ਟੋਕੀਓ 2020 ਓਲੰਪਿਕ: ਬਜਰੰਗ ਪੂਨੀਆ ਟੋਕੀਓ ਓਲੰਪਿਕ ਵਿੱਚ ਬ੍ਰੌਜ਼ ਜਿੱਤੇ, ਜਾਣੋ ਕਿਵੇਂ ਸਕੂਲ ਤੋਂ ਭੱਜ ਕੇ ਸਿੱਖੀ ਸੀ ਭਲਵਾਨੀ

ਬਜਰੰਗ ਪੁਨੀਆ ਬ੍ਰੌਂਜ ਮੈਡਲ ਮੈਚ ਦੌਰਾਨ ਐਕਸ਼ਨ ਵਿੱਚ

ਤਸਵੀਰ ਸਰੋਤ, REUTERS/Leah Millis

ਤਸਵੀਰ ਕੈਪਸ਼ਨ, ਬਜਰੰਗ ਪੁਨੀਆ ਬ੍ਰੌਂਜ ਮੈਡਲ ਮੈਚ ਦੌਰਾਨ ਐਕਸ਼ਨ ਵਿੱਚ

ਬਜਰੰਗ ਪੂਨੀਆ ਟੋਕੀਓ ਓਲੰਪਿਕ ਵਿੱਚ ਬ੍ਰੌਜ਼ ਜਿੱਤ ਲਿਆ ਹੈ। ਬਜਰੰਗ ਨੇ ਬ੍ਰੌਂਜ਼ ਮੈਡਲ ਵਿੱਚ ਕਜਾਕਿਸਤਾਨ ਦੇ ਭਲਵਾਨ ਨੂੰ ਹਰਾਇਆ ਹੈ।

ਬਜਰੰਗ ਪੂਨੀਆ ਪਿਛਲੇ ਸੱਤ-ਅੱਠ ਸਾਲਾਂ ਤੋਂ ਭਾਰਤ ਦੇ ਇੱਕ ਅਜਿਹੇ ਭਲਵਾਨ ਰਹੇ ਹਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਉੱਪਰ ਨਿਰੰਤਰਤਾ ਦੇ ਨਾਲ ਸਫ਼ਲਤਾ ਹਾਸਲ ਕੀਤੀ ਹੈ।

ਇਹੀ ਵਜ੍ਹਾ ਹੈ ਕਿ ਟੋਕੀਓ ਵਿੱਚ ਉਨ੍ਹਾਂ ਨੂੰ ਭਾਰਤ ਲਈ ਸਭ ਤੋਂ ਢੁਕਵੇਂ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਰਵੀ ਦਹੀਆ ਦੇ ਮੈਡਲ ਜਿੱਤਣ ਤੋਂ ਬਾਅਦ ਹੁਣ ਪੂਨੀਆ ਉੱਪਰ ਵੀ ਕਾਮਯਾਬੀ ਦਾ ਦਬਾਅ ਵਧਿਆ ਹੋਵੇਗਾ।

ਐਪਿਕ ਚੈਨਲ ਦੇ ਇੱਕ ਪ੍ਰੋਗਰਾਮ ਉਮੀਦ ਇੰਡੀਆ ਵਿੱਚ ਵਰਿੰਦਰ ਸਹਿਵਾਗ ਪੂਨੀਆ ਨੂੰ ਪੁੱਛਦੇ ਹਨ ਕਿ ਕੁਸ਼ਤੀ ਵਿੱਚ ਦਿਲਚਸਪੀ ਕਿਵੇਂ ਪੈਦਾ ਹੋਈ।

ਇਹ ਵੀ ਪੜ੍ਹੋ:

ਰੈਂਕਿੰਗ

ਫਿਰ ਪੂਨੀਆ ਦੱਸਦੇ ਹਨ, "ਹਰਿਆਣੇ ਦੇ ਪਿੰਡਾਂ ਦੇ ਹਰ ਘਰ ਵਿੱਚ ਤੁਹਾਨੂੰ ਲੰਗੋਟ ਮਿਲ ਜਾਵੇਗਾ। ਇਸ ਲਈ ਸਿਰਫ਼ ਲੰਗੋਟ ਵਿੱਚ ਜਾਣਾ ਹੁੰਦਾ ਹੈ ਅਤੇ ਅਖਾੜੇ ਵਿੱਚ ਜੇਤੂ ਰਹਿਣ 'ਤੇ ਕੁਝ ਨਾ ਕੁਝ ਮਿਲਦਾ ਹੀ ਹੈ। ਇਸ ਤਰ੍ਹਾਂ ਸ਼ੁਰੂਆਤ ਹੋਈ ਪਰ ਸੱਚ ਕਹਾਂ ਤਾਂ ਸਕੂਲ ਤੋਂ ਬਚਣ ਲਈ ਮੈਂ ਅਖਾੜੇ ਵਿੱਚ ਜਾਣ ਲੱਗਿਆ ਸੀ।"

