ਭੀਮਾ ਕੋਰੇਗਾਂਓ ਹਿੰਸਾ ਤੋਂ ਇੱਕ ਸਾਲ 'ਚ ਕਿੰਨੇ ਸੁਧਰੇ ਹਾਲਾਤ

- ਲੇਖਕ, ਸ਼੍ਰੀਕਾਂਤ ਬੰਗਾਲੇ
- ਰੋਲ, ਬੀਬੀਸੀ ਪੱਤਰਕਾਰ
ਇੱਕ ਜਨਵਰੀ ਨੂੰ ਹਰ ਸਾਲ ਦੇਸ ਭਰ ਦੇ ਦਲਿਤ ਭਾਈਚਾਰੇ ਦੇ ਲੋਕ ਭੀਮਾ ਕੋਰੇਗਾਂਓ ਸਥਿਤ ਵਿਜੇ ਸਤੰਭ (ਯੁੱਧ ਸਮਾਰਕ) ਦੇ ਨਜ਼ਦੀਕ ਇਕੱਠਾ ਹੁੰਦੇ ਹਨ।
ਇੱਥੇ ਇਕੱਠੇ ਹੋ ਕੇ ਇਹ ਲੋਕ ਤੀਜੇ ਐਂਗੋਲੋ-ਮਰਾਠਾ ਯੁੱਧ ਵਿੱਚ ਜਿੱਤਣ ਵਾਲੀ ਮਹਾਰ ਰੈਜੀਮੈਂਟ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਭੀਮਾ ਕੋਰੇਗਾਂਓ ਦੀ ਇਸ ਲੜਾਈ ਵਿੱਚ ਈਸਟ ਇੰਡੀਆ ਕੰਪਨੀ ਦੀ ਮਹਾਰ ਰੈਜੀਮੈਂਟ ਨੇ ਮਰਾਠਿਆਂ ਨੂੰ ਹਰਾ ਦਿੱਤਾ ਸੀ। ਉਸ ਵੇਲੇ ਮਹਾਰ ਭਾਈਚਾਰੇ ਨੂੰ ਮਹਾਰਾਸ਼ਟਰ ਵਿੱਚ ਅਛੂਤ ਸਮਝਿਆ ਜਾਂਦਾ ਸੀ।
ਪਿਛਲੇ ਸਾਲ ਇਸ ਲੜਾਈ ਦੇ 200 ਸਾਲ ਪੂਰੇ ਹੋਣ ਮੌਕੇ ਹੋ ਰਹੇ ਜਸ਼ਨ ਵਿੱਚ ਹਿੰਸਾ ਭੜਕ ਗਈ ਸੀ ਜਿਸਦੀ ਲਪੇਟ ਵਿੱਚ ਆਲੇ-ਦੁਆਲੇ ਦੇ ਇਲਾਕੇ ਆਏ ਸਨ। ਹਿੰਸਾ ਵਿੱਚ ਇੱਕ ਸ਼ਖ਼ਸ ਦੀ ਮੌਤ ਤੋਂ ਬਾਅਦ ਪੂਰੇ ਸੂਬੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਏ ਸਨ।
ਇਸ ਸਾਲ ਦੇ ਪ੍ਰੋਗਰਾਮ ਲਈ ਪੁਣੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਨੂੰ ਰੋਕਣ ਲਈ ਖਾਸ ਇੰਤਜ਼ਾਮ ਕੀਤੇ ਹਨ। ਪੁਣੇ ਦੇ ਜ਼ਿਲ੍ਹਾ ਕਲੈਕਟਰ ਨਵਲ ਕਿਸ਼ੋਰ ਰਾਮ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਭੀਮਾ ਕੋਰੇਗਾਂਓ ਵਿੱਚ ਇਸ ਸਾਲ ਹੋਣ ਵਾਲੇ ਪ੍ਰੋਗਰਾਮ ਲਈ ਕੀ ਤਿਆਰੀਆਂ ਕੀਤੀਆਂ ਗਈਆਂ ਹਨ?
