ਸਟੇਨ ਸਵਾਮੀ ਦਾ ਦੇਹਾਂਤ: ਆਦਿਵਾਸੀ ਹੱਕਾਂ ਲਈ ਲੜਨ ਵਾਲਾ 84 ਸਾਲਾ ਬਜ਼ੁਰਗ , ਜਿਸ ਨੂੰ ਜੇਲ੍ਹ 'ਚ ਸਿਪਰ ਲਈ ਮਹੀਨਾ ਜੱਦੋਜਹਿਦ ਕਰਨੀ ਪਈ ਸੀ

ਸਟੇਨ ਸਵਾਮੀ

ਤਸਵੀਰ ਸਰੋਤ, Ravi prakash

ਫਾਦਰ ਸਟੇਨ ਸਵਾਮੀ ਦਾ ਦੇਹਾਂਤ ਹੋ ਗਿਆ ਹੈ। 84 ਸਾਲ ਦੇ ਸਟੇਨ ਸਵਾਮੀ ਭੀਮਾ ਕੋਰੇਗਾਂਓ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਸਨ।

ਉਨ੍ਹਾਂ 'ਤੇ ਹਿੰਸਾ ਭੜਕਾਉਣ ਦਾ ਮਾਮਲਾ ਚੱਲ ਰਿਹਾ ਸੀ।

ਮੁੰਬਈ ਦੇ ਹੋਲੀ ਫੈਮਿਲੀ ਹਸਪਤਾਲ ਦੇ ਡਾਕਟਰ ਡਿਸੂਜਾ ਨੇ ਦੱਸਿਆ,''ਸ਼ਨੀਵਾਰ ਤੜਕੇ ਸਵੇਰੇ ਸਾਢੇ 4 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿੱਚ ਸੁਧਾਰ ਨਹੀਂ ਹੋਇਆ।''

ਇਹ ਵੀ ਪੜ੍ਹੋ-

ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਨੇ ਸੋਮਵਾਰ ਦੁਪਹਿਰ 1.30 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਭੀਮਾ ਕੋਰੇਗਾਂਓ ਹਿੰਸਾ ਮਾਮਲੇ ਵਿੱਚ ਸਟੇਨ ਸਵਾਮੀ ਨੂੰ ਐਨਆਈਏ ਨੇ ਰਾਂਚੀ ਤੋਂ ਪਿਛਲੇ ਸਾਲ ਹਿਰਾਸਤ ਵਿੱਚ ਲਿਆ ਸੀ।

ਇਸ ਤੋਂ ਪਹਿਲਾਂ ਝਾਰਖੰਡ ਜਨਅਧਿਕਾਰ ਮਹਾਂਸਭਾ ਦੇ ਸਿਰਾਜ ਦੱਤਾ ਨੇ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਰਵੀ ਪ੍ਰਕਾਸ਼ ਨੂੰ ਸਟੇਨ ਦੀ ਮੌਤ ਦੀ ਪੁਸ਼ਟੀ ਕੀਤੀ।

ਇਸ ਵਿਚਾਲੇ ਕਈ ਲੋਕਾਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁਖ ਜਤਾਇਆ ਹੈ ਅਤੇ ਉਨ੍ਹਾਂ ਦੇ ਕੰਮ ਨੂੰ ਯਾਦ ਕੀਤਾ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਟਵਿੱਟਰ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ,'' ਉਹ ਨਿਆਂ ਪਾਉਣ ਦੇ ਹੱਕਦਾਰ ਸਨ।''

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਇਤਿਹਾਸਕਾਰ ਰਾਮਚੰਦਰ ਗੁਹਾ, ਰਾਮ ਸਭਾ ਮੈਂਬਰ ਸੀਤਾਰਾਮ ਯੇਚੁਰੀ, ਕਈ ਮਨੁੱਖੀ ਅਧਿਕਾਰ ਕਾਰਕੁਨਾ ਅਤੇ ਪੱਤਰਕਾਰਾਂ ਨੇ ਵੀ ਫਾਦਰ ਸਟੇਨ ਸਵਾਮੀ ਦੇ ਦੇਹਾਂਤ 'ਤੇ ਦੁਖ ਜਤਾਇਆ ਅਤੇ ਮਨੁੱਖੀ ਅਧਿਕਾਰ ਖੇਤਰ ਵਿੱਚ ਕੀਤੇ ਉਨ੍ਹਾਂ ਦੇ ਕੰਮਾਂ ਨੂੰ ਯਾਦ ਕੀਤਾ।

