ਲਖੀਮਪੁਰ ਖੀਰੀ ਤੋਂ ਗਰਾਉਂਡ ਰਿਪੋਰਟ: ਗਮ, ਗੁੱਸਾ, ਹੰਝੂ ਤੇ ਵੈਣਾਂ ਵਾਲਾ ਮੰਜ਼ਰ

ਵੀਡੀਓ ਕੈਪਸ਼ਨ, ਲਖੀਮਪੁਰ ਖੀਰੀ ਵਿੱਚ ਮਰੇ ਕਿਸਾਨਾਂ ਦੇ ਸਸਕਾਰ ਵੇਲੇ ਭਾਵੁਕ ਹੋਏ ਪਰਿਵਾਰ

"ਉਹ ਸਭ ਤੋਂ ਛੋਟਾ ਸੀ, ਮੇਰਾ ਲਾਡਲਾ ਭਰਾ ਸੀ, ਮੇਰਾ ਭਰਾ ਸਾਧੂ ਸੀ। ਸਕੂਲ ਪਾਸ ਕੀਤਾ ਸੀ। ਮੇਰੇ ਭਰਾ ਨੂੰ ਮਾਰ ਦਿੱਤਾ।"

ਰੋਂਦਿਆਂ, ਵੈਣ ਪਾਉਂਦਿਆਂ ਇਹ ਸ਼ਬਦ ਮ੍ਰਿਤਕ ਕਿਸਾਨ ਗੁਰਵਿੰਦਰ ਸਿੰਘ ਦੀ ਭੈਣ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਰਹੇ।

ਗੁਰਵਿੰਦਰ ਸਿੰਘ ਉਨ੍ਹਾਂ 4 ਕਿਸਾਨਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਵਿਜੇ ਮਿਸ਼ਰਾ ਟੈਨੀ ਅਤੇ ਯੂਪੀ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਉਣ ਸਮੇਂ ਗੱਡੀਆਂ ਨੇ ਕੁਚਲ ਦਿੱਤਾ ਸੀ।

ਭਾਵੇਂ ਕਿ ਕੇਂਦਰੀ ਮੰਤਰੀ ਅਤੇ ਉੱਪ ਮੁੱਖ ਮੰਤਰੀ ਦਾ ਕਾਫ਼ਲਾ ਰੂਟ ਡਾਇਵਰਟ ਕੀਤੇ ਜਾਣ ਕਾਰਨ ਲੰਘ ਗਿਆ ਸੀ, ਪਰ ਕਿਸਾਨਾਂ ਦੇ ਇਲਜ਼ਾਮ ਹੈ ਕਿ ਮੰਤਰੀ ਦੇ ਬੇਟੇ ਅਤੇ ਸਾਥੀਆਂ ਦੀਆਂ ਗੱਡੀਆਂ ਨੇ ਕਿਸਾਨਾਂ ਨੂੰ ਕੁਚਲ ਦਿੱਤਾ।

ਅਜੇ ਮਿਸ਼ਰ ਟੈਨੀ ਅਤੇ ਉਨ੍ਹਾਂ ਦੇ ਪੁੱਤਰ ਘਟਨਾ ਸਥਾਨ ਉੱਤੇ ਨਾ ਹੋਣ ਦਾ ਦਾਅਵਾ ਕਰਦੇ ਹੋਏ ਆਪਣੇ ਖ਼ਿਲਾਫ਼ ਲੱਗੇ ਇਲਜਾਮਾਂ ਨੂੰ ਰੱਦ ਕਰ ਰਹੇ ਹਨ।

ਵੀਡੀਓ ਕੈਪਸ਼ਨ, ਲਖੀਮਪੁਰ ਖੀਰੀ ਜਾਣ ਵਾਲੇ ਆਗੂ ਰੋਕੇ ਗਏ, ਕੁਝ ਹਿਰਾਸਤ ਵਿੱਚ

ਲਖੀਮਪੁਰ ਖੀਰੀ ਦੀ ਘਟਨਾ ਦੌਰਾਨ 8 ਵਿਅਕਤੀਆਂ ਦੀ ਜਾਨ ਗਈ ਹੈ, ਜਿਨ੍ਹਾਂ ਵਿਚੋਂ 4 ਕਿਸਾਨ ਅਤੇ 4 ਭਾਜਪਾ ਦੇ ਵਰਕਰ ਦੱਸੇ ਜਾ ਰਹੇ ਹਨ।

ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਮਾਰੇ ਗਏ ਚਾਰ ਕਿਸਾਨਾਂ ਦੀ ਪਛਾਣ ਲਵਪ੍ਰੀਤ ਸਿੰਘ, ਦਲਜੀਤ ਸਿੰਘ, ਨਛੱਤਰ ਸਿੰਘ ਅਤੇ ਗੁਰਵਿੰਦਰ ਸਿੰਘ ਵਜੋਂ ਕੀਤੀ ਹੈ।

