ਉਹ ਕੁੜੀ ਜਿਸ ਨੇ ਪਿਛਲੇ 6 ਸਾਲਾਂ ਤੋਂ ਰੋਟੀ ਨਹੀਂ ਖਾਧੀ

ਲੌਰੈਟਾ

ਤਸਵੀਰ ਸਰੋਤ, Amy Maidment

    • ਲੇਖਕ, ਕ੍ਰਿਸਟੀ ਬ੍ਰਿਊਰ
    • ਰੋਲ, ਬੀਬੀਸੀ ਨਿਊਜ਼

ਲੌਰੇਟਾ ਹਰਮਸ ਨੇ ਪਿਛਲੇ ਛੇ ਸਾਲਾਂ ਤੋਂ ਕੁਝ ਖਾਧਾ ਨਹੀਂ ਪਰ ਉਨ੍ਹਾਂ ਨੇ ਪਕਾਉਣ ਲਈ ਆਪਣਾ ਜਨੂੰਨ ਨਹੀਂ ਛੱਡਿਆ।

ਇਸ ਦੇ ਬਾਵਜੂਦ ਉਹ ਆਪਣੇ ਪਕਾਏ ਪਕਵਾਨਾਂ ਦਾ ਸਵਾਦ ਨਹੀਂ ਦੇਖ ਸਕਦੇ, ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ,ਜਿਥੇ ਉਨ੍ਹਾਂ ਨੂੰ 'ਨਿਲ-ਬਾਏ-ਮਾਉਥ ਫ਼ੂਡੀ' ਵਜੋਂ ਜਾਣਿਆ ਜਾਂਦਾ ਹੈ।

ਲੌਰੇਟਾ ਨੇ ਇੱਕ ਭੁੰਨੇ ਹੋਏ ਆਲੂ ਨੂੰ ਤੋੜ੍ਹਿਆ ਅਤੇ ਇਸ ਦੇ ਫ਼ੁੱਲੇ ਹੋਏ ਅੰਦਰਲੇ ਹਿੱਸੇ ਦਾ ਸਵਾਦ ਲਿਆ। ਉਹ ਅਤੇ ਉਨ੍ਹਾਂ ਦੀ ਮਾਂ ਜੂਲੀ ਨੇ ਹਰ ਇੱਕ ਚੀਜ਼ ਦੇ ਬਿਲਕੁਲ ਸਹੀ ਹੋਣ ਦਾ ਬਹੁਤ ਖ਼ਿਆਲ ਰੱਖਿਆ ਕਿਉਂਕਿ ਉਹ ਜਾਣਦੇ ਸਨ ਕਿ ਇਹ ਲੌਰੇਟਾ ਦਾ ਆਖ਼ਰੀ ਖਾਣਾ ਹੈ।

ਇਹ ਵੀ ਪੜ੍ਹੋ :

ਮਿੰਟਾਂ ਵਿੱਚ ਹੀ, ਇੱਕ ਜਾਣਿਆਪਛਾਣਿਆ ਦਰਦ ਉਨ੍ਹਾਂ ਦੇ ਢਿੱਡ ਨੂੰ ਨਚੋੜ ਦੇਵੇਗਾ ਜਿਵੇਂ ਬਰਤਨ ਸਾਫ਼ ਕਰਨਾ ਵਾਲਾ ਕੱਪੜਾ ਨਚੋੜੀ ਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਹਰ ਵਾਰ ਹੁੰਦਾ ਹੈ ਜਦੋਂ ਵੀ ਉਹ ਕੁਝ ਖਾਂਦੇ ਜਾਂ ਪੀਦੇਂ ਹਨ।

ਫ਼ਿਰ ਉਹ ਪੂਰੀ ਤਰ੍ਹਾਂ ਦਰਦ ਅਤੇ ਬੀਮਾਰ ਮਹਿਸੂਸ ਕਰਨਗੇ। ਜਿਵੇਂ ਕਿ ਉਨ੍ਹਾਂ ਦਾ ਢਿੱਡ ਇੰਨੀ ਬੁਰੀ ਤਰ੍ਹਾਂ ਖਿੱਚਿਆ ਜਾ ਰਿਹਾ ਹੋਵੇ ਕਿ ਫ਼ੱਟ ਹੀ ਜਾਵੇਗਾ।

ਪਰ ਉਨ੍ਹਾਂ ਨੇ ਦਰਦ ਨੂੰ ਆਪਣੀ ਪਰਿਵਾਰਕ ਰਸੋਈ, ਜਿੱਥੇ ਇੱਕ ਬੱਚੀ ਵਜੋਂ ਉਨ੍ਹਾਂ ਆਪਣੇ ਪਕਾਉਣ ਦੇ ਹੁਨਰ ਨੂੰ ਨਿਖਾਰਿਆ ਸੀ, ਵਿਚਲੇ ਖੁਸ਼ੀ ਦੇ ਪਲਾਂ ਸਾਹਮਣੇ ਪਾਸੇ ਰੱਖ ਦਿੱਤਾ।

ਉਹ ਕਹਿੰਦੇ ਹਨ, "ਆਪਣੀ ਮਾਂ ਅਤੇ ਭੈਣ ਨਾਲ ਖਾਣਾ-ਖਾਣ ਬੈਠਣਾ ਸੁਫ਼ਨੇ ਜਿਹਾ ਮਹਿਸੂਸ ਹੁੰਦਾ ਹੈ। ਅਸੀਂ ਇਕ ਵਾਰ ਸਧਾਰਨ ਪਰਿਵਾਰ ਵਾਂਗ ਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ।"

ਇਹ ਸਾਲ 2015 ਦੀ ਗੱਲ ਹੈ, ਲੌਰੇਟਾ 23 ਸਾਲਾਂ ਦੇ ਸਨ ਤੇ ਪਹਿਲਾਂ ਤੋਂ ਹੀ ਤਰਲ ਖਾਣੇ 'ਤੇ ਜ਼ਿੰਦਗੀ ਜੀ ਰਹੇ ਸਨ।

ਲੌਰੈਟਾ

ਤਸਵੀਰ ਸਰੋਤ, Loretta Harmes

ਤਸਵੀਰ ਕੈਪਸ਼ਨ, ਲੌਰੈਟਾ ਆਪਣੇ ਆਖ਼ਰੀ ਖਾਣੇ ਵਿੱਚ ਭੁੰਨੇ ਹੋਏ ਆਲੂ ਤੇ ਚਿਕਨ ਖਾਧਾ

ਉਹ ਕਰੀਬ ਕਦੀ ਵੀ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾਣ ਨਹੀਂ ਬੈਠੇ। ਇਥੋਂ ਤੱਕ ਕੇ ਕਾਂਟੇ, ਚਾਕੂ ਚੁੱਕਣਾ ਵੀ ਅਸਧਾਰਨ ਲੱਗਦਾ, ਇਕੱਲੇ ਆਲੂ ਅਤੇ ਚਿਕਨ ਨੂੰ ਨਿੰਬੂ ਅਤੇ ਲਸਣ ਨਾਲ ਚਬਾਇਆ।

