ਕਿਸਾਨ ਅੰਦੋਲਨ: ਪੰਜਾਬ 'ਚ ਭਾਜਪਾ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ, ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਤਸਵੀਰ ਸਰੋਤ, BBC/Pal Singh Nauli
ਭਾਰਤ ਸਰਕਾਰ ਵੱਲੋਂ ਖ਼ੇਤੀ ਨਾਲ ਜੁੜੇ ਤਿੰਨ ਆਰਡੀਨੈਂਸ ਅੱਜ ਹੀ ਦੇ ਦਿਨ ਪਿਛਲੇ ਸਾਲ ਲਿਆਂਦੇ ਗਏ ਸਨ। 5 ਜੂਨ 2020 ਨੂੰ ਆਏ ਇਨ੍ਹਾਂ ਆਰਡੀਨੈਂਸ ਨੂੰ ਇੱਕ ਸਾਲ ਹੋ ਗਿਆ ਹੈ।
ਆਰਡੀਨੈਂਸ ਦੇ ਆਉਂਦਿਆਂ ਹੀ ਵਿਰੋਧ ਦਾ ਸਿਲਸਿਲਾ ਵੀ ਪੰਜਾਬ ਵਿੱਚ ਪਿਛਲੇ ਸਾਲ ਤੋਂ ਹੀ ਸ਼ੁਰੂ ਹੋ ਗਿਆ ਸੀ। ਹਾਲਾਂਕਿ ਬਾਅਦ ਵਿੱਚ ਇਹ ਆਰਡੀਨੈਂਸ ਕਾਨੂੰਨ ਬਣ ਚੁੱਕੇ ਹਨ।
ਇਹ ਵੀ ਪੜ੍ਹੋ:
ਪੰਜਾਬ ਤੋਂ ਸ਼ੂਰੂ ਹੋਇਆ ਵਿਰੋਧ-ਪ੍ਰਦਰਸ਼ਨਾਂ ਦਾ ਸਿਲਸਿਲਾ ਦਿੱਲੀ ਬਾਰਡਰਾਂ ਉੱਤੇ ਪਹੁੰਚ ਗਿਆ ਹੈ।
ਆਰਡੀਨੈਂਸ ਦੇ ਇੱਕ ਸਾਲ ਪੂਰੇ ਹੋਣ ਉੱਤੇ ਅੱਜ ਇਸੇ ਸਿਲਸਿਲੇ ਤਹਿਤ ਪੰਜਾਬ ਤੇ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ਉੱਤੇ ਕਿਸਾਨ-ਮਜ਼ਦੂਰਾਂ ਸਣੇ ਕਈ ਹੋਰ ਵਰਗਾਂ ਦੇ ਲੋਕਾਂ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਜਾਰੀ ਹੈ।
ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਖ਼ਿਲਾਫ਼ ਪ੍ਰਦਰਸ਼ਨਾਂ ਤੋਂ ਇਲਾਵਾ ਸੂਬੇ ਵਿੱਚ ਭਾਜਪਾ ਦੇ ਹੋਰਨਾਂ ਆਗੂਆਂ ਖ਼ਿਲਾਫ਼ ਵੀ ਕਿਸਾਨਾਂ ਅਤੇ ਹੋਰ ਵਰਗ ਦੇ ਲੋਕਾਂ ਵੱਲੋਂ ਪ੍ਰਦਰਸ਼ਨ ਜਾਰੀ ਹਨ।
ਕਿਤੇ ਇਨ੍ਹਾਂ ਆਰਡੀਨੈਂਸਾ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ ਅਤੇ ਕਿਤੇ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਪੰਜਾਬ-ਹਰਿਆਣਾ ਵਿੱਚ ਥਾਂ-ਥਾਂ ਮੁਜ਼ਾਹਰੇ
ਹਰਿਆਣਾ ਦੇ ਹਿਸਾਰ ਵਿੱਚ ਖ਼ੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਸੰਪੂਰਨ ਕ੍ਰਾਂਤੀ ਦਿਵਸ ਮਨਾਇਆ ਜਾ ਰਿਹਾ ਹੈ। ਕਿਸਾਨਾਂ ਨੇ ਬੀਜੇਪੀ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਦੇ ਘਰ ਦੇ ਬਾਹਰ ਕਿਸਾਨਾਂ ਨੇ ਤਿੰਨੇ ਖ਼ੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।

