ਲਖੀਮਪੁਰ ਹਿੰਸਾ: ਹੁਣ ਤੱਕ ਕੀ-ਕੀ ਹੋਇਆ, ਜਾਣੋ ਪੂਰਾ ਘਟਨਾਕ੍ਰਮ

ਲਖੀਮਪੁਰ ਖੀਰੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕੂਨੀਆਂ ਪਿੰਡ ਵਿੱਚ ਹੋਈ ਹਿੰਸਾ ਅਤੇ ਅਗਨੀਕਾਂਡ ਵਿੱਚ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ
    • ਲੇਖਕ, ਅਨੰਤ ਝਣਾਣੇ
    • ਰੋਲ, ਲਖੀਮਪੁਰ ਤੋਂ ਬੀਬੀਸੀ ਲਈ

ਯੂਪੀ ਸਰਕਾਰ ਨੇ ਲਖੀਮਪੁਰੀ ਖੀਰੀ ਹਿੰਸਾ ਵਿੱਚ ਮਾਰੇ ਗਏ 4 ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ 45-45 ਲੱਖ ਰੁਪਏ ਦੇਣ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਯੂਪੀ ਦੇ ਏਡੀਜੀ ਲਾਅ ਐਂਡ ਆਡਰ ਪ੍ਰਸ਼ਾਂਤ ਕੁਮਾਰ ਅਨੁਸਾਰ ਸਰਕਾਰ ਜ਼ਖ਼ਮੀਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ। ਕਿਸਾਨਾਂ ਦੀ ਸ਼ਿਕਾਇਤ ਉੱਤੇ ਐੱਫਆਈਆਰ ਵੀ ਦਰਜ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਕਰਵਾਈ ਜਾਵੇਗੀ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਲਖੀਪੁਰ ਖੀਰੀ ਹਿੰਸਾ ਮਾਮਲੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਕੁਝ ਹੋਰ ਲੋਕਾਂ ਖਿਲਾਫ਼ ਐੱਫਆਈਰਆਰ ਦਰਜ ਕਰ ਲਈ ਹੈ।

ਏਜੰਸੀ ਅਨੁਸਾਰ ਇੱਕ ਹੋਰ ਐੱਫਆਈਆਰ ਕਿਸਾਨਾਂ ਦੇ ਖਿਲਾਫ਼ ਵੀ ਦਰਜ ਕੀਤੀ ਗਈ ਹੈ।

ਲਖੀਮਪੁਰ ਖੀਰੀ ਵਿੱਚ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਕਿਸਾਨਾਂ ਦੀਆਂ ਕਈ ਮੰਗਾਂ ਵਿੱਚੋਂ ਇੱਕ ਮੰਗ ਇਹ ਵੀ ਸੀ ਕਿ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਲਖੀਮਪੁਰ ਜ਼ਿਲ੍ਹਾ ਮੁੱਖ ਦਫਤਰ ਤੋਂ ਲਗਭਗ 75 ਕਿਲੋਮੀਟਰ ਦੂਰ ਨੇਪਾਲ ਦੀ ਸਰਹੱਦ ਨਾਲ ਲੱਗਦੇ ਤਿਕੂਨੀਆਂ ਪਿੰਡ ਵਿੱਚ ਹੋਈ ਹਿੰਸਾ ਅਤੇ ਅਗਨੀਕਾਂਡ ਵਿੱਚ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਨ੍ਹਾਂ ਵਿੱਚ ਚਾਰ ਕਿਸਾਨ ਅਤੇ ਚਾਰ ਹੋਰ ਲੋਕ ਸ਼ਾਮਲ ਹਨ। ਚਾਰ ਹੋਰਨਾਂ ਵਿੱਚੋਂ ਦੋ ਭਾਜਪਾ ਵਰਕਰ ਅਤੇ ਦੋ ਡਰਾਈਵਰ ਹਨ। ਇਨ੍ਹਾਂ ਤੋਂ ਇਲਾਵਾ 12 ਤੋਂ 15 ਲੋਕ ਜ਼ਖਮੀ ਵੀ ਹੋਏ ਹਨ।

ਇਹ ਵੀ ਪੜ੍ਹੋ:

ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦਾ ਘਟਨਾਕ੍ਰਮ

3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਲਖੀਮਪੁਰ ਖੀਰੀ ਦੇ ਦੌਰੇ 'ਤੇ ਸਨ, ਜਿੱਥੇ ਉਨ੍ਹਾਂ ਨੇ ਜ਼ਿਲ੍ਹੇ ਦੇ ਵੰਦਨ ਗਾਰਡਨ ਵਿਖੇ ਸਰਕਾਰੀ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਾ ਸੀ।

ਪਹਿਲਾਂ ਉਹ ਇਸ ਪ੍ਰੋਗਰਾਮ ਲਈ ਹੈਲੀਕਾਪਟਰ ਰਾਹੀਂ ਆਉਣ ਵਾਲੇ ਸਨ, ਪਰ ਸ਼ਨੀਵਾਰ ਸਵੇਰੇ ਪ੍ਰੋਟੋਕਾਲ ਬਦਲਿਆ ਅਤੇ ਉਹ ਸੜਕ ਮਾਰਗ ਰਾਹੀਂ ਲਖੀਮਪੁਰ ਪਹੁੰਚੇ।

ਸੰਯੁਕਤ ਕਿਸਾਨ ਮੋਰਚੇ ਨੇ ਉਪ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਵਿਰੋਧ ਕਰਨ ਅਤੇ ਕਾਫਲੇ ਦੇ ਘੇਰਾਓ ਦਾ ਸੱਦਾ ਦਿੱਤਾ ਸੀ। ਇਸ ਵਿੱਚ ਲਖੀਮਪੁਰ ਅਤੇ ਉੱਤਰ ਪ੍ਰਦੇਸ਼ ਦੇ ਇੱਕ ਤਰਾਈ ਖੇਤਰ ਦੇ ਹੋਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ।

ਲਖੀਮਪੁਰ ਖੀਰੀ

ਤਸਵੀਰ ਸਰੋਤ, BBC/Anant Zanane

ਤਸਵੀਰ ਕੈਪਸ਼ਨ, ਮੰਤਰੀ ਅਜੇ ਮਿਸ਼ਰਾ ਦੇ ਸਖ਼ਤ ਬਿਆਨਾਂ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਗੁੱਸਾ ਸੀ

ਤਕਰੀਬਨ ਡੇਢ ਵਜੇ ਕੇਸ਼ਵ ਪ੍ਰਸਾਦ ਮੌਰਿਆ ਅਤੇ ਅਜੇ ਮਿਸ਼ਰਾ, ਦਾ ਲਖੀਮਪੁਰ ਜ਼ਿਲ੍ਹਾ ਮੁੱਖ ਦਫਤਰ ਤੋਂ ਯੋਜਨਾਵਾਂ ਦੇ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਸਮਾਪਤ ਹੋਇਆ।

ਉਸ ਮਗਰੋਂ ਉਹ ਨੇਪਾਲ ਸਰਹੱਦ 'ਤੇ ਟੇਨੀ ਦੇ ਪਿੰਡ ਬਨਵੀਰਪੁਰ ਲਈ ਰਵਾਨਾ ਹੋਏ, ਜੋ ਤਿਕੂਨੀਆਂ ਤੋਂ ਸਿਰਫ ਚਾਰ ਕਿਲੋਮੀਟਰ ਦੂਰੀ 'ਤੇ ਹੈ।

ਤਿਕੂਨੀਆਂ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ 2 ਅਕਤੂਬਰ ਨੂੰ ਆਯੋਜਿਤ ਹੋਏ ਦੰਗਲ ਦੇ ਜੇਤੂਆਂ ਲਈ ਇੱਕ ਇਨਾਮ ਵੰਡ ਸਮਾਰੋਹ ਸੀ। ਅਜੇ ਮਿਸ਼ਰਾ ਨੂੰ ਕੇਂਦਰੀ ਮੰਤਰੀ ਬਣਾਉਣ ਦੇ ਸਨਮਾਨ ਵਿੱਚ ਇਸ ਵਾਰ ਦਾ ਪ੍ਰੋਗਰਾਮ ਜ਼ਿਆਦਾ ਵੱਡਾ ਅਤੇ ਸ਼ਾਨਦਾਰ ਸੀ।

