ਕੋਰੋਨਾਵਾਇਰਸ: ਤਿੰਨ ਮਹੀਨੇ ਤੱਕ ਇਨ੍ਹਾਂ ਲੋਕਾਂ ਨੂੰ ਨਹੀਂ ਲੱਗ ਸਕੇਗੀ ਵੈਕਸੀਨ - ਅਹਿਮ ਖ਼ਬਰਾਂ

ਵੈਂਟੀਲੇਟਰ

ਤਸਵੀਰ ਸਰੋਤ, AFP

ਕੋਵਿਡ-19 ਦੇ ਟੀਕਾਕਰਨ ਲਈ ਬਣੇ ਸਰਕਾਰੀ ਪੈਨਲ ਨੈਸ਼ਨਲ ਐਕਸਪਰਟ ਗਰੁਪ ਆਨ ਵੈਕਸੀਨ ਐਡਮਿਨਿਸਟਰੇਸ਼ਨ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਕੋਰੋਨਾਵਾਇਰਸ ਦੇ ਟੀਕਾਕਰਨ ਲਈ ਨਵੀਂ ਸਲਾਹ ਦਿੱਤੀ ਹੈ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ।

ਪੈਨਲ ਨੇ ਸਲਾਹ ਦਿੱਤੀ ਹੈ ਕਿ ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦਾ ਟੀਕਾਕਰਨ ਤਿੰਨ ਮਹੀਨਿਆਂ ਲਈ ਮੁਲਤਵੀ ਕਰ ਦੇਣਾ ਚਾਹੀਦਾ ਹੈ।

ਇਸ ਦੇ ਇਲਾਵਾ ਕੋਰੋਨਾਵਾਇਰਸ ਦਾ ਪਹਿਲਾ ਟੀਕਾ ਲੈਣ ਤੋਂ ਬਾਅਦ ਜਿਨ੍ਹਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗ ਰਹੀ ਹੈ, ਉਨ੍ਹਾਂ ਨੂੰ ਵੀ ਦੂਜਾ ਟੀਕਾ ਤਿੰਨ ਮਹੀਨੇ ਬਾਅਦ ਲਗਾਉਣ ਦੀ ਸਲਾਹ ਦਿੱਤੀ ਗਈ ਹੈ।

ਇਨ੍ਹਾਂ ਸਲਾਹਾਂ ਨੂੰ ਸਿਹਤ ਮੰਤਰਾਲੇ ਨੇ ਸੂਬਾਂ ਸਰਕਾਰਾਂ ਨਾਲ ਵੀ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ:

ਬਲੈਕ ਫੰਗਸ ਕਾਰਨ ਪਟਿਆਲਾ 'ਚ ਦੋ ਦੀ ਮੌਤ

ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿੱਚ ਬਲੈਕ ਫੰਗਸ ਨਾਲ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ, ਹੁਣ ਕੋਵਿਡ ਦੇ ਨਾਲ-ਨਾਲ ਬਲੈਕ ਫੰਗਸ ਦੇ ਮਰੀਜ਼ ਹਸਪਤਾਲ ਵਿੱਚ ਦਾਖ਼ਲ ਹੋ ਰਹੇ ਹਨ।

ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ ਨੇ ਉਨ੍ਹਾਂ ਮੌਤਾ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਬਲੈਕ ਫੰਗਸ ਕਾਰਨ 3 ਮਰੀਜ਼ 2-3 ਦਿਨ ਪਹਿਲਾਂ ਦਾਖ਼ਲ ਹੋਏ ਸਨ, ਜਿਨ੍ਹਾਂ ਵਿੱਚੋਂ 2 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦ ਕਿ ਬਾਕੀ ਮਰੀਜ਼ ਅਜੇ ਸੀਰੀਅਸ ਹਨ।

