ਆਨਲਾਈਨ ਡੇਟਿੰਗ ਐਪਜ਼ ਦਾ ਇਸਤੇਮਾਲ ਕਰਨ ਨਾਲ ਜੁੜੇ ਖ਼ਤਰਿਆਂ ਨੂੰ ਜਾਣਨ ਲਈ ਇਹ ਜਾਣਕਾਰੀ ਜ਼ਰੂਰੀ ਹੈ

ਆਨਲਾਈਨ ਡੇਟਿੰਗ ਦੇ ਭਾਵੇਂ ਕਿ ਬਹੁਤ ਸਾਰੇ ਫਾਇਦੇ ਹਨ ਪਰ ਇਸ ਦਾ ਇੱਕ ਬੁਰਾ ਪੱਖ ਵੀ ਹੈ, ਜੋ ਦਿਲ ਦਹਿਲਾ ਸਕਦਾ ਹੈ।
ਡੇਟਿੰਗ ਐਪ ਮਹਾਮਾਰੀ ਤੋਂ ਪਹਿਲਾਂ ਵੀ ਮਸ਼ਹੂਰ ਸਨ, ਇਸ ਥੋਪੇ ਹੋਏ ਏਕਾਂਤਵਾਸ ਨੇ ਇਨ੍ਹਾਂ ਐਪਾਂ ਨੂੰ ਹੋਰ ਮਸ਼ਹੂਰ ਕਰ ਦਿੱਤਾ ਹੈ।
ਟਿੰਡਰ, ਦੁਨੀਆ ਦੀ ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਡੇਟਿੰਗ ਐਪ ਹੈ । ਮਾਰਚ 2020 'ਚ ਇੱਕ ਹੀ ਦਿਨ 'ਚ ਟਿੰਡਰ 'ਤੇ ਤਿੰਨ ਬਿਲੀਅਨ ਸਵਾਇਪ ਦਰਜ ਕੀਤੇ ਗਏ ਸਨ। ਉਦੋਂ ਤੋਂ ਇਹ ਰਿਕਾਰਡ 100 ਤੋਂ ਵੀ ਵੱਧ ਵਾਰੀ ਟੁੱਟ ਚੁੱਕਾ ਹੈ।
ਇਹ ਵੀ ਪੜ੍ਹੋ:
ਹਾਲਾਂਕਿ ਇਨ੍ਹਾਂ ਐਪਸ ਰਾਹੀਂ ਬਹੁਤ ਸਾਰੇ ਲੋਕਾਂ ਦਾ ਇਕਲਾਪਾ, ਕਿਸੇ ਸਾਥੀ ਦੇ ਮਿਲਣ ਨਾਲ ਦੂਰ ਹੁੰਦਾ ਹੈ ਪਰ ਇਸ ਬਾਰੇ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ।
ਖ਼ਾਸ ਕਰਕੇ ਉਨ੍ਹਾਂ ਔਰਤਾਂ ਲਈ, ਜੋ ਕਿ ਅਜਿਹੇ ਮੰਚਾਂ 'ਤੇ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਅਤੇ ਦੁਰਵਿਵਹਾਰ ਦਾ ਸਾਹਮਣਾ ਕਰਦੀਆਂ ਹਨ। ਅਜਿਹਾ ਵਤੀਰਾ ਅਕਸਰ ਹੀ ਸਪਸ਼ਟ ਰਵੱਈਆ ਰੱਖਣ ਵਾਲੇ ਮਰਦਾਂ ਵੱਲੋਂ ਕੀਤਾ ਜਾਂਦਾ ਹੈ।
ਸਨੀ ਸਿਲਵਰ ਦਾ ਕਹਿਣਾ ਹੈ, "ਮੇਰੇ ਲਈ ਸਭ ਤੋਂ ਮੁਸ਼ਕਲ ਤੱਤ ਇਹ ਸੀ ਕਿ ਮੈਨੂੰ ਮੁਫ਼ਤ ਸੈਕਸ ਲਈ ਵਰਤਿਆ ਜਾ ਰਿਹਾ ਸੀ। ਇਹ ਬਹੁਤ ਦੁਖੀ ਕਰਨ ਵਾਲਾ ਹੁੰਦਾ ਹੈ।"

ਤਸਵੀਰ ਸਰੋਤ, Getty Images
ਨਿਊ ਯੌਰਕ ਸਿਟੀ ਦੇ ਰਹਿਣ ਵਾਲੇ ਲੇਖਕ ਅਤੇ ਡੇਟਿੰਗ ਪੌਡਕਾਸਟ, ‘ਏ ਸਿੰਗਲ ਸਰਵਿੰਗ ਦੀ ਹੋਸਟ’, ਸਿਲਵਰ ਨੇ ਕਈ ਸਾਲਾਂ ਤੱਕ ਡਟਿੰਗ ਐਪ ਦੀ ਵਰਤੋਂ ਕੀਤੀ ਹੈ।