ਹਰਿਆਣੇ ਦੇ ਝੱਜਰ ਜ਼ਿਲ੍ਹੇ ਦੇ ਕੁਡਨ ਪਿੰਡ ਵਿੱਚ ਮਿੱਟੀ ਦੇ ਅਖਾੜਿਆਂ ਵਿੱਚ ਪੂਨੀਆ ਨੇ ਸੱਤ ਸਾਲ ਦੀ ਉਮਰ ਤੋਂ ਜਾਣਾ ਸ਼ੁਰੂ ਕੀਤਾ ਸੀ।

ਉਨ੍ਹਾਂ ਦੇ ਪਿਤਾ ਵੀ ਭਲਵਾਨੀ ਕਰਦੇ ਸਨ ਲਿਹਾਜ਼ਾ ਘਰ ਵਾਲਿਆਂ ਨੇ ਰੋਕਿਆ-ਟੋਕਿਆ ਨਹੀਂ।

ਬਜਰੰਗ ਪੂਨੀਆ ਨੂੰ ਅਜ਼ਰਬਾਈਜਾਨ ਦੇ ਹਾਜੀ ਅਲੀਯੇਵ ਨੇ ਵੱਡੇ ਫਰਕ ਨਾਲ ਹਰਾਇਆ

ਤਸਵੀਰ ਸਰੋਤ, REUTERS/Leah Millis

ਤਸਵੀਰ ਕੈਪਸ਼ਨ, ਬਜਰੰਗ ਪੂਨੀਆ ਸੈਮੀਫਾਇਨਲ ਮੈਚ ਵਿੱਚ ਆਪਣੇ ਰੰਗ ਵਿੱਚ ਨਜ਼ਰ ਨਹੀਂ ਆਏ

ਪਰ ਪਿੰਡਾਂ ਦੇ ਮਿੱਟੀ ਦੇ ਅਖਾੜਿਆਂ ਵਿੱਚ ਜਿੱਥੇ ਮਿੱਟੀ ਕਾਰਨ ਭਲਵਾਨਾਂ ਨੂੰ ਕਾਫੀ ਮਦਦ ਮਿਲਦੀ ਹੈ, ਉੱਥੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਭਲਵਾਨਾਂ ਨੂੰ ਵੀ ਮੈਟ 'ਤੇ ਕੁਸ਼ਤੀ ਦੇ ਗੁਰ ਸਿੱਖਣੇ ਪੈਂਦੇ ਹਨ। ਲਿਹਾਜ਼ਾ, 12 ਸਾਲ ਦੀ ਉਮਰ ਵਿੱਚ ਉਹ ਭਲਵਾਨ ਸਤਪਾਲ ਕੋਲੋਂ ਕੁਸ਼ਤੀ ਦੇ ਗੁਰ ਸਿੱਖਣ ਲਈ ਦਿੱਲੀ ਦੇ ਛਤਰਸਾਲ ਸਟੇਡੀਅਮ ਪਹੁੰਚੇ।

ਕੁਸ਼ਤੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਉਦੋਂ ਵਧ ਗਈ ਜਦੋਂ ਉਨ੍ਹਾਂ ਦੀ ਮੁਲਾਕਾਤ ਯੋਗੇਸ਼ਵਰ ਦੱਤ ਨਾਲ ਹੋਈ।

ਅਜ਼ਰਬਾਈਜਾਨ ਦੇ ਹਾਜੀ ਅਲੀਯੇਵ ਪੂਰੀ ਤਰ੍ਹਾਂ ਬਜਰੰਗ ਪੂਨੀਆ ਉੱਤੇ ਹਾਵੀ ਨਜ਼ਰ ਆਏ

ਤਸਵੀਰ ਸਰੋਤ, REUTERS/Piroschka Van De Wouw

ਤਸਵੀਰ ਕੈਪਸ਼ਨ, ਅਜ਼ਰਬਾਈਜਾਨ ਦੇ ਹਾਜੀ ਅਲੀਯੇਵ ਪੂਰੀ ਤਰ੍ਹਾਂ ਬਜਰੰਗ ਪੂਨੀਆ ਉੱਤੇ ਹਾਵੀ ਨਜ਼ਰ ਆਏ

