, 5 ਗ੍ਰਾਮ ਮੈਫੇਡਰੋਨ ਅਤੇ ਐਕਸਟਸੀ ਦੀਆਂ 22 ਗੋਲੀਆਂ ਜ਼ਬਤ ਕੀਤੀਆਂ ਹਨ।

ਆਦਿਲ ਅੱਗੇ ਕਹਿੰਦੇ ਹਨ, "ਐਕਸਟੇਸੀ, ਕੇਟਾਮਾਈਨ, ਐੱਮਡੀਐੱਮਏ, ਐੱਮਡੀ ਅਤੇ ਚਰਸ ਵੀ ਰੇਵ ਪਾਰਟੀਆਂ ਵਿੱਚ ਇਸਤੇਮਾਲ ਹੁੰਦੇ ਹਨ।"

ਪਾਰਟੀ ਦੇ ਦੌਰਾਨ ਉੱਚੀ ਆਵਾਜ਼ ਵਿੱਚ ਇਲੈਕਟ੍ਰਿਕ ਟ੍ਰਾਂਸ ਸੰਗੀਤ ਚਲਾਇਆ ਜਾਂਦਾ ਹੈ ਤਾਂ ਜੋ ਡਰੱਗ ਲੈਣ ਵਾਲੇ ਲੰਬੇ ਸਮੇਂ ਲਈ ਉਸੇ ਮੂਡ (ਮਨੋਸਥਿਤੀ) ਵਿੱਚ ਰਹਿ ਸਕਣ।

ਮੁੰਡੇ ਅਤੇ ਕੁੜੀਆਂ ਨਸ਼ਾ ਲੈਣ ਤੋਂ ਬਾਅਦ ਸੰਗੀਤ ਉੱਤੇ ਨੱਚਦੇ ਰਹਿੰਦੇ ਹਨ। ਕੁਝ ਰੇਵ ਪਾਰਟੀਆਂ 24 ਘੰਟੇ ਤੋਂ ਤਿੰਨ ਦਿਨਾਂ ਤੱਕ ਚਲਦੀਆਂ ਰਹਿੰਦੀਆਂ ਹਨ।

ਐੱਨਸੀਬੀ ਦੇ ਇੱਕ ਅਧਿਕਾਰੀ ਕਹਿੰਦੇ ਹਨ, "ਇੱਥੇ ਇੱਕ ਖਾਸ ਮਿਊਜ਼ਿਕ ਸਿਸਟਮ ਹੁੰਦਾ ਹੈ ਤਾਂ ਜੋ ਇਲੈਕਟ੍ਰੌਨਿਕ ਟ੍ਰਾਂਸ ਸੰਗੀਤ ਉੱਚੀ ਆਵਾਜ਼ ਵਿੱਚ ਚਲਾਇਆ ਜਾ ਸਕੇ।"

ਇਨ੍ਹਾਂ ਪਾਰਟੀਆਂ ਵਿੱਚ ਲੇਜ਼ਰ ਸ਼ੋਅ, ਪ੍ਰੋਜੈਕਟਿਡ ਰੰਗ ਵਾਲੀਆਂ ਤਸਵੀਰਾਂ, ਵਿਜ਼ੁਅਲ ਇਫੈਕਟਸ ਅਤੇ ਧੂਏਂ ਵਾਲੀਆਂ ਮਸ਼ੀਨਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਛਾਪਾ ਮਾਰਨ ਵਾਲੇ ਅਧਿਕਾਰੀਆਂ ਦੇ ਨਾਲ ਗਏ ਇੱਕ ਮੁਖਬਰ ਨੇ ਕਿਹਾ, "ਰੇਵ ਪਾਰਟੀਆਂ ਦੌਰਾਨ ਚਲਾਏ ਜਾਣ ਵਾਲੇ ਗਾਣਿਆਂ ਵਿੱਚ ਬਹੁਤ ਘੱਟ ਸ਼ਬਦ ਹੁੰਦੇ ਹਨ। ਟ੍ਰਾਂਸ ਸੰਗੀਤ ਇੱਕ ਭਰਮ ਵਾਲਾ ਮਾਹੌਲ ਬਣਾਉਂਦਾ ਹੈ ਅਤੇ ਇਸ ਵਿੱਚ ਸ਼ਾਮਲ ਲੋਕ ਇਸ ਨੂੰ ਪਸੰਦ ਕਰਦੇ ਹਨ।"

ਡਰੱਗਸ, ਨਸ਼ਾ, ਰੇਵ ਪਾਰਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੇਵ ਪਾਰਟੀਆਂ, ਨਸ਼ੇ ਕਰਨ ਵਾਲਿਆਂ ਅਤੇ ਨਸ਼ਾ ਤਸਕਰਾਂ ਲਈ ਸੁਰੱਖਿਅਤ ਥਾਵਾਂ ਹੁੰਦੀਆਂ ਹਨ (ਸੰਕੇਤਕ ਤਸਵੀਰ)

