ਮੋਦੀ ਸਰਕਾਰ ਦੇ 'ਰਿਕਾਰਡ ਟੀਕਾਕਰਨ ਦੀ ਸੱਚਾਈ', ਸੰਜੋਗ ਜਾਂ ਪ੍ਰਯੋਗ

ਟੀਕਾਕਰਨ

ਤਸਵੀਰ ਸਰੋਤ, Twitter

22 ਜੂਨ ਨੂੰ ਟਵਿੱਟਰ ਉੱਪਰ ਬਹੁਤ ਸਾਰੇ ਲੋਕ ਥੈਂਕਯੂ ਮੋਦੀ ਜੀ ਲਿਖ ਰਹੇ ਸਨ। ਇਸ ਦੀ ਵਜ੍ਹਾ ਸੀ ਉਹ ਰਿਕਾਰਡ ਜੋ 21 ਜੂਨ ਨੂੰ ਬਣਿਆ। ਸੋਮਵਾਰ ਨੂੰ ਭਾਰਤ ਵਿੱਚ ਕੋਰੋਨਾ ਟੀਕਾਕਰਨ ਮਿਸ਼ਨ ਵਿੱਚ ਨਵਾਂ ਰਿਕਾਰਡ ਬਣਾਉਂਦੇ ਹੋਏ 88 ਲੱਖ ਤੋਂ ਵਧੇਰੇ ਲੋਕਾਂ ਨੂੰ ਟੀਕਾ ਲਾਇਆ ਗਿਆ।

ਭਾਰਤ ਵਿੱਚ ਕੋਰੋਨਾਵਾਇਰਸ ਖ਼ਿਲਾਫ਼ ਟੀਕਾਕਰਨ 16 ਜਨਵਰੀ ਤੋਂ ਚੱਲ ਰਿਹਾ ਹੈ ਪਰ ਹੁਣ ਤੱਕ ਕਦੇ ਵੀ ਇੱਕ ਦਿਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਟੀਕੇ ਨਹੀਂ ਲਾਏ ਗਏ।

ਚੀਨ ਤੋਂ ਇਲਾਵਾ ਇਹ ਮਾਅਰਕਾ ਹਾਲੇ ਤੱਕ ਕੋਈ ਦੇਸ਼ ਨਹੀਂ ਮਾਰ ਸਕਿਆ ਸੀ।

ਇਹ ਵੀ ਪੜ੍ਹੋ-

ਇਸ ਕਾਰਨ ਟਵਿੱਟਰ ਹੀ ਨਹੀਂ ਸਗੋਂ ਅਖ਼ਬਾਰਾਂ, ਖ਼ਬਰ ਚੈਨਲਾਂ ਅਤੇ ਹਰ ਥਾਂ ਇਸ ਰਿਕਾਰਡ ਦੀ ਚਰਚਾ ਸੀ। ਸਿਹਤ ਮੰਤਰਾਲਾ ਦੀ ਪ੍ਰੈੱਸ ਕਾਨਫ਼ਰੰਸ ਵਿੱਚ ਤਾਂ ਇਸ ਦੀ ਚਰਚਾ ਹੋਣੀ ਸੁਭਾਵਿਕ ਹੀ ਸੀ।

ਇੱਕ ਪੱਤਰਕਤਾਰ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫ਼ਰੰਸ ਵਿੱਚ ਪੁੱਛਿਆ,"18 ਤੋਂ ਵੱਡੀ ਉਮਰ ਵਾਲਿਆਂ ਦੇ ਲਈ ਟੀਕਾਕਰਨ ਮਿਸ਼ਨ ਦੀ ਸ਼ੁਰੂਆਤ 19 ਮਈ ਨੂੰ ਹੋਈ ਸੀ, ਪਰ 21 ਜੂਨ ਨੂੰ ਇੱਕ ਦਿਨ ਵਿੱਚ ਇੰਨਾ ਟੀਕਾਕਰਨ ਕਿਵੇਂ ਹੋਇਆ? ਇਸ ਤੋਂ ਪਹਿਲਾਂ ਇਹ ਸੰਭਵ ਕਿਉਂ ਨਹੀਂ ਹੋ ਸਕਿਆ?"

