ਲਖੀਮਪੁਰ ਖੀਰੀ ਘਟਨਾ: ਪ੍ਰਿਅੰਕਾ ਗਾਂਧੀ ਨੇ ਕਿਹਾ, 'ਕਿਹੜਾ ਰਾਸ਼ਟਰਵਾਦੀ ਕਿਸਾਨਾਂ ਨੂੰ ਇੰਝ ਕੁਚਲਣ ਦੇਵੇਗਾ ਅਤੇ ਉਸ 'ਤੇ ਕੋਈ ਕਾਰਵਾਈ ਨਹੀਂ ਹੋਵੇਗੀ'

ਪ੍ਰਿਅੰਕਾ ਗਾਂਧੀ

ਤਸਵੀਰ ਸਰੋਤ, ANI

ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੂੰ ਤਿੰਨ ਦਿਨਾਂ ਬਾਅਦ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਉੱਤਰ-ਪ੍ਰਦੇਸ ਦੇ ਸੀਤਾਪੁਰ ਦੇ ਇੱਕ ਗੈਸਟ ਹਾਊਸ ਵਿੱਚ ਰੱਖਿਆ ਗਿਆ ਸੀ।

ਪ੍ਰਿਅੰਕਾ ਗਾਂਧੀ ਨੇ ਹਿਰਾਸਤ ਦੌਰਾਨ ਬੀਬੀਸੀ ਪੱਤਰਕਾਰ ਵਿਨੀਤ ਖਰੇ ਨਾਲ ਫੋਨ ਉੱਤੇ ਗੱਲਬਾਤ ਕੀਤੀ।

ਪ੍ਰਿਅੰਕਾ ਗਾਂਧੀ ਨੇ ਕਿਹਾ, "ਮੈਨੂੰ ਇੱਥੇ 60 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ। ਪਹਿਲਾਂ ਮੈਨੂੰ ਸਾਢੇ ਚਾਰ ਵਜੇ ਸਵੇਰੇ ਚਾਰ ਤਰੀਕ ਨੂੰ ਲੈ ਕੇ ਆਏ ਸੀ। ਲਿਆਉਣ ਤੋਂ ਪਹਿਲਾਂ ਮੇਰੇ ਨਾਲ ਧੱਕਾ-ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ।"

"ਉਨ੍ਹਾਂ ਨੇ ਮੈਨੂੰ ਕਿਹਾ ਕਿ ਧਾਰਾ 151 ਦੇ ਤਹਿਤ ਗ੍ਰਿਫ਼ਤਾਰ ਕਰ ਰਹੇ ਹਾਂ। ਮੈਨੂੰ ਜੀਪ ਵਿੱਚ ਬੈਠਾਇਆ ਤੇ ਇੱਥੇ ਲੈ ਆਏ। ਉਦੋਂ ਤੋਂ ਉਨ੍ਹਾਂ ਨੇ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ, ਕੋਈ ਆਰਡਰ ਨਹੀਂ ਦਿੱਤਾ, ਨਾ ਕੋਈ ਦਸਤਾਵੇਜ ਦਿੱਤਾ ਹੈ, ਕੋਈ ਐੱਫ਼ਆਈਆਰ ਨਹੀਂ ਦਿਖਾਈ।"

"ਅੱਜ 4-5 ਘੰਟੇ ਪਹਿਲਾਂ ਕੁਝ ਅਫ਼ਸਰ ਆਏ ਸ਼ਾਇਦ ਇੱਥੋਂ ਦੇ ਡੀਐੱਮ ਅਤੇ ਲਖਨਊ ਦੀ ਆਈਜੀ ਆਏ ਅਤੇ ਕਿਹਾ ਕਿ ਤੁਸੀਂ ਆਪਣੀ ਯੋਜਨਾ ਦੱਸੋ। ਮੈਂ ਕਿਹਾ ਕਿ ਮੇਰਾ ਕੀ ਪਲਾਨ ਹੋ ਸਕਦਾ ਹੈ, ਤੁਸੀਂ ਤਾਂ ਮੈਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਤੁਸੀਂ ਮੈਨੂੰ ਆਪਣਾ ਪਲਾਨ ਦੱਸੋ। ਕਹਿਣ ਲੱਗੇ ਤੁਸੀਂ ਲਖੀਮਪੁਰ ਜਾਣਾ ਚਾਹ ਰਹੇ ਸੀ।"