ਇਹਨਾਂ ਪਾਰਟੀਆਂ ਦੇ ਪ੍ਰਬੰਧਨ ਤੋਂ ਲੈ ਕੇ ਪਾਰਟੀਆਂ ਕਰਨ ਤੱਕ ਲਈ ਕਿਸੇ ਕੋਡ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ।

ਮੁੰਬਈ ਪੁਲਿਸ ਦੇ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਸਮਾਧਾਨ ਧਨੇਧਰ ਨੇ ਐੱਨਸੀਬੀ ਦੇ ਨਾਲ ਕੰਮ ਕੀਤਾ ਹੈ।

ਉਹ ਕਹਿੰਦੇ ਹਨ, "ਇਹ ਪਾਰਟੀਆਂ ਵੱਖਰੀਆਂ ਥਾਵਾਂ 'ਤੇ ਕੀਤੀਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਕੋਈ ਸ਼ੱਕ ਨਾ ਹੋਵੇ।"

ਰੇਵ ਪਾਰਟੀਆਂ ਆਮ ਤੌਰ 'ਤੇ ਖੰਡਾਲਾ, ਲੋਨਾਵਲਾ, ਕਰਜਤ, ਖਾਲਾਪੁਰ, ਪੁਣੇ ਅਤੇ ਅਜਿਹੀਆਂ ਥਾਵਾਂ 'ਤੇ ਆਯੋਜਿਤ ਕੀਤੀਆਂ ਜਾਂਦੀਆਂ ਹਨ।

ਲੋਕਾਂ ਨੂੰ ਰੇਵ ਪਾਰਟੀ ਲਈ ਸੱਦਾ ਕਿਵੇਂ ਦਿੱਤਾ ਜਾਂਦਾ ਹੈ

ਕਿਸੇ ਵੀ ਰੇਵ ਪਾਰਟੀ ਦਾ ਬਹੁਤ ਹੀ ਗੁਪਤ ਤਰੀਕੇ ਨਾਲ ਪ੍ਰਬੰਧ ਕੀਤਾ ਜਾਂਦਾ ਹੈ। ਇਸ ਲਈ ਜਾਂਚ ਏਜੰਸੀਆਂ ਦੇ ਰਾਡਾਰ ਵਿੱਚ ਆਉਣ ਤੋਂ ਬਚਣ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਰੇਵ ਪਾਰਟੀ ਦਾ ਸੱਦਾ ਦੇਣ ਲਈ ਸੋਸ਼ਲ ਮੀਡੀਆ ਅਤੇ ਕੋਡ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ।

ਆਦਿਲ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਦੌਰਾਨ ਰੇਵ ਪਾਰਟੀਆਂ ਦੇ ਸੱਦੇ ਭੇਜਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਵਧੀ ਹੈ। ਇਸ ਨਾਲ ਜੁੜੇ ਲੋਕਾਂ ਜਾਂ ਨੌਜਵਾਨਾਂ ਦੇ ਛੋਟੇ ਸਮੂਹ ਬਣਾਏ ਜਾਂਦੇ ਹਨ ਅਤੇ ਉਨ੍ਹਾਂ ਦੁਆਰਾ ਸੱਦੇ ਭੇਜੇ ਜਾਂਦੇ ਹਨ।"

ਆਰਿਅਨ ਖ਼ਾਨ

ਤਸਵੀਰ ਸਰੋਤ, Getty Images

ਕਿਉਂਕਿ ਇੱਥੇ ਡਰੱਗਸ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ, ਇਸ ਲਈ ਰੇਵ ਪਾਰਟੀਆਂ ਦਾ ਪ੍ਰਬੰਧ ਜੰਗਲਾਂ ਜਾਂ ਪੁਲਿਸ ਦੀ ਪਹੁੰਚ ਤੋਂ ਬਾਹਰ ਕੁਝ ਥਾਵਾਂ 'ਤੇ ਕੀਤਾ ਜਾਂਦਾ ਹੈ।

ਸਮਾਧਾਨ ਧਨੇਧਰ ਕਹਿੰਦੇ ਹਨ, "ਰੇਵ ਪਾਰਟੀ ਦੇ ਪ੍ਰਬੰਧਕ ਕਿਸੇ ਗੁਪਤ ਕੋਡ ਦੀ ਵਰਤੋਂ ਕਰਦੇ ਹਨ। ਕੋਈ ਵੀ ਵਿਅਕਤੀ ਪਾਰਟੀ ਵਿੱਚ ਅਚਾਨਕ ਸ਼ਾਮਲ ਨਹੀਂ ਹੋ ਸਕਦਾ। ਕਈ ਵਾਰ ਤਾਂ ਇਸਦੀ ਜਾਣਕਾਰੀ ਮੂੰਹ-ਜ਼ਬਾਨੀ ਦਿੱਤੀ ਜਾਂਦੀ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਰੇਵ ਪਾਰਟੀਆਂ ਵਿੱਚ ਕੌਣ ਜਾਂਦਾ ਹੈ

