ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜੀ, ਪੀਜੀਆਈ ਰੋਹਤਕ ਭਰਤੀ ਕਰਵਾਇਆ ਗਿਆ - ਅਹਿਮ ਖ਼ਬਰਾਂ

ਗੁਰਮੀਤ ਰਾਮ ਰਹੀਮ

ਤਸਵੀਰ ਸਰੋਤ, Getty Images

ਇਸ ਪੰਨੇ ਰਾਹੀ ਅਸੀਂ ਤੁਹਾਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਜੁੜੀਆਂ ਅਹਿਮ ਘਟਨਾਵਾਂ ਤੇ ਜਾਣਕਾਰੀਆਂ ਮੁਹੱਈਆ ਕਰਵਾ ਰਹੇ ਹਾਂ।

ਸਾਧਵੀ ਬਲਾਤਕਾਰ ਮਾਮਲੇ ਵਿਚ ਹਰਿਆਣਾ ਦੀ ਸੋਨਾਰੀਆ ਜੇਲ੍ਹ ਵਿਚ ਉਮਰ ਕੈਦ ਕੱਟ ਕਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੀਜੀਆਈ ਰੋਹਤਕ ਲਿਆਂਦਾ ਗਿਆ ਹੈ।

ਰੋਹਤਕ ਪੀਜੀਆਈ ਦੇ ਸੁਪਰਡੈਂਟ ਡਾਕਟਰ ਪੁਸ਼ਪਾ ਦਹੀਆ ਨੇ ਬੀਬੀਸੀ ਸਹਿਯੋਗੀ ਸਤ ਸਿੰਘ ਨੂੰ ਦੱਸਿਆ ਕਿ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿਨ ਵਿਚ ਚੱਕਰ ਆਏ ਸਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਦੀ ਦਿੱਕਤ ਹੋ ਸਕਦੀ ਹੈ।

ਡਾਕਟਰ ਪੁਸ਼ਪਾ ਦਹੀਆ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਕੋਰੋਨਾ ਦੀ ਸ਼ਿਕਾਇਤ ਨਹੀਂ ਹੈ। ਪਰ ਉਨ੍ਹਾਂ ਨੂੰ ਪੀਜੀਆਈ ਵਿਚ ਦਾਖ਼ਲ ਕਰ ਲਿਆ ਗਿਆ ਹੈ।

ਡੇਰਾ ਮੁਖੀ ਨੂੰ ਪੀਜੀਆਈ ਲਿਆਉਣ ਲਈ ਪ੍ਰਸਾਸ਼ਨ ਨੇ ਪੁਲਿਸ ਦੇ ਪੁਖ਼ਤਾ ਬੰਦੋਬਸਤ ਕੀਤੇ ਸਨ। ਮੀਡੀਆ ਦੀ ਨਜ਼ਰ ਤੋਂ ਵੀ ਛੁਪਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਕੋਈ ਵੀ ਪੁਲਿਸ ਅਧਿਕਾਰੀ ਜਾਂ ਜੇਲ੍ਹ ਪ੍ਰਾਸ਼ਸਨ ਦਾ ਅਫ਼ਸਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕਰ ਰਿਹਾ ਸੀ।

ਇਹ ਵੀ ਪੜ੍ਹੋ :

ਕੋਵਿਡ-19 ਮਹਾਮਾਰੀ ਤੋਂ ਦੂਨੀਆਂ ਨੂੰ ਬਚਾਇਆ ਜਾ ਸਕਦਾ ਸੀ

ਇੱਕ ਸੁਤੰਤਰ ਪੈਨਲ ਰਿਪੋਰਟ ਨੇ ਕੋਰੋਨਾਵਾਇਰਸ ਮਹਾਂਮਾਰੀ ਸਬੰਧੀ ਦੁਨੀਆਂ ਦੇ ਕਈ ਦੇਸਾਂ ਦੇ ਕੰਮ ਕਰਨ ਦੇ ਤਰੀਕੇ, ਵਿਸ਼ਵ ਸਿਹਤ ਸੰਗਠਨ ਅਤੇ ਕਈ ਦੇਸਾਂ ਦੀਆਂ ਸਰਕਾਰਾਂ ਉੱਤੇ ਨਾਕਾਮਯਾਬੀ ਦੇ ਗੰਭੀਰ ਇਲਜ਼ਾਮ ਲਗਾਏ ਹਨ।

