ਅਡਾਨੀ ਬਣੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ, ਹਰ ਦਿਨ 1000 ਕਰੋੜ ਕਮਾ ਰਹੇ

ਪਿਛਲੇ 12 ਮਹੀਨਿਆਂ ਦੌਰਾਨ ਭਾਰਤ ਨੇ ਹਰੇਕ ਮਹੀਨੇ ਅਰਬਪਤੀ ਜੋੜੇ ਹਨ ਕਿਉਂਕਿ ਰਸਾਇਣ, ਸਾਫਟਵੇਅਰ ਅਤੇ ਫਾਰਮਾਸਿਊਟੀਕਲ ਵਰਗੇ ਵਪਾਰਾਂ ਦਾ ਮੁੱਲ ਵਧ ਗਿਆ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਰਵਾਇਤੀ ਅਰਬਪਤੀਆਂ ਵਿੱਚੋਂ ਗੌਤਮ ਅਡਾਨੀ ਅਤੇ ਪਰਿਵਾਰ 5.1 ਲੱਖ ਕਰੋੜ ਦੇ ਵਾਧੇ ਨਾਲ (261 ਫੀਸਦ ਵਾਧਾ) ਏਸ਼ੀਆ ਦੇ ਦੂਜੇ ਨੰਬਰ ਦੇ ਸਭ ਤੋਂ ਅਮੀਰ ਆਦਮੀ ਬਣੇ ਹਨ।

ਹੁਰੁਨ ਇੰਡੀਆ ਰਿਚ ਲਿਸਟ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੇ ਪਿਛਲੇ ਸਾਲ ਦੀ ਤੁਲਨਾ ਵਿੱਚ ਇੱਕ ਦਿਨ ਵਿੱਚ ਇੱਕ ਹਜ਼ਾਰ ਕਰੋੜ ਰੁਪਏ ਜੋੜੇ ਹਨ।

ਮੁਕੇਸ਼ ਅੰਬਾਨੀ 7.2 ਲੱਖ ਕਰੋੜ ਦੇ ਵਾਧੇ ਨਾਲ ਲਗਾਤਾਰ ਦਸਵੇਂ ਸਾਲ ਵੀ ਸਭ ਤੋਂ ਅਮੀਰ ਆਦਮੀ ਵਜੋਂ ਕਾਇਮ ਹਨ।

ਕਮੋਡਿਟੀ ਵਿੱਚ ਵਾਧੇ ਨਾਲ ਲਛਮੀ ਮਿੱਤਲ ਅਤੇ ਕੁਮਾਰ ਮੰਗਲਮਲ ਬਿਰਲਾ ਵੀ ਭਾਰਤ ਦੇ ਮੋਹਰੀ 10 ਵਿੱਚ ਸ਼ਾਮਿਲ ਹੋਣ ਵਿੱਚ ਸਮਰੱਥ ਰਹੇ ਹਨ।

ਸੀਰਮ ਇੰਸਚੀਟਿਊਟ ਆਫ ਇੰਡੀਆ ਦੇ ਵੈਕਸੀਨ ਕਿੰਗ ਸਾਇਰਸ ਐੱਸ ਪੂਨਾਵਾਲਾ ਦੀ ਜਾਇਦਾਦ ਵਿੱਚ 74 ਫੀਸਦ ਦਾ ਵਾਧਾ ਹੋਇਆ ਤੇ ਉਹ ਹੁਣ 1,63,700 ਕਰੋੜ ਹੋ ਗਈ ਹੈ, ਜਿਸ ਨਾਲ ਉਹ ਛੇਵੇਂ ਥਾਂ 'ਤੇ ਆ ਗਏ ਹਨ।

ਕਿਸਾਨ ਅੰਦੋਲਨ˸ ਸੁਪਰੀਮ ਕੋਰਟ ਨੇ ਕਿਹਾ, 'ਹਾਈਵੇਅਜ਼ ਨੂੰ ਸਥਾਈ ਤੌਰ 'ਤੇ ਬੰਦ ਨਹੀਂ ਕਰ ਸਕਦੇ'