"ਜਦੋਂ ਕੇਂਦਰ ਸਰਕਾਰ ਨੇ ਆਪਣੇ ਹੱਥ ਵਿੱਚ ਟੀਕਾਕਰਨ ਦੀ ਜ਼ਿੰਮੇਵਾਰੀ ਲੈ ਲਈ ਸੀ ਤਾਂ ਹੀ ਅਜਿਹਾ ਕਿਉਂ ਸੰਭਵ ਹੋ ਸਕਿਆ? ਕੀ ਥੈਂਕਯੂ ਮੋਦੀਜੀ ਦਾ ਮੈਸਜ ਦੇਣ ਲਈ ਅਜਿਹਾ ਕੀਤਾ ਗਿਆ?"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਜਵਾਬ ਵਿੱਚ ਕੇਂਦਰੀ ਸਕੱਤਰ ਨੇ ਰਾਜੇਸ਼ ਭੂਸ਼ਣ ਨੇ ਕਿਹਾ, "ਇਹ ਅਚਾਨਕ ਨਹੀਂ ਹੋਇਆ ਹੈ। ਇਹ ਗੱਲ ਅਹਿਮ ਹੈ। ਇਹ ਕਿਉਂ ਹੋ ਰਿਹਾ ਹੈ ਇਸਦੇ ਪਿੱਛੇ ਕਈ ਕਾਰਨ ਹਨ। ਜੇ ਤੁਸੀਂ ਪਹਿਲੀ ਤੋਂ ਇੱਕੀ ਜੂਨ ਤੱਕ ਹਰ ਰੋਜ਼ ਲੱਗਣ ਵਾਲੀ ਵੈਕਸੀਨ ਦੀ ਔਸਤ ਖ਼ੁਰਾਕਾਂ ਜੋੜੋਂਗੇ ਤਾਂ ਹਰ ਰੋਜ਼ ਲਗਭਗ 32 ਲੱਖ ਲੋਕਾਂ ਨੂੰ ਟੀਕਾ ਲੱਗ ਰਿਹਾ ਹੈ।"

"ਇਹ ਕੇਂਦਰ ਅਤੇ ਸੂਬਿਆਂ ਦੇ ਵਧੀਆ ਤਾਲਮੇਲ ਦਾ ਨਤੀਜਾ ਹੈ। ਜਦੋਂ ਵੈਕਸੀਨ ਉਪਲੱਧਦ ਹੋਵੇ ਅਤੇ ਉਸ ਬਾਰੇ ਸੂਬਿਆਂ ਨੂੰ ਪਹਿਲਾਂ ਤੋਂ ਜਾਣਕਾਰੀ ਹੋਵੇ ਤਾਂ ਸਮਰੱਥਾ ਵਧ ਜਾਂਦੀ ਹੈ।"

ਮਤਲਬ ਜਦੋਂ ਪਹਿਲਾਂ ਹਰ ਰੋਜ਼ 34 ਲੱਖ ਵੈਕਸੀਨ ਔਸਤ ਲੱਗ ਰਹੀ ਸੀ ਤਾਂ 21 ਜੂਨ ਨੂੰ ਉਹੀ ਸੰਖਿਆ 88 ਲੱਖ ਤੱਕ ਪਹੁੰਚ ਗਈ- ਦੁੱਗਣੀ ਤੋਂ ਵੀ ਜ਼ਿਆਦਾ।

ਇਸ ਰਿਕਾਰਡ ਉੱਪਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ ਸੂਬਿਆਂ ਉੱਪਰ ਜਮ੍ਹਾਖੋਰੀ ਦਾ ਇਲਜ਼ਾਮ ਲਗਾਉਂਦਿਆਂ ਟਿੱਚਰ ਕੀਤੀ।

ਉਨ੍ਹਾਂ ਨੇ ਲਿਖਿਆ,"ਐਤਵਾਰ ਨੂੰ ਵੈਕਸੀਨ ਦੀ ਜਮ੍ਹਾਂਖੋਰੀ, ਸੋਮਵਾਰ ਨੂੰ ਵੈਕਸੀਨ ਲਗਾਓ ਅਤੇ ਮੰਗਲਵਾਰ ਨੂੰ ਦੋਬਾਰਾ ਰਫ਼ਤਾਰ ਘਟਾ ਦਿਓ। ਇੱਕ ਦਿਨ ਵਿੱਚ ਰਿਕਾਰਡ ਦਾ ਇਹੀ ਸੀਕਰੇਟ ਮੰਤਰ ਹੈ। ਇਸ ਕਾਰਨਾਮੇ ਨੂੰ ਗਿੰਨੀਜ਼ ਬੁੱਕ ਆਫ਼ ਰਿਕਾਰਡ ਵਿੱਚ ਜ਼ਰੂਰ ਥਾਂ ਮਿਲੇਗੀ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇਸ ਦਾਅਵੇ ਦੀ ਪੜਤਾਲ ਇਸ ਲਈ ਵੀ ਲਾਜ਼ਮੀ ਹੋ ਜਾਂਦੀ ਹੈ ਕਿ ਟੀਕਾਕਰਨ ਦਾ ਅੰਕੜਾ ਅਗਲੇ ਹੀ ਦਿਨ 54 ਲੱਖ ਦੇ ਕਰੀਬ ਪਹੁੰਚ ਗਿਆ। ਇਸ ਦਾ ਹਾਲੇ ਤੱਕ ਕੋਈ ਸਪਸ਼ਟੀਕਰਨ ਸਰਕਾਰ ਵੱਲੋਂ ਨਹੀਂ ਆਇਆ ਹੈ।