ਇਸ ਮੁਲਾਕਾਤ ਬਾਰੇ ਯੋਗੇਸ਼ਵਰ ਦੱਤ ਨੇ ਐਪਿਕ ਚੈਨਲ ਦੇ ਪ੍ਰੋਗਰਾਮ ਉਮੀਦ ਇੰਡੀਆ ਵਿੱਚ ਦੱਸਿਆ, "2008 ਵਿੱਚ ਕੁਡਨ ਪਿੰਡ ਦਾ ਮੇਰਾ ਇੱਕ ਦੋਸਤ ਉਸ ਨੂੰ ਮਿਲਵਾਉਣ ਲੈ ਕੇ ਆਇਆ ਸੀ। ਉਦੋਂ ਤੋਂ ਹੀ ਉਸ ਵਿੱਚ ਲੱਗੇ ਰਹਿਣ ਵਾਲੀ ਭਾਵਨਾ ਸੀ। ਉਹ ਸਾਡੇ ਕੋਲੋਂ 12-13 ਸਾਲ ਛੋਟਾ ਸੀ ਪਰ ਮਿਹਨਤ ਓਨੀ ਹੀ ਕਰ ਰਿਹਾ ਸੀ।"

ਬਜਰੰਗ ਪੂਨੀਆ ਨੇ ਯੋਗੇਸ਼ਵਰ ਦੱਤ ਨੂੰ ਆਪਣਾ ਮੈਡਲ, ਗਾਈਡ ਅਤੇ ਦੋਸਤ ਸਭ ਬਣਾ ਲਿਆ ਸੀ।

ਸਾਲ 2012 ਦੇ ਲੰਡਨ ਓਲੰਪਿਕ ਵਿੱਚ ਯੋਗੇਸ਼ਵਰ ਦੱਤ ਦੀ ਸਫ਼ਲਤਾ ਨੇ ਉਨ੍ਹਾਂ ਵਿੱਚ ਵੀ ਇਹ ਭਾਵਨਾ ਭਰੀ ਕਿ ਉਹ ਓਲੰਪਿਕ ਮੈਡਲ ਹਾਸਿਲ ਕਰ ਸਕਦੇ ਹਨ।

ਸੀਨੀਅਰ ਖੇਡ ਪੱਤਰਕਾਰ ਰਾਜੇਸ਼ ਰਾਏ ਦੱਸਦੇ ਹਨ, "ਮੈਨੂੰ ਪਹਿਲੀ ਵਾਰ ਬਜਰੰਗ ਸੋਨੀਪਤ ਵਿੱਚ ਹੀ ਮਿਲੇ ਸਨ, ਯੋਗੇਸ਼ਵਰ ਦੱਤ ਦੇ ਨਾਲ। ਉਨ੍ਹਾਂ 'ਤੇ ਯੋਗੇਸ਼ਵਰ ਦੱਤ ਦਾ ਵੱਡਾ ਅਸਰ ਰਿਹਾ ਹੈ।"

ਬਜਰੰਗ ਪੂਨੀਆ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਬਜਰੰਗ ਪੂਨੀਆ ਨੂੰ ਭਲਵਾਨੀ ਵਿਰਾਸਤ ਵਿੱਚ ਮਿਲੀ ਹੈ

ਇਸ ਅਸਰ ਦਾ ਅਸਰ ਅਜਿਹਾ ਰਿਹਾ ਕਿ 2014 ਵਿੱਚ ਬਜਰੰਗ ਪੁਨੀਆ ਨੇ ਯੋਗੇਸ਼ਵਰ ਅਕਾਦਮੀ ਜੁਆਇਨ ਕਰ ਲਈ ਅਤੇ ਉਥੋਂ ਪਿੱਛੇ ਮੁੜ ਕੇ ਨਹੀਂ ਦੇਖਿਆ। ਬੀਤੇ ਸੱਤ ਸਾਲਾਂ ਵਿੱਚ ਜਿੰਨੇ ਟੂਰਨਾਮੈਂਟਾਂ ਵਿੱਚ ਉਨ੍ਹਾਂ ਨੇ ਸਫ਼ਲਤਾ ਹਾਸਿਲ ਕੀਤੀ, ਉਸ ਦੀ ਦੂਜੀ ਮਿਸਾਲ ਮਿਲਣਾ ਮੁਸ਼ਕਲ ਹੈ।

ਸਾਲ 2017 ਅਤੇ 2019 ਦੀਆਂ ਏਸ਼ੀਆਈ ਖੇਡਾਂ ਵਿੱਚ ਚੈਂਪੀਅਨ, 2018 ਦੀਆਂ ਏਸ਼ੀਅਨ ਗੇਮਜ਼ ਅਤੇ 2018 ਦੀਆਂ ਕਾਮਨ ਵੈਲਥ ਖੇਡਾਂ ਵਿੱਚ ਪੂਨੀਆ ਨੇ ਗੋਲਡ ਮੈਡਲ ਜਿੱਤੇ ਹਨ।

