ਜਦੋਂ ਨਵੀਂ ਤਕਨੀਕ ਦੀਆਂ ਗੱਡੀਆਂ ਬਣਾਉਣ ਵਾਲੀ ਟੈਸਲਾ ਦਾ ਇੱਕ ਦਾਅਵਾ ਗ਼ਲਤ ਸਾਬਿਤ ਹੋਇਆ

ਏਲੋਨ ਮਸਕ
ਤਸਵੀਰ ਕੈਪਸ਼ਨ, ਸ਼ੀਸ਼ਾ ਟੁੱਟਣ ਤੋਂ ਬਾਅਦ ਕੰਪਨੀ ਦੇ ਸੀਓ ਏਲੋਨ ਮਸਕ ਨੇ ਗੱਲ ਠੱਠੇ ਪਾ ਦਿੱਤੀ ਪਰ ਇਸ ਨਾਲ ਹਾਜ਼ਰ ਦਰਸ਼ਕਾਂ ਵਿੱਚ ਕੁਝ ਪਲਾਂ ਲਈ ਜ਼ਰੂਰ ਠਹਾਕਾ ਮੱਚ ਗਿਆ।
    • ਲੇਖਕ, ਡੇਵ ਲੀ
    • ਰੋਲ, ਤਕਨਾਲੋਜੀ ਪੱਤਰਕਾਰ, ਉੱਤਰੀ ਅਮਰੀਕਾ

ਟੈਸਲਾ ਵੱਲੋਂ ਆਪਣੇ "ਸਾਈਬਰ ਟਰੱਕ" ਜੋ ਕਿ ਇੱਕ ਪਿਕਅਪ ਟਰੱਕ ਹੈ ਦੀ ਘੁੰਡ ਚੁਕਾਈ ਕੀਤੀ ਗਈ ਪਰ ਡੈਮੋ ਦੌਰਾਨ ਹੀ ਟੈਸਲਾ ਦੇ ਕੁਝ ਦਾਅਵੇ ਝੂਠੇ ਪੈਂਦੇ ਨਜ਼ਰ ਆਏ।

ਟੈਸਲਾ ਨੇ ਟਰੱਕ ਬਾਰੇ ਦਾਅਵਾ ਕੀਤਾ ਸੀ ਕਿ ਇਸ ਦੇ ਸ਼ੀਸੇ ਅਟੁੱਟ ਹਨ ਪਰ ਜਦੋਂ ਡੈਮੋ ਦੌਰਾਨ ਉਨ੍ਹਾਂ ਦੀ ਪਰਖ ਕੀਤੀ ਗਈ ਤਾਂ ਸ਼ੀਸ਼ਿਆਂ 'ਚ ਦਰਾੜ ਪੈ ਗਈ।

ਟੈਸਲਾ ਦੇ ਸੀਓ ਏਲੋਨ ਮਸਕ ਨੇ 21 ਨਵੰਬਰ, 2019 ਨੂੰ ਇਸ ਸਾਈਬਰ ਟਰੱਕ ਦਾ ਹਾਅਥਰੋਨ, ਕੈਲੀਫਰੋਨੀਆ ਵਿਖੇ ਡੈਮੋ ਪੇਸ਼ ਕੀਤਾ ਸੀ। ਉਨ੍ਹਾਂ ਨੇ ਬਹੁਤ ਹੀ ਵਿਸ਼ਵਾਸ ਨਾਲ ਦਾਅਵਾ ਕੀਤਾ ਕਿ ਇਸ ਸਾਈਬਰ ਟਰੱਕ 'ਚ ਬਹੁਤ ਖੂਬੀਆਂ ਹਨ ਅਤੇ ਜਿੰਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਇਸ ਦੇ ਸ਼ੀਸੇ ਬੁਲਟਪਰੂਫ ਹਨ।

ਵਹੀਕਲ ਮਾਰਕਿਟਪਲੇਸ ਐਡਮੰਡਸ ਤੋਂ ਪਹੁੰਚੀ ਜੈਸਿਕਾ ਕੈਲਡਵੈਲ ਨੇ ਕਿਹਾ, "ਲੋਕ ਇਸ ਦੀ ਦਿੱਖ ਨੂੰ ਨਜ਼ਰ ਅੰਦਾਜ ਨਹੀਂ ਕਰ ਸਕਣਗੇ।"

ਇਹ ਵੀ ਪੜ੍ਹੋ:

