ਭਾਰਤ ’ਚ ਰਹਿੰਦੀ ਸਿੱਖਾਂ ਦੀ ਵੱਡੀ ਅਬਾਦੀ ਨੂੰ ਭਾਰਤੀ ਹੋਣ ’ਤੇ ਮਾਣ ਹੈ -ਪੀਊ ਦੀ ਰਿਸਰਚ

ਤਸਵੀਰ ਸਰੋਤ, Ravinder Singh Robin/BBC
ਭਾਰਤ ਦੇ ਵੱਖ-ਵੱਖ ਧਰਮਾਂ ਬਾਰੇ ਪੀਊ ਰਿਸਰ ਸੈਂਟਰ ਦੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਸਿੱਖ ਭਾਈਚਾਰੇ ਦੇ 70 ਫੀਸਦ ਲੋਕ ਇਹ ਮੰਨਦੇ ਹਨ ਕਿ ਜੋ ਭਾਰਤ ਦਾ ਸਤਿਕਾਰ ਨਹੀਂ ਕਰਦਾ ਹੈ ਉਹ ਸੱਚਾ ਸਿੱਖ ਨਹੀਂ ਹੈ।
ਅਜਿਹੇ ਕਈ ਅੰਕੜੇ ਪੀਊ ਰਿਸਰਚ ਸੈਂਟਰ ਵੱਲੋਂ ਕੀਤੀ ਗਈ ਖੋਜ ਵਿੱਚ ਸਾਹਮਣੇ ਆਏ ਹਨ।
ਇਹ ਰਿਸਰਚ 17 ਭਾਸ਼ਾਵਾਂ ਦੇ ਕਰੀਬ 30 ਹਜ਼ਾਰ ਲੋਕਾਂ ਦੇ ਫੇਸ-ਟੂ-ਫੇਸ ਇੰਟਰਵਿਊ ’ਤੇ ਆਧਾਰਿਤ ਹੈ, ਜੋ 2019 ਦੀ ਅਖੀਰ ਵਿੱਚ ਅਤੇ 2020 ਦੀ ਸ਼ੁਰੂਆਤ (ਕੋਵਿਡ ਮਹਾਮਾਰੀ ਤੋਂ ਪਹਿਲਾਂ) ਵਿੱਚ ਕੀਤੀ ਸੀ।
ਇਹ ਵੀ ਪੜ੍ਹੋ-
ਧਾਰਮਿਕ ਸਹਿਣਸ਼ੀਲਤਾ ਅਤੇ ਵਖਰੇਵਾਂ
ਭਾਰਤ ਦੀ ਵਿਸ਼ਾਲ ਆਬਾਦੀ ਵਿਭਿੰਨਤਾ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲੀ ਵੀ ਹੈ।
ਭਾਰਤ ਵਿੱਚ ਨਾ ਕੇਵਲ ਦੁਨੀਆਂ ਦੇ ਸਭ ਤੋਂ ਵੱਧ ਹਿੰਦੂ, ਸਿੱਖ ਅਤੇ ਜੈਨ ਰਹਿੰਦੇ ਹਨ ਬਲਕਿ ਇਸ ਦੇਸ਼ ਵਿਚ ਮੁਸਲਮਾਨਾਂ ਦੀ ਵੱਡੀ ਅਬਾਦੀ ਵਸਦੀ ਹੈ ਅਤੇ ਇਹ ਲੱਖਾਂ ਇਸਾਈਆਂ ਤੇ ਬੋਧੀਆਂ ਦਾ ਵੀ ਘਰ ਹੈ।
ਇਨ੍ਹਾਂ ਸਾਰੇ ਧਾਰਮਿਕ ਬਿਰਤੀ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਉਹ ਆਪਣੇ ਧਰਮਾਂ ਦਾ ਪਾਲਣ ਕਰਨ ਲਈ ਬੇਹੱਦ ਸੁਤੰਤਰ ਹਨ। ਉਹ ਧਾਰਮਿਕ ਸਹਿਣਸ਼ੀਲਤਾ ਨੂੰ ਇੱਕ ਰਾਸ਼ਟਰ ਦੇ ਕੇਂਦਰੀ ਹਿੱਸੇ ਵਜੋਂ ਮੰਨਦੇ ਹਨ।

ਤਸਵੀਰ ਸਰੋਤ, Getty Images