ਇਸ ਸਾਲ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਉਹ ਗੋਲਡ ਮੈਡਲ ਨਹੀਂ ਜਿੱਤ ਸਕੇ ਅਤੇ ਸਿਲਵਰ ਮੈਡਲ ਨਾਲ ਉਨ੍ਹਾਂ ਨੂੰ ਸਬਰ ਕਰਨਾ ਪਿਆ।

ਓਲੰਪਿਕ ਤੋਂ ਪਹਿਲਾ ਕੌਮਾਂਤਰੀ ਪੱਧਰ ਦੇ ਵਿਭਿੰਨ ਟੂਰਨਾਮੈਂਟ ਵਿੱਚ ਛੇ ਗੋਲਡ, ਸੱਤ ਸਿਲਵਰ ਅਤੇ ਚਾਰ ਬ੍ਰੋਂਜ ਮੈਡਲ ਪੂਨੀਆ ਜਿੱਤ ਚੁੱਕੇ ਹਨ।

ਇਸ ਸਾਰੀ ਸਫ਼ਲਤਾ ਵਿੱਚ ਯੋਗੇਸ਼ਵਰ ਦੱਤ ਦੀ ਗਾਈਡੈਂਸ ਉਨ੍ਹਾਂ ਦੇ ਕੰਮ ਆ ਰਹੀ ਸੀ।

Please wait...

ਜਦੋਂ ਐਵਾਰਡ ਨਾ ਮਿਲਣ ਤੋਂ ਖਫ਼ਾ ਹੋਏ ਬਜਰੰਗ

ਸੀਨੀਅਰ ਖੇਡ ਪੱਤਰਕਾਰ ਰਾਜੇਸ਼ ਰਾਏ ਦੱਸਦੇ ਹਨ, "ਇੱਕ ਬਿਹਤਰੀਨ ਖਿਡਾਰੀ ਦੇ ਦਿਸ਼ਾ-ਨਿਰਦੇਸ਼ ਕੀ ਕਰ ਸਕਦੇ ਹਨ, ਇਸ ਨੂੰ ਇੱਕ ਮਿਸਾਲ ਨਾਲ ਸਮਝਿਆ ਜਾ ਸਕਦਾ ਹੈ। 2018 ਸਾਲ ਦੇ ਰਾਜੀਵ ਗਾਂਧੀ ਖੇਡ ਰਤਨ ਦੇ ਬਜਰੰਗ ਵੀ ਦਾਅਵੇਦਾਰ ਸਨ। ਪਰ ਉਨ੍ਹਾਂ ਨੂੰ ਨਹੀਂ ਮਿਲਿਆ।"

"ਉਹ ਉਸ ਵੇਲੇ ਬੰਗਲੁਰੂ ਵਿੱਚ ਸਿਖਲਾਈ ਲੈ ਰਹੇ ਸਨ, ਦੁਖੀ ਸਨ। ਫੋਨ ਕਰ ਕੇ ਉਨ੍ਹਾਂ ਨੇ ਕਿਹਾ ਕਿ ਕਨਾਟ ਪਲੇਸ ਵਿੱਚ ਇੱਕ ਕਾਨਫਰੰਸ ਕਰਾਂਗਾ ਅਤੇ ਉਸ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੁਰਸਕਾਰ ਨਹੀਂ ਮਿਲਣ ਨੂੰ ਉਹ ਅਦਾਲਤ ਵਿੱਚ ਚੁਣੌਤੀ ਦੇਣਗੇ।"

ਰਾਜੇਸ਼ ਰਾਏ ਮੁਤਾਬਕ ਸ਼ਾਇਦ ਇਹ ਸਭ ਇੰਨੀ ਜਲਦਬਾਜ਼ੀ ਵਿੱਚ ਹੋਇਆ ਕਿ ਯੋਗੇਸ਼ਵਰ ਦੱਤ ਨੂੰ ਬਾਅਦ ਵਿੱਚ ਪਤਾ ਲੱਗਾ, ਉਨ੍ਹਾਂ ਨੇ ਬਜਰੰਗ ਪੂਨੀਆ ਨੂੰ ਸਮਝਾਇਆ ਕਿ ਤੂੰ ਸਿਰਫ਼ ਆਪਣੀ ਖੇਡ 'ਤੇ ਧਿਆਨ ਦੇ, ਤੂੰ ਖੇਡਦਾ ਰਹੇਗਾ ਤਾਂ ਤੈਨੂੰ ਖੇਡ ਰਤਨ ਮਿਲੇਗਾ ਹੀ ਅੱਜ ਜਾ ਨਹੀਂ ਤਾਂ ਕੱਲ੍ਹ। ਅਦਾਲਤ ਦਾ ਚੱਕਰ ਛੱਡ ਦੇ ਉਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ।