ਟੇਲਸਾ ਲਈ ਪਿਕਅੱਪ ਗੱਡੀਆਂ ਦਾ ਬਾਜ਼ਾਰ ਮਹੱਤਵਪੂਰਣ ਹੈ ਕਿਉਂਕਿ ਇਸ ਨੇ ਆਪਣੀ ਬੈਟਰੀ ਤਕਨਾਲੋਜੀ 'ਚ ਕਾਫੀ ਸੁਧਾਰ ਕੀਤਾ ਹੈ। ਮਤਲਬ ਇਹ ਹੈ ਕਿ ਇਹ ਪਿਕਅਪ ਟਰੱਕ ਲੰਬੀ ਦੂਰੀ ਦੇ ਸਫ਼ਰ 'ਚ ਭਾਰੀ ਸਾਮਾਨ ਲਿਜਾਣਾ ਸੰਭਵ ਹੋ ਸਕੇਗਾ।

ਟੈਸਲਾ ਦੇ ਡਿਜ਼ਾਇਨ ਮੁੱਖੀ ਫਰਾਨ ਵੋਨ ਹੋਲਜ਼ੌਸੇਨ ਨੇ ਸਾਈਬਰ ਟਰੱਕ ਖਿੜਕੀ 'ਤੇ ਧਾਤ ਦੀ ਗੇਂਦ ਮਾਰੀ ਤਾਂ ਖਿੜਕੀ ਤਿੜਕ ਗਿਆ
ਤਸਵੀਰ ਕੈਪਸ਼ਨ, ਟੈਸਲਾ ਦੇ ਡਿਜ਼ਾਇਨ ਮੁੱਖੀ ਫਰਾਨ ਵੋਨ ਹੋਲਜ਼ੌਸੇਨ ਨੇ ਟਰੱਕ ਦੀ ਖਿੜਕੀ 'ਤੇ ਧਾਤ ਦੀ ਗੇਂਦ ਮਾਰੀ ਤਾਂ ਸ਼ੀਸ਼ਾ ਤਿੜਕ ਗਿਆ।

ਐਡਮੰਡਸ ਅਨੁਸਾਰ ਵੱਡੇ ਟਰੱਕਾਂ ਦੀ ਵਿਕਰੀ 'ਚ ਇਸ ਸਾਲ ਅਕਤੂਬਰ ਮਹੀਨੇ ਤੱਕ ਸਾਲ 2015 ਦੇ 12.6% ਦੇ ਮੁਕਾਬਲੇ 14.4% ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਾਹਨਾਂ ਦਾ ਔਸਤਨ ਵਿਕਰੀ ਮੁੱਲ 50,000 ਡਾਲਰ ਤੋਂ ਵੀ ਵੱਧ ਹੈ।

ਟੈਸਲਾ ਦੇ 250 ਮੀਲ (402 ਕਿਮੀ.) ਰੇਂਜ ਵਾਲੇ ਮਾਡਲ ਟਰੱਕ ਦਾ ਮੁੱਲ 39,900 ਡਾਲਰ ਹੋਵੇਗਾ। ਜਦਕਿ ਸਭ ਤੋਂ ਮਹਿੰਗਾ ਮਾਡਲ 69,900 ਡਾਲਰ ਦਾ ਬਾਜ਼ਾਰ 'ਚ ਮਿਲੇਗਾ। ਇਸ ਮਾਡਲ ਦੀ ਰੇਂਜ 500 ਮੀਲ ਤੱਕ ਦੀ ਹੋਵੇਗੀ। ਇਸ ਟਰੱਕ 'ਚ 6 ਬਾਲਗ ਸਵਾਰੀਆਂ ਬੈਠ ਸਕਣਗੀਆਂ ਅਤੇ 3,500 ਪੌਂਡ ਮਾਲ ਲੱਦਿਆ ਜਾ ਸਕੇਗਾ।

ਏਲੋਨ ਮਸਕ ਨੇ ਕਿਹਾ ਕਿ ਇਸ ਦਾ ਉਤਪਾਦਨ 2021 ਦੇ ਅੰਤ 'ਚ ਸ਼ੁਰੂ ਹੋ ਸਕੇਗਾ ਪਰ ਪ੍ਰੀਬੁਕਿੰਗ ਕਰਵਾਈ ਜਾ ਸਕੇਗੀ।

ਇਹ ਵੀ ਪੜ੍ਹੋ:

