ਕੀ ਔਰਤ ਜਾਂ ਮਰਦ ਦੀ ਅਕਲ ਦਾ ਸਬੰਧ ਉਸਦੇ ਦਿਮਾਗ ਦੇ ਆਕਾਰ ਨਾਲ ਹੁੰਦਾ ਹੈ?

ਤਸਵੀਰ ਸਰੋਤ, Getty Images
- ਲੇਖਕ, ਡੇਵਿਡ ਰੌਬਸਨ
- ਰੋਲ, ਬੀਬੀਸੀ ਫਿਊਚਰ
ਗਿਨਾ ਰਿੱਪਨ ਦੀ ਜ਼ਿੰਦਗੀ 'ਚ ਸਾਲ 1986 ਦੀ 11 ਜੂਨ ਸਭ ਤੋਂ ਹਸੀਨ ਦਿਨ ਸੀ, ਇਸ ਦਿਨ ਉਨ੍ਹਾਂ ਨੇ ਆਪਣੀ ਬੇਟੀ ਨੂੰ ਜਨਮ ਦਿੱਤਾ ਸੀ। ਇਹੀ ਉਹ ਦਿਨ ਸੀ, ਜਦੋਂ ਮਸ਼ਹੂਰ ਫੁੱਟਬਾਲ ਖਿਡਾਰੀ ਗੈਰੀ ਲਿਨੇਕਰ ਨੇ ਮਰਦਾਂ ਦੇ ਫੁੱਟਬਾਲ ਵਰਲਡ ਕੱਪ ਵਿੱਚ ਲਗਾਤਾਰ ਤਿੰਨ ਗੋਲ ਕਰਕੇ ਹੈਟ੍ਰਿਕ ਬਣਾਈ ਸੀ।
ਉਸ ਰਾਤ ਰਿੱਪਨ ਦੇ ਵਾਰਡ ਵਿੱਚ 9 ਬੱਚੇ ਪੈਦਾ ਹੋਏ ਸਨ। ਸਾਰੇ ਨਵਜਾਤ ਵਾਰੀ-ਵਾਰੀ ਉਨ੍ਹਾਂ ਦੀ ਮਾਂਵਾਂ ਨੂੰ ਸੌਂਪੇ ਜਾ ਰਹੇ ਸਨ।
ਜਦੋਂ ਰਿੱਪਨ ਨੂੰ ਉਨ੍ਹਾਂ ਦੀ ਧੀ ਸੌਂਪੀ ਗਈ ਤਾਂ ਨਰਸ ਨੇ ਕਿਹਾ, "ਇਹ ਬੱਚੀ ਸਭ ਤੋਂ ਵੱਧ ਸ਼ੋਰ ਮਚਾ ਰਹੀ ਹੈ, ਕੁੜੀਆਂ ਵਰਗੀ ਆਵਾਜ਼ ਹੀ ਨਹੀਂ ਲੱਗ ਰਹੀ।"
ਨਰਸ ਦੀ ਗੱਲ ਸੁਣ ਕੇ ਰਿੱਪਨ ਸੋਚੀਂ ਪੈ ਗਈ ਕਿ ਅਜੇ ਉਨ੍ਹਾਂ ਦੀ ਬੇਟੀ ਨੂੰ ਪੈਦਾ ਹੋਏ 10 ਮਿੰਟ ਵੀ ਨਹੀਂ ਹੋਏ ਅਤੇ ਉਸ ਨੂੰ ਕੁੜੀ-ਮੁੰਡੇ ਦੀ ਸ਼੍ਰੇਣੀ ਵਿੱਚ ਵੰਡ ਦਿੱਤਾ ਗਿਆ।
ਮੁੰਡੇ-ਕੁੜੀ 'ਚ ਫ਼ਰਕ ਕਰਨ ਵਾਲੀ ਅਜਿਹੀ ਸੋਚ ਪੂਰੀ ਦੁਨੀਆਂ ਵਿੱਚ ਇੱਕਸਾਰ ਵਿਆਪਕ ਹੈ।
ਇਹ ਵੀ ਪੜ੍ਹੋ:
ਹਾਲਾਂਕਿ ਰੱਬ ਨੇ ਦੋਵਾਂ ਨੇ ਇਕੋ-ਜਿਹਾ ਬਣਾਇਆ ਹੈ। ਖ਼ੁਦ ਇਨਸਾਨ ਵੀ ਇਹੀ ਮੰਨਦਾ ਹੈ ਕਿ ਮਰਦ ਅਤੇ ਔਰਤ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ।
ਫਿਰ ਵੀ ਦੋਵੇਂ ਆਪਸ ਵਿੱਚ ਹੀ ਫ਼ਰਕ ਕਰਦੇ ਹਨ। ਮਰਦ ਅਤੇ ਔਰਤ ਦਾ ਜ਼ਿਹਨ ਬੁਨਿਆਦੀ ਤੌਰ 'ਤੇ ਇੱਕ-ਦੂਜੇ ਤੋਂ ਵੱਖ ਹਨ।