ਬਜਰੰਗ ਪੁਨੀਆ ਨੇ ਕਈ ਸਾਲਾਂ ਤੋਂ ਆਪਣੇ ਕੋਲ ਫੋਨ ਤੱਕ ਨਹੀਂ ਰੱਖਿਆ ਹੈ

ਤਸਵੀਰ ਸਰੋਤ, EPA/RITCHIE B. TONGO

ਤਸਵੀਰ ਕੈਪਸ਼ਨ, ਬਜਰੰਗ ਪੁਨੀਆ ਨੇ ਕਈ ਸਾਲਾਂ ਤੋਂ ਆਪਣੇ ਕੋਲ ਫੋਨ ਤੱਕ ਨਹੀਂ ਰੱਖਿਆ ਹੈ

ਇਸ ਸਲਾਹ ਦਾ ਅਜਿਹਾ ਅਸਰ ਹੋਇਆ ਕਿ ਬਜਰੰਗ ਨੂੰ 2019 ਦਾ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਵੀ ਮਿਲਿਆ ਅਤੇ ਕੁਸ਼ਤੀ ਦੀ ਦੁਨੀਆ ਵਿੱਚ ਉਨ੍ਹਾਂ ਦਾ ਨਾਮ ਵੀ ਚਮਕਦਾ ਰਿਹਾ।

ਇਸ ਦੌਰਾਨ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਉਨ੍ਹਾਂ ਦਾ ਇੱਕ ਬਿਆਨ ਸੁਰਖ਼ੀਆਂ ਵਿੱਚ ਰਿਹਾ ਹੈ, ਉਹ ਮਜ਼ਾਕੀਆ ਲਹਿਜ਼ੇ ਵਿੱਚ ਕਹਿੰਦੇ ਹਨ, "ਇਹ ਢਾਈ ਕਿਲੋ ਦਾ ਹੱਥ ਜਦੋਂ ਕਿਸੇ 'ਤੇ ਪੈਂਦਾ ਹੈ ਤਾਂ ਗੋਲਡ ਮੈਡਲ ਆ ਹੀ ਜਾਂਦਾ ਹੈ।"

ਇਹ ਸੁਣਨ ਤੋਂ ਬਾਅਦ ਪਹਿਲਾ ਭਾਵ ਇਹੀ ਆਉਂਦਾ ਹੈ ਕਿ ਬਜਰੰਗ ਪੂਨੀਆ 'ਤੇ ਸਿਨੇਮਾ ਦਾ ਅਸਰ ਹੋਵੇਗਾ।

ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਜਰੰਗ ਪੂਨੀਆ ਪਿਛਲੇ ਇੱਕ ਦਹਾਕੇ ਤੋਂ ਕਦੇ ਸਿਨੇਮਾ ਹਾਲ ਨਹੀਂ ਗਏ ਤੇ ਇਸ ਦੌਰਾਨ ਸੱਤ ਸਾਲ ਦੇ ਲੰਬੇ ਸਮੇਂ ਤੱਕ ਉਨ੍ਹਾਂ ਮੋਬਾਈਲ ਫੋਨ ਵੀ ਨਹੀਂ ਰੱਖਿਆ।

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ਭੋਲੂ ਭਲਵਾਨ ਦਾ ਭਾਰਤ ਨਾਲ ਕੀ ਰਿਸ਼ਤਾ?

ਸਮਾਚਾਰ ਏਜੰਸੀ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਹੈ, "2010 ਤੋਂ ਜਦੋਂ ਮੈਂ ਇੰਟਰਨੈਸ਼ਨਲ ਟੂਰਨਾਮੈਂਟ ਖੇਡਣ ਸ਼ੁਰੂ ਕੀਤਾ ਤਾਂ ਯੋਗੀ (ਯੋਗੇਸ਼ਵਰ ਦੱਤ) ਭਾਈ ਨੇ ਮੈਨੂੰ ਕਿਹਾ ਕਿ ਇੰਨਾ ਸਾਰੀਆਂ ਚੀਜ਼ਾਂ ਤੋਂ ਧਿਆਨ ਭਟਕਦਾ ਹੈ।"