ਹਾਲਾਂਕਿ 48 ਸਾਲਾ ਮਸਕ ਆਪਣੀ ਹੀ ਕਥਨੀ ਅਨੁਸਾਰ ਤੈਅ ਮਿਆਦ ਨੂੰ ਪੂਰਾ ਨਾ ਕਰ ਸਕਣ ਲਈ ਮਸ਼ਹੂਰ ਹਨ।

ਕੈਲਡਵੈਲ ਨੇ ਕਿਹਾ ਕਿ ਸਾਈਬਰ ਟਰੱਕ ਦੀ ਲਾਂਚ ਇਸ "ਅਸਫ਼ਲਤਾ" ਨਾਲ ਪ੍ਰਭਾਵਿਤ ਜ਼ਰੂਰ ਹੋਵੇਗੀ।

ਦਰਅਸਲ ਸਾਈਬਰ ਟਰੱਕ ਦੀ ਡੈਮੋ ਦੌਰਾਨ ਇਸ ਦੀ ਸਟੀਲ ਬਾਡੀ, ਮੈਟਲ (ਧਾਤੂ) ਦੀਆਂ ਖਿੜਕੀਆਂ ਬਾਰੇ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਇਹ ਗੋਲੀਆਂ ਜਾਂ ਫਿਰ ਕਿਸੇ ਵੀ ਹੋਰ ਭਾਰੀ ਜਾਂ ਤੇਜ਼ ਆਉਂਦੀ ਚੀਜ਼ ਦਾ ਕੋਈ ਅਸਰ ਨਹੀਂ ਹੋ ਸਕਦਾ।

ਉਸੇ ਦੌਰਾਨ ਜਦੋਂ ਟੈਸਲਾ ਦੇ ਡਿਜ਼ਾਇਨ ਮੁਖੀ ਫਰਾਨ ਵੋਨ ਹੋਲਜ਼ੌਸੇਨ ਨੇ ਸਾਈਬਰਟਰੱਕ ਦੀ ਖੱਬੇ ਪਾਸੇ ਦੀ ਅਗਲੀ ਖਿੜਕੀ 'ਤੇ ਧਾਤ ਦੀ ਗੇਂਦ ਮਾਰੀ ਤਾਂ ਖਿੜਕੀ ਤਿੜਕ ਗਈ ਅਤੇ ਟਰੱਕ ਬਾਰੇ ਕੀਤੇ ਜਾ ਰਹੇ ਦਾਅਵਿਆਂ 'ਤੇ ਵੀ ਪਾਣੀ ਫਿਰ ਗਿਆ।

ਏਲੋਨ ਮਸਕ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਏਲੋਨ ਮਸਕ ਨੇ ਕਿਹਾ ਕਿ ਇਹ ਗੇਂਦ ਅੰਦਰ ਨਹੀਂ ਗਈ ਹੈ, ਇਸ ਲਈ ਇਹ ਇਸਦਾ ਵਧੀਆ ਪੱਖ ਹੈ।

ਏਲੋਨ ਮਸਕ ਨੇ ਕਿਹਾ ਕਿ ਇਹ ਗੇਂਦ ਅੰਦਰ ਨਹੀਂ ਗਈ ਹੈ, ਇਸ ਲਈ ਇਹ ਇਸਦਾ ਵਧੀਆ ਪੱਖ ਹੈ।

ਉਨ੍ਹਾਂ ਅੱਗੇ ਕਿਹਾ,“ਸਾਈਬਰ ਟਰੱਕ ਦੀਆਂ ਖਿੜਕੀਆਂ 'ਤੇ ਲੱਗੇ ਸ਼ੀਸ਼ਿਆਂ ਦੀ ਜਾਂਚ ਬਹੁਤ ਹੀ ਕਠਿਨ ਪੜਾਅਵਾਂ 'ਚੋਂ ਹੋ ਕੇ ਕੀਤੀ ਗਈ ਹੈ। ਇੰਨ੍ਹਾਂ 'ਤੇ ਭਾਰੀ ਤੋਂ ਭਾਰੀ ਸਮਾਨ ਸੁੱਟਿਆ ਗਿਆ ਪਰ ਸ਼ੀਸੇ ਨਾ ਟੁੱਟੇ ਪਰ ਹੁਣ ਅਜਿਹਾ ਕਿਉਂ ਹੋਇਆ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ।”

ਖ਼ਬਰ ਲਿਖੇ ਜਾਣ ਤੱਕ ਟੈਸਲਾ ਦਾ ਸਟਾਕ ਮੁੱਲ ਚਾਰ ਘੰਟਿਆਂ ਬਾਅਦ ਵੀ ਸਥਿਰ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)