ਕੋਰੋਨਾਵਾਇਰਸ: ਪੰਜਾਬ ਵਿਚ ਕਿਉਂ ਨਹੀਂ ਰੁਕ ਰਿਹਾ ਨਵੇਂ ਕੇਸਾਂ ਤੇ ਮੌਤਾਂ ਦਾ ਸਿਲਸਿਲਾ - ਮਾਹਰ ਦੀ ਰਾਇ ਸੁਣੋ

ਪੰਜਾਬ ਕੋਰੋਨਾਵਾਇਰਸ

ਤਸਵੀਰ ਸਰੋਤ, EPA

ਭਾਰਤ 'ਚ ਪਿਛਲੇ ਸੱਤ ਦਿਨਾਂ ਵਿੱਚ ਕਿਸੇ ਵੀ ਹੋਰ ਦੇਸ ਨਾਲੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿਚ ਰੋਜ਼ਾਨਾਂ ਆਉਣ ਵਾਲੇ ਨਵੇਂ ਕੇਸਾਂ ਦੀ ਗਿਣਤੀ ਰੋਜ਼ਾਨਾਂ 6 ਹਜ਼ਾਰ ਦੇ ਕਰੀਬ ਹੋ ਗਏ ਹੈ, ਮੌਤਾਂ ਦੀ ਗਿਣਤੀ ਵੀ ਰੋਜ਼ਾਨਾਂ ਨਵੇਂ ਰਿਕਾਰਡ ਬਣਾ ਰਹੀ ਹੈ।

ਵੀਰਵਾਰ 28 ਤਾਰੀਖ਼ ਸ਼ਾਮ ਨੂੰ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ 142 ਮੌਤਾਂ ਹੋਈਆਂ ਸਨ।

ਇੱਕ ਦਿਨ ਵਿੱਚ ਮੌਤ ਦਾ ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਪਿਛਲੇ ਸਾਲ ਸਿਤੰਬਰ 2020 ਵਿਚ ਇੱਕ ਦਿਨ ਵਿਚ 106 ਮੌਤਾਂ ਹੋਈਆਂ ਸਨ।

ਪਰ ਤਾਜ਼ਾ ਅੰਕੜਿਆਂ ਮੁਤਾਬਕ 28 ਅਪ੍ਰੈਲ 2021 ਨੂੰ ਗੁਰਦਾਸਪੁਰ ਵਿੱਚ 22 ਮੌਤਾਂ, ਅੰਮ੍ਰਿਤਸਰ ਵਿੱਚ 18 ਮੌਤਾਂ, ਸੰਗਰੂਰ ਵਿੱਚ 17, ਲੁਧਿਆਣਾ ਵਿੱਚ 15 ਅਤੇ ਮੁਹਾਲੀ ਵਿੱਚ 12 ਮੌਤਾਂ ਹੋਈਆਂ ਹਨ।

ਹੁਣ ਤੱਕ ਸੂਬੇ ਵਿੱਚ 8772 ਮੌਤਾਂ ਕੋਰੋਨਾਵਾਇਰਸ ਨਾਲ ਹੋ ਚੁੱਕੀਆਂ ਹਨ। ਸੂਬੇ ਵਿੱਚ ਹੁਣ ਤੱਕ 3,58,186 ਮਾਮਲੇ ਪੌਜ਼ੀਟਿਵ ਆ ਚੁੱਕੇ ਹਨ ਜਿੰਨਾਂ ਵਿੱਚੋਂ 53,426 ਮਾਮਲੇ ਇਸ ਵੇਲੇ ਐਕਟਿਵ ਹਨ।

ਪਿਛਲੇ 24 ਘੰਟਿਆਂ ਵਿਚ 5272 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਅਤੇ ਹੁਣ ਤੱਕ ਸੂਬੇ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2,95,988 ਹੋ ਗਈ ਹੈ।

