ਅਦਾਲਤੀ ਕੇਸ ਜਿੱਤਣ ਦੇ ਬਾਵਜੂਦ ਸਿੱਖ ਨੇ ਮੁਸਲਿਮ ਭਾਈਚਾਰੇ ਨੂੰ ਸੌਂਪੀ ਮਸੀਤ

- ਲੇਖਕ, ਸਰਬਜੀਤ ਸਿੰਘ ਧਾਲੀਵਾਲ, ਬੀਬੀਸੀ ਪੱਤਰਕਾਰ
- ਰੋਲ, ਸੁਰਿੰਦਰ ਮਾਨ, ਬੀਬੀਸੀ ਪੰਜਾਬੀ ਲਈ
''ਭਾਰਤ-ਪਾਕਿਸਤਾਨ ਵੰਡ ਵੇਲੇ ਮੈਂ ਜਦੋਂ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਤੋਂ ਭਾਰਤ ਆਇਆ ਤਾਂ ਥੋੜੇ ਸਮੇਂ ਬਾਅਦ ਹੀ ਪੰਜਾਬ ਵਿੱਚ ਹੜ੍ਹ ਆ ਗਏ। ਵੰਡ ਵੰਡ ਤੋਂ ਬਾਅਦ ਜੋ ਘਰ ਸਾਨੂੰ ਅਲਾਟ ਹੋਇਆ ਉਹ ਵੀ ਕਿਸੇ ਮੁਸਲਮਾਨ ਪਰਿਵਾਰ ਦਾ ਸੀ। ਹੜ੍ਹ ਵਿੱਚ ਘਰ ਰੁੜ ਗਿਆ ਤੇ ਅਸੀਂ ਪਿੰਡ 'ਚ ਵੀਰਾਨ ਪਈ ਮਸਜਿਦ ਦੀ ਛੱਤ ਹੇਠ ਦਿਨ ਗੁਜ਼ਾਰੇ।”
ਖੁਸ਼ੀ ਨਾਲ ਭਰੇ ਗਲੇ ਦੇ ਇਹ ਸ਼ਬਦ ਜ਼ਿਲਾ ਮੋਗਾ ਦੇ ਪਿੰਡ ਮਹਿਣਾ ਦੇ ਸਰਪੰਚ ਰਣਜੀਤ ਸਿੰਘ ਦੇ ਹਨ। ਮਸੀਤ ਵਿੱਚ ਬਿਤਾਏ ਅਰਸੇ ਦੌਰਾਨ ਰਣਜੀਤ ਸਿੰਘ ਅਕਸਰ ਸੋਚਦੇ ਕਿ ਮਸੀਤ ਵਿੱਚ ਨਮਾਜ਼ ਨਾ ਪੜ੍ਹ ਸਕਣ ਕਾਰਨ ਮੁਸਲਮਾਨਾਂ ਦਾ ਦਿਲ ਦੁਖਦਾ ਹੋਵੇਗਾ।
ਉਨ੍ਹਾਂ ਆਪਣੀ ਗੱਲ ਜਾਰੀ ਰੱਖੀ ਤੇ ਕਿਹਾ,“ਦਿਨ ਬੀਤਦੇ ਗਏ ਅਤੇ ਪਰਿਵਾਰ ਤਰੱਕੀ ਕਰਦਾ ਗਿਆ ਪਰ ਮੰਨ ਵਿਚ ਇਕ ਚੀਸ ਸੀ ਕਿ ਇਕ-ਨਾ-ਇਕ ਦਿਨ ਇਹ ਮਸਜਿਦ ਮੁਸਲਮਾਨ ਭਰਾਵਾਂ ਦੇ ਹਵਾਲੇ ਜ਼ਰੂਰ ਕਰਨੀ ਹੈ।''
ਇਹ ਵੀ ਪੜ੍ਹੋ:
ਜ਼ਿਲਾ ਮੋਗਾ ਅਧੀਨ ਪੈਂਦੇ ਪਿੰਡ ਮਹਿਣਾ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ 1947 ਵੇਲੇ ਦੀ ਵੀਰਾਨ ਪਈ ਮਸਜਿਦ ਦੀ ਥਾਂ ਖਾਲੀ ਹੀ ਨਹੀਂ ਕੀਤੀ ਸਗੋਂ ਮਸਜਿਦ ਦੀ ਮੁਰੰਮਤ ਕਰਵਾ ਕੇ ਮੁਸਲਮਾਨ ਭਾਈਚਾਰੇ ਦੇ ਹਵਾਲੇ ਕਰਕੇ ਆਪਸੀ ਭਾਈਚਾਰੇ ਦੀ ਇੱਕ ਮਿਸਾਲ ਕਾਇਮ ਕੀਤੀ ਹੈ ।