ਡਬਲਿਊਐੱਚਓ ਨੇ ਦਿ ਇੰਡੀਪੈਂਡੰਟ ਪੈਨਲ ਫਾਰ ਪੈਨਡੇਮਿਕ ਪ੍ਰੀਪੇਅਰ਼ਨੈਸ ਐਂਡ ਰੈਸਪੌਂਸ (IPPPR) ਨਾਮ ਦਾ ਇੱਕ ਪੈਨਲ ਬਣਾਇਆ ਸੀ। ਇਸ ਨੇ ਵਿਸ਼ਵ ਸਿਹਤ ਸੰਗਠਨ ਦੇ ਨਾਲ-ਨਾਲ ਯੂਰਪ ਅਤੇ ਅਮਰੀਕਾ 'ਤੇ ਕੋਰੋਨਾਵਾਇਰਸ ਨੂੰ ਕੌਮਾਂਤਰੀ ਸਿਹਤ ਐਮਰਜੈਂਸੀ ਵਜੋਂ ਐਲਾਨ ਕਰਨ ਵਿੱਚ ਦੇਰੀ ਕਰਨ ਦਾ ਇਲਜ਼ਾਮ ਲਾਇਆ ਹੈ।

ਪੈਨਲ ਦਾ ਕਹਿਣਾ ਹੈ ਕਿ ਇਸ ਦਾ ਐਲਾਨ ਕਰਨ ਤੋਂ ਪਹਿਲਾਂ ਕੀਮਤੀ ਸਮਾਂ ਬਰਬਾਦ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਕੋਵਿਡ -19 ਦੇ ਭਿਆਨਕ ਪੈਮਾਨੇ ਦੀ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਸੀ।

ਆਈਪੀਪੀਪੀਆਰ ਦਾ ਕਹਿਣਾ ਹੈ ਕਿ ਕੋਵਿਡ -19 ਨੂੰ ਲੈ ਕੇ ਕਈ ਗਲਤ ਫੈਸਲਿਆਂ ਕਾਰਨ ਘੱਟੋ-ਘੱਟ 33 ਲੱਖ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਉਸ ਨੇ ਅਰਥਚਾਰੇ ਨੂੰ ਤਬਾਹ ਕਰ ਕੇ ਰਖ ਦਿੱਤਾ ਹੈ।

ਪੈਨਲ ਦੀ ਅਗਵਾਈ ਕਰ ਰਹੀ ਲਾਇਬੇਰੀਆ ਦੀ ਸਾਬਕਾ ਰਾਸ਼ਟਰਪਤੀ ਐਲੇਨ ਜੌਨਸਨ ਸਰਲੀਫ ਨੇ ਕਿਹਾ ਕਿ 'ਅੱਜ ਅਸੀਂ ਜਿਸ ਹਾਲਾਤ ਵਿੱਚ ਖੁਦ ਨੂੰ ਦੇਖ ਰਹੇ ਹਾਂ, ਉਸ ਨੂੰ ਰੋਕਿਆ ਜਾ ਸਕਦਾ ਸੀ।'

"ਇਹ ਹਜ਼ਾਰਾਂ ਨਾਕਾਮਯਾਬੀਆਂ, ਦੇਰੀ, ਤਿਆਰੀਆਂ ਅਤੇ ਜਵਾਬ ਦੀ ਘਾਟ ਕਾਰਨ ਹੋਇਆ ਹੈ।"

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ, "ਮਾੜੀ ਰਣਨੀਤਕ ਚੋਣ, ਗੈਰ-ਬਰਾਬਰੀ ਨਾਲ ਨਜਿੱਠਣ ਦੀ ਇੱਛਾ ਨਾ ਹੋਣਾ ਅਤੇ ਗੈਰ ਨਿਯੰਤਰਨ ਵਾਲੇ ਸਿਸਟਮ ਨੇ ਇਸ ਮਹਾਂਮਾਰੀ ਨੂੰ ਇੱਕ ਜ਼ਹਿਰੀਲਾ ਕਾਕਟੇਲ ਬਣਾ ਦਿੱਤਾ ਹੈ ਜਿਸ ਨੇ ਇਸ ਨੂੰ ਵਿਨਾਸ਼ਕਾਰੀ ਮਨੁੱਖੀ ਸੰਕਟ ਵਿੱਚ ਬਦਲ ਦਿੱਤਾ।"