ਜਾਣੇ ਪਛਾਣੇ ਦਿਲ ਦੇ ਰੋਗਾਂ ਦੇ ਮਾਹਰ ਡਾ. ਐੱਚ. ਕੇ. ਬਾਲੀ ਨੇ ਕੋਰੋਨਾਵਾਇਰਸ ਸਬੰਧੀ ਬੀਬੀਸੀ ਨਿਉਜ਼ ਪੰਜਾਬੀ ਦੇ ਵੈਬੀਨਾਰ ਦੌਰਾਨ ਦੱਸਿਆ ਕਿ ਮੌਜੂਦਾ ਕੋਰੋਨਾ ਦੇ ਹਾਲਾਤ ਕੀ ਹਨ ਅਤੇ ਆਉਣ ਵਾਲੇ ਦਿਨਾਂ ਲਈ ਕੀ ਤਿਆਰੀਆਂ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਨਵੇਂ ਕੇਸਾਂ ਤੇ ਮੌਤਾਂ ਦਾ ਸਿਲਸਿਲਾ ਕਿਉਂ ਨਹੀਂ ਰੁਕ ਰਿਹਾ ਹੈ।

ਉਨ੍ਹਾਂ ਮੁਤਾਬਕ ਦੋਹਰਾ ਮਾਸਕ ਕਿੰਨਾ ਜ਼ਰੂਰੀ ਹੈ ਅਤੇ ਸਾਨੂੰ ਕਿਹੜੇ ਮਾਪਦੰਡ ਅਪਣਾਉਣੇ ਚਾਹੀਦੇ ਹਨ?

ਡਾ. ਬਾਲੀ ਨੇ ਕੋਰੋਨਾਵਾਇਰਸ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ, ਜਿਨ੍ਹਾਂ ਨੂੰ ਤੁਸੀਂ ਇੱਥੇ ਪੜ੍ਹ ਸਕਦੇ ਹੋ ਤੇ ਨਾਲ ਦੀ ਨਾਲ ਇੱਥੇ ਵੀਡੀਓ ਦੇਖ ਸਕਦੇ ਹੋ

ਕੇਰਲ ਵਿਚ ਆਕਸੀਜਨ ਦਾ ਸੰਕਟ ਕਿਉਂ ਨਹੀਂ

ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਬਹੁਤੇ ਰਾਜ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਹਨ, ਪਰ ਕੇਰਲ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਇਹ ਲੱਗਦਾ ਹੈ ਕਿ ਇਥੇ 'ਸਾਹ ਲੈਣਾ' ਬਾਕੀ ਸੂਬਿਆਂ ਨਾਲੋਂ ਥੋੜਾ ਸੌਖਾ ਹੈ।

ਆਕਸੀਜਨ

ਤਸਵੀਰ ਸਰੋਤ, Getty Images

ਜੇ ਅਸੀਂ ਮੌਜੂਦਾ ਸਥਿਤੀ ਨੂੰ ਵੇਖੀਏ, ਤਾਂ ਇਹ ਲੱਗਦਾ ਹੈ ਕਿ ਇੱਥੇ ਇਸ ਅਨਮੋਲ ਸਾਹ ਦੀ ਕੋਈ ਘਾਟ ਨਹੀਂ ਹੈ ਅਤੇ ਜੇ ਆਉਣ ਵਾਲੇ ਸਮੇਂ ਵਿਚ ਜ਼ਰੂਰਤ ਪੈਦਾ ਹੋ ਜਾਂਦੀ ਹੈ, ਤਾਂ ਇਸ ਸੂਬੇ ਦੀ ਇੰਨੀ ਸਮਰੱਥਾ ਹੈ ਕਿ ਉਹ ਇਸ ਨੂੰ ਹੋਰ ਪੈਦਾ ਵੀ ਕਰ ਸਕੇਗਾ।