ਰਾਮਚੰਦਰ ਗੁਹਾ ਲਿਖਦੇ ਹਨ,'' ਫਾਦਰ ਸਟੇਨ ਸਵਾਮੀ ਨੇ ਆਪਣੀ ਪੂਰੀ ਜ਼ਿੰਦਗੀ ਬਿਨਾਂ ਕੋਈ ਫਾਇਦਾ ਸੋਚੇ ਕੰਮ ਕੀਤਾ। ਉਨ੍ਹਾਂ ਦੀ ਦੁਖਦ ਮੌਤ ਨਿਆਂਇਕ ਹੱਤਿਆ ਦਾ ਮਾਮਲਾ ਹੈ। ਜਿਸਦੇ ਲਈ ਗ੍ਰਹਿ ਮੰਤਰਾਲਾ ਅਤੇ ਅਦਾਲਤ ਦੋਸ਼ੀ ਹਨ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਸੀਤਾਰਾਮ ਯੇਚੁਰੀ ਲਿਖਦੇ ਹਨ,''ਫਾਦਰ ਸਟੇਨ ਸਵਾਮੀ ਦੀ ਮੌਤ 'ਤੇ ਗਹਿਰਾ ਦੁਖ। ਇੱਕ ਸਮਾਜਿਕ ਕਾਰਕੁਨ ਨੇ ਹਾਸ਼ੀਏ 'ਤੇ ਪਏ ਲੋਕਾਂ ਦੀ ਮਦਦ ਕੀਤੀ। ਬਿਨਾਂ ਦੋਸ਼ਾਂ ਦੇ ਸਾਬਤ ਹੋਏ ਅਕਤੂਬਰ 2020 ਤੋਂ UAPA ਤਹਿਤ ਹਿਰਾਸਤ ਅਤੇ ਗੈਰਮਨੁੱਖੀ ਵਤੀਰਾ ਕੀਤਾ ਗਿਆ। ਹਿਰਾਸਤ ਵਿੱਚ ਹੋਏ ਇਸ ਕਤਲ ਲਈ ਜਵਾਬਦੇਹੀ ਹੋਣੀ ਚਾਹੀਦੀ ਹੈ।''

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਲਿਖਦੇ ਹਨ,'' ਇੱਕ ਸੱਜਣ ਅਤੇ ਦਿਆਲੂ ਸ਼ਖ਼ਸ ਜਿਨ੍ਹਾਂ ਨੂੰ ਮੈਂ ਜਾਣਦਾ ਸੀ, ਉਨ੍ਹਾਂ ਦੇ ਕਤਲ ਤੋਂ ਘੱਟ ਨਹੀਂ ਹੈ। ਬਦਕਿਸਮਤੀ ਨਾਲ ਸਾਡੀ ਨਿਆਂਇਕ ਪ੍ਰਣਾਲੀ ਵੀ ਇਸ ਵਿੱਚ ਸ਼ਾਮਲ ਹੈ।''

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਰਾਜ ਸਭਾ ਮੈਂਬਰ ਜੈਯਰਾਮ ਰਮੇਸ਼ ਨੇ ਲਿਖਿਆ,'' ਇਸ ਤਰਾਸਦੀ ਲਈ ਭਾਰਤ ਦੇ ਤੰਤਰ ਵਿੱਚ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਹ ਭਾਰਤ ਮੁਲਕ ਹੀ ਹੈ ਜਿਸ ਨੇ ਫਾਦਰ ਸਟੇਨ ਦਾ ਕਤਲ ਕੀਤਾ ਹੈ। ਜੋ ਸਮਾਜਿਕ ਨਿਆਂ ਲਈ ਬਹੁਤ ਹੀ ਜੋਸ਼ੀਲੇ ਯੋਧੇ ਸਨ।''