"ਕਿਸੇ ਨੂੰ ਵੀ ਹੈਲੋ ਕਹਿਣ ਤੋਂ ਪਹਿਲਾਂ ਜਾਂ ਕਿਸੇ ਵੱਲੋਂ ਆਪਣਾ ਅਸਲੀ ਨਾਂਅ ਦੱਸਣ ਤੋਂ ਵੀ ਪਹਿਲਾਂ, ਅਕਸਰ ਹੀ ਜਿਣਸੀ ਸੰਬੰਧਾਂ ਬਾਰੇ ਪੁੱਛਿਆ ਜਾਂਦਾ ਸੀ। ਮੈਨੂੰ ਬਹੁਤ ਕੁਝ ਅਜਿਹਾ ਮਹਿਸੂਸ ਕਰਵਾਇਆ ਜਾ ਰਿਹਾ ਸੀ ਕਿ ਮੇਰੀ ਕੀਮਤ ਬਹੁਤ ਘੱਟ ਹੈ।"
ਇਹ ਸੰਦੇਸ਼ ਸਾਰੇ ਹੀ ਪਲੇਟਫਾਰਮਾਂ ਉੱਤੇ ਫੈਲਦੇ ਹਨ ਅਤੇ ਔਰਤਾਂ ਅਤੇ ਮਰਦਾਂ ਦੋਵਾਂ ਨੂੰ ਹੀ ਪ੍ਰਭਾਵਿਤ ਕਰਦੇ ਹਨ ਪਰ ਔਰਤਾਂ ਅਸਾਵੇਂ ਰੂਪ ਵਿੱਚ ਇਸ ਤੋਂ ਪ੍ਰਭਾਵਿਤ ਹੁੰਦੀਆਂ ਹਨ।
ਪਿਊ ਰਿਸਰਚ ਕੇਂਦਰ ਵੱਲੋਂ ਸਾਲ 2020 ਵਿੱਚ ਕੀਤੇ ਇੱਕ ਅਧਿਐਨ ਮੁਤਾਬਕ ਬਹੁਤ ਸਾਰੀਆਂ ਔਰਤਾਂ ਡੇਟਿੰਗ ਸਾਈਟਾਂ ਅਤੇ ਐਪਸ 'ਤੇ ਕਿਸੇ ਨਾ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੀਆਂ ਹਨ।
18 ਤੋਂ 34 ਸਾਲ ਦੀ ਉਮਰ ਦੀਆਂ ਔਰਤਾਂ ਜੋ ਕਿ ਆਨਲਾਈਨ ਡੇਟਿੰਗ ਕਰਦੀਆਂ ਹਨ, ਉਨ੍ਹਾਂ ’ਚੋਂ 57% ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜਿਣਸੀ ਅਰਥਾਂ ਵਾਲੀਆਂ ਇਤਰਾਜ਼ਯੋਗ ਸੰਦੇਸ਼ ਅਤੇ ਫੋਟੋਆਂ ਹਾਸਲ ਹੋਈਆਂ ਹਨ, ਜਾਂ ਉਨ੍ਹਾਂ ਤੋਂ ਮੰਗੀਆਂ ਗਈਆਂ ਸਨ। 15 ਤੋਂ 17 ਸਾਲ ਦੀਆਂ ਕੁੜੀਆਂ ਦੇ ਮਾਮਲੇ 'ਚ ਵੀ ਅਜਿਹਾ ਕੁਝ ਹੀ ਹੈ।
ਡੇਟਿੰਗ ਪਲੇਟਫਾਰਮਜ਼ ’ਤੇ ਸੁਨੇਹਿਆਂ ਬਾਰੇ ਆਸਟਰੇਲੀਆ ਵਿੱਚ ਸਾਲ 2018 ਦੇ ਇੱਕ ਅਧਿਐਨ ਨੇ ਖੁਲਾਸਾ ਕੀਤਾ ਹੈ ਕਿ ਲਿੰਗਕ ਬਦਸਲੂਕੀ ਅਤੇ ਉਤਪੀੜਨ ਔਰਤਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।
