ਕੋਰੋਨਾਵਾਇਰਸ: 'ਪੀਐੱਮ ਕੇਅਰ ਫੰਡ ਵਿੱਚੋਂ ਪੰਜਾਬ ਨੂੰ ਮਿਲੇ ਵੈਂਟੀਲੈਟਰਾਂ 'ਚੋਂ 90 ਫੀਸਦ ਖ਼ਰਾਬ ਹਨ'- ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਪੀਐੱਮ ਕੇਅਰ ਫੰਡ 'ਚੋਂ ਪੰਜਾਬ ਨੂੰ ਦਿੱਤੇ ਗਏ 320 ਵੈਂਟੀਲੇਟਰਾਂ ਵਿੱਚੋਂ 90 ਫੀਸਦ ਵੈਂਟੀਲੇਟਰ ਖ਼ਰਾਬ ਹਨ, ਜੋ ਕਿਸੇ ਵਰਤੋਂ ਵਿੱਚ ਨਹੀਂ ਹਨ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੰਜਾਬ ਦੀ ਕੋਵਿਡ-19 ਰਿਸਪਾਂਸ ਤੇ ਖਰੀਦ ਕਮੇਟੀ ਦੇ ਸਲਾਹਕਾਰ ਡਾ. ਰਾਜ ਬਹਾਦੁਰ ਨੇ ਇਸ ਦੀ ਜਾਣਕਾਰੀ ਦਿੱਤੀ।
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ, ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੇ ਦੱਸਿਆ, "ਵੈਂਟੀਲੇਟਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਦੀਆਂ ਵੱਖ-ਵੱਖ ਬਰਾਂਚਾਂ 'ਚ ਵੱਖ-ਵੱਖ ਤਰੀਕ ਨੂੰ ਪਹੁੰਚੇ ਸਨ ਅਤੇ ਇਨ੍ਹਾਂ ਦੀ ਗਿਣਤੀ 320 ਹੈ। ਇਨ੍ਹਾਂ ਵਿੱਚੋਂ ਕਰੀਬ 90 ਫੀਸਦ ਵੈਂਟੀਲੇਟਰ ਖਰਾਬੀ ਵਾਲੇ ਹਨ, ਜਿਨ੍ਹਾਂ ਨੂੰ ਇਸਤੇਮਾਲ ਨਹੀਂ ਕੀਤਾ ਜਾ ਸਕਦਾ।"
ਇਹ ਵੀ ਪੜ੍ਹੋ-
320 ਵੈਂਟੀਲੇਟਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਨੂੰ 92 ਵੈਂਟੀਲੇਟਰ ਮਿਲੇ ਸਨ। ਅੱਜ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਸਿਰਫ਼ 32 ਵੈਂਟੀਲੇਟਰ ਹੀ ਚਾਲੂ ਹਾਲਤ ਵਿੱਚ ਹਨ।
ਬੱਚਿਆਂ 'ਤੇ ਟ੍ਰਾਇਲ ਕਰਨ ਲਈ ਕੋਵੈਕਸੀਨ ਨੂੰ ਮਿਲੀ ਹਰੀ ਝੰਡੀ
2 ਤੋਂ 18 ਸਾਲ ਦੇ ਬੱਚਿਆਂ 'ਤੇ ਕੋਵਿਡ ਦੇ ਟੀਕੇ ਦੇ ਟ੍ਰਾਇਲ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਸੈਂਟਰ ਡਰੱਗ ਸਟੈਂਡਰਡ ਕੰਟਰੋਲ ਦੀ ਮਾਹਰ ਕਮੇਟੀ ਨੇ ਕੁਝ ਸ਼ਰਤਾਂ ਨਾਲ ਇਸ ਟ੍ਰਾਇਲ ਨੂੰ ਹਰੀ ਝੰਡੀ ਦਿੱਤੀ ਹੈ।

ਤਸਵੀਰ ਸਰੋਤ, Getty Images
ਭਾਰਤ ਬਾਓਟੈਕ ਵੱਲੋਂ ਭਾਰਤ ਵਿੱਚ ਪਹਿਲੀ ਵਾਰ ਬਾਲਗਾਂ ਉੱਤੇ ਕੋਰੋਨਾਵਾਇਰਸ ਲਈ ਟ੍ਰਾਇਲ ਕੀਤਾ ਜਾਵੇਗਾ।
ਇਹ ਕਦਮ ਮਾਹਰਾਂ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਵੈਕਸੀਨ ਦੀ ਮੰਗ ਤੋਂ ਬਾਅਦ ਚੁੱਕਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੂਰੀ ਆਬਾਦੀ ਨੂੰ ਸੁਰੱਖਿਅਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੋਈ ਤੋੜ ਨਹੀਂ ਨਿਕਲ ਸਕਦਾ।
ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਲੱਖ ਤੋਂ ਵੱਧ ਕੇਸ
ਪੰਜਾਬ ਦੇ 5 ਜ਼ਿਲ੍ਹੇ ਇਸ ਵੇਲੇ ਵੱਡੀ ਸਮੱਸਿਆ ਬਣੇ ਹੋਏ ਹਨ, ਜਿੱਥੇ ਇੱਕ ਮਹੀਨੇ ਵਿੱਚ ਕੋਰੋਨਾ ਦੇ 1.07 ਕੇਸ ਸਾਹਮਣੇ ਆਏ ਹਨ। ਪਿਛਲੇ ਇੱਕ ਮਹੀਨੇ ਦੌਰਾਨ 1407 ਮੌਤਾਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੀ ਹੋਈਆਂ ਹਨ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਲੰਘੇ ਮਹੀਨੇ ਵਿੱਚ ਸੂਬੇ ਵਿੱਚ ਕੁੱਲ 1.83 ਕੇਸ ਮਿਲੇ ਅਤੇ 3359 ਮੌਤਾਂ ਦਰਜ ਹੋਈਆਂ ਹਨ।

ਤਸਵੀਰ ਸਰੋਤ, Getty Images
ਇਨ੍ਹਾਂ ਵਿੱਚੋਂ 58.7 ਫੀਸਦ ਕੇਸ ਲੁਧਿਆਣਾ, ਐੱਸਏਐੱਸ ਨਗਰ ਮੁਹਾਲੀ, ਜਲੰਧਰ, ਪਟਿਆਲਾ ਅਤੇ ਬਠਿੰਡਾ ਵਿੱਚ ਪੌਜ਼ੀਟਿਵ ਮਿਲੇ।
ਜਦਕਿ ਕੁੱਲ ਮੌਤਾਂ ਵਿੱਚੋਂ 42 ਫੀਸਦ ਮੌਤਾਂ ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਹੋਈਆਂ ਹਨ। ਲੁਧਿਆਣਾ ਵਿੱਚ ਸਭ ਤੋਂ ਵੱਧ 36,357 ਕੇਸ ਮਿਲੇ ਅਤੇ 398 ਮੌਤਾਂ ਹੋਈਆਂ ਹਨ।
ਇਸ ਤੋਂ ਬਾਅਦ ਮੁਹਾਲੀ ਵਿੱਚ, 25,147 ਕੇਸ ਤੇ 237 ਮੌਤਾਂ, ਜਲੰਧਰ 'ਚ 16,067 ਕੇਸ ਤੇ 195 ਮੌਤਾਂ, ਬਠਿੰਡਾ 'ਚ 15,455 ਕੇਸ ਤੇ 279 ਮੌਤਾਂ ਤੇ ਪਟਿਆਲਾ ਵਿੱਚ 14,435 ਕੇਸ ਤੇ 298 ਮੌਤਾਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