ਪਰ ਅੱਜ ਇੱਕ ਭੋਜਨ ਸਲਾਹਕਾਰ ਨੇ ਉਨ੍ਹਾਂ ਨੂੰ ਕੁਝ ਠੋਸ ਭੋਜਣ ਖਾਣ ਲਈ ਕਿਹਾ ਗਿਆ ਹੈ, ਜੋ ਇਹ ਸਮਝਣਾ ਚਾਹੁੰਦੇ ਹਨ ਕਿ ਖਾਣਾ-ਖਾਣ ਨਾਲ ਲੌਰੇਟਾ ਨੂੰ ਇੰਨੀ ਤਕਲੀਫ਼ ਕਿਉਂ ਹੁੰਦੀ ਹੈ ਅਤੇ ਕਿਉਂ ਉਹ ਕਈ ਹਫ਼ਤਿਆਂ ਜਾਂ ਮਹੀਨਿਆਂ ਤੱਕ ਪੈਖ਼ਾਨੇ ਨਹੀਂ ਜਾ ਪਾਉਂਦੇ।

ਉਸ ਦਿਨ ਪਹਿਲਾਂ ਲੌਰੇਟਾ ਨੱਕ ਰਾਹੀਂ ਉਨ੍ਹਾਂ ਦੇ ਪੇਟ ਤੱਕ ਇੱਕ ਮੋਟੀ ਸੰਤਰੀ ਟਿਊਬ ਪਵਾਉਣ ਲਈ ਲੰਡਨ ਸਥਿਤ ਸੇਂਟ ਮਾਰਕਜ਼ ਹਸਪਤਾਲ ਗਏ ਸਨ, ਇਹ ਉਨ੍ਹਾਂ ਦੀ ਪਾਚਨ ਪ੍ਰਣਾਲੀ ਦੇ ਅੰਤੜੀਆਂ ਦੀ ਕਰਾਜਸ਼ੀਲਤਾ ਚੈੱਕ ਕਰਨ ਲਈ ਸੀ।

ਆਖ਼ਰਕਰ ਕਈ ਸਾਲਾਂ ਦੇ ਗ਼ਲਤ ਇਲਾਜ ਅਤੇ ਗ਼ਲਤ ਵਿਸ਼ਵਾਸਾਂ ਤੋਂ ਬਾਅਦ ਕੋਈ ਉਨ੍ਹਾਂ ਦੀ ਸਮੱਸਿਆ ਦੀ ਪੂਰੀ ਤਰ੍ਹਾਂ ਮੁਕੰਮਲ ਜਾਂਚ ਕਰ ਰਿਹਾ ਸੀ।

ਬਚਪਨ ਤੋਂ ਖਾਣੇ ਦਾ ਸ਼ੋਕ

ਜਦੋਂ ਲੌਰੇਟਾ ਬੱਚੀ ਸੀ, ਉਹ ਅਤੇ ਉਨ੍ਹਾਂ ਦੀ ਨਾਨੀ ਮੈਵਿਸ, ਕੂਕਿੰਗ ਗੇਮ ਸ਼ੋਅ ਰੈਡੀ ਸਟੈਡੀ ਕੁੱਕ ਦੇ ਭੋਜਨਾਂ ਨੂੰ ਘਰ ਬਣਾ ਕੇ ਦੇਖਦੇ ਹੁੰਦੇ ਸੀ।

ਲੌਰੇਟਾ ਕਹਿੰਦੇ ਹਨ, "ਉਹ ਬੇਕਿੰਗ ਦੀ ਰਾਣੀ ਸੀ ਅਤੇ ਉਸ ਨੇ ਮੇਰੇ ਲਈ ਜੋ ਜਨਮ ਦਿਨ ਦੇ ਕੇਕ ਬਣਾਏ ਉਹ ਜ਼ਬਰਦਸਤ ਸਨ।"

"ਮੇਰੀ ਭੈਣ ਐਬੀ ਅਤੇ ਮੈਂ ਲੜਾਈ ਕਰਦੇ ਹੁੰਦੇ ਸੀ ਕੌਣ ਕੇਕ ਵਾਲੇ ਬਰਤਨ ਨੂੰ ਚੱਟਕੇ ਸਾਫ਼ ਕਰੇਗਾ।"

ਉਨ੍ਹਾਂ ਦੀਆਂ ਭੋਜਨ ਨਾਲ ਜੁੜੀਆਂ ਬਹੁਤ ਸਾਰੀਆਂ ਕਹਾਣੀਆਂ ਪਰਿਵਾਰਕ ਜ਼ਿੰਦਗੀ ਦੇ ਨਿੱਘ ਅਤੇ ਖ਼ੁਸ਼ੀ ਦੀਆਂ ਯਾਦਾਂ ਨਾਲ ਰੁਸ਼ਨੌਂਦੀਆਂ ਹਨ।

ਹਰ ਵੀਰਵਾਰ ਉਨ੍ਹਾਂ ਦਾ ਸਾਰਾ ਪਰਿਵਾਰ ਨਾਨੀ ਮੈਵਿਸ ਦੇ ਘਰ ਖਾਣੇ ਲਈ ਜਾਂਦਾ ਸੀ।

ਲੌਰੇਟਾ ਖ਼ੁਸ਼ੀ ਨਾਲ ਯਾਦ ਕਰਦੇ ਹਨ ਵੱਡੇ ਸਾਰੇ ਡਾਈਨਿੰਗ ਮੇਜ ਦੁਆਲੇ ਬੈਠਣਾ, ਭੁੱਜਿਆ ਭੋਜਣ ਖਾਣਾ ਅਤੇ ਰਸਬੇਰੀ ਮੂਸ।

ਲੌਰੈਟਾ

ਤਸਵੀਰ ਸਰੋਤ, Loretta Harmes

ਤਸਵੀਰ ਕੈਪਸ਼ਨ, ਇੱਕ ਬਰਥਡੇਅ ਕੇਕ ਲਈ ਉਤਸ਼ਾਹਿਤ ਲੌਰੈਟਾ

ਉਹ ਕਹਿੰਦੇ ਹਨ, "ਹਰ ਕੋਈ ਪੱਕਾ ਕਰਦਾ ਕਿ ਮੇਰਾ ਦਾਦਾ ਐਰਿਕ ਪਹਿਲਾਂ ਤਰੀ ਵਾਲੀ ਸਬਜ਼ੀ ਦੇ ਪਤੀਲੇ 'ਤੇ ਕਬਜ਼ਾ ਨਾ ਕਰ ਲਵੇ ਕਿਉਂਕਿ ਫ਼ਿਰ ਬਾਕੀ ਪਰਿਵਾਰ ਲਈ ਕੁਝ ਵੀ ਬਚੇਗਾ ਨਹੀਂ।"