ਕੋਰੋਨਾਵਾਇਰਸ

ਤਸਵੀਰ ਸਰੋਤ, unicef

ਕੋਰੋਨਾ ਦੀ ਅਗਲੀ ਵਿਨਾਸ਼ਕਾਰੀ ਮਹਾਂਮਾਰੀ ਤੋਂ ਬਚਣ ਲਈ ਬਦਲਾਅ ਦੇ ਨਾਲ-ਨਾਲ ਡਬਲਿਊਐੱਚਓ ਦੀ ਅਗਵਾਈ ਵਾਲੀ ਇੱਕ ਗਲੋਬਲ ਹੈਲਥ ਕੌਂਸਲ ਬਣਾਉਣ ਦਾ ਸੁਝਾਅ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਬੀਮਾਰੀ ਨੂੰ ਲੈ ਕੇ ਇੱਕ ਸਰਵੀਲੈਂਸ ਸਿਸਟਮ ਅਤੇ ਵੈਕਸੀਨ ਨੂੰ 'ਜਨਤਕ ਜਾਇਦਾਦ' ਐਲਾਨ ਕਰਨ ਦੀ ਸਲਾਹ ਵੀ ਦਿੱਤੀ ਹੈ।

ਕੋਰੋਨਾਵਾਇਰਸ: ਆਈਸੀਐੱਮਆਰ ਕਿਹੜੀਆਂ-ਕਿਹੜੀਆਂ ਥਾਵਾਂ 'ਤੇ ਡੇਢ-ਦੋ ਮਹੀਨੇ ਲਈ ਚਾਹੁੰਦਾ ਹੈ ਲੌਕਡਾਊਨ

ਭਾਰਤ 'ਚ ਕੋਰੋਨਾ ਵਾਇਰਸ ਦੇ ਹਾਲਾਤ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਆਈਸੀਐੱਮਆਰ (ਇੰਡੀਅਨ ਕਾਊਂਸਲ ਆਫ ਮੈਡੀਕਲ ਰੀਸਰਚ) ਦੇ ਨਿਦੇਸ਼ਕ ਡਾਕਟਰ ਬਲਰਾਮ ਭਾਰਗਵ ਨੇ ਕਿਹਾ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਲਾਗ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚ ਡੇਢ-ਦੋ ਮਹੀਨੇ ਲਈ ਲੌਕਡਾਊਨ ਲਗਾਇਆ ਜਾਣਾ ਚਾਹੀਦਾ ਹੈ।

ਸਮਾਚਾਰ ਏਜੰਸੀ ਰੌਇਟਰਸ ਮੁਤਾਬਕ ਇੱਕ ਇੰਟਰਵਿਊ ਦੌਰਾਨ ਡਾਕਟਰ ਬਲਰਾਮ ਭਾਗਰਵ ਨੇ ਕਿਹਾ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਲਾਗ ਦੀ ਦਰ 10 ਫੀਸਦ ਤੋਂ ਵੱਧ ਹੈ, ਉੱਥੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਧੇਰੇ ਪਾਬੰਦੀਆਂ ਦੀ ਲੋੜ ਹੈ।

ਡਾ. ਬਲਰਾਮ ਭਾਰਗਵ

ਤਸਵੀਰ ਸਰੋਤ, PALLAVA BAGLA/GETTY IMAGES

ਤਸਵੀਰ ਕੈਪਸ਼ਨ, ਆਈਸੀਐੱਮਆਰ ਦੇ ਨਿਦੇਸ਼ਕ ਡਾ. ਬਲਰਾਮ ਭਾਰਗਵ ਨੇ ਕੁਝ ਸੂਬਿਆਂ ਵਿੱਚ ਡੇਢ-ਦੋ ਮਹੀਨੇ ਲਈ ਲੌਕਡਾਊਨ ਦੀ ਮੰਗ ਕੀਤੀ ਹੈ

