America: ਫੇਕ ਯੂਨੀਵਰਸਿਟੀ 'ਚ ਸਟੱਡੀ ਵੀਜ਼ੇ ਵਾਲੇ 90 ਹੋਰ ਵਿਦਿਆਰਥੀ ਗ੍ਰਿਫ਼ਤਾਰ, ਬਹੁਤੇ ਭਾਰਤੀ

ਯੂਨੀਵਰਸਿਟੀ ਆਫ਼ ਫਾਰਮਿੰਗਟਨ ਦੀ ਜਾਅਲੀ ਵੈੱਬਸਾਈਟ ਦਾ ਸਕਰੀਨਸ਼ਾਟ ਜਿਸ ਵਿੱਚ ਵਿਦਿਆਰਥੀ ਕਲਾਸ ਰੂਮ ਵਿੱਚ ਪੜ੍ਹਦੇ ਦਿਖ ਰਹੇ ਹਨ।

ਤਸਵੀਰ ਸਰੋਤ, UNIVERSITYOFFARMINGTON.EDU

ਤਸਵੀਰ ਕੈਪਸ਼ਨ, ਇਸ ਸਟਿੰਗ ਅਪਰੇਸ਼ਨ ਵਿੱਚ ਇੱਕ ਜਾਅਲੀ ਵੈੱਬਸਾਈਟ ਵੀ ਬਣਾਈ ਗਈ ਤੇ ਇੱਕ ਫੇਸਬੁੱਕ ਪੇਜ ਵੀ।

'ਇਹ ਘਿਨਾਉਣਾ ਤੇ ਹੈਰਾਨੀਜਨਕ ਹੈ, ਇਹ ਵਿਦਿਆਰਥੀ ਅਮਰੀਕਾ ਵਿਚ ਸਿਰਫ਼ ਉੱਚ ਪੱਧਰੀ ਸਿੱਖਿਆ ਦਾ ਸਪਨਾ ਦੇਖਦੇ ਹਨ, ਜੇਕਰ ਉਹ ਦੇ ਸਕੇ। ਉਨ੍ਹਾਂ ਨੂੰ ਡਿਪੋਰਟ ਕਰਨ ਲਈ ਆਈਸੀਈ ਧੋਖੇ ਨਾਲ ਫਸਾਉਂਦੀ ਹੈ'।

ਇਹ ਸ਼ਬਦ ਡੈਮੋਕ੍ਰੇਟਸ ਦੀ ਰਾਸ਼ਟਰਪਤੀ ਦੀ ਉਮੀਦਵਾਰੀ ਦੀ ਦਾਅਵੇਦਾਰ ਅਤੇ ਸੈਨੈਟਰ ਐਲਿਜ਼ਬੈੱਥ ਵਾਰਨ ਨੇ ਆਪਣੇ ਇੱਕ ਟਵੀਟ ਰਾਹੀ ਵਰਤੇ ਹਨ।

ਉਹ ਅਮਰੀਕਾ ਦੇ ਮਿਸ਼ੀਗਨ ਵਿਚ ਪਿਛਲੇ ਕਈ ਮਹੀਨਿਆ ਦੌਰਾਨ ਯੂਨੀਵਰਸਿਟੀ ਆਫ਼ ਫਾਰਮਿੰਗਟਨ ਵਿਚ ਇੰਮੀਗ੍ਰੇਸ਼ਨ ਆਪਰੇਸ਼ਨ ਰਾਹੀ 90 ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਉੱਤੇ ਪ੍ਰਤੀਕਰਮ ਦੇ ਰਹੇ ਸੀ। ਵਾਰਨ ਨੇ ਇਸ ਆਪਰੇਸ਼ਨ ਨੂੰ ਘਿਨਾਉਣਾ ਤੇ ਵਿਦਿਆਰਥੀਆਂ ਨੂੰ ਧੋਖੇ ਨਾਲ ਫਸਾਉਣ ਵਾਲਿਆ ਦੱਸਿਆ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਮਰੀਕਾ ਵਲੋਂ ਇੰਮੀਗ੍ਰੇਸ਼ਨ ਫਰਾਡ ਚੈੱਕ ਕਰਨ ਲਈ ਬਣਾਈ ਫੇਕ ਯੂਨੀਵਰਸਿਟੀ ਵਿਚ ਦਾਖਲਾ ਲੈਣ ਵਾਲੇ 90 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਵਿਚ ਜ਼ਿਆਦਾਤਰ ਭਾਰਤੀ ਦੱਸੇ ਜਾ ਰਹੇ ਹਨ।

