ਦਿੱਲੀ ਦੰਗੇ: ਨਤਾਸ਼ਾ ਨਾਰਵਾਲ, ਦੇਵੰਗਾਨਾ ਕਲਿਤਾ ਨੇ ਕਿਹਾ, ‘ਜੇਲ੍ਹ ਵਿੱਚ ਸਾਨੂੰ ਇੱਕ ਪਲ਼ ਵੀ ਅਫ਼ਸੋਸ ਨਹੀਂ ਹੋਇਆ’
ਵੀਰਵਾਰ ਨੂੰ ਦਿੱਲੀ ਦੰਗਿਆਂ ਨਾਲ ਜੁੜੇ ‘ਸਾਜ਼ਿਸ਼’ ਦੇ ਮਾਮਲੇ ’ਚ ਦੇਵਾਂਗਨਾ ਕਲਿਤਾ, ਨਤਾਸ਼ਾ ਨਰਵਾਲ ਅਤੇ ਆਸਿਫ਼ ਇਕਬਾਲ ਤਨਹਾ ਜ਼ਮਾਨਤ ’ਤੇ ਰਿਹਾ ਹੋਏ।
ਉੱਤਰ-ਪੂਰਬੀ ਦਿੱਲੀ ਵਿੱਚ ਬੀਤੇ ਸਾਲ 23 ਫਰਵਰੀ ਤੋਂ 26 ਫਰਵਰੀ ਦਰਮਿਆਨ ਦੰਗੇ ਹੋਏ ਸੀ ਜਿਸ ਵਿੱਚ 53 ਲੋਕਾਂ ਦੀ ਮੌਤ ਹੋਈ ਸੀ।
ਦਿੱਲੀ ਪੁਲਿਸ ਇਨ੍ਹਾਂ ਦੰਗਿਆਂ ਦੇ ਪਿੱਛੇ ‘ਸਾਜਿਸ਼’ ਦੀ ਜਾਂਚ ਕਰ ਰਹੀ ਹੈ ਅਤੇ ਇਸ ਕੇਸ ਵਿੱਚ 20 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿੰਨਾਂ ’ਤੇ ਯੂਏਪੀਏ ਦੀ ਧਾਰਾਵਾਂ ਲਗਾਈਆਂ ਗਈਆਂ ਹਨ।
ਹਾਈਕੋਰਟ ਤੋਂ ਮਿਲੀ ਜ਼ਮਾਨਤ ਦੇ ਖ਼ਿਲਾਫ਼ ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਸ਼ੁਕਰਵਾਰ ਨੂੰ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਜ਼ਮਾਨਤ ਦੇ ਆਦੇਸ਼ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ।
13 ਮਹੀਨਿਆਂ ਤੱਕ ਜੇਲ੍ਹ ’ਚ ਬੰਦ ਰਹਿਣ ਤੋਂ ਬਾਅਦ ਹੁਣ ਇੰਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਹੈ।
ਰਿਪੋਰਟ- ਕੀਰਤੀ ਦੂਬੇ
ਐਡਿਟ- ਪੀਯੂਸ਼ ਨਾਗਪਾਲ