ਸੁਪਰੀਮ ਕੋਰਟ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਧਰਨਾ ਲਗਾਈ ਬੈਠੇ ਕਿਸਾਨਾਂ ਦੇ ਹਵਾਲੇ ਨਾਲ ਕਿਹਾ ਕਿ ਹਾਈਵੇਅਜ਼ ਨੂੰ ਸਥਾਈ ਤੌਰ 'ਤੇ ਬੰਦ ਕੀਤਾ ਜਾ ਸਕਦਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਅਦਾਲਤ ਨੇ ਕਿਹਾ ਹੈ ਕਿ ਇਹ ਕਾਨੂੰਨਸਾਜ਼ਾਂ ਦਾ ਫਰਜ਼ ਬਣਦਾ ਹੈ ਕਿ ਉਹ ਕੋਰਟ ਵੱਲੋਂ ਨਿਰਧਾਰਿਤ ਕੀਤੇ ਕਾਨੂੰਨ ਨੂੰ ਲਾਗੂ ਕਰੇ।

ਜਸਟਿਸ ਸੰਜੇ ਕਿਸ਼ਨ ਕੌਲ ਤੇ ਐੱਮਐੱਮ ਸੁੰਦਰੇਸ਼ ਦੇ ਬੈਂਚ ਨੇ ਕਿਹਾ, "ਸਮੱਸਿਆਵਾਂ ਨੂੰ ਜੁਡੀਸ਼ਲ ਫੋਰਮ, ਧਰਨੇ ਪ੍ਰਦਰਸ਼ਨਾਂ ਜਾਂ ਫਿਰ ਸੰਸਦੀ ਵਿਚਾਰ-ਚਰਚਾ ਰਾਹੀਂ ਨਿਬੇੜਿਆ ਜਾ ਸਕਦਾ ਹੈ।"

"ਪਰ ਹਾਈਵੇਅ ਕਿਵੇਂ ਬਲਾਕ ਕੀਤਾ ਜਾ ਸਕਦਾ ਹੈ ਅਤੇ ਇਹ ਸਭ ਕੁਝ ਸਥਾਈ ਤੌਰ 'ਤੇ ਹੋ ਰਿਹਾ ਹੈ। ਇਹ ਕਿੱਥੇ ਜਾ ਕੇ ਖ਼ਤਮ ਹੋਵੇਗਾ?"

ਸੁਪਰੀਮ ਕੋਰਟ ਨੇ ਇਹ ਟਿੱਪਣੀਆਂ ਨੋਇਡਾ ਵਾਸੀ ਮੋਨਿਕਾ ਅਗਰਵਾਲ ਵੱਲੋਂ ਦਰਜ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੀਤੀਆਂ ਹਨ।

ਪਟੀਸ਼ਨਰ ਨੇ ਕਿਸਾਨਾਂ ਵੱਲੋਂ ਸਥਾਈ ਧਰਨੇ ਨੂੰ ਚੁੱਕਣ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਦਿੱਲੀ ਜਾਣ ਵਿੱਚ 20 ਮਿੰਟ ਦਾ ਸਮਾਂ ਲਗਦਾ ਸੀ ਹੁਣ 2 ਘੰਟੇ ਤੋਂ ਵੱਧ ਲਗਦਾ ਹੈ।

ਇਹ ਵੀ ਪੜ੍ਹੋ-

ਪੰਜਾਬ-ਹਰਿਆਣਾ ਵਿੱਚ ਝੋਨੇ ਦੀ ਖਰੀਦ ਮੁਅੱਤਲ

ਕੇਂਦਰੀ ਫੂਡ ਮੰਤਰਾਲੇ ਨੇ ਹਾਲ ਹੀ ਵਿੱਚ ਹੋਈ ਭਾਰੀ ਬਰਸਾਤ ਕਾਰਨ ਝੋਨੇ ਦੀ ਖਰੀਦ 11 ਅਕਤੂਬਰ ਤੱਕ ਟਾਲ ਦਿੱਤੀ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਪੰਜਾਬ ਵਿੱਚ 2021-22 ਸਉਣੀ ਸੀਜ਼ਨ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 'ਤੇ ਝੋਨੇ ਦੀ ਖਰੀਦ ਦੀ ਤਰੀਕ ਇੱਕ ਅਕਤੂਬਰ ਸੀ।