250 ਵਿਦਿਆਰਥੀਆਂ ਹੀ ਹੋ ਚੁੱਕੀ ਗ੍ਰਿਫ਼ਤਾਰੀ

ਖ਼ਬਰ ਏਜੰਸੀ ਏਐੱਫ਼ਪੀ ਨੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਡੈਟ੍ਰੋਆਇਟ ਮੈਟਰੋਪੋਲੀਟਨ ਖੇਤਰ ਦੀ ਯੂਨੀਵਰਸਿਟੀ ਆਫ਼ ਫਾਰਮਿੰਗਟਨ ਜੋ ਹੁਣ ਬੰਦ ਹੋ ਚੁੱਕੀ ਹੈ, ਵਿਚ ਦਾਖਲਾ ਲੈਣ ਵਾਲੇ 250 ਵਿਦਿਆਰਥੀਆਂ ਨੂੰ ਹੋਮ ਲੈਂਡ ਸਕਿਊਰਟੀ ਵਿਭਾਗ ਵਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ :

ਰਿਪੋਰਟ ਮੁਤਾਬਕ ਜਨਵਰੀ ਤੋਂ ਸ਼ੁਰੂ ਹੋਏ ਇਸ ਅੰਡਰ ਕਵਰ ਆਪਰੇਸ਼ਨ ਵਿਚ 250 ਵਿਦਿਆਰਥੀ ਗ੍ਰਿਫ਼ਤਾਰ ਕੀਤੇ ਗਏ ਸਨ, ਜਿਨ੍ਹਾ ਵਿਚੋਂ ਵੱਡੀ ਗਿਣਤੀ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਆਪਣੇ ਆਪ ਨੂੰ ਡਿਪੋਰਟ ਕੀਤੇ ਜਾਣ ਖ਼ਿਲ਼ਾਫ਼ ਕਾਨੂਨੀ ਲੜਾਈ ਲੜ ਰਹੇ ਹਨ। ਇੱਕ ਵਿਦਿਆਰਥੀਆਂ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਪੱਕਾ ਸ਼ਹਿਰੀ ਬਣਾਇਆ ਗਿਆ ਹੈ।

ਬਹੁਗਿਣਤੀ ਭਾਰਤੀ ਵਿਦਿਆਰਥੀ

ਰਿਪੋਰਟਾਂ ਮੁਤਾਬਕ ਮਾਰਚ ਵਿਚ ਜਦੋਂ ਇਸ ਫੇਕ ਯੂਨੀਵਰਿਸਟੀ ਨੂੰ ਬੰਦ ਕੀਤਾ ਗਿਆ ਉਦੋਂ 161 ਵਿਦਿਆਰਥੀ ਗ੍ਰਿਫ਼ਤਾਰ ਕੀਤੇ ਗਏ। ਇਸ ਯੂਨੀਵਰਸਿਟੀ ਵਿਚ 600 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ, ਜਿੰਨ੍ਹਾਂ ਵਿਚੋਂ ਬਹੁਗਿਣਤੀ ਭਾਰਤੀਆਂ ਦੀ ਸੀ। ਉਸ ਤੋਂ ਬਾਅਦ 90 ਹੋਰ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਡੈਟ੍ਰੋਆਇਟ ਫਰੀ ਪ੍ਰੈਸ ਨਾਂ ਦੇ ਮੀਡੀਆ ਵਿਚ ਛਪੀ ਤਾਂ ਇਹ ਮਾਮਲਾ #AbolishICE ਨਾਲ ਸ਼ੋਸ਼ਲ ਮੀਡੀਆ ਉੱਤੇ ਛਾ ਗਿਆ।