ਸਟਰੇਟ ਮਰਦਾਂ (ਜੋ ਸਿਰਫ਼ ਔਰਤਾਂ ਵਿੱਚ ਜਿਣਸੀ ਦਿਲਚਸਪੀ ਰੱਖਦੇ ਹਨ) ਵੱਲੋਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਆਨਲਾਈਨ ਡੇਟਿੰਗ ਐਪਾਂ ਜਾਂ ਸਾਈਟਾਂ ਦੀ ਵਰਤੋਂ ਕਰਨ ਵਾਲਿਆਂ ਨੇ ਮਾਨਸਿਕ ਤਣਾਅ ਅਤੇ ਹੋਰ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋਣ ਬਾਰੇ ਵੀ ਦੱਸਿਆ ਹੈ।
ਕਈਆਂ ਨੂੰ ਤਾਂ ਇਸ ਤੋਂ ਵੀ ਗੰਭੀਰ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਪਿਊ ਰਿਸਰਚ ਸੈਂਟਰ ਦੇ ਸਾਲ 2017 ਦੇ ਇਕ ਅਧਿਐਨ ਤੋਂ ਸੰਕੇਤ ਮਿਲਦਾ ਹੈ ਕਿ 36% ਆਨਲਾਈਨ ਡੇਟਰਸ ਨੇ ਆਪਣੀ ਗੱਲਬਾਤ ਨੂੰ 'ਜਾਂ ਤਾਂ ਬਹੁਤ ਜ਼ਿਆਦਾ ਵਧਾਇਆ ਜਾਂ ਫਿਰ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ ਹੈ'।

ਤਸਵੀਰ ਸਰੋਤ, Getty Images
ਪਿਊ ਰਿਸਰਚ ਦੀ ਸਾਲ 2020 ਦੀ ਸਟੱਡੀ ਵਿੱਚ 18-35 ਸਾਲ ਦੀਆਂ ਔਰਤ ਡੇਟਰਸ (19%) ਨੇ ਵੀ ਸਰੀਰਕ ਸ਼ੋਸ਼ਣ ਦੇ ਖ਼ਤਰਿਆਂ ਦੀਆਂ ਬਹੁਤ ਜ਼ਿਆਦਾ ਘਟਨਾਵਾਂ ਰਿਪੋਰਟ ਕਰਵਾਈਆਂ ਹਨ। ਜਦਕਿ ਮਰਦਾਂ ਦਾ ਇਹ ਅੰਕੜਾ 9% ਹੀ ਹੈ।
ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਆਮ ਤੌਰ ਉੱਤੇ ਸਿਸਜੈਂਡਰ (cisgender heterosexual) ਅਤੇ ਬਾਇਸੇਕਸ਼ੂਅਲ ਮਰਦ ਡੇਟਿੰਗ ਐਪ ਦੀ ਵਰਤੋਂ ਕਰਦੇ ਸਮੇਂ ਆਪਣੀ ਨਿੱਜੀ ਸੁਰੱਖਿਆ ਬਾਰੇ ਜ਼ਿਆਦਾ ਚਿੰਤਤ ਨਹੀਂ ਹੁੰਦੇ ਪਰ ਔਰਤਾਂ ਕਿਤੇ ਵੱਧ ਚਿੰਤਿਤ ਹੁੰਦੀਆਂ ਹਨ।
ਨੌਜਵਾਨਾਂ ਦੇ ਮਸਲਿਆਂ ਦੀ ਲੇਖਿਕਾ ਨੈਂਸੀ ਜੋ ਇੰਨ੍ਹਾਂ ਪਲੇਟਫਾਰਮਾਂ 'ਤੇ ਆਪਣੇ ਤਜ਼ਰਬੇ ਤੋਂ ਇੰਨਾ ਪ੍ਰਭਾਵਿਤ ਹੋਈ ਹੈ ਕਿ ਉਸ ਨੇ ਇਸ ਦੇ ਬਾਰੇ ਇੱਕ ਯਾਦਗਾਰ ਪੱਤਰ ਲਿਖਿਆ ਹੈ।
ਇਸ ਪੱਤਰ ਦਾ ਨਾਮ ਹੈ- Nothing Personal: My Secret Life in the Dating App