ਗਿਆਰਾਂ ਸਾਲ ਦੀ ਉਮਰ ਵਿੱਚ ਲੌਰੇਟਾ ਹਰ ਵੀਰਵਾਰ ਆਪਣੇ ਪਰਿਵਾਰ ਲਈ ਖਾਣਾ ਪਕਾਉਂਦੇ ਸਨ ਤੇ ਉਨ੍ਹਾਂ ਦੀ ਮਾਂ ਰਾਤ ਦੇਰ ਤੱਕ ਕੰਮ ਕਰਦੀ ਸੀ।

ਉਹ ਗੈਰਜ ਵਿੱਚੋਂ ਇੱਕ ਹੇਅਰਡਰੈਸਿੰਗ ਕਾਰੋਬਾਰ ਚਲਾਉਂਦੀ ਸੀ, ਅਤੇ ਸਾਰੇ ਗਾਹਕਾਂ ਨੂੰ ਪਤਾ ਸੀ ਕਿ ਲੌਰੇਟਾ ਆਪਣੀ ਮਾਂ ਨੂੰ ਸੌਸ ਦਾ ਸਵਾਦ ਦਿਖਾਉਣ ਲਈ, ਇੱਕ ਲੱਕੜ ਦਾ ਚਮਚਾ ਲੈ ਕੇ ਅਕਸਰ ਆਉਂਦੀ ਰਹਿੰਦੀ ਹੈ।

ਉਹ ਕਹਿੰਦੇ ਹਨ, "ਮੈਂ ਰਸੋਈ ਵਿੱਚ ਬੇਲਗ਼ਾਮ ਹੁੰਦੀ ਅਤੇ ਮੈਨੂੰ ਆਪਣੇ ਪਰਿਵਾਰ ਦੀ ਖ਼ੁਸ਼ੀ ਲਈ, ਕੁਝ ਮੁੱਢੋਂ ਨਵਾਂ ਬਣਾਉਣ ਦਾ ਵਿਚਾਰ ਚੰਗਾ ਲੱਗਦਾ।"

ਉਨ੍ਹਾਂ ਨੇ ਆਪਣੀ ਮਾਂ ਦੇ ਟਮਾਟਰ ਪਾਸਤਾ ਬੇਕਸ ਦੀ ਨਕਲ ਕਰਨ ਤੋਂ ਸ਼ੁਰੂ ਕੀਤਾ ਸੀ ਪਰ ਜਲਦ ਹੀ ਪਾਈਜ਼ ਅਤੇ ਸਟਿਊਜ਼ ਬਣਾਉਣ ਵਿੱਚ ਮਾਹਰ ਹੋ ਗਏ। ਲੌਰੇਟਾ ਦੇ ਬਣਾਏ ਮੀਟ ਬਾਲਜ਼ ਅਤੇ ਚਿਕਨ ਸਵਾਦ ਤਾਂ ਪਰਿਵਾਰ ਦੇ ਪਸੰਦੀਦਾ ਸਨ।

ਸੈਕੰਡਰੀ ਸਕੂਲ ਵਿੱਚ ਉਨ੍ਹਾਂ ਨੇ ਆਪਣੇ ਤੋਂ ਸੀਨੀਅਰ ਵਿਦਿਆਰਥੀਆਂ ਨਾਲ ਇੱਕ ਕੁਕਿੰਗ ਮੁਕਾਬਲਾ ਜਿੱਤਿਆ ਸੀ।

ਲੌਰੈਟਾ

ਤਸਵੀਰ ਸਰੋਤ, Loretta Harmes

ਤਸਵੀਰ ਕੈਪਸ਼ਨ, ਲੌਰੈਟਾ ਹਰ ਵੀਰਵਾਰ ਆਪਣੇ ਪਰਿਵਾਰ ਨਾ ਆਪਣਈ ਨਾਨੀ ਘਰ ਖਾਣੇ ਲਈ ਜਾਂਦੇ ਸਨ

ਉਨ੍ਹਾਂ ਦੀ ਮਾਂ ਜੂਲੀ ਕਹਿੰਦੇ ਹਨ, ਲੌਰੇਟਾ ਵੀ ਇੱਕ ਖਲਾਰਾ ਪਾਉਣ ਵਾਲੀ ਕੁੱਕ ਹੈ। ਇਸ ਤਰ੍ਹਾਂ ਦਾ ਕੁੱਕ ਜੋ ਰਸੋਈ ਵਿੱਚ ਰੱਖਿਆ ਹਰ ਇੱਕ ਭਾਂਡਾ, ਪਤੀਲਾ, ਪੈਨ ਇਸਤੇਮਾਲ ਕਰੇ। ਪਰ ਉਹ ਗੁੱਸਾ ਨਹੀਂ ਕਰਦੇ ਕਿਉਂਜੋ ਉਹ ਜਾਣਦੇ ਹਨ ਲੌਰੇਟ ਇਸ ਨੂੰ ਕਿੰਨਾ ਮਾਣਦੀ ਹੈ।

ਜੂਲੀ ਨੇ ਕਿਹਾ, "ਲੌਰੇਟਾ ਦਾ ਪਸੰਦੀਦਾ ਕੰਮ ਹੈ ਜੋ ਵੀ ਰਸੋਈ ਦੇ ਖਾਨਿਆਂ ਵਿੱਚ ਮੋਜੂਦ ਹੈ ਉਸ ਨਾਲ ਖਾਣਾ ਪਕਾਉਣਾ, ਉਹ ਬਹੁਤ ਰਚਨਾਤਮਕ ਹੈ।"

ਬੀਮਾਰੀ ਦੀ ਸ਼ੁਰੂਆਤ

ਜਦੋਂ ਉਹ ਪੰਦਰਾਂ ਸਾਲਾਂ ਦੇ ਸਨ ਉਨ੍ਹਾਂ ਨੂੰ ਐਨੋਰੈਕਸੀਆ (ਇੱਕ ਬੀਮਾਰੀ ਜਿਸ ਵਿੱਚ ਪਾਚਨ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ) ਹੋਇਆ, ਹਾਲਾਂਕਿ ਉਹ ਕਹਿੰਦੇ ਹਨ ਇਹ ਇੱਕ ਸਾਲ ਤੋਂ ਵੀ ਘੱਟ ਸਮੇਂ ਲਈ ਰਿਹਾ।

ਆਪਣੀ ਅੱਲ੍ਹੜ ਉਮਰ ਵਿੱਚ ਉਨ੍ਹਾਂ ਲਗਾਤਾਰ ਪਾਚਨ ਸਮੱਸਿਆਵਾਂ ਬਾਰੇ ਸ਼ਿਕਾਇਤ ਕੀਤੀ, ਜੋ ਸਮੇਂ ਸਮੇਂ ਵੱਧਦੀਆਂ ਰਹਿੰਦੀਆਂ ਸਨ।

