ਭਾਰਤ ਸਰਕਾਰ ਨੇ ਟਵਿੱਟਰ ਨੂੰ ਨਵੀਆਂ ਹਦਾਇਤਾਂ ਮੰਨਣ ਦਾ ਦਿੱਤਾ 'ਇੱਕ ਆਖ਼ਰੀ ਮੌਕਾ'- ਅਹਿਮ ਖ਼ਬਰਾਂ

ਤਸਵੀਰ ਸਰੋਤ, canva/Getty Images
ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਦੇਸ਼ ਅਤੇ ਦੁਨੀਆਂ ਦੀਆਂ ਅੱਜ ਦੀਆਂ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ।
ਇਹ ਪੰਨਾ ਸਮੇਂ-ਸਮੇਂ 'ਤੇ ਅਪਡੇਟ ਹੁੰਦਾ ਰਹਿੰਦਾ ਹੈ ਇਸ ਲਈ ਮੁੜ ਕੇ ਜ਼ਰੂਰ ਆਉਣਾ।
ਭਾਰਤ ਸਰਕਾਰ ਨੇ ਟਵਿੱਟਰ ਨੂੰ ਨਵੀਆਂ ਡਿਜੀਟਲ ਹਦਾਇਤਾਂ ਮੰਨਣ ਲਈ 'ਇੱਕ ਆਖ਼ਰੀ ਮੌਕਾ' ਦਿੱਤਾ ਹੈ ਅਤੇ ਕਿਹਾ ਹੈ ਕਿ ਅਜਿਹਾ ਨਾ ਕਰਨ ਸੀ ਸੂਰਤ ਵਿੱਚ ਸਿੱਟੇ ਭੁਗਤਣ ਲਈ ਕੰਪਨੀ ਤਿਆਰ ਰਹੇ।
ਇਹ ਵੀ ਪੜ੍ਹੋ:
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਇਲੈਕਟਰਾਨਿਕਸ ਅਤੇ ਇਨਫਰਮੇਸ਼ਨ ਟੈਕਨੌਲੋਜੀ ਮੰਤਰਾਲਾ ਨੇ ਦੇਸ਼ ਵਿੱਚ ਸਰਗਰਮ ਸੋਸ਼ਲ ਮੀਡੀਆ ਕੰਪਨੀਆਂ- ਫੇਸਬੁੱਕ, ਟਵਿੱਟਰ ਇੰਸਟਾਗ੍ਰਾਮ ਤੇ ਵਟਸਐਪ ਵਗੈਰਾ ਨੂੰ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਸਾਂਝੀ ਕੀਤੀ ਜਾਂਦੀ ਸਮੱਗਰੀ ਬਾਰੇ ਨਵੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ।
ਹਾਲਾਂਕਿ 26 ਮਈ ਤੋਂ ਅਮਲ ਵਿੱਚ ਆਉਣ ਵਾਲੇ ਇਨ੍ਹਾਂ ਨਿਯਮਾਂ ਨੂੰ ਟਵਿੱਟਰ ਦੇ ਭਾਰਤੀ ਅਵਤਾਰ ਕੂ ਤੋਂ ਇਲਾਵਾ ਕਿਸੇ ਨੇ ਵੀ ਹਾਲ ਤੱਕ ਨਹੀਂ ਮੰਨਿਆ ਹੈ।
ਸੋਸ਼ਲ ਮੀਡੀਆ ਕੰਪਨੀਆਂ ਇਨ੍ਹਾਂ ਨਿਯਮਾਂ ਦੀ ਪਾਲਣਾ ਲਈ ਆਪਣੇ-ਆਪ ਨੂੰ ਢਾਲਣ ਲਈ ਛੇ ਮਹੀਨੇ ਦਾ ਸਮਾਂ ਮੰਗ ਰਹੀਆਂ ਹਨ।
ਕੀ ਸਰਕਾਰ ਸੋਸ਼ਲ ਮੀਡੀਆ ਪਲੇਟਫਾਰਮ ਬੈਨ ਕਰ ਸਕਦੀ ਹੈ?