ਭਾਰਤ ਸਰਕਾਰ ਦੇ ਕੋਵਿਨ ਡੈਸ਼ਬੋਰਡ ਉੱਪਰ ਉਪਲਬਧ ਡੇਟਾ ਤੋਂ ਹੀ ਇਸ ਸਵਾਲ ਦਾ ਜਵਾਬ ਮਿਲਦਾ ਹੈ। ਜ਼ਰੂਰਤ ਹੈ ਕਿ 21 ਜੂਨ ਨੂੰ ਜਿਨ੍ਹਾਂ ਸੂਬਿਆਂ ਨੇ ਟੀਕਾਕਰਰਨ ਵਿੱਚ ਸਿਖਰਲੇ ਸਥਾਨ ਹਾਸਲ ਕੀਤੇ, ਉਨ੍ਹਾਂ ਦੇ ਅੰਕੜੇ ਗੌਰ ਨਾਲ ਦੇਖੇ ਜਾਣ।

ਭਾਜਪਾ ਦੀ ਸਰਕਾਰ ਵਾਲੇ ਸੂਬੇ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੱਧ ਪ੍ਰਦੇਸ਼ ਦੀ, 21 ਜੂਨ ਨੂੰ ਲਗਭਗ 17 ਲੱਖ ਟੀਕੇ ਲਗਾਏ ਗਏ ਜਦਕਿ 20,19 ਅਤੇ 18 ਜੂਨ ਨੂੰ ਇਹ ਸੰਖਿਆ ਕੁਝ ਹਜ਼ਾਰਾਂ ਵਿੱਚ ਹੀ ਸੀ। ਜਾਣੀ 21 ਜੂਨ ਦੇ ਮੁਕਾਬਲੇ 99 ਫ਼ੀਸਦੀ ਘੱਟ।

21 ਜੂਨ ਨੂੰ ਤੇਜ਼ ਟੀਕਾਕਰਨ ਕਰਨ ਵਾਲਾ ਦੂਜਾ ਸੂਬਾ ਸੀ ਕਰਨਾਟਕ, ਉੱਥੇ 11 ਲੱਖ ਟੀਕੇ ਲਗਾਏ ਗਏ। 20 ਜੂਨ ਨੂੰ 68 ਹਜ਼ਾਰ, 19 ਜੂਨ ਨੂੰ 2.66 ਲੱਖ ਅਤੇ 18 ਜੂਨ ਨੂੰ 1.92 ਲੱਖ ਟੀਕੇ ਲੱਗੇ।

ਰਿਕਾਰਡ ਬਣਾਉਣ ਦੇ ਅਗਲੇ ਹੀ ਦਿਨ ਉਥੇ ਟੀਕਾਕਰਨ ਦੀ ਰਫ਼ਤਾਰ ਘਟ ਕੇ 3.92 ਲੱਖ ਹੋ ਗਈ ਜਾਣੀ 70 ਫ਼ੀਸਦੀ ਤੋਂ ਵੀ ਘੱਟ।

ਉੱਤਰ ਪ੍ਰਦੇਸ਼ ਵਿੱਚ ਪਿਛਲੇ ਪੰਜ ਦਿਨਾਂ ਦੀ ਗੱਲ ਕਰੀਏ ਤਾਂ ਲਗਭਗ 4-5 ਲੱਖ ਟੀਕੇ ਰੋਜ਼ ਲੱਗ ਰਹੇ ਸਨ।