ਭਾਰਤੀ ਇਸ ਵਿਚਾਰ ਨਾਲ ਵੀ ਸਹਿਮਤ ਹਨ ਕਿ ਆਪਣੇ ਧਰਮ ਵਿੱਚ ਰਹਿੰਦਿਆਂ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਇੱਕ ਮਹੱਤਵਪੂਰਨ ਹੈ ਪਰ ਉੱਥੇ ਹੀ ਆਪਣੇ ਆਪ ਨੂੰ ਨਿਖੇੜਦੇ ਵੀ ਹਨ।
ਵੱਧ ਗਿਣਤੀ ਹਿੰਦੂ ਭਾਈਚਾਰਾ (66 ਫੀਸਦ) ਮੁਸਲਮਾਨਾਂ ਤੋਂ ਖੁਦ ਨੂੰ ਬਹੁਤ ਅਲਗ ਮੰਨਦੇ ਹਨ ਅਤੇ ਉੱਥੇ ਹੀ 64 ਫੀਸਦ ਮੁਸਲਮਾਨਾਂ ਦਾ ਕਹਿਣਾ ਹੈ ਕਿ ਉਹ ਹਿੰਦੂਆਂ ਤੋਂ ਵੱਖ ਹਨ।
ਦੋ-ਤਿਹਾਈ ਜੈਨ ਅਤੇ ਕਰੀਬ ਅੱਧੇ ਸਿੱਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਿੰਦੂਆਂ ਨਾਲ ਬਹੁਤ ਸਾਂਝ ਹੈ ਪਰ ਆਮ ਤੌਰ 'ਤੇ ਭਾਰਤ ਦੇ ਮੁੱਖ ਭਾਈਚਾਰਿਆਂ ਦੇ ਲੋਕ ਆਪਣੇ-ਆਪ ਨੂੰ ਦੂਜਿਆਂ ਨਾਲੋਂ ਬਹੁਤ ਵੱਖਰੇ ਮੰਨਦੇ ਹਨ।
ਸਿੱਖਾਂ ਨੂੰ ਪੰਜਾਬੀ ਅਤੇ ਭਾਰਤੀ ਹੋਣ 'ਤੇ ਮਾਣ ਹੈ
ਇਸ ਰਿਸਰਚ ਸਰਵੇ ਅਨੁਸਾਰ ਭਾਰਤ ਵਿੱਚ ਰਹਿੰਦੇ ਸਿੱਖਾਂ ਵਿੱਚੋਂ 76 ਫੀਸਦ (ਔਰਤਾਂ-ਮਰਦ) ਕਹਿੰਦੇ ਹਨ ਉਹ ਆਪਣੇ ਕੇਸਾਂ ਦੀ ਬੇਅਦਬੀ (ਵਾਲ ਨਾ ਕਟਵਾਉਣਾ) ਨਹੀਂ ਕਰਦੇ ਹਨ।
ਇਸ ਤੋਂ ਇਲਾਵਾ 67 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਬੱਚੇ ਵੀ ਕੇਸਾਂ ਦੀ ਬੇਅਦਬੀ ਨਾ ਕਰਨ।
ਹੋਰਨਾਂ ਭਾਰਤੀ ਨੌਜਵਾਨਾਂ ਦੀ ਤੁਲਨਾ ਵਿੱਚ 40 ਫੀਸਦ ਸਿੱਖਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਗੁਰਦੁਆਰੇ ਜਾਂਦੇ ਹਨ, ਉੱਥੇ 14 ਫੀਸਦ ਰੋਜ਼ਾਨਾ ਮੰਦਿਰ ਜਾਂਦੇ ਹਨ।

ਤਸਵੀਰ ਸਰੋਤ, AFP
94 ਫੀਸਦ ਸਿੱਖ ਆਪਣੇ ਧਾਰਮਿਕ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਗੁਰੂਆਂ ਦਾ ਵਚਨ ਮੰਨਦੇ ਹਨ। 37 ਫੀਸਦ ਸਿੱਖਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਇਸ ਦਾ ਪਾਠ ਕਰਦੇ ਜਾਂ ਸੁਣਦੇ ਹਨ।