ਅਜਿਹੇ ਵਿੱਚ ਚਰਚਾ ਛਿੜੀ ਹੈ ਕਿ ਸਰਕਾਰ ਭਾਰਤ ਵਿੱਚ ਨਿਯਮਾਂ ਨੂੰ ਨਾ ਮੰਨਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਬੈਨ ਕਰ ਸਕਦੀ ਹੈ।
ਲੋਕਾਂ ਦੇ ਡਿਜੀਟਲ ਹੱਕਾਂ ਬਾਰੇ ਸਰਗਰਮ ਰਹਿਣ ਵਾਲੇ ਕਾਰਕੁਨ ਨਿਖਲ ਪਾਹਵਾ ਦੇ ਹਵਾਲੇ ਨਾਲ ਫਾਈਨੈਂਸ਼ਿਲ ਐਕਸਪ੍ਰੈੱਸ ਨੇ ਲਿਖਿਆ ਹੈ ਕਿ ਸਰਕਾਰ ਇਨ੍ਹਾਂ ਪਲੇਟਫਾਰਮਾਂ 'ਤੇ ਮੁਕੰਮਲ ਪਾਬੰਦੀ ਲਗਾ ਦੇਵੇ, ਅਜਿਹਾ ਸੰਭਵ ਨਹੀਂ ਹੈ।
RSS ਮੁਖੀ ਦੇ ਟਵਿੱਟਰ ਅਕਾਊਂਟ ਤੇ ਮੁੜ ਆਇਆ ਵੈਰੀਫ਼ੀਕੇਸ਼ਨ ਬੈਜ
ਰਾਸ਼ਟਰੀ ਸਵੈਂ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਟਵਿੱਟਰ ਅਕਾਊਂਟ ਉੱਤੇ ਬਲੂ ਟਿਕ ਵਾਲਾ ਵੈਰੀਫ਼ੀਕੇਸ਼ਨ ਬੈਜ ਮੁੜ ਆ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਖ਼ਬਰ ਏਜੰਸੀ ਏਐਨਆਈ ਮੁਤਾਬਕ ਮੋਹਨ ਭਾਗਵਤ ਸਣੇ ਹੋਰ ਕਈ ਆਰਐੱਸਐੱਸ ਨਾਲ ਜੁੜੇ ਲੋਕਾਂ ਦੇ ਟਵਿੱਟਰ ਅਕਾਊਂਟਸ 'ਤੇ ਇਹ ਬਲੂ ਟਿਕ ਬੈਜ ਟਵਿੱਟਰ ਵੱਲੋਂ ਰੀ-ਸਟੋਰ ਕਰ ਦਿੱਤਾ ਗਿਆ ਹੈ।
ਦਿੱਲੀ ਲੌਕਡਾਊਨ: ਕੇਜਰੀਵਾਲ ਦੇ ਨਵੇਂ ਐਲਾਨ
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਸੱਤ ਜੂਨ ਤੋਂ ਬਾਅਦ ਵੀ ਲੌਕਡਾਊਨ ਜਾਰੀ ਰਹੇਗਾ ਪਰ ਕੁਝ ਰਿਆਇਤਾਂ ਦਿੱਤੀਆਂ ਜਾਣਗੀਆਂ।
- ਦਿੱਲੀ ਮੈਟਰੋ ਅੱਧੀ ਸਮਰੱਥਾ ਨਾਲ ਸ਼ੁਰੂ ਕੀਤਾ ਜਾਵੇਗੀ ਅਤੇ ਮੌਲ, ਬਜ਼ਾਰ ਟਾਂਕ-ਜਿਸਤ ਫਾਰਮੂਲੇ ਨਾਲ ਚਾਲੂ ਹੋਣਗੇ। ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ ਅੱਠ ਵਜੇ ਤੱਕ ਖੁਲ੍ਹੀਆਂ ਰਹਿ ਸਕਣਗੀਆਂ।
- ਸਟੈਂਡ ਅਲੋਨ ਦੁਕਾਨਾਂ ਰੋਜ਼ਾਨਾ ਖੁੱਲ੍ਹ ਸਕਣਗੀਆਂ।