ਕੋਰੋਨਾ ਵੈਕਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧਿਆਨ ਰੱਖੋ ਕਿ ਉਸੀ ਵੈਕਸੀਨ ਦੀ ਦੂਜੀ ਡੋਜ਼ ਲਓ, ਜਿਸ ਦੀ ਪਹਿਲੀ ਲਈ ਹੈ। ਜੇਕਰ ਪਹਿਲਾਂ ਵੀ ਕੋਵੈਕਸੀਨ ਲਗਵਾਈ ਹੈ ਤਾਂ ਦੂਜੀ ਵੀ ਉਹੀ ਲਗਵਾਓ

21 ਜੂਨ ਨੂੰ ਵਧ ਕੇ ਸਵਾ ਸੱਤ ਲੱਖ ਹੋ ਗਏ ਅਤੇ 22 ਜਨ ਨੂੰ ਵਧ ਕੇ 7.82 ਲੱਖ ਹੋ ਗਏ। ਜਾਣੀ ਉੱਥੇ 21 ਜੂਨ ਵਾਲੀ ਗਤੀ 22 ਜੂਨ ਨੂੰ ਹੋਰ ਤੇਜ਼ ਹੋ ਗਈ।

ਬਿਹਾਰ ਦਾ ਹਾਲ ਬਾਕੀ ਸੂਬਿਆਂ ਦੇ ਮੁਕਾਬਲੇ ਪਹਿਲਾਂ ਤੋਂ ਹੀ ਕੁਝ ਬਿਹਤਰ ਸੀ।

21 ਜੂਨ ਨੂੰ 5 ਲੱਖ ਤੋਂ ਵਧੇਰੇ ਟੀਕੇ ਲੱਗੇ ਜਦਕਿ ਉਸ ਤੋਂ ਪਹਿਲਾਂ 16 ਜੂਨ ਨੂੰ ਵੀ ਲਗਭਗ ਇੰਨੇ ਹੀ ਟੀਕੇ ਲੱਗੇ ਸਨ।

ਗੁਜਰਾਤ ਵਿੱਚ 2-3 ਲੱਖ ਟੀਕੇ ਪਿਛਲੇ ਪੰਜਾਂ ਦਿਨਾਂ ਦੌਰਾਨ ਲੱਗ ਰਹੇ ਸਨ। ਸੋਮਵਾਰ ਨੂੰ 5 ਲੱਖ ਪਹੁੰਚ ਗਏ ਅਤੇ 22 ਜੂਨ ਨੂੰ 4 ਲੱਖ ਲੋਕਾਂ ਦਾ ਟੀਕਾਕਰਨ ਹੋਇਆ।

ਜਦਕਿ ਹਰਿਆਣੇ ਦਾ ਹਾਲ ਮੱਧ ਪ੍ਰਦੇਸ਼ ਵਰਗਾ ਹੀ ਰਿਹਾ। 18,19,20 ਜੂਨ ਨੂੰ ਉੱਥੇ ਮਹਿਜ਼ ਕੁਝ ਹਜ਼ਾਰ ਲੋਕਾਂ ਟੀਤੇ ਲਗਾਏ ਗਏ ਸਨ ਜੋ ਕਿ 21 ਜੂਨ ਨੂੰ ਅਚਾਨਕ 5 ਲੱਖ ਹੋ ਗਏ ਅਤੇ 22 ਜੂਨ ਨੂੰ ਫਿਰ 75 ਹਜ਼ਾਰ ਰਹਿ ਗਏ।

ਜ਼ਿਕਰਯੋਗ ਹੈ ਕਿ ਇਹੀ ਸੂਬੇ 21 ਜੂਨ ਦੇ ਰਿਕਾਰਡ ਵਿੱਚ ਮੋਹਰੀ ਸੂਬੇ ਸਨ ਅਤੇ ਇਨ੍ਹਾਂ ਸਾਰਿਆਂ ਵਿੱਚ ਭਾਜਪਾ ਸਰਕਾਰ ਵਿੱਚ ਸ਼ਾਮਲ ਹੈ।

ਵੈਕਸੀਨ ਦੀ ਰਿਕਾਰਡ ਮੌਜੂਦਗੀ

ਇੱਥੇ ਇੱਕ ਹੋਰ ਸੰਜੋਗ ਹੈ ਕਿ ਇਨ੍ਹਾਂ ਸੂਬਿਆਂ ਵਿੱਚ ਇੰਨੀ ਜ਼ਿਆਦਾ ਮਾਤਰਾ ਵਿੱਚ ਟੀਕਾ ਮੌਜੂਦ ਵੀ ਸੀ।