ਡਾ. ਰੇਖੀ ਨੇ ਦੱਸਿਆ ਕਿ ਬਲੈਕ ਫੰਗਸ ਉਨ੍ਹਾਂ ਨੂੰ ਜ਼ਿਆਦਾਤਰ ਹੁੰਦੀ ਹੈ ਜੋ ਲੰਬੇ ਸਮੇਂ ਤੋਂ ਸਟੀਰੋਇਡ ਦਵਾਈਆਂ ਲੈਂਦੇ ਹੋਣ ਜਾਂ ਸ਼ੂਗਰ ਵਰਗੇ ਰੋਗਾਂ ਨਾਲ ਪੀੜਤ ਹੋਣ। ਉਨ੍ਹਾਂ ਨੇ ਦੱਸਿਆ ਬਲੈਕ ਫੰਗਸ ਦੇ ਇਨ੍ਹਾਂ ਤਿੰਨੇ ਸ਼ੂਗਰ ਦੇ ਮਰੀਜ਼ ਸਨ।

ਡੀਐੱਮਸੀ ਲੁਧਿਆਣਾ ਦੇ ਡਾ. ਬਿਸ਼ਵ ਮੋਹਨ ਨੇ ਦੱਸਿਆ ਕਿ ਡੀਐਮਸੀ ਲੁਧਿਆਣਾ ਵਿੱਚ 12-13 ਦੇ ਕਰੀਬ ਬਲੈਕ ਫੰਗਸ ਵਾਲੇ ਮਰੀਜ਼ ਦਾਖ਼ਲ ਹੋਏ ਹਨ ਜੋ ਕਿ ਇਲਾਜ ਅਧੀਨ ਹਨ।

ਉਨ੍ਹਾਂ ਨੇ ਕਿਹਾ, "ਇਹ ਸਾਰੇ ਮਰੀਜ਼ ਕੋਵਿਡ ਲੱਛਣਾਂ ਵਾਲੇ ਹਨ। ਅਜੇ ਬਲੈਕ ਫੰਗਸ ਨਾਲ ਕਿਸੇ ਵੀ ਮਰੀਜ਼ ਦੀ ਡੀਐਮਸੀ ਲੁਧਿਆਣਾ ਵਿੱਚ ਮੌਤ ਨਹੀਂ ਹੋਈ ਹੈ।"

ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੀਜੀਆਈ ਚੰਡੀਗੜ੍ਹ ਦੇ ਇੱਕ ਮਾਹਿਰ ਡਾਕਟਰ ਸਣੇ ਹੋਰ ਕਈ ਡਾਕਟਰਾਂ ਨੇ ਆਨਲਾਈਨ ਸੈਮੀਨਾਰ ਕੀਤਾ ਹੈ, ਜਿਸ ਵਿੱਚ ਬਲੈਕ ਫੰਗਸ ਦੇ ਇਲਾਜ ਲਈ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨਾਲ਼ ਬਲੈਕ ਫੰਗਸ ਦੇ ਇਲਾਜ਼ ਵਿੱਚ ਕਾਫ਼ੀ ਮਦਦ ਮਿਲਣ ਦੀ ਉਮੀਦ ਹੈ।

ਕੋਰੋਨਾਵਾਇਰਸ ਦੀ ਦੂਜੀ ਲਹਿਰ ਡਾਕਟਰਾਂ ਦੀਆਂ ਵੀ ਲੈ ਰਹੀ ਹੈ ਜਾਨਾਂ

ਜਲੰਧਰ ਦੇ ਸੀਨੀਅਰ ਸਰਜਨ ਸੁਰਜੀਤ ਸਿੰਘ ਮਾਹੀ ਦਾ ਕੋਵਿਡ ਕਾਰਨ ਬੀਤੇ ਸ਼ਨੀਵਾਰ ਦੇਹਾਂਤ ਹੋ ਗਿਆ। ਡਾਕਟਰ ਸੁਰਜੀਤ ਸਿੰਘ ਮਾਹੀ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਚ ਸਹਾਇਕ ਪ੍ਰੋਫੈਸਰ ਸਨ।

ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੀ ਡਾਕਟਰ ਸੰਦੀਪ ਕੌਰ ਮੁਤਾਬਕ ਡਾਕਟਰ ਮਾਹੀ ਪਿਛਲੇ ਸਾਲ ਵੀ ਕੋਵਿਡ ਦੀ ਲਾਗ ਕਾਰਨ ਬਿਮਾਰ ਪਏ ਸਨ , ਉਹ ਪਿਛਲੀ ਵਾਰ ਤਾਂ ਇਸ ਵਿਚੋਂ ਬਾਹਰ ਉੱਭਰ ਆਏ, ਪਰ ਇਸ ਵਾਰ ਉਨ੍ਹਾਂ ਦੀ ਜਾਨ ਨਾ ਬਚ ਸਕੀ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਨਵਜੋਤ ਸਿੰਘ ਦਹੀਆ ਕਹਿੰਦੇ ਹਨ ਕਿ ਡਾਕਟਰ ਸੁਰਜੀਤ ਸਿੰਘ ਮਾਹੀ ਸਣੇ ਕੋਵਿਡ ਦੀ ਦੂਜੀ ਲਹਿਰ ਦੌਰਾਨ ਪੰਜਾਬ ਵਿਚ 3 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ।

ਸਟੈਥੋ ਸਕੋਪ

ਤਸਵੀਰ ਸਰੋਤ, KTSDESIGN/SCIENCE PHOTO LIBRARY

ਇਸੇ ਦੌਰਾਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਡਾਕਟਰ ਰਾਜਨ ਸਿੰਘ ਦੀ ਕੋਵਿਡ ਨਾਲ ਮੌਤ ਹੋਣ ਦੀ ਖ਼ਬਰ ਆ ਗਈ। ਇਹ ਸਿਰਫ਼ 37 ਸਾਲਾਂ ਦੇ ਸਨ ਅਤੇ ਪਿਛਲੇ ਤਿੰਨ ਹਫ਼ਤਿਆਂ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ।

ਪਟਿਆਲਾ ਵਿਚ 37 ਸਾਲਾ ਸਰਜਨ ਦੀ ਮੌਤ

ਡਾ਼ ਰਾਜਨ ਸਿੰਘ ਹੁਸ਼ਿਆਰਪੁਰ ਦੇ ਭੁੰਗਾ ਨਾਲ ਸਬੰਧਿਤ ਸਨ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਸੀਨੀਅਰ ਰੈਜ਼ੀਡੈਂਟ ਡਾਕਟਰ ਸਨ।

ਸੈਂਤੀ ਸਾਲਾ ਡਾ਼ ਰਾਜਨ ਰਾਜਿੰਦਰਾ ਹਸਪਤਾਲ ਦੇ ਕੋਵਿਡ ਆਈਸੋਲੇਸ਼ਨ ਵਿੰਗ ਵੀ ਤੈਨਾਅਤ ਸਨ, ਜਿੱਥੇ ਉਨ੍ਹਾਂ ਦੀ ਟੈਸਟ ਰਿਪੋਰਟ ਪੌਜ਼ਿਟੀਵ ਆਈ।

ਰਾਜਿੰਦਰਾ ਹਾਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਮਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਮਰਹੂਮ ਡਾਕਟਰ ਦੇ ਇਲਾਜ ਦਾ ਖ਼ਰਚਾ ਮਾਫ਼ ਕਰਵਾਇਆ ਜਾਵੇ ਅਤੇ ਪਰਿਵਾਰ ਨੂੰ 50 ਲੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ ਕਿਉਂਕਿ ਮਰਹੂਮ ਹੀ ਪਰਿਵਾਰ ਦਾ ਇੱਕੋ-ਇੱਕ ਕਮਾਊ ਮੈਂਬਰ ਸੀ।

ਐਸੋਸੀਏਸ਼ਨ ਦਾ ਕਹਣਾ ਹੈ ਕਿ ਡਾ਼ ਰਾਜਨ ਦੇ ਇਲਾਜ ਦਾ ਖ਼ਰਚਾ ਰੋਜ਼ਾਨਾ ਦਾ ਖ਼ਰਚਾ 60,000 ਰੁਪਏ ਆ ਰਿਹਾ ਸੀ, ਜੋ ਕਿ ਪਰਿਵਾਰ ਚੁਕਾਉਣ ਤੋਂ ਅਸਮਰੱਥ ਹੈ।

