ਕੋਰੋਨਾਵਾਇਰਸ: PM ਮੋਦੀ ਦੇ ਐਲਾਨ ਤੋਂ ਪਰੇ ਹੱਟ ਕੇ ਦੇਖੋ, ਇਹ ਹੈ ਟੀਕਾਕਰਨ ਦੀ ਜ਼ਮੀਨੀ ਹਕੀਕਤ -5 ਅਹਿਮ ਖ਼ਬਰਾਂ

ਕੋਰੋਨਾ

ਤਸਵੀਰ ਸਰੋਤ, Ani

ਕੋਰੋਨਾ ਮਹਾਮਾਰੀ ਨਾਲ ਦੋ-ਚਾਰ ਹੋ ਰਹੇ ਭਰਤ ਦੀਆਂ ਉਮੀਦਾਂ ਟੀਕਾਕਰਨ 'ਤੇ ਟਿਕੀਆ ਹਨ। ਕੇਂਦਰ ਸਰਕਾਰ ਨੇ 18 ਸਾਲ ਤੋਂ ਵੱਡੀ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਰ ਮੌਜੂਦਾ ਹਾਲਾਤ ਵਿੱਚ ਬਹੁਤ ਸਾਰੇ ਲੋਕਾਂ ਲਈ ਟੀਕਾ ਹਾਸਲ ਕਰਨਾ ਮੁਹਾਲ ਹੋਇਆ ਹੈ।

ਕਈ ਸੂਬਾ ਸਰਕਾਰਾਂ ਜਿਨ੍ਹਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਵੀ ਸ਼ਾਮਲ ਹਨ, ਪਹਿਲਾ ਹੀ ਕਹਿ ਚੁੱਕੀਆਂ ਹਨ ਕਿ ਉਨ੍ਹਾਂ ਕੋਲ 18 ਸਾਲ ਤੋਂ ਵੱਡੇ ਲੋਕਾਂ ਨੂੰ ਲਾਉਣ ਦੀ ਲੋੜੀਂਦੀਆਂ ਖ਼ੁਰਾਕਾਂ ਨਹੀਂ ਹਨ।

ਕੋਵਿਨ ਪਲੇਟਫਾਰਮ 'ਤੇ ਟੀਕਾ ਲਵਾਉਣ ਲਈ ਰਜਿਸਟਰ ਕਰਨ ਤੋਂ ਬਾਅਦ ਵੀ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਨੂੰ ਟੀਕੇ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ।

ਉੱਥੇ ਹੀ ਦੂਜੇ ਪਾਸੇ ਨਿੱਜੀ ਹਸਪਤਾਲ ਲੋਕਾਂ ਤੋਂ ਟੀਕਾ ਲਾਉਣ ਦੇ 900 ਤੋਂ 1250 ਰੁਪਏ ਤੱਕ ਵਸੂਲ ਕਰ ਰਹੇ ਹਨ। ਫਿਰ ਵੀ ਵੈਕਸੀਨ ਦੀ ਕਮੀ ਕਾਰਨ ਟੀਕੇ ਦੀ ਮੰਗ ਪੂਰੀ ਕਰਨ ਤੋਂ ਅਸਮਰੱਥ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਕੋਵਿਡ-19 ਦੌਰਾਨ ਨਵੀਂ ਸੰਸਦ ਦੀ ਉਸਾਰੀ 'ਤੇ ਉੱਠੇ ਸਵਾਲ

PM Modi

ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਆਗੂ ਸੀਤਾਰਾਮ ਯੈਚੂਰੀ ਨੇ ਮੋਦੀ ਸਰਕਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਗਰ ਉਹ ਕੁਝ ਨਹੀਂ ਕਰ ਸਕਦੇ ਤਾਂ ਕੁਰਸੀ ਤੋਂ ਉਤਰ ਕਿਉਂ ਨਹੀਂ ਜਾਂਦੇ।

ਇੱਕ ਹੋਰ ਟਵੀਟ ਕਰਦਿਆਂ ਨਵੀਂ ਪਾਰਲੀਮੈਂਟ ਬਿਲਡਿੰਗ 'ਤੇ ਹੋ ਰਹੇ ਖਰਚ ਦਾ ਜ਼ਿਕਰ ਕਰਦਿਆਂ ਸੀਤਾਰਾਮ ਯੈਚੂਰੀ ਨੇ ਕਿਹਾ ਕਿ ਇਸ ਦੇ ਨਿਰਮਾਣ ਨੂੰ ਰੋਕਿਆ ਜਾਵੇ ਤੇ ਸਾਰੇ ਭਾਰਤੀਆਂ ਨੂੰ ਆਕਸੀਜਨ ਤੇ ਮੁਫਤ ਵੈਕਸੀਨ ਦਿਵਾਉਣ ਦੇ ਲਈ ਪੈਸੇ ਨੂੰ ਇਸਤੇਮਾਲ ਕੀਤਾ ਜਾਵੇ।