ਭਾਰਤ ਵਿੱਚ ਸਿੱਖ ਹੋਰਨਾਂ ਧਰਮਾਂ ਦੀਆਂ ਰਹੁ-ਰੀਤਾਂ ਦੀ ਪਾਲਣਾ ਵੀ ਕਰਦੇ ਹਨ
9 ਫੀਸਦ ਸਿੱਖ ਸੂਫ਼ੀਆਨਾ ਕਦਰਾਂ-ਕਮੀਤਾਂ ਵਿੱਚ ਵਿਸ਼ਵਾਸ਼ ਕਰਦੇ ਹਨ, ਇਸਲਾਮ ਨਾਲ ਸਬੰਧਤ ਹਨ। 52 ਫੀਸਦ ਸਿੱਖਾਂ ਦਾ ਕਹਿਣਾ ਹੈ ਉਨ੍ਹਾਂ ਦੀ ਹਿੰਦੂਆਂ ਨਾਲ ਵਧੇਰੇ ਨੇੜਤਾ ਹੈ। ਹਰੇਕ ਪੰਜ ਵਿਚੋਂ ਵਿੱਚ ਇੱਕ ਸਿੱਖ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਿੰਦੂ ਮੰਦਿਰ ਪੂਜਾ-ਅਰਚਨਾ ਕੀਤੀ ਹੈ।
ਸਿੱਖਾਂ ਨੂੰ ਪੰਜਾਬੀ ਹੋਣ ’ਤੇ ਮਾਣ ਹੈ
ਭਾਰਤੀ ਮਰਦਮਸ਼ੁਮਾਰੀ ਮੁਤਾਬਕ ਸਿੱਖਾਂ ਦੀ ਵਧੇਰੇ ਆਬਾਦੀ ਲਗਭਗ 77 ਫੀਸਦ ਹਿੱਸਾ ਅਜੇ ਵੀ ਪੰਜਾਬ ਵਿੱਚ ਰਹਿੰਦਾ ਹੈ। 93 ਫੀਸਦ ਸਿੱਖ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੂਬੇ ਵਿੱਚ ਰਹਿਣ ਦਾ ਮਾਣ ਹੈ।
ਕਰੀਬ 95 ਫੀਸਦ ਸਿੱਖਾਂ ਨੂੰ ਭਾਰਤੀ ਹੋਣ 'ਤੇ ਮਾਣ ਹੈ ਅਤੇ 70 ਫੀਸਦ ਕਹਿੰਦੇ ਹਨ ਕਿ ਜੋ ਭਾਰਤ ਦਾ ਸਤਿਕਾਰ ਨਹੀਂ ਕਰਦਾ ਉਹ ਸਿੱਖ ਨਹੀਂ ਹੋ ਸਕਦਾ।

ਤਸਵੀਰ ਸਰੋਤ, Getty Images
ਹੋਰਨਾਂ ਭਾਈਚਾਰਿਆਂ ਦੇ ਲਿਹਾਜ਼ ਨਾਲ ਸਿੱਖ ਵਿਤਕਰੇ ਦੀ ਸੰਭਵਾਨਾ ਘੱਟ ਮੰਨਦੇ ਹਨ, 14 ਫੀਸਦ ਸਿੱਖ ਕਹਿੰਦੇ ਹਨ ਕਿ ਜ਼ਿਆਦਾ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
18 ਫੀਸਦ ਦਾ ਕਹਿਣਾ ਹੈ ਕਿ ਉਨ੍ਹਾਂ ਪਿਛਲੇ ਸਾਲ ਵਿਅਕਤੀਗਤ ਤੌਰ 'ਤੇ ਧਾਰਮਿਕ ਵਿਤਕਰੇ ਦਾ ਸਾਹਮਣਾ ਕੀਤਾ ਹੈ।
