ਟੈਸਲਾ ਕਾਰ ਨੂੰ ਲੱਗੀ ਅੱਗ, ਯੂਕੇ ਦੇ ਟੀਵੀ ਡਾਇਰੈਕਟਰ ਸਨ ਸਵਾਰ

ਤਸਵੀਰ ਸਰੋਤ, Mary McCormack
ਯੂਕੇ ਦੇ ਟੀਵੀ ਡਾਇਰੈਕਟਰ ਮਾਈਕਲ ਮੋਰਿਸ ਦੀ ਟੈਸਲਾ ਕਾਰ ਨੂੰ ਉਦੋਂ ਅੱਗ ਲੱਗ ਗਈ ਜਦੋਂ ਉਹ ਲਾਸ ਐਂਜਲੇਸ ਵਿੱਚ ਗੱਡੀ ਚਲਾ ਰਹੇ ਸਨ। ਇਹ ਦਾਅਵਾ ਉਨ੍ਹਾਂ ਦੀ ਅਦਾਕਾਰਾ ਪਤਨੀ ਮੈਰੀ ਮੈਕੋਰਮੈਕ ਨੇ ਕੀਤਾ ਹੈ।
ਮੌਰੀ ਮੈਕੋਰਮੈਕ ਨੇ ਇਸ ਦਾ ਇੱਕ ਵੀਡੀਓ ਵੀ ਟਵੀਟ ਕੀਤਾ।
ਉਨ੍ਹਾਂ ਲਿਖਿਆ, "ਕੋਈ ਹਾਦਸਾ ਨਹੀਂ, ਸੈਂਟਾ ਮੋਨੀਕਾ ਤੇ ਟਰੈਫ਼ਿਕ ਵਿਚਾਲੇ ਅਚਾਨਕ। ਉਸ ਚੰਗੇ ਜੋੜੇ ਨੂੰ ਧੰਨਵਾਦ ਜਿਸ ਨੇ ਉਸ ਨੂੰ ਬਾਹਰ ਕੱਢਿਆ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਕੋਈ ਵੀ ਜ਼ਖਮੀ ਨਹੀਂ ਹੋਇਆ। ਟੈਸਲਾ ਨੇ ਏਬੀਸੀ ਨਿਊਜ਼ ਨੂੰ ਕਿਹਾ ਕਿ ਉਹ ਅਜਿਹੇ ਅਸਾਧਾਰਨ ਹਾਦਸੇ ਦੀ ਜਾਂਚ ਕਰ ਰਹੇ ਹਨ।
ਟੈਸਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਜਲੀ ਦੇ ਵਾਹਨ ਪੈਟਰੋਲ ਦੇ ਵਾਹਨਾਂ ਨਾਲੋਂ ਘੱਟ ਹੀ ਅੱਗ ਫੜ੍ਹਦੇ ਹਨ।
ਆਪਣੇ ਟਵੀਟ ਵਿੱਚ ਮੈਕੋਰਮੈਕ ਨੇ ਲਿਖਿਆ, "ਰੱਬ ਦਾ ਸ਼ੁਕਰ ਹੈ ਕਿ ਮੇਰੀਆਂ ਤਿੰਨੋ ਧੀਆਂ ਉਸ ਕਾਰ ਵਿੱਚ ਨਹੀਂ ਸਨ।"
ਮੌਕੇ 'ਤੇ ਅੱਗ ਬੁਝਾਊ ਦਸਤੇ ਨੂੰ ਬੁਲਾਇਆ ਗਿਆ ਅਤੇ ਅੱਗ ਤੁਰੰਤ ਹੀ ਬੁਝਾ ਦਿੱਤੀ ਗਈ।
ਮੈਕੋਰਮੈਕ ਨੇ ਬਾਅਦ ਵਿੱਚ ਟਵੀਟ ਕੀਤਾ, "ਇਹ ਕਾਰ ਆਟੋਮੈਟਿਕ ਡਰਾਈਵਰ ਵਾਲੀ ਨਹੀਂ ਸੀ ਸਗੋਂ ਇਹ ਆਮ ਟੈਸਲਾ ਕਾਰ ਸੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਟੈਸਲਾ ਦੇ ਇੱਕ ਬੁਲਾਰੇ ਨੇ ਏਬੀਸੀ ਨਿਊਜ਼ ਨੂੰ ਦੱਸਿਆ, "ਅਸੀਂ ਸਥਾਨਕ ਅਧਿਕਾਰੀਆਂ ਦੀ ਮਦਦ ਕਰ ਰਹੇ ਹਾਂ ਅਤੇ ਸੰਤੁਸ਼ਟ ਹਾਂ ਕਿ ਸਾਡਾ ਗਾਹਕ ਸੁਰੱਖਿਅਤ ਹੈ। ਇਹ ਇੱਕ ਅਸਾਧਾਰਨ ਹਾਦਸਾ ਹੈ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।"