ਕੋਰੋਨਾਵਾਇਰਸ ਵੈਕਸੀਨ ਲਗਵਾਉਣ ਵਿੱਚ ਕੀ ਭਾਰਤ ਪਿਛੜ ਰਿਹਾ ਹੈ, ਅੰਕੜਿਆਂ ਰਾਹੀਂ ਸਮਝੋ

ਭਾਰਤ ਵਿੱਚ ਲਗਪਗ 6 ਫ਼ੀਸਦ ਲੋਕਾਂ ਦੇ ਦੋਨੋ ਡੋਜ਼ ਲੱਗ ਚੁੱਕੀਆਂ ਹਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਭਾਰਤ ਵਿੱਚ ਲਗਪਗ 6 ਫ਼ੀਸਦ ਲੋਕਾਂ ਦੇ ਦੋਨੋ ਡੋਜ਼ ਲੱਗ ਚੁੱਕੀਆਂ ਹਨ

ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਸ਼ੁਰੂ ਕੀਤੇ ਛੇ ਮਹੀਨੇ ਪੂਰੇ ਹੋ ਗਏ ਹਨ। ਜਿੰਨੀ ਆਬਾਦੀ ਨੂੰ ਵੈਕਸੀਨ ਦੇਣ ਦੀ ਗੱਲ ਕੀਤੀ ਗਈ ਸੀ, ਹੁਣ ਤੱਕ ਉਸ ਆਬਾਦੀ ਦੇ ਕੇਵਲ ਪੰਜ ਫੀਸਦ ਨੂੰ ਹੀ ਟੀਕੇ ਲੱਗੇ ਹਨ।

ਭਾਰਤ ਵਿੱਚ ਤਕਰੀਬਨ 6 ਫ਼ੀਸਦ ਲੋਕਾਂ ਦੇ ਦੋਨੋ ਡੋਜ਼ ਲੱਗ ਚੁੱਕੀਆਂ ਹਨ ਅਤੇ ਕਰੀਬ 17 ਫ਼ੀਸਦ ਆਬਾਦੀ ਦੇ ਘੱਟੋ-ਘੱਟ ਇੱਕ ਡੋਜ਼ ਲੱਗੀ ਹੈ।

ਫਿਲਹਾਲ ਭਾਰਤ ਇੱਕ ਦਿਨ ਵਿੱਚ 40 ਲੱਖ ਲੋਕਾਂ ਦਾ ਟੀਕਾਕਰਨ ਕਰ ਰਿਹਾ ਹੈ ਪਰ ਸਾਲ ਦੇ ਅਖ਼ੀਰ ਤੱਕ 70% ਟੀਕਾਕਰਨ ਦਾ ਟੀਚਾ ਪੂਰਾ ਕਰਨ ਲਈ ਸਰਕਾਰ ਨੂੰ ਰੋਜ਼ਾਨਾ 85-90 ਲੱਖ ਲੋਕਾਂ ਦੇ ਟੀਕਾਕਰਨ ਦੀ ਲੋੜ ਹੈ।

ਜਨਵਰੀ ਵਿੱਚ ਇੱਕ ਵਧੀਆ ਸ਼ੁਰੂਆਤ ਦੇ ਬਾਵਜੂਦ ਪਿਛਲੇ ਕੁਝ ਮਹੀਨਿਆਂ ਵਿੱਚ ਟੀਕਾਕਰਨ ਦੀ ਰਫਤਾਰ ਘਟੀ ਹੈ। ਇਸ ਦਾ ਕਾਰਨ ਹੈ ਵੈਕਸੀਨ ਦੀ ਸਪਲਾਈ ਵਿੱਚ ਕਮੀ ਅਤੇ ਨਵੀਂ ਵੈਕਸੀਨ ਦੀ ਵਰਤੋਂ ਨੂੰ ਲੈ ਕੇ ਮਨਜ਼ੂਰੀ ਮਿਲਣ ਵਿੱਚ ਦੇਰੀ।