ਦੇਸ਼ ਦੇ ਉੱਘੇ ਪਬਲਿਕ ਪਾਲਿਸੀ ਅਤੇ ਹੈਲਥ ਸਿਸਟਮ ਮਾਹਰ ਡਾ. ਚੰਦਰਕਾਂਤ ਲਹਿਰੀਆ ਕਹਿੰਦੇ ਹਨ ਕਿ ਰਿਕਾਰਡ ਬਣਾਉਣ ਦੀ ਦੌੜ ਵਿੱਚ ਕਈ ਸੂਬਿਆਂ ਨੇ ਆਪਣੇ ਪੂਰੇ ਮਹੀਨੇ ਦੇ ਵੈਕਸੀਨ ਸਟਾਕ ਵਿੱਚੋਂ 50-70 ਫ਼ੀਸਦੀ ਟੀਕੇ ਇੱਕੋ ਦਿਨ ਵਿੱਚ ਲਗਾ ਦਿੱਤੇ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਦੂਜੇ ਪਾਸੇ ਦਿੱਲੀ ਵਰਗੇ ਵੀ ਸੂਬੇ ਹਨ ਜਿੱਥੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਂਦਰ ਉੱਪਰ 21 ਜੂਨ ਲਈ ਵੈਕਸੀਨ ਮੁਹਈਆ ਨਾ ਕਰਵਾਉਣ ਦਾ ਇਲਜ਼ਾਮ ਲਾਇਆ।

ਇਲਜ਼ਾਮ ਦਾ ਦੌਰ ਅਜਿਹਾ ਚੱਲਿਆ ਕਿ ਭਾਰਤ ਦੇ ਸਿਹਤ ਮੰਤਰੀ ਹਰਸ਼ਵਰਧਨ ਅਤੇ ਸਿਹਤ ਮੰਤਰੀ ਡਾ਼ ਹਰਦੀਪ ਪੁਰੀ ਨੇ ਵੀ ਇਸ ਵਿੱਚ ਛਾਲ ਮਾਰ ਦਿੱਤੀ। ਸੂਬਾ ਸਰਕਾਰ ਨੇ ਵੀ ਕੋਈ ਕਸਰ ਨਹੀਂ ਛੱਡੀ।

ਮੋਰਚੇ 'ਤੇ ਦਿੱਲੀ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਉਨ੍ਹਾਂ ਦੀ ਸਾਥਈ ਆਤਿਸ਼ਈ ਨੇ ਵੀ ਬਿਆਨ ਦਿੱਤੇ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਦਿੱਲੀ ਸਰਕਾਰ ਦਾ ਇਲਜ਼ਾਮ ਸੀ ਕਿ 21 ਜੂਨ ਦੇ ਲਈ ਕੇਂਦਰ ਸਰਕਾਰ ਨੇ ਵੈਕਸੀਨ ਨਹੀਂ ਦਿੱਤੀ। ਜਿਹੜੀ ਵੈਕਸੀਨ ਉਨ੍ਹਾਂ ਕੋਲ 21 ਜੂਨ ਨੂੰ ਸੀ ਉਹ 45 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਲਈ ਸੀ ਅਤੇ 18-44 ਸਾਲ ਵਾਲਿਆਂ ਲਈ ਨਹੀਂ ਸੀ।

ਉਨ੍ਹਾਂ ਨੇ ਕੇਂਦਰ ਸਰਕਾਰ ਤੋਂ 45 ਸਾਲ ਵਾਲਿਆਂ ਲਈ ਮੌਜੂਦ ਵੈਕਸੀਨ ਨੂੰ 18-44 ਸਾਲ ਵਾਲਿਆਂ ਲਈ ਵਰਤਣ ਦੀ ਆਗਿਆ ਮੰਗੀ, ਜੋ ਕਿ ਨਹੀਂ ਮਿਲੀ।

ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਨੇ ਇਲਜ਼ਾਮ ਲਾਇਆ ਕਿ ਦਿੱਲੀ ਕੋਲ 21 ਜੂਨ ਲਈ ਤਕਰੀਬਨ 11 ਲੱਖ ਟੀਕੇ ਪਏ ਸਨ ਅਤੇ ਦਿੱਲੀ ਨੇ ਉਸ ਦਿਨ ਸਿਰਫ਼ 76 ਹਜ਼ਾਰ ਲੋਕਾਂ ਨੂੰ ਟੀਕਾ ਲਗਾਇਆ।