ਹਰਿਆਣਾ ਵਿੱਚ ਇਹ ਅਧਿਕਾਰਤ ਤੌਰ 'ਤੇ 25 ਸਤੰਬਰ ਨੂੰ ਸ਼ੁਰੂ ਹੋਣ ਵਾਲਾ ਸੀ।

ਦੋਵੇਂ ਸੂਬਿਆਂ ਨੂੰ ਲਿੱਖੀ ਚਿੱਠੀ ਵਿੱਚ ਕੇਂਦਰੀ ਮੰਤਰਾਲੇ ਨੇ ਕਿਹਾ ਹੈ, "ਪੰਜਾਬ ਅਤੇ ਹਰਿਆਣਾ ਸੂਬੇ ਵਿੱਚ ਹਾਲ ਦੇ ਦਿਨਾਂ ਵਿੱਚ ਭਾਰੀ ਬਰਸਾਤ ਕਾਰਨ ਝੋਨੇ ਪੱਕਣ ਵਿੱਚ ਦੇਰੀ ਹੋਈ ਹੈ ਅਤੇ ਵਰਤਮਾਨ ਵਿੱਚ ਇਸ ਵਿੱਚ ਨਮੀ ਦੀ ਮਾਤਰਾ ਨਿਰਧਾਰਿਤ ਸੀਮਾ ਤੋਂ ਪਾਰ ਹੈ।"

"ਇਸ ਲਈ, ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣ ਲਈ, ਇਹ ਫ਼ੈਸਲਾ ਕੀਤਾ ਗਿਆ ਹੈ ਕਿ ਐੱਮਐੱਸਪੀ ਦੇ ਅਧੀਨ ਝੋਨੇ ਦੀ ਖਰੀਦ 11 ਅਕਤੂਬਰ, 2021 ਤੋਂ ਪੰਜਾਬ ਅਤੇ ਹਰਿਆਣਾ ਵਿੱਚ ਸ਼ੁਰੂ ਹੋਵੇਗੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਾਨੂੰ ਵੱਖ ਬੈਠਣ ਲਈ ਕਿਹਾ ਗਿਆ, ਕੁੱਟਿਆ ਗਿਆ: ਅਮੇਠੀ ਸਕੂਲ ਦੇ ਦਲਿਤ ਬੱਚੇ

ਉੱਤਰ ਪ੍ਰਦੇਸ਼ ਦੇ ਅਮੇਠੀ ਵਿੱਚ ਇੱਕ ਸਕੂਲ ਵਿੱਚ ਦਲਿਤ ਬੱਚਿਆਂ ਨਾਲ ਵਿਤਕਰੇ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, 10 ਸਾਲਾ ਵਿਦਿਆਰਥਣ ਦਾ ਕਹਿਣਾ ਹੈ ਕਿ ਅਧਿਆਪਕਾ ਉਨ੍ਹਾਂ ਨੂੰ ਮਿਡ ਡੇ ਮੀਲ ਦੌਰਾਨ ਵੱਖਰੀ ਕਤਾਰ ਬਣਾਉਣ ਲਈ ਕਹਿੰਦੀ ਹੈ ਅਤੇ ਨਿੱਕੀਆਂ-ਨਿੱਕੀਆਂ ਗੱਲਾਂ ਕਰ ਕੇ ਮਾਰਦੀ ਹੈ।

ਉਸ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਉੱਤਰ ਪ੍ਰਦੇਸ਼ ਵਿੱਚ ਕੁਝ ਦਿਨਾਂ ਦੌਰਾਨ ਸਾਹਮਣੇ ਆਉਣ ਵਾਲੀ ਇਹ ਦੂਜੀ ਅਜਿਹੀ ਘਟਨਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)