"ਮੈਂ ਹਾਂ ਕਿਹਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜਿੱਥੇ ਜਾਣਾ ਚਾਹੁੰਦੇ ਹੋ ਦੱਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਓਥੇ ਜਾਣ ਦੀ ਇਜਾਜ਼ਤ ਮਿਲੇ। ਪਰ ਮੈਂ ਪੁੱਛਿਆ ਕਿ ਤੁਸੀਂ ਮੈਨੂੰ ਕਿਸ ਧਾਰਾ ਤਹਿਤ ਗ੍ਰਿਫ਼ਤਾਰ ਕੀਤਾ ਹੈ।"

"ਫਿਰ ਉਸ ਦਾ ਕੋਈ ਜਵਾਬ ਨਹੀਂ ਸੀ।"

"ਮੈਨੂੰ ਇਨ੍ਹਾਂ ਨੇ ਗੈਰ-ਕਾਨੂੰਨੀ ਬੰਦ ਕਰਕੇ ਰੱਖਿਆ ਹੈ ਪਿਛਲੇ 60-70 ਘੰਟਿਆਂ ਤੋਂ। ਉਸ ਦਾ ਜਵਾਬ ਨਹੀਂ ਸੀ।"

"ਮੈਂ ਕਿਹਾ ਕਿ ਮੈਂ ਓਥੇ ਜਾਣਾ ਚਾਹੁੰਦੀ ਹੈ। ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਮਾਰੇ ਗਏ ਹਨ, ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹਾਂ। ਉਨ੍ਹਾਂ ਮੈਨੂੰ ਕਿਹਾ ਕਿ ਪ੍ਰਬੰਧ ਕਰਾਂਗੇ।"

ਸਵਾਲ - ਤਾਂ ਤੁਸੀਂ ਹਾਲੇ ਅੰਡਰ ਅਰੈਸਟ ਹੀ ਹੋ?

"ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਅੰਡਰ ਅਰੈਸਟ ਹਾਂ ਤੇ ਉਹ ਮੈਨੂੰ ਕੁਝ ਪਰਿਵਾਰਾਂ ਨਾਲ ਮਿਲਣ ਲਈ ਬਾਹਰ ਲੈ ਕੇ ਜਾਣਗੇ ਪਰ ਇਸ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।"

"ਇਸ ਤੋਂ ਬਾਅਦ ਮੈਂ ਘਰ ਜਾਣ ਲਈ ਆਜ਼ਾਦ ਹਾਂ ਜਾਂ ਨਹੀਂ, ਇਹ ਗੱਲ ਉਨ੍ਹਾਂ ਨੇ ਮੇਰੇ ਨਾਲ ਅਜੇ ਨਹੀਂ ਕੀਤੀ ਹੈ। ਮੈਨੂੰ ਲਗਦਾ ਹੈ ਕਿ ਜੇ ਪਰਿਵਾਰਾਂ ਨਾਲ ਮਿਲਣ ਦੀ ਇਜਾਜ਼ਤ ਦੇ ਰਹੇ ਹਨ ਤਾਂ ਉਸ ਤੋਂ ਬਾਅਦ ਮੈਨੂੰ ਰਿਹਾ ਕਰ ਦੇਣਗੇ।"

ਇਹ ਵੀ ਪੜ੍ਹੋ:

ਪ੍ਰਿਅੰਕਾ ਗਾਂਧੀ ਸੀਤਾਪੁਰ ਵਿੱਚ ਰੋਕੇ ਜਾਣ ਤੋਂ ਪਹਿਲਾਂ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪ੍ਰਿਅੰਕਾ ਗਾਂਧੀ ਸੀਤਾਪੁਰ ਵਿੱਚ ਰੋਕੇ ਜਾਣ ਤੋਂ ਪਹਿਲਾਂ

ਸਵਾਲ- ਭਾਜਪਾ ਦੇ ਆਗੂ ਲਗਾਤਾਰ ਇਲਜ਼ਾਮ ਲਾ ਰਹੇ ਹਨ ਕਿ ਕਾਂਗਰਸ ਸਿਆਸਤ ਕਰ ਰਹੀ ਹੈ।

ਜਵਾਬ- "ਸਭ ਤੋਂ ਵੱਧ ਸਿਆਸਤ ਕਰਦੀ ਹੈ ਭਾਜਪਾ। ਉਨ੍ਹਾਂ ਨੇ ਆਪਣੀ ਸਿਆਸਤ ਨੂੰ ਦੂਜਾ ਨਾਮ ਦੇ ਦਿੱਤਾ ਹੈ ਕਿ- ਅਸੀਂ ਰਾਸ਼ਟਰਵਾਦੀ ਹਾਂ। ਕਿਹੜਾ ਰਾਸ਼ਟਰਵਾਦੀ ਕਿਸਾਨਾਂ ਨੂੰ ਇੰਝ ਕੁਚਲਣ ਦੇਵੇਗਾ ਅਤੇ ਉਸ 'ਤੇ ਕੋਈ ਕਾਰਵਾਈ ਨਹੀਂ ਹੋਵੇਗੀ।"

