ਡੈਲਟਾ ਪਲੱਸ: ਕੀ ਹਨ ਕੋਰੋਨਾਵਇਰਸ ਦੇ ਨਵੇਂ ਵੇਰੀਐਂਟ ਨਾਲ ਜੁੜੇ ਖ਼ਦਸ਼ੇ ਤੇ ਕੀ ਕਹਿੰਦੇ ਹਨ ਮਾਹਰ

ਤਸਵੀਰ ਸਰੋਤ, Reuters
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਦਾ ਇੱਕ ਨਵੇਂ ਵੇਰੀਐਂਟ, ਜੋ ਕਿ ਪਹਿਲੀ ਵਾਰ ਯੂਰਪ ਵਿੱਚ ਪਾਇਆ ਗਿਆ ਸੀ, ਨੂੰ ਭਾਰਤ ਨੇ ਇੱਕ ਚਿੰਤਾਜਨਕ ਵੇਰੀਐਂਟ ਵਜੋਂ ਪ੍ਰਭਾਸ਼ਿਤ ਕੀਤਾ ਹੈ। ਪਰ ਫਿਰ ਵੀ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਕੋਈ ਵੇਰੀਐਂਟ ਸਾਇੰਸਦਾਨਾਂ ਦੀ ਦਿਲਚਸਪੀ ਦੇ ਸਬੱਬ ਤੋਂ ਚਿੰਤਾ ਦਾ ਸਬੱਬ ਉਦੋਂ ਬਣਦਾ ਹੈ ਜਦੋਂ ਇਸ ਲਈ ਨਿਰਧਾਰਿਤ ਵਿਗਿਆਨਕ ਸ਼ਰਤਾਂ ਵਿੱਚ ਕੁਝ ਨੂੰ ਪੂਰੀਆਂ ਕਰਨ ਲਗਦਾ ਹੈ। ਜਿਵੇਂ ਕਿ- ਲਾਗਸ਼ੀਲਤਾ ਵਿੱਚ ਵਾਧਾ, ਜ਼ਿਆਦਾ ਗੰਭੀਰ ਰੋਗ ਦੀ ਵਜ੍ਹਾ ਬਣਨਾ, ਇਲਾਜ ਲਈ ਦਿੱਤੀਆਂ ਜਾਣ ਵਾਲੀਆਂ ਐਂਟੀਬਾਡੀਜ਼ ਦੇ ਇਸ ਉੱਪਰ ਅਸਰ ਵਿੱਚ ਕਮੀ ਦਾ ਆਉਣਾ।
ਭਾਰਤ ਦੇ ਸਿਹਤ ਮੰਤਰਾਲਾ ਮੁਤਾਬਕ ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਇਹ ਕਥਿਤ ਡੈਲਟਾ ਪਲੱਸ ਵੇਰੀਐਂਟ ਜਿਸ ਨੂੰ AY.1 ਵੀ ਕਿਹਾ ਜਾਂਦਾ ਹੈ- ਤੇਜ਼ੀ ਨਾਲ ਫ਼ੈਲਦਾ ਹੈ, ਫੇਫੜਿਆਂ ਦੇ ਸੈਲਾਂ ਨਾਲ ਸੌਖਿਆਂ ਜੁੜ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਮੋਨੋਕਲੋਨਲ ਐਂਟੀਬਾਡੀ ਥੈਰਿਪੀ ਦਾ ਵੀ ਇਸ ਉੱਪਰ ਅਸਰ ਨਾ ਹੋਵੇ। ਜੋ ਕਿ ਵਾਇਰਸ ਨੂੰ ਖ਼ਤਮ ਕਰਨ ਲਈ ਸਰਿੰਜ ਰਾਹੀ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ-
ਡੈਲਟਾ ਪਲੱਸ ਵੇਰੀਐਂਟ ਦਾ ਸੰਬੰਧ ਪਿਛਲੇ ਸਾਲ ਭਾਰਤ ਵਿੱਚ ਹੀ ਪਹਿਲੀ ਵਾਰ ਪਾਏ ਗਏ ਡੈਲਟਾ ਵੇਰੀਐਂਟ ਨਾਲ ਹੈ। ਡੈਲਟਾ ਵੇਰੀਐਂਟ ਨੂੰ ਪਹਿਲਾਂ ਹੀ ਚਿੰਤਾਜਨਕ ਐਲਾਨਿਆ ਜਾ ਚੁੱਕਿਆ ਹੈ। ਕੋਰੋਨਾਵਾਇਰਸ ਦੀ ਦੂਜੀ ਲਹਿਰ ਪਿੱਛੇ ਵੀ ਮੁੱਖ ਜ਼ਿੰਮੇਵਾਰ ਇਸੇ ਨੂੰ ਮੰਨਿਆ ਜਾਂਦਾ ਹੈ।
ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਡੈਲਟਾ ਪਲੱਸ ਵੈਰੀਅੰਟ ਭਾਰਤ ਵਿੱਚ ਪਹਿਲੀ ਵਾਰ ਅਪ੍ਰੈਲ ਮਹੀਨੇ ਵਿੱਚ ਦੇਖਿਆ ਗਿਆ ਸੀ। ਹੁਣ ਤੱਕ ਇਹ ਛੇ ਸੂਬਿਆਂ ਤੋਂ ਲਏ ਗਏ ਲਗਭਗ 40 ਸੈਂਪਲਾਂ ਵਿੱਚ ਦੇਖਿਆ ਜਾ ਚੁੱਕਿਆ ਹੈ।
ਇਹ ਸੂਬੇ - ਮਹਾਰਾਸ਼ਟਰ, ਕੇਰਲਾ ਅਤੇ ਮੱਧ ਪ੍ਰਦੇਸ਼ ਹਨ। ਇਨ੍ਹਾਂ ਵਿੱਚੋਂ ਘੱਟੋ-ਘੱਟ 16 ਸੈਂਪਲ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਤੋਂ ਸਨ।
'ਅਜੇ ਸਾਬਤ ਕਰਨ ਵਾਲਾ ਡਾਟਾ ਨਹੀਂ'
ਡੈਲਟਾ ਪਲੱਸ ਵੈਰੀਅੰਟ ਭਾਰਤ ਤੋਂ ਇਲਾਵਾ ਨੌਂ ਹੋਰ ਦੇਸ਼ਾਂ- ਅਮਰੀਕਾ, ਬ੍ਰਿਟੇਨ, ਪੁਰਤਗਾਲ, ਸਵਿੱਟਜ਼ਰਲੈਂਡ, ਜਪਾਨ, ਪੌਲੈਂਡ, ਨੇਪਾਲ, ਰੂਸ ਅਤੇ ਚੀਨ ਵਿੱਚ ਵੀ ਦੇਖਿਆ ਜਾ ਚੁੱਕਿਆ ਹੈ ਜੋ ਕਿ ਅਸਲ ਨਾਲੋਂ ਵਧੇਰੇ ਲ਼ਾਗਸ਼ੀਲ ਹੈ ਜੋ ਇਸ ਵੇਲੇ ਇਹ 80 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ।

ਤਸਵੀਰ ਸਰੋਤ, Getty Images
ਵਾਇਰਸ ਹਮੇਸ਼ਾ ਹੀ ਰੂਪ ਵਟਾਉਂਦੇ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ। ਇਨ੍ਹਾਂ ਵਿੱਚੋਂ ਕੁਝ ਮਿਊਟੇਸ਼ਨਾਂ ਤਾਂ ਸਗੋਂ ਵਾਇਰਸ ਲਈ ਹੀ ਨੁਕਸਾਨਦੇਹ ਸਾਬਤ ਹੋ ਜਾਂਦੀਆਂ ਹਨ। ਜਦਕਿ ਕੁਝ ਮਿਊਟੇਸ਼ਨਾਂ ਨਾਲ ਵਾਇਰਸ ਹੋਰ ਖ਼ਤਰਨਾਕ ਹੋ ਜਾਂਦਾ ਹੈ ਅਤੇ ਉਸ ਦੀ ਲਾਗਸ਼ੀਲਤਾ ਅਤੇ ਗੰਭੀਰ ਰੋਗ ਪੈਦਾ ਕਰਨ ਦੀ ਸਮਰੱਥਾ ਵਿੱਚ ਵਾਧਾ ਹੋ ਜਾਂਦਾ ਹੈ।
ਫਿਰ ਵੀ ਪ੍ਰਮੁੱਖ ਕੁਝ ਸਾਇੰਸਦਾਨਾਂ ਨੇ ਇਸ ਡੈਲਟਾ ਪਲੱਸ ਵੇਰੀਐਂਟ ਨੂੰ ਚਿੰਤਾਜਨਕ ਕਹੇ ਜਾਣ ਬਾਰੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਸਾਬਤ ਕਰਨ ਲਈ ਅਜੇ ਲੋੜੀਂਦਾ ਡੇਟਾ ਉਪਲਭਦ ਨਹੀਂ ਹੈ। ਜਿਸ ਦੇ ਅਧਾਰ 'ਤੇ ਕਿਹਾ ਜਾ ਸਕੇ ਕਿ ਵੇਰੀਐਂਟ ਜ਼ਿਆਦਾ ਗੰਭੀਰ ਕਿਸਮ ਦੇ ਕੋਵਿਡ-19 ਦੀ ਵਜ੍ਹਾ ਬਣਦਾ ਹੈ ਜਾਂ ਇਹ ਜ਼ਿਆਦਾ ਲਾਗਸ਼ੀਲ ਹੈ।