ਇਸ ਦੇ ਨਾਲ ਹੀ ਕੋਰੋਨਾਵਾਇਰਸ ਨਾਲ ਜੁੜਿਆ ਵੀਰਵਾਰ ਦਾ ਅਹਿਮ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਭਾਰਤੀ ਨੌਜਵਾਨਾਂ ਦੇ ਯੂਕੇ ਜਾਣ ਲਈ ਇਹ ਹੈ ਨਵੀਂ ਸਕੀਮ

ਪਰਵਾਸ

ਤਸਵੀਰ ਸਰੋਤ, BBC/PUNEET BARNALA

ਯੂਕੇ ਅਤੇ ਭਾਰਤ ਦਰਮਿਆਨ ਹੋਏ ਇੱਕ ਸਮਝੌਤੇ ਮੁਤਾਬਕ ਦੋਵਾਂ ਦੇਸਾਂ ਦੇ ਨੌਜਵਾਨਾਂ ਨੂੰ ਇੱਕ ਦੂਜੇ ਦੇ ਦੇਸ ਵਿੱਚ ਦੋ ਸਾਲਾਂ ਤੱਕ ਰਹਿਣ ਅਤੇ ਕੰਮ ਕਰਨ ਦੀ ਆਗਿਆ ਹੋਵੇਗੀ।

ਯੂਕੇ ਦੇ ਗ੍ਰਹਿ ਵਿਭਾਗ ਦੇ ਦਫ਼ਤਰ ਨੇ ਦੱਸਿਆ ਕਿ ਇਸ ਸਕੀਮ ਅਧੀਨ 18 ਤੋਂ 30 ਸਾਲ ਦੀ ਉਮਰ ਦੇ ਪੇਸ਼ੇਵਰ ਲੋਕਾਂ ਵਿੱਚੋਂ ਉਨ੍ਹਾਂ ਦੇ ਹੁਨਰ ਅਤੇ ਪ੍ਰਤਿਭਾ ਦੇ ਆਧਾਰ 'ਤੇ ਸਭ ਤੋਂ ਹੁਸ਼ਿਆਰ ਅਤੇ ਬਿਹਤਰ ਨੂੰ ਯੂਕੇ ਆਉਣ ਦੀ ਆਗਿਆ ਦਿੱਤੀ ਜਾਵੇਗੀ।

ਉਨ੍ਹਾਂ ਨਾਲ ਹੀ ਕਿਹਾ ਕਿ ਦੋਵੇਂ ਦੇਸਾਂ ਨੇ ਗ਼ੈਰ-ਕਾਨੂੰਨੀ ਮਾਈਗ੍ਰੇਸ਼ਨ ਸਬੰਧੀ ਵੀ ਇੱਕ ਸਮਝੌਤਾ ਕੀਤਾ ਹੈ।

ਇਹ ਨਵੀਂ ਸਕੀਮ ਉਸ ਸਮੇਂ ਆਈ ਹੈ ਜਦੋਂ ਯੂਕੇ ਬ੍ਰੈਗਜ਼ਿਟ ਤੋਂ ਬਾਅਦ ਭਾਰਤ ਨਾਲ ਫ਼ਰੀ-ਟਰੇਡ ਡੀਲ 'ਤੇ ਜ਼ੋਰ ਦੇ ਰਿਹਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਹਿਨੂਰ ਹੀਰੇ ਦੇ ਸਿੱਖ ਰਾਜ ਤੋਂ ਬ੍ਰਿਟੇਨ ਪਹੁੰਚਣ ਦੀ ਕਹਾਣੀ

ਵੀਡੀਓ ਕੈਪਸ਼ਨ, ਕੋਹਿਨੂਰ : ਮਹਾਰਾਜਾ ਰਣਜੀਤ ਸਿੰਘ ਤੇ ਫਿਰ ਇੰਗਲੈਂਡ ਦੀ ਮਹਾਰਾਣੀ ਕੋਲ ਪਹੁੰਚਣ ਦੀ ਕਹਾਣੀ

ਕੋਹਿਨੂਰ ਬਾਰੇ ਕਿਹਾ ਜਾਂਦਾ ਹੈ ਕਿ ਸੰਭਾਵਨਾ ਹੈ ਕਿ ਇਸ ਨੂੰ ਤੁਰਕਾਂ ਨੇ ਕਿਸੇ ਦੱਖਣੀ ਭਾਰਤੀ ਮੰਦਰ ਵਿੱਚੋਂ ਇੱਕ ਮੂਰਤੀ ਦੀ ਅੱਖ ਵਿੱਚੋਂ ਕੱਢਿਆ ਸੀ।