"ਕਿਹੜਾ ਰਾਸ਼ਟਰਵਾਦੀ ਆਪਣੀ ਸੂਬੇ ਦੀ ਪੂਰੀ ਪੁਲਿਸ ਕੱਢ ਕੇ ਇੱਕ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਪਰ ਇੱਕ ਮੁਲਜ਼ਮ ਨੂੰ ਫੜ੍ਹਣ ਦੀ ਕੋਸ਼ਿਸ਼ ਨਹੀਂ ਕਰਗਾ।"

"ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਉਨ੍ਹਾਂ ਦੀ ਕੈਬਨਿਟ ਹੈ। ਗ੍ਰਹਿ ਰਾਜ ਮੰਤਰੀ ਉਸ ਕੈਬਨਿਟ ਦੇ ਹਨ। ਪੂਰੀ ਪੁਲਿਸ ਉਨ੍ਹਾਂ ਦੇ ਅਧੀਨ ਆਉਂਦੀ ਹੈ। ਤਾਂ ਕੀ ਪੁਲਿਸ ਨਿਰਪੱਖ ਕਾਰਵਾਈ ਕਰੇਗੀ ਜਦੋਂ ਉਨ੍ਹਾਂ ਨੇ ਰਿਪੋਰਟ ਹੀ ਓਸੇ ਮੰਤਰੀ ਨੂੰ ਕਰਨਾ ਹੈ।"

ਰਾਹੁਲ ਗਾਂਧੀ

ਤਸਵੀਰ ਸਰੋਤ, ANI

"ਕਿਹੜਾ ਰਾਸ਼ਟਰਵਾਦੀ ਨਹੀਂ ਕਹੇਗਾ ਕਿ ਸਾਡਾ ਸਿਰਫ਼ ਸਿਆਸੀ ਮਕਸਦ ਨਹੀਂ ਹੈ, ਸਾਡਾ ਨੈਤਿਕ ਆਧਾਰ ਵੀ ਹੋਣਾ ਚਾਹੀਦਾ ਹੈ। ਅਸੀਂ ਸਰਕਾਰ ਵਿੱਚ ਹਾਂ। ਸਾਡਾ ਨੈਤਿਕ ਆਧਾਰ ਵੀ ਹੋਣਾ ਚਾਹੀਦਾ ਹੈ ਜਿਸ ਕਾਰਨ ਪੂਰਾ ਦੇਸ ਜਾਣੇ ਕਿ ਇਸ ਦੇਸ ਵਿੱਚ ਨਿਆਂ ਹੈ।"

"ਇਸ ਨੈਤਿਕ ਆਧਾਰ ਲਈ ਉਸ ਆਦਮੀ ਨੂੰ ਬਰਖਾਸਤ ਕਰਨਾ ਚਾਹੀਦਾ ਹੈ। ਜੇ ਜਾਂਚ ਵਿੱਚ ਉਸ ਦਾ ਬੇਟਾ ਕਲੀਅਰ ਹੁੰਦਾ ਹੈ ਤਾਂ ਦੁਬਾਰਾ ਮੰਤਰੀ ਬਣ ਸਕਦਾ ਹੈ। ਪਰ ਬਰਖਾਸਤ ਕਰਨ ਵਿੱਚ ਕੀ ਸਮੱਸਿਆ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਵਾਲ- ਰਾਹੁਲ ਗਾਂਧੀ ਨੇ ਕਿਹਾ ਵਿਰੋਧੀ ਧਿਰ ਦਾ ਕੰਮ ਦਬਾਅ ਬਣਾਉਣ ਦਾ ਹੈ। ਕਿਸਾਨਾਂ ਦੇ ਮੁੱਦੇ 'ਤੇ ਵਿਰੋਧੀ ਧਿਰ ਨੂੰ ਜੋ ਦਬਾਅ ਬਣਾਉਣਾ ਚਾਹੀਦਾ ਸੀ, ਉਹ ਅਜੇ ਤੱਕ ਸਰਕਾਰ 'ਤੇ ਨਹੀਂ ਬਣਾ ਪਾਈ ਹੈ?