ਉਹ ਆਪਣੇ ਤਜ਼ਰਬਿਆਂ ਦਾ ਹਵਾਲਾ ਦਿੰਦਿਆਂ ਕਹਿੰਦੀ ਹੈ, "ਇਹ ਚੀਜ਼ਾਂ ਇੰਨ੍ਹੀ ਜਲਦੀ ਆਮ, ਸਧਾਰਣ ਹੋ ਗਈਆਂ ਹਨ। ਇਹ ਉਹ ਚੀਜ਼ਾਂ ਹਨ ਜੋ ਕਿ ਸਧਾਰਣ ਨਹੀਂ ਹੁੰਦੀਆਂ ਹਨ ਅਤੇ ਨਾ ਹੀ ਕਦੇ ਵੀ ਸਧਾਰਣ ਹੋਣੀਆਂ ਚਾਹੀਦੀਆਂ ਹਨ, ਜਿਵੇਂ ਕਿ ਦੁਰਵਿਵਹਾਰ ਦੀ ਮਾਤਰਾ, ਇਸ ਦਾ ਖ਼ਤਰਾ, ਨਾ ਸਿਰਫ ਸਰੀਰਕ ਸਗੋਂ ਭਾਵਨਾਤਮਕ ਵੀ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਹ ਚਿਤਵਾਨੀ ਵੀ ਦਿੰਦੇ ਹਨ ਕਿ ਇਹ ਜ਼ਰੂਰੀ ਨਹੀਂ ਕਿ ਡੇਟਿੰਗ ਐਪ ਉੱਤੇ ਹਰ ਕਿਸੇ ਦਾ ਤਜ਼ਰਬਾ ਕੌੜਾ ਹੋਵੇ, ਪਰ ਫਿਰ ਵੀ ਅਜਿਹੇ ਬਹੁਤ ਜ਼ਿਆਦਾ ਹਨ, ਜਿੰਨ੍ਹਾਂ ਬਾਰੇ ਸਾਨੂੰ ਲੋਕਾਂ ਨੂੰ ਗੱਲ ਕਰਨੀ ਚਾਹੀਦੀ ਹੈ।
ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਪਹਿਲਾਂ ਹੀ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਇਹ ਗੈਰ ਵਿਵਹਾਰਕ ਵਤੀਰਾ ਡੇਟਿੰਗ ਐਪਸ ਉੱਤੇ ਔਰਤਾਂ ਦੇ ਤਜ਼ਰਬੇ ਨੂੰ ਖਰਾਬ ਕਰਦਾ ਹੈ, ਇਸ ਲਈ ਇਸ ਤਰ੍ਹਾਂ ਦੀ ਗੱਲਬਾਤ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਕਿਉਂ ਹੈ?
ਇਸ ਸਵਾਲ ਦੇ ਜਵਾਬ ਦਾ ਇੱਕ ਹਿੱਸਾ ਇੰਨ੍ਹਾਂ ਪਲੇਟਫਾਰਮਾਂ ਨੂੰ ਤਿਆਰ ਕੀਤੇ ਜਾਣ ਦੇ ਢੰਗ ਉੱਤੇ ਨਿਰਭਰ ਕਰਦਾ ਹੈ।
ਪਹਿਲਾ ਉਹ ਕੰਪਨੀਆਂ ਜੋ ਇਨ੍ਹਾਂ ਨੂੰ ਤਿਆਰ ਕਰਦੀਆਂ ਹਨ ਅਤੇ ਦੂਜੇ ਸਰਕਾਰੀ ਪ੍ਰਣਾਲੀਆਂ ਜਿਨ੍ਹਾਂ ਤਹਿਤ ਇਹ ਕੰਮ ਕਰਦੀਆਂ ਹਨ।
ਦੋਵਾਂ ਵੱਲੋਂ ਦਿਖਾਈ ਢਿੱਲ ਦਾ ਨਤੀਜਾ ਤੇ ਸੰਤਾਪ ਬਹੁਤੀ ਵਾਰ ਵਰਤਣ ਵਾਲਿਆਂ ਨੂੰ ਝੱਲਣਾ ਪੈਂਦਾ ਹੈ।

ਤਸਵੀਰ ਸਰੋਤ, Getty Images
ਜਵਾਬਦੇਹੀ?