ਲਖੀਮਪੁਰ ਖੀਰੀ ਦਿੱਲੀ ਤੋਂ ਕਰੀਬ 452 ਕਿਲੋਂ ਮੀਟਰ ਅਤੇ ਲਖਨਊ ਤੋਂ 130 ਕਿਲੋਮੀਟਰ ਦੂਰ ਯੂ ਪੀ ਦੇ ਤਰਾਈ ਖੇਤਰ ਵਿੱਚ ਪੈਂਦਾ ਹੈ।

ਸਾਨੂੰ ਇਨਸਾਫ਼ ਚਾਹੀਦਾ ਹੈ

ਗੁਰਵਿੰਦਰ ਸਿੰਘ ਦੀ ਭੈਣ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ।

ਸਰਕਾਰ ਵਲੋਂ ਪਰਿਵਾਰਾਂ ਦੀ ਸ਼ਿਕਾਇਤ ਦੇ ਅਧਾਰ 'ਤੇ ਮੰਤਰੀ ਅਤੇ ਉਸ ਦੇ ਲੜਕੇ ਖਿਲਾਫ਼ ਕੇਸ ਦਰਜ ਕਰਨ, ਮ੍ਰਿਤਕਾਂ ਦੇ ਵਾਰਿਸਾਂ ਨੂੰ 45-45 ਲੱਖ ਮੁਆਵਜ਼ਾ ਦੇਣ ਅਤੇ ਇੱਕ ਜੀਅ ਨੂੰ ਨੌਕਰੀ ਦੇਣ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਦਾ ਸਸਕਾਰ ਕਰ ਦਿੱਤਾ ਗਿਆ।

ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਕਹਿਣਾ ਸੀ ਕਿ ਕੋਈ ਵੀ ਮੁਆਵਜ਼ਾ ਜਾਂ ਨੌਕਰੀ ਉਨ੍ਹਾਂ ਦੇ ਵਿਛੜੇ ਜੀਆਂ ਦੀ ਘਾਟ ਨੂੰ ਪੂਰਾ ਨਹੀਂ ਕਰ ਸਕਦਾ।

ਪਰ ਇਸ ਮੌਕੇ ਮਾਹੌਲ ਬਹੁਤ ਹੀ ਭਾਵੁਕ ਸੀ। ਗੁਰਵਿੰਦਰ ਦੀ ਭੈਣ ਨੂੰ ਕਈ ਲੋਕ ਸੰਭਾਲਣ ਵਿਚ ਲੱਗੇ ਹੋਏ ਸਨ, ਉਹ ਵਾਰ ਵਾਰ ਕਹਿ ਰਹੀ ਸੀ, ''ਮੇਰਾ ਭਰਾ ਮਾਰ ਦਿੱਤਾ, ਮੇਰਾ ਭਰਾ ਮਾਰ ਦਿੱਤਾ।''

ਲਖੀਮਪੁਰ ਖੀਰੀ

ਤਸਵੀਰ ਸਰੋਤ, ANANT ZANANE/BBC

ਤਸਵੀਰ ਕੈਪਸ਼ਨ, ਲਖੀਮਪੁਰ ਖੀਰੀ ਵਿਚ ਮੁਸ਼ਕਲ ਭਰੇ ਹਾਲਾਤ ਹਨ, ਜਿੱਥੇ ਪਰਿਵਾਰ ਵਾਲੇ ਇਸ ਘਟਨਾ ਤੋਂ ਬੇਸੁੱਧ ਦਿਖ ਰਹੇ ਸਨ

ਸਵਾਲ ਕਿ ਸਰਕਾਰ ਤੋਂ ਉਨ੍ਹਾਂ ਨੂੰ ਕੀ ਉਮੀਦ ਹੈ, ਉਸ ਦੇ ਜਵਾਬ ਵਿੱਚ ਗੁਰਵਿੰਦਰ ਦੀ ਭੈਣ ਨੇ ਕਿਹਾ, "ਸਾਨੂੰ ਇਨਸਾਫ਼ ਚਾਹੀਦਾ ਹੈ, ਮੇਰੇ ਭਰਾ ਲਈ ...ਇਨਸਾਫ਼ ਚਾਹੀਦਾ ਹੈ... ਜਿਸ ਨੇ ਮਾਰਿਆ ਹੈ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਹੋਰ ਕੁਝ ਨਹੀਂ ਕਰਨਾ ਚਾਹੀਦਾ।"

ਲਖੀਮਪੁਰ ਖੀਰੀ ਵਿਚ ਮੁਸ਼ਕਲ ਭਰੇ ਹਾਲਾਤ ਹਨ, ਜਿੱਥੇ ਪਰਿਵਾਰ ਵਾਲੇ ਇਸ ਘਟਨਾ ਤੋਂ ਬੇਸੁੱਧ ਦਿਖ ਰਹੇ ਸਨ।