ਜਵਾਬ- "ਅਸੀਂ ਲਗਾਤਾਰ ਦਬਾਅ ਬਣਾਉਂਦੇ ਹਾਂ। ਵਿਰੋਧੀ ਧਿਰ ਦੀ ਗੱਲ ਕਰਦੇ ਹੋ ਤਾਂ ਪਿਛਲੇ 3-4 ਸਾਲਾਂ ਵਿੱਚ ਅਖਿਲੇਸ਼ ਯਾਦਵ ਤੇ ਮਾਇਆਵਤੀ ਨੂੰ ਕਦੋਂ ਦਬਾਅ ਬਣਾਉਂਦੇ ਹੋਏ ਦੇਖਿਆ ਹੈ। ਜਦੋਂ ਤੋਂ ਮੈਂ ਇੱਥੇ ਪਿਛਲੇ ਦੋ ਸਾਲਾਂ ਤੋਂ ਕੰਮ ਕਰ ਰਹੀ ਹਾਂ, ਮੈਂ ਤਾਂ ਅਜਿਹਾ ਨਹੀਂ ਦੇਖਿਆ। ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਾਂਗਰਸ ਨੂੰ ਅਜਿਹਾ ਕਰਦੇ ਨਹੀਂ ਦੇਖਿਆ।"

"ਹਾਥਰਸ ਵੇਲੇ ਅਸੀਂ ਓਥੇ ਸੀ, ਉਨਾਓ ਕਾਂਡ ਵੇਲੇ ਸੀ, ਸ਼ਾਹਜਹਾਂਪੁਰ ਦੇ ਕਾਂਡ ਹੋਏ, ਓਥੇ ਸੀ, ਐੱਨਆਰਸੀ-ਸੀਏਏ ਵਿੱਚ ਕੌਣ ਗਿਆ ਹਰ ਥਾਂ ਕੌਣ ਗਿਆ ਕਿਸ ਨੇ ਧਰਨੇ ਦਿੱਤੇ? ਕਾਂਗਰਸ ਪਾਰਟੀ ਨੇ। ਪੂਰੇ ਪ੍ਰਦੇਸ਼ ਵਿੱਚ ਸਾਡੇ ਇੰਨੇ ਲੋਕ ਗ੍ਰਿਫ਼ਤਾਰ ਹੋਏ। ਸਮਾਜਵਾਦੀ, ਬਸਪਾ ਕਿੱਥੇ ਸੀ।"

"ਅਸੀਂ ਜ਼ਮੀਨ 'ਤੇ ਆਏ, ਅਸੀਂ ਆਵਾਜ਼ ਚੁੱਕੀ, ਅਸੀਂ ਸੰਘਰਸ਼ ਕੀਤਾ, ਲਗਾਤਾਰ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਸੜਕ 'ਤੇ ਨਹੀਂ ਦੇਖਿਆ, ਉੱਤਰ-ਪ੍ਰਦੇਸ਼ ਵਿੱਚ।"

"ਸਮੱਸਿਆ ਤਾਂ ਜ਼ਰੂਰ ਹੈ ਸਾਡੇ ਦੇਸ ਵਿੱਚ ਕਿ ਮੀਡੀਆ ਦਿਖਾਉਣ ਲਈ ਤਿਆਰ ਨਹੀਂ ਹੈ। ਮੀਡੀਆ ਪੱਖਪਾਤ ਕਰਦੀ ਹੈ। ਮੀਡੀਆ ਜ਼ਿਆਦਾਤਰ ਸਰਕਾਰ ਦਾ ਹੀ ਪ੍ਰੋਪੇਗੈਂਡਾ ਅੱਗੇ ਵਧਾਉਂਦੀ ਹੈ।"

ਸਵਾਲ- ਕੀ ਤੁਹਾਨੂੰ ਲਗਦਾ ਹੈ ਕਿ ਦੇਸ਼ ਦਾ ਵਿਰੋਧੀ ਧਿਰ ਕਮਜ਼ੋਰ ਹੈ?