ਇੰਨ੍ਹਾਂ ਸਮੱਸਿਆਵਾਂ ਨੂੰ ਘਟਾਉਣ ਲਈ ਕੁਝ ਵਿਧੀਆਂ ਵੀ ਮੌਜੂਦ ਹਨ।
ਉਦਾਹਰਣ ਵਜੋਂ ਟਿੰਡਰ ਨੇ ਭੱਦੀ ਸ਼ਬਦਾਵਲੀ ਅਤੇ ਸੰਦੇਸ਼ਾਂ ਦਾ ਪਤਾ ਲਗਾਉਣ ਲਈ ਮਸ਼ੀਨ ਲਰਨਿੰਗ ਦੀ ਸ਼ੁਰੂਆਤ ਕੀਤੀ ਹੈ।
ਉਸ ਸੰਦੇਸ਼ ਨੂੰ ਲਿਖਣ ਵਾਲੇ ਨੂੰ ਸੰਦੇਸ਼ ਭੇਜਣ ਤੋਂ ਪਹਿਲਾਂ ਮੁੜ ਵਿਚਾਰ ਕਰਨ ਦੀ ਹਿਦਾਇਤ ਦਿੱਤੀ ਜਾਂਦੀ ਹੈ।
2020 ਵਿੱਚ ਬੰਬਲੇ ਨੇ ਖਾਸ ਤਸਵੀਰਾਂ ਨੂੰ ਬਲੱਰ/ ਧੁੰਦਲਾ ਕਰਨ ਲਈ ਏਆਈ ਤਕਨੀਕ ਪੇਸ਼ ਕੀਤੀ ਅਤੇ ਉਨ੍ਹਾਂ ਨੂੰ ਵੇਖਣ ਲਈ ਸਾਹਮਣੇ ਵਾਲੇ ਦੀ ਸਹਿਮਤੀ ਦੀ ਲੋੜ ਹੈ।
ਕੁਝ ਪਲੇਟਫਾਰਮਾਂ ਨੇ ਗਾਹਕਾਂ ਦੀ ਤਸਦੀਕ ਕਰਨੀ ਵੀ ਸ਼ੁਰੂ ਕੀਤੀ ਹੈ। ਇਸ ਵਿੱਚ ਪਲੇਟਫਾਰਮ ਇੱਕ ਪ੍ਰੋਫਾਈਲ ਵਿੱਚ ਅਪਲੋਡ ਕੀਤੀਆਂ ਫੋਟੋਆਂ ਨੂੰ ਉਪਭੋਗਤਾ ਵੱਲੋਂ ਮੁਹੱਈਆ ਕੀਤੀ ਗਈ ਸੈਲਫੀ (ਜਿਸ ਵਿੱਚ ਉਪਭੋਗਤਾ ਬਹੁਤ ਹੀ ਖਾਸ ਕਿਰਿਆ ਕਰਦਿਆਂ ਤਸਵੀਰ ਖਿਚਵਾਉਂਦਾ ਹੈ, ਤਾਂ ਜੋ ਪਲੇਟਫਾਰਮ ਤਸਵੀਰ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰ ਸਕੇ) ਨਾਲ ਮੇਲ ਖਾਂਦਾ ਹੈ।
ਇਹ ਵੀ ਪੜ੍ਹੋ:
ਇਸ ਉਪਾਅ ਦਾ ਮਕਸਦ ਕੈਟਫਿਸ਼ਿੰਗ ਅਤੇ ਭੱਦੀ ਸ਼ਬਦਾਵਲੀ ਨੂੰ ਰੋਕਣਾ ਹੈ, ਕਿਉਂਕਿ ਉਪਭੋਗਤਾ ਨਕਲੀ ਪਛਾਣ ਦੇ ਪਿੱਛੇ ਨਹੀਂ ਛੁਪ ਸਕਦੇ।
ਸਿਲਵਰ ਦਾ ਕਹਿਣਾ ਹੈ ਕਿ ਇਹ ਕੁਝ ਨਾ ਹੋਣ ਨਾਲੋਂ ਕੁਝ ਹੋਣ ਵਰਗਾ ਹੈ। ਇਹ ਕੋਸ਼ਿਸ਼ ਵਧੀਆ ਹੈ, ਪਰ ਮੈਨੂੰ ਲੱਗਦਾ ਹੈ ਕਿ ਅਜੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਬਹੁਤ ਸਾਰੇ ਗਾਹਕ ਇਸ ਨਾਲ ਸਹਿਮਤ ਹਨ।
ਅਖ਼ੀਰ ਵਿੱਚ ਸਾਡੇ ਕੋਲ ਇਕ ਹੀ ਚੀਜ਼ ਹੈ ਅਤੇ ਉਹ ਹੈ ਬਲੌਕ ਬਟਨ। ਜਦੋਂ ਇਹ ਹੈ ਅਤੇ ਤੁਸੀਂ ਲੋਕਾਂ ਨੂੰ ਬਲੌਕ ਕਰ ਸਕਦੇ ਹੋ। ਤੁਹਾਨੂੰ ਉਡੀਕ ਕਰਨ ਦੀ ਲੋੜ ਨਹੀਂ ਕਿ ਤੁਹਾਡੇ ਨਾਲ ਕੁਝ ਬੁਰਾ ਹੋਵੇਗਾ ਹੀ ਹੋਵੇਗਾ। ਉਸ ਤੋਂ ਪਹਿਲਾਂ ਤੁਸੀਂ ਸਾਹਮਣੇ ਵਾਲੇ ਨੂੰ ਬਲੌਕ ਕਰ ਸਕਦੇ ਹੋ।"
ਉਪਭੋਗਤਾਵਾਂ ਦੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਜਿਣਸੀ ਹਿੰਸਾ ਹੈ, ਜੋ ਕਿ ਉਸ ਸਮੇਂ ਵਾਪਰ ਸਕਦੀ ਹੈ ਜਦੋਂ ਉਪਭੋਗਤਾ ਵਿਅਕਤੀਗਤ ਰੂਪ ਵਿੱਚ ਇੱਕ ਦੂਜੇ ਨੂੰ ਮਿਲਦੇ ਹਨ।