ਬਹੁਤੇ ਵਿਕਾਸਸ਼ੀਲ ਦੇਸ਼ ਕੋਰੋਨਾ ਵਿਰੁੱਧ ਵੈਕਸੀਨ ਹਾਸਿਲ ਕਰਨ ਲਈ ਜੂਝ ਰਹੇ ਹਨ। ਟੀਕਾਕਰਨ ਅਭਿਆਨ ਦੀ ਸ਼ੁਰੂਆਤ ਮੌਕੇ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਭਾਰਤ ਇਸ ਚੁਣੌਤੀ ਨਾਲ ਜੂਝੇਗਾ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਵੈਕਸੀਨ ਨਿਰਮਾਤਾਵਾਂ ਨੂੰ ਸਮੇਂ ਸਿਰ ਆਰਡਰ ਨਹੀਂ ਦਿੱਤਾ। ਅਪ੍ਰੈਲ ਵਿੱਚ ਆਈ ਕੋਰੋਨਾਵਾਇਰਸ ਦੀ ਦੂਜੀ ਘਾਤਕ ਲਹਿਰ ਕਾਰਨ ਟੀਕਾਕਰਨ ਦਾ ਦਾਇਰਾ ਵਧਾਉਣਾ ਪਿਆ। ਹੁਣ ਇਹ ਗਿਣਤੀ ਤਕਰੀਬਨ ਇੱਕ ਅਰਬ ਹੈ।

ਭਾਰਤ ਦਾ ਟੀਕਾਕਰਨ ਅਭਿਆਨ ਕਿਵੇਂ ਚੱਲ ਰਿਹਾ ਹੈ?

ਸਰਕਾਰੀ ਅੰਕੜਿਆਂ ਅਨੁਸਾਰ 16 ਜਨਵਰੀ ਤੋਂ ਹੁਣ ਤੱਕ ਭਾਰਤ ਵਿੱਚ ਵੈਕਸੀਨ ਦੀ 39.93 ਕਰੋੜ ਤੋਂ ਵੱਧ ਡੋਜ਼ ਲੋਕਾਂ ਨੂੰ ਲਗਾਈ ਗਈ ਹੈ। ਤਕਰੀਬਨ 31 ਕਰੋੜ ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ 8 ਕਰੋੜ ਲੋਕਾਂ ਨੂੰ ਦੂਸਰੀ ਡੋਜ਼ ਲੱਗ ਚੁੱਕੀ ਹੈ।

ਕੋਵਿਡ ਟੀਕਾਕਰਨ ਚਾਰਟ

ਸ਼ੁੱਕਰਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 38,949 ਨਵੇਂ ਮਾਮਲੇ ਦਰਜ ਕੀਤੇ ਗਏ। ਇਹ ਮਾਮਲੇ ਮਈ ਦੀ ਸ਼ੁਰੂਆਤ ਵਿੱਚ ਆਈ ਦੂਜੀ ਲਹਿਰ ਦੀ ਚਰਮ ਸੀਮਾ ਦੇ ਦਸਵੇਂ ਹਿੱਸੇ ਤੋਂ ਵੀ ਘੱਟ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਤੀਜੀ ਲਹਿਰ ਦਾ ਆਉਣਾ ਤੈਅ ਹੈ ਕਿਉਂਕਿ ਨਵੇਂ ਕੋਰੋਨਾ ਵਾਇਰਸ ਵੇਰੀਐਂਟ ਦੇ ਖ਼ਤਰੇ ਦੇ ਬਾਵਜੂਦ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

21ਜੂਨ ਤੋਂ ਹੁਣ ਤੱਕ ਟੀਕਾਕਰਨ ਵਿੱਚ ਕਿੰਨੀ ਕਮੀ ਆਈ?

ਟੀਕਾਕਰਨ ਦੀ ਰੋਜ਼ਾਨਾ ਦੀ ਔਸਤ ਸੰਖਿਆ ਵਿੱਚ ਕਮੀ ਨੇ ਮਾਹਿਰਾਂ ਨੂੰ ਚਿੰਤਤ ਕੀਤਾ ਹੈ। 21 ਜੂਨ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਫ਼ਤ ਟੀਕਾਕਰਨ ਦਾ ਐਲਾਨ ਕੀਤਾ ਸੀ। ਉਸ ਦਿਨ 80 ਲੱਖ ਤੋਂ ਉੱਪਰ ਟੀਕੇ ਲਗਾਏ ਗਏ ਸਨ। ਪਰ ਕੁਝ ਦਿਨਾਂ ਬਾਅਦ ਇਸ ਵਿੱਚ ਕਮੀ ਆ ਗਈ।