ਪਰ ਇਸ ਦੌਰਾਨ ਵੀ ਬਹੁਤਾ ਸਮਾਂ ਉਹ ਖ਼ੁਸ਼ੀ-ਖ਼ੁਸ਼ੀ ਪਕਾਉਂਦੇ ਅਤੇ ਖਾ ਸਕਦੇ ਸਨ।

ਲੌਰੈਟਾ

ਤਸਵੀਰ ਸਰੋਤ, Loretta Harmes

ਤਸਵੀਰ ਕੈਪਸ਼ਨ, ਲੌਰੈਟਾ ਨੇ ਖਾਣਾ ਪਕਾਉਣ ਦੇ ਕੋਰਸ ਲਈ ਕਾਲਜ ਵੀ ਜੁਆਇਨ ਕੀਤਾ ਸੀ

ਸਕੂਲ ਤੋਂ ਬਾਅਦ ਲੌਰੇਟਾ ਨੂੰ ਲੰਡਨ ਦੇ ਇੱਕ ਪ੍ਰਸਿੱਧ ਕੁਕਿੰਗ ਕਾਲਜ ਵਿੱਚ ਜਗ੍ਹਾ ਮਿਲ ਗਈ। ਉਨ੍ਹਾਂ ਨੇ ਉਸ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਜੈਮੀ ਓਲੀਵਰ ਅਤੇ ਏਨਸਲੇ ਹੈਰੀਏਟ ਦੀਆਂ ਪੈੜਾਂ 'ਤੇ ਤੁਰਨ ਦੀ ਆਸ ਕੀਤੀ।

ਪਰ ਆਪਣੀ ਸਿਹਤ ਕਾਰਨ ਉਹ ਤਿੰਨ ਸਾਲਾਂ ਦੇ ਕੋਰਸ ਵਿੱਚੋਂ ਮਹਿਜ਼ ਇੱਕ ਸਾਲ ਹੀ ਮੁਕੰਮਲ ਕਰ ਸਕੇ।

19 ਸਾਲਾਂ ਦੀ ਉਮਰ ਵਿੱਚ ਉਹ ਕੁਝ ਕਰ ਸਕਣ ਦੀ ਸਥਿਤੀ ਤੋਂ ਦਰਦ ਨਾਲ ਬਿਸਤਰੇ 'ਤੇ ਪੈਣ ਵਾਲੇ ਹਾਲਾਤ ਵਿੱਚ ਪਹੁੰਚ ਗਏ।

ਗ਼ਲਤ ਇਲਾਜ

ਉਹ ਕਹਿੰਦੇ ਹਨ, "ਚੀਜ਼ਾਂ ਨਾਟਕੀ ਢੰਗ ਨਾਲ ਹੇਠਾਂ ਵੱਲ ਗਈਆਂ, ਮੈਂ ਬਿਲਕੁਲ ਵੀ ਖਾ ਨਹੀਂ ਸੀ ਸਕਦੀ, ਪਖ਼ਾਨੇ ਨਹੀਂ ਸੀ ਜਾ ਸਕਦੀ ਅਤੇ ਫ਼ਿਰ ਅਗਲੇ ਪੰਜ ਸਾਲ ਇੱਕ ਬੁਰਾ ਸੁਫ਼ਨਾ ਬਣ ਗਏ, ਜਿਸ ਤੋਂ ਮੈਂ ਜਾਗ ਹੀ ਨਹੀਂ ਸਕਦੀ।"

ਇਹ ਬੁਰਾ ਸੁਫ਼ਨਾ ਇੱਕ ਡਾਕਟਰ ਤੋਂ ਸ਼ੁਰੂ ਹੋਇਆ ਜਿਸ ਨੇ ਲੌਰੇਟਾ ਨੂੰ ਮਨਾਇਆ ਕਿ ਉਨ੍ਹਾਂ ਦਾ ਬਹੁਤ ਤੇਜ਼ੀ ਨਾਲ ਭਾਰ ਐਨਰੋਕਸੀਆ ਦੇ ਵਾਪਸ ਆਉਣ ਕਾਰਨ ਘਟਿਆ ਹੈ।

ਜਲਦ ਹੀ ਮਾਨਸਿਕ ਸਿਹਤ ਸੇਵਾਵਾਂ ਦੀ ਭੂਮਿਕਾ ਸ਼ੁਰੂ ਹੋ ਗਈ ਅਤੇ ਲੌਰੇਟਾ ਨੇ ਦੋ ਤੋਂ ਵੱਧ ਸਾਲ ਦਾ ਸਮਾਂ ਖਾਣ ਵਿੱਚ ਗੜਬੜ ਨਾਲ ਨਜਿੱਠਣ ਨਾਲ ਕੇਂਦਰਾਂ ਵਿੱਚ ਬਿਤਾਇਆ।

ਇੱਕ ਸਮਾਂ ਸੀ ਜਦੋਂ ਉਨ੍ਹਾਂ ਦਾ ਭਾਰ ਸਿਰਫ਼ ਚਾਰ ਸਟੋਨ ਯਾਨੀ ਸਾਢੇ ਕੁ ਪੱਚੀ ਕਿਲੋ ਰਹਿ ਗਿਆ ਸੀ।

ਇਸ ਚੱਕਰ ਵਿੱਚੋਂ ਨਿਕਲਣ ਦਾ ਉਨ੍ਹਾਂ ਨੂੰ ਇੱਕ ਹੀ ਰਾਹ ਨਜ਼ਰ ਆਉਂਦਾ ਸੀ ਆਪਣੇ ਆਪ ਨੂੰ ਖਾਣਾ-ਖਾਣ ਲਈ ਧੱਕਣਾ, ਚਾਹੇ ਇਸ ਨਾਲ ਦਰਦ ਹੋਰ ਵੱਧਦਾ।

ਲੌਰੈਟਾ

ਤਸਵੀਰ ਸਰੋਤ, Amy Maidment

ਤਸਵੀਰ ਕੈਪਸ਼ਨ, ਲੌਰੈਟੀ ਰਸੋਈ ਵਿੱਚ ਮੌਜੂਦਾ ਚੀਜ਼ਾਂ ਨਾਲ ਹੀ ਖਾਣਾ ਬਣਾਉਣਾ ਪਸੰਦ ਕਰਦੀ ਹੈ

ਉਨ੍ਹਾਂ ਦੀ ਨਿਰਾਸ਼ਾ ਕਈ ਵਾਰ ਗੁੱਸੇ ਵਿਚ ਬਦਲ ਜਾਂਦੀ ਅਤੇ ਉਨ੍ਹਾਂ ਨੂੰ ਕੁਝ ਗ਼ਲਤ ਕਰਨ ਤੋਂ ਰੋਕਣ ਲਈ ਮਾਨਸਿਕ ਸਿਹਤ ਐਕਟ ਅਧੀਨ ਤਿੰਨ ਵਾਰ ਧਾਰਾਵਾਂ ਲਗਾ ਕੇ ਕੁੱਲ 18 ਮਹੀਨਿਆਂ ਲਈ ਮਾਨਸਿਕ ਸਿਹਤ ਕੇਂਦਰਾਂ ਵਿਚ ਰੱਖਿਆ ਗਿਆ ਸੀ।