ਭਾਵੇਂ ਕਿ ਅਜਿਹੀਆਂ ਐਪਲੀਕੇਸ਼ਨਾਂ ਵਰਤਣ ਵਾਲੀਆਂ ਕੁੜੀਆਂ ਇਸ ਬਾਰੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੱਸਣ ਵਰਗੀਆਂ ਸਾਵਧਾਨੀਆਂ ਵਰਤ ਰਹੀਆਂ ਹਨ ਪਰ ਫਿਰ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ।
ਸਾਲ 2019 ਵਿੱਚ ਨਿਊਯਾਰਕ ਸਿਟੀ ਦੇ ਕੋਲੰਬੀਆ ਸਕੂਲ ਆਫ਼ ਜਰਨਲਿਜ਼ਮ ਅਤੇ ਨਿਊਜ਼ ਸਾਈਟ ਪਰੋਪਬਲਿਕਾ ਨੇ ਵੇਖਿਆ ਕਿ ਮੈਚ ਗਰੁੱਪ, ਜੋ ਕਿ ਤਕਰੀਬਨ 45 ਡੇਟਿੰਗ ਐਪ ਦਾ ਮਾਲਕ ਹੈ। ਉਹ ਸਿਰਫ ਉਨ੍ਹਾਂ ਗਾਹਕਾਂ ਲਈ ਜਿਣਸੀ ਅਪਰਾਧੀਆਂ ਦੀ ਨਿਗਰਾਨੀ ਕਰਦਾ ਹੈ, ਜਿੰਨ੍ਹਾਂ ਨੇ ਐਪ ਨੇ ਲਈ ਭੁਗਤਾਨ ਕੀਤਾ ਹੋਵੇ।
ਉਹ ਟਿੰਡਰ, ਓਕੇਕਿਊਪਿਡ ਅਤੇ ਹਿੰਜ ਵਰਗੇ ਫ੍ਰੀ ਪਲੇਟਫਾਰਮਾਂ ਲਈ ਕੰਮ ਨਹੀਂ ਕਰਦਾ ਹੈ।
ਇੰਨ੍ਹਾਂ ਨਤੀਜਿਆਂ ਨੇ ਅਮਰੀਕੀ ਕਾਨੂੰਨਸਾਜ਼ਾਂ ਨੂੰ ਮਈ 2021 ਵਿੱਚ ਜਾਂਚ ਲਰਨ ਲਈ ਪ੍ਰੇਰਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਬਿੱਲ ਪੇਸ਼ ਕੀਤਾ, ਜਿਸ 'ਚ ਧੋਖਾਧੜੀ ਅਤੇ ਦੁਰ - ਵਿਵਹਾਰ ਉੱਤੇ ਨਕੇਲ ਕਸਣ ਲਈ ਬਣਾਏ ਗਏ ਆਪਣੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਡੇਟਿੰਗ ਪਲੇਟਫਾਰਮਾਂ ਦੀ ਜ਼ਰੂਰਤ ਹੋਵੇਗੀ।

ਤਸਵੀਰ ਸਰੋਤ, Getty Images
ਪਰ ਅਮਰੀਕੀ ਇੰਟਰਨੈਟ ਵਿੱਚ ਕੁਝ ਕਮੀ ਹੈ। ਐਪਲੀਕੇਸ਼ਨਾਂ ਦੇ ਮਾਲਕ ਸਾਈਟਾਂ ਨੂੰ ਉਨ੍ਹਾਂ ਦੇ ਪਲੇਟਫਾਰਮ ਰਾਹੀਂ ਤੀਜੀ ਧਿਰ ਨੂੰ ਹੋਣ ਵਾਲੇ ਨੁਕਸਾਨ ਲਈ ਜਵਾਬਦੇਹ ਨਹੀਂ ਠਹਿਰਾਇਆ ਜਾ ਸਕਦਾ ਹੈ।
(ਬੀਬੀਸੀ ਨੇ ਛੇ ਆਨਲਾਈਨ ਡੇਟਿੰਗ ਐਪਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਰਿਆਂ ਨੇ ਹੀ ਇਸ ਸਬੰਧ ਵਿੱਚ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ।)
ਕਾਨੂੰਨ ਦੀ ਮੱਦ ਵਿਵਾਦਪੂਰਨ ਹੈ ਅਤੇ ਇਸ ਵਿੱਚ ਸੋਧ ਕਰਨ ਜਾਂ ਫਿਰ ਰੱਦ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਕਈ ਲੋਕ ਦਲੀਲ ਦਿੰਦੇ ਹਨ ਕਿ 1990 ਦੇ ਦਹਾਕੇ 'ਚ ਹੋਂਦ 'ਚ ਆਇਆ ਇਹ ਕਾਨੂੰਨ ਪਲੇਟਫਾਰਮਾਂ ਲਈ ਪੁਰਾਣਾ ਹੈ।
ਕੀ ਚੀਜ਼ਾਂ ਸੁਧਰ ਸਕਦੀਆਂ ਹਨ?
