ਕੋਰੋਨਾਵਾਇਰਸ: ਰਿਸਰਚ 'ਚ ਪਤਾ ਲੱਗਾ ਸਰਦੀ-ਜ਼ੁਕਾਮ ਵਾਲਾ ਵਾਇਰਸ ਕੋਰੋਨਾ ਨੂੰ ਹਰਾ ਸਕਦਾ ਹੈ- ਪੰਜ ਅਹਿਮ ਖ਼ਬਰਾਂ

ਤਸਵੀਰ ਸਰੋਤ, AFP
ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਇਨਸਾਨ ਦੇ ਸਰੀਰ 'ਚੋਂ ਕੋਰੋਨਾਵਾਇਰਸ ਨੂੰ ਬਾਹਰ ਕੱਢ ਸਕਦਾ ਹੈ।
ਕੁਝ ਵਾਇਰਸ ਅਜਿਹੇ ਹੁੰਦੇ ਹਨ ਜੋ ਇਨਸਾਨੀ ਸਰੀਰ ਨੂੰ ਲਾਗ ਲਗਾਉਣ ਦੇ ਲਈ ਦੂਜੇ ਵਾਇਰਸ ਨਾਲ ਲੜਦੇ ਹਨ। ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਵੀ ਕੁਝ ਅਜਿਹਾ ਹੀ ਹੈ।
ਇਹ ਵੀ ਪੜ੍ਹੋ:
ਯੂਨੀਵਰਸਟੀ ਆਫ਼ ਗਲਾਸਗੋ ਦੇ ਵਿਗਿਆਨੀਆਂ ਮੁਤਾਬਕ ਸਰਦੀ-ਜ਼ੁਕਾਮ ਲਈ ਜ਼ਿੰਮੇਵਾਰ ਰਾਇਨੋ ਵਾਇਰਸ ਕੋਰੋਨਾ ਨੂੰ ਹਰਾ ਸਕਦਾ ਹੈ।
ਵਿਗਿਆਨੀਆਂ ਨੇ ਇਹ ਵੀ ਕਿਹਾ ਕਿ ਭਾਵੇਂ ਰਾਇਨੋ ਵਾਇਰਸ ਨਾਲ ਹੋਣ ਵਾਲਾ ਫ਼ਾਇਦਾ ਥੋੜ੍ਹੀ ਦੇਰ ਲਈ ਰਹੇ ਪਰ ਇਹ ਇਨਸਾਨੀ ਸਰੀਰ ਵਿੱਚ ਇਸ ਹੱਦ ਤੱਕ ਫੈਲ ਜਾਂਦਾ ਹੈ ਕਿ ਇਸ ਨਾਲ ਕੋਰੋਨਾਵਾਇਰਸ ਦੇ ਅਸਰ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਖੋਜ ਵਿੱਚ ਹੋਰ ਕੀ ਕੁਝ ਸਾਹਮਣੇ ਆਇਆ, ਜਾਣਨ ਲਈ ਪੂਰੀ ਖ਼ਬਰ ਇੱਥੇ ਪੜ੍ਹੋ
ਭਾਰਤ ਨੂੰ ਕੋਰੋਨਾ ਖ਼ਿਲਾਫ਼ ਮਦਦ ਲਈ ਬ੍ਰਿਟੇਨ ਦੇਵੇਗਾ ਵੈਂਟੀਲੇਟਰ ਸਣੇ 600 ਉਪਕਰਨ
ਯੂਕੇ ਵੱਲੋਂ ਭਾਰਤ ਨੂੰ ਕੋਵਿਡ-19 ਨਾਲ ਨਜਿੱਠਣ ਲਈ ਮੈਡੀਕਲ ਉਪਕਰਣ ਭੇਜੇ ਗਏ ਹਨ।
ਭਾਰਤ ਦੀ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਯੂਕੇ ਨੇ ਸਾਥ ਦਿੰਦਿਆਂ ਵੈਂਟੀਲੇਟਰ ਅਤੇ ਆਕਸੀਜਨ ਕੰਸਟ੍ਰੇਟਰ ਆਪਣੇ ਮੁਲਕ ਤੋਂ ਭਾਰਤ ਲਈ ਤੋਰ ਦਿੱਤੇ ਹਨ।