ਇਹ ਵੀ ਪੜ੍ਹੋ-

ਗ਼ਮ, ਗੁੱਸਾ ਅਤੇ ਹੰਝੂ ਲਖੀਮਪੁਰ ਦਾ ਮੰਜ਼ਰ

ਲਖੀਮਪੁਰ ਖੀਰੀ ਵਿਚ ਘਟਨਾ ਸਥਾਨ ਉੱਤੇ ਹਾਜ਼ਰ ਬੀਬੀਸੀ ਸਹਿਯੋਗੀ ਅਨੰਤ ਝਣਾਣੇ ਮੁਤਾਬਕ ਇੱਥੇ ਹਾਲਾਤ ਬਹੁਤ ਹੀ ਮੁਸ਼ਕਲ ਭਰੇ ਹਨ।

ਪਰਿਵਾਰਕ ਮੈਂਬਰਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰਨ, ਜਿਵੇਂ ਹੀ ਅੰਤਿਮ ਸਸਕਾਰ ਲਈ ਮ੍ਰਿਤਕ ਦੇਹਾਂ ਨੂੰ ਲੈ ਕੇ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਲੋਕ ਧਾਹਾਂ ਮਾਰ-ਮਾਰ ਰੋ ਰਹੇ ਸਨ।

ਲਖੀਮਪੁਰ ਦੀ ਹਿੰਸਕ ਘਟਨਾ ਨੇ ਸਮੁੱਚੇ ਕਿਸਾਨ ਭਾਈਚਾਰੇ ਨੂੰ ਇਕਜੁਟ ਕਰ ਦਿੱਤਾ ਹੈ। ਭਾਵੇਂ ਕਿ ਇਹ ਬੇਹੱਦ ਦੁੱਖਦ ਤੇ ਮੰਦਭਾਗੇ ਤਰੀਕੇ ਨਾਲ ਹੋਇਆ ਹੈ।

ਵੀਡੀਓ ਕੈਪਸ਼ਨ, ਲਖੀਮਪੁਰ ਖੀਰੀ ਹਿੰਸਾ ਦਾ ਪੰਜਾਬ-ਹਰਿਆਣਾ ਵਿੱਚ ਕੀ ਅਸਰ ਦਿਖਿਆ

ਸਥਾਨਕ ਲੋਕ ਆਸ ਕਰ ਰਹੇ ਹਨ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨੇਗੀ ਅਤੇ ਇਨਸਾਫ਼ ਯਕੀਨੀ ਬਣਾਏਗੀ।

line

ਲਖੀਮਪੁਰ ਖੀਰੀ ਹਿੰਸਾ ਨਾਲ ਜੁੜੇ 5 ਅਹਿਮ ਨੁਕਤੇ

  • ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਯੂਪੀ ਸਰਕਾਰ ਨੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
  • ਯੂਪੀ ਦੇ ਏਡੀਜੀ ਲਾਅ ਐਂਡ ਆਡਰ ਪ੍ਰਸ਼ਾਂਤ ਕੁਮਾਰ ਅਨੁਸਾਰ ਸਰਕਾਰ ਜ਼ਖ਼ਮੀਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ।
  • ਲਖੀਮਪੁਰ ਖੀਰੀ ਵਿੱਚ ਹਿੰਸਾ ਦੌਰਾਨ 8 ਲੋਕਾਂ ਦੀ ਮੌਤ, ਜਿਨ੍ਹਾਂ ਵਿੱਚ 4 ਕਿਸਾਨ ਅਤੇ 4 ਆਮ ਲੋਕ ਸ਼ਾਮਿਲ ਹਨ।
  • ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰ ਟੈਨੀ ਦੇ ਇੱਕ ਬਿਆਨ ਤੋਂ ਬਾਅਦ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰਿਆ ਦੇ ਪ੍ਰੋਗਰਾਮ ਖਿਲਾਫ਼ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।
  • ਕਿਸਾਨਾਂ ਦਾ ਇਲਜ਼ਾਮ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਇਸ ਹਿੰਸਾ ਲਈ ਜ਼ਿੰਮੇਵਾਰ ਹਨ। ਮੰਤਰੀ ਨੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਘਟਨਾ ਵਾਲੀ ਥਾਂ 'ਤੇ ਨਹੀਂ ਸਨ।
line