ਇਸ ਵਿਚਾਰ ਨੂੰ ਚੁਣੌਤੀ ਦੇਣ ਲਈ ਰਿੱਪਨ ਕਈ ਦਹਾਕਿਆਂ ਤੋਂ ਕੰਮ ਕਰ ਆ ਰਹੇ ਹਨ। ਉਨ੍ਹਾਂ ਦਾ ਕੰਮ 'ਦਿ ਜੈਂਡਰਡ ਬ੍ਰੇਨ' ਨਾਮ ਦੀ ਕਿਤਾਬ 'ਚ ਛਪਿਆ ਹੈ।

ਤਸਵੀਰ ਸਰੋਤ, BBC REEL
ਔਰਤਾਂ ਅਤੇ ਮਰਦਾਂ ਦਾ ਦਿਮਾਗ਼
ਰਿੱਪਨ ਖ਼ੁਦ ਇਸ ਗੱਲ ਦੀ ਹਾਮੀ ਹੈ ਕਿ ਇਨਸਾਨ ਦਾ ਦਿਮਾਗ਼ ਲਿੰਗਕ ਕਾਰਨਾਂ ਕਰਕੇ ਵੱਖੋ-ਵੱਖਰੇ ਨਹੀਂ ਹੁੰਦੇ, ਸਗੋਂ ਸਮਾਜ ਇਸ ਦਾ ਅਹਿਸਾਸ ਕਰਵਾਉਂਦਾ ਹੈ।
ਜਨਮ ਤੋਂ ਲੈ ਕੇ ਬੁਢਾਪੇ ਤੱਕ ਸਾਡੇ ਵਤੀਰੇ, ਚਾਲ-ਢਾਲ ਅਤੇ ਸੋਚਣ-ਸਮਝਣ ਦੇ ਤਰੀਕੇ ਨੂੰ ਆਧਾਰ ਬਣਾ ਕੇ ਹੀ ਇਹ ਮੰਨ ਲਿਆ ਗਿਆ ਹੈ ਕਿ ਔਰਤ ਅਤੇ ਮਰਦ ਦੇ ਦਿਮਾਗ਼ ਵਿੱਚ ਕੋਈ ਬੁਨਿਆਦੀ ਫਰਕ ਹੈ।
ਰਿੱਪਨ ਨੂੰ ਇਸ ਗੱਲ ਦੀ ਤਕਲੀਫ਼ ਜ਼ਿਆਦਾ ਹੈ ਕਿ ਅਸੀਂ ਸਾਲ 2019 ਵਿੱਚ ਵੀ ਅਜਿਹੀ ਰੂੜ੍ਹੀਵਾਦੀ ਸੋਚ ਨੂੰ ਅੱਗੇ ਵਧਾ ਰਹੇ ਹਾਂ। ਲਿੰਗਕ ਆਧਾਰ 'ਤੇ ਵਿਤਕਰਾ ਭਾਵੇਂ ਆਪਣੇ ਬਦਲਵੇਂ ਰੂਪ ਵਿੱਚ ਹੀ ਸਹੀ ਪਰ ਅੱਜ ਵੀ ਜਾਰੀ ਹੈ।
ਕਰੀਬ ਦੋ ਸਦੀਆਂ ਤੋਂ ਅਸੀਂ ਔਰਤ ਤੇ ਮਰਦ ਦੇ ਦਿਮਾਗੀ ਵਖ਼ਰੇਵੇਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਇਸ ਸਵਾਲ ਦਾ ਜਵਾਬ ਹਮੇਸ਼ਾ ਨਾਂਹ ਵਿੱਚ ਰਿਹਾ ਹੈ।
ਸਾਇੰਸ ਅਤੇ ਤਕਨੀਕੀ ਵਿਕਾਸ ਨੇ ਅਜਿਹੇ ਵਿਚਾਰਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ ਪਰ ਫਿਰ ਵੀ ਸਮਾਜ ਵਿੱਚ ਇਹ ਪਾੜਾ ਮਿਟ ਨਹੀਂ ਰਿਹਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇੱਕ ਸੋਚ ਇਹ ਵੀ ਹੈ ਕਿ ਔਰਤਾਂ ਦਾ ਦਿਮਾਗ਼ ਪੁਰਸ਼ਾਂ ਦੇ ਮੁਕਾਬਲੇ ਔਸਤਨ ਛੋਟਾ ਹੁੰਦਾ ਹੈ।
