ਅਮਰੀਕਾ : ਮੰਦਰ ਵਾਲੇ ਦਲਿਤ ਮਜ਼ਦੂਰਾਂ ਨੂੰ ਭਾਰਤ ਤੋਂ ਝਾਂਸਾ ਦੇ ਕੇ ਲੈ ਗਏ ਅਤੇ 'ਬੰਧੂਆ' ਬਣਾ ਲਿਆ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Salim rizwi/bbc
ਨਿਊਜਰਸੀ ਦੇ ਮੰਦਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਅਮਰੀਕਾ ਵਿੱਚ ਬਹੁਤ ਸਾਰੇ ਸ਼ਾਨਦਾਰ ਮੰਦਰਾਂ ਦੀ ਉਸਾਰੀ ਕਰਨ ਵਾਲੀ ਸੰਸਥਾ ਬੋਚਸੰਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ ਜਾਂ ਬੈਪਸ ਦੇ ਖਿਲਾਫ਼ ਕੇਸ ਦਰਜ ਕਰਵਾਇਆ ਹੈ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਤੋਂ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਸਹੀ ਮਜ਼ਦੂਰੀ ਵੀ ਨਹੀਂ ਦਿੱਤੀ ਗਈ ਸੀ।
11 ਮਈ ਨੂੰ ਜਿਸ ਦਿਨ ਮੁਕੱਦਮਾ ਕੀਤਾ ਗਿਆ, ਉਸੇ ਦਿਨ ਅਮਰੀਕਾ ਦੀ ਜਾਂਚ ਏਜੰਸੀ ਐੱਫ਼ਬੀਆਈ ਨੇ ਰੌਬਿਨਸਵੀਲ ਖੇਤਰ ਵਿੱਚ 159 ਏਕੜ ਜ਼ਮੀਨ ਵਿੱਚ ਸਥਿਤ ਬੈਪਸ ਮੰਦਰ ਉੱਤੇ ਛਾਪਾ ਵੀ ਮਾਰਿਆ ਸੀ।
ਪੂਰੀ ਪੜਤਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਪਿਤਾ ਲਈ ਹਸਪਤਾਲ ਬੈੱਡ ਲੱਭਦੇ ਪਰਿਵਾਰ ਦੀ ਜਦੋਂ ਗੁਰਦੁਆਰੇ ਨੇ ਕੀਤੀ ਮਦਦ

ਅਨੂਪ ਸਕਸੈਨਾ (59 ਸਾਲ) ਅਪ੍ਰੈਲ ਦੇ ਅਖੀਰ ਵਿੱਚ ਉਨ੍ਹਾਂ ਸੈਂਕੜੇ ਹਜ਼ਾਰਾਂ ਭਾਰਤੀਆਂ ਵਿੱਚੋਂ ਇੱਕ ਸਨ ਜੋ ਕੋਵਿਡ ਨਾਲ ਬਿਮਾਰ ਹੋ ਗਏ।
ਹੋਰ ਬਹੁਤ ਸਾਰੇ ਲੋਕਾਂ ਵਾਂਗ, ਉੱਤਰੀ ਭਾਰਤ ਦੇ ਗਾਜ਼ੀਆਬਾਦ ਸ਼ਹਿਰ ਦੇ ਇਹ ਪਿਤਾ ਇੰਨੇ ਬਿਮਾਰ ਹੋ ਗਏ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਜ਼ਰੂਰਤ ਪਈ।
ਅਗਲੇ ਕੁਝ ਦਿਨਾਂ ਵਿੱਚ ਜੋ ਕੁਝ ਵਾਪਰਿਆ ਉਹ ਇੱਕ ਪਰਿਵਾਰ ਵੱਲੋਂ ਮਦਦ ਦੀ ਭਾਲ ਕਰਨ ਦੀ ਇੱਕ ਉਦਾਹਰਣ ਹੈ। ਉਹ ਜਿੱਥੋਂ ਵੀ ਇਸ ਨੂੰ ਲੈ ਸਕਦੇ ਸਨ, ਉਨ੍ਹਾਂ ਨੇ ਉੱਥੋਂ ਮਦਦ ਦੀ ਭਾਲ ਕੀਤੀ। ਪੂਰੇ ਭਾਰਤ ਵਿੱਚ ਅਜਿਹੇ ਹਜ਼ਾਰਾਂ ਹੋਰ ਪਰਿਵਾਰ ਹਨ।
ਪਰਿਵਾਰ ਦੀ ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਣ ਤੋਂ ਬਾਅਦ ਪਰਗਟ ਸਿੰਘ ਕਿਹੜੇ ਰਾਹ ਤੁਰਨਗੇ