ਇਸ ਪ੍ਰੋਗਰਾਮ ਲਈ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਉਸ ਦੇ ਮੁੱਖ ਮਹਿਮਾਨ ਸਨ ਪਰ ਸਥਾਨਕ ਕਿਸਾਨਾਂ ਨੇ ਮੰਤਰੀ ਅਜੇ ਮਿਸ਼ਰਾ ਦਾ ਵਿਰੋਧ ਕਰਨ ਦੀ ਪੱਕੀ ਯੋਜਨਾ ਬਣਾ ਰੱਖੀ ਸੀ।

ਕੁਝ ਦਿਨ ਪਹਿਲਾਂ, ਲਖੀਮਪੁਰ ਦੇ ਸੰਪੂਰਣਾ ਨਗਰ ਦੇ ਇੱਕ ਕਿਸਾਨ ਸੰਮੇਲਨ ਵਿੱਚ ਮੰਤਰੀ ਅਜੇ ਮਿਸ਼ਰਾ ਮੰਚ ਤੋਂ ਕਿਸਾਨਾਂ ਨੂੰ ਧਮਕਾਉਂਦੇਂ ਹੋਏ ਨਜ਼ਰ ਆਏ ਸਨ।

ਉਨ੍ਹਾਂ ਨੇ ਕਾਲੇ ਝੰਡੇ ਦਿਖਾਉਣ ਵਾਲੇ ਕਿਸਾਨਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ, "ਮੈਂ ਸਿਰਫ ਮੰਤਰੀ ਨਹੀਂ ਹਾਂ ਜਾਂ ਸਾਂਸਦ- ਵਿਧਾਇਕ ਨਹੀਂ ਹਾਂ। ਜਿਹੜੇ, ਸਾਂਸਦ ਅਤੇ ਵਿਧਾਇਕ ਬਣਨ ਤੋਂ ਪਹਿਲਾਂ ਤੋਂ ਮੇਰੇ ਬਾਰੇ ਜਾਣਦੇ ਹੋਣਗੇ, ਉਨ੍ਹਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਮੈਂ ਕਿਸੇ ਚੁਣੌਤੀ ਤੋਂ ਭੱਜਦਾ ਨਹੀਂ ਹਾਂ।"

"ਅਤੇ ਜਿਸ ਦਿਨ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰਕੇ ਕੰਮ ਕਰ ਲਿਆ, ਉਸ ਦਿਨ ਪਲਿਆ ਨਹੀਂ ਲਖੀਮਪੁਰ ਤੱਕ ਛੱਡਣਾ ਪੈ ਜਾਏਗਾ, ਯਾਦ ਰੱਖਣਾ।"

ਇਸ ਤਰ੍ਹਾਂ ਦੇ ਸਖ਼ਤ ਬਿਆਨਾਂ ਤੋਂ ਬਾਅਦ, ਕਿਸਾਨਾਂ ਵਿੱਚ ਭਾਰੀ ਗੁੱਸਾ ਸੀ ਅਤੇ ਉਨ੍ਹਾਂ ਨੇ 29 ਸਤੰਬਰ ਨੂੰ ਲਖੀਮਪੁਰ ਦੇ ਖੈਰਟਿਆ ਪਿੰਡ ਵਿੱਚ ਇੱਕ ਸਹੁੰ ਚੁੱਕ ਸਮਾਗਮ ਵਿੱਚ ਐਲਾਨ ਕੀਤਾ ਕਿ ਉਹ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਪ੍ਰਗਟ ਕਰਦੇ ਰਹਿਣਗੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਤਿਕੂਨੀਆਂ ਵਿੱਚ ਐਤਵਾਰ ਦਾ ਘਟਨਾਕ੍ਰਮ

ਐਤਵਾਰ ਸਵੇਰ ਤੋਂ ਹੀ ਸੈਂਕੜੇ ਕਿਸਾਨ ਤਿਕੂਨੀਆਂ ਦੇ ਮਹਾਰਾਜਾ ਅਗਰਸੇਨ ਇੰਟਰ ਕਾਲਜ ਪਹੁੰਚ ਗਏ ਅਤੇ ਸਕੂਲ ਵਿੱਚ ਬਣੇ ਹੈਲੀਪੈਡ ਨੂੰ ਘੇਰ ਲਿਆ।