15 ਹਜ਼ਾਰ ਦੀ ਅਬਾਦੀ ਵਾਲੇ ਇਸ ਪਿੰਡ ਦੀ ਮੋੜ੍ਹੀ 200 ਸਾਲ ਪਹਿਲਾਂ ਗੱਡੀ ਗਈ ਸੀ। ਪਿੰਡ ਵਾਸੀ ਦੱਸਦੇ ਹਨ ਕਿ ਇੱਥੇ ਵਧੇਰੇ ਵਸੋਂ ਮੁਸਲਮਾਨ ਭਾਈਚਾਰੇ ਦੀ ਸੀ।
ਪਰ 1947 'ਚ ਵੰਡ ਵੇਲੇ ਮੁਸਲਮਾਨ ਇੱਥੋਂ ਪਾਕਿਸਤਾਨ ਚਲੇ ਗਏ ਸਨ । ਇਸ ਤੋਂ ਬਾਅਦ ਮਸਜਿਦ ਵਿਚ ਨਮਾਜ ਅਦਾ ਹੋਣੀ ਬੰਦ ਹੋ ਗਈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
1941 'ਚ ਪਾਕਿਸਤਾਨ ਦੇ ਇਲਾਕਾ ਟੋਭਾ ਟੇਕ ਸਿੰਘ ਦੇ ਚੱਕ ਨੰਬਰ 301 'ਚ ਪੈਦਾ ਹੋਏ ਸਰਪੰਚ ਰਣਜੀਤ ਸਿੰਘ ਕਹਿੰਦੇ ਹਨ ਕਿ 1955 'ਚ ਪੰਜਾਬ 'ਚ ਭਾਰੀ ਹੜ੍ਹ ਆ ਗਏ ਸਨ, ਜਿਸ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ।
''ਭਾਵੇਂ ਮੇਰਾ ਪਰਿਵਾਰ ਪੰਜਾਬ ਵਕਫ਼ ਬੋਰਡ ਨੂੰ ਇਸ ਮਸਜਿਦ 'ਚ ਰਹਿਣ ਦਾ ਕਿਰਾਇਆ ਦਿੰਦਾ ਸੀ ਤੇ ਅਸੀਂ ਅਦਾਲਤ ਤੋਂ ਇਸ ਥਾਂ ਸਬੰਧੀ ਕੇਸ ਵੀ ਜਿੱਤ ਲਏ ਸਨ ਪਰ ਪਰਿਵਾਰ 'ਚ ਹਰ ਧਰਮ ਦਾ ਸਤਿਕਾਰ ਕਰਨ ਦੀ ਪ੍ਰਥਾ ਸੀ।

ਤਸਵੀਰ ਸਰੋਤ, Surinder Maan/BBC
“ਹੁਣ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਭਾਰਤ ਸਰਕਾਰ ਨੇ ਦਰਿਆਦਿਲੀ ਦਿਖਾਉਂਦਿਆਂ ਗੁਰੂ ਨਾਨਕ ਦੇਵ ਦੇ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਿਆ ਤਾਂ ਮਨ ਵਿੱਚ ਮਸਜਿਦ ਮੁਸਲਮਾਨ ਭਾਈਚਾਰੇ ਦੇ ਸਪੁਰਦ ਕਰਨ ਦੀ ਤਾਂਘ ਹੋਰ ਵਧ ਗਈ।''
'ਰਹਿਮਤ-ਏ-ਮਸਜਿਦ' ਦੇ ਨਾਂ ਹੇਠ ਨਵੇਂ ਸਿਰੇ ਤੋਂ ਤਾਮੀਰ ਕੀਤੀ ਗਈ ਇਸ ਮਸਜਿਦ ਵਿਚ ਪਿੰਡ 'ਚ ਵਸਦੇ 14 ਮੁਸਲਮਾਨ ਪਰਿਵਾਰਾਂ ਨੇ ਬਾਕਾਇਦਾ ਆਪਣੇ ਧਾਰਮਿਕ ਰੀਤੀ-ਰਸਮ ਨਿਭਾਉਣੇ ਸ਼ੁਰੂ ਕਰ ਦਿੱਤੇ ਹਨ।