ਮੌਜੂਦਾ ਸਮੇਂ ਉਪਭੋਗਤਾ ਉਨ੍ਹਾਂ ਉਪਾਵਾਂ ਤੋਂ ਪਰੇ ਸੁਰੱਖਿਅਤ ਨਹੀਂ ਹਨ, ਜਿੰਨ੍ਹਾਂ ਨੂੰ ਪਲੇਟਫਾਰਮ ਲਾਗੂ ਕਰਨ ਲਈ ਚੁਣਦਾ ਹੈ।
ਬੇਸ਼ਕ ਬਹੁਤ ਸਾਰੇ ਲੋਕਾਂ ਨੂੰ ਵਧੀਆਂ ਰਿਸ਼ਤੇ ਹਾਸਲ ਹੁੰਦੇ ਹਨ ਅਤੇ ਇੱਥੋਂ ਤੱਕ ਕਿ ਸਥਾਈ ਰਿਸ਼ਤੇ ਵੀ ਸਥਾਪਤ ਹੁੰਦੇ ਹਨ।
ਫਿਰ ਵੀ ਕੁੱਲ-ਮਿਲਾ ਕੇ ਡੇਟਰ ਅਜੇ ਵੀ ਆਪਣੇ ਜੋਖਮ ਉੱਤੇ ਹੀ ਇੰਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ, ਖਾਸ ਕਰਕੇ ਉਨ੍ਹਾਂ ਦੇਸ਼ਾਂ 'ਚ ਜਿੰਨ੍ਹਾਂ ਕੋਲ ਸਪਸ਼ਟ ਸੁਰੱਖਿਆ ਨਹੀਂ ਹੈ।
ਸੁਰੱਖਿਆ ਪ੍ਰਤੀ ਕਾਨੂੰਨੀ ਤਰੱਕੀ ਅਤੇ ਕਾਰਪੋਰੇਟ ਕਦਮਾਂ ਤੋਂ ਪਰੇ ਸਭਿਆਚਾਰਕ ਤਬਦੀਲੀਆਂ ਵੀ ਹਨ ਜੋ ਕਿ ਵੱਡਾ ਅੰਤਰ ਪੇਸ਼ ਕਰ ਸਕਦੀਆਂ ਹਨ ਅਤੇ ਔਰਤਾਂ ਦੇ ਨਾਲ-ਨਾਲ ਦੂਜੇ ਉਪਭੋਗਤਾਵਾਂ ਦੀ ਆਨਲਾਈਨ ਅਤੇ ਆਫਲਾਈਨ ਸੁਰੱਖਿਆ ਵਿੱਚ ਮਦਦ ਕਰ ਸਕਦੀਆਂ ਹਨ।

ਤਸਵੀਰ ਸਰੋਤ, BBC reel
ਮਰਦਾਂ ਨੂੰ ਇਹ ਸਮਝਾਉਣਾ ਪਵੇਗਾ ਕਿ ਉਨ੍ਹਾਂ ਦੀਆਂ ਕਾਰਵਾਈਆਂ ਦੂਜਿਆਂ ਦੀ ਜ਼ਿੰਦਗੀ ਉੱਪਰ ਅਸਰ ਪਾਉਂਦੀਆਂ ਹਨ, ਜਿੰਨ੍ਹਾਂ ਨਾਲ ਉਹ ਗੱਲਬਾਤ ਕਰ ਰਹੇ ਹਨ।
ਮਰਦ ਆਪਣੀ ਬਦਸਲੂਕੀ ਨੂੰ ਬਹੁਤ ਮਾਮੂਲੀ ਸਮਝਦੇ ਹਨ। ਲਿੰਗਕ ਭੂਮਿਕਾਵਾਂ ਅਤੇ ਅਕਸਰ ਗਲਤਫ਼ਹਿਮੀ ਵਾਲੇ ਸਮਾਜਿਕ ਰਵੱਈਏ ਨੂੰ ਭੰਗ ਕਰ ਦਿੱਤਾ ਜਾਣਾ ਚਾਹੀਦਾ ਹੈ।
ਇਸ ਦਾ ਇਹ ਵੀ ਮਤਲਬ ਇਹ ਹੈ ਕਿ ਔਰਤਾਂ ਨੂੰ ਪਹਿਲ ਕਰਦਿਆਂ ਇਸ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਨਾ ਕਿ ਇਸ ਨੂੰ ਰੱਬ ਦੀ ਮਰਜ਼ੀ ਮੰਨ ਕੇ ਬੈਠ ਜਾਣਾ ਚਾਹੀਦਾ ਹੈ।
