ਕੋਰੋਨਾਵਾਇਰਸ: 'ਕੀ ਤੁਸੀਂ ਮੈਨੂੰ ਆਕਸੀਜਨ ਦਿਵਾ ਸਕਦੇ ਹੋ?' - ਉਹ ਸ਼ਹਿਰ ਜਿੱਥੇ ਸਾਹ ਲੈਣਾ ਹੋਇਆ ਔਖਾ - ਬਲਾਗ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
"ਆਕਸੀਜਨ, ਆਕਸੀਜਨ…ਕੀ ਤੁਸੀਂ ਮੈਨੂੰ ਆਕਸੀਜਨ ਦਿਵਾ ਸਕਦੇ ਹੋ?"
ਮੈਂ ਸਵੇਰੇ ਇੱਕ ਸਕੂਲ ਅਧਿਆਪਕ ਦਾ ਦਰਦ ਭਰਿਆ ਫੋਨ ਆਉਣ 'ਤੇ ਜਾਗਿਆ, ਜਿਨ੍ਹਾਂ ਦੇ 46 ਸਾਲ ਦੇ ਪਤੀ ਆਕਸੀਜਨ ਦੀ ਘਾਟ ਵਾਲੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਕੋਵਿਡ-19 ਨਾਲ ਲੜ ਰਹੇ ਹਨ।
ਜਦੋਂ ਇਹ ਫ਼ੋਨ ਆਉਂਦਾ ਹੈ ਤਾਂ ਮੈਂ ਆਪਣੇ ਆਪ ਨੂੰ ਕਹਿੰਦਾ ਹਾਂ, ''ਉਸ ਸ਼ਹਿਰ ਵਿੱਚ ਜੀਵਨ ਦਾ ਇੱਕ ਹੋਰ ਦਿਨ, ਜਿੱਥੇ ਬਹੁਤ ਸਾਰੇ ਲੋਕਾਂ ਲਈ ਹੁਣ ਸਾਹ ਲੈਣਾ ਵੀ ਇੱਕ ਲਗਜ਼ਰੀ ਬਣ ਗਿਆ ਹੈ।''
ਇਹ ਵੀ ਪੜ੍ਹੋ:
ਔਰਤ ਦੀ ਮਦਦ ਲਈ ਇੱਧਰ-ਉੱਧਰ ਫੋਨ ਕਰਦੇ ਹਾਂ, ਐੱਸ.ਓ.ਐੱਸ. (ਐਮਰਜੈਂਸੀ) ਲਈ ਫੋਨ ਕਰਦੇ ਹਾਂ। ਬੀਪਿੰਗ, ਮੌਨੀਟਰਾਂ ਦੀਆਂ ਆਵਾਜ਼ਾਂ ਵਿਚਕਾਰ ਔਰਤ ਸਾਨੂੰ ਦੱਸਦੀ ਹੈ ਕਿ ਉਸ ਦੇ ਪਤੀ ਦਾ ਆਕਸੀਜਨ ਪੱਧਰ ਘੱਟ ਕੇ 58 ਹੋ ਗਿਆ ਹੈ।
ਥੋੜ੍ਹੀ ਦੇਰ ਬਾਅਦ ਇਹ ਪੱਧਰ 62 'ਤੇ ਪਹੁੰਚ ਜਾਂਦਾ ਹੈ। ਜੇ ਇਹ ਨੰਬਰ 92 ਜਾਂ ਇਸ ਤੋਂ ਘੱਟ ਹੋ ਜਾਂਦਾ ਹੈ ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
ਉਹ ਔਰਤ ਦੱਸਦੀ ਹੈ ਕਿ ਉਹ ਖੁਸ਼ ਹੈ ਕਿ ਇਹ ਆਕਸੀਜਨ ਪੱਧਰ ਵੱਧ ਗਿਆ ਹੈ ਅਤੇ ਉਨ੍ਹਾਂ ਦੇ ਪਤੀ ਅਜੇ ਵੀ ਗੱਲਾਂ ਕਰ ਰਹੇ ਹਨ ਅਤੇ ਸੁਚੇਤ ਹਨ।
