ਕੋਰੋਨਾਵਾਇਰਸ ਵੈਕਸੀਨ ਦਾ ਭਾਰਤ 'ਚ ਬੱਚਿਆਂ 'ਤੇ ਟਰਾਇਲ ਸ਼ੁਰੂ, ਜਾਣੋ ਆਪਣੇ ਸਵਾਲਾਂ ਦੇ ਜਵਾਬ-5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਭਾਰਤ ਵਿੱਚ ਕੋਰੋਨਾਵਾਇਰਸ ਵੈਕਸੀਨ ਦੇ ਬੱਚਿਆਂ ਉੱਪਰ ਟਰਾਇਲ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਏਮਜ਼ ਦਿੱਲੀ ਵਿੱਚ ਸੋਮਵਾਰ ਨੂੰ ਜਿੱਥੇ ਕੁਝ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਉੱਥੇ ਹੀ ਪਟਨਾ ਵਿੱਚ ਵੈਕਸੀਨ ਦੇ ਬੱਚਿਆਂ ਉੱਪਰ ਟਰਾਇਲ ਸ਼ੁਰੂ ਹੋ ਚੁੱਕੇ ਹਨ।
ਭਾਰਤ 'ਚ ਹੁਣ ਤੱਕ ਕੁੱਲ 25 ਬੱਚਿਆਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਕੋਰੋਨਾ ਦੀ ਤੀਜੀ ਲਹਿਰ ਆਉਣ ਦੇ ਡਰ ਕਾਰਨ ਮਾਪਿਆਂ ਦੇ ਮਨਾਂ 'ਚ ਕਈ ਸਵਾਲ ਹਨ, ਜਿਵੇਂ ਕਿ ਬੱਚਿਆਂ ਦੀ ਵੈਕਸੀਨ 'ਚ ਖਾਸ ਕੀ ਹੋਵੇਗਾ, ਇਹ ਕਿੰਨ੍ਹੀ ਕੁ ਪ੍ਰਭਾਵਸ਼ਾਲੀ ਹੋਵੇਗੀ ਅਤੇ ਟ੍ਰਾਇਲ ਕਦੋਂ ਤੱਕ ਚੱਲਣਗੇ, ਵਗੈਰਾ-ਵਗੈਰਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ ਅਤੇ ਜਾਣੋ ਕਿ ਆਈਸੀਐਮਆਰ ਦੇ ਸਾਬਕਾ ਡਾਇਰੈਕਟਰ ਜਨਰਲ ਐਨ ਕੇ ਗਾਂਗੁਲੀ ਨੇ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿੱਤੇ।
ਇਹ ਵੀ ਪੜ੍ਹੋ:
ਮੁੰਡਿਓ ਮਲਾਲਾ ਦੇ ਵਿਆਹ ਦੀ ਫ਼ਿਕਰ ਛੱਡੋ -ਮੋਹੰਮਦ ਹਨੀਫ਼

ਤਸਵੀਰ ਸਰੋਤ, Getty Images
ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਵੱਲੋਂ ਹਾਲ ਹੀ ਵਿੱਚ ਵੋਗ ਮੈਗ਼ਜ਼ੀਨ ਨੂੰ ਇੱਕ ਬਿਆਨ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਵਿਆਹ ਅਤੇ ਪਾਰਟਨਰਸ਼ਿਪ ਬਾਰੇ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੰਗਾਮਾ ਮਚ ਗਿਆ।
ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਹਨੀਫ਼ ਲਿਖਦੇ ਹਨ ਕਿ ਪਤਾ ਨਹੀਂ ਕਿਹੜੇ ਹਕੀਮ ਨੇ ਸਾਨੂੰ ਦੱਸਿਆ ਹੈ ਕਿ ਦੁਨੀਆ ਦੀਆਂ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਵਿਆਹ ਹੈ।
ਮਲਾਲਾ ਜਦੋਂ ਛੋਟੀ ਸੀ, ਉਦੋਂ ਇਸ ਦੇ ਸ਼ਹਿਰ ਤਾਲਿਬਾਨ ਆਏ, ਉਨ੍ਹਾਂ ਕਿਹਾ ਕੁੜੀਆਂ ਦੇ ਸਕੂਲ ਬੰਦ। ਕੁੜੀਆਂ ਨਹੀਂ ਪੜ੍ਹਣਗੀਆਂ।
ਹੁਣ ਇੱਕ ਫੈਸ਼ਨ ਮੈਗੀਜੀ ਨੂੰ ਮਲਾਲਾ ਨੇ ਵਿਆਹ ਬਾਰੇ ਕਹਿ ਦਿੱਤਾ ਕਿ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਇਹ ਵਿਆਹ ਇੰਨਾਂ ਜ਼ਰੂਰੀ ਹੈ ਕਿਉਂ? ਜੇ ਕੋਈ ਪਸੰਦ ਹੈ ਤਾਂ ਉਸ ਦੇ ਨਾਲ ਰਹਿ ਲਵੋ।
ਬਸ ਇਸੇ ਤੋਂ ਰੌਲਾ ਪੈ ਗਿਆ, ਹਨੀਫ਼ ਦਾ ਵਲੌਗ ਇੱਥੇ ਕਲਿੱਕ ਕਰ ਕੇ ਪੜ੍ਹੋ।
ਇਨ੍ਹਾਂ ਔਰਤਾਂ ਲਈ ਬਣਾਈ'ਪੀਰੀਅਡ ਹੱਟ' ਕੀ ਹੈ

ਤਸਵੀਰ ਸਰੋਤ, PRASHANT MANDAWAR
ਮਹਾਰਾਸ਼ਟਰ ਵਿੱਚ ਆਦਿਵਾਸੀ ਔਰਤਾਂ ਤੇ ਬੱਚੀਆਂ ਲਈ ਬਣਾਈਆਂ 'ਪੀਰੀਅਡ ਹੱਟ' ਵਿੱਚ ਬਦਲਾਅ ਕੀਤੇ ਜਾ ਰਹੇ ਹਨ। ਇਹ ਉਹ ਜਗ੍ਹਾ ਹੈ ਜਿੱਥੇ ਉਨ੍ਹਾਂ ਨੂੰ ਮਾਹਵਾਰੀ ਦੌਰਾਨ ਛੱਡ ਦਿੱਤਾ ਜਾਂਦਾ ਹੈ।
ਮੁੰਬਈ ਦੀ ਇੱਕ ਸੰਸਥਾ, ਖੇਰਵਾੜੀ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪੁਰਾਣੀਆਂ ਅਤੇ ਖ਼ਰਾਬ ਝੌਂਪੜੀਆਂ ਜਿਨ੍ਹਾਂ ਨੂੰ 'ਕੁਰਮਾ ਘਰ' ਆਖਿਆ ਜਾਂਦਾ ਹੈ, ਵਿੱਚ ਬਦਲਾਅ ਕਰਕੇ ਉਨ੍ਹਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ।
ਇਨ੍ਹਾਂ ਨਵੀਆਂ ਝੌਂਪੜੀਆਂ ਵਿੱਚ ਬੈੱਡ, ਪਾਣੀ, ਸੋਲਰ ਪੈਨਲ ਅਤੇ ਟਾਇਲਟ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਅਭਿਆਨ ਨੇ ਮਾਹਵਾਰੀ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।
ਇੱਥੇ ਕਲਿੱਕ ਕਰ ਕੇ ਪੜ੍ਹੋ ਕਿ ਇਸ ਬਦਲਾਅ ਕਾਰਨ ਉੱਥੇ ਕੀ ਚਰਚਾ ਛਿੜੀ ਹੈ।
