ਮਿਲਖ਼ਾ ਸਿੰਘ ਤੋਂ ਹਾਰੇ ਪਾਕਿਸਤਾਨ ਦੇ ਅਬਦੁੱਲ ਖ਼ਾਲਿਕ ਦਾ ਪਰਿਵਾਰ ਕਿਵੇਂ ਕਰ ਰਿਹਾ ਹੈ ਉਨ੍ਹਾਂ ਨੂੰ ਯਾਦ- 5 ਅਹਿਮ ਖ਼ਬਰਾਂ

ਮਿਲਖਾ ਸਿੰਘ

ਮਿਲਖ਼ਾ ਸਿੰਘ ਦੇ ਦੇਹਾਂਤ ਨਾਲ ਨਾ ਸਿਰਫ਼ ਹਿੰਦੁਸਤਾਨ ਦੇ ਲੋਕ ਉਦਾਸ ਹਨ ਬਲਕਿ ਪਾਕਿਸਤਾਨ ਵੀ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।

ਮਿਲਖਾ ਸਿੰਘ ਦੇ ਪਾਕਿਸਤਾਨੀ ਹਮਰੁਤਬਾ ਅਬਦੁੱਲ ਖ਼ਾਲਿਕ ਦਾ ਪਰਿਵਾਰ ਵੀ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਦੇ ਸਦਮੇ 'ਚ ਹੈ।

ਖਾਲਿਕ ਦੇ ਪੁਤੱਰ ਨੇ ਦੱਸਿਆ ਕਿ ਮਿਲਖਾ ਸਿੰਘ ਇਸੇ ਮਿੱਟੀ ਦੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਉਨ੍ਹਾਂ ਪਾਕਿਸਤਾਨ ਦੌੜਨ ਜਾਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ, ਉਨ੍ਹਾਂ ਨੇ ਕਿਹਾ ਕਿ ਮੈਂ ਗ਼ਦਰ 'ਚੋ ਆਇਆ ਮੇਰੇ ਭੈਣ-ਭਰੇ ਉਸੇ ਕਰ ਕੇ ਵਿਛੜ ਗਏ ਇਸ ਲਈ ਮੈਂ ਉੱਥੇ ਦੌੜਨ ਨਹੀਂ ਜਾਣਾ।

ਪਰ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਅਸੀਂ ਪਾਕਿਸਤਾਨ ਨਾਲ ਦਸੋਤੀ ਵਧਾਉਣੀ ਹੈ ਤਾਂ ਉਹ ਰਾਜ਼ੀ ਹੋ ਗਏ। ਅਜਿਹੀਆਂ ਹੀ ਕਈ ਹੋਰ ਗੱਲਾਂ ਮਿਲਖਾ ਸਿੰਘ ਬਾਰੇ ਸੁਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਨਵਜੋਤ ਸਿੱਧੂ ਤੇ ਹੋਰਾਂ ਦੇ ਬਾਗੀ ਸੁਰਾਂ ਕਰਕੇ ਘਿਰੇ ਕੈਪਟਨ ਦੀਆਂ ਇਹ ਹਨ ਚੁਣੌਤੀਆਂ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਤਰੀਕੇ ਉੱਤੇ ਵਿਰੋਧੀ ਧਿਰ ਦੇ ਨਾਲ ਉਹ ਆਪਣੀ ਹੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਦੇ ਸਵਾਲਾਂ ਵਿੱਚ ਘਿਰੇ ਹੋਏ ਹਨ।

ਸਾਫ਼ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਕਪਤਾਨ ਘਰ ਅਤੇ ਬਾਹਰ ਦੋਵਾਂ ਥਾਵਾਂ ਉੱਤੇ ਘਿਰੇ ਹੋਏ ਹਨ। ਬੇਅਦਬੀ ਸਮੇਤ ਕਈ ਹੋਰ ਮੁੱਦਿਆਂ ਉੱਤੇ ਕਾਰਵਾਈ ਨਾ ਹੋਣ ਕਰਕੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਉੱਤੇ ਸਵਾਲ ਚੁੱਕ ਰਹੇ ਹਨ।