ਤਸਵੀਰ ਸਰੋਤ, Alamy
ਯੂਕੇ ਵੱਲੋਂ ਭੇਜੀ ਜਾ ਰਹੀ ਮਦਦ ਦਾ ਪਹਿਲਾ ਪੈਕੇਜ ਮੰਗਲਵਾਰ 27 ਅਪ੍ਰੈਲ ਦੀ ਸਵੇਰ ਦਿੱਲੀ ਪਹੁੰਚੇਗਾ।
ਯੂਕੇ ਦੀ ਸਰਕਾਰ ਵੱਲੋਂ ਭੇਜੀ ਜਾ ਰਹੀ ਮਦਦ ਵਿੱਚ 600 ਤੋਂ ਵੀ ਵੱਧ ਮੈਡੀਕਲ ਨਾਲ ਜੁੜੇ ਉਪਕਰਣ ਹੋਣਗੇ।
ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਖਿਆ, ''ਅਸੀਂ ਭਾਰਤ ਨਾਲ ਦੋਸਤ ਅਤੇ ਭਾਈਵਾਲ ਦੇ ਤੌਰ 'ਤੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।''
25 ਅਪ੍ਰੈਲ ਦੀਆਂ ਹੋਰ ਅਹਿਮ ਖ਼ਬਰਾਂ ਇੱਥੇ ਪੜ੍ਹੋ
ਕੋਰੋਨਾ ਮਰੀਜ਼ਾਂ ਲਈ ਕੰਮ ਕਰਦੇ ਡਾਕਟਰਾਂ ਦੀ ਹਾਲਤ ਕੀ
ਬੰਬੇ ਹਸਪਤਾਲ ਵਿੱਚ ਡਾਇਬਟੀਜ਼ ਦੇ ਡਾਕਟਰ ਰਾਹੁਲ ਬਖ਼ਸੀ ਕੋਵਿਡ ਵਾਰਡ ਦੇ ਰਾਊਂਡ 'ਤੇ ਸਨ ਜਦੋਂ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਚਿੱਟੀ ਪੀਪੀਈ ਕਿੱਟ ਵਿੱਚ ਪੂਰੀ ਤਰ੍ਹਾਂ ਪੈਕ ਹਸਪਤਾਲ ਦਾ ਇੱਕ ਸਟਾਫ਼ ਟੇਬਲ ਫੈਨ ਦੇ ਸਾਹਮਣੇ ਕੁਰਸੀ 'ਤੇ ਬੈਠਾ ਨਜ਼ਰ ਆਇਆ।
ਪੀਪੀਈ ਯਾਨੀ ਪਰਸਨਲ ਪ੍ਰੋਟੈਕਟਿਵ ਇਕਯੂਪਮੈਂਟ ਦਾ ਮਤਲਬ ਐੱਨ-95 ਮਾਸਕ, ਸਰਜੀਕਲ ਮਾਸਕ, ਗੌਗਲਜ਼, ਫੇਸ ਸ਼ੀਲਡ, ਗਾਊਨ, ਕੈਪ ਪਹਿਨਣਾ।

ਤਸਵੀਰ ਸਰੋਤ, Reuters
ਪੀਪੀਈ ਕਿੱਟ ਪਹਿਨ ਕੇ ਨਾ ਤੁਸੀਂ ਖਾਣਾ ਖਾ ਸਕਦੇ ਹੋ, ਨਾ ਪਾਣੀ ਪੀ ਸਕਦੇ ਹੋ, ਨਾ ਵਾਸ਼ਰੂਮ ਜਾ ਸਕਦੇ ਹੋ ਅਤੇ ਨਾ ਕਿਸੇ ਤੋਂ ਮਦਦ ਲੈ ਸਕਦੇ ਹੋ।
ਸੋਚੋ ਜੇ ਤੁਹਾਨੂੰ ਮਹੀਨਿਆਂ ਦੌਰਾਨ ਅਜਿਹਾ ਹੀ ਕੰਮ ਕਰਨਾ ਪਏ ਤਾਂ ਤੁਹਾਡੀ ਹਾਲਤ ਕੀ ਹੋਵੇਗੀ?
ਪੀਪੀਈ ਕਿੱਟ ਪਹਿਨਣ ਅਤੇ ਕੋਵਿਡ ਦੇ ਦੌਰ 'ਚ ਡਾਕਟਰਾਂ ਦੀ ਹਾਲਤ ਜਾਣਨ ਲਈ ਇੱਥੇ ਕਲਿੱਕ ਕਰੋ
ਕੋਰੋਨਾਵਾਇਰਸ: 'ਕੀ ਤੁਸੀਂ ਮੈਨੂੰ ਆਕਸੀਜਨ ਦਿਵਾ ਸਕਦੇ ਹੋ?'
"ਆਕਸੀਜਨ, ਆਕਸੀਜਨ…ਕੀ ਤੁਸੀਂ ਮੈਨੂੰ ਆਕਸੀਜਨ ਦਿਵਾ ਸਕਦੇ ਹੋ?"
ਮੈਂ ਸਵੇਰੇ ਇੱਕ ਸਕੂਲ ਅਧਿਆਪਕ ਦਾ ਦਰਦ ਭਰਿਆ ਫੋਨ ਆਉਣ 'ਤੇ ਜਾਗਿਆ, ਜਿਨ੍ਹਾਂ ਦੇ 46 ਸਾਲ ਦੇ ਪਤੀ ਆਕਸੀਜਨ ਦੀ ਘਾਟ ਵਾਲੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਕੋਵਿਡ-19 ਨਾਲ ਲੜ ਰਹੇ ਹਨ।