ਜਵਾਬ- "ਮੈਨੂੰ ਨਹੀਂ ਲਗਦਾ ਕਿ ਵਿਰੋਧੀ ਧਿਰ ਕਮਜ਼ੋਰ ਹੈ। ਮੈਨੂੰ ਲਗਦਾ ਹੈ ਕਿ ਵਿਰੋਧੀ ਧਿਰ ਦੀਆਂ ਪਾਰਟੀਆਂ ਆਪਣੀ ਆਪਣੀ ਥਾਂ 'ਤੇ ਵੱਖ-ਵੱਖ ਕੋਸ਼ਿਸ਼ਾਂ ਕਰ ਰਹੀਆਂ ਹਨ।"

"ਕਾਂਗਰਸ ਪਾਰਟੀ ਪੂਰੇ ਦੇਸ਼ ਵਿੱਚ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਸੰਘਰਸ਼ ਕਰ ਰਹੀ ਹੈ।

ਪ੍ਰਿਯੰਕਾ ਗਾਂਧੀ

ਤਸਵੀਰ ਸਰੋਤ, Getty Images

ਅੱਜ ਮੈਂ ਇਸ ਬਾਰੇ ਗੱਲ ਕਰਨਾ ਨਹੀਂ ਚਾਹੁੰਦੀ ਤੇ ਕਿਸਾਨਾਂ 'ਤੇ ਫੋਕਸ ਕਰਨਾ ਚਾਹੁੰਦੀ ਹਾਂ ਜੋ ਇੱਕ ਬਹੁਤ ਵੱਡਾ ਮੁੱਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਾਰਵਾਈ ਕਰੇ।"

ਅਸੀਂ ਚਾਹੁੰਦੇ ਹਾਂ ਇਸ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ, ਜਿੰਨੇ ਵੀ ਅਪਰਾਧੀ ਹਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।"

ਸਵਾਲ- ਜੋ ਇਹ ਘਟਨਾ ਹੋਈ ਹੈ, ਕੀ ਤੁਸੀਂ ਚੋਣਾਂ 'ਤੇ ਇਸ ਦਾ ਕੋਈ ਅਸਰ ਦੇਖਦੇ ਹੋ?

"ਮੈਂ ਇਸ ਘਟਨਾ ਨੂੰ ਚੋਣਾਂ ਦੇ ਨਜ਼ਰੀਏ ਤੋਂ ਨਹੀਂ ਦੇਖਦੀ। ਮੈਂ ਇਸ ਨਜ਼ਰ ਤੋਂ ਦੇਖ ਰਹੀ ਹਾਂ ਕਿ ਇੰਨੀ ਵੱਡੀ ਘਟਨਾ ਹੋਈ ਹੈ। ਤੁਸੀਂ ਉਹ ਵੀਡੀਓ ਦੇਖਿਆ ਹੋਵੇਗਾ ਕਿਸ ਤਰ੍ਹਾਂ ਉਸ ਜੀਪ ਨੂੰ ਚਲਾਕੇ ਪਹੀਆਂ ਦੇ ਥੱਲੇ ਲੋਕਾਂ ਨੂੰ ਮਾਰਿਆ ਗਿਆ।"

"ਇਹ ਪੰਜਾਬ ਦਾ ਮੁੱਦਾ ਨਹੀਂ ਹੈ, ਇਹ ਇੱਕ ਮੁੱਦਾ ਹੈ ਜਿਸ ਨੂੰ ਪੂਰਾ ਦੇਸ਼ ਦੇਖ ਰਿਹਾ ਹੈ। ਸਭ ਦੇ ਦਿਲ ਦਹਿਲ ਰਹੇ ਹਨ। ਸਾਰੇ ਕਹਿ ਰਹੇ ਹਨ ਨਿਆਂ ਹੋਣਾ ਚਾਹੀਦਾ ਹੈ। ਕੋਈ ਨਹੀਂ ਚਾਹੁੰਦਾ ਸਾਡਾ ਦੇਸ ਅਜਿਹਾ ਦੇਸ ਬਣੇ ਜਿੱਥੇ ਇਸ ਤਰ੍ਹਾਂ ਦੇ ਹਾਦਸੇ ਹੋ ਸਕਦੇ ਹਨ ਤੇ ਨਿਆਂ ਨਹੀਂ ਮਿਲਦਾ।"