ਉਹ ਸਾਰੇ "ਭਾਰਤ ਮਾਤਾ ਦੀ ਜੈ" ਦੇ ਨਾਅਰੇ ਲਗਾਉਂਦੇ ਰਹੇ ਅਤੇ ਕਾਲੇ ਝੰਡਿਆਂ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਬਾਅਦ ਵਿੱਚ, ਜਦੋਂ ਖਬਰ ਫੈਲੀ ਕਿ ਮੰਤਰੀ ਸੜਕ ਰਾਹੀਂ ਪਿੰਡ ਪਹੁੰਚ ਰਹੇ ਹਨ ਤਾਂ ਕਿਸਾਨ ਤਿਕੂਨੀਆਂ ਤੋਂ ਬਨਵੀਰਪੁਰ ਦੀ ਸਰਹੱਦ 'ਤੇ ਗੱਡੀਆਂ ਦਾ ਰਸਤਾ ਰੋਕ ਕੇ ਬੈਠ ਗਏ।

ਲਖੀਮਪੁਰ ਖੀਰੀ

ਤਸਵੀਰ ਸਰੋਤ, Prashant/BBC

ਤਸਵੀਰ ਕੈਪਸ਼ਨ, ਤਿਕੂਨੀਆਂ ਵਿੱਚ ਕਿਸਾਨ ਉਪ ਮੁੱਖ ਮੰਤਰੀ ਦੇ ਸਰਕਾਰੀ ਕਾਫਲੇ ਦੀ ਉਡੀਕ ਕਰ ਰਹੇ ਸਨ

ਤਕਰੀਬਨ ਡੇਢ ਤੋਂ ਢਾਈ ਵਜੇ ਦੇ ਵਿਚਕਾਰ ਤਿੰਨ ਗੱਡੀਆਂ ਦਾ ਇੱਕ ਛੋਟਾ ਕਾਫਲਾ ਤਿਕੂਨੀਆਂ ਪਹੁੰਚਿਆ।

ਅਜੇ ਮਿਸ਼ਰਾ ਟੇਨੀ ਅਤੇ ਉਨ੍ਹਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਅਨੁਸਾਰ ਇਹ ਕਾਫਲਾ ਉਪ ਮੁੱਖ ਮੰਤਰੀ ਦੇ ਵੱਡੇ ਕਾਫਲੇ ਨੂੰ ਬਨਵੀਰਪੁਰ ਪਿੰਡ ਤੱਕ ਲਿਆਉਣ ਲਈ, ਇੱਕ ਨੇੜਲੇ ਰੇਲਵੇ ਫਾਟਕ ਲਈ ਰਵਾਨਾ ਹੋਇਆ ਸੀ।

ਫਿਰ ਇਹ ਤਿੰਨ ਗੱਡੀਆਂ ਤਿਕੂਨੀਆਂ ਜਾ ਪਹੁੰਚੀਆਂ ਜਿੱਥੇ ਕਿਸਾਨ ਉਪ ਮੁੱਖ ਮੰਤਰੀ ਦੇ ਸਰਕਾਰੀ ਕਾਫਲੇ ਦੀ ਉਡੀਕ ਕਰ ਰਹੇ ਸਨ।

ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਦਾ ਇਲਜ਼ਾਮ ਹੈ ਕਿ ਗੱਡੀਆਂ ਨੇ ਭੀੜ ਉੱਤੇ ਤੇਜ਼ੀ ਨਾਲ ਚੱਲਦਿਆਂ ਕਿਸਾਨਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਅਤੇ ਲਗਭਗ ਇੱਕ ਦਰਜਨ ਲੋਕ ਜ਼ਖਮੀ ਹੋ ਗਏ।

ਸਾਰੇ ਵਾਇਰਲ ਵੀਡੀਓਜ਼ ਵਿੱਚ, ਇੱਕ-ਦੋ ਕਿਸਾਨਾਂ ਦੀਆਂ ਲਾਸ਼ਾਂ ਸੜਕ ਦੇ ਕਿਨਾਰੇ ਦਿਖਾਈ ਦੇ ਰਹੀਆਂ ਹਨ। ਕਿਸਾਨ ਨੇਤਾਵਾਂ ਦਾ ਇਲਜ਼ਾਮ ਹੈ ਕਿ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵੀ ਉਸ ਸਮੇਂ ਕਾਰ ਵਿੱਚ ਮੌਜੂਦ ਸਨ।