ਭਾਰਤ ਵਿੱਚ ਚੀਤਾ ਵਾਪਸ ਆ ਰਿਹਾ ਹੈ ਪਰ ਆਖ਼ਰ ਕਿਵੇਂ

ਤਸਵੀਰ ਸਰੋਤ, Getty Images
ਜੇ ਸਭ ਕੁਝ ਠੀਕ ਚੱਲਦਾ ਰਿਹਾ ਤਾਂ ਨਵੰਬਰ ਮਹੀਨੇ ਭਾਰਤ ਦੇ ਵਿਸ਼ਾਲ ਕੌਮੀ ਪਾਰਕ 'ਚ ਅੱਠ ਚੀਤੇ - ਪੰਜ ਨਰ ਅਤੇ ਤਿੰਨ ਮਾਦਾ ਪਹੁੰਚਣਗੇ, ਜੋ ਕਿ ਦੱਖਣੀ ਅਫ਼ਰੀਕਾ ਤੋਂ 8,405 ਕਿਲੋਮੀਟਰ ਦੀ ਯਾਤਰਾ ਕਰਕੇ ਆਪਣੀ ਮੰਜ਼ਿਲ 'ਤੇ ਪਹੁੰਚਣਗੇ।
ਭਾਰਤ 'ਚ ਇਸ ਨਸਲ ਦੇ ਅਲੋਪ ਹੋਣ ਤੋਂ ਲਗਭਗ ਅੱਧੀ ਸਦੀ ਤੋਂ ਵੱਧ ਦੇ ਸਮੇਂ ਬਾਅਦ ਦੁਨੀਆਂ ਦਾ ਸਭ ਤੋਂ ਤੇਜ਼ ਜ਼ਮੀਨੀ ਜਾਨਵਰ ਭਾਰਤ 'ਚ ਮੁੜ ਆਪਣੀ ਵਾਪਸੀ ਕਰੇਗਾ।
ਵਾਈਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ ਦੇ ਡੀਨ ਅਤੇ ਇਸ ਕਾਰਜ ਦੇ ਇਕ ਮਾਹਰ ਰਹੇ ਯਾਦਵਿੰਦਰ ਦੇਵ ਝਾਲਾ ਨੇ ਕਿਹਾ, "ਆਖਰਕਾਰ ਸਾਡੇ ਕੋਲ ਇਸ ਬਿੱਲੀ ਦੇ ਰਹਿਣ ਅਤੇ ਹੋਰ ਜ਼ਰੂਰਤਾਂ ਲਈ ਲੋੜੀਂਦੇ ਸਰੋਤ ਮੌਜੂਦ ਹਨ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੈਨੇਡਾ: ਟਰੱਕ ਨੇ ਮੁਸਲਮਾਨ ਪਰਿਵਾਰ ਕੁਚਲਿਆ

ਤਸਵੀਰ ਸਰੋਤ, Reuters
ਕੈਨੇਡਾ ਪੁਲਿਸ ਮੁਤਾਬਕ ਚਾਰ ਮੈਂਬਰੀ ਮੁਸਲਿਮ ਪਰਿਵਾਰ ਨੂੰ "ਯੋਜਨਾਬੱਧ" ਸੜਕ ਹਮਲੇ ਵਿੱਚ ਐਤਵਾਰ ਨੂੰ ਮਾਰ ਦਿੱਤਾ ਗਿਆ ਹੈ।
ਇਹ ਹਮਲਾ ਓਂਟੋਰੀਓ ਦੇ ਲੰਡਨ ਵਿੱਚ ਵਾਪਰਿਆ। ਪਰਿਵਾਰ ਵਿੱਚੋਂ ਸਿਰਫ਼ 9 ਸਾਲਾਂ ਬੱਚਾ ਬਚਿਆ ਹੈ, ਉਹ ਵੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ।
20 ਸਾਲਾ ਕੈਨੇਡੀਅਨ ਵਿਅਕਤੀ ਉਤੇ 4 ਕਤਲ ਅਤੇ ਇੱਕ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਹਨ।
ਪੁਲਿਸ ਸੰਭਾਵੀ ਅੱਤਵਾਦ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਫ਼ਰਤੀ ਕਾਰਾ ਵੀ ਹੋ ਸਕਦਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