Skip X post, 5
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 5

ਸਿਪਰ ਦੀ ਮੰਗ ਸਵੀਕਾਰ ਨਹੀਂ ਸੀ ਹੋਈ

ਕਾਰਕੁਨ ਅਤੇ ਪਾਦਰੀ ਫ਼ਾਦਰ ਸਟੇਨ ਸਵਾਮੀ ਪਾਰਕਿਨਸਨ ਬੀਮਾਰੀ ਤੋਂ ਪੀੜਤ ਸਨ। ਜਿਸ ਕਾਰਨ ਉਨ੍ਹਾਂ ਦੇ ਹੱਥ ਕੰਬਦੇ ਸਨ।

ਇਸਦੇ ਚਲਦੇ ਉਨ੍ਹਾਂ ਨੇ ਜੇਲ੍ਹ ਵਿੱਚ ਸਟ੍ਰਾਅ ਅਤੇ ਸਿਪਰ ਦੀ ਮੰਗ ਕੀਤੀ ਸੀ ਜਿਸ ਲਈ ਇਨਕਾਰ ਕਰ ਦਿੱਤਾ ਗਿਆ ਸੀ।

ਸਟੇਨ ਸਵਾਮੀ

ਤਸਵੀਰ ਸਰੋਤ, RAVI PRAKASH/BBC

ਉਨ੍ਹਾਂ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਕੱਪ ਨੂੰ ਆਪਣੇ ਹੱਥਾਂ ਵਿੱਚ ਫੜ੍ਹ ਕੇ ਰੱਖ ਨਹੀਂ ਸਕਦੇ ਕਿਉਂਕਿ ਉਨ੍ਹਾਂ ਦੇ ਹੱਥ ਕੰਬਦੇ ਹਨ।

ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਕੱਢਦਿਆਂ ਇਸ ਨੂੰ ਇੱਕ ਘਟੀਆ ਹਰਕਤ ਦੱਸਿਆ ਸੀ ਅਤੇ ਉਨ੍ਹਾਂ ਨੂੰ ਤਾਲੋਜਾ ਜੇਲ੍ਹ ਵਿੱਚ ਸਿਪਰ ਭੇਜਣ ਲਈ ਇੱਕ ਮੁਹਿੰਮ ਵੀ ਚਲਾਈ ਗਈ ਸੀ।

ਇਸ ਤੋਂ ਬਾਅਦ ਛੇਤੀ ਹੀ ਸਿਪਰ ਫ਼ਾਰ ਸਟੇਨ ਟਵਿਟੱਰ 'ਤੇ ਟ੍ਰੈਂਡ ਕਰਨ ਲੱਗਿਆ। ਕਈ ਲੋਕਾਂ ਨੇ ਜੇਲ੍ਹ ਭੇਜਣ ਲਈ ਆਨਲਾਈਨ ਖ਼ਰੀਦੇ ਸਿਪਰਾਂ ਦੇ ਸਕ੍ਰੀਨਸ਼ਾਟ ਵੀ ਸਾਂਝੇ ਕੀਤੇ ਸਨ।

ਬਾਅਦ ਵਿਚ ਅਦਾਲਤ ਦੀ ਦਖ਼ਲ ਅੰਦਾਜ਼ੀ ਤੋਂ ਕਾਰਨ ਕਰੀਬ ਇੱਕ ਮਹੀਨੇ ਦੀ ਜੱਦੋਜਹਿਤ ਤੋਂ ਬਾਅਦ ਉਨ੍ਹਾਂ ਨੂੰ ਸਿਪਰ ਮੁਹੱਈਆ ਕਰਵਾਇਆ ਗਿਆ।