ਅਸੀਂ ਪਿਛਲੇ ਦੋ ਮਹੀਨਿਆਂ ਤੋਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਅਸੀਂ ਪੰਜ ਤੋਂ ਦੱਸ ਲੱਖ ਲੋਕਾਂ ਦੀ ਭੀੜ ਨੂੰ ਆਰਾਮ ਨਾਲ ਸੰਭਾਲ ਸਕਦੇ ਹਾਂ।
ਇਹ ਵੀ ਪੜ੍ਹੋ:
ਪਾਰਕਿੰਗ ਲਈ 11 ਸਲੌਟ ਬਣਾਏ ਗਏ ਹਨ। ਪ੍ਰੋਗਰਾਮ ਵਿੱਚ ਆਉਣ ਵਾਲੇ ਲੋਕਾਂ ਨੂੰ ਗੱਡੀਆਂ ਇੱਥੇ ਹੀ ਲਗਾਉਣੀਆ ਹੋਣਗੀਆਂ।
ਇੱਥੋਂ ਤੋਂ ਸਮਾਰਕ ਤੱਕ ਉਹ ਸਾਡੀਆਂ ਗੱਡੀਆਂ ਵਿੱਚ ਹੀ ਜਾਣਗੇ। ਇਸਦੇ ਲਈ ਅਸੀਂ 150 ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਇਸਦੇ ਲਈ ਪਾਣੀ ਦੇ 100 ਟੈਂਕ ਵੀ ਲਗਾਏ ਜਾਣੇ ਹਨ।

ਤਸਵੀਰ ਸਰੋਤ, BBC/MAYURESH KONNUR
ਸਮਾਰਕ ਅਤੇ ਉਸਦੇ ਨੇੜੇ ਦੇ 7-8 ਕਿੱਲੋਮੀਟਰ ਦੇ ਇਲਾਕੇ ਵਿੱਚ ਸੀਸੀਟੀਵੀ ਲਗਾਏ ਗਏ ਹਨ। ਨਿਗਰਾਨੀ ਲਈ ਡ੍ਰੋਨ ਕੈਮਰਿਆਂ ਦੀ ਵਰਤੋਂ ਵੀ ਕੀਤੀ ਜਾਵੇਗੀ।
ਭੀਮਾ ਕੋਰੇਗਾਂਓ ਨੂੰ ਜਾਣ ਵਾਲੀਆਂ ਸੜਕਾਂ ਨੂੰ ਦਰੁਸਤ ਕਰ ਦਿੱਤਾ ਗਿਆ ਹੈ ਅਤੇ ਥਾਂ-ਥਾਂ 'ਤੇ ਟਾਇਲਟ ਬਣਾਏ ਗਏ ਹਨ।
ਕੀ ਪਿਛਲੇ ਸਾਲ ਹੋਈ ਹਿੰਸਾ ਕਾਰਨ ਲੋਕਾਂ ਵਿੱਚ ਡਰ ਹੈ?
ਇਸ ਵਾਰ ਅਸੀਂ ਲੋਕਾਂ ਨਾਲ ਬਿਹਤਰ ਤਾਲਮੇਲ ਕੀਤਾ ਹੈ। ਡਰ ਦੇ ਮਾਹੌਲ ਨੂੰ ਖ਼ਤਮ ਕਰਨ ਲਈ ਅਸੀਂ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਦੇ ਨਾਲ ਬੈਠਕਾਂ ਕੀਤੀਆਂ ਹਨ।

ਤਸਵੀਰ ਸਰੋਤ, BBC/MAYURESH KONNUR
ਮੈਂ ਖ਼ੁਦ 15-20 ਬੈਠਕਾਂ ਕੀਤੀਆਂ ਹਨ ਅਤੇ ਭੀਮਾ ਕੋਰੇਗਾਂਓ ਦੀ ਸਥਿਤੀ 'ਤੇ ਨਜ਼ਰ ਬਣਾ ਕੇ ਰੱਖੀ ਹੈ। ਲੋਕ ਡਰੇ ਹੋਏ ਨਹੀਂ ਹਨ, ਉਹ ਸਾਡਾ ਕੰਮ ਵੇਖ ਕੇ ਖੁਸ਼ ਹਨ।
ਰੈਲੀ ਦੀ ਇਜਾਜ਼ਤਾ ਕਿਹੜੇ-ਕਿਹੜੇ ਪ੍ਰਬੰਧਕਾਂ ਨੂੰ ਮਿਲੀ ਹੈ?
