ਲਖੀਮਪੁਰ ਖੀਰੀ : ਜਦੋਂ ਯੋਗੀ ਅਦਿਤਿਆਨਾਥ ਨੂੰ ਕਿਸਾਨਾਂ ਨੂੰ ਜੀਪ ਨਾਲ ਦਰੜਨ ਦਾ ਫੋਨ ਗਿਆ ਤਾਂ....

ਯੋਗੀ ਆਦਿਤਿਆਨਾਥ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਯੋਗੀ ਆਦਿੱਤਿਆਨਾਥ ਦੀ ਟੀਮ ਦੇ ਇੱਕ ਖਾਸ ਮੈਂਬਰ ਅਨੁਸਾਰ ਜਦੋਂ ਉਨ੍ਹਾਂ ਨੂੰ ਲਖੀਮਪੁਰ ਖੀਰੀ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਸੀ, ਉਹ ਡੁਮਰੀਆਗੰਜ 'ਚ ਸਨ
    • ਲੇਖਕ, ਪ੍ਰਦੀਪ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਸੋਮਵਾਰ ਤੋਂ ਇਸ ਸੋਮਵਾਰ ਤੱਕ ਉੱਤਰ ਪ੍ਰਦੇਸ਼ ਦੀ ਸਿਆਸਤ 'ਚ ਜਿੰਨ੍ਹਾਂ ਦੋ ਘਟਨਾਵਾਂ ਨੇ ਹਲਚਲ ਮਚਾਈ ਹੈ, ਉਸ ਤੋਂ ਇਸ ਗੱਲ ਦਾ ਅੰਦਾਜ਼ਾ ਲਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਸਿਆਸੀ ਉਥਲ ਪੁਥਲ ਅਤੇ ਹੰਗਾਮਾ ਕਿੰਨੀ ਤੇਜ਼ੀ ਨਾਲ ਵਧੇਗਾ।

ਇਸ ਹੰਗਾਮੇ ਦੇ ਕੇਂਦਰ 'ਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹਨ। ਪਹਿਲੀ ਘਟਨਾ ਪਿਛਲੇ ਸੋਮਵਾਰ ਦੀ ਰਾਤ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਗੋਰਖਪੁਰ ਦੇ ਇੱਕ ਹੋਟਲ 'ਚ ਕਾਨਪੁਰ ਦੇ ਇੱਕ ਕਾਰੋਬਾਰੀ ਦੀ ਪੁਲਿਸ ਵੱਲੋਂ ਕਥਿਤ ਤੌਰ 'ਤੇ ਕੀਤੀ ਗਈ ਕੁੱਟਮਾਰ ਤੋਂ ਬਾਅਦ ਹੋਈ ਮੌਤ ਨਾਲ ਜੁੜੀ ਹੈ।

ਰਾਮਗੜ੍ਹਤਾਲ ਥਾਣੇ ਦੇ ਇੰਚਾਰਜ, ਗੋਰਖਪੁਰ ਦੇ ਪੁਲਿਸ ਸੁਪਰਡੈਂਟ ਅਤੇ ਜ਼ਿਲ੍ਹਾ ਅਧਿਕਾਰੀ ਦੀ ਭੂਮਿਕਾ 'ਤੇ ਸਵਾਲੀਆ ਨਿਸ਼ਾਨ ਲੱਗੇ ਹਨ।

ਅਜਿਹੇ ਹਾਲਾਤਾਂ ਦੇ ਚੱਲਦਿਆਂ ਯੋਗੀ ਆਦਿਤਿਆਨਾਥ ਦੋ ਦਿਨਾਂ ਲਈ ਗੋਰਖਪੁਰ ਦੌਰੇ 'ਤੇ ਸਨ। ਕਾਨਪੁਰ ਦੇ ਵਪਾਰੀ ਦੀ ਮੌਤ ਤੋਂ ਬਾਅਦ ਦੀ ਸਥਿਤੀ ਨੂੰ ਉਨ੍ਹਾਂ ਨੇ ਬਹੁਤ ਹੀ ਤੇਜ਼ੀ ਨਾਲ ਸੰਭਾਲਿਆ ਸੀ।

ਉਨ੍ਹਾਂ ਨੇ ਮ੍ਰਿਤਕ ਕਾਰੋਬਾਰੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਅਤੇ 40 ਲੱਖ ਰੁਪਏ ਦੀ ਮਦਦ ਰਾਸ਼ੀ ਦਾ ਐਲਾਨ ਕਰਕੇ ਵਿਰੋਧੀ ਧਿਰ ਨੂੰ ਇਸ ਘਟਨਾ ਨੂੰ ਮੁੱਦਾ ਬਣਾਉਣ ਦਾ ਬਿਲਕੁਲ ਵੀ ਮੌਕਾ ਨਹੀਂ ਦਿੱਤਾ।

ਹਾਲਾਂਕਿ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਨ ਦਾ ਵੀਡੀਓ ਵਾਇਰਲ ਹੋਣ ਦੇ ਕਾਰਨ ਉਮੀਦ ਕੀਤੀ ਜਾ ਰਹੀ ਸੀ ਕਿ ਇੰਨ੍ਹਾਂ ਅਧਿਕਾਰੀਆਂ 'ਤੇ ਵੀ ਕਾਰਵਾਈ ਹੋਵੇਗੀ ਪਰ ਅਜਿਹਾ ਕੁਝ ਨਾ ਹੋਇਆ।

ਫਿਲਹਾਲ ਐਤਵਾਰ ਨੂੰ ਗੋਰਖਪੁਰ ਦੇ ਖਾਨੀਮਪੁਰ 'ਚ ਜਦੋਂ ਯੋਗੀ ਆਦਿਤਿਆਨਾਥ ਨੇ ਸਥਾਨਕ ਲੋਕਾਂ ਨੂੰ ਪੀਐੱਨਜੀ ਗੈਸ ਕੁਨੈਕਸ਼ਨ ਦੇਣ ਦੀ ਸ਼ੂਰੂਆਤ ਦਾ ਐਲਾਨ ਕੀਤਾ ਤਾਂ ਉਸ ਸਮੇਂ ਉਹ ਸੁਖਾਵੇਂ ਮੂਡ 'ਚ ਸਨ।

ਪਹਿਲਾਂ ਉਨ੍ਹਾਂ ਨੇ ਸਥਾਨਕ ਸੰਸਦ ਮੈਂਬਰ ਰਵੀ ਕਿਸ਼ਨ ਸ਼ੁਕਲਾ 'ਤੇ ਵਿਅੰਗ ਕੱਸਦਿਆਂ ਕਿਹਾ 'ਉਨ੍ਹਾਂ ਦੀ ਮਾਂ ਭੋਜਪੁਰੀ 'ਚ ਕਹਿ ਰਹੀ ਸੀ ਕਿ ਗੈਸ ਦੀ ਕੀਮਤ ਕਿੰਨੀ ਵੱਧ ਗਈ ਹੈ।'

ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਪੀਐੱਨਜੀ ਦੇ ਸ਼ੂਰੂ ਹੋਣ ਨਾਲ ਸਿਲੰਡਰ ਦੀ ਢੁਆ-ਢੁਆਈ ਦੀ ਸਮੱਸਿਆ ਖ਼ਤਮ ਹੋ ਜਾਵੇਗੀ।