ਮੈਂ ਆਪਣੀ ਇੱਕ ਡਾਕਟਰ ਦੋਸਤ ਨੂੰ ਮੈਸੇਜ ਭੇਜਦਾ ਹਾਂ ਜੋ ਕਿ ਕ੍ਰਿਟੀਕਲ ਕੇਅਰ ਵਿੱਚ ਕੰਮ ਕਰ ਰਹੇ ਹਨ।
ਉਹ ਮੈਨੂੰ ਮੈਸੇਜ ਦਾ ਜਵਾਬ ਦਿੰਦੇ ਹਨ, ''ਮਰੀਜ਼ ਉਦੋਂ ਵੀ ਗੱਲਬਾਤ ਕਰਦੇ ਰਹਿੰਦੇ ਹਨ ਜਦੋਂ ਇਹ ਲੈਵਲ 40 'ਤੇ ਹੁੰਦਾ ਹੈ।''
ਮੈਂ ਅਖ਼ਬਾਰ ਦੇਖਦਾ ਹਾਂ ਤਾਂ ਇੱਕ ਨਾਮਵਰ ਪ੍ਰਾਈਵੇਟ ਹਸਪਤਾਲ ਵਿੱਚ ਗੰਭੀਰ ਰੂਪ ਨਾਲ ਬਿਮਾਰ ਹੋਏ 25 ਮਰੀਜ਼ਾਂ ਦੀ ਮੌਤ ਬਾਰੇ ਪੜ੍ਹਦਾ ਹਾਂ।
ਹਸਪਤਾਲ ਨੇ ਦੱਸਿਆ ਕਿ ਆਕਸੀਜਨ ਦਾ ਦਬਾਅ ਕ੍ਰਿਟੀਕਲ ਕੇਅਰ ਵਿੱਚ ਘਟਾ ਦਿੱਤਾ ਗਿਆ ਸੀ ਅਤੇ ਕਈ ਮਰੀਜ਼ਾਂ ਨੂੰ ਹੱਥੀਂ ਆਕਸੀਜਨ ਦਿੱਤੀ ਜਾ ਰਹੀ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅਖ਼ਬਰਾ ਦੇ ਪਹਿਲੇ ਪੇਜ 'ਤੇ ਸਿਲੰਡਰ ਆਪਸ ਵਿੱਚ ਸਾਂਝਾ ਕਰਦੇ ਹੋਏ ਦੋ ਮਰਦਾਂ ਅਤੇ ਇੱਕ ਔਰਤ ਦੀ ਤਸਵੀਰ ਹੈ। ਜਿੱਥੇ ਲਿਖਿਆ ਹੈ ''ਤਿੰਨ ਅਜਨਬੀ- ਜਨਤਕ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਇੱਕ ਦੁਖਾਂਤਕ ਸਥਿਤੀ ਵਿੱਚ ਫੱਸ ਗਏ -ਇੱਕ ਜੀਵਨ ਰੇਖਾ ਨੂੰ ਸਾਂਝੀ ਕਰਦੇ ਹੋਏ।''
ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦਾ 40 ਸਾਲਾ ਬੇਟਾ ਕੁਝ ਦਿਨ ਪਹਿਲਾਂ ਉਸੇ ਹਸਪਤਾਲ ਦੇ ਬਾਹਰ ਬੈੱਡ ਦੀ ਉਡੀਕ ਵਿੱਚ ਦਮ ਤੋੜ ਗਿਆ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਦਦਗਾਰਾਂ ਨਾਲ ਉਸ ਨੂੰ ਇੱਕ ਸਟਰੈਚਰ ਮਿਲਿਆ ਸੀ।
