ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਤਲਾਕ ਲੈਣ ਦਾ ਕੀ ਕਾਰਨ ਦੱਸਿਆ, 20 ਸਾਲ ਪਹਿਲਾਂ ਕਿਵੇਂ ਹੋਈ ਸੀ ਮੁਲਾਕਾਤ

ਆਮਿਰ ਖ਼ਾਨ ਅਤੇ ਕਿਰਨ ਰਾਓ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਰਨ ਰਾਓ ਨਾਲ ਅਦਾਕਾਰ ਆਮਿਰ ਖ਼ਾਨ ਦਾ ਦੂਜਾ ਵਿਆਹ ਸੀ

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ। ਦੋਵਾਂ ਨੇ ਇੱਕ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ।

ਦੋਵਾਂ ਨੇ 15 ਸਾਲ ਪਹਿਲਾਂ ਵਿਆਹ ਕੀਤਾ ਸੀ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਆਮਿਰ ਖ਼ਾਨ ਤੇ ਕਿਰਨ ਰਾਵ ਨੇ ਲਿਆ ਤਲਾਕ, ਵਜ੍ਹਾ ਇਹ ਦੱਸੀ

ਆਮਿਰ ਅਤੇ ਕਿਰਨ ਨੇ ਇੱਕ ਬਿਆਨ ਵਿੱਚ ਕਿਹਾ,"ਇਨ੍ਹਾਂ 15 ਖ਼ੂਬਸੂਰਤ ਸਾਲਾਂ ਵਿੱਚ ਅਸੀਂ ਇਕੱਠਿਆਂ ਜਿੰਦਗੀ ਭਰ ਦੇ ਤਜਰਬੇ ਅਤੇ ਹਾਸਾ ਸਾਂਝਾ ਕੀਤਾ ਹੈ ਅਤੇ ਸਾਡੇ ਰਿਸ਼ਤੇ ਵਿੱਚ ਵਿਸ਼ਵਾਸ, ਸਨਮਾਨ ਅਤੇ ਪਿਆਰ ਵਧਿਆ ਹੈ।''

''ਹੁਣ ਅਸੀਂ ਆਪਣੇ ਜੀਵਨ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕਰਨਾ ਚਾਹਾਂਗੇ, ਪਤੀ-ਪਤਨੀ ਵਜੋਂ ਨਹੀਂ ਸਗੋਂ ਬੱਚਿਆਂ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਰੂਪ ਵਿੱਚ।"

"ਅਸੀਂ ਕੁਝ ਸਮਾਂ ਪਹਿਲਾਂ ਇੱਕ-ਦੂਜੇ ਤੋਂ ਵੱਖ ਰਹਿਣ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਇਸ ਨੂੰ ਰਸਮੀ ਰੂਪ ਦੇਣ ਦਾ ਫੈਸਲਾ ਕੀਤਾ ਹੈ।''

ਆਮਿਰ ਖ਼ਾਨ ਅਤੇ ਕਿਰਨ ਰਾਓ

ਤਸਵੀਰ ਸਰੋਤ, Getty Images

''ਅਸੀਂ ਆਪਣੇ ਪੁੱਤਰ ਆਜ਼ਾਦ ਦੇ ਸਮਰਪਿਤ ਮਾਤਾ-ਪਿਤਾ ਹਾਂ, ਜਿਸ ਦਾ ਪਾਲਣ-ਪੋਸ਼ਣ ਅਸੀਂ ਮਿਲ ਕੇ ਕਰਾਂਗੇ। ਅਸੀਂ ਫ਼ਿਲਮਾਂ, ਪਾਣੀ ਫਾਊਂਡੇਸ਼ਨ ਅਤੇ ਹੋਰ ਪ੍ਰੋਜੈਕਟਾਂ ਉੱਪਰ ਵੀ ਸਹਿਯੋਗੀ ਵਜੋਂ ਕੰਮ ਕਰਦੇ ਰਹਾਂਗੇ।"

"ਅਸੀਂ ਆਪਣੇ ਸ਼ੁਭ ਚਿੰਤਕਾਂ ਤੋਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦੀ ਉਮੀਦ ਰੱਖਦੇ ਹਾਂ। ਉਮੀਦ ਕਰਦੇ ਹਾਂ ਕਿ ਸਾਡੇ ਵਾਂਗ ਤੁਸੀਂ ਇਸ ਤਲਾਕ ਨੂੰ ਅੰਤ ਵਜੋਂ ਨਹੀਂ ਸਗੋਂ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਵਜੋਂ ਦੇਖੋਗੇ।"

ਵੀਡੀਓ ਕੈਪਸ਼ਨ, ਲਗਾਨ ਫਿਲਮ

ਆਮਿਰ ਖ਼ਾਨ ਅਤੇ ਕਿਰਨ ਰਾਓ ਦੀ ਮੁਲਾਕਾਤ ਲਗਾਨ ਦੇ ਸੈਟ 'ਤੇ ਹੋਈ ਸੀ। ਫ਼ਿਲਮ ਵਿੱਚ ਕਿਰਨ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਰਹੇ ਸਨ।

28 ਦਸੰਬਰ, 2005 ਨੂੰ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੋਵਾਂ ਨੇ 2011 ਵਿੱਚ ਸੈਰੋਗੇਸੀ ਰਾਹੀਂ ਪੁੱਤਰ ਆਜ਼ਾਦ ਰਾਓ ਨੂੰ ਜਨਮ ਦਿੱਤਾ।

ਆਮਿਰ ਦੀ ਪਹਿਲੀ ਪਤਨੀ ਰੀਨਾ ਦੱਤਾ ਸਨ। ਵਿਆਹ ਤੋਂ 16 ਸਾਲ ਬਾਅਦ 2002 ਵਿੱਚ ਉਨ੍ਹਾਂ ਨੇ ਤਲਾਕ ਲਿਆ। ਰੀਨਾ ਦੱਤਾ ਨਾਲ ਉਨ੍ਹਾਂ ਦੀ ਧੀ ਈਰਾ ਅਤੇ ਪੁੱਤਰ ਜੁਨੈਦ ਹਨ।

ਵੀਡੀਓ ਕੈਪਸ਼ਨ, ‘ਲਾਲ ਸਿੰਘ ਚੱਢਾ’ ’ਚ ਆਪਣੇ ਕਿਰਦਾਰ ’ਤੇ ਬੋਲੇ ਆਮਿਰ (ਵੀਡੀਓ ਨਵੰਬਰ 2019 ਦਾ ਹੈ)

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)