23-29 ਜੂਨ ਦੌਰਾਨ ਔਸਤਨ 55 ਲੱਖ ਟੀਕੇ ਲਗਾਏ ਗਏ ਅਤੇ ਫਿਰ ਇਹ ਘੱਟ ਕੇ 40 ਲੱਖ ਹੋ ਗਏ। ਇਹ ਗਿਰਾਵਟ ਤਕਰੀਬਨ ਹਰ ਉਮਰ ਦੇ ਸਮੂਹ ਵਿੱਚ ਦੇਖੀ ਗਈ ਜਿੱਥੇ 21 ਜੂਨ ਨੂੰ 18-44 ਸਾਲ ਦੇ 65 ਲੱਖ ਲੋਕਾਂ ਨੂੰ ਟੀਕਾ ਲੱਗਿਆ ਸੀ ਉਥੇ ਹੀ 15 ਜੁਲਾਈ ਨੂੰ ਇਹ ਸੰਖਿਆ 21 ਲੱਖ ਹੀ ਹੈ।

ਭਾਰਤ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਮਰਦਾਂ ਦੇ ਮੁਕਾਬਲੇ 14 ਫੀਸਦ ਘੱਟ ਔਰਤਾਂ ਦਾ ਘੱਟ ਟੀਕਾਕਰਨ ਰਿਹਾ ਹੈ। ਪੇਂਡੂ ਖੇਤਰਾਂ ਵਿੱਚ ਜਿੱਥੇ ਇੰਟਰਨੈੱਟ ਦੀ ਪਹੁੰਚ ਘੱਟ ਹੈ,ਔਰਤਾਂ ਟੀਕਾ ਲਗਵਾਉਣ ਤੋਂ ਡਰ ਜਾਂ ਹਿਚਕਿਚਾ ਰਹੀਆਂ ਹਨ। ਇਹ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਨਾ-ਬਰਾਬਰੀ ਵੀ ਦਰਸਾਉਂਦਾ ਹੈ।

ਵੀਡੀਓ ਕੈਪਸ਼ਨ, ਕੋਰੋਨਾ ਵੈਕਸੀਨ ਲਗਵਾਉਣ ਵਾਲੇ ਪੰਜਾਬ ਦੇ ਡਾਕਟਰਾਂ ਨੇ ਕਿਹਾ- ਟੀਕਾ ਸੁਰੱਖਿਅਤ ਹੈ

ਜੂਨ ਵਿੱਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਅਗਸਤ ਤੋਂ ਦਸੰਬਰ ਦੌਰਾਨ ਵੈਕਸੀਨ ਦੀਆਂ 1.35 ਅਰਬ ਡੋਜ਼ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਭਾਰਤ ਨੂੰ ਕੁੱਲ 1.8 ਅਰਬ ਡੋਜ਼ ਦੀ ਜ਼ਰੂਰਤ ਹੋਵੇਗੀ।

ਸਰਕਾਰ ਨੇ ਦੱਸਿਆ ਸੀ ਕਿ ਕੋਵੀਸ਼ੀਲਡ ਵੈਕਸੀਨ ਦੀਆਂ 50 ਕਰੋੜ ਡੋਜ਼ ,ਕੋਵੈਕਸੀਨ ਦੀਆਂ 40 ਕਰੋੜ ਡੋਜ਼, ਭਾਰਤੀ ਕੰਪਨੀ ਬਾਇਲੋਜੀਕਲ ਈ ਦੇ ਵੈਕਸੀਨ ਦੀਆਂ 30 ਕਰੋੜ ਡੋਜ਼, ਰੂਸੀ ਸਪੂਤਨਿਕ ਵੈਕਸੀਨ ਵੀ ਦੀਆਂ 10 ਕਰੋੜ ਅਤੇ ਅਹਿਮਦਾਬਾਦ ਸਥਿਤ ਜ਼ਾਇਡਸ ਸਕੈਡਲਾ ਦੇ ZyCov-D ਦੀਆਂ 5 ਕਰੋੜ ਡੋਜ਼ ਉਪਲੱਬਧ ਹੋਣਗੀਆਂ।

ਪਰ ਵੈਕਸੀਨ ਦੀ ਭਾਰਤ ਵਿੱਚ ਲਗਾਤਾਰ ਕਮੀ ਹੈ ਅਤੇ ਕੁਝ ਰਿਪੋਰਟਾਂ ਅਨੁਸਾਰ ਜੁਲਾਈ ਦੌਰਾਨ ਟੀਕਾਕਰਨ ਵਿੱਚ ਭਾਰਤ ਆਪਣੇ ਟੀਚੇ ਤੋਂ ਪਿੱਛੜ ਵੀ ਸਕਦਾ ਹੈ।

ਕੋਰੋਨਾ ਵੈਕਸੀਨ

ਇਹ ਵੀ ਪੜ੍ਹੋ:

ਭਾਰਤ ਵਿੱਚ ਕਿਹੜੇ ਕਿਹੜੇ ਟੀਕੇ ਲੱਗ ਰਹੇ ਹਨ?