ਫਿਲਹਾਲ ਦੇਸ਼ ਵਿੱਚ ਅਜਿਹੇ 718 ਜ਼ਿਲ੍ਹੇ ਹਨ, ਜਿੱਥੇ ਕੋਰੋਨਾ ਟੈਸਟ ਵਿੱਚ ਪੌਜ਼ੀਟਿਵਿਟੀ ਦਰ 10 ਫੀਸਦ ਤੋਂ ਵੱਧ ਦਰਜ ਕੀਤੀ ਗਈ ਹੈ। ਇਨ੍ਹਾਂ ਵਿੱਚ ਦਿੱਲੀ, ਮੁੰਬਈ ਅਤੇ ਬੰਗਲੁਰੂ ਵਰਗੇ ਵੱਡੇ ਸ਼ਹਿਰ ਸ਼ਾਮਲ ਹਨ।

ਮੰਨਿਆ ਜਾ ਰਿਹਾ ਹੈ ਡਾਕਟਰ ਬਲਰਾਮ ਭਾਰਗਵ ਦੀ ਇਹ ਟਿੱਪਣੀ ਕਿਸੇ ਆਲਾ ਸਰਕਾਰੀ ਅਧਿਕਾਰੀ ਦੀ ਪਹਿਲੀ ਅਜਿਹੀ ਟਿੱਪਣੀ ਹੈ ਜੋ ਕੋਰੋਨਾ ਸੰਕਟ ਦੌਰ ਤੋਂ ਨਿਕਲਣ ਲਈ ਲੌਕਡਾਊਨ ਦੀ ਮਿਆਦ ਵਧਾਉਣ ਦਾ ਸਮਰਥਨ ਕਰਦੀ ਹੈ।

'ਇੰਡੀਅਨ ਵੇਰੀਐਂਟ' ਕਹਿਣ ’ਤੇ ਨਰਾਜ਼ ਭਾਰਤ ਸਰਕਾਰ

ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ਦੇ ਬੀ.1.617 ਵੇਰੀਅੰਟ ਨੂੰ 'ਇੰਡੀਅਨ ਵੇਰੀਐਂਟ' ਕਹਿਣ 'ਤੇ ਇੱਕ ਬਿਆਨ ਜਾਰੀ ਕੀਤਾ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਦੇ ਬੀ.1.617 ਰੂਪ ਨੂੰ ਕਦੇ ਵੀ 'ਭਾਰਤੀ ਵੈਰੀਅੰਟ' ਨਹੀਂ ਕਿਹਾ ਹੈ।

ਦਰਅਸਲ WHO ਨੇ ਹਾਲ ਹੀ ਵਿੱਚ ਕਿਹਾ ਹੈ ਕਿ ਕੋਰੋਨਾ ਦਾ B.1.617 ' ਵੈਰੀਅੰਟ ਵਿਸ਼ਵ ਪੱਧਰ 'ਤੇ ਚਿੰਤਾ ਦਾ ਵਿਸ਼ਾ' ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕਈ ਮੀਡੀਆ ਰਿਪੋਰਟਸ ਵਿੱਚ ਇਸ ਨੂੰ 'ਭਾਰਤੀ ਵੈਰੀਅੰਟ' ਦੱਸਿਆ ਗਿਆ ਸੀ ਜਦੋਂਕਿ ਇਹ ਬਿਨਾਂ ਕਿਸੇ ਅਧਾਰ ਦੇ ਹੈ ਕਿਉਂਕਿ ਡਬਲਿਊਐੱਚਓ ਦੇ 32 ਪੰਨਿਆਂ ਦੇ ਦਸਤਾਵੇਜ਼ ਵਿੱਚ ਕਿਤੇ ਵੀ ਇਸਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਇਸ ਦੇ ਨਾਲ ਹੀ ਡਬਲਿਊਐੱਚਓ ਦੇ ਦੱਖਣੀ-ਪੂਰਬੀ ਏਸ਼ੀਆ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਕਿਸੇ ਵੀ ਵੈਰੀਅੰਟ ਨੂੰ ਦੇਸ ਦੇ ਨਾਮ ਨਾਲ ਨਹੀਂ ਬੁਲਾਉਂਦੇ।

ਡਬਲਿਯੂਐੱਚਓ ਨੇ ਕਿਹਾ ਹੈ ਕਿ ਉਹ ਵਾਇਰਸ ਨੂੰ ਵਿਗਿਆਨਕ ਨਾਮ ਨਾਲ ਬੁਲਾਉਂਦੇ ਹਨ ਅਤੇ ਉਹੀ ਸਭ ਨੂੰ ਕਹਿਣ ਦੀ ਵੀ ਬੇਨਤੀ ਕਰਦੇ ਹਨ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਵੈਂਟੀਲੇਟਰ ਨਹੀਂ ਕਰ ਰਹੇ ਕੰਮ

ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਈਂਸੇਜ਼ ਦੇ ਵੀਸੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੀਐੱਮ ਕੇਅਰਜ਼ ਫੰਡ ਅਧੀਨ 82 ਵੈਂਟੀਲੇਟਰ ਦਿੱਤੇ ਗਏ ਸਨ। ਇਨ੍ਹਾਂ ਵਿੱਚੋਂ 62 ਸ਼ੁਰੂ ਤੋਂ ਹੀ ਕੰਮ ਨਹੀਂ ਕਰ ਰਹੇ ਕਿਉਂਕਿ ਇਹ ਚੰਗੀ ਕੁਆਲਿਟੀ ਦੇ ਨਹੀਂ ਹਨ।

ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਕੋਲ ਸਿਰਫ਼ 42 ਵੈਂਟੀਲੇਟਰ ਹੀ ਹਨ ਜੋ ਸਹੀ ਕੰਮ ਕਰ ਰਹੇ ਹਨ।

ਕੋਟਕਪੁਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰਕੇ ਕਿਹਾ ਕਿ ਪੀਐੱਮ ਕੇਅਰਜ਼ ਫੰਡ ਭੇਜੇ ਗਏ ਵੈਂਟੀਲੇਟਰ ਫਰੀਦਕੋਟ ਦੇ ਗੁਰੂਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪਏ ਹਨ ਜਿਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ।

'ਪੀਐੱਮ ਕੇਅਰ ਫੰਡ ਦੇ ਜ਼ਰਿਏ ਕੇਂਦਰ ਵੱਲੋਂ ਪੰਜਾਬ ਨੂੰ ਭੇਜੇ ਗਏ ਵੈਂਟੀਲੇਟਰਾਂ 'ਚੋਂ 85 ਫ਼ੀਸਦ ਵੈਂਟੀਲੇਟਰ ਖ਼ਰਾਬ'

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਪੰਜਾਬ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਆਕਸੀਜਨ ਅਤੇ ਹਸਪਤਾਲ ਬੈੱਡਾਂ ਦੀ ਘਾਟ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।

ਅਜਿਹੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਅਤੇ ਕੈਪਟਨ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ।

ਇਹ ਵੀ ਪੜ੍ਹੋ:

ਟਵੀਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਲਿਖਿਆ, "ਪੀਐੱਮ ਕੇਅਰ ਫੰਡ ਦੇ ਜ਼ਰਿਏ ਕੇਂਦਰ ਵੱਲੋਂ ਪੰਜਾਬ ਨੂੰ ਭੇਜੇ ਗਏ ਵੈਂਟੀਲੇਟਰਾਂ 'ਚੋਂ 85 ਫ਼ੀਸਦ ਵੈਂਟੀਲੇਟਰ ਖ਼ਰਾਬ ਹਨ। ਸੂਬੇ ਦੇ ਸਿਹਤ ਵਿਭਾਗ ਵੱਲੋਂ ਵੀ ਵੈਂਟੀਲੇਟਰ ਚੈੱਕ ਨਹੀਂ ਕੀਤੇ ਗਏ। ਦੋਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਲਾਪਰਵਾਹੀਆਂ ਕਾਰਨ ਸੂਬੇ ਦੀ ਜਨਤਾ ਨੂੰ ਭਾਰੀ ਕੀਮਤ ਚੁਕਾਉਣੀ ਪਾ ਰਹੀ ਹੈ।"

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਓਟੈਕ ਨੇ ਦਿੱਲੀ ਸਰਕਾਰ ਨੂੰ ਦੱਸਿਆ ਹੈ ਕਿ ਉਹ ਦਿੱਲੀ ਨੂੰ ਵੈਕਸੀਨ ਦੀ ਲੋੜੀਂਦੀ ਡਾਜ਼ ਨਹੀਂ ਦੇ ਸਕਦੇ।

ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿੱਚ ਵੈਕਸੀਨ ਖ਼ਤਮ ਹੋ ਚੁੱਕੀ ਹੈ ਤੇ ਇਸ ਕਾਰਨ 17 ਸਕੂਲਾਂ ਵਿੱਚ ਚੱਲ ਰਹੇ 100 ਵੈਕਸੀਨ ਕੇਂਦਰ ਬੰਦ ਕਰ ਦਿੱਤੇ ਗਏ ਹਨ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਗੰਗਾ 'ਚੋਂ ਮਿਲੀਆਂ 71 ਮ੍ਰਿਤਕ ਦੇਹਾਂ ਬਾਰੇ ਮੋਦੀ ਸਰਕਾਰ ਦੇ ਮੰਤਰੀ ਨੇ ਕੀ ਕਿਹਾ

ਬਿਹਾਰ ਦੇ ਚੌਸਾ ਵਿੱਚ ਗੰਗਾ ਨਦੀ ਦੇ ਮਹਾਂਦੇਵ ਘਾਟ ਦੇ ਕੋਲ ਕਈ ਮ੍ਰਿਤਕ ਦੇਹਾਂ ਮਿਲਣ ਤੋਂ ਇੱਕ ਦਿਨ ਬਾਅਦ ਮੰਗਲਵਾਰ ਨੂੰ 71 ਮ੍ਰਿਤਕ ਦੇਹਾਂ ਹੋਰ ਮਿਲੀਆਂ ਜਿਨ੍ਹਾਂ ਨੂੰ ਬਕਸਰ ਪ੍ਰਸ਼ਾਸਨ ਨੇ ਪੋਸਟਮਾਰਟਮ ਤੋਂ ਬਾਅਦ ਦਫਨਾ ਦਿੱਤਾ। ਬਕਸਰ ਜ਼ਿਲਾ ਪ੍ਰਸ਼ਾਸਨ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ, "ਸਾਨੂੰ 71 ਮ੍ਰਿਤਕ ਦੇਹਾਂ ਮਿਲੀਆਂ ਜਿਨ੍ਹਾਂ ਨੂੰ ਪੋਸਟਮਾਰਟਮ ਕਰਨ ਤੋਂ ਬਾਅਦ ਦਫਨਾਇਆ ਗਿਆ ਹੈ। ਡੀਐੱਨਏ ਦੇ ਨਮੂਨਿਆਂ ਨੂੰ ਸੁਰੱਖਿਅਤ ਰੱਖ ਲਿਆ ਗਿਆ ਹੈ।"

" ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ, ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਮੁਸਤੈਦ ਹੈ। ਅਧਿਕਾਰੀਆਂ ਨੂੰ ਆਖਿਆ ਗਿਆ ਹੈ ਕਿ ਗੰਗਾ ਨਦੀ ਦੇ ਕਿਨਾਰੇ ਗਸ਼ਤ ਕਰਨ ਵਾਲੇ ਦਲਾਂ ਨੂੰ ਲਗਾਇਆ ਜਾਵੇ।"

ਕੋਰੋਨਾਵਾਇਰਸ

ਤਸਵੀਰ ਸਰੋਤ, SATYAPRAKASH/BBC

ਬਕਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਚੌਸਾ ਵਿੱਚ ਮ੍ਰਿਤਕ ਦੇਹਾਂ ਦੀਆਂ ਅੰਤਿਮ ਰਸਮਾਂ ਲਈ ਲੱਕੜ ਦੀ ਕੋਈ ਕਮੀ ਨਹੀਂ ਹੈ ਜਦੋਂ ਕਿ ਪੇਂਡੂ ਖੇਤਰਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਲੱਕੜ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਜਿਸ ਕਰਕੇ ਲੋਕ ਲਾਸ਼ਾਂ ਨਦੀ ਵਿੱਚ ਸੁੱਟ ਰਹੇ ਹਨ।