ਆਪਣੀ ਇਸ ਗੱਲ ਨੂੰ ਰੱਖਦਿਆਂ ਉਨ੍ਹਾਂ ਨੇ ਹਾਸੋ-ਹੀਣੇ ਅੰਦਾਜ਼ 'ਚ ਕਿਹਾ, "ਜੇਕਰ ਸਿਲੰਡਰ ਚੁੱਕਣਾ ਹੋਵੇ ਤਾਂ ਰਵੀ ਕਿਸ਼ਨ ਤਾਂ ਲੈ ਕੇ ਜਾ ਸਕਦੇ ਹਨ ਪਰ ਸ਼ੀਤਲ ਬਾਬਾ ਕਿਵੇਂ ਚੁੱਕਣਗੇ। ਜੇਕਰ ਤੁਸੀਂ ਸੀਤਾਰਾਮ ਜੀ ਦੇ ਸਿਰ 'ਤੇ ਭਾਰੀ ਸਿਲੰਡਰ ਰੱਖ ਕੇ ਕਹੋਗੇ ਕਿ ਚੱਲਣਾ ਹੈ ਤਾਂ ਉਨ੍ਹਾਂ ਵਿਚਾਰਿਆਂ ਦੀ ਕੀ ਹਾਲਤ ਹੋਵੇਗੀ?"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਦਰਅਸਲ ਯੋਗੀ ਆਦਿੱਤਿਆਨਾਥ ਰਵੀ ਕਿਸ਼ਨ ਨੂੰ ਗੋਰਖਪੁਰ ਦੇ ਸਹਿਜਨਵਾ ਤੋਂ ਭਾਜਪਾ ਵਿਧਾਇਕ ਸ਼ੀਤਲ ਪਾਂਡੇ (68 ਸਾਲ) ਅਤੇ ਗੋਰਖਪੁਰ ਨਗਰ ਨਿਗਮ ਦੇ ਮਹਾਪੌਰ ਸੀਤਾਰਾਮ ਜੈਸਵਾਲ (71-72 ਸਾਲ) ਤੋਂ ਜਵਾਨ ਦੱਸ ਰਹੇ ਸਨ।

ਇਹ ਵੀ ਪੜ੍ਹੋ:

ਇਸ ਪ੍ਰੋਗਰਾਮ ਦਾ ਵੀਡੀਓ ਯੋਗੀ ਆਦਿੱਤਿਆਨਾਥ ਦੇ ਟਵਿੱਟਰ ਹੈਂਡਲ 'ਤੇ ਸ਼ਾਮ 5:49 'ਤੇ ਪੋਸਟ ਕੀਤਾ ਗਿਆ ਸੀ।

ਇਸੇ ਪ੍ਰੋਗਰਾਮ ਦੇ ਦੌਰਾਨ ਹੀ ਉਨ੍ਹਾਂ ਨੂੰ ਇੱਕ ਫੋਨ ਆਇਆ ਅਤੇ ਉਹ ਪ੍ਰੋਗਰਾਮ ਤੋਂ ਥੋੜ੍ਹਾ ਹੱਟ ਕੇ 18-20 ਮਿੰਟ ਤੱਕ ਫੋਨ ਉੱਤੇ ਗੱਲ ਕਰਦੇ ਰਹੇ ਅਤੇ ਮੌਜੂਦ ਲੋਕਾਂ ਨੇ ਇਸ ਗੱਲਬਾਤ ਤੋਂ ਬਾਅਦ ਯੋਗੀ ਆਦਿੱਤਿਆਨਾਥ ਦੇ ਰਵੱਈਏ 'ਚ ਕੁਝ ਬੈਚੇਨੀ ਦੇਖੀ।

ਹੋ ਸਕਦਾ ਹੈ ਕਿ ਇਸ ਫੋਨ ਕਾਲ ਜ਼ਰੀਏ ਉਨ੍ਹਾਂ ਨੂੰ ਲਖੀਮਪੁਰ ਖੀਰੀ 'ਚ ਵਾਪਰੀ ਹਿੰਸਕ ਝੜਪ ਦੀ ਜਾਣਕਾਰੀ ਮਿਲ ਗਈ ਸੀ ਕਿਉਂਕਿ ਇਸ ਫੋਨ ਤੋਂ ਬਾਅਦ ਉਨ੍ਹਾਂ ਦੇ ਅੰਦਾਜ਼ 'ਚ ਅਚਾਨਕ ਹੀ ਸਖ਼ਤੀ ਦਿਖਣ ਲੱਗੀ।

ਜਦੋਂ ਯੋਗੀ ਆਦਿੱਤਿਆਨਾਥ ਨੂੰ ਮਿਲੀ ਜਾਣਕਾਰੀ

ਹਾਲਾਂਕਿ ਲਖੀਮਪੁਰ ਖੀਰੀ 'ਚ ਵਾਪਰੀ ਹਿੰਸਾ ਦੀ ਖ਼ਬਰ ਉਨ੍ਹਾਂ ਨੂੰ ਤਿੰਨ ਵਜੇ ਦੇ ਕਰੀਬ ਮਿਲ ਗਈ ਸੀ, ਉਸ ਸਮੇਂ ਉਹ ਡੁਮਰੀਆਗੰਜ 'ਚ ਇੱਕ ਸਮਾਗਮ 'ਚ ਸ਼ਮਲ ਹੋ ਰਹੇ ਸਨ।

ਉੱਥੋਂ ਦੇ ਪ੍ਰੋਗਰਾਮ ਦਾ ਵੀਡੀਓ ਉਨ੍ਹਾਂ ਦੇ ਟਵਿੱਟਰ ਹੈਂਡਲ 'ਤੇ 1:55 'ਤੇ ਸ਼ੂਰੂ ਹੋ ਰਿਹਾ ਹੈ।

ਇਸ ਵੀਡੀਓ 'ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਸਟੇਜ 'ਤੇ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਹ ਤਕਰੀਬਨ ਅੱਧੇ ਘੰਟੇ ਤੱਕ ਲੋਕਾਂ ਨੂੰ ਸੰਬੋਧਨ ਕਰਦੇ ਹਨ। ਇਹ ਪੂਰਾ ਵੀਡੀਓ 40 ਮਿੰਟਾਂ ਦਾ ਹੈ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇਹ ਬਹੁਤ ਹੀ ਸੰਭਵ ਹੈ ਕਿ ਉਨ੍ਹਾਂ ਨੂੰ ਇਸ ਹਾਦਸੇ ਦੀ ਮੁੱਢਲੀ ਜਾਣਕਾਰੀ 3 ਵਜੇ ਦੇ ਕਰੀਬ ਹੀ ਮਿਲੀ ਹੋਵੇਗੀ।

ਯੋਗੀ ਆਦਿੱਤਿਆਨਾਥ ਦੀ ਟੀਮ ਦੇ ਇੱਕ ਖਾਸ ਮੈਂਬਰ ਦੇ ਅਨੁਸਾਰ ਜਦੋਂ ਉਨ੍ਹਾਂ ਨੂੰ ਇਸ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਗਈ ਸੀ, ਉਸ ਸਮੇਂ ਉਹ ਡੁਮਰੀਆਗੰਜ 'ਚ ਮੌਜੂਦ ਸਨ।

ਉਨ੍ਹਾਂ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਸਨ।

ਗੋਰਖਪੁਰ ਦੇ ਖਾਨਿਮਪੁਰ 'ਚ ਪੀਐੱਨਜੀ ਗੈਸ ਕੁਨੈਕਸ਼ਨ ਵਾਲੇ ਸਮਾਗਮ ਦੌਰਾਨ ਫੋਨ 'ਤੇ ਹੀ ਉਨ੍ਹਾਂ ਨੂੰ ਇਸ ਹਾਦਸੇ ਦੀ ਗੰਭੀਰਤਾ ਬਾਰੇ ਜਾਣਕਾਰੀ ਮਿਲੀ।

ਇਸ ਤੋਂ ਬਾਅਦ ਉਨ੍ਹਾਂ ਨੇ ਗੀਤਾ ਵਾਟਿਕਾ 'ਚ ਹਨੂਮਾਨ ਪ੍ਰਸਾਦ ਪੋਦਾਰ ਜਯੰਤੀ ਸਮਾਰੋਹ 'ਚ ਸ਼ਿਰਕਤ ਕਰਨੀ ਸੀ।

ਯੋਗੀ ਆਦਿੱਤਿਆਨਾਥ ਉੱਥੇ ਪਹੁੰਚੇ ਅਤੇ ਲਗਭਗ 18 ਮਿੰਟਾਂ ਤੱਕ ਕਲਿਆਣ ਮੈਗਜ਼ੀਨ ਦੇ ਸੰਪਾਦਕ ਰਹੇ ਹਨੂਮਾਨ ਪ੍ਰਸਾਦ ਪੋਦਾਰ ਦੀ 129ਵੀਂ ਜਯੰਤੀ ਮੌਕੇ ਭਾਸ਼ਣ ਦਿੱਤਾ।