ਭਾਰਤ ਵਿੱਚ ਫ਼ਿਲਹਾਲ ਟੀਕਾਕਰਨ ਲਈ ਤਿੰਨ ਕੋਰੋਨਾ ਵੈਕਸੀਨ ਨੂੰ ਵਰਤੋਂ ਲਈ ਮਨਜ਼ੂਰੀ ਮਿਲੀ ਹੈ।

ਇਹ ਹਨ-ਆਕਸਫੋਰਡ ਐਸਟਰਾਜ਼ੇਨੇਕਾ ਦੀ ਵੈਕਸੀਨ ਜਿਸ ਨੂੰ ਭਾਰਤ ਵਿੱਚ ਕੋਵੀਸ਼ੀਲਡ ਕਿਹਾ ਜਾਂਦਾ ਹੈ, ਭਾਰਤੀ ਕੰਪਨੀ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਅਤੇ ਰੂਸ ਵਿੱਚ ਬਣੀ ਸਪੂਤਨਿਕ ਵੀ।

ਕੋਰੋਨਾ ਵੈਕਸੀਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਭਾਰਤ ਵਿੱਚ ਤਿੰਨ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਮਿਲੀ ਹੈ

ਸਰਕਾਰ ਨੇ ਫਾਰਮਾ ਕੰਪਨੀ ਸਿਪਲਾ ਨੂੰ ਵੀ ਮਾਡਰਨਾ ਦੇ ਟੀਕੇ ਮੰਗਵਾਉਣ ਦੀ ਇਜਾਜ਼ਤ ਦਿੱਤੀ ਹੈ। ਕਲੀਨਿਕਲ ਸੋਧ ਵਿੱਚ ਕੋਵੈਕਸੀਨ ਤਕਰੀਬਨ 95 ਫ਼ੀਸਦ ਪ੍ਰਭਾਵਸ਼ਾਲੀ ਸਾਬਿਤ ਹੋਈ ਹੈ।ਫਿਲਹਾਲ ਇਹ ਸਾਫ ਨਹੀਂ ਹੈ ਕਿ ਭਾਰਤ ਵਿੱਚ ਇਸ ਦੀਆਂ ਕਿੰਨੀਆਂ ਖੁਰਾਕਾਂ ਉਪਲਬਧ ਹੋਣਗੀਆਂ।

ਕਈ ਹੋਰ ਕਰੋਨਾ ਵੈਕਸੀਨ ਵੀ ਭਾਰਤ ਸਰਕਾਰ ਵੱਲੋਂ ਇਜਾਜ਼ਤ ਮਿਲਣ ਦੇ ਵੱਖ-ਵੱਖ ਪੜਾਅ ’ਤੇ ਹਨ।

ਕੋਵਿਡ ਟੀਕਾਕਰਨ ਚਾਰਟ

ਦੇਸ਼ ਵਿੱਚ ਟੀਕਾਕਰਨ ਆਪਣੀ ਮਰਜ਼ੀ ਉੱਪਰ ਨਿਰਭਰ ਹੈ ਮਤਲਬ ਜੋ ਲਗਵਾਉਣਾ ਚਾਹੁੰਦਾ ਹੈ ਉਹ ਲਗਵਾ ਸਕਦਾ ਹੈ। ਸਰਕਾਰੀ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਹਸਪਤਾਲਾਂ ਵਿੱਚ ਲੋਕ ਫੀਸ ਦੇ ਕੇ ਟੀਕੇ ਲਗਵਾ ਸਕਦੇ ਹਨ।

ਸਰਕਾਰੀ ਕਲੀਨਿਕ ਸਿਹਤ ਸੇਵਾ ਕੇਂਦਰ ਅਤੇ ਹਸਪਤਾਲਾਂ ਵਿੱਚ ਫ੍ਰੀ ਡੋਜ਼ ਮੁਹੱਈਆ ਕਰਵਾਉਣ ਲਈ ਸਰਕਾਰ ਤਕਰੀਬਨ 5 ਅਰਬ ਡਾਲਰ ਖਰਚ ਰਹੀ ਹੈ।

ਕੀ ਵੈਕਸੀਨ ਤੋਂ ਬਾਅਦ ਕੋਈ ਸਾਈਡ ਇਫੈਕਟ ਹੋਏ ਹਨ?