- ਦਿੱਲੀ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਗਰੁੱਪ ਏ ਦੇ ਅਫ਼ਸਰ 100 ਫ਼ੀਸਦੀ ਸਮਰੱਥਾ ਨਾਲ ਕੰਮ ਕਰਨਗੇ ਅਤੇ ਬਾਕੀ 50 ਫ਼ੀਸਦੀ ਸਮਰੱਥਾ ਨਾਲ ਕੰਮ ਕਰਗੇ।
- ਜ਼ਰੂਰੀ ਸੇਵਾਵਾਂ ਵਾਲੇ 100 ਫ਼ੀਸਦੀ ਸਮਰੱਥਾ ਨਾਲ ਕੰਮ ਕਰਨਾ ਜਾਰੀ ਰੱਖਣਗੇ। ਉੱਥੇ ਹੀ ਨਿੱਜੀ ਦਫ਼ਤਰ ਵੀ ਹੁਣ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ।
- ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਹੁਣ ਰੋਜ਼ਾਨਾ 500 ਤੋਂ ਵੀ ਘੱਟ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਪੌਜ਼ਟੀਵਿਟੀ ਰੇਟ ਵੀ ਘਟ ਕੇ 0.5 ਫ਼ੀਸਦੀ ਰਹਿ ਗਈ ਹੈ।
ਅਜਿਹੇ ਵਿੱਚ ਆਰਥਿਕਤਾ ਨੂੰ ਗਤੀ ਦੇਣ ਲਈ ਹੌਲੀ-ਹੌਲੀ ਲੌਕਡਾਊਨ ਵਿੱਚ ਨਰਮਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਉਸਾਰੀ ਅਤੇ ਫੈਕਟਰੀਆਂ ਚਾਲੂ ਕਰਨ ਦੀ ਛੋਟ ਦਿੱਤੀ ਸੀ।
ਉਨ੍ਹਾਂ ਨੇ ਕਿਹਾ ਕਿ ਜੇ ਲਾਗ ਦੇ ਕੇਸ ਕਾਬੂ ਵਿੱਚ ਰਹਿੰਦੇ ਹਨ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
ਵੈਂਕਈਆ ਨਾਇਡੂ ਦੇ ਟਵਿੱਟਰ ਅਕਾਊਂਟ 'ਤੇ ਨੀਲਾ ਟਿੱਕ ਮੁੜ ਵਾਪਿਸ, ਹਟਣ ਦਾ ਕਾਰਨ ਕੀ ਸੀ

ਤਸਵੀਰ ਸਰੋਤ, Getty Images
ਟਵਿੱਟਰ ਨੇ ਭਾਰਤ ਦੇ ਉੱਪ-ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦਾ ਅਕਾਊਂਟ ਮੁੜ ਰਿਸਟੋਰ ਕਰ ਦਿੱਤਾ ਹੈ। ਹਾਲਾਂਕਿ ਪਹਿਲਾਂ ਉਨ੍ਹਾਂ ਦੇ ਅਕਾਊਂਟ ਤੋਂ ਨੀਲੇ ਟਿੱਕ ਦਾ ਨਿਸ਼ਾਨ ਹਟਾ ਦਿੱਤਾ ਗਿਆ ਸੀ।
ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਹੈ ਅਤੇ ਨਾਇਡੂ ਦਾ ਨਾਂਅ ਗੂਗਲ ਟਰੈਂਡ ਵਿੱਚ ਵੀ ਰਿਹਾ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਘਟਨਾ ਤੋਂ ਪਤਾ ਚਲਦਾ ਹੈ ਕਿ ਟਵਿੱਟਰ ਕਿਸੇ ਵੀ ਅਕਾਊਂਟ ਤੋਂ ਨੀਲੀ ਟਿੱਕ ਵਾਪਸ ਲੈ ਸਕਦਾ ਹੈ ਉਹ ਵੀ ਬਿਨਾਂ ਕਿਸੇ ਨੋਟਿਸ ਦੇ।
ਟਵਿੱਟਰ ਨੇ ਨਾਇਡੂ ਦੇ ਨਿੱਜੀ ਅਕਾਊਂਟ ਉੱਪਰ ਇਹ ਕਾਰਵਾਈ ਕੀਤੀ ਸੀ। ਹਾਲਾਂਕਿ ਉਨ੍ਹਾਂ ਦੇ ਅਧਿਕਾਰਿਤ ਟਵਿੱਟਰ ਹੈਂਡਲ ਉੱਪਰ ਨੀਲੀ ਟਿੱਕ ਬਰਕਰਾਰ ਰਹੀ।
ਜ਼ਿਕਰਯੋਗ ਹੈ ਕਿ ਟਵਿੱਟਰ ਤੋਂ ਨੀਲੀ ਟਿੱਕ ਹਾਸਲ ਕਰਨ ਲਈ ਵਿਅਕਤੀ ਨੂੰ ਆਪਣੀ ਪਛਾਣ ਸਥਾਪਤ ਕਰਨੀ ਪੈਂਦੀ ਹੈ। ਇਸ ਦੀ ਮਦਦ ਨਾਲ ਲੋਕਾਂ ਨੂੰ ਨਕਲੀ/ਪੈਰੋਡੀ ਖਾਤਿਆਂ ਵਿੱਚ ਫਰਕ ਕਰਨ ਵਿੱਚ ਸੌਖ ਰਹਿੰਦੀ ਹੈ।
ਟਵਿੱਟਰ ਕਿਸੇ ਅਕਾਊਂਟ ਨੂੰ ਦਿੱਤਾ ਗਿਆ Blue Verified Batch ਹੇਠ ਲਿਖੀਆਂ ਸੂਰਤਾਂ ਵਿੱਚ ਬਿਨਾਂ ਕੋਈ ਨੋਟਿਸ ਦਿੱਤੇ ਵਾਪਸ ਲੈ ਸਕਦਾ ਹੈ-
- ਜੇ ਵਿਅਕਤੀ ਆਪਣੇ ਹੈਂਡਲ ਵਿੱਚ ਕੋਈ ਬਦਲਾਅ ਕਰੇ।
- ਵਿਅਕਤੀ ਉਸ ਅਹੁਦੇ 'ਤੇ ਨਾ ਰਹੇ, ਜਿੱਥੇ ਰਹਿੰਦਿਆਂ ਉਸ ਨੇ ਅਕਾਊਂਟ ਵੈਰੀਫਾਈ ਕਰਵਾਇਆ ਸੀ।
- ਜੇ ਅਕਾਊਂਟ ਹੋਲਡਰ ਟਵਿੱਟਰ ਦੀਆਂ ਨੀਤੀਆਂ ਦੀ ਪਾਲਣਾ ਨਾ ਕਰੇ।
- ਨਫ਼ਰਤ, ਹਿੰਸਾ ਫੈਲਾਉਣ ਵਾਲੀਆਂ ਟਵੀਟਾਂ ਕਰੇ।
ਖ਼ਬਰ ਏਜੰਸੀ ਨੇ ਉਨ੍ਹਾਂ ਦੇ ਦਫ਼ਤਰ ਦੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਵੈਂਕਈਆ ਨਾਇਡੂ ਦੇ ਅਕਾਊਂਟ ਤੋਂ ਇਹ ਟਿੱਕ ਲੰਬਾ ਅਰਸਾ ਸਰਗਰਮ ਨਾ ਰਹਿਣ ਕਾਰਨ ਹਟਾਇਆ ਗਿਆ ਹੈ।
ਹਾਲਾਂਕਿ ਇਸ ਮਸਲੇ ਉੱਪਰ ਸਿਆਸੀ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਗਈ ਸੀ ਅਤੇ ਭਾਜਪਾ ਮੁੰਬਈ ਦੇ ਬੁਲਾਰੇ ਨੇ ਇਸ ਨੂੰ ਭਾਰਤ ਦੇ ਸੰਵਿਧਾਨ ਉੱਪਰ ਇੱਕ ਹਮਲਾ ਦੱਸਿਆ।
ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਇੱਕ ਹੋਰ ਟਵੀਟ ਕੀਤਾ ਅਤੇ ਦੱਸਿਆ ਕਿ ਉਪ-ਰਾਸ਼ਟਰਪਤੀ ਦੇ ਅਕਾਊਂਟ ਤੋਂ ਨੀਲੀ ਟਿੱਕ ਹਟਾਉਣ ਤੋਂ ਬਾਅਦ ਆਰਐੱਸਐੱਸ ਨਾਲ ਜੁੜੇ ਕੁਝ ਵੱਡੇ ਅਹੁਦੇਦਾਰਾਂ ਨਾਲ ਵੀ ਅਜਿਹੀ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਇਸ ਕਾਰਵਾਈ ਨੂੰ ਡਿਜੀਟਲ ਫਾਸੀਵਾਦ ਦੱਸਿਆ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਜ਼ਿਕਰਯੋਗ ਹੈ ਕਿ ਟਵਿੱਟਰ ਅਤੇ ਭਾਰਤ ਸਰਕਾਰ ਦਰਮਿਆਨ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਬਾਰੇ ਕਈ ਦਿਨਾਂ ਤੋਂ ਤਣਾਅ ਬਣਿਆ ਹੋਇਆ ਹੈ ਅਤੇ ਸਰਕਾਰ ਦਾ ਕਹਿਣਾ ਹੈ ਕਿ ਟਵਿੱਟਰ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਡੌਨਲਡ ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਦੋ ਸਾਲ ਲਈ ਕੀਤਾ ਗਿਆ ਸਸਪੈਂਡ
ਫੇਸਬੁੱਕ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਉਪਰ ਲਾਈ ਬੇਮਿਆਦੀ ਪਾਬੰਦੀ ਨੂੰ ਦੋ ਸਾਲਾਂ ਲਈ ਕਰ ਦਿੱਤਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਨੂੰ ਦੋ ਸਾਲ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ 'ਤੇ ਜਨਵਰੀ ਵਿੱਚ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਸੀ।
ਇਸੇ ਸਾਲ ਜਨਵਰੀ ਮਹੀਨੇ ਵਿੱਚ ਯੂਐਸ ਕੈਪੀਟਲ ਹਿਲ ਬਿਲਡਿੰਗ ਵਿੱਚ ਹੋਈ ਹਿੰਸਾ ਤੋਂ ਬਾਅਦ ਉਨ੍ਹਾਂ ਦੇ ਅਕਾਊਂਟ ਬੰਦ ਕਰ ਦਿੱਤੇ ਗਏ ਸਨ।
ਟਰੰਪ 'ਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਇਹ ਹਿੰਸਾ ਕਰਨ ਲਈ ਆਪਣੇ ਪ੍ਰਸ਼ੰਸਕਾਂ ਨੂੰ ਭੜਕਾਇਆ।