ਆਈਐੱਮਏ ਦੇ ਕੌਮੀ ਵਾਇਸ ਪ੍ਰਧਾਨ ਡਾਕਟਨ ਨਵਜੋਤ ਦਹੀਆ ਮੁਤਾਬਕ ਰਾਜਨ ਸਿੰਘ ਦੀ ਮੌਤ ਨਾਲ ਪੰਜਾਬ ਵਿਚ ਦੂਜੀ ਲਹਿਰ ਦੌਰਾਨ ਮਰਨ ਵਾਲੇ ਡਾਕਟਰਾਂ ਦੀਆਂ ਮੌਤਾਂ ਦਾ ਅੰਕੜਾ 4 ਹੋ ਗਿਆ ਹੈ। ਪਹਿਲੀ ਲਹਿਰ ਦੌਰਾਨ ਪੰਜਾਬ ਵਿਚ 35 ਡਾਕਟਰਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ।

ਦੂਜੀ ਲਹਿਰ ਦੌਰਾਨ ਡਾਕਟਰਾਂ ਦੀਆਂ 244 ਤੋਂ ਵੱਧ ਮੌਤਾਂ

ਕੋਵਿਡ ਦੀ ਦੂਜੀ ਲਹਿਰ ਭਾਰਤ ਵਿਚ ਆਮ ਲੋਕਾਂ ਵਾਂਗ ਹੀ ਡਾਕਟਰਾਂ ਉੱਤੇ ਕਾਫ਼ੀ ਭਾਰੀ ਪੈਂਦੀ ਦਿਖ ਰਹੀ ਹੈ। ਕੀ ਪੰਜਾਬ, ਕੀ ਦਿੱਲੀ ਤੇ ਕੀ ਮਹਾਮਾਰਾਸ਼ਟਰ ਹਰ ਪਾਸਿਓ ਵੱਡੀ ਗਿਣਤੀ ਵਿਚ ਡਾਕਟਰਾਂ ਦੇ ਕੋਵਿਡ ਕਾਰਨ ਮਾਰੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਹਨ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰੈਸ ਬਿਆਨ ਮੁਤਾਬਕ ਸਮੁੱਚੇ ਭਾਰਤ ਵਿਚ ਕੋਵਿਡ ਦੌਰਾਨ 244 ਡਾਕਟਰਾਂ ਦੀ ਜਾਨ ਗਈ ਹੈ। ਇਸ ਤੋਂ ਬੁਰੀ ਖ਼ਬਰ ਇਹ ਹੈ ਕਿ ਐਤਵਾਰ ਨੂੰ ਹੀ 50 ਡਾਕਟਰ ਮਾਰੇ ਗਏ ਹਨ।

ਅਧਿਕਾਰਤ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਡਾਕਟਰ ਬਿਹਾਰ ਵਿਚ (69)ਅਤੇ ਉਸ ਤੋਂ ਘੱਟ ਯੂਪੀ ਵਿਚ (34)ਮਾਰੇ ਗਏ ਹਨ, ਜਦਕਿ ਦਿੱਲੀ ਵਿਚ 27 ਡਾਕਟਰਾਂ ਦੀ ਜਾਨ ਗਈ ਹੈ।

ਆਈਐੱਮਏ ਮੁਤਾਬਕ ਕੁੱਲ ਡਾਕਟਰਾਂ ਦੇ 3 ਫ਼ੀਸਦ ਦੀ ਹੀ ਵੈਕਸੀਨੇਸ਼ਨ ਹੋਈ ਸੀ ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੰਜ ਮਹੀਨੇ ਦੀ ਵੈਕਸੀਨੇਸ਼ਨ ਮੁਹਿੰਮ ਦੌਰਾਨ 66 ਫ਼ੀਸਦ ਹੈਲਥਕੇਅਰ ਵਰਕਰਾਂ ਦੀ ਵੈਕਸੀਨੇਸ਼ਨ ਹੋਈ ਹੈ, ਆਈ ਐਮਏ ਨੇ ਕਿਹਾ ਕਿ ਉਹ ਸਾਰੇ ਡਾਕਟਰਾਂ ਦੀ ਵੈਕਸੀਨੇਸ਼ਨ ਲਈ ਸਾਰੇ ਯਤਨ ਕਰ ਰਹੇ ਹਨ।