ਰੇਵ ਪਾਰਟੀਆਂ ਵਿੱਚ ਬਹੁਤ ਘੱਟ ਲੋਕਾਂ ਨੂੰ ਬੁਲਾਇਆ ਜਾਂਦਾ ਹੈ। ਇਨ੍ਹਾਂ ਦੇ ਕੁਝ ਚੋਣਵੇਂ ਸਮੂਹ ਹੁੰਦੇ ਹਨ।

ਇਨ੍ਹਾਂ ਪਾਰਟੀਆਂ ਵਿੱਚ ਹਿੱਸਾ ਲੈਣ ਲਈ ਇੱਕ ਵਿਅਕਤੀ ਨੂੰ ਹਜ਼ਾਰਾਂ ਅਤੇ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ। ਇਸ ਲਈ ਆਮ ਲੋਕ ਉੱਥੇ ਨਹੀਂ ਜਾ ਸਕਦੇ। ਇਹ ਪਾਰਟੀਆਂ ਅਮੀਰ ਵਰਗ ਲਈ ਹਨ।

ਪਰ ਪਿਛਲੇ ਕੁਝ ਸਾਲਾਂ ਵਿੱਚ ਮੱਧ ਵਰਗ ਦੇ ਨੌਜਵਾਨ ਵੀ ਅਮੀਰ ਬੱਚਿਆਂ ਦੇ ਨਾਲ ਇਸ ਸਭ ਵਿੱਚ ਹਿੱਸਾ ਲੈਂਦੇ ਪਾਏ ਗਏ ਹਨ।

1980 ਦੇ ਦਹਾਕੇ ਵਿੱਚ ਰੇਵ ਪਾਰਟੀਆਂ ਨੌਜਵਾਨਾਂ ਵਿੱਚ ਮਸ਼ਹੂਰ ਹੋਈਆਂ ਸਨ।

ਰੇਵ ਪਾਰਟੀਆਂ ਜਿਨ੍ਹਾਂ ਦਾ ਪਰਦਾਫਾਸ਼ ਕੀਤਾ ਗਿਆ

ਸਾਲ 2009 ਵਿੱਚ ਮੁੰਬਈ ਪੁਲਿਸ ਨੇ ਜੁਹੂ ਇਲਾਕੇ ਵਿੱਚ ਬਾਂਬੇ 72 ਕਲੱਬ ਉੱਤੇ ਛਾਪਾ ਮਾਰਿਆ ਸੀ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ 246 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ।

ਉਨ੍ਹਾਂ ਵਿੱਚੋਂ ਬਹੁਤਿਆਂ ਦੇ ਖੂਨ ਦੇ ਨਮੂਨਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਉਨ੍ਹਾਂ ਨੇ ਨਸ਼ੀਲੇ ਪਦਾਰਥ ਲਏ ਸੀ।

ਡਰੱਗਸ, ਨਸ਼ਾ, ਰੇਵ ਪਾਰਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੇਵ ਪਾਰਟੀਆਂ ਦਾ ਜ਼ਿਆਦਾਤਰ ਪ੍ਰਬੰਧ ਜੰਗਲਾਂ ਜਾਂ ਪੁਲਿਸ ਦੀ ਪਹੁੰਚ ਤੋਂ ਬਾਹਰ ਕੁਝ ਥਾਵਾਂ 'ਤੇ ਕੀਤਾ ਜਾਂਦਾ ਹੈ

ਰਾਏਗੜ੍ਹ ਪੁਲਿਸ ਨੇ 2011 ਵਿੱਚ ਖਾਲਾਪੁਰ ਵਿੱਚ ਇੱਕ ਰੇਵ ਪਾਰਟੀ 'ਤੇ ਛਾਪਾ ਮਾਰਿਆ ਸੀ। ਇਸ ਮਾਮਲੇ ਦੇ ਸਬੰਧ ਵਿੱਚ ਐਂਟੀ-ਨਾਰਕੋਟਿਕਸ ਸੈੱਲ ਦੇ ਇੱਕ ਅਧਿਕਾਰੀ ਅਨਿਲ ਜਾਧਵ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਪਾਰਟੀ ਤੋਂ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਦੇ ਖ਼ੂਨ ਦੇ ਨਮੂਨੇ ਲੈਣ 'ਤੇ, ਉਨ੍ਹਾਂ ਵਿੱਚੋਂ 275 ਲੋਕਾਂ ਦੇ ਡਰੱਗਸ ਲੈਣ ਦੀ ਰਿਪੋਰਟ ਪੌਜ਼ੀਟਿਵ ਆਈ ਸੀ।

ਇਸੇ ਤਰ੍ਹਾਂ 2019 ਵਿੱਚ ਜੁਹੂ ਦੇ ਓਕਵੁੱਡ ਹੋਟਲ ਵਿੱਚ ਛਾਪੇਮਾਰੀ ਦੌਰਾਨ 96 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)