ਪਰ ਇਸ ਭਾਸ਼ਣ ਦੀ ਸ਼ੂਰੂਆਤ ਦੇ 17 ਸਕਿੰਟ ਉਹ ਪੂਰੀ ਤਰ੍ਹਾਂ ਨਾਲ ਪ੍ਰੇਸ਼ਾਨ ਨਜ਼ਰ ਆਏ।

ਇੰਨ੍ਹਾਂ 17 ਸੰਕਿਟਾਂ ਦੌਰਾਨ ਉਨ੍ਹਾਂ ਨੇ ਚਾਰ ਵਾਰ ਮਾਈਕ ਨੂੰ ਆਪਣੇ ਹੱਥਾਂ ਨਾਲ ਹੇਠਾਂ-ਉੱਪਰ ਕੀਤਾ ਅਤੇ ਫਿਰ ਜਾ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ।

18 ਮਿੰਟ ਦੇ ਆਪਣੇ ਭਾਸ਼ਣ 'ਚ ਉਨ੍ਹਾਂ ਨੇ ਧਰਮ ਅਤੇ ਧਾਰਮਿਕ ਵਿਸ਼ਵਾਸ ਸੰਬੰਧੀ ਵੀ ਗੱਲ ਕੀਤੀ। ਪਰ ਉਨ੍ਹਾਂ ਦੇ ਚਿਹਰੇ 'ਤੇ ਸਿਰਫ਼ ਇੱਕ ਵਾਰ ਹੀ ਹਲਕੀ ਜਿਹੀ ਮੁਸਕਰਾਹਟ ਆਈ ਅਤੇ ਕੁਝ ਹੀ ਪਲਾਂ 'ਚ ਇੱਕ ਵਾਰ ਫਿਰ ਉਨ੍ਹਾਂ ਦੇ ਚਿਹਰੇ 'ਤੇ ਪ੍ਰੇਸ਼ਾਨੀ ਦੀ ਝਲਕ ਵਿਖਾਈ ਦੇਣ ਲੱਗ ਪਈ ਸੀ।

ਯੋਗੀ ਆਦਿਤਿਆਨਾਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੋਗੀ ਆਦਿੱਤਿਆਨਾਥ ਦੇ ਲਖਨਊ ਪਹੁੰਚਣ ਤੱਕ ਸਥਿਤੀ ਸਪਸ਼ਟ ਹੋ ਚੁੱਕੀ ਸੀ ਕਿ ਇਸ ਹਿੰਸਕ ਝੜਪ 'ਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ

ਇਸ ਸਮਾਗਮ ਦੇ ਤੁਰੰਤ ਬਾਅਦ ਉਹ ਹਵਾਈ ਅੱਡੇ ਲਈ ਰਵਾਨਾ ਹੋਏ। ਹਵਾਈ ਅੱਡੇ 'ਤੇ ਸਰਕਾਰੀ ਜਹਾਜ਼ ਪਹਿਲਾਂ ਹੀ ਤਿਆਰ ਸੀ।

ਯੋਗੀ ਆਦਿੱਤਿਆਨਾਥ ਦੀ ਕੋਰ ਟੀਮ ਦੇ ਇੱਕ ਅਧਿਕਾਰੀ ਨੇ ਦੱਸਿਆ, "ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਨੇ ਅਗਲਾ ਪ੍ਰੋਗਰਾਮ ਰੱਦ ਕਰ ਦਿੱਤਾ ਅਤੇ 8 ਵਜੇ ਦੇ ਕਰੀਬ ਉਹ ਲਖਨਊ ਪਹੁੰਚੇ। ਗੋਰਖਪੁਰ ਹਵਾਈ ਅੱਡੇ ਤੱਕ ਆਉਂਦਿਆਂ ਵੀ ਉਹ ਲਗਾਤਾਰ ਨਿਰਦੇਸ਼ ਦੇ ਰਹੇ ਸਨ।"

ਰਾਤ 9 ਵਜੇ ਸ਼ੁਰੂ ਹੋਈ ਬੈਠਕ

ਯੋਗੀ ਆਦਿੱਤਿਆਨਾਥ ਦੇ ਲਖਨਊ ਪਹੁੰਚਣ ਤੱਕ ਸਥਿਤੀ ਸਪਸ਼ਟ ਹੋ ਚੁੱਕੀ ਸੀ ਕਿ ਇਸ ਹਿੰਸਕ ਝੜਪ 'ਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ।

ਇੱਕ ਪਾਸੇ ਕਿਸਾਨਾਂ ਵੱਲੋਂ ਕੱਢੇ ਜਾ ਰਹੇ ਪ੍ਰਦਰਸ਼ਨ 'ਚ ਸ਼ਾਮਲ ਚਾਰ ਕਿਸਾਨ ਸਨ ਅਤੇ ਦੂਜੇ ਪਾਸੇ ਦੋ ਭਾਜਪਾ ਵਰਕਰਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਸੀ।

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਲਖਨਊ ਪਹੁੰਚਣ ਵਾਲੀ ਸੀ। ਜਦੋਂਕਿ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਚੋਟੀ ਦੇ ਆਗੂ ਵੀ ਇਸ ਮੌਕੇ ਜਲਦ ਤੋਂ ਜਲਦ ਘਟਨਾ ਵਾਲੀ ਜਗ੍ਹਾ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਲੱਗੇ।

ਯੋਗੀ ਆਦਿੱਤਿਆਨਾਥ ਅੱਗੇ ਸਭ ਤੋਂ ਵੱਡੀ ਚੁਣੌਤੀ ਸਥਿਤੀ 'ਤੇ ਕਾਬੂ ਪਾਉਣ ਦੇ ਨਾਲ-ਨਾਲ ਵਿਰੋਧੀ ਧਿਰ ਦੇ ਆਗੂਆਂ 'ਤੇ ਵੀ ਰੋਕ ਲਗਾਉਣ ਦੀ ਸੀ।

ਯੋਗੀ ਆਦਿਤਿਆਨਾਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਖੀਮਪੁਰ ਖੀਰੀ ਮਾਮਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਕਈ ਜ਼ਿਲ੍ਹਿਆਂ ਦੀ ਪੁਲਿਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ

ਮੁੱਖ ਸਕੱਤਰ ਰਾਕੇਸ਼ ਤਿਵਾੜੀ, ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ, ਪੁਲਿਸ ਮਹਾਨਿਦੇਸ਼ਕ ਮੁਕੇਸ਼ ਗੋਇਲ, ਡੀਜੀ (ਇੰਟੈਲੀਜੈਂਸ) ਡੀ ਐਸ ਚੌਹਾਨ ਅਤੇ ਵਧੀਕ ਮੁੱਖ ਸਕੱਤਰ (ਸੀਐਮ) ਐਸ ਪੀ ਗੋਇਲ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚ ਚੁੱਕੇ ਸਨ।

ਦੂਜੇ ਪਾਸੇ ਵਧੀਕ ਡਾਇਰੈਕਟਰ ਲਾਅ ਐਂਡ ਆਰਡਰ ਕੁਮਾਰ ਪ੍ਰਸ਼ਾਂਤ, ਵਧੀਕ ਮੁੱਖ ਸਕੱਤਰ (ਖੇਤੀਬਾੜੀ) ਦੇਵੇਸ਼ ਚਤੁਰਵੇਦੀ, ਆਈਜੀ ਲਕਸ਼ਮੀ ਸਿੰਘ ਅਤੇ ਡਾਇਲ 112 ਦੇ ਅਜੇ ਪਾਲ ਸ਼ਰਮਾ ਉਸ ਤੋਂ ਪਹਿਲਾਂ ਲਖੀਮਪੁਰ ਖੀਰੀ ਲਈ ਰਵਾਨਾ ਹੋ ਚੁੱਕੇ ਸਨ।

ਇਸ ਮੀਟਿੰਗ ਦੀਆਂ ਗਤੀਵਿਧੀਆਂ ਤੋਂ ਜਾਣੂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, "ਇਹ ਮੀਟਿੰਗ ਰਾਤ ਦੇ 9 ਵਜੇ ਸ਼ੂਰੂ ਹੋਈ ਸੀ ਅਤੇ ਇਸ 'ਚ ਹਰ ਮੁੱਦੇ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ।"