'ਕੋਹਿਨੂਰ: ਦਿ ਸਟੋਰੀ ਆਫ਼ ਦਾ ਵਰਲਡਜ਼ ਮੋਸਟ ਇਨਫ਼ੇਮਸ ਡਾਇਮੰਡ' ਕਿਤਾਬ ਦੇ ਲੇਖਕ ਵਿਲੀਅਮ ਡਾਲਰੇਂਪਲ ਕਹਿੰਦੇ ਹਨ, ''ਕੋਹਿਨੂਰ ਦਾ ਪਹਿਲਾ ਅਧਿਕਾਰਿਤ ਜ਼ਿਕਰ 1750 ਵਿੱਚ ਫ਼ਾਰਸੀ ਦੇ ਇਤਿਹਾਸਕਾਰ ਮੁਹੰਮਦ ਮਾਰਵੀ ਵੱਲੋਂ ਨਾਦਰ ਸ਼ਾਹ ਦੇ ਭਾਰਤ ਸਬੰਧੀ ਵਰਣਨ ਵਿੱਚ ਮਿਲਦਾ ਹੈ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਕੋਹਿਨੂਰ ਹੀਰੇ ਦੀ ਬ੍ਰਿਟੇਨ ਪਹੁੰਚਣ ਦੀ ਕਹਾਣੀ ਜਾਣੋ।

ਇੱਕ ਕੁੜੀ ਜੋ ਬੀਮਾਰੀ ਕਾਰਨ ਤਿਆਗੀ ਗਈ ਪਰ ਇੱਕ ਮਸ਼ਹੂਰ ਮਾਡਲ ਬਣ ਗਈ

ਸ਼ੂਲੀ ਐਬਿੰਗ

ਤਸਵੀਰ ਸਰੋਤ, BIEL CAPLLONCH

ਤਸਵੀਰ ਕੈਪਸ਼ਨ, ਸ਼ੂਲੀ ਨਹੀਂ ਜਾਣਦੀ ਕਿ ਉਸ ਦਾ ਜਨਮਦਿਨ ਕਦੋਂ ਹੁੰਦਾ ਹੈ- ਮਾਂ ਬਾਪ ਨੇ ਇਸ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਛੱਡੀ

ਜਦੋਂ ਸ਼ੂਲੀ ਛੋਟੀ ਬੱਚੀ ਸੀ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਇੱਕ ਅਨਾਥ ਆਸ਼ਰਮ ਦੇ ਬਾਹਰ ਜ਼ਮੀਨ 'ਤੇ ਛੱਡ ਗਏ। ਚੀਨ ਵਿੱਚ ਕੁਝ ਲੋਕ ਐਲਬੀਨਿਜ਼ਮ (ਇੱਕ ਜਮਾਂਦਰੂ ਬੀਮਾਰੀ ਜੋ ਅੱਖਾਂ, ਚਮੜੀ ਅਤੇ ਵਾਲਾਂ ਨੂੰ ਪ੍ਰਭਾਵਿਤ ਕਰਦੀ ਹੈ) ਨੂੰ ਇੱਕ ਸਰਾਪ ਵਜੋਂ ਦੇਖਦੇ ਹਨ।

ਇਹ ਦੁਰਲੱਭ ਜੈਨਿਟਿਕ ਸਥਿਤੀਆਂ ਹਨ ਜਿਸ ਨਾਲ ਰੰਗ ਦੀ ਕਮੀ ਹੁੰਦੀ ਹੈ ਜਿਸ ਨੇ ਸ਼ੂਲੀ ਦੀ ਚਮੜੀ ਤੇ ਵਾਲਾਂ ਦੇ ਰੰਗ ਨੂੰ ਬਹੁਤ ਫ਼ਿੱਕਾ ਬਣਾ ਦਿੱਤਾ ਹੈ ਅਤੇ ਉਹ ਸੂਰਜ ਦੀ ਰੌਸ਼ਨੀ ਪ੍ਰਤੀ ਵੀ ਬਹੁਤ ਸੰਦੇਨਸ਼ੀਲ ਹਨ।

ਪਰ ਵੱਖਰੀ ਦਿੱਖ ਨੇ ਸ਼ੂਲੀ ਨੂੰ ਮਾਡਲਿੰਗ ਦੇ ਕਰੀਅਰ ਵੱਲ ਲਿਆਂਦਾ। ਹੁਣ 16 ਸਾਲਾਂ ਦੀ ਉਮਰ ਵਿੱਚ ਉਹ ਵੋਗ ਰਾਸਾਲੇ ਦੇ ਪੰਨਿਆਂ 'ਤੇ ਛਪ ਚੁੱਕੇ ਹਨ ਅਤੇ ਉਨ੍ਹਾਂ ਕਈ ਚੋਟੀ ਦੇ ਡਿਜ਼ਾਈਨਰਾਂ ਨਾਲ ਕੰਮ ਕੀਤਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)