ਕੈਪਟਨ ਨੇ ਪੀਐੱਮ ਮੋਦੀ ਕੋਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਕੀਤੀ ਅਪੀਲ - ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਕੋਰੋਨਾਵਾਇਰਸ ਨਾਾਲ ਜੁੜੀਆਂ ਅਤੇ ਹੋਰ ਦੇਸ਼ ਦੁਨੀਆਂ ਦੀਆਂ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ 1,563 ਕਰੋJ ਦੀ ਰਾਸ਼ੀ ਸਾਲ 2017 ਤੋਂ ਸਾਲ 2020 ਤੱਕ ਕੇਂਦਰ ਸਰਕਾਰ ਵੱਲ ਬਕਾਇਆ ਹੈ।
ਇਹ ਵੀ ਪੜ੍ਹੋ-
ਮੁੱਖ ਮੰਤਰੀ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਦੇਸ਼ ਵਿੱਚ ਸਭ ਤੋਂ ਵੱਧ ਫੀਸਦ ਦਲਿਤ ਪੰਜਾਬ ਵਿਚ ਵੱਸਦੇ ਹਨ।
ਕੇਂਦਰ ਸਰਕਾਰ ਇਸ ਮਾਮਲੇ ਉੱਪਰ ਕਾਰਵਾਈ ਕਰਕੇ ਪੰਜਾਬ ਦੇ ਫੰਡ ਜਾਰੀ ਕਰੇ।
ਪੰਜਾਬ ਦੇ ਸਰਹੱਦੀ ਸੂਬੇ ਹੋਣ ਦਾ ਹਵਾਲਾ ਦਿੰਦੇ ਹੋਏ ਵੀ ਮੁੱਖ ਮੰਤਰੀ ਨੇ ਲਿਖਿਆ ਕਿ ਨੌਜਵਾਨਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਉਹ ਗ਼ੈਰ-ਕਾਨੂੰਨੀ ਅਤੇ ਗੈਰਸਮਾਜਿਕ ਕੰਮਾਂ ਵਿੱਚ ਨਾ ਪੈਣ।
Please wait...
ਮੁੱਕੇਬਾਜ਼ ਡਿੰਗਕੋ ਸਿੰਘ ਦਾ ਦੇਹਾਂਤ, ਏਸ਼ੀਆਈ ਖੇਡਾਂ 'ਚ ਭਾਰਤ ਨੂੰ ਦੁਆਇਆ ਸੀ ਗੋਲਡ ਮੈਡਲ
ਸਭ ਤੋਂ ਪਹਿਲਾਂ, ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜੇਤੂ ਮੁੱਕੇਬਾਜ਼ ਡਿੰਗਕੋ ਸਿੰਘ ਦਾ ਵੀਰਵਾਰ ਨੂੰ ਲੀਵਰ ਦੇ ਕੈਂਸਰ ਨਾਲ ਦੇਹਾਂਤ ਹੋ ਗਿਆ ਹੈ।
ਉਹ 42 ਸਾਲਾਂ ਦੇ ਸਨ, ਉਹ ਮਣੀਪੁਰ ਤੋਂ ਸੀ। ਡਿੰਗਕੋ 2017 ਤੋਂ ਇਸ ਬਿਮਾਰੀ ਨਾਲ ਲੜ ਰਹੇ ਸਨ।

ਤਸਵੀਰ ਸਰੋਤ, @KirenRijiju
ਕੇਂਦਰੀ ਖੇਡ ਮੰਤਰੀ ਕਿਰਨ ਰਿਜਜੂ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ 'ਤੇ ਦੁਖ਼ ਦਾ ਪ੍ਰਗਟਾਵਾ ਕੀਤਾ ਹੈ।
ਮੰਤਰੀ ਨੇ ਲਿਖਿਆ," ਮੈਂ ਡਿੰਗਕੋ ਸਿੰਘ ਦੀ ਮੌਤ ਤੋਂ ਬਹੁਤ ਦੁਖੀ ਹਾਂ। ਉਹ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਬਿਹਤਰੀਨ ਮੁੱਕੇਬਾਜ਼ਾਂ ਵਿੱਚੋਂ ਇੱਕ ਸਨ।''
''ਡਿੰਗਕੋ ਦੇ 1998 ਵਿੱਚ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਮੁੱਕੇਬਾਜ਼ੀ ਬਾਰੇ ਇੱਕ ਲਹਿਰ ਪੈਦਾ ਹੋਈ। ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਆਪਣੀਆਂ ਸੰਵੇਦਨਾਵਾਂ ਪੇਸ਼ ਕਰਦਾ ਹਾਂ। ਡਿੰਗਕੋ ਦੀ ਰੂਹ ਨੂੰ ਸ਼ਾਂਤੀ ਮਿਲੇ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਅਮਰੀਕਾ 100 ਮੁਲਕਾਂ ਨੂੰ ਇਸ ਤਰ੍ਹਾਂ ਵੰਡੇਗਾ 50 ਕਰੋੜ ਕੋਰੋਨਾ ਟੀਕੇ