ਗੋਲੀ ਵੀ ਮਾਰੀ ਗਈ - ਟਿਕੈਤ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਲਖੀਮਪੁਰ ਖੀਰੀ ਵਿੱਚ ਬੀਬੀਸੀ ਸਹਿਯੋਗੀ ਅਨੰਤ ਝਣਾਣੇ ਨੂੰ ਇੱਕ ਲਾਸ਼ ਨੂੰ ਦਿਖਾਉਂਦਿਆਂ ਹੋਇਆ ਕਿਹਾ, "ਇਹ ਦੇਖੋ, ਗੋਲੀ ਲੱਗੀ ਹੈ...ਇਹ ਨਹੀਂ ਹੈ ਕਿ ਸਿਰਫ਼ ਗੱਡੀ ਨਾਲ ਹੀ ਕੁਚਲਿਆ ਹੈ, ਗੋਲੀਆਂ ਵੀ ਚਲਾਈਆਂ ਹਨ।"

ਸਰਕਾਰ ਨੇ ਨਾਲ ਕਿਸੇ ਸਮਝੌਤੇ 'ਤੇ ਸਵਾਲ 'ਤੇ ਉਨ੍ਹਾਂ ਨੇ ਕਿਹਾ, "ਇਸ 'ਤੇ ਕੀ ਸਮਝੌਤਾ ਹੋਵੇਗਾ। ਇਸ ਦਾ ਪੋਸਟਮਾਰਟਮ ਹੋਵੇਗਾ ਅਤੇ ਕੇਸ ਦਰਜ ਹੋਵੇਗਾ।"

ਰਾਕੇਸ਼ ਟਿਕੈਤ

ਤਸਵੀਰ ਸਰੋਤ, ANANT ZANANE/BBC

ਤਸਵੀਰ ਕੈਪਸ਼ਨ, ਲਖੀਮਪੁਰ ਪਹੁੰਚੇ ਰਾਕੇਸ਼ ਟਿਕੈਤ ਮਰਹੂਮ ਕਿਸਾਨਾਂ ਦੇ ਪਰਿਵਾਰ ਵਾਲਿਆਂ ਨਾਲ ਮਿਲ

"ਜਿਸ ਨੇ ਗ਼ਲਤੀ ਕੀਤੀ ਹੈ, ਉਸ ਨੂੰ ਸਜ਼ਾ ਮਿਲੇਗੀ। ਮੰਤਰੀ ਅਤੇ ਉਨ੍ਹਾਂ ਦੇ ਬੇਟੇ ਖ਼ਿਲਾਫ਼ ਕੇਸ ਦਰਜ ਹੋਵੇਗਾ।"

"ਇਸ ਸਵਾਲ 'ਤੇ ਕਿ ਕੀ ਸਰਕਾਰ ਇਸ ਲਈ ਮੰਨ ਗਈ ਹੈ, ਰਾਕੇਸ਼ ਟਿਕੈਤ ਨੇ ਕਿਹਾ, ਜਦੋਂ ਉਹ ਦੋਸ਼ੀ ਹੈ ਤਾਂ ਸਰਕਾਰ ਕਿਉਂ ਨਹੀਂ ਮੰਨੇਗੀ?"

"ਮੰਤਰੀ ਖ਼ਿਲਾਫ਼ 120ਬੀ ਅਤੇ ਉਨ੍ਹਾਂ ਦੇ ਬੇਟੇ ਖ਼ਿਲਾਫ਼ ਕਤਲ ਦਾ ਕੇਸ ਕੀਤਾ ਜਾਵੇਗਾ। ਪਰ ਜਿਸ ਨੇ ਗੋਲੀ ਚਲਾਈ ਹੈ, ਉਸ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ।"

ਲਖੀਮਪੁਰ ਦੀ ਘਟਨਾ ਦਾ ਕਿਸਾਨ ਅੰਦੋਲਨ 'ਤੇ ਕੀ ਅਸਰ ਪਵੇਗਾ, ਇਸ ਸਵਾਲ 'ਤੇ ਰਾਕੇਸ਼ ਟਿਕੈਤ ਬੋਲੇ, "750 ਸ਼ਹੀਦ ਹੋਏ ਹਨ, ਇਨ੍ਹਾਂ ਦਾ ਨਾਮ ਵੀ ਉਨ੍ਹਾਂ ਲੋਕਾਂ ਵਿੱਚ ਲਿਆ ਜਾਵੇਗਾ। ਇਹ ਅੰਦੋਲਨ ਸ਼ਾਂਤਮਈ ਢੰਗ ਨਾਲ ਚਲਦਾ ਰਹੇਗਾ।"

ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਕੇਂਦਰੀ ਮੰਤਰੀ ਦੀ ਸਫ਼ਾਈ - ਵੀਡੀਓ

ਵੀਡੀਓ ਕੈਪਸ਼ਨ, ਲਖੀਮਪੁਰ ਖੀਰੀ ਦੀ ਘਟਨਾ 'ਤੇ ਭਾਜਪਾ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਦੀ ਸਫ਼ਾਈ

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)