ਪਰਗਟ ਸਿੰਘ, ਕੈਪਟਨ ਅਮਰਿੰਦਰ

ਤਸਵੀਰ ਸਰੋਤ, Getty Images

ਨਵਜੋਤ ਸਿੰਘ ਸਿੱਧੂ ਨੇ ਇੱਕ ਚੈਨਲ ਨਾਲ ਗੱਲ ਕਰਦਿਆਂ ਕਿਹਾ, "ਸਭ ਕੁਝ ਹਾਈ ਕਮਾਂਡ ਤੈਅ ਕਰੇਗੀ ਤਾਂ ਕੈਪਟਨ ਅਮਰਿੰਦਰ ਕੌਣ ਹੁੰਦੇ ਹਨ ਫ਼ੈਸਲੇ ਦੇਣ ਵਾਲੇ। ਹੁਣ ਰਾਜ ਤੰਤਰ ਨਹੀਂ ਬਲਕਿ ਲੋਕਤੰਤਰ ਹੈ।"

ਸੂਤਰਾਂ ਤੋਂ ਇਹ ਪਤਾ ਲਗਿਆ ਹੈ ਕਿ ਸਿੱਧੂ ਤੋਂ ਬਾਅਦ ਕੁਝ ਕਾਂਗਰਸੀ ਮੰਤਰੀਆਂ ਨੇ ਕੈਪਟਨ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਸਥਾਰ 'ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ

ਕੋਰੋਨਾ ਵੈਕਸੀਨ ਟੀਕਾਕਰਨ ਦੇ ਤੀਜੇ ਗੇੜ੍ਹ ਦੀ ਸ਼ੁਰੂਆਤ 1 ਅਪ੍ਰੈਲ 2021 ਤੋਂ ਹੋ ਚੁੱਕੀ ਹੈ। ਜਿਸ 'ਚ 45 ਸਾਲ ਤੋਂ ਉੱਪਰ ਦੀ ਉਮਰ ਦਾ ਕੋਈ ਵੀ ਵਿਅਕਤੀ ਟੀਕਾ ਲਗਵਾ ਸਕਦਾ ਹੈ।

ਜੇਕਰ ਤੁਸੀਂ ਵੀ ਕੋਵਿਡ-19 ਵੈਕਸੀਨ ਲਗਵਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਮਨ 'ਚ ਵੀ ਕਈ ਸਵਾਲ ਆ ਰਹੇ ਹੋਣਗੇ। ਇੱਕ ਸਵਾਲ ਜੋ ਕਿ ਵਧੇਰੇਤਰ ਲੋਕਾਂ ਦੇ ਮਨਾਂ 'ਚ ਹੈ ਕਿ ਕੀ ਵੈਕਸੀਨ ਲਗਵਾਉਣ ਤੋਂ ਬਾਅਦ ਉਸ ਦਾ ਕੋਈ ਮਾੜਾ ਪ੍ਰਭਾਵ ਵੀ ਹੈ? ਜ਼ਾਹਰ ਹੈ ਕਿ ਤੁਸੀਂ ਵੀ ਇਸ ਬਾਰੇ ਸੋਚ ਰਹੇ ਹੋਵੋਗੇ।

ਕੋਰੋਨਾ ਵੈਕਸੀਨ

ਤਸਵੀਰ ਸਰੋਤ, Ani

ਟੀਕਾਕਰਨ ਦੇ ਪਹਿਲੇ ਪੜਾਅ 'ਚ ਕਈ ਲੋਕਾਂ ਨੇ ਵੈਕਸੀਨ ਲਗਵਾਉਣ ਤੋਂ ਬਾਅਦ 'ਐਡਵਰਸ ਇਫੈਕਟ' (ਵਿਰੋਧੀ ਪ੍ਰਭਾਵ) ਦੀ ਸ਼ਿਕਾਇਤ ਕੀਤੀ ਸੀ। ਹਾਲਾਂਕਿ ਅਜਿਹੇ ਵਿਰੋਧੀ ਪ੍ਰਭਾਵ ਬਹੁਤ ਹੀ ਘੱਟ ਲੋਕਾਂ 'ਚ ਵੇਖਣ ਨੂੰ ਮਿਲੇ ਹਨ।