ਦੁਖੀ ਭਾਰਤੀ ਹੁਣ ਇਸ ਗੱਲ ਲਈ ਸ਼ੁਕਰਗੁਜ਼ਾਰ ਹਨ: ਜੇ ਤੁਸੀਂ ਮੇਰੇ ਅਜ਼ੀਜ਼ ਨੂੰ ਬਚਾਉਣ ਲਈ ਬੈੱਡ ਜਾਂ ਦਵਾਈਆਂ ਜਾਂ ਆਕਸੀਜਨ ਨਹੀਂ ਦੇ ਸਕਦੇ, ਤਾਂ ਘੱਟੋ ਘੱਟ ਉਨ੍ਹਾਂ ਦੀਆਂ ਲਾਸ਼ਾਂ ਨੂੰ ਆਰਾਮ ਦੇਣ ਲਈ ਇੱਕ ਸਟਰੈਚਰ ਹੀ ਦੇ ਦਿਓ।
ਜਿਵੇਂ ਜਿਵੇਂ ਦਿਨ ਲੰਘਦਾ ਜਾਂਦਾ ਹੈ, ਮੈਨੂੰ ਅਹਿਸਾਸ ਹੁੰਦਾ ਹੈ ਕਿ ਕੁਝ ਵੀ ਨਹੀਂ ਬਦਲਿਆ ਹੈ।
ਆਕਸੀਜਨ ਨਾ ਹੋਣ ਕਾਰਨ ਮਰੀਜ਼ ਮਰ ਰਹੇ ਹਨ। ਦਵਾਈਆਂ ਅਜੇ ਵੀ ਬਹੁਤ ਘੱਟ ਹਨ ਅਤੇ ਬਲੈਕ ਮਾਰਕੀਟ ਵਿੱਚ ਹਨ।
ਇੱਥੇ ਜਮਾਂ ਖੋਰੀ ਅਤੇ ਦਹਿਸ਼ਤ ਇਸ ਤਰ੍ਹਾਂ ਹੈ ਜਿਵੇਂ ਕਿ ਅਸੀਂ ਕਿਸੇ ਯੁੱਧ ਵਿੱਚ ਹੋਈਏ।
ਅਧਿਆਪਕਾ ਦਾ ਦੁਬਾਰਾ ਫੋਨ ਆਉਂਦਾ ਹੈ। ਹਸਪਤਾਲ ਕੋਲ ਇੱਕ ਵਾਧੂ ਆਕਸੀਜਨ ਫਲੋਅ ਮੀਟਰ ਵੀ ਨਹੀਂ ਹੈ, ਇਸ ਲਈ ਇਹ ਉਸ ਨੂੰ ਲੈਣਾ ਪਵੇਗਾ।
ਅਸੀਂ ਇੱਧਰ ਉੱਧਰ ਫੋਨ ਕਰਦੇ ਹਾਂ, ਟਵਿੱਟਰ 'ਤੇ ਅਪੀਲ ਕਰਦੇ ਹਾਂ। ਕੋਈ ਵਿਅਕਤੀ ਇੱਕ ਉਪਕਰਣ ਦਾ ਪ੍ਰਬੰਧ ਕਰਦਾ ਹੈ, ਜਿਸ ਦੀ ਵਰਤੋਂ ਮਰੀਜ਼ ਨੂੰ ਸਿਲੰਡਰ ਤੋਂ ਸਪਲਾਈ ਨੂੰ ਨਿਯਮਤ ਕਰਨ ਲਈ ਕੀਤੀ ਜਾਂਦੀ ਹੈ।
ਸਰਕਾਰ ਦੇ ਕਹਿਣ ਦੇ ਬਾਵਜੂਦ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਆਕਸੀਜਨ ਟੈਂਕਰ ਮਰੀਜ਼ਾਂ ਨੂੰ ਬਚਾਉਣ ਲਈ ਸਮੇਂ ਸਿਰ ਸ਼ਹਿਰ ਨਹੀਂ ਪਹੁੰਚ ਰਹੇ। ਇੱਥੇ ਕੋਈ ਬੈੱਡ ਨਹੀਂ, ਕੁਝ ਕੁ ਦਵਾਈਆਂ ਬਚੀਆਂ ਹਨ।
ਇੱਥੋਂ ਤੱਕ ਕਿ ਭਾਰਤ ਦੇ ਵਿਸ਼ੇਸ਼ ਅਧਿਕਾਰ ਵਾਲੇ ਵਿਅਕਤੀਆਂ ਕੋਲ ਵੀ ਕੋਈ ਵਿਸ਼ੇਸ਼ ਅਧਿਕਾਰ ਨਹੀਂ ਬਚਿਆ।