ਜਿਵੇਂ ਹੀ ਸਿੱਖ ਭਾਈਚਾਰੇ ਨੇ ਇਸ ਮਸਜਿਦ ਨੂੰ ਮੁਸਲਮਾਨ ਭਾਈਚਾਰੇ ਦੇ ਹਵਾਲੇ ਕੀਤਾ ਤਾਂ ਮੁਸਲਿਮ ਬਿਰਾਦਰੀ ਨੇ ਖੁਸ਼ੀ ਭਰੇ ਅੰਦਾਜ਼ 'ਚ 6 ਹਜ਼ਾਰ ਦੀ ਵਸੋਂ ਵਾਲੇ ਪਿੰਡ ਮਹਿਣਾ ਦੇ ਲੋਕਾਂ ਨੂੰ ਸ਼ੁੱਕਰੀਆ ਕਿਹਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਮਸਜਿਦ ਦੇ ਦੇਖ-ਰੇਖ ਕਰਨ ਤੇ ਧਾਰਮਿਕ ਅਕੀਦਤ ਅਦਾ ਕਰਨ ਲਈ ਉੱਤਰ ਪ੍ਰਦੇਸ਼ ਦੇ ਸ਼ਹਿਰ ਸਹਾਰਨਪੁਰ ਤੋਂ ਆਏ ਮੌਲਵੀ ਅਬਦੁਲ ਵਾਹਦ ਕਹਿੰਦੇ ਹਨ, ''ਇਹ ਆਪਸੀ ਭਾਈਚਾਰੇ ਦੀ ਇੱਕ ਆਲ੍ਹਾ ਮਿਸਾਲ ਹੈ। ਗੈਰ-ਅਬਾਦ ਸਥਾਨ 'ਤੇ ਅੱਜ ਸੁੰਦਰ ਮਸਜਿਦ ਹੈ ਤੇ ਪੰਜ ਵਖ਼ਤ ਦੀ ਨਿਮਾਜ਼ ਇੱਥੇ ਅਦਾ ਹੋਣ ਲੱਗ ਗਈ ਹੈ।”
“ਸਿੱਖ ਭਾਈਚਾਰੇ ਨੇ ਖੁੱਲ੍ਹਦਿਲੀ ਦਾ ਪ੍ਰਗਟਾਵਾ ਕਰਦੇ ਹੋਏ ਆਪਣੀ ਜੇਬ 'ਚੋਂ ਪੈਸੇ ਖਰਚ ਕਰਕੇ ਮਸਜਿਦ ਦੀ ਇਮਾਰਤ ਬਣਵਾਈ ਹੈ, ਜਿਸ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ।''
“ਹਰ ਮੁਸਲਮਾਨ ਵੱਲੋਂ ਸਿੱਖਾਂ ਦਾ ਸ਼ੁਕਰੀਆ''

ਰਹਿਮਤ-ਏ-ਮਸਜਿਦ ਦੀ ਮੁੜ ਉਸਾਰੀ ਦੀ ਖੁਸ਼ੀ ਵਿੱਚ ਅੱਲ੍ਹਾ ਦਾ ਸ਼ੁਕਾਰਾਨਾ ਕਰਨ ਲਈ ਮੋਗਾ ਸ਼ਹਿਰ ਦੀ ਮੁੱਖ ਮਦੀਨਾ ਮਸਜਿਦ ਵਿਚ ਮੁਸਲਮਾਨਾਂ ਵੱਲੋਂ ਅੱਲ੍ਹਾ ਦੀ ਇਬਾਦਤ ਕੀਤੀ ਗਈ।
ਇਸ ਮੌਕੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਮਦੀਨਾ ਮਸਜਿਦ ਦੇ ਇਮਾਮ ਸੱਦਾਮ ਹੁਸੈਨ ਜਾਮੀਆਂ ਨੇ ਕਿਹਾ, ''ਪਾਕਿਸਤਾਨ ਸਰਕਾਰ ਨੇ ਬਾਬਾ ਨਾਨਕ ਦੇ ਅਸਥਾਨ ਕਰਤਾਰਪੁਰ ਲਈ ਭਾਰਤੀ ਸਿੱਖਾਂ ਲਈ ਲਾਂਘਾ ਖੋਲ੍ਹ ਕੇ ਆਪਸੀ ਭਾਈਚਾਰਾ ਮਜ਼ਬੂਤ ਕਰਨ ਨੂੰ ਤਰਜ਼ੀਹ ਦਿੱਤੀ ਹੈ। ਇਸੇ ਦਾ ਹੀ ਸਿੱਟਾ ਹੈ ਕਿ ਅੱਜ ਸਿੱਖ ਭਾਈਚਾਰਾ ਮੁਸਲਮਾਨਾਂ ਦੇ ਧਾਰਮਿਕ ਅਕੀਦਿਆਂ ਦੀ ਕਦਰ ਕਰਨ ਲੱਗਾ ਹੈ।