ਇਹ ਵੀ ਪੜ੍ਹੋ-
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉੱਘੇ ਵਾਇਰਸ ਮਾਹਰ ਅਤੇ ਰੋਇਲ ਸੁਸਾਇਟੀ ਲੰਡਨ ਲਈ ਚੁਣੀ ਗਈ ਪਹਿਲੀ ਭਾਰਤੀ ਮਹਿਲਾ ਡਾ. ਗਗਨਦੀਪ ਕੰਗ ਨੇ ਕਿਹਾ, "ਅਜੇ ਤੱਕ ਅਜਿਹਾ ਕੋਈ ਡਾਟਾ ਨਹੀਂ ਹੈ ਜੋ ਚਿੰਤਾਜਨਕ ਵੇਰੀਐਂਟ ਦੇ ਦਾਅਵੇ ਦੀ ਪੁਸ਼ਟੀ ਕਰਦਾ ਹੋਵੇ।"
ਇਹ ਵਾਕਈ ਚਿੰਤਾਜਨਕ ਵੇਰੀਐਂਟ ਹੈ ਜਾਂ ਨਹੀਂ ਇਹ ਤੈਅ ਕਰਨ ਲਈ ਤੁਹਾਨੂੰ ਬਾਇਔਲੋਜੀਕਲ ਅਤੇ ਕਲੀਨੀਕਲ ਜਾਣਕਾਰੀ ਦਰਕਾਰ ਹੁੰਦੀ ਹੈ।"
ਇਸ ਦਾ ਮਤਲਬ ਹੈ ਕਿ ਇਹ ਦੇਖਣਾ ਹੋਵੇਗਾ ਕੀ ਇਹ ਵੇਰੀਐਂਟ, ਵੈਕਸੀਨ ਵੱਲੋਂ ਜਾਂ ਕੋਰੋਨਾਵਾਇਰਸ ਦੇ ਕਿਸੇ ਹੋਰ ਵੇਰੀਐਂਟ ਵੱਲੋਂ ਵਿਕਸਿਤ ਕੀਤੀਆਂ ਗਈਆਂ ਐਂਟੀਬਾਡੀਜ਼ ਤੋਂ ਖ਼ਤਮ ਹੁੰਦਾ ਹੈ ਜਾਂ ਨਹੀਂ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਵੀ ਵੇਰੀਐਂਟ ਦੀ ਲਾਗਸ਼ੀਲਤਾ, ਫੜੇ ਜਾਣ ਵਿੱਚ ਨਾਕਾਮੀ (ਕਿ ਵੇਰੀਐਂਟ ਰੁਟੀਨ ਟੈਸਟਾਂ ਦੀ ਪਕੜ ਵਿੱਚ ਨਹੀਂ ਆ ਰਿਹਾ) ਅਤੇ ਕੀ ਵੇਰੀਐਂਟ ਦੂਜੇ ਵੇਰੀਐਂਟਾਂ ਦੇ ਮੁਕਾਬਲੇ ਜ਼ਿਆਦਾ ਗੰਭੀਰ ਬਿਮਾਰੀ ਪੈਦਾ ਕਰਦਾ ਹੈ।
ਇਸ ਤੋਂ ਇਲਾਵਾ ਡਾ. ਕੰਗ ਮੁਤਾਬਕ, "ਤੁਹਾਨੂੰ ਕੁਝ ਸੌ ਅਜਿਹੇ ਮਰੀਜ਼ਾਂ ਦਾ ਅਧਿਐਨ ਕਰਨਾ ਪਵੇਗਾ ਜੋ ਇਸ ਸਥਿਤੀ ਤੇ ਵੇਰੀਐਂਟ ਤੋਂ ਪੀੜਤ ਹੋਣ ਅਤੇ ਦੇਖਣਾ ਪਵੇਗਾ ਕਿ ਕੀ ਵਾਕਈ ਉਨ੍ਹਾਂ ਨੂੰ ਦੂਜੇ ਵੇਰੀਐਂਟਾਂ ਦੇ ਮੁਕਾਬਲੇ ਜ਼ਿਆਦਾ ਖ਼ਤਰਾ ਹੈ।"
ਲੂਸੀਆਨਾ ਸਟੇਟ ਯੂਨੀਵਰਸਿਟੀ ਹੈਲਥ ਸਾਇੰਸ ਸੈਂਟਰ ਸ਼ਿਵਰਪੂਰੋਟ ਵਿੱਚ ਵਾਇਰਸ ਮਾਹਰ ਜੈਰਿਮੀ ਕਾਮਿਲ ਹਾਲਾਂਕਿ GISAID ਤੇ ਸਾਂਝੀਆਂ ਕੀਤੀਆਂ ਗਈਆਂ ਡੈਲਟਾ ਪਲੱਸ ਵੇਰੀਐਂਟ ਦੀਆਂ 166 ਮਿਸਾਲਾਂ ਤੋਂ ਵੀ ਸਾਡੇ ਕੋਲ ਮੰਨਣ ਦੀ ਕੋਈ ਠੋਸ ਵਜ੍ਹਾ ਨਹੀਂ ਹੈ ਕਿ ਇਹ ਅਸਲੀ ਡੈਲਟਾ ਵਾਇਰਸ ਨਾਲ਼ੋਂ ਜ਼ਿਆਦਾ ਖ਼ਤਰਨਾਕ ਹੈ।