ਜੇਲ੍ਹ ਵਿਚ ਸਿਹਤ ਵਿਗੜਨ ਕਾਰਨ ਉਹ ਮਈ ਮਹੀਨੇ ਤੋਂ ਹਸਪਤਾਲ ਵਿਚ ਜੇਰੇ ਇਲ਼ਾਜ਼ ਸਨ।

ਇਹ ਵੀ ਪੜ੍ਹੋ-

ਤਮਿਲਨਾਡੂ ਤੋਂ ਝਾਰਖੰਡ ਦੀ ਯਾਤਰਾ

ਤਮਿਲਨਾਡੂ ਵਿੱਚ ਜੰਮੇ ਫਾਦਰ ਸਟੇਨ ਸਵਾਮੀ ਦੇ ਪਿਤਾ ਕਿਸਾਨ ਸਨ ਅਤੇ ਉਨ੍ਹਾਂ ਦੀ ਮਾਂ ਗ੍ਰਹਿਣੀ (ਹਾਊਸ ਵਾਈਫ) ਸੀ। ਉਨ੍ਹਾਂ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਬੈਂਗਲੁਰੂ ਵਿੱਚ ਹਾਸ਼ੀਏ 'ਤੇ ਮੌਜੂਦ ਭਾਈਚਾਰਿਆਂ ਦੇ ਨੇਤਾਵਾਂ ਦੀ ਟ੍ਰੇਨਿੰਗ ਲਈ ਇੱਕ ਸਕੂਲ ਚਲਾਇਆ।

ਸਟੇਨ ਸਵਾਮੀ ਦੇ ਦੋਸਤ ਅਤੇ ਕਾਰਕੁਨ ਜ਼ੇਵੀਅਰ ਡਾਇਸ ਦੱਸਦੇ ਹਨ, "ਉਨ੍ਹਾਂ ਲਈ ਕਿਸੇ ਵੀ ਚੀਜ਼ ਦੀ ਤੁਲਨਾ ਸਭ ਤੋਂ ਜ਼ਿਆਦਾ ਜ਼ਰੂਰੀ ਲੋਕ ਸਨ। ਉਨ੍ਹਾਂ ਨੇ ਲੋਕਾਂ ਦੀ ਸੇਵਾ ਲਈ ਚਰਚ ਦੀਆਂ ਮਾਨਤਾਵਾਂ ਦੀ ਵੀ ਪਰਵਾਹ ਨਾ ਕੀਤੀ।''

ਸਟੇਨ ਸਵਾਮੀ

ਤਸਵੀਰ ਸਰੋਤ, Jharkhand Janadhikar Mahasabha

ਸਵਾਮੀ ਮ੍ਰਿਦਭਾਸ਼ੀ( ਯਾਨਿ ਕਿ ਨਰਮ ਬੋਲਣ ਵਾਲੇ) ਵਿਅਕਤੀ ਦੇ ਰੂਪ ਵਿੱਚ ਚਰਚਿਤ ਸਨ। ਉਨ੍ਹਾਂ ਨੂੰ ਜਾਨਣ ਵਾਲੇ ਲੋਕ ਦੱਸਦੇ ਹਨ 1991 ਵਿੱਚ ਝਾਰਖੰਡ ਆਉਣ ਤੋਂ ਬਾਅਦ ਤੋਂ ਹੀ ਉਹ ਆਦਿਵਾਸੀਆਂ ਦੇ ਅਧਿਕਾਰਾਂ ਲਈ ਕੰਮ ਕਰਦੇ ਰਹੇ।

ਫਾਦਰ ਸਟੇਨ ਸਵਾਮੀ ਦੇ ਇੱਕ ਸਹਿਯੋਗੀ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਲਗਾਤਾਰ ਆਦਿਵਾਸੀਆਂ ਲਈ ਸੰਘਰਸ਼ ਕਰਦੇ ਰਹੇ।

ਨਕਸਲੀ ਹੋਣ ਦੇ ਤਮਗੇ ਦੇ ਨਾਲ ਜੇਲ੍ਹ ਵਿੱਚ ਸੜ ਰਹੇ 3000 ਪੁਰਸ਼ਾਂ ਅਤੇ ਔਰਤਾਂ ਦੀ ਰਿਹਾਈ ਲਈ ਉਹ ਹਾਈ ਕੋਰਟ ਗਏ। ਉਹ ਆਦਿਵਾਸੀਆਂ ਨੂੰ ਉਨ੍ਹਾਂ ਦੇ ਹੱਕਾਂ ਦੀ ਜਾਣਕਾਰੀ ਦੇਣ ਲਈ ਦੂਰ-ਦਰਾਡੇ ਇਲਾਕਿਆਂ ਵਿੱਚ ਗਏ।

ਇਹ ਵੀ ਪੜ੍ਹੋ:

ਇਹ ਵੀ ਵੇਖੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)