ਔਰਤਾਂ ਦੇ ਦਿਮਾਗ਼ ਦਾ ਆਕਾਰ ਪੁਰਸ਼ਾਂ ਨਾਲੋਂ ਲਗਭਗ 10 ਫੀਸਦ ਛੋਟਾ ਹੁੰਦਾ ਹੈ ਅਤੇ ਇਸੇ ਆਧਾਰ 'ਤੇ ਔਰਤਾਂ ਦੀ ਸਮਝ ਨੂੰ ਘੱਟ ਸਮਝਿਆ ਜਾਂਦਾ ਹੈ।
ਰਿੱਪਨ ਕਹਿੰਦੀ ਹੈ ਕਿ ਅਕਲ ਅਤੇ ਸਮਝ ਦਾ ਸਬੰਧ ਜੇਕਰ ਦਿਮਾਗ਼ ਦੇ ਆਕਾਰ ਨਾਲ ਹੁੰਦਾ ਤਾਂ ਹਾਥੀ ਅਤੇ ਵ੍ਹੇਲ ਮੱਛੀ ਦੇ ਦਿਮਾਗ਼ ਦਾ ਆਕਾਰ ਇਨਸਾਨ ਨਾਲੋਂ ਕਿਤੇ ਵੱਡਾ ਹੁੰਦਾ ਹੈ।
ਫਿਰ ਵੀ ਉਨ੍ਹਾਂ ਵਿੱਚ ਇਨਸਾਨ ਵਰਗੀ ਸਮਝ ਕਿਉਂ ਨਹੀਂ ਹੁੰਦੀ। ਦੱਸਿਆ ਜਾਂਦਾ ਹੈ ਕਿ ਮਸ਼ਹੂਰ ਸਾਇੰਸਦਾਨ ਆਇੰਸਟਾਈਨ ਦਾ ਦਿਮਾਗ਼ ਔਸਤ ਮਰਦਾਂ ਤੋਂ ਛੋਟਾ ਸੀ ਪਰ ਉਨ੍ਹਾਂ ਦੀ ਸਮਝ ਅਤੇ ਅਕਲ ਦਾ ਕੋਈ ਸਾਨ੍ਹੀ ਨਹੀਂ ਸੀ।
ਦਿਮਾਗ਼ ਦੇ ਆਕਾਰ ਦਾ ਅਕਲ ਨਾਲ ਸੰਬੰਧ
ਇਸ ਬੁਨਿਆਦ 'ਤੇ ਕਿਹਾ ਜਾ ਸਕਦਾ ਹੈ ਕਿ ਦਿਮਾਗ਼ ਦੇ ਆਕਾਰ ਦਾ ਸਮਝਦਾਰੀ ਨਾਲ ਕੋਈ ਨਾਤਾ ਨਹੀਂ ਹੈ। ਫਿਰ ਵੀ, ਸਮਾਜ ਵਿੱਚ ਵਿਤਕਰੇ ਵਾਲੀ ਸੋਚ ਨੇ ਆਪਣੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਹੋਈਆਂ ਹਨ।
ਇਹ ਵੀ ਪੜ੍ਹੋ:
ਨਕਸ਼ੇ ਪੜ੍ਹਨ ਦਾ ਕੰਮ ਪੂਰੀ ਤਰ੍ਹਾਂ ਦੀ ਸਮਝ ਦੀ ਬੁਨਿਆਦ ਨਾਲ ਜੁੜਿਆ ਹੋਇਆ ਹੈ ਪਰ ਅਕਸਰ ਇਹ ਕੰਮ ਮਰਦਾਂ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਧਾਰਨਾ ਹੈ ਕਿ ਉਹੀ ਇਸ ਕੰਮ ਨੂੰ ਵਧੀਆ ਢੰਗ ਨਾਲ ਕਰ ਸਕਦੇ ਹਨ।
ਰਿੱਪਨ ਦਾ ਕਹਿਣਾ ਹੈ ਕਿ ਦਿਮਾਗ਼ ਦੇ ਆਕਾਰ ਦੇ ਫਰਕ ਨੂੰ ਕੁਝ ਜ਼ਿਆਦਾ ਹੀ ਵਧਾ-ਚੜਾਅ ਕੇ ਪੇਸ਼ ਕੀਤਾ ਗਿਆ ਹੈ। ਇਹ ਤਾਂ ਅਸੀਂ ਜਾਣਦੇ ਹਾਂ ਕਿ ਸਾਡਾ ਦਿਮਾਗ਼ ਸੱਜੇ ਤੇ ਖੱਬੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਜੋ ਅੱਧੇ ਗੋਲਿਆਂ ਵਰਗੇ ਲਗਦੇ ਹਨ।