"ਇਸ ਬੈਠਕ 'ਚ ਫੈਸਲਾ ਲਿਆ ਗਿਆ ਕਿ ਵਿਰੋਧੀ ਧਿਰ ਦੇ ਕਿਸੇ ਵੀ ਆਗੂ ਨੂੰ ਘਟਨਾ ਵਾਲੀ ਥਾਂ 'ਤੇ ਨਹੀਂ ਪਹੁੰਚਣ ਦਿੱਤਾ ਜਾਵੇਗਾ। ਬੈਠਕ ਦੌਰਾਨ ਮੁੱਖ ਮੰਤਰੀ ਏਡੀਜੀ ਲਾਅ ਐਂਡ ਆਰਡਰ ਤੋਂ ਵੀ ਅਪਡੇਟ ਲੈ ਰਹੇ ਸਨ।"

ਸਵੇਰ ਦੇ ਪੰਜ ਵਜੇ ਤੱਕ ਚੱਲੀ ਮੀਟਿੰਗ

ਇਸ ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ਨੂੰ ਫੌਰੀ ਲਾਗੂ ਵੀ ਕੀਤਾ ਜਾ ਰਿਹਾ ਸੀ।

ਅਖਿਲੇਸ਼ ਯਾਦਵ, ਪ੍ਰਿਅੰਕਾ ਗਾਂਧੀ ਅਤੇ ਸਤੀਸ਼ ਮਿਸ਼ਰਾ ਨੂੰ ਘਰ 'ਚ ਨਜ਼ਰਬੰਦ ਕਰਨ ਲਈ ਤਿਆਰੀਆਂ ਸ਼ੂਰੂ ਕਰ ਦਿੱਤੀਆਂ ਗਈਆਂ।

ਇੰਟਰਨੈੱਟ 'ਤੇ ਰੋਕ ਲਗਾਉਣ ਦਾ ਫੈਸਲਾ ਵੀ ਲਿਆ ਗਿਆ ਅਤੇ ਸਿਰਫ਼ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਹੀ ਉੱਥੇ ਪਹੁੰਚਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲਿਆ ਗਿਆ।

ਮਾਮਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਕਈ ਜ਼ਿਲ੍ਹਿਆਂ ਦੀ ਪੁਲਿਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ।

ਯੋਗੀ ਆਦਿਤਿਆਨਾਥ

ਤਸਵੀਰ ਸਰੋਤ, Getty Images

ਇੰਨਾਂ ਨਹੀਂ ਛੱਤੀਸਗੜ੍ਹ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੇ ਹਵਾਈ ਜਾਹਜ਼ ਨੂੰ ਲਖਨਊ ਹਵਾਈ ਅੱਡੇ 'ਤੇ ਉਤਰਨ ਦੀ ਇਜਾਜ਼ਤ ਨਾ ਦੇਣ ਦਾ ਵੀ ਫ਼ੈਸਲਾ ਲਿਆ ਗਿਆ। ਇਹ ਮੀਟਿੰਗ ਸਵੇਰ ਦੇ ਪੰਜ ਵਜੇ ਤੱਕ ਜਾਰੀ ਰਹੀ।

ਇਸ ਤੋਂ ਬਾਅਦ ਸਾਰੇ ਅਧਿਕਾਰੀ ਸਵੇਰੇ 9:30 ਵਜੇ ਮੁੜ ਯੋਗੀ ਆਦਿੱਤਿਆਨਾਥ ਕੋਲ ਪਹੁੰਚ ਗਏ ਸਨ।

ਪਰ ਯੋਜਨਾ ਦੇ ਅਨੁਸਾਰ ਪ੍ਰਸ਼ਾਤ ਕੁਮਾਰ ਦੀ ਅਗਵਾਈ ਵਾਲੀ ਟੀਮ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਸਮਝੌਤਾ ਕਰਨ 'ਚ ਸਫ਼ਲ ਰਹੀ।

ਪ੍ਰਸ਼ਾਂਤ ਕੁਮਾਰ ਨੇ ਇਸ ਸਮਝੌਤੇ ਬਾਰੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 45-45 ਲੱਖ ਰੁਪਏ, ਜ਼ਖਮੀਆਂ ਨੂੰ 10-10 ਲੱਖ ਰੁਪਏ ਅਤੇ ਮ੍ਰਿਤਕਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਥਾਨਕ ਪੱਧਰ 'ਤੇ ਯੋਗਤਾ ਦੇ ਅਨੁਸਾਰ ਨੌਕਰੀ ਦਿੱਤੀ ਜਾਵੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੀ ਸਮੱਸਿਆ ਨੂੰ ਸੰਭਾਲਿਆ ਗਿਆ

ਇਸ ਪੂਰੀ ਘਟਨਾ ਤੋਂ ਇੰਝ ਜਾਪਦਾ ਹੈ ਕਿ ਯੋਗੀ ਆਦਿੱਤਿਆਨਾਥ ਇੱਕ ਵਾਰ ਵਿਰੋਧੀ ਧਿਰ ਦੇ ਹੱਥਾਂ 'ਚੋਂ ਮੁੱਦਾ ਖੋਹਣ 'ਚ ਸਫ਼ਲ ਹੋ ਗਏ ਹਨ, ਜੋ ਕਿ ਉਨ੍ਹਾਂ ਲਈ ਮੁਸ਼ਕਲਾਂ ਦਾ ਭੰਡਾਰ ਬਣ ਸਕਦਾ ਸੀ।

ਪਰ ਕੀ ਅਸਲੀਅਤ ਵੀ ਇਹੀ ਹੈ, ਕੀ ਲਖੀਮਪੁਰ ਖੀਰੀ 'ਚ ਵਾਪਰੀ ਹਿੰਸਕ ਘਟਨਾ ਦਾ ਮੁੱਦਾ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਵੇਗਾ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਇਹ ਮੁੱਦਾ ਯੋਗੀ ਆਦਿਤਿਆਨਾਥ ਦੀ ਗਲੇ ਦੀ ਹੱਡੀ ਬਣ ਕੇ ਉਭਰੇਗਾ?

ਇਸ ਸਬੰਧ 'ਚ ਸਮਾਜਵਾਦੀ ਪਾਰਟੀ ਦੇ ਆਗੂ ਅਤੇ ਸਾਬਕਾ ਮੰਤਰੀ ਅਭਿਸ਼ੇਕ ਮਿਸ਼ਰਾ ਦਾ ਕਹਿਣਾ ਹੈ, "ਦੇਖੋ, ਆਪਣੇ ਹੱਕ ਮੰਗ ਰਹੇ ਕਿਸਾਨਾਂ ਦੇ ਨਾਲ ਜੋ ਕੁਝ ਵੀ ਹੋ ਰਿਹਾ ਹੈ, ਉਨ੍ਹਾਂ 'ਤੇ ਕੀਤੇ ਜਾ ਰਹੇ ਤਸ਼ਦੱਦਾਂ ਦਾ ਜਵਾਬ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੂੰ ਦੇਣਾ ਹੀ ਪਵੇਗਾ।"

"ਪਹਿਲਾਂ ਜਿਸ ਅੰਦੋਲਨ ਨੂੰ ਸਿਰਫ਼ ਪੱਛਮੀ ਯੂਪੀ ਦਾ ਅੰਦੋਲਨ ਦੱਸਿਆ ਜਾ ਰਿਹਾ ਸੀ, ਅੱਜ ਉਹ ਪੂਰੇ ਸੂਬੇ ਦਾ ਅੰਦੋਲਨ ਬਣ ਗਿਆ ਹੈ ਅਤੇ ਇਹ ਲੋਕ ਇਸ ਸਰਕਾਰ ਨੂੰ ਜੜ੍ਹੋ ਪੁੱਟ ਸੁੱਟਣਗੇ।"