ਨਿਰਾਸ਼ਾ ਦਾ ਦੌਰ

ਉਹ ਕਹਿੰਦੇ ਹਨ, ਮੈਂ ਉਨ੍ਹਾਂ ਨੂੰ ਵਾਰ-ਵਾਰ ਦੱਸਿਆ ਕਿ ਇੱਕੋ ਇੱਕ ਕਾਰਨ ਹੈ ਕਿ ਮੈਂ ਬਹੁਤ ਨਿਰਾਸ਼ ਹਾਂ ਆਪਣੀਆਂ ਅੰਤੜੀਆਂ ਅਤੇ ਢਿੱਡ ਦੀਆਂ ਸਮੱਸਿਆਵਾਂ ਕਰਕੇ, ਪਰ ਉਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਨਾ ਕੀਤਾ।

ਮੇਰੇ ਇਲਾਜ ਵਿੱਚ ਡੀਲੋਜ਼ਨਲ ਸਾਈਕੋਸਿਸ ਜੋੜ ਦਿੱਤਾ ਗਿਆ।

ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਸ ਦਰਦ ਦਾ ਕੋਈ ਇਲਾਜ ਨਹੀਂ ਅਤੇ ਨਾਉਮੀਦੀ ਵਿੱਚ ਕਈ ਵਾਰ ਖ਼ੁਦਕਸ਼ੀ ਦੀ ਕੋਸ਼ਿਸ਼ ਕੀਤੀ।

ਕੇਂਦਰਾਂ ਵਿੱਚ ਜ਼ਿੰਦਗੀ ਬੇਰੰਗ ਅਤੇ ਕਦੀ ਨਾ ਮੁਕਣ ਵਾਲਾ ਚੱਕਰ ਸੀ, ਸਭ ਤੋਂ ਪਹਿਲਾਂ ਤੜਕੇ 6 ਵਜੇ ਖ਼ੂਨ ਦੀ ਜਾਂਚ ਅਤੇ ਭੋਜਨ।

ਮਰੀਜ਼ ਰਸੋਈ ਵਿੱਚ ਦਿਨ 'ਚ ਛੇ ਵਾਰ ਜਾ ਸਕਦੇ ਸਨ, ਤਿੰਨ ਵੇਲਿਆਂ ਦਾ ਖਾਣਾ ਅਤੇ ਤਿੰਨ ਸਨੈਕਸ।

ਉਨ੍ਹਾਂ ਹਾਲੇ ਵੀ ਰੇਡੀਓ 'ਤੇ ਲਗਾਤਾਰ ਚੱਲਣ ਵਾਲੇ ਮਸ਼ਹੂਰ ਗੀਤ ਯਾਦ ਹਨ।

ਸੀਆ-"ਟਾਈਟੇਨੀਅਮ ਆਈ ਐਮ ਬਲੂਪ੍ਰਿੰਟ, ਨਥਿੰਗ ਟੂ ਲੂਜ਼, ਫ਼ਾਇਰ ਅਵੇ ਫ਼ਾਇਰ ਅਵੇ।"

ਸਾਰੇ ਭੋਜਨ ਇੱਕ ਨਿਰਧਾਰਿਤ ਸਮੇਂ ਵਿੱਚ ਖ਼ਤਮ ਕਰਨੇ ਹੁੰਦੇ ਸਨ। ਜਦੋਂ ਸਮਾਂ ਖ਼ਤਮ ਹੋ ਜਾਂਦਾ ਸੀ, ਰੇਡੀਓ ਨੂੰ ਬੰਦ ਕਰਨਾ ਹੁੰਦਾ ਸੀ ਤੇ ਲੌਰੇਟਾ ਪਲੇਟ ਵਿੱਚ ਬਚੇ ਖਾਣੇ ਨੂੰ ਘੂਰਦੇ ਰਹਿ ਜਾਂਦੇ।

ਲੌਰੈਟਾ

ਤਸਵੀਰ ਸਰੋਤ, Amy Maidment

ਤਸਵੀਰ ਕੈਪਸ਼ਨ, ਲੌਰੈਟਾ ਟੀਪੀਐੱਨ ਬੈਗ ਦੀ ਮਦਦ ਨਾਲ ਤਰਲ ਖਾਣਾ ਲੈਂਦੀ ਹੈ

ਡੱਬਾ ਬੰਦ ਫ਼ਲ ਅਤੇ ਦਹੀਂ ਜਾਂ ਉਬਲੀਆਂ ਸਬਜ਼ੀਆਂ, ਪ੍ਰੋਸੈਸਡ ਮੀਟ ਨਾਲ।

ਕਿਸੇ ਨੂੰ ਵੀ ਮੇਜ ਤੋਂ ਉੱਠ ਕੇ ਜਾਣ ਦੀ ਆਗਿਆ ਨਹੀਂ ਸੀ ਜਦੋਂ ਤੱਕ ਆਪਣਾ ਖਾਣਾ ਖ਼ਤਮ ਨਾ ਕਰ ਲਵੇ ਤੇ ਉਹ ਕਹਿੰਦੇ ਹਨ ਸਟਾਫ਼ ਅਤੇ ਮਰੀਜ਼ ਉਨ੍ਹਾਂ ਨੂੰ ਤੇਜ਼ੀ ਨਾਲ ਖਾਣ ਲਈ ਉਕਸਾਉਂਦੇ ਅਤੇ ਧੱਕੇਸ਼ਾਹੀ ਕਰਦੇ।

ਖਾਣਾ ਖਾਣ ਤੋਂ ਬਾਅਦ ਮਰੀਜ਼ਾਂ ਦੀ ਇੱਕ ਕਮਿਊਨਲ ਕਮਰੇ ਵਿੱਚ ਇੱਕ ਘੰਟੇ ਤੱਕ ਨਿਗਰਾਨੀ ਕੀਤੀ ਜਾਂਦੀ ਇਹ ਯਕੀਨੀ ਬਣਾਉਣ ਲਈ ਕਿ ਉਨ੍ਹਾਂ ਜੋ ਭੋਜਨ ਖਾਦਾ ਹੈ ਉਸ ਨੂੰ ਕੱਢਣ ਦੀ ਕੋਸ਼ਿਸ਼ ਨਾ ਕਰਨ।

ਬਹੁਤੇ ਦਿਨ ਲੌਰੇਟਾ ਆਪਣੇ ਆਪ ਨੂੰ ਕੁਰਸੀ 'ਤੇ ਬੈਠਿਆਂ ਇੱਕ ਗੇਂਦ ਨਾਲ ਲਾਈ ਰੱਖਦੀ, ਜਿਸ ਦਰਦ ਵਿੱਚ ਉਹ ਸੀ, ਬਸ ਉਸ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ।