ਇਹ ਕਹਿਣ ਦੇ ਪਿੱਛੇ ਇੱਕ ਠੋਸ ਕਾਰਨ ਹੈ। ਮੌਜੂਦਾ ਅੰਕੜਿਆਂ ਅਤੇ ਤੱਥਾਂ ਬਾਰੇ ਗੱਲ ਕਰਦਿਆਂ, ਕੇਰਲ ਅਜੇ ਵੀ ਨਿਯਮਤ ਤੌਰ 'ਤੇ ਹਰ ਰੋਜ਼ ਤਾਮਿਲਨਾਡੂ ਨੂੰ 70 ਮੀਟ੍ਰਿਕ ਟਨ ਆਕਸੀਜਨ ਅਤੇ ਕਰਨਾਟਕ ਨੂੰ 16 ਮੀਟ੍ਰਿਕ ਟਨ ਆਕਸੀਜਨ ਨਿਰਯਾਤ ਕਰ ਰਿਹਾ ਹੈ।

ਕੇਰਲ ਵਿੱਚ ਲੋੜ ਤੋਂ ਵੱਧ ਆਕਸੀਜਨ ਕਿਵੇਂ, ਜਾਣਨ ਲਈ ਇੱਥੇ ਕਲਿੱਕ ਕਰੋ

ਪਲਾਜ਼ਮਾ ਡੋਨੇਟ ਕੌਣ ਕਰ ਸਕਦੈ ਤੇ ਕਿਵੇਂ ਇਹ ਕੋਰੋਨਾ ਮਰੀਜ਼ਾਂ ਦੀ ਮਦਦ ਕਰਦਾ ਹੈ

ਭਾਰਤ ਵਿੱਚ ਕੋਵਿਡ-19 ਦੀ ਦੂਜੀ ਲਹਿਰ ਆਉਣ 'ਤੇ ਕੋਵਿਡ ਨਾਲ ਜੁੜੇ ਕਈ ਤਰ੍ਹਾਂ ਦੀ ਸਵਾਲ ਫਿਰ ਉੱਠਣ ਲੱਗੇ ਹਨ।

ਪਲਾਜ਼ਮਾ

ਤਸਵੀਰ ਸਰੋਤ, Getty Images

ਇੱਥੇ ਅਸੀਂ ਗੱਲ ਕਰਾਂਗੇ ਕੋਵਿਡ ਮਰੀਜ਼ਾਂ ਲਈ ਠੀਕ ਹੋਏ ਮਰੀਜ਼ਾਂ ਦਾ ਪਲਾਜ਼ਮਾ ਡੋਨੇਟ ਕਰਨ ਸਬੰਧੀ ਉੱਠ ਰਹੇ ਸਵਾਲਾਂ ਦੀ। ਅਜਿਹੇ ਸਵਾਲਾਂ ਸਬੰਧੀ ਕਈ ਤਰ੍ਹਾਂ ਦੀ ਜਾਣਕਾਰੀ ਅਤੇ ਕਈ ਅਫ਼ਵਾਹਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਅਜਿਹੇ ਕਈ ਸਵਾਲਾਂ ਦੇ ਜਵਾਬ ਜਾਨਣ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਲਾਜ਼ਮਾ ਕੀ ਹੁੰਦਾ ਹੈ ਅਤੇ ਕੋਵਿਡ ਤੋਂ ਠੀਕ ਹੋਏ ਮਰੀਜ਼ ਦੇ ਖੂਨ ਵਿੱਚੋਂ ਪਲਾਜ਼ਮਾ, ਕਿਸੇ ਦੂਜੇ ਮਰੀਜ਼ ਨੂੰ ਠੀਕ ਕਰਨ ਲਈ ਕਿਉਂ ਵਰਤਿਆ ਜਾਂਦਾ ਹੈ?