ਤਸਵੀਰ ਸਰੋਤ, PA Media
ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਉੱਥੋਂ ਦੇ ਰਾਸ਼ਟਰਪਤੀ ਜੋਅ ਬਾਇਡਨ ਅਗਲੇ ਦੋ ਸਾਲਾਂ ਵਿੱਚ ਫਾਇਜ਼ਰ ਦੇ ਕੋਵਿਡ ਵੈਕਸੀਨ ਦੀਆਂ 50 ਕਰੋੜ ਖ਼ੁਰਾਕਾਂ 100 ਮੁਲਕਾਂ ਨੂੰ ਮੁਹੱਈਆ ਕਰਵਾਉਣਗੇ।
ਇਨ੍ਹਾਂ ਵਿੱਚੋਂ 20 ਕਰੋੜ ਖ਼ੁਰਾਕਾਂ ਇਸੇ ਸਾਲ ਵੰਡੀਆਂ ਜਾਣਗੀਆਂ ਜਦਕਿ ਬਾਕੀ 2022 ਵਿੱਚ ਵੰਡੀਆਂ ਜਾਣਗੀਆਂ।
ਅਮਰੀਕਾ ਉੱਪਰ ਗ਼ਰੀਬ ਦੇਸ਼ਾਂ ਵਿੱਚ ਟੀਕਾਕਰਨ ਦੀ ਦਰ ਵਧਾਉਣ ਵਿੱਚ ਸਹਿਯੋਗ ਦਾ ਦਬਾਅ ਹੈ।
ਬਾਇਡਨ ਪ੍ਰਸ਼ਾਸਨ ਇਹ ਕਦਮ ਉਸ ਸਮੇ ਚੁੱਕ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਦਾ ਪਹਿਲਾ ਵਿਦੇਸ਼ੀ ਦੌਰਾ ਸ਼ੁਰੂ ਹੋ ਰਿਹਾ ਹੈ। ਆਪਣੀ ਫੇਰੀ ਦੀ ਸ਼ੁਰੂਆਤ ਉਨ੍ਹਾਂ ਨੇ ਬ੍ਰਿਟੇਨ ਤੋਂ ਕੀਤੀ ਹੈ।

ਤਸਵੀਰ ਸਰੋਤ, Reuters
ਹਾਲਾਂਕਿ, ਹਾਲੇ ਵੀ ਵ੍ਹਾਈਟ ਹਾਊਸ ਨੇ ਦੁਨੀਆਂ ਭਰ ਵਿੱਚ 50 ਕਰੋੜ ਵੈਕਸੀਨ ਦੀ ਖ਼ੁਰਾਕ ਵੰਡਣ ਦੀ ਆਪਣੀ ਯੋਜਨਾ ਬਾਰੇ ਅਧਿਕਾਰਿਤ ਤੌਰ 'ਤੇ ਕੁਝ ਨਹੀਂ ਕਿਹਾ ਹੈ।
ਏਅਰਫੋਰਸ ਵਨ ਵਿੱਚ ਸਵਾਰ ਹੋਣ ਤੋਂ ਪਹਿਲਾਂ ਜਦੋਂ ਜੋਅ ਬਾਇਡਨ ਤੋਂ ਸਵਾਲ ਕੀਤਾ ਗਿਆ ਕਿ ਅਮਰੀਕੀ ਸਰਕਾਰ ਦਾ ਦੁਨੀਆਂ ਦੇ ਲਈ ਟੀਕਾਕਰਨ ਦਾ ਕੀ ਪੈਂਤੜਾ ਹੈ ਤਾਂ ਉਨ੍ਹਾਂ ਨੇ ਕਿਹਾ,"ਮੇਰੇ ਕੋਲ ਇੱਕ ਪਲਾਨ ਹੈ ਅਤੇ ਮੈਂ ਜਲਦੀ ਇਸ ਦਾ ਐਲਾਨ ਕਰਾਂਗਾ।"
ਮੁੰਬਈ ਵਿੱਚ ਮਕਾਨ ਡਿੱਗਿਆ, 11 ਲੋਕਾਂ ਦੀ ਮੌਤ
ਮੁੰਬਈ ਦੇ ਮਲਾਡ ਪੱਛਮ ਵਿੱਚ ਇੱਕ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਬੁੱਧਵਾਰ ਰਾਤ 11 ਵਜੇ ਦੇ ਕਰੀਬ ਇੱਕ ਮਕਾਨ ਢਹਿ ਗਿਆ।
ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਤੇ 7 ਲੋਕ ਜ਼ਖ਼ਮੀ ਹਨ।