ਯੂਨੀਵਰਸਿਟੀ ਆਫ਼ ਫਾਰਮਿੰਗਟਨ

ਤਸਵੀਰ ਸਰੋਤ, University of Farmington

ਆਈਸੀਈ ਦੇ ਬੁਲਾਰੇ ਮੁਤਾਬਕ, 'ਹੁਣ ਤੱਕ 250 ਵਿਦਿਆਰਥੀ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕਰੀਬ 80 ਫੀਸਦ ਸਵੈ-ਇੱਛਤ ਨਾਲ ਚਲੇ ਗਏ ਜਾਂ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਨ'। ਜਿਹੜੇ 20 ਫ਼ੀਸਦ ਬਚਦੇ ਸਨ ਉਨ੍ਹਾਂ ਵਿਚੋਂ ਅੱਧਿਆਂ ਨੂੰ ਡਿਪੋਰਟ ਕਰਨ ਦੇ ਹੁਕਮ ਮਿਲ ਚੁੱਕੇ ਹਨ।

ਫੈਡਰਲ ਵਕੀਲਾਂ ਦਾ ਦਾਅਵਾ ਹੈ ਕਿ ਵਿਦਿਆਰਥੀਆਂ ਨੂੰ ਪਤਾ ਸੀ ਕਿ ਕਲਾਸਾਂ ਨਹੀਂ ਲੱਗਣਗੀਆਂ ਅਤੇ ਇਹ ਫੇਕ ਯੂਨੀਵਰਸਿਟੀ ਹੈ। ਆਈਸੀਈ ਨੇ ਦਾਖਲਾ ਕਰਵਾਉਣ ਵਾਲੇ 8 ਬੰਦਿਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ।ਉਨ੍ਹਾਂ ਵਿਚੋਂ 7 ਦੋਸ਼ੀ ਪਾਏ ਗਏ ਹਨ। ਇਹ ਵਿਅਕਤੀ ਮਿਸ਼ੀਗਨ ਦੇ ਅਮਰੀਕਾ ਅਟਾਰਨੀ ਵਲੋਂ ਵੀਜ਼ਾ ਅਤੇ ਪੈਸਿਆਂ ਦੇ ਫਰਾਡ ਦੇ ਦੋਸ਼ੀ ਪਾਏ ਹਨ।

ਕਾਨੂੰਨੀ ਵੀਜ਼ੇ ਰਾਹੀ ਪਹੁੰਚੇ ਅਮਰੀਕਾ

ਜਿਹੜੇ ਵਿਦਿਆਰਥੀਆਂ ਨੇ ਇਸ ਫੇਕ ਯੂਨੀਵਰਸਿਟੀ ਵਿਚ ਦਾਖਲਾ ਲਿਆ ਸੀ ਉਹ ਭਾਰਤ ਤੋਂ ਅਮਰੀਕੀ ਅੰਬੈਸੀ ਤੋਂ ਵੀਜ਼ਾ ਲੈਕੇ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਸਨ।

ਕੁਝ ਵਿਦਿਆਰਥੀਆਂ ਨੂੰ ਸਲਾਹ ਦੇਣ ਵਾਲੇ ਟੈਕਸ ਅਟਾਰਨੀ ਰਾਹੁਲ ਰੈਡੀ ਨੇ ਡੈਟ੍ਰੋਆਇਟ ਫਰੀ ਜਨਰਲ ਨੂੰ ਦੱਸਿਆ ਕਿ ਅਜਿਹੇ ਲੋਕਾਂ ਨੂੰ ਫਸਾਇਆ ਗਿਆ ਹੈ, ਜੋ ਆਪਣਾ ਸਟੇਟਸ ਕਾਇਮ ਰੱਖਣਾ ਚਾਹੁੰਦੇ ਸਨ। ਅਜਿਹੇ ਲੋਕਾਂ ਨੂੰ ਸ਼ਿਕਾਰ ਬਣਾਇਆ ਗਿਆ।

ਇਸ ਫੇਕ ਯੂਨੀਵਰਸਿਟੀ ਨੇ ਗਰੈਜੂਏਟ ਪ੍ਰੋਗਰਾਮ ਲ਼ਈ ਇੱਕ ਕੁਆਟਰ ਦੀ 2500 ਅਮਰੀਕੀ ਡਾਲਰ ਫੀਸ ਲਈ ਸੀ। ਰਿਪੋਰਟ ਮੁਤਾਬਕ ਇੱਥੋਂ ਦਾ ਐਵਰੇਜ ਖਰਚਾ 1000 ਅਮਰੀਕੀ ਡਾਲਰ ਸੀ।

ਇਹ ਵੀਡੀਓ ਜ਼ਰੂਰ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)