ਬਾਕੀ ਮਰੀਜ਼ ਕੁਝ ਪੜ੍ਹਦੇ, ਰੰਗ ਕਰਦੇ ਜਾਂ ਟੈਲੀਵੀਜ਼ਨ ਦੇਖਦੇ। ਇੱਕ ਔਰਤ ਜਿਸ ਬਾਰੇ ਲੌਰੇਟਾ ਕਹਿੰਦੇ ਹਨ ਪਿਛਲੇ ਤੇਰ੍ਹਾਂ ਸਾਲਾਂ ਤੋਂ ਇਨ੍ਹਾਂ ਕੇਂਦਰਾਂ ਵਿੱਚ ਆਉਂਦੀ ਜਾਂਦੀ ਰਹਿੰਦੀ ਸੀ, ਚੀਕਦੀ ਸੀ ਤਪਰ ਕਿਸੇ ਨੂੰ ਵੀ ਇਸ ਤੋਂ ਭੱਜਣ ਲਈ ਜਾਂ ਬਚਣ ਲਈ ਕਮਰੇ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ।

ਲੌਰੇਟਾ ਦਾ ਵੀ ਕਈ ਵਾਰ ਚੀਕਣ ਨੂੰ ਜੀਅ ਕਰਦਾ ਖ਼ਸਾਕਰ ਜਦੋਂ ਉਹ ਸੈਕਸ਼ਨ ਅਧੀਨ (ਜਦੋਂ ਕਿਸੇ ਵਿਅਕਤੀ ਨੂੰ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਆਪਣੇ ਆਪ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਖ਼ਤਰੇ ਕਾਰਨ ਅਧਿਕਾਰਤ ਤੌਰ 'ਤੇ ਹਸਪਤਾਲ ਵਿੱਚ ਜ਼ੇਰੇ ਇਲਾਜ਼ ਰੱਖਿਆ ਜਾਵੇ) ਸਨ ਤੇ ਸਟਾਫ਼ ਦਾ ਇੱਕ ਮੈਂਬਰ ਉਨ੍ਹਾਂ ਨੂੰ ਛੂਹ ਸਕਣ ਦੀ ਦੂਰੀ 'ਤੇ ਹਫ਼ਤਿਆਂ ਤੱਕ ਦਿਨ ਰਾਤ ਉਨ੍ਹਾਂ ਦੀ ਨਿਗਰਾਨੀ 'ਤੇ ਬੈਠਾ ਰਹਿੰਦਾ।

ਉਹ ਕਹਿੰਦੇ ਹਨ, "ਮੈਂ ਇਸ ਸਭ ਤੋਂ ਸਕੂਨ ਅਤੇ ਸ਼ਾਂਤੀ ਲਈ ਤਰਸ ਗਏ ਸਨ।"

"ਮੈਂ ਐਨੋਰੈਕਸੀਆਂ ਤੋਂ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ ਸਾਂ, ਇਹ ਇੱਕ ਜ਼ਿੰਦਗੀ ਦਾ ਸਬਕ ਸੀ ਜੋ ਜ਼ਿੰਦਗੀ ਦੀ ਸਜ਼ਾ ਬਣ ਗਿਆ।"

ਵੀਡੀਓ ਕੈਪਸ਼ਨ, ਗਰੀਮੀਆਂ ’ਚ ਕੀ ਖਾਈਏ ਤੇ ਕੀ ਨਾ ਖਾਈਏ

ਅਸਲ ਬੀਮਾਰੀ ਦੀ ਪਛਾਣ

ਸਾਲਾਂ ਬਾਅਦ ਲੌਰੇਟਾ ਦਾ ਭੁੱਜੇ ਆਲੂਆਂ 'ਤੇ ਪ੍ਰਤੀਕਰਮ ਉਨ੍ਹਾਂ ਦੇ ਇੱਕ ਜੇਨੇਟਿਕ ਬੀਮਾਰੀ ਹਾਈਪ੍ਰੋਬਾਈਲ ਐਹਲਰਜ਼-ਡੈਨਲੋਸ ਸਿੰਡਰੋਮ (ਐੱਚਈਡੀਐੱਸ) ਜੋ ਆਪਣੇ ਆਪ ਵਿੱਚ ਕਈ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦੀ ਹੈ ਦੀ ਜਾਂਚ ਕਰਨ ਵਿੱਚ ਮਦਦ ਕਰੇਗਾ।

ਜਾਂਚ ਦੇ ਦਰਸਾਇਆ ਕਿ ਲੌਰੇਟਾ ਦਾ ਢਿੱਡ ਅੰਸ਼ਿਕ ਰੂਪ ਵਿੱਚ ਅਧਰੰਗ ਤੋਂ ਪੀੜਤ ਹੈ ਅਤੇ ਆਪਣੇ ਆਪ ਪੂਰੀ ਤਰ੍ਹਾਂ ਖ਼ਾਲੀ ਨਹੀਂ ਹੋ ਸਕਦਾ।

ਉਨ੍ਹਾਂ ਨੂੰ ਕਿਸੇ ਸੁਰੱਖਿਤ ਕੇਂਦਰ ਵਿੱਚ ਰੱਖਣਾ ਅਤੇ ਖਾਣਾ ਖਾਣ ਲਈ ਮਜ਼ਬੂਰ ਕਰਨਾ ਬੇਤੁਕਾ ਹੈ।

ਉਨ੍ਹਾਂ ਦੇ ਹੋਰ ਲੱਛਣਾਂ ਵਿੱਚ, ਮਾਈਗ੍ਰੇਨ, ਥਕਾਵਟ, ਜਦੋਂ ਵੀ ਉਹ ਖੜੇ ਹੁੰਦੇ ਜਾਂ ਬੈਠਦੇ ਤਾਂ ਦਿਲ ਦੀ ਧੜਕਣ ਤੇਜ਼ ਹੋਣਾ, ਗਰਦਨ ਦਾ ਦਰਦ ਸ਼ਾਮਿਲ ਸੀ ਅਤੇ ਇਸ ਲਈ ਅੰਤ ਨੂੰ ਉਨ੍ਹਾਂ ਨੂੰ ਸਰਜਰੀ ਦੀ ਲੋੜ ਸੀ।

ਹਾਲੇ ਤੱਕ (ਐੱਚਈਡੀਐੱਸ) ਅਤੇ ਐਹਲਰਜ਼-ਡੈਨਲੋਸ ਸਿੰਡਰੋਮ ਦੀਆਂ 12 ਹੋਰ ਕਿਸਮਾਂ ਸਬੰਧੀ ਬਹੁਤ ਥੋੜ੍ਹੀ ਖੋਜ ਹੋਈ ਹੈ ਅਤੇ ਸਥਿਤੀ ਹਾਲੇ ਵੀ ਪੂਰੀ ਤਰ੍ਹਾਂ ਸਮਝੀ ਨਹੀਂ ਗਈ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਹਾਈਪ੍ਰੋਬਾਈਲ ਐਹਲਰਜ਼-ਡੈਨਲੋਸ ਸਿੰਡਰੋਮ ਕੀ ਹੈ?