ਇਨ੍ਹਾਂ ਦੋਵਾਂ ਹਿੱਸਿਆਂ ਵਿਚਾਲੇ ਹੁੰਦਾ ਹੈ, ਕਾਰਪਸ ਕੈਲੋਸਮ ਜੋ ਦਿਮਾਗ਼ ਦੇ ਦੋਵਾਂ ਹਿੱਸਿਆਂ ਦੇ ਵਿਚਾਲੇ ਪੁਲ ਦਾ ਕੰਮ ਕਰਦਾ ਹੈ।

ਤਸਵੀਰ ਸਰੋਤ, BBC Reel
ਇਸ ਨੂੰ ਸੂਚਨਾ ਪੁਲ ਵੀ ਕਿਹਾ ਜਾਂਦਾ ਹੈ। ਇਹ ਪੁਲ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਵਧੇਰੇ ਵਿਕਸਿਤ ਹੁੰਦਾ ਹੈ।
ਸਾਇੰਸ ਕੀ ਕਹਿੰਦੀ ਹੈ?
ਸਾਇੰਸ ਦੀ ਇਹ ਖੋਜ ਔਰਤਾਂ ਨੂੰ ਤਰਕ ਵਿਹੂਣੀਆਂ ਦੱਸਣ ਵਾਲਿਆਂ ਨੂੰ ਸ਼ੀਸ਼ਾ ਦਿਖਾਉਂਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਔਰਤਾਂ ਵਿੱਚ ਸੋਚਣ ਸਮਝਣ ਦੀ ਸਮਰੱਥਾ ਘੱਟ ਹੁੰਦੀ ਹੈ।
ਇਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਤੇ ਭਾਵਨਾਵਾਂ ਜ਼ਿਆਦਾ ਹਾਵੀ ਰਹਿੰਦੀਆਂ ਹਨ। ਜਦਕਿ ਖੋਜ ਇਨ੍ਹਾਂ ਸਾਰੀਆਂ ਗੱਲਾਂ ਨੂੰ ਗਲਤ ਸਾਬਤ ਕਰਦੀ ਹੈ।
ਰਿੱਪਨ ਇੱਕ ਕਾਗਨਿਟਿਵ ਨਿਊਰੋ ਸਾਇੰਟਿਸਟ ਹਨ, ਉਹ ਆਪਣੀ ਕਿਤਾਬ ਵਿੱਚ ਲਿਖਦੇ ਹਨ,"ਆਮ ਧਾਰਨਾ ਹੈ ਕਿ ਪੁਰਸ਼ ਗਣਿਤ ਅਤੇ ਸਾਇੰਸ ਦੇ ਚੰਗੇ ਜਾਣਕਾਰ ਹੁੰਦੇ ਹਨ। ਇਨ੍ਹਾਂ ਦੋ ਮੁਸ਼ਕਲ ਵਿਸ਼ਿਆਂ ਨੂੰ ਉਨ੍ਹਾਂ ਦਾ ਦਿਮਾਗ ਜ਼ਿਆਦਾ ਵਧੀਆ ਸਮਝਦਾ ਹੈ।'
'ਇਸ ਲਈ ਨੋਬਲ ਪੁਰਸਕਾਰ ਜਾਂ ਅਜਿਹੇ ਹੋਰ ਕਈ ਵੱਡੇ ਖ਼ਿਤਾਬਾਂ 'ਤੇ ਪੁਰਸ਼ਾਂ ਦਾ ਹੀ ਪਹਿਲਾ ਹੱਕ ਹੈ। ਜਦਕਿ ਇਹ ਸਾਰੇ ਦਾਅਵੇ ਬਿਲਕੁਲ ਗਲਤ ਹਨ। ਦਹਾਕਿਆਂ ਦੀ ਖੋਜ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਦਿਮਾਗ਼ ਇੱਕੋ ਤਰ੍ਹਾਂ ਕੰਮ ਕਰਦਾ ਹੈ ਇੱਥੋਂ ਤੱਕ ਕਿ ਮਰਦ ਤੇ ਔਰਤ ਦੇ ਦਿਮਾਗ਼ ਦੀ ਬਣਤਰ ਵਿੱਚ ਫਰਕ ਕਰਨਾ ਵੀ ਬਹੁਤ ਮੁਸ਼ਕਲ ਹੈ।'