''ਬਾਬਾ ਨਾਨਕ ਦੇ ਪੈਰੋਕਾਰਾਂ ਨੇ ਪਿੰਡ ਮਹਿਣਾ 'ਚ ਵੀਰਾਨ ਪਈ ਮਸਜਿਦ ਦੇ ਨਾਲ ਲਗਦੀ ਜ਼ਮੀਨ ਵੀ ਕਾਨੂੰਨੀ ਤੌਰ 'ਤੇ ਮਸਜਿਦ ਦੇ ਨਾਂ ਕਰਕੇ ਇੱਕ ਵੱਡਾ ਕਦਮ ਚੁੱਕਿਆ ਹੈ, ਜਿਸ ਲਈ ਅੱਜ ਹਰ ਮੁਸਲਮਾਨ ਸਿੱਖਾਂ ਦਾ ਸ਼ੁਕਰੀਆ ਅਦਾ ਕਰ ਰਿਹਾ ਹੈ।''

ਤਸਵੀਰ ਸਰੋਤ, Surinder Maan/BBC
ਇਕੱਲੇ ਮੁਸਲਮਾਨ ਹੀ ਇਸ ਗੱਲ ਤੋਂ ਖੁਸ਼ ਨਹੀਂ ਹਨ, ਸਗੋਂ ਸਿੱਖਾਂ ਵਿੱਚ ਇਸ ਗੱਲ ਦੀ ਖੁਸ਼ੀ ਹੈ ਕਿ ਉਨਾਂ ਨੇ ਗੁਰੂ ਨਾਨਕ ਦੇਵ ਦੇ ਫਲਸਫ਼ੇ ਨੂੰ ਆਪਣੇ ਮਨ 'ਚ ਧਾਰਨ ਕਰਦਿਆਂ ਕਿਸੇ ਹੋਰ ਫਿਰਕੇ ਦੇ ਧਾਰਮਿਕ ਸਥਾਨ ਨੂੰ ਉਸੇ ਧਰਮ ਦੇ ਲੋਕਾਂ ਦੇ ਸਪੁਰਦ ਕੀਤਾ ਹੈ।
ਸੇਵਾ ਸੁਸਾਇਟੀ ਜ਼ਿਲਾ ਮੋਗਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਇਸ ਬਾਰੇ ਕਿਹਾ, ''ਸਾਡੇ ਧਰਮ ਦੇ ਪਹਿਲੇ ਰਹਿਬਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ 'ਤੇ ਸਿੱਖਾਂ ਲਈ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ਕਿ 72 ਸਾਲਾਂ ਬਾਅਦ ਹਰ ਸਿੱਖ ਦੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਅਰਦਾਸ ਪੂਰੀ ਹੋਈ ਹੈ।”
“ਮਹਿਣਾ ਪਿੰਡ 'ਚ ਸਥਿਤ ਮਸਜਿਦ ਸਿੱਖਾਂ ਨੇ ਪੂਰੇ ਅਦਬ ਨਾਲ ਮੁਸਲਮਾਨ ਭਾਈਚਾਰੇ ਦੇ ਹਵਾਲੇ ਕੀਤੀ ਹੈ, ਇਹ ਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਇਆ ਸੀ।''
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3

End of YouTube post, 4

End of YouTube post, 5