ਪਿਛਲੇ ਮਹੀਨੇ ਫੇਸਬੁੱਕ ਦੀ ਨਿਗਰਾਨੀ ਬੋਰਡ ਦੀ ਬੈਠਕ ਹੋਈ ਅਤੇ ਉਸ ਵਿੱਚ ਟਰੰਪ ਦੇ ਅਕਾਊਂਟਸ ਉੱਪਰ ਲਾਈ ਗਈ ਬੇਮਿਆਦੀ ਪਾਬੰਦੀ ਦੀ ਆਲੋਚਨਾ ਹੋਈ ਸੀ।
ਯੂਐੱਸ ਕੈਪੀਟਲ ਵਿੱਚ ਹਿੰਸਾ ਬਾਰੇ ਫੇਸਬੁੱਕ ਨੇ ਕਿਹਾ ਸੀ ਕਿ ਟਰੰਪ ਦੀਆਂ ਹਰਕਤਾਂ ਨਾਲ ਨਿਯਮਾਂ ਦੀ ਗੰਭੀਰ ਉਲੰਘਣਾ ਹੋਈ ਹੈ।
ਫੇਸਬੁੱਕ ਉਸ ਨੀਤੀ ਨੂੰ ਖ਼ਤਮ ਕਰਨ ਜਾ ਰਿਹਾ ਹੈ, ਜਿਸ ਦੇ ਤਹਿਤ ਆਗੂਆਂ ਨੂੰ ਸਮੱਗਰੀ ਦੀ ਨਿਗਰਾਨੀ ਤੋਂ ਛੋਟ ਮਿਲਦੀ ਹੈ। ਹੁਣ ਉਹ ਛੋਟ ਨਹੀਂ ਮਿਲੇਗੀ।
ਫੇਸਬੁੱਕ ਨੇ ਕਿਹਾ ਹੈ ਕਿ ਹੁਣ ਸਿਆਸਤਦਾਨਾਂ ਦੀਆਂ ਪੋਸਟਾਂ ਨੂੰ ਕੋਈ ਸੁਰੱਖਿਆ ਕਵੱਚ ਨਹੀਂ ਮਿਲੇਗਾ। ਟਰੰਪ ਉੱਪਰ ਪਾਬੰਦੀ ਸੱਤ ਜਨਵਰੀ ਤੋਂ ਮੰਨੀ ਜਾਵੇਗੀ ਅਤੇ ਸੱਤ ਜਨਵਰੀ 2023 ਤੱਕ ਰਹੇਗੀ।
ਡੌਨਲਡ ਟਰੰਪ ਨੇ ਕੀ ਕਿਹਾ?
ਟਰੰਪ ਨੇ ਫੇਸਬੁੱਕ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ।
ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਖਾਤਾ ਸਸਪੈਂਡ ਕੀਤਾ ਜਾਣਾ ਉਨ੍ਹਾਂ ਲੱਖਾਂ ਅਮਰੀਕੀਆਂ ਦੇ ਬੇਇਜ਼ਤੀ ਹੈ ਜਿਨ੍ਹਾਂ ਨੇ ਹਾਲੀਆ ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਸੀ।
ਟਰੰਪ ਨੇ ਫੇਸਬੁਕ ਦੇ ਇਸ ਕਦਮ ਨੂੰ ਸੈਂਸਰਸ਼ਿਪ ਦੱਸਿਆ ਹੈ।
ਟਰੰਪ ਦੀ ਸੇਵ ਅਮਰੀਕਾ ਪੌਲਿਟੀਕਲ ਐਕਸ਼ਨ ਕਮੇਟੀ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ,"ਫੇਸਬੁੱਕ ਦਾ ਫ਼ੈਸਲਾ ਉਨ੍ਹਾਂ 7.5 ਕਰੋੜ ਲੋਕਾਂ ਦੀ ਬੇਇਜ਼ਤੀ ਹੈ ਜਿਨ੍ਹਾਂ ਨੇ ਸਾਨੂੰ ਵੋਟ ਦਿੱਤਾ। ਉਹ ਸਾਨੂੰ ਇਸ ਤਰ੍ਹਾਂ ਸੈਂਸਰ ਕਰ ਕੇ ਚੁੱਪ ਨਹੀਂ ਕਰਾ ਸਕਦੇ, ਅਸੀਂ ਜ਼ਰੂਰ ਜਿੱਤਾਂਗੇ।"