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਸਾਡੀ ਸੋਚ ਨੂੰ ਰੂਪ ਦੇਣ ਵਿੱਚ ਹਾਰਮੋਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਔਰਤਾਂ ਨੂੰ ਹਰ ਮਹੀਨੇ ਮਾਸਿਕ ਧਰਮ ਦੇ ਚੱਕਰ ਵਿੱਚੋਂ ਲੰਘਣਾ ਪੈਂਦਾ ਹੈ। ਇਸ ਸਮੇਂ ਉਨ੍ਹਾਂ ਦੇ ਸਰੀਰ ਵਿੱਚ ਕਈ ਤਰ੍ਹਾਂ ਦੇ ਰਸ ਰਿਸਦੇ ਹਨ। ਇਸੇ ਅਧਾਰ ਤੇ ਇਸ ਦੌਰਾਨ ਔਰਤਾਂ ਨੂੰ ਕਈ ਕੰਮ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ।
ਇੱਥੋਂ ਤੱਕ ਕਿ ਅਮਰੀਕਾ ਦੇ ਸਪੇਸ ਪ੍ਰੋਗਰਾਮ ਵਿੱਚ ਵੀ ਔਰਤਾਂ ਨੂੰ ਇਸੇ ਅਧਾਰ ਤੇ ਸ਼ਾਮਲ ਨਹੀਂ ਕੀਤਾ ਗਿਆ। ਮਾਸਿਕ ਧਰਮ ਤੋਂ ਪਹਿਲਾਂ ਆਉਣ ਵਾਲੇ ਮਾਨਸਿਕ ਉਤਰਾ-ਚੜਾਅ ਦੀ ਧਾਰਨਾ 1930 ਵਿੱਚ ਸਭ ਤੋਂ ਪਹਿਲਾਂ ਸਾਹਮਣੇ ਆਈ ਸੀ।
ਅੱਜ ਵੀ ਬਹੁਤ ਸਾਰੇ ਲੋਕ ਇਹੀ ਮੰਨਦੇ ਹਨ ਕਿ ਮਾਸਿਕ ਧਰਮ ਸ਼ੁਰੂ ਹੋਣ ਤੋਂ ਪਹਿਲਾਂ ਔਰਤਾਂ ਦੇ ਸਰੀਰ ਵਿੱਚ ਹੋਣ ਵਾਲੇ ਬਦਲਾਅ ਉਨ੍ਹਾਂ ਦੇ ਸੋਚਣ-ਸਮਝਣ ਦੀ ਸਮਰੱਥਾ 'ਤੇ ਵੀ ਅਸਰਅੰਦਾਜ਼ ਹੁੰਦੇ ਹਨ।

ਤਸਵੀਰ ਸਰੋਤ, Getty Images
ਰਿੱਪਨ ਦੀ ਖੋਜ ਮੁਤਾਬਕ ਮਾਸਿਕ ਧਰਮ ਦੌਰਾਨ ਔਰਤਾਂ ਵਿੱਚ ਐਸਟਰੋਜਨ ਰਿਸਦਾ ਹੈ, ਜੋ ਉਨ੍ਹਾਂ ਦੇ ਸੋਚਣ-ਸਮਝਣ ਦੀ ਸ਼ਕਤੀ ਤੇ ਹਾਂਮੁਖੀ ਅਸਰ ਪਾਉਂਦਾ ਹੈ।
ਕੀ ਔਰਤਾਂ ਤੇ ਮਰਦਾਂ ਦਾ ਦਿਮਾਗ਼ ਇੱਕੋ ਜਿਹਾ ਕੰਮ ਕਰਦਾ ਹੈ?