ਵਿਰੋਧ ਵਿੱਚ ਸ਼ਾਮਲ ਅਤੇ ਹਾਦਸੇ ਦੇ ਚਸ਼ਮਦੀਦ ਸੰਯੁਕਤ ਮੋਰਚਾ ਦੇ ਮੈਂਬਰ ਪਿੰਡਰ ਸਿੰਘ ਸਿੱਧੂ ਨੇ ਦੱਸਿਆ, "ਸਾਰਾ ਮਾਹੌਲ ਠੀਕ ਸੀ, ਤਕਰੀਬਨ ਢਾਈ ਵਜੇ ਅਜੇ ਮਿਸ਼ਰਾ ਦਾ ਬੇਟਾ ਕੁਝ ਗੁੰਡਿਆਂ ਨਾਲ ਆਇਆ ਅਤੇ ਜੋ ਕਿਸਾਨ ਉੱਥੇ ਆਪਣੇ ਝੰਡੇ ਲੈ ਕੇ ਘੁੰਮ ਰਹੇ ਸਨ, ਉਨ੍ਹਾਂ ਉੱਤੇ ਆਪਣੀ ਗੱਡੀ ਚੜ੍ਹਾ ਦਿੱਤੀ।"

"ਬਹੁਤ ਹੀ ਦੁਖਦਾਈ ਘਟਨਾ ਸੀ। ਸਾਡੇ ਚਾਰ ਕਿਸਾਨ ਭਰਾ ਸ਼ਹੀਦ ਹੋ ਗਏ ਹਨ। ਜਿਨ੍ਹਾਂ ਕਿਸਾਨਾਂ ਨੇ ਵੋਟ ਦਿੱਤੀ ਹੈ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਗੱਡੀ ਚੜ੍ਹਾਉਣਾ, ਕੁਚਲਣਾ ਕਿੱਥੋਂ ਦੀ ਸੰਸਕ੍ਰਿਤੀ ਹੈ, ਇਹ ਸੱਤਾ ਦਾ ਨਸ਼ਾ ਹੈ। ਮੰਤਰੀ ਅਜੇ ਮਿਸ਼ਰਾ ਨੇ ਜਿਹੜੀ ਚੁਣੌਤੀ ਦਿੱਤੀ ਹੈ ਉਸ ਦਾ ਜਵਾਬ ਲੋਕ ਹਰ ਘਰ 'ਚੋਂ ਨਿੱਕਲ ਕੇ ਦੇਣਗੇ।"

ਵੀਡੀਓ ਕੈਪਸ਼ਨ, ਲਖੀਮਪੁਰ ਖੀਰੀ ਹਿੰਸਾ ਦਾ ਪੰਜਾਬ-ਹਰਿਆਣਾ ਵਿੱਚ ਕੀ ਅਸਰ ਦਿਖਿਆ

ਹਾਲਾਂਕਿ, ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਸਪੱਸ਼ਟ ਇਨਕਾਰ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਉਹ ਸਬੂਤ ਪੇਸ਼ ਕਰਨਗੇ।

ਪਰ ਵਾਇਰਲ ਹੋਏ ਵੀਡੀਓ ਵਿੱਚ ਕਿਸਾਨਾਂ ਦੀ ਹਿੰਸਕ ਪ੍ਰਤੀਕਿਰਿਆ ਵੀ ਕੈਦ ਹੋਈ ਹੈ। ਵੀਡੀਓ ਵਿੱਚ, ਗੁੱਸੇ ਨਾਲ ਭਰੀ ਭੀੜ ਇੱਕ ਜੀਪ ਉੱਤੇ ਡਾਂਗਾਂ ਬਰਸਾ ਰਹੀ ਹੈ ਅਤੇ ਕਾਰ ਵਿੱਚੋਂ ਹੇਠਾਂ ਡਿੱਗੇ ਦੋ ਲੋਕਾਂ ਨੂੰ ਵੀ ਡੰਡਿਆਂ ਨਾਲ ਮਾਰ ਰਹੀ ਹੈ।