ਜਿਵੇਂ ਕਿ ਸਿਲਵਰ ਲਈ ਪਾਣੀ ਸਿਰ ਤੋਂ ਟੱਪ ਗਿਆ ਸੀ। ਉਸ ਨੇ ਲਗਭਗ 2 ਸਾਲ ਪਹਿਲਾਂ ਕੋਲਡ ਟਰਕੀ ਪਲੇਟਫਾਰਮ ਹੀ ਛੱਡ ਦਿੱਤਾ ਸੀ। ਉਸ ਨੇ ਫਿਰ ਪਿੱਛੇ ਮੁੜ ਕੇ ਨਾ ਵੇਖਿਆ।
ਸਿਲਵਰ ਦੱਸਦੀ ਹੈ, " ਉਨ੍ਹਾਂ ਨੇ ਮੈਨੂੰ ਕਦੇ ਵੀ ਚੰਗਾ ਨਹੀਂ ਦਿੱਤਾ। ਫਿਰ ਮੈਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ, ਆਪਣੇ-ਆਪ, ਆਪਣੇ ਸਮੇਂ, ਆਪਣੇ ਪੈਸੇ ਉੱਪਰ ਹੱਕ ਕਿਉਂ ਦੇ ਰਹੀ ਸੀ?
ਫਿਰ ਜਦੋਂ ਇਹ ਸਵਾਲ ਮੈਂ ਆਪਣੇ ਆਪ ਨੂੰ ਕੀਤਾ ਤਾਂ ਮੈਨੂੰ ਸਾਰੀ ਸਮਝ ਆਈ। ਇਹ ਹੀ ਉਹ ਪਹਿਲਾ ਮੌਕਾ ਸੀ ਜਦੋਂ ਮੈਂ ਉਨ੍ਹਾਂ ਨੂੰ ਡਲੀਟ ਕਰ ਸਕੀ ਅਤੇ ਇੰਨ੍ਹਾਂ ਐਪਸ ਨੂੰ ਮੁੜ ਡਾਊਨਲੋਡ ਕਰਨ ਦੀ ਕਦੇ ਵੀ ਇੱਛਾ ਵੀ ਨਹੀਂ ਹੋਈ।"
"ਇਹ ਬਹੁਤ ਹੀ ਨਾਟਕੀ ਜਿਹਾ ਲੱਗਦਾ ਹੈ ਪਰ ਇਸ ਤਰ੍ਹਾਂ ਹੀ ਮੈਂ ਆਪਣੀ ਜ਼ਿੰਦਗੀ ਨੂੰ ਬਚਾਇਆ ਹੈ।"
(ਇਹ ਸਟੋਰੀ ਬੀਬੀਸੀ ਵਰਲਡ ਸਰਵਿਸ ਦੇ ਇੱਕ ਬਿਜਨਸ ਡੇਲੀ ਦਾ ਲਿਖਤੀ ਰੂਪ ਹੈ। ਇਸ ਨੂੰ ਤਮਾਸਿਨ ਫੋਰਡ ਵੱਲੋਂ ਪੇਸ਼ ਕੀਤਾ ਗਿਆ ਹੈ ਅਤੇ ਸਜ਼ੂ ਪਿੰਗ ਚੈਨ ਅਤੇ ਨਿਸ਼ਾ ਪਾਟੇਲ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਮੇਰਟੇਡਿਥ ਟੂਰਿਟਸ ਵੱਲੋਂ ਢਾਲਿਆ ਗਿਆ ਹੈ।)
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