ਐਹਲਰਜ਼-ਡੈਨਲੋਸ ਸਿੰਡਰੋਮ ਇੱਕ 13 ਰੋਗਾਂ ਦਾ ਸਮੂਹ ਹਨ ਜੋ ਜੋੜਨ ਵਾਲੇ ਟਿਸ਼ੂਆਂ ਨੂੰ ਪ੍ਰਭਾਵਤ ਕਰਦੇ ਹਨ।

ਇਹ ਉਹ ਟਿਸ਼ੂ ਹੈ ਜੋ ਸਰੀਰ ਦੇ ਹੋਰ ਟਿਸ਼ੂਆਂ ਅਤੇ ਅੰਗਾਂ ਦੀ ਮਦਦ ਕਰਦਾ ਹੈ, ਉਨ੍ਹਾਂ ਨੂੰ ਬਚਾਉਂਦਾ ਹੈ ਅਤੇ ਢਾਂਚਾ ਪ੍ਰਦਾਨ ਕਰਦਾ ਹੈ, ਇਹ ਸਰੀਰ ਦੇ ਵੱਖ ਵੱਖ ਤੱਤਾਂ ਉਦਾਹਰਣ ਵਜੋਂ ਚਮੜੀ, ਹੱਡੀਆਂ ਅਤੇ ਯੋਜਕਾਂ ਵਿੱਚ ਪਾਇਆ ਜਾਂਦਾ ਹੈ।

ਲੌਰੇਟਾ ਦੇ ਮਾਮਲੇ ਵਿੱਚ, ਉਨ੍ਹਾਂ ਦੀਆਂ ਅੰਤੜੀਆਂ ਦੀ ਵਾਲ ਨਾਲ ਜੁੜੇ ਟਿਸ਼ੂ ਟੁੱਟੇ ਹੋਏ ਹਨ,ਅਤੇ ਨਤੀਜੇ ਵਜੋਂ ਭੋਜਨ ਉਨ੍ਹਾਂ ਦੀ ਪਾਚਨ ਪ੍ਰਣਾਲੀ ਵਿੱਚ ਸੌਖਿਆਂ ਜਾ ਨਹੀਂ ਸਕਦਾ। (ਉਨ੍ਹਾਂ ਦੇ ਢਿੱਡ ਦਾ ਅਧਰੰਗ ਵੱਖਰਾ ਹੈ ਪਰ ਸਥਿਤੀ ਨਾਲ ਜੁੜਿਆ ਹੈ।)

ਖਿੱਚੀ ਹੋਈ ਚਮੜੀ ਦਾ ਇੱਕ ਹੋਰ ਉੱਲਟ ਪ੍ਰਭਾਵ ਹੈ ਇਸ ਦਾ ਨਰਮ ਅਤੇ ਜਵਾਨ ਨਜ਼ਰ ਆਉਣਾ।

ਲੌਰੇਟਾ ਕਹਿੰਦੇ ਹਨ, "ਮੇਰੀ ਚਮੜੀ ਪੀਜ਼ਾ ਲਈ ਗੁੰਨੇ ਆਟੇ ਵਰਗੀ ਹੈ, ਬਹੁਤ ਹੀ ਨਰਮ ਇਸ ਲਈ ਕੁਝ ਚੰਗਾ ਵੀ ਹੈ।"

ਐਹਲਰਜ਼-ਡੈਨਲੋਸ ਸੁਸਾਇਟੀ ਦੇ ਡਾ. ਐਲਨ ਹਕੀਮ ਕਹਿੰਦੇ ਹਨ, ਔਸਤਨ ਲੋਕਾਂ ਨੂੰ ਬੀਮਾਰੀ ਦਾ ਪਤਾ ਲਾਉਣ ਵਿੱਚ 10 ਤੋਂ 14 ਸਾਲ ਲੱਗ ਜਾਂਦੇ ਹਨ ਕਿਉਂਕਿ ਐੱਚਈਡੀਐੱਸ ਦੇ ਲੱਛਣ ਬਹੁਤ ਬਦਲਦੇ ਹਨ ਅਤੇ ਹੋ ਸਕਦਾ ਹੈ ਜੁੜੇ ਹੋਏ ਨਜ਼ਰ ਨਾ ਆਉਣ।

ਲੌਰੈਟਾ

ਤਸਵੀਰ ਸਰੋਤ, Amy Maidment

ਤਸਵੀਰ ਕੈਪਸ਼ਨ, ਲੌਰੈਟਾ ਨੂੰ ਬਚਪਨ ਤੋਂ ਖਾਣਾ ਬਣਾਉਣ ਦਾ ਸ਼ੌਕ ਸੀ

ਉਹ ਕਹਿੰਦੇ ਹਨ, " ਇੱਕ ਵਿਅਕਤੀ ਆਪਣੀ ਹਰ ਇੱਕ ਵਿਅਕਤੀਗਤ ਚਿੰਤਾ ਲਈ ਡਾਕਟਰਾਂ ਅਤੇ ਥੈਰੇਪਿਸਟਸ ਨੂੰ ਦਿਖਾ ਸਕਦਾ ਹੈ, ਉਨ੍ਹਾਂ ਸਾਰਿਆਂ ਦੀ ਸਮੱਸਿਆ ਵੱਲ ਬਹੁਤ ਜ਼ਿਆਦਾ ਨਜ਼ਰ ਤੋਂ ਬਿਨਾ।"

"ਇਹ ਸਿਰਫ਼ ਉਸ ਸਮੇਂ ਹੁੰਦਾ ਹੈ ਜਦੋਂ ਕੋਈ ਬਿੰਦੂਆਂ ਨੂੰ ਜੋੜਦਾ ਹੈ ਕਿ ਦਿੱਕਤ ਕਿੱਥੇ ਹੈ, ਕਿ ਇਹ ਸਿੰਡਰੋਮ ਹੈ।"

ਉਹ ਕਹਿੰਦੇ ਹਨ ਕਿ ਇਸ ਵਿੱਚ ਸੁਧਾਰ ਹੋ ਰਿਹਾ ਹੈ, ਕਿਉਂਕਿ ਸਿੰਡਰੋਮ ਬਾਰੇ ਹੁਣ ਵਧੇਰੇ ਜਾਣਿਆ ਜਾਂਦਾ ਹੈ।

ਆਪਣੇ ਆਖ਼ਰੀ ਖਾਣੇ ਤੋਂ ਛੇ ਸਾਲ ਬਾਅਦ ਲੌਰੇਟਾ ਜਾਣਦੇ ਹਨ ਕਿ ਉਹ ਕਦੀ ਵੀ ਖਾ ਨਹੀਂ ਪਾਉਣਗੇ ਜਾਂ ਦੁਬਾਰਾ ਪਾਣੀ ਦਾ ਇੱਕ ਗਲਾਸ ਵੀ ਨਹੀਂ ਪੀ ਸਕਣਗੇ।