ਰਿੱਪਨ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਧਾਰਨਾਵਾਂ ਸਮਾਜ ਵਿੱਚ ਇੰਨੀਆਂ ਗਹਿਰੀਆਂ ਧਸ ਜਾਂਦੀਆਂ ਹਨ ਕਿ ਜੇ ਉਨ੍ਹਾਂ 'ਤੇ ਖੋਜ ਕੀਤੀ ਜਾਵੇ ਤਾਂ ਸਿੱਟੇ ਉਨ੍ਹਾਂ ਦੇ ਮੁਤਾਬਕ ਹੀ ਆਉਂਦੇ ਹਨ।
ਆਖ਼ਰ ਖੋਜ ਕਰਨ ਵਾਲੇ ਵੀ ਤਾਂ ਇਸੇ ਸਮਾਜ ਦਾ ਹਿੱਸਾ ਹੈ। ਸਮਾਜਿਕ ਰੂੜ੍ਹੀਆਂ ਉਨ੍ਹਾਂ 'ਤੇ ਵੀ ਅਸਰ ਪਾਉਂਦੀਆਂ ਹਨ। ਇੱਥੋਂ ਤੱਕ ਕਿ ਖ਼ੁਦ ਔਰਤਾਂ ਦੀ ਸੋਚ ਵੀ ਉਨ੍ਹਾਂ ਹੀ ਧਾਰਨਾਵਾਂ ਮੁਤਾਬਕ ਢਲਣ ਲਗਦੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੁਨਿਆਦੀ ਤੌਰ 'ਤੇ ਸਾਡਾ ਸਾਰਿਆਂ ਦਾ ਦਿਮਾਗ਼ ਇੱਕ ਸਮਾਨ ਕੰਮ ਕਰਦਾ ਹੈ। ਫਿਰ ਵੀ, ਅੱਗੇ ਚੱਲ ਕੇ ਇਹ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਦੀ ਸਿਖ਼ਲਾਈ ਦਿੱਤੀ ਜਾਂਦੀ ਹੈ।
ਸਮਾਜ ਸਦੀਆਂ ਤੋਂ ਹੀ ਔਰਤਾਂ ਤੇ ਮਰਦਾਂ ਵਿਚਕਾਰ ਫ਼ਰਕ ਕਰਦਾ ਆਇਆ ਹੈ। ਹੱਦ ਤਾਂ ਇਹ ਹੈ ਕਿ ਅਸੀਂ ਬੱਚਿਆਂ ਨੂੰ ਖਿਡੌਣੇ ਵੀ ਉਨ੍ਹਾਂ ਦੇ ਲਿੰਗ ਮੁਤਾਬਕ ਹੀ ਦਿੰਦੇ ਹਾਂ। ਜੇ ਕੋਈ ਮੁੰਡਾ ਗੁੱਡੀਆਂ ਨਾਲ ਖੇਡਦਾ ਹੈ ਤਾਂ ਪਰਿਵਾਰ ਵਾਲਿਆਂ ਨੂੰ ਫਿਕਰ ਖਾਣ ਲਗਦੀ ਹੈ ਕਿ ਕਿਤੇ ਮੁੰਡਾ ਗਲਤ ਦਿਸ਼ਾ ਵਿੱਚ ਤਾਂ ਨਹੀਂ ਜਾ ਰਿਹਾ। ਇਹੀ ਗੱਲ ਕੁੜੀਆਂ 'ਤੇ ਲਾਗੂ ਹੁੰਦੀ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਖਿਡੌਣਿਆਂ ਦਾ ਲਿੰਗ ਭੇਦ ਨਹੀਂ ਕਰਨਾ ਚਾਹੀਦਾ। ਜਦਕਿ ਰਿੱਪਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅਜਿਹੇ ਖਿਡੌਣੇ ਖੇਡਣ ਲਈ ਦਿਓ ਜਿਨ੍ਹਾਂ ਨਾਲ ਉਨ੍ਹਾਂ ਦਾ ਮਾਨਸਿਕ ਵਿਕਾਸ ਹੋਵੇ।