ਇੱਕ ਮੈਗਜ਼ੀਨ ਦੇ ਸੰਪਾਦਕ ਨੇ ਦੁਪਹਿਰ ਨੂੰ ਮੈਨੂੰ ਫੋਨ ਕੀਤਾ ਕਿਉਂਕਿ ਉਹ ਆਪਣੇ ਇੱਕ ਜਾਣਕਾਰ ਬਿਮਾਰ ਮਰੀਜ਼ ਲਈ ਆਕਸੀਜਨ ਸਿਲੰਡਰ ਦੀ ਭਾਲ ਵਿੱਚ ਸਨ।

ਤਸਵੀਰ ਸਰੋਤ, EPA
ਉਸ ਅਪਾਰਟਮੈਂਟ ਬਿਲਡਿੰਗ ਵਿੱਚ ਜਿੱਥੇ ਮੈਂ ਰਹਿੰਦਾ ਹਾਂ, ਉੱਥੋਂ ਦੇ ਵਸਨੀਕ ਆਕਸੀਜਨ ਕਨਸੈਂਟਰੇਟਰਜ਼ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਜੇਕਰ ਕਿਸੇ ਨੂੰ "ਸਾਹ ਲੈਣ ਵਿੱਚ ਸਹਾਇਤਾ ਦੀ ਜ਼ਰੂਰਤ ਹੈ" ਤਾਂ ਉਹ ਵਰਤ ਸਕਣ। ਇੱਥੋਂ ਦੇ 57 ਵਿਅਕਤੀ ਕੋਰੋਨਾ ਤੋਂ ਪੀੜਤ ਹਨ ਜਿਨ੍ਹਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਮਰੀਜ਼ਾਂ ਨੂੰ ਆਪਣੇ ਆਪ ਨੂੰ ਖੁਦ ਹੀ ਬਚਾਉਣ ਲਈ ਛੱਡ ਦਿੱਤਾ ਗਿਆ ਹੈ। ਬਹੁਤਿਆਂ ਲਈ ਇਹ ਹੌਲੀ-ਹੌਲੀ ਮੌਤ ਦਾ ਰਸਤਾ ਹੈ। ਕੋਵਿਡ-19 ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਬਹੁਤ ਸਾਰੇ ਹਮਲੇ ਹੁੰਦੇ ਹਨ।
ਇੱਕ ਨਿਊਰੋਸਰਜਨ ਪੌਲ ਕਲਾਨਿਥੀ ਨੇ "ਜਦੋਂ ਸਾਹ ਹਵਾ ਬਣ ਜਾਂਦਾ ਹੈ'' ਸਿਰਲੇਖ ਵਾਲੇ ਯਾਦ ਪੱਤਰ ਵਿੱਚ ਲਿਖਿਆ ਹੈ, "ਭਾਵੇਂ ਮੈਂ ਮਰ ਰਿਹਾ ਹਾਂ, ਜਦੋਂ ਤੱਕ ਮੈਂ ਅਸਲ ਵਿੱਚ ਨਹੀਂ ਮਰਦਾ, ਮੈਂ ਅਜੇ ਵੀ ਜੀਉਂਦਾ ਹਾਂ।"
ਭਾਰਤ ਵਿੱਚ ਅੱਜ ਘਾਤਕ ਵਾਇਰਸ ਦਾ ਸ਼ਿਕਾਰ ਹੋਏ ਲੋਕਾਂ ਲਈ ਸਿਰਫ਼ ਥੋੜ੍ਹੀ ਜਿਹੀ ਦਇਆ ਹੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