ਤਸਵੀਰ ਸਰੋਤ, Ani
ਬੀਐੱਮਸੀ ਨੇ ਦੱਸਿਆ ਸੀ ਕਿ ਮਕਾਨ ਦੇ ਢਹਿਣ ਤੋਂ ਬਾਅਦ ਆਲੇ-ਦੁਆਲੇ ਦੇ ਤਿੰਨ ਹੋਰ ਘਰਾਂ ਨੂੰ ਖਾਲੀ ਕਰਵਾਇਆ ਗਿਆ। ਕਿਉਂਕਿ ਉਹ ਵੀ ਠੀਕ ਹਾਲਤ ਵਿੱਚ ਨਹੀਂ ਸੀ।
ਜ਼ਖ਼ਮੀਆਂ ਨੂੰ ਬੀਡੀਬੀਏ ਮਿਊਂਸੀਪਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਦੋਂ ਇਹ ਮਕਾਨ ਡਿੱਗਿਆ ਤਾਂ ਉਸ ਵੇਲੇ ਇਮਾਰਤ ਵਿੱਚ ਕਈ ਲੋਕਾਂ ਸਮੇਤ ਬੱਚੇ ਵੀ ਸਨ।
ਪ੍ਰਸ਼ਾਸਨ ਨੇ ਦੇਰ ਰਾਤ ਤੋਂ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ ਜੋ ਹੁਣ ਤੱਕ ਜਾਰੀ ਹੈ।

ਤਸਵੀਰ ਸਰੋਤ, Ani
ਐਡੀਸ਼ਨਲ ਸੀਪੀ ਦਿਲੀਪ ਸਾਂਵਤ ਨੇ ਇਸ ਘਟਨਾ 'ਤੇ ਕਿਹਾ ਹੈ ਕਿ 'ਇਹ ਮੰਦਭਾਗੀ ਘਟਨਾ ਹੈ। ਇਹ ਜੀ+2 ਇਮਾਰਤ ਸੀ ਜੋ ਕਿ ਦੂਜੀ ਇਮਾਰਤ 'ਤੇ ਡਿੱਗ ਗਈ। 18 ਲੋਕਾਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਜਿਨ੍ਹਾਂ ਵਿੱਚੋਂ 11 ਦੀ ਮੌਤ ਹੋ ਗਈ।''
'ਪੁਲਿਸ ਮਾਮਲੇ ਦੀ ਪੂਰੀ ਜਾਂਚ ਕਰੇਗੀ ਅਤੇ ਫਿਰ ਕਾਰਵਾਈ ਹੋਵੇਗੀ'
ਅਜਿਹਾ ਖਦਸ਼ਾ ਹੈ ਕਿ ਮੁੰਬਈ ਵਿੱਚ ਬੁੱਧਵਾਰ ਤੋਂ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਅਜਿਹਾ ਹੋਇਆ ਹੈ ਕਿਉਂਕਿ ਇਮਾਰਤ ਦੀ ਹਾਲਤ ਚੰਗੀ ਸਥਿਤੀ ਵਿੱਚ ਨਹੀਂ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