ਵੈਕਸੀਨ ਤੋਂ ਬਾਅਦ ਲੋਕਾਂ ਵਿੱਚ ਬੁਖਾਰ, ਬਾਂਹ ਵਿੱਚ ਦਰਦ,ਵੈਕਸੀਨ ਵਾਲੀ ਥਾਂ ਤੇ ਦਰਦ, ਸਿਰ ਦਰਦ ਮਿਲਿਆ ਹੈ।

ਭਾਰਤ ਵਿੱਚ ਟੀਕਾਕਰਨ ਤੋਂ ਬਾਅਦ 'ਐਡਵਰਸ ਈਵੈਂਟਸ' ਦੀ ਨਿਗਰਾਨੀ ਦੇ ਲਈ 34 ਸਾਲ ਪੁਰਾਣਾ ਸਰਵੀਲੈਂਸ ਪ੍ਰੋਗਰਾਮ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਪਾਰਦਰਸ਼ੀ ਰੂਪ ਵਿੱਚ ਰਿਪੋਰਟ ਨਾ ਕੀਤਾ ਗਿਆ ਤਾਂ ਲੋਕਾਂ ਵਿਚ ਟੀਕਾਕਰਨ ਨੂੰ ਲੈ ਕੇ ਡਰ ਪੈਦਾ ਹੋ ਸਕਦਾ ਹੈ।

ਵੈਕਸੀਨ ਤੋਂ ਬਾਅਦ ਲੋਕਾਂ ਵਿੱਚ ਬੁਖਾਰ,ਸਿਰ ਦਰਦ ਵਗੈਰਾ ਪਾਇਆ ਗਿਆ ਹੈ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਵੈਕਸੀਨ ਤੋਂ ਬਾਅਦ ਲੋਕਾਂ ਵਿੱਚ ਬੁਖਾਰ,ਸਿਰ ਦਰਦ ਵਗੈਰਾ ਪਾਇਆ ਗਿਆ ਹੈ

ਭਾਰਤ ਨੇ 17 ਮਈ ਤੱਕ ਟੀਕਾਕਰਨ ਤੋਂ ਬਾਅਦ 23 ਹਜ਼ਾਰ ਤੋਂ ਜ਼ਿਆਦਾ ਐਡਵਰਸ ਈਵੈਂਟਸ ਦਰਜ ਕੀਤੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾ ਨੂੰ ਮਾਮੂਲੀ ਸਾਈਡ ਇਫੈਕਟ ਦੇ ਵਰਗ ਵਿਚ ਰੱਖਿਆ ਗਿਆ ਹੈ।ਇਸ ਵਿੱਚ ਘਬਰਾਹਟ, ਸਿਰ ਚਕਰਾਉਣਾ, ਚੱਕਰ ਆਉਣਾ ਬੁਖਾਰ ਅਤੇ ਦਰਦ ਸ਼ਾਮਿਲ ਹਨ।

ਭਾਰਤ ਸਰਕਾਰ ਨੇ ਗੰਭੀਰ ਸਾਈਡ ਇਫੈਕਟ ਦੇ ਤਕਰੀਬਨ 700 ਮਾਮਲਿਆਂ ਦੀ ਵੀ ਜਾਂਚ ਕੀਤੀ ਹੈ ਅਤੇ ਜੂਨ ਦੇ ਮੱਧ ਤਕ 488 ਮੌਤਾਂ ਦੀ ਜਾਣਕਾਰੀ ਦਿੱਤੀ ਹੈ। ਸਰਕਾਰ ਨੇ ਇਹ ਵੀ ਕਿਹਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਟੀਕਾਕਰਨ ਦੇ ਕਾਰਨ ਮੌਤ ਹੋਈ ਹੈ।

ਕੋਵਿਡ ਟੀਕਾਕਰਨ ਚਾਰਟ

ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਕੋਵਿਡ ਦੀ ਬਿਮਾਰੀ ਨਾਲ ਮਰਨ ਦਾ ਖ਼ਤਰਾ ਟੀਕਾਕਰਨ ਤੋਂ ਬਾਅਦ ਮਰਨ ਦੇ ਖ਼ਤਰੇ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)