"ਅੱਜ ਮੇਰੇ ਕੋਲ ਮੌਬਾਈਲ ਫੋਨ ਹੈ। ਪਰ ਯੋਗੀ ਭਾਈ ਦੇ ਸਾਹਮਣੇ ਮੈਂ ਇਸਤੇਨਮਾਲ ਨਹੀਂ ਕਰਦਾ। ਜੇਕਰ ਉਹ ਦੱਸ ਘੰਟੇ ਤੱਕ ਮੇਰੇ ਨਾਲ ਹੈ ਤਾਂ ਸਮਝੋ 10 ਘੰਟੇ ਤੱਕ ਮੇਰਾ ਫੋਨ ਬੰਦ ਹੀ ਹੈ।"

ਯੋਗੇਸ਼ਵਰ ਦੱਤ ਦੀਆਂ ਸਲਾਹਾਂ ਦਾ ਹੀ ਅਸਰ ਹੈ ਕਿ ਵਿਭਿੰਨ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਦੁਨੀਆਂ ਦੇ 30 ਦੇਸ਼ਾਂ ਵਿੱਚ ਜਾ ਚੁੱਕੇ ਬਜਰੰਗ ਪੂਨੀਆ ਨੇ ਕਿਸੇ ਵੀ ਦੇਸ਼ ਦੇ ਟੂਰਿਸਟ ਸਪੌਟ ਨੂੰ ਨਹੀਂ ਦੇਖਿਆ।

ਉਨ੍ਹਾਂ ਦੀ ਟੀਮ ਦੇ ਦੂਜੇ ਖਿਡਾਰੀ ਕਿਤੇ ਬਾਹਰ ਘੁੰਮਣ ਫਿਰਨ ਵੀ ਜਾਂਦੇ ਹਨ ਤਾਂ ਇਸ ਦਲ ਵਿੱਚ ਬਜਰੰਗ ਦਿਖਾਈ ਨਹੀਂ ਦਿੰਦਾ ਕਿਉਂਕਿ ਉਨ੍ਹਾਂ ਦਾ ਪੂਰਾ ਧਿਆਨ ਕੇਵਲ ਅਤੇ ਕੇਵਲ ਕੁਸ਼ਤੀ ਅਤੇ ਅਭਿਆਸ 'ਤੇ ਟਿਕਿਆ ਹੈ।

ਹਾਲਾਂਕਿ, ਬਜਰੰਗ ਪੂਨੀਆ ਸਮੇਂ-ਸਮੇਂ 'ਤੇ ਟਵੀਟ ਕਰਦੇ ਰਹੇ ਸਨ ਪਰ ਟੋਕੀਓ ਓਲੰਪਿਕ ਦੀ ਤਿਆਰੀ ਦਾ ਅਸਰ ਹੈ ਕਿ 2018 ਤੋਂ ਬਾਅਦ ਉਨ੍ਹਾਂ ਨੇ ਟਵੀਟ ਵੀ ਨਹੀਂ ਕੀਤਾ ਹੈ। ਉਨ੍ਹਾਂ ਟਵੀਟ ਕੋਲੋਂ ਵੀ ਉਨ੍ਹਾਂ ਗਰਾਊਂਡ ਵਿਅਕਤੀਤਤਵ ਦਾ ਪਤਾ ਲਗਦਾ ਹੈ।

ਆਪਣੇ ਇੱਕ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਬੁਰਾ ਵੇਲੇ ਸਭ ਤੋਂ ਵੱਡੇ ਜਾਦੂਗਰ ਹੈ। ਇੱਕ ਹੀ ਪਲ ਵਿੱਚ ਸਾਰੇ ਚਾਹੁਣ ਵਾਲਿਆਂ ਦੇ ਚਿਹਰੇ ਤੋਂ ਪਰਦਾ ਹਟਾ ਦਿੰਦਾ ਹੈ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਆਪਣੇ ਇੱਕ ਦੂਜੇ ਟਵੀਟ ਵਿੱਚ ਉਨ੍ਹਾਂ ਨੇ ਦਾਰਸ਼ਨਿਕ ਅੰਦਾਜ਼ ਵਿੱਚ ਆਤਮ-ਵਿਸ਼ਵਾਸ਼ ਅਤੇ ਅਹੰਕਾਰ ਦਾ ਅੰਤਰ ਦੱਸਿਆ ਹੈ।

ਉਨ੍ਹਾਂ ਨੇ ਟਵੀਟ ਕੀਤਾ ਹੈ, "ਮੈਂ ਮੋਹਰੀ ਹਾਂ, ਇਹ ਆਤਮ-ਵਿਸ਼ਵਾਸ਼ ਹੈ...ਪਰ... ਸਿਰਫ਼ 'ਮੈਂ ਹੀ ਮੋਹਰੀ ਹਾਂ' ਇਹ ਅਹੰਕਾਰ ਹੈ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਬਜਰੰਗ ਪੂਨੀਆ ਨੂੰ ਮਿਲਿਆ ਸ਼ਾਕੋ ਦਾ ਸਾਥ