ਭੀੜ, ਕਾਰ ਨੂੰ ਪਲਟ ਕੇ ਸੜਕ ਤੋਂ ਹੇਠਾਂ ਧੱਕ ਦਿੰਦੀ ਹੈ। ਇਸ ਹਿੰਸਾ ਅਤੇ ਹਮਲੇ ਤੋਂ ਬਾਅਦ ਦਾ ਦ੍ਰਿਸ਼ ਕੁਝ ਤਸਵੀਰਾਂ ਵਿੱਚ ਕੈਦ ਹੋਇਆ, ਜਿਸ ਵਿੱਚ ਸੜਕ ਦੇ ਕੰਢੇ ਦੋ ਲਾਸ਼ਾਂ ਪਈਆਂ ਸਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਕਿਸਾਨ ਖੜ੍ਹੇ ਸਨ।

ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਕਿਵੇਂ ਕਰ ਰਹੇ ਹਨ ਆਪਣਾ ਬਚਾਅ

ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਆਪਣੇ ਬਚਾਅ ਵਿੱਚ ਕਹਿੰਦੇ ਹਨ, "ਸਾਡੇ ਹੀ ਵਰਕਰਾਂ ਦੀ ਮੌਤ ਹੋਈ ਹੈ ਅਤੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਕਾਰ ਨੇ ਕਿਸਾਨਾਂ ਨੂੰ ਕੁਚਲ ਦਿੱਤਾ? ਸਾਨੂੰ ਬਿਲਕੁਲ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਅਜਿਹੀ ਘਟਨਾ ਵਾਪਰ ਜਾਏਗੀ। ਸਾਨੂੰ ਤਾਂ ਲੱਗਿਆ ਕਿ ਕਾਲੇ ਝੰਡੇ ਦਿਖਾਏ ਜਾਣਗੇ। ਪਰ ਕਿਸੇ ਦੇ ਮਾਰੇ ਜਾਣ ਦੀ ਕੋਈ ਜਾਣਕਾਰੀ ਨਹੀਂ ਸੀ।"

ਲਖੀਮਪੁਰ ਖੀਰੀ

ਤਸਵੀਰ ਸਰੋਤ, ANI

ਆਪਣੇ ਬਿਆਨਾਂ 'ਤੇ ਸਫਾਈ ਦਿੰਦੇ ਹੋਏ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੇ ਕਿਹਾ, "ਮੈਂ ਕਿਸਾਨਾਂ ਦੇ ਖਿਲਾਫ ਕੋਈ ਗੱਲ ਨਹੀਂ ਕਹੀ, ਸਿਰਫ ਹੋਰਡਿੰਗ ਨੂੰ ਪਾੜਨ ਵਾਲਿਆਂ ਖਿਲਾਫ ਗੱਲ ਕਹੀ ਸੀ। ਕੁਝ ਲੋਕ ਜੋ ਇਸ ਦੇਸ਼ ਵਿੱਚ ਅਸ਼ਾਂਤੀ ਪੈਦਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੇ ਇਸ ਨੂੰ ਕਿਸਾਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।''

''ਅੰਦੋਲਨ ਕਰਨ ਵਾਲੇ ਲੋਕ ਬਾਹਰੋਂ ਲਿਆਏ ਗਏ ਤੇ ਬੁਲਾਏ ਗਏ। ਇਹ ਸਾਡੇ ਵਰਕਰਾਂ 'ਤੇ ਹਮਲਾ ਹੈ, ਉਨ੍ਹਾਂ 'ਤੇ ਹਮਲਾ ਕੀਤਾ ਗਿਆ, ਉਨ੍ਹਾਂ 'ਤੇ ਤਸ਼ੱਦਦ ਕੀਤਾ ਗਿਆ, ਉਨ੍ਹਾਂ ਦਾ ਕਤਲ ਕੀਤਾ ਗਿਆ। ਕਈ ਲੋਕ ਜ਼ਖਮੀ ਵੀ ਹੋਏ ਹਨ, ਕਈ ਵਾਹਨ ਵੀ ਫੂਕੇ ਗਏ ਹਨ। ਮੈਂ ਉਨ੍ਹਾਂ ਖਿਲਾਫ ਐਫਆਈਆਰ ਦਰਜ ਕਰਕੇ ਕਾਰਵਾਈ ਕਰਾਵਾਂਗਾ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)