ਇਸ ਤੋਂ ਇਲਾਵਾ ਦਸਾਂ ਵਿਚੋਂ ਅੱਠ ਸਿੱਖ (78 ਫੀਸਦ) 65 ਫੀਸਦ ਹਿੰਦੂ ਅਤੇ ਮੁਸਲਮਾਨਾਂ ਦੀ ਤੁਲਨਾ ਵਿੱਚ ਫਿਰਕੂ ਹਿੰਸਾ ਨੂੰ ਮੁੱਖ ਮੁੱਦਾ ਮੰਨਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਯਾਰੀ-ਦੋਸਤੀ ਬਾਰੇ ਭਾਰਤੀ ਧਾਰਮਿਕ ਭਾਈਚਾਰਿਆਂ ਦੇ ਵਿਚਾਰ
ਵੈਸੇ ਲੋਕ ਧਾਰਮਿਕ ਸਹਿਣਸ਼ੀਲਤਾ ਦੀ ਗੱਲ ਕਰਦੇ ਹਨ ਪਰ ਗੱਲ ਜਦੋਂ ਉਨ੍ਹਾਂ ਦੇ ਯਾਰਾਂ-ਦੋਸਤਾਂ ਦੀ ਆਉਂਦੀ ਹੈ ਤਾਂ ਭਾਰਤੀ ਆਮ ਤੌਰ 'ਤੇ ਆਪਣੇ ਧਾਰਮਿਕ ਸਮੂਹਾਂ ਨਾਲ ਜੁੜੇ ਰਹਿੰਦੇ ਹਨ।
ਵੱਡੀ ਗਿਣਤੀ ਵਿੱਚ ਹਿੰਦੂ ਕਹਿੰਦੇ ਹਨ ਕਿ ਉਨ੍ਹਾਂ ਕਰੀਬੀ ਅਤੇ ਦੋਸਤ ਵੀ ਹਿੰਦੂ ਹਨ।
ਇਥੋਂ ਤੱਕ ਸਿੱਖ ਅਤੇ ਜੈਨ ਵੀ ਇਹੀ ਕਹਿੰਦੇ ਹਨ ਕਿ ਉਨ੍ਹਾਂ ਦੇ ਦੋਸਤ ਵੀ ਪੂਰੀ ਤਰ੍ਹਾਂ ਉਨ੍ਹਾਂ ਦੇ ਛੋਟੇ ਜਿਹੇ ਭਾਈਚਾਰੇ 'ਚੋ ਹੀ ਆਉਂਦੇ ਹਨ।
ਭਾਰਤ-ਪਾਕਿਸਤਾਨ ਵੰਡ ਬਾਰੇ ਕੀ ਸੋਚਦੇ ਹਨ ਸਿੱਖ
ਸਿੱਖ ਜਿੰਨ੍ਹਾਂ ਦੀ ਮਾਤਰਭੂਮੀ ਭਾਰਤ-ਪਾਕ ਵੰਡ ਵੇਲੇ ਵੰਡੀ ਗਈ ਸੀ, ਅਜਿਹੇ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਵੰਡ ਹਿੰਦੂ-ਮੁਸਲਮਾਨਾਂ ਦੇ ਸਬੰਧਾਂ ਲਈ ਮਾੜਾ ਸੀ।
ਦੋ-ਤਿਹਾਈ (66 ਫੀਸਦ ਸਿੱਖ) ਅਜਿਹਾ ਸੋਚਦੇ ਸਨ ਅਤੇ 60 ਸਾਲ ਅਤੇ ਉਸ ਤੋਂ ਵੱਧ ਉਮਰ ਲੋਕ (74 ਫੀਸਦ) ਲੋਕ ਸੋਚਦੇ ਹਨ ਕਿ ਇਹ ਫਿਰਕੂ ਸਬੰਧਾਂ ਲਈ ਮਾੜਾ ਹੈ।
ਜਿੱਥੇ ਮੁਸਲਮਾਨ ਅਤੇ ਸਿੱਖ ਕਹਿੰਦੇ ਹਨ ਵੰਡ ਫਿਰਕੂ ਸਬੰਧਾਂ ਲਈ ਮਾੜਾ ਸੀ ਉੱਥੇ ਹੀ 43 ਫੀਸਦ ਹਿੰਦੂਆਂ ਦਾ ਕਹਿਣਾ ਹੈ ਕਿ ਵੰਡ ਹਿੰਦੂ-ਮੁਸਲਮਾਨ ਸਬੰਧਾਂ ਲਈ ਚੰਗਾ ਹੋ ਨਿਬੜਿਆ ਤੇ 37 ਫੀਸਦ ਇਸ ਨੂੰ ਮਾੜਾ ਕਹਿੰਦੇ ਹਨ।
ਭਾਰਤ ਵਿੱਚ ਜਾਤ ਵੀ ਇੱਕ ਵੰਡੀ ਦਾ ਆਧਾਰ ਹੈ
ਭਾਰਤੀ ਸਮਾਜ ਸਿਰਫ਼ ਧਰਮ ਹੀ ਨਹੀਂ ਬਲਕਿ ਕੁਝ ਧਰਮਾਂ ਵਿੱਚ ਜਾਤ ਦੇ ਆਧਾਰ 'ਤੇ ਵੀ ਲੋਕਾਂ ਵਿਚਾਲੇ ਵਿਤਕਰਾ ਹੁੰਦਾ ਹੈ।