ਅਭਿਸ਼ੇਕ ਮਿਸ਼ਰਾ ਅੱਗੇ ਕਹਿੰਦੇ ਹਨ, "ਕਿਹੜੇ ਲੋਕਾਂ ਦੇ ਕਾਰਨ ਆਮ ਲੋਕਾਂ ਅਤੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਗੋਰਖਪੁਰ ਦੀ ਪੁਲਿਸ ਨੇ ਕਾਨਪੁਰ ਦੇ ਵਪਾਰੀ ਦਾ ਕਤਲ ਕਰ ਦਿੱਤਾ, ਕੀ ਉਨ੍ਹਾਂ ਖਿਲਾਫ਼ ਕਾਰਵਾਈ ਹੋਈ? ਹੁਣ ਤਾਂ ਕੇਂਦਰ ਸਰਕਾਰ ਦੇ ਮੰਤਰੀ ਦੀ ਜ਼ੁਬਾਨ ਅਤੇ ਉਨ੍ਹਾਂ ਦੇ ਪੁੱਤਰ ਦੀ ਕਰਤੂਤ ਵੀ ਲੋਕ ਦੇਖ ਚੁੱਕੇ ਹਨ।"

ਉੱਤਰ ਪ੍ਰਦੇਸ਼ ਦੀ ਸਿਆਸਤ 'ਤੇ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਯੋਗੀ ਆਦਿੱਤਿਆਨਾਥ ਦੀ ਮੁਸ਼ਕਲਾਂ ਘੱਟ ਨਹੀਂ ਹੋਣਗੀਆਂ।

ਉਹ ਕਹਿੰਦੇ ਹਨ, "ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਕਾਨਪੁਰ ਦੇ ਵਪਾਰੀ ਦਾ ਕਤਲ ਮਾਮਲਾ ਹੋਵੇ ਜਾਂ ਫਿਰ ਲਖਮੀਪੁਰ ਖੀਰੀ ਦੀ ਹਿੰਸਕ ਝੜਪ, ਦੋਵਾਂ ਹੀ ਘਟਨਾਵਾਂ 'ਚ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੈਸਾ ਅਤੇ ਨੌਕਰੀ ਦੇਣ ਨਾਲ ਅਜਿਹਾ ਜ਼ਰੂਰ ਲਗਦਾ ਹੈ ਕਿ ਸ਼ਾਇਦ ਗੱਲ ਇੱਥੇ ਹੀ ਠੱਪ ਹੋ ਗਈ ਹੈ, ਪਰ ਇਸ ਨਾਲ ਸਰਕਾਰ ਦੇ ਅਕਸ 'ਤੇ ਜੋ ਪ੍ਰਭਾਵ ਪੈਂਦਾ ਹੈ, ਉਹ ਇੰਨ੍ਹੀ ਜਲਦੀ ਆਮ ਨਹੀਂ ਹੁੰਦਾ ਹੈ।"

ਡੈਮੇਜ ਕੰਟਰੋਲ ਦੀ ਕੋਸ਼ਿਸ਼

ਸ਼ਰਦ ਗੁਪਤਾ ਇਹ ਵੀ ਕਹਿੰਦੇ ਹਨ ਕਿ ਜੇਕਰ ਯੂਪੀ 'ਚ ਚੋਣਾਂ ਨੇੜੇ ਨਾ ਹੁੰਦੀਆਂ ਤਾਂ ਯੋਗੀ ਆਦਿੱਤਿਆਨਾਥ ਸਰਕਾਰ ਇਸ ਤੇਜ਼ੀ ਨਾਲ ਡੈਮੇਜ ਕੰਟਰੋਲ ਦਾ ਯਤਨ ਨਾ ਕਰਦੀ।

"ਇਹ ਡੈਮੇਜ ਕੰਟਰੋਲ ਇੱਕ ਤਰ੍ਹਾਂ ਨਾਲ ਚੋਣਾਂ ਦਾ ਪ੍ਰਬੰਧਨ ਕਰਨ ਦੀ ਕੋਸ਼ਿਸ਼ ਹੈ। ਇਹ ਇਸ ਮੁਲਾਂਕਣ ਦਾ ਵੀ ਕਾਰਨ ਹੈ ਕਿ ਇੰਨਾਂ ਵੱਡਾ ਹਾਦਸਾ ਵਾਪਰਿਆ ਹੈ ਅਤੇ ਦੇਖੋ ਕਿ ਕੇਂਦਰੀ ਲੀਡਰਸ਼ਿਪ ਵੱਲੋਂ ਕੀ ਕੁਝ ਕਿਹਾ ਗਿਆ ਹੈ। ਕਿਸਾਨਾਂ ਵੱਲੋਂ ਵਿਰੋਧ-ਪ੍ਰਦਰਸ਼ਨ ਪਿਛਲੇ 10 ਮਹੀਨਿਆਂ ਤੋਂ ਜਾਰੀ ਹੈ ਅਤੇ ਉਨ੍ਹਾਂ ਦੀ ਮੰਗਾਂ ਦੇ ਸਬੰਧ 'ਚ ਹੁਣ ਤੱਕ ਕੀ ਕੀਤਾ ਗਿਆ ਹੈ।"

ਭਾਰਤੀ ਕਿਸਾਨ ਯੂਨਿਅਨ ਦੇ ਆਗੂ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਸਾਥੀ ਕਿਸਾਨਾਂ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਯੂਪੀ ਸਰਕਾਰ ਨਾਲ ਜੋ ਸਮਝੌਤਾ ਹੋਇਆ ਹੈ, ਉਸ ਦੇ ਤਹਿਤ ਇਸ ਘਟਨਾ ਦੇ ਮੁਲਜ਼ਮਾਂ ਨੂੰ ਅੱਠ ਦਿਨਾਂ ਦੇ ਅੰਦਰ-ਅੰਦਰ ਹਿਰਾਸਤ 'ਚ ਲਿਆ ਜਾਣਾ ਹੈ। ਇਹੀ ਉਹ ਮੌਕਾ ਹੈ ਜਦੋਂ ਯੋਗੀ ਆਦਿੱਤਿਆਨਾਥ ਦੀ ਸਰਕਾਰ ਦਾ ਅਸਲ ਇਮਤਿਹਾਨ ਹੋਵੇਗਾ।

ਯੋਗੀ ਆਦਿਤਿਆਨਾਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਖਮੀਪੁਰ ਖੀਰੀ ਰਵਾਇਤੀ ਤੌਰ 'ਤੇ ਭਾਜਪਾ ਦਾ ਗੜ੍ਹ ਨਹੀਂ ਹੈ ਪਰ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਇੱਥੋਂ ਦੀਆਂ ਸਾਰੀਆਂ 8 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ

ਸਰਕਾਰ 'ਤੇ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਜੂਨੀਅਰ ਮੰਤਰੀ ਅਜੇ ਮਿਸ਼ਰਾ ਟੇਨੀ ਅਤੇ ਉਨ੍ਹਾਂ ਦੇ ਬੇਟੇ ਆਸ਼ੀਸ ਮਿਸ਼ਰਾ 'ਤੇ ਕਾਰਵਾਈ ਕਰਨ ਦਾ ਦਬਾਅ ਹੈ।

ਹਾਲਾਂਕਿ ਇੰਨ੍ਹਾਂ ਦੋਵਾਂ ਪਿਉ-ਪੁੱਤ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਹੈ ਅਤੇ ਨਾ ਹੀ ਕਿਸਾਨ ਸੰਗਠਨਾਂ ਵੱਲੋਂ ਕੋਈ ਅਜਿਹੀ ਵੀਡੀਓ ਜਾਂ ਫੋਟੋ ਸਾਹਮਣੇ ਆਈ ਹੈ, ਜਿਸ ਦੇ ਜ਼ਰੀਏ ਹਾਦਸੇ ਵਾਲੀ ਥਾਂ 'ਤੇ ਆਸ਼ੀਸ ਮਿਸ਼ਰਾ ਦੀ ਮੌਜੁਦਗੀ ਦੀ ਪੁਸ਼ਟੀ ਹੋ ਸਕੇ।

ਪਰ ਇਹ ਸਭ ਜਾਂਚ ਦਾ ਵਿਸ਼ਾ ਹੈ ਅਤੇ ਇਸ ਦੇ ਮੱਦੇਨਜ਼ਰ ਇਹ ਖਦਸ਼ਾ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਅੱਠ ਦਿਨਾਂ ਦੇ ਅੰਦਰ ਕਾਰਵਾਈ ਕਰਨ ਦੀ ਸਥਿਤੀ ਨਾ ਬਣੇ।

ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਇਸ ਖਦਸ਼ੇ ਦੇ ਮੱਦੇਨਜ਼ਰ ਟਵੀਟ ਕੀਤਾ ਹੈ, "ਭਿਆਨਕ ਖੀਰੀ ਕਾਂਡ 'ਚ ਭਾਜਪਾ ਦੇ ਦੋ ਮੰਤਰੀਆਂ ਦੀ ਸ਼ਮੂਲੀਅਤ ਦੇ ਕਾਰਨ ਇਸ ਘਟਨਾ ਦੀ ਸਹੀ ਸਰਕਾਰੀ ਜਾਂਚ ਅਤੇ ਪੀੜ੍ਹਤਾਂ ਨੂੰ ਨਿਆਂ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਸੰਭਵ ਨਹੀਂ ਜਾਪਦੀ।"

ਸ਼ਰਦ ਗੁਪਤਾ ਦਾ ਕਹਿਣਾ ਹੈ, "ਜਾਂਚ ਕਮੇਟੀ ਦਾ ਗਠਨ ਇਸ ਲਈ ਹੀ ਕੀਤਾ ਜਾਂਦਾ ਹੈ ਕਿ ਜਾਂਚ ਕਮੇਟੀ ਜਾਂਚ ਕਰੇਗੀ। ਫਿਰ ਆਪਣੀ ਰਿਪੋਰਟ ਦੇਵੇਗੀ ਅਤੇ ਉਸ ਤੋਂ ਬਾਅਦ ਉਹ ਜੋ ਵੀ ਸਿਫਰਾਸ਼ ਕਰੇ, ਉਸ ਨੂੰ ਅਮਲ 'ਚ ਲਿਆਉਣ ਦੀ ਵਾਰੀ ਆਵੇਗੀ ਅਤੇ ਉਦੋਂ ਤੱਕ ਤਾਂ ਯੂਪੀ ਚੋਣਾਂ ਖ਼ਤਮ ਹੋ ਜਾਣਗੀਆਂ।"

ਦੂਜੇ ਪਾਸੇ ਭਾਜਪਾ ਦੇ ਸੂਬਾਈ ਬੁਲਾਰੇ ਆਨੰਦ ਦੁਬੇ ਦਾ ਕਹਿਣਾ ਹੈ, "ਦੇਖੋ, ਇਹ ਪੂਰਾ ਮਾਮਲਾ ਅਜਿਹਾ ਹੈ ਕਿ ਇਸ 'ਚ ਕੁਝ ਵੀ ਪਹਿਲੀ ਨਜ਼ਰ ਵਿੱਚ ਨਹੀਂ ਕਿਹਾ ਜਾ ਸਕਦਾ ਹੈ, ਇਸ ਲਈ ਨਿਆਂਇਕ ਜਾਂਚ ਜਰੂਰੀ ਹੈ ਅਤੇ ਸਾਡੀ ਸਰਕਾਰ ਪਾਰਦਰਸ਼ੀ ਜਾਂਚ 'ਚ ਵਿਸ਼ਵਾਸ ਰੱਖਦੀ ਹੈ। ਇਸ ਲਈ ਸਾਡੇ ਆਗੂ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ਼ ਜੋ ਵੀ ਗੱਲਾਂ ਹੋ ਰਹੀਆਂ ਹਨ, ਉਸ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।"

ਭਾਜਪਾ ਨੂੰ ਸਾਜਿਸ਼ ਦਾ ਸ਼ੱਕ

ਆਨੰਦ ਦੁਬੇ ਇਹ ਵੀ ਦਾਅਵਾ ਕਰਦੇ ਹਨ ਕਿ ਲਖਮੀਪੁਰ ਖੀਰੀ ਦੀ ਘਟਨਾ ਇੱਕ ਸਾਜਿਸ਼ ਦਾ ਹਿੱਸਾ ਹੈ।

ਉਨ੍ਹਾਂ ਨੇ ਕਿਹਾ, "ਇਹ ਤਾਂ ਕਈ ਮੌਕਿਆਂ 'ਤੇ ਸਾਬਤ ਹੋਇਆ ਕਿ ਕਿਸਾਨਾਂ ਦਾ ਇਹ ਅੰਦੋਲਨ, ਕਿਸਾਨਾਂ ਦਾ ਨਹੀਂ ਹੈ, ਬਲਕਿ ਵਿਰੋਧੀ ਧਿਰਾਂ ਦੀ ਮਦਦ ਨਾਲ ਚੱਲਣ ਵਾਲਾ ਅੰਦੋਲਨ ਹੈ।"

"ਕਿਸਾਨਾਂ ਦੇ ਇਸ ਅੰਦੋਲਨ ਦਾ ਸਹਾਰਾ ਲੈ ਕੇ ਵਿਰੋਧੀ ਪਾਰਟੀਆਂ ਸੂਬਾ ਸਰਕਾਰ ਵਿਰੁੱਧ ਮਾਹੌਲ ਤਿਆਰ ਕਰਨ ਦੀ ਸਾਜਿਸ਼ ਬਣਾ ਰਹੀਆਂ ਹਨ, ਪਰ ਅਜਿਹਾ ਕੁਝ ਵੀ ਹੋਣ ਵਾਲਾ ਨਹੀਂ ਹੈ।"

ਹਾਲਾਂਕਿ ਇਹ ਜਾਣਨਾ ਦਿਲਚਸਪ ਹੈ ਕਿ ਲਖਮੀਪੁਰ ਖੀਰੀ ਰਵਾਇਤੀ ਤੌਰ 'ਤੇ ਭਾਜਪਾ ਦਾ ਗੜ੍ਹ ਨਹੀਂ ਹੈ ਪਰ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਇੱਥੋਂ ਦੀਆਂ ਸਾਰੀਆਂ ਅੱਠ ਸੀਟਾਂ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ।

ਇਸ ਤੋਂ ਪਹਿਲਾਂ 2007 ਅਤੇ 2012 'ਚ ਭਾਜਪਾ ਨੂੰ ਲਖਮੀਪੁਰ ਖੀਰੀ ਦੀਆਂ ਤਕਾਲੀ ਸੱਤ ਸੀਟਾਂ 'ਚੋਂ ਸਿਰਫ਼ ਇੱਕ ਸੀਟ 'ਤੇ ਜਿੱਤ ਹਾਸਲ ਹੋਈ ਸੀ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਇਸ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਲਖਮੀਪੁਰ ਖੀਰੀ 'ਚ ਭਾਜਪਾ ਦੀ ਸਥਿਤੀ ਮਜ਼ਬੂਤ ਹੋਈ ਹੈ ਅਤੇ ਇਸ ਮਜ਼ਬੂਤੀ ਨੂੰ ਕਾਇਮ ਰੱਖਣ ਲਈ ਕੇਂਦਰ ਸਰਕਾਰ 'ਚ ਅਜੈ ਮਿਸ਼ਰਾ ਟੇਨੀ ਨੂੰ ਗ੍ਰਹਿ ਵਿਭਾਗ ਵਰਗੇ ਮਹੱਤਵਪੂਰਣ ਮੰਤਰਾਲੇ 'ਚ ਮੰਤਰੀ ਬਣਾਇਆ ਗਿਆ ਹੈ।

ਪਰ ਹੁਣ ਇਸ ਘਟਨਾ ਤੋਂ ਬਾਅਦ ਭਾਜਪਾ ਨੂੰ ਦੋ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੱਕ ਤਾਂ ਅਜੇ ਮਿਸ਼ਰਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਚਾਉਣ ਦੀ ਚੁਣੌਤੀ ਅਤੇ ਦੂਜੀ ਜ਼ਿਲ੍ਹੇ 'ਚ ਪਾਰਟੀ ਦੇ ਦਬਦਬੇ ਨੂੰ ਕਾਇਮ ਰੱਖਣ ਦੀ ਚੁਣੌਤੀ। ਇਸ ਦੇ ਨਾਲ ਹੀ ਇਸ ਘਟਨਾ ਦਾ ਪ੍ਰਭਾਵ ਪੂਰੇ ਸੂਬੇ 'ਚ ਨਜ਼ਰ ਨਾ ਆਵੇ ਇਹ ਵੀ ਇੱਕ ਵੱਡੀ ਚੁਣੌਤੀ ਹੈ।