ਉਨ੍ਹਾਂ ਨੂੰ ਬਚਪਨ ਤੋਂ ਹੀ ਕੁੜੀ-ਮੁੰਡੇ ਦੇ ਵਿਤਕਰੇ ਵਾਲੇ ਚੱਕਰਵਿਊ ਵਿੱਚ ਨਹੀਂ ਫ਼ਸਾਉਣਾ ਚਾਹੀਦਾ। ਬੱਚਿਆਂ ਦਾ ਪਾਲਣਪੋਸ਼ਣ ਤੇ ਸਿਖਲਾਈ ਬਿਨਾਂ ਵਿਤਕਰੇ ਦੇ ਹੋਈ ਚਾਹੀਦੀ ਹੈ। ਇਸ ਕੰਮ ਨੂੰ ਇੱਕ ਮੁਹਿੰਮ ਵਾਂਗ ਕੀਤਾ ਜਾਣਾ ਚਾਹੀਦਾ ਹੈ।
ਬ੍ਰਿਟੇਨ ਵਿੱਚ ਇਸੇ ਲਈ 'ਖਿਡੌਣਿਆਂ ਨੂੰ ਖਿਡੌਣੇ ਰਹਿਣ ਦਿਓ' (Let Toys Be Toys) ਨਾਮ ਦੀ ਮੁਹਿੰਮ ਚਲਾਈ ਗਈ ਹੈ। ਜਦਕਿ ਆਸਟਰੇਲੀਆ ਵਿੱਚ Play Unlimited ਨਾਮ ਦੀ ਲਹਿਰ ਚਲਾਈ ਗਈ ਤਾਂ ਕਿ ਲੋਕਾਂ ਨੂੰ ਕੁੜੀਆਂ ਤੇ ਮੁੰਡਿਆਂ ਵਿੱਚ ਵਿਤਕਰਾ ਨਾ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।
ਅਜਿਹੇ ਅਭਿਆਨਾਂ ਨੂੰ ਕੁਝ ਹੱਦ ਤੱਕ ਸਫ਼ਲਤਾ ਮਿਲੀ ਵੀ ਹੈ। ਫਿਰ ਵੀ ਅਜਿਹੇ ਉਪਰਾਲੇ ਵਿਆਪਕ ਪੱਧਰ 'ਤੇ ਕਰਨ ਦੀ ਲੋੜ ਹੈ।
ਸੱਚ ਇਹੀ ਹੈ ਕਿ ਹਰ ਇਨਸਾਨ ਦਾ ਦਿਮਾਗ਼ ਬੁਨਿਆਦੀ ਤੌਰ ’ਤੇ ਇੱਕ ਸਮਾਨ ਹੁੰਦਾ ਹੈ। ਪਰ ਉਸ ਦੇ ਕੰਮ ਕਰਨ ਦਾ ਤਰੀਕਾ ਹਰ ਇਨਸਾਨ ਵਿੱਚ ਵੱਖੋ-ਵੱਖਰਾ ਹੁੰਦਾ ਹੈ।
ਦਿਮਾਗ਼ ਕੁੜੀ ਦਾ ਹੈ ਜਾਂ ਮੁੰਡੇ ਦਾ ਇਸ ਅਧਾਰ 'ਤੇ ਕੰਮ ਨਹੀਂ ਕਰਦਾ। ਸਾਡੇ ਦਿਮਾਗ਼ ਨੂੰ ਇਹ ਕੰਮ ਸਮਾਜ ਤੇ ਉਸ ਨੂੰ ਦਿੱਤੀ ਜਾਣ ਵਾਲੀ ਸਿਖਲਾਈ ਸਿਖਾਉਂਦੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4

End of YouTube post, 5

End of YouTube post, 6