ਬੇਸ਼ੱਕ ਜਾਤੀ ਪ੍ਰਣਾਲੀ ਦੀ ਸ਼ੁਰੂਆਤ ਇਤਿਹਾਸਕ ਹਿੰਦੂ ਲਿਖਤਾਂ ਵਿੱਚ ਹੈ ਪਰ ਅੱਜ ਵੀ ਭਾਰਤੀ ਲਗਭਗ ਇੱਕ ਜਾਤੀ ਵਜੋਂ ਹੀ ਪਛਾਣ ਰੱਖਦੇ ਹਨ, ਭਾਵੇਂ ਉਹ ਹਿੰਦੂ, ਮੁਸਲਿਮ, ਈਸਾਈ, ਸਿੱਖ, ਬੋਧੀ ਜਾਂ ਜੈਨ ਕਿਉਂ ਨਾ ਹੋਣ।
ਮੁਸਲਮਾਨ ਅਤੇ ਸਿੱਖਾਂ ਵਿੱਚ 46 ਫੀਸਦ ਅਤੇ 76 ਫੀਸਦ ਜੈਨ ਜਨਰਲ ਕੈਟੇਗਰੀ ਨਾਲ ਪਛਾਣ ਰੱਖਦੇ ਹਨ।
ਜ਼ਿਆਦਾਤਰ ਹਿੰਦੂ, ਮੁਸਲਮਾਨ, ਸਿੱਖ ਅਤੇ ਜੈਨ ਅੰਤਰ ਜਾਤੀ ਵਿਆਹ ਤੋਂ ਪਰਹੇਜ਼ ਕਰਦੇ ਹਨ।
ਧਰਮਾਂ ਵਿਚਾਲੇ ਧਾਰਮਿਕ ਰਹੁ-ਰੀਤਾਂ ਦੀ ਮਹੱਤਤਾ
ਸਰਵੇ ਵਿੱਚ ਧਰਮਾਂ ਲਈ ਵਿਸ਼ੇਸ਼ ਪ੍ਰਥਾਵਾਂ ਬਾਰੇ ਪੁੱਛਿਆ ਗਿਆ ਹੈ ਜਿਸ ਦੇ ਤਹਿਤ ਦੋ-ਤਿਹਾਈ ਹਿੰਦੂਆਂ ਕਰੀਬ 65 ਫੀਸਦ ਲੋਕ ਗੰਗਾ ਨਦੀ ਵਿੱਚ ਇਸਨਾਨ ਕਰ ਕੇ ਪਵਿੱਤਰ ਹੋਣ ਵਿੱਚ ਵਿਸ਼ਵਾਸ਼ ਰੱਖਦੇ ਹਨ।
ਵਧੇਰੇ ਹਿੰਦੂ ਲੋਕਾਂ (72 ਫੀਸਦ) ਅਤੇ ਜੈਨ (62 ਫੀਸਦ) ਭਾਈਚਾਰੇ ਦੇ ਲੋਕਾਂ ਨੇ ਆਪਣੇ ਘਰਾਂ ਵਿੱਚ ਤੁਲਸੀ ਵੀ ਰੱਖੀ ਹੋਈ ਹੈ।
ਖਾਣ-ਪੀਣ ਦੀਆਂ ਆਦਤਾਂ ਸਬੰਧੀ ਸਵਾਲਾਂ ਬਾਰੇ
44 ਫੀਸਦ ਹਿੰਦੂਆਂ ਦਾ ਕਹਿਣਾ ਹੈ ਕਿ ਉਹ ਸ਼ਾਕਾਹਰੀ ਹਨ ਅਤੇ 33 ਫੀਸਦ ਲੋਕਾਂ ਦਾ ਕਹਿਣਾ ਉਹ ਕੁਝ ਮਾਸ ਖਾਣ ਤੋਂ ਪਰਹੇਜ਼ ਕਰਦੇ ਹਨ।
ਸਰਵੇ ਵਿੱਚ ਸ਼ਾਮਿਲ 59 ਫੀਸਦ ਸਿੱਖ ਅਤੇ 92 ਫੀਸਦ ਜੈਨ ਕਹਿੰਦੇ ਹਨ ਉਹ ਸ਼ਾਕਾਹਾਰੀ ਹਨ। ਇਨ੍ਹਾਂ ਵਿੱਚੋਂ 67 ਫੀਸਦ ਜੈਨ ਵੀ ਸ਼ਾਮਿਲ ਹਨ ਜੋ ਕਹਿੰਦੇ ਹਨ, ਜੋ ਕਹਿੰਦੇ ਹਨ ਉਹ ਜੜ੍ਹਾਂ ਵਾਲੀਆਂ ਸਬਜ਼ੀਆਂ ਨਹੀਂ ਖਾਂਦੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