ਡਾ. ਕਾਮਿਲ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਡੈਲਟਾ ਪਲੱਸ ਵੇਰੀਐਂਟ, ਜਿਹੜੇ ਮਰੀਜ਼ ਪਹਿਲਾਂ ਕੋਰੋਨਾਵਾਇਰਸ ਤੋਂ ਬਿਮਾਰ ਹੋ ਚੁੱਕੇ ਹਨ ਉਨ੍ਹਾਂ ਉੱਪਰ ਜਾਂ ਅਧੂਰੇ ਟੀਕਾਕਰਨ ਵਾਲੇ ਮਰੀਜ਼ਾਂ ਉੱਪਰ ਅਸਰ ਪਾ ਲੈਂਦਾ ਹੋਵੇ।
ਉਨ੍ਹਾਂ ਨੂੰ ਨਹੀਂ ਲਗਦਾ ਕਿ ਭਾਰਤ ਜਾ ਕੋਈ ਵੀ ਹੋਰ ਦੇਸ਼ ਇਸ ਬਾਰੇ ਡਾਟਾ ਇਕੱਠਾ ਕਰਦਾ ਹੈ ਕਿ ਵਾਇਰਸ ਡੈਲਟਾ ਪਲੱਸ ਵੇਰੀਐਂਟ ਜ਼ਿਆਦਾ ਖ਼ਤਰਨਾਕ ਹੈ ਅਤੇ ਜਾਂ ਕੋਈ ਹੋਰ ਘੱਟ ਖ਼ਤਰਨਾਕ ਹੈ।
ਦਿੱਲੀ ਦੇ ਭਾਰਤ ਦੀਆਂ ਜਿਨੋਮ ਸੀਕੁਐਂਸਿੰਗ ਨਾਲ ਜੁੜੀਆਂ 28 ਲੈਬਾਂ ਵਿੱਚੋਂ ਇੱਕ CSIR-ਇੰਸਟੀਚਿਊਟ ਆਫ਼ ਜਿਨੋਮਿਕਸ ਅਤੇ ਇੰਟੀਗਰੇਟਿਵ ਬਾਇਔਲੋਜੀ ਦੇ ਨਿਰਦੇਸ਼ਕ ਡਾ. ਅਨੁਰਾਗ ਅਗੱਰਵਾਲ ਦਾ ਕਹਿਣਾ ਹੈ ਕਿ ਡੈਲਟਾ ਵੇਰੀਐਂਟ ਦੇ ਸਾਰੇ ਵੰਸ਼ਕ੍ਰਮ ਹੀ ਚਿੰਤਾਜਨਕ ਹਨ। ਇਸ ਲਈ ਡੈਲਟਾ ਵੇਰੀਐਂਟ ਨੂੰ ਚਿੰਤਾਜਨਕ ਕਹਿਣ ਵਿੱਚ ਕੁਝ ਵੀ ਗ਼ਲਤ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਅਸੀਂ ਅਜਿਹਾ ਕੁਝ ਨਹੀਂ ਦੇਖਿਆ ਜੋ ਦਰਸਾਉਂਦਾ ਹੋਵੇ ਕਿ ਡੈਲਟਾ ਪਲੱਸ ਕੋਈ ਜਨਤਕ ਸਿਹਤ ਲਈ ਖ਼ਦਸ਼ਾ ਖੜ੍ਹਾ ਕਰ ਰਿਹਾ ਹੋਵੇ ਜਾਂ ਭੈਅ ਪੈਦਾ ਕਰ ਰਿਹਾ ਹੋਵੇ। ਅਸੀਂ ਇਸ ਉੱਪਰ ਨਜ਼ਰ ਰੱਖ ਰਹੇ ਹਾਂ ਅਤੇ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੇ ਹਾਂ।
"ਡਾ. ਕਾਮਿਲ ਦਾ ਕਹਿਣਾ ਹੈ ਕਿ ਮੈਂ ਫਿਜ਼ੂਲ ਦੀ ਫਿਕਰ ਨਹੀਂ ਕਰ ਰਿਹਾ ਪਰ ਵੇਰੀਐਂਟ ਉੱਪਰ ਨਜ਼ਰ ਰੱਖਣਾ ਉਚਿਤ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