ਇਸ ਤੋਂ ਪਹਿਲਾਂ ਬਕਸਰ ਜ਼ਿਲ੍ਹੇ ਦੇ ਐਸਪੀ ਨੀਰਜ ਕੁਮਾਰ ਸਿੰਘ ਨੇ ਮੀਡੀਆ ਨੂੰ ਦੱਸਿਆ ਸੀ ਕਿ ਮ੍ਰਿਤਕ ਦੇਹਾਂ ਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਘਾਟ ਉੱਪਰ ਹੀ ਪੋਸਟਮਾਰਟਮ ਕੀਤਾ ਗਿਆ। ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਗੰਗਾ ਨਦੀ ਵਿੱਚ ਮ੍ਰਿਤਕ ਦੇਹਾਂ ਨੂੰ ਸੁੱਟਿਆ ਜਾਣਾ ਦੁਰਭਾਗਾ ਦੱਸਿਆ ਅਤੇ ਸੂਬਿਆਂ ਨੂੰ ਅਪੀਲ ਕੀਤੀ ਸੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ। ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ, "ਇਹ ਨਿਸ਼ਚਿਤ ਤੌਰ 'ਤੇ ਜਾਂਚ ਦਾ ਮਾਮਲਾ ਹੈ। ਮੋਦੀ ਸਰਕਾਰ ਮਾਂ ਗੰਗਾ ਦੀ ਨਿਰਮਲਤਾ ਅਤੇ ਅਵਿਰਲ ਪ੍ਰਵਾਹ ਨੂੰ ਲੈ ਕੇ ਵਚਨਬੱਧ ਹੈ। ਇਸ ਤਰ੍ਹਾਂ ਅੱਧ ਸੜੀਆਂ ਲਾਸ਼ਾਂ ਨੂੰ ਗੰਗਾ ਵਿੱਚ ਸੁੱਟਣ ਨਾਲ ਨਾ ਕੇਵਲ ਨਦੀ ਪ੍ਰਦੂਸ਼ਿਤ ਹੋਵੇਗੀ ਸਗੋਂ ਸੰਕਰਮਣ ਫੈਲਣ ਦਾ ਵੀ ਡਰ ਹੈ।" ਇਹ ਮਾਮਲਾ ਕੇਵਲ ਬਿਹਾਰ ਦੇ ਚੌਸਾ ਦਾ ਨਹੀਂ ਹੈ। ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਵੀ ਦੋ ਦਰਜਨ ਤੋਂ ਜ਼ਿਆਦਾ ਲਾਸ਼ਾਂ ਮਿਲੀਆਂ। ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਮ੍ਰਿਤਕ ਦੇਹਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਕੋਹੜ ਪੀੜਿਤ ਸਨ ਜਾਂ ਨਹੀਂ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਮ੍ਰਿਤਕ ਦੇਹਾਂ ਦਸ ਤੋਂ ਪੰਦਰਾਂ ਦਿਨ ਪੁਰਾਣੀਆਂ ਹਨ। ਉਧਰ ਬਿਹਾਰ ਦੀ ਸਰਹੱਦ ਨਾਲ ਲੱਗਦੇ ਬਲੀਆ ਵਿਚ ਵੀ ਗੰਗਾ ਨਦੀ ਦੇ ਕਿਨਾਰੇ ਦਰਜਨਾਂ ਮ੍ਰਿਤਕ ਦੇਹਾਂ ਮਿਲਣ ਦੀ ਗੱਲ ਆਖੀ ਜਾ ਰਹੀ ਹੈ।

ਭਾਰਤ ਵਿਚ 24 ਘੰਟਿਆਂ ਵਿਚ ਨਵੇਂ ਮਰੀਜ਼ਾਂ ਨਾਲੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਵਧੀ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਭਾਰਤ ਵਿੱਚ ਪਿਛਲੇ ਚੌਵੀ ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 3.4 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 4,205 ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ ਵਿੱਚ ਕੁੱਲ 3,48,421 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3,55,338 ਲੋਕ ਠੀਕ ਹੋ ਕੇ ਆਪਣੇ ਘਰ ਗਏ ਹਨ।ਇਸ ਤਰ੍ਹਾਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਨਵੇਂ ਮਰੀਜ਼ਾਂ ਤੋਂ ਵੱਧ ਰਹੀ ਹੈ। ਭਾਰਤ ਵਿੱਚ ਹੁਣ ਤੱਕ 2,54,197 ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਚੁੱਕੀ ਹੈ ਅਤੇ ਦੇਸ਼ ਵਿੱਚ 37,04,099 ਐਕਟਿਵ ਕੇਸ ਹਨ। ਹੁਣ ਤੱਕ ਕੁੱਲ 17,52,35,991 ਟੀਕੇ ਲੱਗ ਚੁੱਕੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)