ਬਜਰੰਗ ਪੂਨੀਆ ਨੂੰ ਟੋਕੀਓ ਓਲੰਪਿਕ ਵਿੱਚ ਇਸ ਲਈ ਵੀ ਮੈਡਲ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਤਾਂ ਇਸ ਦਾ ਇੱਕ ਕਾਰਨ ਪਰਸਨਲ ਕੋਚ ਸ਼ਾਕੋ ਬੈਨਡਿਟੀਸ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਪੂਨੀਆ ਦੀ ਤਕਨੀਕ ਨੂੰ ਸੁਧਾਰਨੇ ਵਿੱਚ ਲੱਗੇ ਹੋਏ ਹਨ।

ਜਾਰਜੀਆਈ ਕੋਚ ਬੈਨਡਿਟੀਸ ਖ਼ੁਦ ਤਿੰਨ ਵਾਰ ਦੇ ਓਲੰਪੀਅਨ ਹੈ ਅਤੇ ਓਲੰਪਿਕ ਖੇਡਾਂ ਦੀ ਆਧਿਕਾਰਤ ਵੈਬਸਾਈਟ ਓਲੰਪਿਕਸ ਡਾਟ ਕੌਮ ਵਿੱਚ ਪੂਨੀਆ ਅਤੇ ਬੈਨਡਿਟੀਸ ਦੇ ਪਛਾਣ ਤੋਂ ਸਬੰਧੀ ਇੱਕ ਲੇਖ ਮੁਤਾਬਕ ਕੋਚ ਦਾ ਪੂਨੀਆ ਤੋਂ ਬਾਪ-ਬੇਟੇ ਵਰਗਾ ਰਿਸ਼ਤਾ ਬਣ ਚੁੱਕਿਆ ਹੈ।

ਬੈਨਡਿਟੀਸ ਨੇ ਪੂਨੀਆ ਦੇ ਸਰੀਰਕ ਫਿਟਨੈੱਸ ਦੇ ਨਾਲ-ਨਾਲ ਉਨ੍ਹਾਂ ਦੇ ਮਨੋਵਿਗਿਆਨਕ ਫਿਟਨੈੱਸ 'ਤੇ ਕਾਫੀ ਕੰਮ ਕੀਤਾ ਹੈ। ਪਿਛਲੇ ਸਾਲ ਪੂਨੀਆ ਗੋਡੇ ਦੀ ਸੱਟ ਨਾਲ ਵੀ ਪ੍ਰਭਾਵਿਤ ਰਹੇ ਸਨ, ਪਰ ਟੋਕੀਓ ਵਿੱਚ ਉਹ ਸ਼ਾਨਦਾਰ ਵਾਪਸੀ ਕਰਨ ਵਿੱਚ ਸਫ਼ਲ ਰਹੇ।

ਉਨ੍ਹਾਂ ਦੀ ਟ੍ਰੇਨਿੰਗ ਵਿੱਚ ਇੱਕ ਪਹਿਲੂ ਬੜਾ ਹੀ ਦਿਲਚਸਪ ਹੈ ਜਿਸ ਫੋਨ ਨਾਲ ਬਜਰੰਗ ਪੂਨੀਆ ਦੂਰ ਰਹਿਣ ਵਿੱਚ ਭਲਾਈ ਸਮਝਦੇ ਸਨ, ਉਸੇ ਫੋਨ ਨੇ ਬੀਤੇ ਇੱਕ ਸਾਲ ਵਿੱਚ ਉਨ੍ਹਾਂ ਦੀ ਕਾਫੀ ਮਦਦ ਕੀਤੀ ਹੈ।

ਵੀਡੀਓ ਕੈਪਸ਼ਨ, ਪਾਕਿਸਤਾਨ ਦੀ 'ਗੀਤਾ-ਬਬੀਤਾ'

ਦਰਅਸਲ ਕੋਵਿਡ ਕਰਕੇ ਪਿਛਲੇ ਜਦੋਂ ਬੈਨਡਿਟੀਸ ਜੌਰਜੀਆ ਵਿੱਚ ਫਸ ਗਏ ਤਾਂ ਉਨ੍ਹਾਂ ਨੇ ਵੀਡੀਓ ਕਾਲਸ ਅਤੇ ਫੋਨ ਕਾਲਸ ਰਾਹੀਂ ਪੂਨੀਆ ਨੂੰ ਕੋਚਿੰਗ ਦਿੱਤੀ ਹੈ।