ਤਸਵੀਰ ਸਰੋਤ, Getty Images
ਜਲੰਧਰ ਛਾਉਣੀ ਤੋਂ ਪੰਜਾਬ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਗੰਭੀਰ ਦੋਸ਼ ਕੈਪਟਨ ਅਮਰਿੰਦਰ ਸਿੰਘ 'ਤੇ ਲਗਾਏ ਹਨ।
ਉਸ ਮਗਰੋਂ ਕਾਂਗਰਸ ਪਾਰਟੀ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ਵਿੱਚ ਵੀ ਹਲਚੱਲ ਮਚ ਗਈ ਹੈ।
ਪਰਗਟ ਸਿੰਘ ਵੱਲੋਂ ਜਿਸ ਬੇਬਾਕੀ ਨਾਲ ਸਾਰਾ ਕੁਝ ਬਿਆਨ ਕੀਤਾ ਗਿਆ ਹੈ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਚਰਚਾ ਛਿੜ ਗਈ ਹੈ ਕਿ ਵਿਧਾਇਕ ਪਰਗਟ ਸਿੰਘ ਦਾ ਸਿਆਸੀ ਭਵਿੱਖ ਕੀ ਹੋਵੇਗਾ? ਹੁਣ ਉਨ੍ਹਾਂ ਲਈ ਕਿਹੜੇ-ਕਿਹੜੇ ਬਦਲ ਬਚੇ ਹਨ?
ਪੂਰਾ ਵਿਸ਼ਲੇਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਹਰਿਆਣਾ ਜਿਮ ਟ੍ਰੇਨਰ ਅਗਵਾ ਤੇ ਕਤਲ: ਪੂਰਾ ਮਾਮਲਾ

ਤਸਵੀਰ ਸਰੋਤ, Sat singh/BBC
ਗੁਰੂਗ੍ਰਾਮ ਤੋਂ 58 ਕਿਲੋਮੀਟਰ ਦੂਰ ਮੇਵਾਤ ਦੇ ਪਿੰਡ ਖਲੀਲਪੁਰ ਵਿੱਚ ਦਰਜਨ ਤੋਂ ਵੱਧ ਨੌਜਵਾਨਾਂ ਵੱਲੋਂ ਇੱਕ 26 ਸਾਲਾ ਜਿਮ ਟ੍ਰੇਨਰ ਨੂੰ ਅਗਵਾ ਕਰਕੇ ਮਾਰ ਦੇਣ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਹ ਘਟਨਾ 16 ਮਈ ਦੀ ਹੈ।
ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਪ੍ਰੇਮ ਪਾਲ ਉਰਫ਼ ਭੱਲਾ ਇੱਕ ਕੌਮੀ ਸਿਆਸੀ ਦਲ ਵੱਲੋਂ ਨੂੰਹ ਦੀ ਮਾਰਕਿਟ ਕਮੇਟੀ ਦਾ ਚੇਅਰਮੈਨ ਰਹਿ ਚੁੱਕਾ ਹੈ।
ਮ੍ਰਿਤਕ ਆਸਿਫ਼ ਖ਼ਾਨ ਬੌਡੀ ਬਿਲਡਰ ਸੀ ਅਤੇ ਮੇਵਾਤ ਦੀ ਇੱਕ ਜਿਮ ਵਿੱਚ ਕਸਰਤ ਕਰਦਾ ਸੀ। 16 ਮਈ ਨੂੰ ਸ਼ਾਮ ਵੇਲੇ ਜਦੋਂ ਉਹ ਆਪਣੇ ਦੋ ਰਿਸ਼ਤੇਦਾਰਾਂ ਨਾਲ ਦਵਾਈਆਂ ਖਰੀਦਣ ਗਿਆ ਸੀ ਤਾਂ ਉਸ ਦੀ ਗੱਡੀ 'ਤੇ ਹਮਲਾ ਕੀਤਾ ਗਿਆ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਤਿੰਨ ਮਹੀਨੇ ਤੱਕ ਇਨ੍ਹਾਂ ਲੋਕਾਂ ਨੂੰ ਨਹੀਂ ਲੱਗ ਸਕੇਗੀ ਵੈਕਸੀਨ - ਅਹਿਮ ਖ਼ਬਰਾਂ

ਤਸਵੀਰ ਸਰੋਤ, AFP
ਕੋਵਿਡ-19 ਦੇ ਟੀਕਾਕਰਨ ਲਈ ਬਣੇ ਸਰਕਾਰੀ ਪੈਨਲ ਨੈਸ਼ਨਲ ਐਕਸਪਰਟ ਗਰੁਪ ਆਨ ਵੈਕਸੀਨ ਐਡਮਿਨਿਸਟਰੇਸ਼ਨ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਕੋਰੋਨਾਵਾਇਰਸ ਦੇ ਟੀਕਾਕਰਨ ਲਈ ਨਵੀਂ ਸਲਾਹ ਦਿੱਤੀ ਹੈ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ।
ਪੈਨਲ ਨੇ ਸਲਾਹ ਦਿੱਤੀ ਹੈ ਕਿ ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦਾ ਟੀਕਾਕਰਨ ਤਿੰਨ ਮਹੀਨਿਆਂ ਲਈ ਮੁਲਤਵੀ ਕਰ ਦੇਣਾ ਚਾਹੀਦਾ ਹੈ।
ਇਸ ਦੇ ਇਲਾਵਾ ਕੋਰੋਨਾਵਾਇਰਸ ਦਾ ਪਹਿਲਾ ਟੀਕਾ ਲੈਣ ਤੋਂ ਬਾਅਦ ਜਿਨ੍ਹਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗ ਰਹੀ ਹੈ, ਉਨ੍ਹਾਂ ਨੂੰ ਵੀ ਦੂਜਾ ਟੀਕਾ ਤਿੰਨ ਮਹੀਨੇ ਬਾਅਦ ਲਗਾਉਣ ਦੀ ਸਲਾਹ ਦਿੱਤੀ ਗਈ ਹੈ।
ਇਹ ਅਤੇ ਬੁੱਧਵਾਰ ਦੀਆਂ ਕੋਰੋਨਾਵਾਇਰਸ ਨਾਲ ਜੁੜਿਆ ਹੋਰ ਅਹਿਮ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