ਤਸਵੀਰ ਸਰੋਤ, BBC/Prabhu Dyal
ਖ਼ੇਤੀ ਕਾਨੂੰਨਾਂ ਦੀਆਂ ਇਹ ਕਾਪੀਆਂ ਬ੍ਰਿਜੇਂਦਰ ਸਿੰਘ ਦੇ ਜੀਂਦ ਵਿੱਚ ਪੈਂਦੇ ਪਿੰਡ ਡੂਮਰਖਾਂ ਕਲਾਂ ਵਿਖੇ ਸਾੜੀਆਂ।
ਉਧਰ ਸਿਰਸਾ ਵਿਖੇ ਕਿਸਾਨਾਂ ਨੇ ਸੰਸਦ ਮੈਂਬਰ ਸੁਨੀਤਾ ਦੁੱਗਲ ਦੇ ਘਰ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।
ਹਿਸਾਰ, ਜੀਂਦ ਅਤੇ ਸਿਰਸਾ ਤੋਂ ਇਲਾਵਾ ਰੋਹਤਕ ਵਿੱਚ ਵੀ ਕਿਸਾਨਾਂ ਵੱਲੋਂ ਖ਼ੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ ਅਤੇ ਪ੍ਰਦਰਸ਼ਨ ਜਾਰੀ ਹੈ।
ਪਠਾਨਕੋਟ ਵਿਖੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦੇ ਬਾਹਰ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇੱਥੇ - ਕਿਸਾਨਾਂ ਵੱਲੋਂ ਅਸ਼ਵਨੀ ਸ਼ਰਮਾ ਦੇ ਘਰ ਦਾ ਘੇਰਾਓ ਕੀਤਾ ਗਿਆ ਅਤੇ ਖੇਤੀ ਕਾਨੂੰਨਾਂ ਦੀਆ ਕਾਪੀਆਂ ਸਾੜ ਰੋਸ ਜ਼ਹਿਰ ਕੀਤਾ ਗਿਆ।
ਪਟਿਆਲਾ ਵਿਖੇ ਭਾਜਪਾ ਦੇ ਬੁਲਾਰੇ ਭੁਪੇਸ਼ ਅੱਗਰਵਾਲ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਵਿਰੋਧ-ਪ੍ਰਦਰਸ਼ਨ ਕੀਤਾ ਗਿਆ।

ਤਸਵੀਰ ਸਰੋਤ, BBC/Pal Singh Nauli
ਇਸ ਤੋਂ ਇਲਾਵਾ ਦੋਆਬਾ ਦਾ ਕੇਂਦਰ ਜਲੰਧਰ ਵਿੱਚ ਵੀ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਮਾਰਚ ਕੱਢ ਕੇ ਖ਼ੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਭਾਜਪਾ ਖ਼ਿਲਾਫ਼ ਵਿਰੋਧ-ਪ੍ਰਦਰਸ਼ਨ ਕੀਤਾ ਗਿਆ।
ਜਲੰਧਰ ਵਿੱਚ ਕਿਸਾਨਾਂ ਤੋਂ ਇਲਾਵਾ ਵਕੀਲਾਂ ਅਤੇ ਹੋਰ ਵਰਗ ਦੇ ਲੋਕਾਂ ਨੇ ਵੀ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੁਜ਼ਾਹਰੇ ਕੀਤੇ।
ਇਹ ਵੀ ਪੜ੍ਹੋ:
ਹਰਿਆਣਾ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ
ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਇੱਕ ਜੂਨ ਨੂੰ ਫਤਿਹਾਬਾਦ ਦੇ ਟੋਹਾਣਾ 'ਚ ਜੇਜੇਪੀ ਵਿਧਾਇਕ ਦੇਵਿੰਦਰ ਬਬਲੀ ਦੀ ਗੱਡੀ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਗਈ ਸੀ।
ਉਸੇ ਵੇਲੇ ਕਿਸਾਨਾਂ ਤੇ ਦੇਵਿੰਦਰ ਬਬਲੀ ਵਿਚਾਲੇ ਕਹਾ-ਸੁਣੀ ਹੋਈ ਸੀ ਤੇ ਦੇਂਵਿੰਦਰ ਬਬਲੀ ਦੀ ਗੱਡੀ ਨੂੰ ਨੁਕਸਾਨ ਪਹੁੰਚਿਆ ਸੀ। ਇਸ ਬਾਰੇ ਪੁਲਿਸ ਨੇ ਕਿਸਾਨ ਆਗੂਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।

ਤਸਵੀਰ ਸਰੋਤ, Sat Singh/BBC
ਇਸੇ ਖਿਲਾਫ਼ ਰਾਕੇਸ਼ ਸਿੰਘ ਟਿਕੈਤ ਤੇ ਗੁਰਨਾਮ ਸਿੰਘ ਚੜੂਨੀ ਵਰਗੇ ਕਿਸਾਨ ਆਗੂਆਂ ਨੇ ਅੱਜ ਗ੍ਰਿਫ਼ਤਾਰੀਆਂ ਦੇਣ ਤੇ ਥਾਣੇ ਅੱਗੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਵੱਡੀ ਗਿਣਤੀ ਵਿੱਚ ਕਿਸਾਨ ਟੋਹਾਨਾ ਥਾਣੇ ਦੇ ਬਾਹਰ ਇਕੱਠਾ ਹੋਏ।
ਦੋਹਾਂ ਪਾਸਿਆਂ ਦੀ ਮੀਟਿੰਗ ਮਗਰੋਂ ਦੇਵਿੰਦਰ ਬਬਲੀ ਨੇ ਮਾਫੀ ਮੰਗੀ।
ਦੇਰ ਰਾਤ ਤੱਕ ਚੱਲੀ ਕਿਸਾਨ ਆਗੂਆਂ ਦੀ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਹੋਇਆ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, "ਵਿਧਾਇਕ ਨੇ ਤਾਂ ਮਾਫੀ ਮੰਗ ਲਈ ਹੈ। ਪਰ ਜੇ ਗ੍ਰਿਫਤਾਰ ਹੋਏ ਮੁੰਡਿਆ ਨੂੰ ਨਾ ਛੱਡਿਆ ਗਿਆ ਤਾਂ ਅਸੀਂ ਗ੍ਰਿਫਤਾਰੀਆਂ ਦਵਾਂਗੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