ਪੰਜਾਬ ਨਹੀਂ ਵਰਤ ਰਿਹਾ ਵੈਂਟੀਲੇਟਰ

ਭਾਰਤ ਸਰਕਾਰ ਦੇ ਸਿਹਤ ਅਤੇ ਪਰਵਾਰ ਭਲਾਈ ਮੰਤਰਾਲਾ ਦੇ ਮੁੱਖ ਸਕੱਤਰ ਰਾਜੇਸ਼ ਭੂਸ਼ਣ ਨੇ 1 ਅਪ੍ਰੈਲ 2021 ਦੀ ਆਪਣੀ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਮੰਤਰਾਲਾ ਵੱਲੋਂ ਸੂਬੇ ਦੀ ਮੰਗ ਨੂੰ ਧਿਆਨ ਵਿੱਚ ਰਖਦੇ ਹੋਏ 809 ਵੈਂਟੀਲੇਟ ਮੁਹਈਆ ਕਰਵਾਏ ਗਏ ਸਨ ।

ਜਿਨ੍ਹਾਂ ਵਿੱਚ 558 ਵੈਂਟੀਲਟਰ ਲਗਾ ਲਏ ਗਏ ਸਨ ਜਦਕਿ 251 ਵੈਂਟੀਲੇਟਰ ਪਿਛਲੇ ਕਈ ਮਹੀਨਿਆਂ ਤੋਂ ਇਨਸਟਾਲੇਸ਼ਨ ਦੀ ਉਡੀਕ ਕਰ ਰਹੇ ਹਨ।

ਪੱਤਰ ਵਿੱਚ ਰਹਿੰਦੇ ਵੈਂਟੀਲੇਟਰਾਂ ਦੀ ਵਰਤੋਂ ਜਲਦੀ ਤੋਂ ਜਲਦੀ ਯਕੀਨੀ ਬਣਾਉਣ ਨੂੰ ਕਿਹਾ ਗਿਆ ਹੈ ਤਾਂ ਜੋ ਬੀਮਾਰੀ ਦੇ ਵਧਦੇ ਕੇਸਾਂ ਨਾਲ ਨਜਿਠਿਆ ਜਾ ਸਕੇ।

ਇਸ ਤੋਂ ਇਲਾਵਾ ਸੂਬੇ ਵਿੱਚ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਵੈਂਟੀਲੇਟਰਾਂ ਦੀ ਹੋਰ ਮੰਗ ਤੋਂ ਵੀ ਮੰਤਰਾਲਾ ਨੂੰ ਜਾਣੂ ਕਰਵਾਉਣ ਨੂੰ ਕਿਹਾ ਗਿਆ ਹੈ। ਜੋ ਕਿ ਉਪਲਭਦ ਹੁੰਦਿਆਂ ਹੀ ਅਗਲੇ ਕੁਝ ਹਫ਼ਤਿਆਂ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਬ ਨੂੰ ਜਾਰੀ ਕੀਤੇ ਜਾ ਸਕਣ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਰਾਜਸਥਾਨ ਵਰਗੇ ਸੂਬਿਆਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਪੀਐੱਮਕੇਅਰ ਫੰਡ ਅਧੀਨ ਉਨ੍ਹਾਂ ਨੂੰ ਭੇਜੇ ਗਏ ਜ਼ਿਆਦਾਤਰ ਵੈਂਟੀਲੇਟਰ ਨੁਕਸਦਾਰ ਹਨ ਅਤੇ ਕੰਮ ਨਹੀਂ ਕਰਦੇ।

ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਕਮਾਂ ਤਹਿਤ ਪੀਐੱਮਕੇਅਰ ਫੰਡ ਅਧੀਨ ਜਾਰੀ ਕੀਤੇ ਗਏ ਵੈਂਟੀਲੇਟਰਆਂ ਦਾ ਆਡਿਟ ਵਿਢਿਆ ਗਿਆ ਕਿ ਸੂਬਿਆਂ ਨੂੰ ਭੇਜੇ ਗਏ ਵੈਂਟੀਲੇਟਰਾਂ ਵਿੱਚੋਂ ਕਿੰਨੇ ਵਰਤੋਂ ਵਿੱਚ ਹਨ ਕਿੰਨੇ ਖ਼ਰਾਬ ਹਨ ਜਾਂ ਕਿੰਨੇ ਅਜੇ ਇਨਸਟਾਲ ਵੀ ਨਹੀਂ ਕੀਤੇ ਗਏ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)