ਵੈਸੇ ਤਾਂ ਬਜਰੰਗ ਆਪਣੇ 'ਸਟੈਮਿਨਾ' ਲਈ ਜਾਣੇ ਜਾਂਦੇ ਹਨ, ਇਸ ਦਮਖ਼ਮ ਕਰਕੇ ਉਹ 6 ਮਿੰਟਾਂ ਵਿੱਚ ਹਮਲਾਵਰ ਤੌਰ ਤਰੀਕਿਆਂ ਨਾਲ ਸਾਹਮਣੇ ਵਾਲੇ ਨੂੰ ਚਿੱਤ ਕਰਦੇ ਰਹੇ ਹਨ।

ਪਰ ਉਨ੍ਹਾਂ ਦੀ ਖੇਡ ਦਾ ਇੱਕ ਪੱਖ ਕਾਫੀ ਕਮਜ਼ੋਰ ਰਿਹਾ ਹੈ, ਉਹ ਹੈ ਉਨ੍ਹਾਂ ਲੋਕ-ਡਿਫੈਂਸ। ਇਸ ਕਾਰਨ ਵਿਰੋਧੀ ਭਲਵਾਨ ਉਨ੍ਹਾਂ ਟਾਂਗਿਆਂ 'ਤੇ ਅਟੈਕ ਕਰ ਕੇ ਅੰਕ ਬਣਾ ਲੈਂਦੇ ਹਨ।

ਸਾਬਕਾ ਯੂਰੋਪੀਅਨ ਚੈਂਪੀਅਨ ਰਹੇ ਸ਼ਾਕੋ ਮੁਤਾਬਕ ਜਦੋਂ ਉਨ੍ਹਾਂ ਨੇ ਪੂਨੀਆ ਦੀ ਤਾਕਤ ਅਤੇ ਕਮਜ਼ੋਰੀਆਂ ਦਾ ਅਧਿਐਨ ਕੀਤਾ ਤਾਂ ਉਨ੍ਹਾਂ ਲੈਗ ਡਿਫੈਂਸ ਵਿੱਚ ਕਮੀ ਆਈ ਅਤੇ ਇਸ 'ਤੇ ਧਿਆਨ ਦੇਣ ਲਈ ਟੋਕੀਓ ਓਲੰਪਿਕ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਰੂਸ ਵਿੱਚ ਪੂਨੀਆ ਦੀ ਸਿਖਲਾਈ ਵਿਵਸਥਾ ਕੀਤੀ।

ਪੀਟੀਆਈ ਦੇ ਖੇਡ ਪੱਤਰਕਾਰ ਅਮਨਪ੍ਰੀਤ ਸਿੰਘ ਮੁਤਾਬਕ, "ਕਰੀਅਰ ਦੀ ਸ਼ੁਰੂਆਤ ਵਿੱਚ ਮਿੱਟੀ ਦੇ ਦੰਗਲਾਂ ਵਿੱਚ ਸ਼ਿਰਕਤ ਕਰਨਾ, ਜ਼ਿਆਦਾ ਝੁਕ ਕੇ ਨਾ ਖੇਡਣ ਦੀ ਆਦਤ ਦੀ ਕਾਰਨ ਇਹ ਕਮਜ਼ੋਰੀ ਹੈ ਉਨ੍ਹਾਂ ਵਿੱਚ। ਪਰ ਜੌਰਜੀਆ ਦੇ ਸ਼ਾਕੋ ਨੇ ਬਜਰੰਗ ਦੀ ਲੈਗ ਡਿਫੈਂਸ ਦੀ ਕਮੀਆਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ ਹੈ।'

'ਸ਼ਾਕੋ ਨੇ ਬਜਰੰਗ ਲਈ ਵਿਸ਼ਵ ਦੇ ਬਿਹਤਰੀਨ ਸਿਖਲਾਈ ਪਾਰਟਨਰ ਲੱਭੇ ਅਤੇ ਉਨ੍ਹਾਂ ਯੂਰਪ ਅਤੇ ਅਮਰੀਕਾ ਵਿੱਚ ਵੱਖ-ਵੱਖ ਥਾਂ ਸਿਖਲਾਈ ਲਈ ਲੈ ਕੇ ਗਏ।

ਭਾਰਤ ਵਿੱਚ ਬਜਰੰਗ ਦੇ ਲਈ ਵਿਸ਼ਵ-ਪੱਧਰੀ ਟ੍ਰੇਨਿੰਗ ਪਾਰਟਰਨ ਲੱਭਣਾ ਸੰਭਵ ਨਹੀਂ ਸੀ ਇਸ ਲਈ ਬਜਰੰਗ ਦੀਆਂ ਤਿਆਰੀਆਂ ਵਿੱਚ ਸ਼ਾਕੋ ਦਾ ਇਹ ਮਹੱਤਵਪੂਰਨ ਯੋਗਦਾਨ ਹੈ।'

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)