ਸਵਾਲ- ਲਖੀਮਪੁਰ ਵਿੱਚ ਕਿਸਾਨਾਂ ਦੇ ਇਲਾਵਾ ਪੰਜ ਹੋਰ ਲੋਕ ਵੀ ਮਾਰੇ ਗਏ ਹਨ। ਉਨ੍ਹਾਂ ਦੇ ਬਾਰੇ ਤੁਸੀਂ ਕੁਝ ਕਹਿਣਾ ਹੈ? ਰਿਪੋਰਟਾਂ ਹਨ ਕਿ ਉਨ੍ਹਾਂ 'ਚ ਭਾਜਪਾ ਦੇ ਵਰਕਰ ਵੀ ਸਨ।

"ਜਿਸ ਦੇ ਨਾਲ ਵੀ ਹਿੰਸਾ ਹੁੰਦੀ ਹੈ, ਉਹ ਗਲਤ ਹੁੰਦੀ ਹੈ। ਉਨ੍ਹਾਂ ਨਾਲ ਵੀ ਗਲਤ ਹੋਇਆ ਹੈ। ਉਨ੍ਹਾਂ ਨਾਲ ਵੀ ਮੇਰੀ ਸੰਵੇਦਨਾ ਹੈ।

ਸਵੇਰੇ ਜਦੋਂ ਇਨ੍ਹਾਂ ਨੇ ਪੁੱਛਿਆ ਕਿ ਤੁਸੀਂ ਕਿਸ ਕਿਸ ਨੂੰ ਮਿਲਣਾ ਚਾਹੁੰਦੇ ਹੋ, ਤਾਂ ਮੈਂ ਕਿਹਾ ਕਿ ਜੇ ਉਹ ਮੈਨੂੰ ਮਿਲਣ ਨੂੰ ਰਾਜੀ ਹਨ ਤਾਂ ਮੈਂ ਉਨ੍ਹਾਂ ਨੂੰ ਵੀ ਮਿਲਣਾ ਚਾਹਾਂਗੀ।"

"ਜੋ ਵੀ ਹੋਇਆ ਹੈ ਗਲਤ ਹੋਇਆ ਹੈ। ਜਿਸ ਨੂੰ ਵੀ ਸੱਟ ਪਹੁੰਚੀ ਹੈ, ਜਿਸ ਦਾ ਵੀ ਕਲੇਜਾ ਗੁਜ਼ਰ ਗਿਆ ਹੈ, ਸਾਰਿਆਂ ਨੂੰ ਸਾਡੀ ਸਹਾਨੂਭੁਤੀ ਮਿਲਣੀ ਚਾਹੀਦੀ ਹੈ ਭਾਵੇਂ ਉਹ ਭਾਜਪਾ ਦਾ ਹੋਵੇ ਜਾਂ ਕੋਈ ਵੀ ਹੋਵੇ।"

ਸਵਾਲ- ਵਰੁਣ ਗਾਂਧੀ ਜੋ ਭਾਜਪਾ ਤੋਂ ਹਨ, ਨੇ ਕਿਹਾ ਹੈ ਕਿ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਤੁਹਾਡੀ ਕੋਈ ਪ੍ਰਤੀਕਿਰਿਆ ਹੈ ਇਸ ਬਾਰੇ?

"ਇਹ ਮੁੱਦਾ ਇਸ ਤਰ੍ਹਾਂ ਦਾ ਨਹੀਂ ਹੈ ਜਿਸ 'ਤੇ ਸਿਆਸਤ ਕੀਤੀ ਜਾਣੀ ਚਾਹੀਦੀ ਹੈ। ਇਹ ਮੁੱਦਾ ਪੂਰੇ ਭਾਰਤ ਲਈ, ਜੋ ਵੀ ਸਾਡੇ ਦੇਸ਼ ਦਾ ਨਾਗਰਿਕ ਹੈ, ਉਹ ਸਾਰੇ ਬੋਲਣਗੇ ਕਿ ਇਹ ਗਲਤ ਹੋਇਆ ਹੈ ਤੇ ਜੋ ਤਕਲੀਫ ਵਿੱਚ ਹੈ ਉਸ ਦੇ ਲਈ ਨਿਆ ਹੋਣਾ ਚਾਹੀਦਾ ਹੈ।

ਜੋ ਵੀ ਸਹੀ ਸੋਚਣ ਵਾਲਾ ਵਿਅਕਤੀ ਹੈ, ਭਾਵੇਂ ਉਹ ਕਿਸੇ ਵੀ ਪਾਰਟੀ ਵਿੱਚ ਹੋਵੇ, ਉਹ ਇਹ ਹੀ ਕਹਿ ਸਕਦਾ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)