ਤਫ਼ਸੀਲ 'ਚ ਜਾਣੋ ਪਲਾਜ਼ਮਾ ਬਾਰੇ ਹਰ ਜਾਣਕਾਰੀ, ਇੱਥੇ ਕਲਿੱਕ ਕਰਕੇ

ਕੀ ਮਾਹਵਾਰੀ ਦੌਰਾਨ ਵੈਕਸੀਨ ਲੈਣਾ ਸੁਰੱਖਿਅਤ ਹੈ

18 ਸਾਲ ਤੋਂ ਵੱਧ ਦੀ ਉਮਰ ਦੇ ਸਾਰੇ ਲੋਕ 1 ਮਈ ਤੋਂ ਕੋਰੋਨਾਵਾਇਰਸ ਦੇ ਨਾਲ ਲੜਨ ਲਈ ਬਣਾਈ ਗਈ ਵੈਕਸੀਨ ਲੈ ਸਕਣਗੇ।

ਮਾਹਵਾਰੀ

ਤਸਵੀਰ ਸਰੋਤ, Getty Images

ਪਰ ਇੱਕ ਮੈਸੇਜ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਫੈਲਾਇਆ ਜਾ ਰਿਹਾ ਹੈ ਕਿ ਪੀਰੀਅਡ ਦੌਰਾਨ ਔਰਤਾਂ ਦੇ ਲਈ ਇਹ ਵੈਕਸੀਨ ਲੈਣਾ ਸੁਰੱਖਿਅਤ ਨਹੀਂ ਹੈ। ਇਸੇ ਬਾਰੇ ਕਈ ਔਰਤਾਂ ਨੇ ਆਪਣੀ ਸ਼ੰਕਾ ਜ਼ਾਹਿਰ ਕੀਤੀ ਹੈ।

ਅਸੀਂ ਕਈ ਜਾਣਕਾਰਾਂ ਤੋਂ ਪੁੱਛਿਆ ਕਿ ਕੀ ਇਹ ਮਹਿਜ਼ ਇੱਕ ਅਫ਼ਵਾਹ ਹੈ ਜਾਂ ਇਸ ਪਿੱਛੇ ਕੋਈ ਸੱਚਾਈ ਵੀ ਹੈ?

ਮਾਹਰ ਡਾਕਟਰਾਂ ਨੇ ਵੈਕਸੀਨ ਤੇ ਮਾਹਵਾਰੀ ਬਾਰੇ ਜੋ ਦੱਸਿਆ, ਇੱਥੇ ਪੜ੍ਹੋ

ਕੋਰੋਨਾਵਾਇਰਸ: 'ਮੇਰੀ ਪਤਨੀ ਅਤੇ ਬੱਚੇ ਦੀ ਇੱਕੋ ਦਿਨ ਮੌਤ ਹੋ ਗਈ'

ਭਾਰਤ ਵਿੱਚ ਕੋਰੋਨਾ ਕਾਰਨ ਲਾਗ ਦੇ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਦੂਜੀ ਲਹਿਰ ਦੌਰਾਨ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ।

ਕੋਰੋਨਾਵਾਇਰਸ

ਲੋਕਾਂ ਵਿੱਚ ਗੁੱਸਾ ਅਤੇ ਨਰਾਜ਼ਗੀ ਹੈ ਕਿਉਂਕਿ ਸਿਹਤ ਸਿਸਟਮ ਸੰਘਰਸ਼ ਕਰ ਰਿਹਾ ਹੈ ਅਤੇ ਕਈ ਲੋਕਾਂ ਦੀ ਜ਼ਿੰਦਗੀ ਖ਼ਤਮ ਹੋ ਰਹੀ ਹੈ। ਹਸਪਤਾਲਾਂ ਵਿੱਚ ਆਕਸੀਜਨ ਸਪਲਾਈ, ਆਈਸੀਯੂ ਬੈੱਡ, ਵੈਂਟੀਲੇਟਰ ਨਹੀਂ ਹਨ।

ਅਸੀਂ ਦੋ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ। ਤੁਸੀਂ ਇਹ ਗੱਲਬਾਤ ਇੱਥੇ ਕਲਿੱਕ ਕਰਕੇ ਦੇਖ ਤੇ ਸੁਣ ਸਕਦੇ ਹੋ

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)