ਗੈਰ ਭਾਜਪਾ ਸੂਬਿਆਂ ਦੀ ਕਹਾਣੀ

21 ਜੂਨ ਦੇ ਰਿਕਾਰਡ ਟੀਕਾਕਰਨ ਦੀ ਸੂਚੀ ਵਿੱਚ 20ਵੇਂ ਨੰਬਰ ਤੇ ਆਇਆ ਛੱਤੀਸਗੜ੍ਹ। ਜਿੱਥੇ ਕਾਂਗਰਸ ਦੀ ਸਰਕਾਰ ਹੈ।

ਸੂਬਾ ਸਰਕਾਰ ਦੇ ਸਿਹਤ ਮੰਤਰੀ ਟੀਐੱਸ ਸਿੰਘ ਦੇਵ ਨੇ ਬੀਬੀਸੀ ਨੂੰ ਦੱਸਿਆ,"ਛੱਤੀਸਗੜ੍ਹ ਨੂੰ 21 ਜੂਨ ਲਈ ਕੋਈ ਨਵਾਂ ਸਟਾਕ ਨਹੀਂ ਮਿਲਿਆ ਸੀ।"

"ਦੇਸ਼ ਵਿੱਚ ਵੈਕਸੀਨ ਦਾ ਉਤਪਾਦਨ ਸੀਮਤ ਹੈ। ਇੱਕ ਦਿਨ 30 ਲੱਖ ਤੋਂ ਜ਼ਿਆਦਾ ਵੈਕਸੀਨਾਂ ਨਹੀਂ ਬਣ ਰਹੀਆਂ। ਸਾਡੇ ਕੋਲ 45 ਸਾਲ ਤੋਂ ਵੱਡਿਆਂ ਲਈ 18 ਲੱਖ ਵੈਕਸੀਨ ਦਾ ਸਟਾਕ ਸੀ।"

ਇਹ ਵੀ ਪੜ੍ਹੋ-

"18 ਪਲੱਸ ਵਰਗ ਲਈ ਸੂਬਾ ਸਰਕਾਰ ਨੇ ਜੋ ਟੀਕੇ ਖ਼ਰੀਦੇ ਸਨ ਉਨਿਹਾਂ ਵਿੱਚੋਂ 1-2 ਲੱਖ ਬਚੇ ਹੋਏ ਸਨ। ਦੇਵੋਂ ਮਿਲਾ ਕੇ ਅਸੀਂ ਟੀਕਾਕਰਨ ਕਰ ਰਹੇ ਸੀ। ਨਵਾਂ ਸਟਾਕ ਹਾਲੇ ਆਉਣਾ ਹੈ।"

ਮਤਲਬ ਸੂਬਾ ਸਰਕਾਰ 21 ਜੂਨ ਨੂੰ ਰਿਕਾਰਡ ਟੀਕਾਕਰਨ ਅਭਿਆਨ ਵਿੱਚ ਕਿਉਂ ਪਿਛੜ ਗਈ? ਇਸ ਬਾਰੇ ਉਨ੍ਹਾਂ ਨੇ ਕਿਹਾ,"ਮੱਧ ਪ੍ਰਦੇਸ਼ ਨੇ ਯੋਗ ਦਿਵਸ ਨੂੰ ਯੋਗਾ ਕੈਂਪਾਂ ਵਿੱਚ ਆਏ ਲੋਕਾਂ ਨੂੰ 14 ਹਜ਼ਾਰ ਵੈਕਸੀਨ ਸਾਈਟਾਂ ਬਣਾ ਕੇ ਪੂਰਾ ਅਭਿਆਨ ਚਲਾਇਆ। ਜਿਵੇਂ ਮੈਨੂੰ ਪਤਾ ਚੱਲਿਆ ਹੈ।"

ਇੱਕ ਦਿਨ ਵਿੱਚ ਮੱਧ ਪ੍ਰਦੇਸ਼ 17 ਲੱਖ ਟੀਕੇ ਲਗਾ ਸਕਦਾ ਹੈ। ਇਹ ਜ਼ਰੂਰ ਦਿਖਿਆ ਪਰ ਹਰ ਰੋਜ਼ ਉਹ ਲਗਾ ਸਕੇ ਇਹ ਨਹੀਂ ਹੋ ਸਕਦਾ। ਇਹ ਵੀ ਸੱਚ ਹੈ ਕਿਉਂਕਿ ਉਤਪਾਦਨ ਸੀਮਤ ਹੈ।"

"ਅਸੀਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੇ। ਅਸੀਂ ਕਾਹਲੀ ਵਿੱਚ ਨਹੀਂ ਹਾਂ। ਸਾਡਾ ਮੰਨਣਾ ਹੈ ਕਿ ਹੌਲੀ-ਹੌਲੀ ਹੀ ਸਹੀ ਹਰ ਦਿਨ ਟੀਕਾ ਲੱਗਣਾ ਚਾਹੀਦਾ ਹੈ। ਅਸੀਂ ਚਾਰ ਲੱਖ ਡੋਜ਼ ਹਰ ਦਿਨ ਦਾ ਟੀਚਾ ਖ਼ੁਦ ਨੂੰ ਦੇ ਰੱਖਿਆ ਹੈ। 18 ਲੱਖ ਵੈਕਸੀਨ ਸਾਡੇ ਕੋਲ ਹੁਣ ਹਨ। ਜਾਣੀ ਅਗਲੇ ਪੰਜ ਦਿਨਾਂ ਦਾ ਸਟਾਕ ਸਾਡੇ ਕੋਲ ਹੈ।"

ਕੋਰੋਨਾ ਵੈਕਸੀਨ

ਤਸਵੀਰ ਸਰੋਤ, Reuters

ਛੱਤੀਸਗੜ੍ਹ ਵਿੱਚ 21 ਜੂਨ ਨੂੰ ਤਕਰੀਬਨ 83 ਹਜ਼ਾਰ ਵੈਕਸੀਨ ਦੀ ਡੋਜ਼ ਲੱਗੀ ਸੀ।

ਇਹੀ ਹਾਲ ਗੈ਼ਰ ਭਾਜਪਾ ਸ਼ਾਸਿਤ ਸੂਬਿਆਂ ਝਾਰਖੰਡ ਦਾ ਵੀ ਹੈ। ਪ੍ਰਦੇਸ਼ ਦੇ ਸਿਹਤ ਵਿਭਾਗ ਕੋਲੋਂ ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ, 21 ਨੂੰ ਉਨ੍ਹਾਂ ਕੋਲ ਕਰੀਬ 4 ਲੱਖ ਵੈਕਸੀਨ ਦਾ ਸਟੌਕ ਬਚਿਆ ਸੀ।

ਜਿਸ ਵਿੱਚ ਸੋਮਵਾਰ ਨੂੰ ਲਗਭਗ 98 ਹਜ਼ਾਰ ਵੈਕਸੀਨ ਡੋਜ਼ ਵਰਤੀਆਂ ਗਈਆਂ। ਹੁਣ ਜੂਨ ਦੇ ਬਾਕੀ ਦਿਨਾਂ ਲਈ ਉਨ੍ਹਾਂ ਕੋਲ ਲੋੜੀਂਦੀਆਂ ਡੋਜ਼ ਵੀ ਨਹੀਂ ਬਚੀਆਂ ਹਨ।

ਇੱਥੇ ਗੌ਼ਰ ਕਰਨ ਵਾਲੀ ਗੱਲ ਇਹ ਹੈ ਕਿ ਦਿੱਲੀ ਅਤੇ ਛੱਤੀਸਗੜ੍ਹ ਵਰਗੇ ਸੂਬਾ 45 ਸਾਲ ਤੋਂ ਉਪਰ ਵਾਲੇ ਜ਼ਿਆਦਾਤਰ ਲੋਕਾਂ ਨੂੰ ਪਹਿਲੀ ਡੋਜ਼ ਲੱਗ ਗਿਆ ਹੈ, ਕੁਝ ਲੋਕ ਦੋ ਟੀਕੇ ਦਾ ਅੰਤਰ ਵਧਾਏ ਜਾਣ ਕਾਰਨ ਇੰਤਜ਼ਾਰ ਕਰ ਰਹੇ ਹਨ, ਕੁਝ ਲੋਕਾਂ ਨੂੰ ਕੋਰੋਨਾ ਹੋਣ ਕਾਰਨ 3 ਮਹੀਨੇ ਬਾਅਦ ਵੈਕਸੀਨ ਲੱਗੇਗੀ ਅਤੇ ਵੈਕਸੀਨ ਲਗਵਾਉਣ ਨੂੰ ਲੈ ਕੇ ਝਿਜਕ ਰਹੇ ਹਨ।