ਇਸ ਲਈ ਇਹ ਜਾਣਨਾ ਖਾਸ ਹੈ ਕਿ ਐਡਵਰਸ ਇਫ਼ੈਕਟ ਫੋਲੋਇੰਗ ਇਮੀਊਨਾਈਜੇਸ਼ਨ (ਏਈਐਫਆਈ) ਭਾਵ ਟੀਕਾਕਰਨ ਦੇ ਉਲਟ ਪ੍ਰਭਾਵ ਕੀ ਹਨ ਅਤੇ ਇਹ ਆਮ ਹਨ ਜਾਂ ਫਿਰ ਅਸਧਾਰਨ। ਤਫ਼ਸੀਲ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਅਸਾਮ: ਮੁਸਲਮਾਨ ਔਰਤਾਂ ਵੱਲੋਂ ਵਧੇਰੇ ਬੱਚੇ ਪੈਦਾ ਕਰਨ ਬਾਰੇ ਕੀ ਕਹਿੰਦੇ ਹਨ ਅੰਕੜੇ

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪਿਛਲੀ ਇੱਕ ਪ੍ਰੈਸ ਕਾਨਫਰਸ 'ਚ ਘੱਟ ਗਿਣਤੀ ਆਬਾਦੀ, ਪਰਿਵਾਰ ਨਿਯੋਜਨ, ਆਬਾਦੀ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਉਹ ਘੱਟ ਗਿਣਤੀ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਆਬਾਦੀ ਵਿਸਫੋਟ ਨੂੰ ਕੰਟਰੋਲ ਕਰਨ ਲਈ ਕੰਮ ਕਰਨ ਦੇ ਇੱਛੁਕ ਹਨ ਅਤੇ ਇਸ ਦੌਰਾਨ ਨੇ ਹੋਰ ਕਈ ਕੁਝ ਕਿਹਾ।

ਮੁਸਲਮਾਨ ਔਰਤਾਂ

ਤਸਵੀਰ ਸਰੋਤ, Getty Images

ਦਰਅਸਲ, ਮੁਸਲਮਾਨਾਂ ਦੀ ਆਬਾਦੀ ਬਾਰੇ ਕਈ ਵਾਰ ਕਈ ਦਾਅਵੇ ਨਿਕਲ ਕੇ ਸਾਹਮਣੇ ਆਉਂਦੇ ਰਹੇ ਹਨ। ਆਈਐਸ ਇਸ ਤਾਜ਼ਾ ਬਿਆਨ ਦੇ ਮੱਦੇਨਜ਼ਰ ਅਸਾਮ 'ਚ ਮੁਸਲਮਾਨਾਂ ਦੀ ਵੱਸੋਂ ਦੀ ਸੱਚਾਈ ਦੀ ਜਾਂਚ ਕਰੇ।

ਇਸ ਮਾਮਲੇ 'ਚ ਸਭ ਤੋਂ ਮਹੱਤਵਪੂਰਣ ਦਸਤਾਵੇਜ਼ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ, ਐਨਐਫਐਚਐਸ ਦੀ ਤਿੰਨ ਦਹਾਕਿਆਂ ਦੌਰਾਨ ਤਿਆਰ ਕੀਤੀਆਂ ਪੰਜ ਰਿਪੋਰਟਾਂ ਹਨ।

ਇਹ ਰਿਪੋਰਟਾਂ ਬਤੌਰ ਸਬੂਤ ਕਈ ਤੱਥ ਪੇਸ਼ ਕਰਦੀਆਂ ਹਨ। ਇੰਨ੍ਹਾਂ ਰਿਪੋਰਟਾਂ ਦੇ ਮੁਤਾਬਕ ਅਸਾਮ ਦੀ ਜਣਨ/ਪ੍ਰਜਨਨ ਦਰ ਦੇਸ਼ ਦੀ ਔਸਤਨ ਜਣਨ ਦਰ ਨਾਲ ਮੇਲ ਖਾਂਦੀ ਰਹੀ ਹੈ। ਪੂਰੀ ਜਾਣਕਾਰੀ ਇੱਥੇ ਕਲਿੱਕ ਕਰੋ।

ਹਿੰਦੂ ਮੁੰਡੇ ਤੇ ਮੁਸਲਿਮ ਕੁੜੀ 'ਤੇ ਬਣੀ ਡਰਾਮਾ ਸੀਰੀਜ਼ ਤੋਂ ਪਾਕਿਸਤਾਨ ਵਿੱਚ ਕਿਉਂ ਨਾਰਾਜ਼ ਹੋਏ ਲੋਕ?

ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਯੂਜ਼ਰਜ ਨੇ ਨਾਟਕ ਦੀ ਕਹਾਣੀ 'ਤੇ ਵੀ ਇਤਰਾਜ਼ ਜਤਾਇਆ ਹੈ।

ਜਾਰੀ ਕੀਤੇ ਗਏ ਟੀਜ਼ਰ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਭਾਰਤੀ ਹਿੰਦੂ ਮੁੰਡੇ ਦੀ ਇੱਕ ਪਾਕਿਸਤਾਨੀ ਮੁਸਲਿਮ ਕੁੜੀ ਨਾਲ ਨਫ਼ਰਤ ਅਤੇ ਲੜਾਈ ਕਿਵੇਂ ਪਿਆਰ ਭਰੇ ਰਿਸ਼ਤੇ ਵਿੱਚ ਬਦਲ ਜਾਂਦੀ ਹੈ।

ਹਿੰਦੂ ਮੁੰਡੇ ਤੇ ਮੁਸਲਿਮ ਕੁੜੀ 'ਤੇ ਬਣੀ ਡਰਾਮਾ ਸੀਰੀਜ਼

ਤਸਵੀਰ ਸਰੋਤ, ZEE5

ਦੋਵਾਂ ਦੇ ਪਿਤਾ ਭਾਰਤ ਅਤੇ ਪਾਕਿਸਤਾਨ ਦੀ ਫੌਜ ਵਿੱਚ ਸ਼ਾਮਲ ਹਨ ਤੇ ਦੋਵੇਂ ਭਾਰਤ-ਪਾਕਿਤਸਾਨ ਸਰਹੱਦ 'ਤੇ ਜਾਰੀ ਤਣਾਅ ਦੌਰਾਨ ਮਾਰੇ ਜਾਂਦੇ ਹਨ।

ਸ਼ੁਰੂਆਤ ਵਿੱਚ ਦੋਵੇਂ ਆਪੋ-ਆਪਣੇ ਪਿਤਾ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦੇ ਹਨ ਅਤੇ ਇੱਕ ਦੂਜੇ ਖਿਲਾਫ਼ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਬਿਆਨ ਦੇ ਕੇ ਲੋਕਾਂ ਤੋਂ ਵਾਹ-ਵਾਹੀ ਖੱਟਦੇ ਹਨ।

ਪਰ ਹੌਲੀ-ਹੌਲੀ ਉਨ੍ਹਾਂ ਦੀ ਲੜਾਈ ਦੋਸਤੀ ਵਿੱਚ ਬਦਲ ਜਾਂਦੀ ਹੈ ਅਤੇ ਉਨ੍ਹਾਂ ਨੂੰ ਲੱਗਣ ਲੱਗਦਾ ਹੈ ਕਿ ਦੇਸ਼ਾਂ ਵਿਚਕਾਰ ਤਣਾਅ ਲੋਕਾਂ ਦੀ ਆਪਸੀ ਲੜਾਈ ਬਿਲਕੁਲ ਨਹੀਂ ਹੈ।

ਦੋਵੇਂ ਜਿਸ ਦਰਦ ਤੋਂ ਗੁਜ਼ਰਦੇ ਹਨ, ਉਸ ਨੂੰ 'ਯੂਨਾਈਟਿਡ ਗ੍ਰੀਫ਼' ਕਿਹਾ ਗਿਆ ਹੈ। ਹਾਲਾਂਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਨੂੰ ਲੈ ਕੇ ਇਨ੍ਹਾ ਵਿਵਾਦ ਕਿਉਂ ਭਖਿਆ ਇਹ ਜਾਨਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)