ਪੰਜ ਤੋਂ 6 ਪ੍ਰਬੰਧਕਾਂ ਨੇ ਰੈਲੀ ਦੀ ਇਜਾਜ਼ਤ ਮੰਗੀ ਸੀ। ਉਨ੍ਹਾਂ ਸਾਰਿਆਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਨੇ ਕੁਝ ਦਿਨ ਪਹਿਲਾਂ ਇਜਾਜ਼ਤ ਮੰਗੀ ਸੀ ਅਤੇ ਉਨ੍ਹਾਂ ਨੂੰ ਤੁਰੰਤ ਦੇ ਵੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ:
ਪਿਛਲੇ ਸਾਲ ਦੀ ਹਿੰਸਾ ਨੂੰ ਦੇਖਦੇ ਹੋਏ ਕੀ ਇਸ ਵਾਰ ਵੀ ਰੈਲੀ ਦੀ ਇਜਾਜ਼ਤ ਦੇਣੀ ਜੋਖਿਮ ਭਰੀ ਨਹੀਂ ਹੈ?
ਅਸੀਂ ਮੁੱਖ ਸਥਾਨ 'ਤੇ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਹੈ। ਸਮਾਰਕ ਤੋਂ 500 ਮੀਟਰ ਦੀ ਦੂਰੀ 'ਤੇ ਹੀ ਰੈਲੀ ਕਰ ਸਕਣਗੇ।
ਰੈਲੀ ਲਈ ਕੀ ਕੋਈ ਸ਼ਰਤ ਵੀ ਤੈਅ ਕੀਤੀ ਗਈ ਹੈ?
ਰੈਲੀ ਵਿੱਚ ਕਿਸ ਤਰ੍ਹਾਂ ਦੇ ਭੜਕਾਊ ਅਤੇ ਵੰਡ ਪਾਉਣ ਵਾਲੇ ਭਾਸ਼ਣ ਦੇਣ ਦੀ ਮਨਾਹੀ ਹੈ। ਸਾਰੇ ਪ੍ਰਬੰਧਕਾਂ ਨੂੰ ਕੋਡ ਆਫ਼ ਕੰਡਕਟ ਦਾ ਪਾਲਣ ਕਰਨਾ ਹੋਵੇਗਾ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਉਨ੍ਹਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਿਨ੍ਹਾਂ ਲੋਕਾਂ 'ਤੇ ਇੱਕ ਜਨਵਰੀ 2018 ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਕੇਸ ਦਰਜ ਹੋਇਆ ਹੈ, ਉਨ੍ਹਾਂ 'ਤੇ ਪਾਬੰਦੀ ਲਗਾਈ ਹੈ।
ਇਹ ਵੀ ਪੜ੍ਹੋ:
ਕੀ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਟੇ 'ਤੇ ਵੀ ਰੋਕ ਲਗਾਈ ਗਈ ਹੈ?
ਪੁਲਿਸ ਹਿੰਸਾ ਦੇ ਮੁਲਜ਼ਮਾਂ 'ਤੇ ਕਾਰਵਾਈ ਕਰ ਰਹੀ ਹੈ। ਮੇਰੇ ਕੋਲ ਕਿਸੇ ਖਾਸ ਸ਼ਖ਼ਸ ਜਾਂ ਸੰਸਥਾ ਦਾ ਨਾਮ ਤਾਂ ਨਹੀਂ ਹੈ, ਪਰ ਕੋਈ ਵੀ ਮੁਲਜ਼ਮ ਭੀਮਾ ਕੋਰੇਗਾਂਓ ਨਹੀਂ ਆ ਸਕਦਾ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