ਤਸਵੀਰ ਸਰੋਤ, Getty Images
ਜਦੋਂ ਇਹ ਫ਼ੋਨ ਆਉਂਦਾ ਹੈ ਤਾਂ ਮੈਂ ਆਪਣੇ ਆਪ ਨੂੰ ਕਹਿੰਦਾ ਹਾਂ, ''ਉਸ ਸ਼ਹਿਰ ਵਿੱਚ ਜੀਵਨ ਦਾ ਇੱਕ ਹੋਰ ਦਿਨ, ਜਿੱਥੇ ਬਹੁਤ ਸਾਰੇ ਲੋਕਾਂ ਲਈ ਹੁਣ ਸਾਹ ਲੈਣਾ ਵੀ ਇੱਕ ਲਗਜ਼ਰੀ ਬਣ ਗਿਆ ਹੈ।''
ਔਰਤ ਦੀ ਮਦਦ ਲਈ ਇੱਧਰ-ਉੱਧਰ ਫੋਨ ਕਰਦੇ ਹਾਂ, ਐੱਸ.ਓ.ਐੱਸ. (ਐਮਰਜੈਂਸੀ) ਲਈ ਫੋਨ ਕਰਦੇ ਹਾਂ। ਬੀਪਿੰਗ, ਮੌਨੀਟਰਾਂ ਦੀਆਂ ਆਵਾਜ਼ਾਂ ਵਿਚਕਾਰ ਔਰਤ ਸਾਨੂੰ ਦੱਸਦੀ ਹੈ ਕਿ ਉਸ ਦੇ ਪਤੀ ਦਾ ਆਕਸੀਜਨ ਪੱਧਰ ਘੱਟ ਕੇ 58 ਹੋ ਗਿਆ ਹੈ।
ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਦਾ ਨਿੱਜੀ ਤਜਰਬਾ ਬਲਾਗ ਰਾਹੀਂ ਤਫ਼ਸੀਲ 'ਚ ਪੜ੍ਹੋ
ਇੱਕ ਸ਼ੈੱਫ ਕੁੜੀ, ਜਿਸ ਨੇ ਪਿਛਲੇ 6 ਸਾਲਾਂ ਤੋਂ ਕਦੇ ਰੋਟੀ ਨਹੀਂ ਖਾਧੀ
ਲੌਰੇਟਾ ਹਰਮਸ ਨੇ ਪਿਛਲੇ ਛੇ ਸਾਲਾਂ ਤੋਂ ਕੁਝ ਖਾਧਾ ਨਹੀਂ ਪਰ ਉਨ੍ਹਾਂ ਨੇ ਪਕਾਉਣ ਲਈ ਆਪਣਾ ਜਨੂੰਨ ਨਹੀਂ ਛੱਡਿਆ।

ਤਸਵੀਰ ਸਰੋਤ, AMY MAIDMENT
ਇਸ ਦੇ ਬਾਵਜੂਦ ਉਹ ਆਪਣੇ ਪਕਾਏ ਪਕਵਾਨਾਂ ਦਾ ਸਵਾਦ ਨਹੀਂ ਦੇਖ ਸਕਦੇ, ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ,ਜਿਥੇ ਉਨ੍ਹਾਂ ਨੂੰ 'ਨਿਲ-ਬਾਏ-ਮਾਉਥ ਫ਼ੂਡੀ' ਵਜੋਂ ਜਾਣਿਆ ਜਾਂਦਾ ਹੈ।
ਲੌਰੇਟਾ ਨੇ ਇੱਕ ਭੁੰਨੇ ਹੋਏ ਆਲੂ ਨੂੰ ਤੋੜ੍ਹਿਆ ਅਤੇ ਇਸ ਦੇ ਫ਼ੁੱਲੇ ਹੋਏ ਅੰਦਰਲੇ ਹਿੱਸੇ ਦਾ ਸਵਾਦ ਲਿਆ। ਉਹ ਅਤੇ ਉਨ੍ਹਾਂ ਦੀ ਮਾਂ ਜੂਲੀ ਨੇ ਹਰ ਇੱਕ ਚੀਜ਼ ਦੇ ਬਿਲਕੁਲ ਸਹੀ ਹੋਣ ਦਾ ਬਹੁਤ ਖ਼ਿਆਲ ਰੱਖਿਆ ਕਿਉਂਕਿ ਉਹ ਜਾਣਦੇ ਸਨ ਕਿ ਇਹ ਲੌਰੇਟਾ ਦਾ ਆਖ਼ਰੀ ਖਾਣਾ ਹੈ।
ਲੌਰੇਟਾ ਨੂੰ ਖਾਣ ਦਾ ਸ਼ੌਕ ਬਚਪਣ ਤੋਂ ਹੀ ਸੀ, ਉਸ ਦੀ ਜ਼ਿੰਦਗੀ ਦੇ ਹੋਰ ਅਹਿਮ ਪਹਿਲੂ ਇੱਥੇ ਜਾਣੋ
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