ਬਿਆਨ ਵਿੱਚ ਟਰੰਪ ਨੇ ਕਿਹਾ ਕਿ ਉਹ ਫ਼ੇਸਬੁੱਖ ਦੇ ਮੁਖੀ ਮਾਰਕਜ਼ਕਰਬਰ ਨੂੰ ਰਾਤ ਦੇ ਖਾਣੇ ਤੇ ਨਹੀਂ ਸੱਦਣਗੇ।
ਬਿਆਨ ਵਿੱਚ ਕਿਹਾ ਗਿਆ ਹੈ,"ਅਗਲੀ ਵਾਰ ਜਦੋਂ ਮੈਂ ਵ੍ਹਾਈਟ ਹਾਊਸ ਵਿੱਚ ਰਹਾਂਗਾ, ਮਾਰਕ ਜ਼ਕਰਬਰ ਅਤੇ ਉਨ੍ਹਾਂ ਦੀ ਪਤਨੀ ਲਈ ਉੱਥੇ ਰਾਤ ਦਾ ਖਾਣਾ ਨਹੀਂ ਰੱਖਿਆ ਜਾਵੇਗਾ।"
ਕਸ਼ਮੀਰ ਵਿੱਚ 124 ਸਾਲਾ ਬੇਬੇ ਦੇ ਲੱਗਿਆ ਟੀਕਾ

ਤਸਵੀਰ ਸਰੋਤ, Ani
ਜੰਮੂ ਅਤੇ ਕਸ਼ਮੀਰ ਵਿੱਚ ਘਰੋ-ਘਰੀਂ ਜਾ ਕੇ ਕੋਰੋਨਾਵਾਇਰਸ ਦੀ ਵੈਕਸੀਨ ਦਿੱਤੀ ਜਾ ਰਹੀ ਹੈ।
ਇਸੇ ਮਿਸ਼ਨ ਦੇ ਤਹਿਤ ਵੀਰਵਾਰ ਨੂੰ ਬਾਰਾਮੂਲਾ ਵਿੱਚ ਇੱਕ 124 ਸਾਲਾ ਬੇਬੇ ਨੂੰ ਕੋਵਿਡ ਦੇ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ।
ਜੰਮੂ ਅਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨ੍ਹਾ ਦੇ ਦਫ਼ਤਰ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਬਾਰਾਮੂਲਾ ਦੀ ਰੇਹਤੀ ਬੇਗ਼ਮ ਬੇਬੇ ਟੀਕਾ ਲਗਵਾਉਣ ਵਾਲੀ ਸਭ ਤੋਂ ਬਜ਼ੁਰਗ ਔਰਤ ਬਣ ਗਈ ਹੈ।
ਬਾਰਾਮੂਲਾ ਦੇ ਅਕਸ਼ਕਵਾਰਾ ਦੇ ਪ੍ਰਾਇਮਰੀ ਹੈਲਥ ਸੈਂਟਰ ਦੇ ਮੈਡੀਕਲ ਅਫ਼ਸਰ ਤਜੱਮੁਲ ਮਲਿਕ ਨੇ ਦੱਸਿਆ,"ਅਸੀਂ ਦੋ ਹਫ਼ਤਿਆਂ ਤੋਂ ਘਰੋ-ਘਰੀਂ ਟੀਕਾਕਰਨ ਮੁਹਿੰਮ ਚਲਾ ਰਹੇ ਹਾਂ।''
ਅਸੀਂ 124 ਸਾਲਾ ਬੇਬੇ ਨੂੰ ਕੋਵਿਡ ਦਾ ਟੀਕਾ ਲਾਇਆ। ਖ਼ੁਦਾ ਦੇ ਰਹਿਮ ਨਾਲ ਉਹ ਠੀਕ ਹਨ। ਵੈਕਸੀਨ ਦੇਣ ਤੋਂ ਬਾਅਦ ਅਸੀਂ ਉਨ੍ਹਾਂ ਦੀ ਖੋਜ-ਖ਼ਬਰ ਲੈਣ ਉੱਥੇ ਗਏ। ਉਹ ਠੀਕ ਹਨ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਰੇਹਤੀ ਬੇਗ਼ਮ ਪਿਛਲੇ ਵੀਹ ਸਾਲਾਂ ਤੋਂ ਆਪਣੇ ਪੁੱਤਰ ਨਾਲ ਰਹਿ ਰਹੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