ਉੰਝ, ਅਜੀਬ ਇਤਫ਼ਾਕ ਇਹ ਹੈ ਕਿ ਲਖਮੀਪੁਰ ਖੀਰੀ ਦਾ ਮਾਮਲਾ ਯੋਗੀ ਆਦਿੱਤਿਆਨਾਥ ਦੀ ਯੂਪੀ ਦੀ ਰਾਜਨੀਤੀ ਦੀਆਂ ਦੋ ਮੁਸ਼ਕਲਾਂ ਨੂੰ ਵੀ ਜੋੜਦਾ ਹੈ। ਇੱਕ ਤਾਂ ਸਥਾਨਕ ਦਬੰਗ ਪਰ ਬ੍ਰਾਹਮਣ ਆਗੂ ਅਜੇ ਮਿਸ਼ਰਾ ਹੈ, ਜਿਸ ਨੂੰ ਕਿ ਬ੍ਰਾਹਮਣ ਕਾਰਡ ਵਜੋਂ ਕੇਂਦਰ ਸਰਕਾਰ 'ਚ ਸ਼ਾਮਲ ਕੀਤਾ ਗਿਆ ਸੀ।

ਸ਼ਰਦ ਗੁਪਤਾ ਦਾ ਕਹਿਣਾ ਹੈ, "ਜੇਕਰ ਯੋਗੀ ਸਰਕਾਰ ਅਜੈ ਮਿਸ਼ਰਾ ਅਤੇ ਉਸ ਦੇ ਪੁੱਤਰ ਦੇ ਖਿਲਾਫ਼ ਕਾਰਵਾਈ ਕਰਦੀ ਹੈ ਤਾਂ ਫਿਰ ਯੋਗੀ ਆਦਿੱਤਿਆਨਾਥ ਦੇ ਪ੍ਰਤੀ ਭਾਜਪਾ ਦੇ ਅੰਦਰ ਨਾਰਾਜ਼ਗੀ ਪੈਦਾ ਹੋ ਸਕਦੀ ਹੈ। ਬ੍ਰਾਹਮਣ ਭਾਈਚਾਰਾ ਭਾਜਪਾ ਦੇ ਨਾਲ ਹੈ ਪਰ ਇਹ ਜਰੂਰੀ ਨਹੀਂ ਹੈ ਕਿ ਯੋਗੀ ਉਨ੍ਹਾਂ ਦੀ ਪਹਿਲੀ ਪਸੰਦ ਹੋਵੇ।"

ਇਸ ਦੇ ਨਾਲ ਹੀ ਇਸ ਸਮਾਗਮ 'ਚ ਸ਼ਾਮਲ ਹੋਣ ਵਾਲੇ ਦੂਜੇ ਆਗੂ ਸੂਬੇ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਹਨ।

ਜਾਣਕਾਰਾਂ ਦੇ ਅਨੁਸਾਰ ਉਨ੍ਹਾਂ ਦੇ ਯੋਗੀ ਆਦਿੱਤਿਆਨਾਥ ਦੇ ਨਾਲ ਸੰਬੰਧ ਜ਼ਿਆਦਾ ਸੁਖਾਵੇਂ ਨਹੀਂ ਹਨ। ਸਮੇਂ-ਸਮੇਂ 'ਤੇ ਦੋਵਾਂ ਵਿਚਾਲੇ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਅਣਬਣ ਰਹਿੰਦੀ ਹੀ ਹੈ।

ਹਾਲਾਂਕਿ ਕੇਸ਼ਵ ਪ੍ਰਸਾਦ ਮੌਰਿਆ ਘਟਨਾ ਵਾਲੀ ਥਾਂ 'ਤੇ ਨਹੀਂ ਪਹੁੰਚੇ ਹਨ ਪਰ ਅਜੇ ਮਿਸ਼ਰਾ ਨਾਲ ਉਨ੍ਹਾਂ ਦੇ ਸੰਬੰਧ ਵਧੀਆ ਹਨ।

ਸ਼ਰਦ ਗੁਪਤਾ ਕਹਿੰਦੇ ਹਨ, "ਭਾਜਪਾ ਦੇ ਅੰਦਰ ਵੀ ਇੱਕ ਅਜਿਹਾ ਵਰਗ ਹੈ, ਜੋ ਕਿ ਯੋਗੀ ਆਦਿਤਿਆਨਾਥ ਦੀ ਮੁੜ ਵਾਪਸੀ ਦੇ ਹੱਕ 'ਚ ਨਹੀਂ ਹੈ। ਅਜਿਹੀਆਂ ਘਟਨਾਵਾਂ ਦਾ ਨੁਕਸਾਨ ਤਾਂ ਯੋਗੀ ਆਦਿਤਿਆਨਾਥ ਨੂੰ ਹੀ ਸਹਿਣਾ ਪਵੇਗਾ, ਇਸ ਲਈ ਉਹ ਖੁਦ ਤੇਜ਼ੀ ਨਾਲ ਸਰਗਰਮ ਹੋ ਜਾਂਦੇ ਹਨ।"

ਵਿਰੋਧੀ ਧਿਰਾਂ ਦੀ ਸਰਗਰਮੀ

ਦੂਜੇ ਪਾਸੇ ਲਖੀਮਪੁਰ ਖੀਰੀ ਦੀ ਇਸ ਘਟਨਾ ਨੂੰ ਵਿਰੋਧੀ ਧਿਰਾਂ ਨੇ ਵੀ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਇਸ 'ਚ ਪ੍ਰਿਯੰਕਾ ਗਾਂਧੀ ਦੂਜਿਆਂ ਦੇ ਮੁਕਾਬਲੇ ਵਧੇਰੇ ਪ੍ਰਭਾਵ ਛੱਡਣ 'ਚ ਸਫਲ ਰਹੀ ਹੈ।

ਅੱਧੀ ਰਾਤ ਨੂੰ ਪੈਦਲ ਸ਼ੀਲਾ ਕੌਲ ਭਵਨ ਤੋਂ ਬਾਹਰ ਆ ਕੇ ਪੁਲਿਸ ਅਧਿਕਾਰੀਆਂ ਨਾਲ ਬਹਿਸਬਾਜ਼ੀ ਕਰਦਿਆਂ ਉਹ ਸੀਤਾਪੁਰ ਤੱਕ ਪਹੁੰਚੇ ਪਰ ਉਸ ਤੋਂ ਅੱਗੇ ਉਨ੍ਹਾਂ ਨੂੰ ਨਾ ਜਾਣ ਦਿੱਤਾ ਗਿਆ।

ਯੂਪੀ ਕਾਂਗਰਸ ਦੇ ਪ੍ਰਧਾਨ ਅਜੇ ਪ੍ਰਸਾਦ ਲੱਲੂ ਦਾ ਕਹਿਣਾ ਹੈ, "ਯੋਗੀ ਆਦਿੱਤਿਆਨਾਥ ਦੀ ਸਰਕਾਰ ਇੱਕ ਡਰੀ ਹੋਈ ਸਰਕਾਰ ਹੈ। ਇਹ ਸਾਡੀ ਆਗੂ ਪ੍ਰਿਅੰਕਾ ਜੀ ਤੋਂ ਇੰਨ੍ਹਾਂ ਡਰ ਗਈ ਹੈ ਕਿ ਉਨ੍ਹਾਂ ਨੂੰ 24 ਘੰਟਿਆਂ ਤੋਂ ਵੱਧ ਸਮੇਂ ਲਈ ਕੈਦ ਕੀਤਾ ਗਿਆ। ਉਨ੍ਹਾਂ ਦੀ ਇਹ ਗ੍ਰਿਫ਼ਤਾਰੀ ਕਿਸ ਧਾਰਾ ਤਹਿਤ ਕੀਤੀ ਗਈ ਹੈ, ਇਸ ਬਾਰੇ ਦੱਸਣ ਵਾਲਾ ਕੋਈ ਨਹੀਂ ਹੈ ਪਰ ਜਨਤਾ ਤਾਂ ਸਭ ਕੁਝ ਦੇਖ ਹੀ ਰਹੀ ਹੈ।"

ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਆਪਣੇ ਘਰ ਦੇ ਬਾਹਰ ਧਰਨੇ 'ਤੇ ਬੈਠੇ, ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ 'ਤੇ ਉਨ੍ਹਾਂ ਨੇ ਲਿਖਿਆ-

'ਯੇ ਨਹੀਂ ਗ੍ਰਿਫਤਾਰੀ ਹੈ, ਯੇ ਤੋ ਜੰਗ ਹਮਾਰੀ ਹੈ'

ਅਖਿਲੇਸ਼ ਯਾਦਵ ਦੀ ਪਾਰਟੀ ਦੇ ਵਰਕਰ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ 'ਚ ਵੀ ਵਿਰੋਧ ਪ੍ਰਦਰਸ਼ਨ ਕਰਨ ਲਈ ਸੜਕਾਂ 'ਤੇ ਉਤਰ ਆਏ ਅਤੇ ਉਨ੍ਹਾਂ ਨੇ ਗ੍ਰਿਫਤਾਰੀਆਂ ਵੀ ਦਿੱਤੀਆਂ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਅਜਿਹਾ ਵਿਰੋਧ ਪ੍ਰਦਰਸ਼ਨ ਬਹੁਜਨ ਸਮਾਜ ਪਾਰਟੀ ਵੱਲੋਂ ਨਹੀਂ ਕੀਤਾ ਗਿਆ। ਜਦੋਂਕਿ ਕਾਂਗਰਸ ਦਾ ਸਮੁੱਚਾ ਅਮਲਾ ਸੀਤਾਪੁਰ ਪੀਐੱਸ ਗੈਸਟ ਹਾਊਸ ਦੇ ਨੇੜੇ ਨੇੜੇ ਵੇਖਿਆ ਗਿਆ, ਜਿੱਥੇ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਰੱਖਿਆ ਗਿਆ ਸੀ।

ਇਹ ਹੀ ਉਹ ਪਹਿਲੂ ਹੈ ਜੋ ਕਿ ਯੋਗੀ ਆਦਿੱਤਿਆਨਾਥ ਦੇ ਲਈ ਰਾਹਤ ਵਾਲਾ ਹੈ ਪਰ ਇੱਕ ਹੀ ਹਫ਼ਤੇ 'ਚ ਜਿਸ ਤਰ੍ਹਾਂ ਨਾਲ ਦੋ ਵੱਖ-ਵੱਖ ਮਾਮਲਿਆਂ 'ਚ ਵਿਰੋਧੀ ਧਿਰਾਂ ਨੇ ਸਰਗਰਮੀ ਵਿਖਾਈ ਹੈ, ਉਸ ਨਾਲ ਆਉਣ ਵਾਲੇ ਦਿਨਾਂ 'ਚ ਅਜਿਹੇ ਮਾਮਲਿਆਂ ਦੇ ਵੱਧਣ ਨਾਲ ਯੋਗੀ ਆਦਿੱਤਿਆਨਾਥ ਦੀਆਂ ਮੁਸ਼ਕਲਾਂ 'ਚ ਖਾਸਾ ਵਾਧਾ ਹੋ ਸਕਦਾ ਹੈ।

ਭਾਰਤੀ ਜਨਤਾ ਪਾਰਟੀ ਦੇ ਸੂਬਾਈ ਬੁਲਾਰੇ ਆਨੰਦ ਦੁਬੇ ਦਾ ਕਹਿਣਾ ਹੈ, " ਤੁਸੀਂ ਪੂਰੇ ਸੂਬੇ 'ਚ ਵੇਖ ਲਵੋ, ਯੋਗੀ ਆਦਿੱਤਿਆਨਾਥ ਦੀ ਪ੍ਰਸਿੱਧੀ ਦੇ ਸਾਹਮਣੇ ਕੋਈ ਨਹੀਂ ਹੈ। ਇਸ ਲਈ ਉਨ੍ਹਾਂ ਦੀ ਸੱਤਾ 'ਚ ਵਾਪਸੀ ਨੂੰ ਕੋਈ ਨਹੀਂ ਰੋਕ ਸਕਦਾ ਹੈ। ਇਸ ਕਰਕੇ ਤਾਂ ਵਿਰੋਧੀ ਧਿਰਾਂ 'ਚ ਬੇਚੈਨੀ ਦਾ ਮਾਹੌਲ ਹੈ।"

ਇੱਕ ਪਾਸੇ ਲਖੀਮਪੁਰ ਖੀਰੀ ਦੀ ਘਟਨਾ ਨੇ ਕਿਸਾਨੀ ਅੰਦੋਲਨ ਨੂੰ ਪੱਛਮੀ ਉੱਤਰ ਪ੍ਰਦੇਸ਼ ਤੋਂ ਰੁਹੇਲਖੰਡ ਅਤੇ ਮੱਧ ਯੂਪੀ ਤੱਕ ਪਹੁੰਚਾ ਦਿੱਤਾ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਦੇ ਅੱਗੇ ਇਸ ਅੰਦੋਲਨ ਨੂੰ ਪੂਰਵਾਂਚਲ ਅਤੇ ਬੁੰਦੇਲਖੰਡ ਦੇ ਕਿਸਾਨਾਂ ਤੱਕ ਪਹੁੰਚਾਉਣ ਦੀ ਚੁਣੌਤੀ ਹੈ।

ਦੂਜੇ ਪਾਸੇ ਯੂਪੀ 'ਚ ਯੋਗੀ ਆਦਿਤਿਆਨਾਥ ਦੇ ਲਈ ਮੁਸ਼ਕਲਾਂ ਪੈਦਾ ਕਰਨ ਵਾਲੇ ਮਾਮਲੇ ਭਵਿੱਖ 'ਚ ਨਹੀਂ ਆਉਣਗੇ, ਇਸ ਦਾ ਭਰੋਸਾ ਤਾਂ ਕੋਈ ਨਹੀਂ ਦੇ ਸਕਦਾ ਹੈ।

ਸ਼ਰਦ ਗੁਪਤਾ ਇਸ ਦਾ ਕਾਰਨ ਦੱਸਦੇ ਹਨ, "ਪਿਛਲੇ ਕੁਝ ਸਾਲਾਂ 'ਚ ਇਹ ਸਪਸ਼ਟ ਹੋ ਗਿਆ ਹੈ ਕਿ ਯੋਗੀ ਆਦਿੱਤਿਆਨਾਥ ਆਪਣੇ ਸਾਰੇ ਫੈਸਲਿਆਂ ਲਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਨਿਰਭਰ ਹਨ। ਉਨ੍ਹਾਂ 'ਤੇ ਉਨ੍ਹਾਂ ਦੀ ਮਜ਼ਬੂਤ ਪਕੜ ਤਾਂ ਹੈ ਪਰ ਆਮ ਆਗੂਆਂ ਅਤੇ ਲੋਕਾਂ ਲਈ ਅਸਾਨੀ ਨਾਲ ਉਪਲਬਧ ਨਹੀਂ ਹਨ।"

"ਦੂਜੇ ਪਾਸੇ ਉਨ੍ਹਾਂ ਦੀ ਪਾਰਟੀ 'ਚ ਬਹੁਤ ਸਾਰੇ ਅਜਿਹੇ ਆਗੂ ਹਨ, ਜਿੰਨ੍ਹਾਂ ਦੇ ਬੜਬੋਲੇਪਨ ਜਾਂ ਭੜਕਾਊ ਬਿਆਨਾਂ 'ਤੇ ਰੋਕ ਲਗਾਉਣ ਦੀ ਕਦੇ ਵੀ ਕੋਸ਼ਿਸ਼ ਨਹੀਂ ਹੋਈ ਹੈ। ਇਸ ਲਈ ਅਜਿਹੇ ਲੋਕਾਂ 'ਤੇ ਨਕੇਲ ਕੱਸਣ ਦੀ ਚੁਣੌਤੀ ਵੀ ਸੌਖੀ ਨਹੀਂ ਹੋਵੇਗੀ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)