ਇਸ ਕਾਰਨ ਦਿੱਲੀ ਅਤੇ ਛੱਤੀਸਗੜ੍ਹ ਵਰਦੇ ਸੂਬਿਆਂ ਕੋਲ 45 ਸਾਲ ਵਾਲਿਆਂ ਲਈ ਰੱਖਿਆ ਗਿਆ ਸਟੌਕ ਬਚਿਆ ਹੋਇਆ ਹੈ।

ਰਾਜਸਥਾਨ ਵਿੱਚ ਵੀ ਕਾਂਗਰਸ ਦੀ ਸਰਕਾਰ ਹੈ। 21 ਜੂਨ ਨੂੰ ਟੀਕਾਕਰਨ ਵਿੱਚ ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਵਿੱਚ ਸਭ ਤੋਂ ਚੰਗ ਪ੍ਰਦਰਸ਼ਨ ਰਾਜਸਥਾਨ ਦਾ ਰਿਹਾ ਹੈ।

ਕੁੱਲ ਮਿਲਾ ਕੇ ਉਸ ਦਾ ਸਥਾਨ 7ਵਾਂ ਸੀ। 21 ਜੂਨ ਨੂੰ ਉੱਥੇ ਸਾਢੇ 4 ਲੱਖ ਵੈਕਸੀਨ ਦੀ ਡੋਜ਼ ਲੱਗੀ ਸੀ। ਪਰ ਜੁਲਾਈ ਵਿੱਚ ਵੈਕਸੀਨ ਦਾ ਘਾਟ ਦੀ ਚਿੰਤਾ ਸੂਬੇ ਦੇ ਸਿਹਤ ਮੰਤਰੀ ਨੂੰ ਹੁਣ ਤੋਂ ਹੀ ਸਤਾ ਰਹੀ ਹੈ।

ਇਸ ਬਾਰੇ ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਚਿੱਠੀ ਲਿਖ ਕੇ ਪਹਿਲਾਂ ਤੋਂ ਹੀ ਜ਼ਿਆਦਾ ਵੈਕਸੀਨ ਉਪਲਬਧ ਕਰਨ ਦੀ ਮੰਗ ਕੀਤੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪ੍ਰਾਈਵੇਟ ਹਸਪਤਾਲਾਂ ਦਾ ਹਾਲ

21 ਜੂਨ ਦੇ ਰਿਕਾਰਡ ਟੀਕਾਕਰਨ ਵਿੱਚ ਇੱਕ ਨੈਰੇਟਿਵ ਜਿਸ 'ਤੇ ਧਿਆਨ ਨਹੀਂ ਜਾ ਰਿਹਾ ਹੈ ਉਹ ਹੈ ਪ੍ਰਾਈਵੇਟ ਹਸਪਤਾਲਾਂ ਦੀ ਹਿੱਸੇਦਾਰੀ ਹੈ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਵੈਕਸੀਨ ਪਾਲਿਸੀ ਵਿੱਚ ਬਦਲਾਅ ਤੋਂ ਬਾਅਦ 75 ਫੀਸਦ ਟੀਕਾ ਕੇਂਦਰ ਸਰਕਾਰ ਖਰੀਦ ਰਹੀ ਹੈ ਅਤੇ 25 ਫੀਸਦੀ ਟੀਕਾ ਪ੍ਰਾਈਵੇਟ ਹਸਪਤਾਲਾਂ ਲਈ ਉਪਲਬਧ ਹੈ।

ਕੋਵਿਨ 'ਤੇ ਉਪਲਬਧ ਅੰਕੜਿਆੰ ਮੁਤਾਬਕ ਬੁੱਧਵਾਰ ਨੂੰ ਕਰੀਬ 50 ਹਜ਼ਾਰ ਸਾਈਟ 'ਤੇ ਟੀਕਾਕਰਨ ਮੁਹਿੰਮ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚ 1600 ਸਾਈਟ ਹੀ ਪ੍ਰਾਈਵੇਟ ਹੈ।

ਪਿਛਲੇ ਦੋ-ਤਿੰਨ ਦਿਨ ਤੋਂ ਇਹ ਅੰਕੜਾ ਇਸੇ ਦੇ ਨੇੜੇ ਹੈ ਯਾਨਿ ਜਿੰਨੀ ਸੰਖਿਆ ਵਿੱਚ ਉਨ੍ਹਾਂ ਦੀ ਭਾਗੀਦਾਰੀ ਹੋਣੀ ਚਾਹੀਦੀ, ਉਹ ਨਹੀਂ ਹੋ ਰਿਹਾ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)