ਟੋਟਲ ਪੇਰੈਂਟਲ ਨਿਊਟਰੀਸ਼ਨ ਜ਼ਰੀਏ ਸਰੀਰ ਨੂੰ ਤਾਕਤ ਪਹੁੰਚਾਉਣਾ

ਉਨ੍ਹਾਂ ਨੂੰ ਹੁਣ ਟੋਟਲ ਪੇਰੈਂਟਲ ਨਿਊਟਰੀਸ਼ਨ (ਟੀਪੀਐੱਨ) ਰਾਹੀਂ ਖਵਾਇਆ ਜਾਂਦਾ ਹੈ, ਯਾਨੀ ਉਨ੍ਹਾਂ ਨੂੰ ਇੱਕ ਦਿਨ ਵਿੱਚ 18 ਘੰਟਿਆ ਵਿੱਚ ਇੱਕ ਵੱਡੀ ਮਾਤਰਾ ਤਰਲ ਭੋਜਨ ਦਿੱਤਾ ਜਾਂਦਾ ਹੈ ਜੋ ਪਾਚਨ ਪ੍ਰਣਾਲੀ ਤੋਂ ਨਾ ਹੁੰਦੇ ਹੋਏ ਸਿੱਧਾ ਖ਼ੂਨ ਤੰਤਰ ਵਿੱਚ ਸਮਾ ਜਾਂਦਾ ਹੈ।

ਇੱਕ ਟਿਊਬ ਜਿਸ ਨੂੰ ਹਿਕਮੈਨ ਕਿਹਾ ਜਾਂਦਾ ਹੈ ਉਨ੍ਹਾਂ ਦੀ ਛਾਤੀ ਵਿੱਚੋਂ ਜਾਂਦੀ ਹੈ ਜੋ ਵੱਡੀ ਅੰਤੜੀ ਵਿੱਚ ਜਾਂਦੀ ਹੈ ਜਿਹੜੀ ਉਨ੍ਹਾਂ ਦੇ ਦਿਲ ਤੱਕ ਪਹੁੰਚਦੀ ਹੈ।

ਵੀਡੀਓ ਕੈਪਸ਼ਨ, ਘਿਨਾਉਣੇ ਖਾਣਿਆਂ ਦਾ ਅਜਾਇਬ ਘਰ

ਲੌਰੋਟਾ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਉਂਟ 'ਤੇ the.nil.by.mouth.foodie ਭੋਜਨ ਵਾਲੇ ਬੈਗ ਨੂੰ ਇੱਕ ਥੇਲੇ ਵਿੱਚ ਪਾਈ ਜਿਸ ਨੂੰ ਉਨ੍ਹਾਂ ਆਪ ਬਣਾਇਆ ਹੈ ਤਾਂ ਜੋ ਬਾਹਰ ਜਾਣ ਦੇ ਯੋਗ ਹੋ ਸਕਣ।

ਪਰ ਟੀਪੀਐੱਨ ਵੀ ਘਾਟਾਂ ਤੋਂ ਬਿਨਾਂ ਨਹੀਂ ਹੈ, ਧੂੜ ਦਾ ਇੱਕ ਛੋਟਾ ਜਿਹਾ ਤਿਨਕਾ ਵੀ ਇਸ ਦੀ ਲਾਈਨ ਨੂੰ ਪ੍ਰਦੂਸ਼ਿਤ ਕਰ ਸਕਦਾ ਹੈ। ਬਹੁਤ ਵਾਰ ਉਨ੍ਹਾਂ ਨੂੰ ਸੇਪਸਿਸ ਹੋਇਆ, ਇਨਫ਼ੈਕਸ਼ਨ ਦਾ ਪ੍ਰਤੀਕਰਮ ਜੋ ਸਰੀਰਕ ਅੰਗਾਂ ਨੂੰ ਨਿਕੰਮਾ ਬਣਾ ਸਕਦਾ ਹੈ ਜਾਂ ਜਿਸ ਕਾਰਨ ਮੌਤ ਵੀ ਹੋ ਸਕਦੀ ਹੈ।

ਉਹ ਕਹਿੰਦੇ ਹਨ, "ਹਾਲੇ ਵੀ, ਇਸ ਦੀਆਂ ਸੀਮਾਵਾਂ ਦੇ ਬਾਵਜੂਦ, ਟੀਪੀਐੱਨ ਨੇ ਜੋ ਲਿਆ ਹੈ ਉਸ ਤੋਂ ਵੱਧ ਦਿੱਤਾ ਹੈ।"

ਪਹਿਲਾਂ ਲੌਰੇਟਾ ਬਹੁਤ ਕਮਜ਼ੋਰ ਮਹਿਸੂਸ ਕਰਦੇ ਸਨ, ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਬਿਸਤਰ 'ਤੇ ਹੀ ਬਿਤਾਇਆ।

ਉਨ੍ਹਾਂ ਦਾ ਸਰੀਰ ਵਿੱਚ ਪੋਸ਼ਣ ਦੀ ਇੰਨੀ ਕਮੀ ਸੀ ਕਿ ਉਨ੍ਹਾਂ ਦੀਆਂ ਹੱਡੀਆਂ ਮਧੂਮੱਖੀ ਦੀ ਤਰ੍ਹਾਂ ਕੜਕਦੀਆਂ ਅਤੇ ਛਿੱਦੀਆਂ ਹੋ ਗਈਆਂ, ਅਤੇ ਉਨ੍ਹਾਂ ਦੀ ਮਾਹਵਾਰੀ ਪੂਰੀ ਤਰ੍ਹਾਂ ਬੰਦ ਹੋ ਗਈ। ਪਰ ਸਭ ਤੋਂ ਮਾੜੀ ਗੱਲ ਸੀ ਲਗਾਤਾਰ ਦਰਦ ਦਾ ਹੋਣਾ।

ਉਹ ਕਹਿੰਦੇ ਹਨ, " ਟੀਪੀਐੱਨ ਨੇ ਮੇਰਾ ਭਾਰ ਮੁੜ ਠੀਕ ਕੀਤਾ ਅਤੇ ਮੈਨੂੰ ਤਾਕਤ ਦਿੱਤੀ।"

ਕੁਕਿੰਗ ਜਨੂਨ ਦੀ ਵਾਪਸੀ

ਉਨ੍ਹਾਂ ਦੀ ਸਿਹਤ ਵਿੱਚ ਆਏ ਇਸ ਸੁਧਾਰ ਨਾਲ ਉਹ ਮੁੜ ਆਪਣਾ ਕੁਕਿੰਗ ਦਾ ਜਨੂਨ ਜਾਰੀ ਕਰ ਸਕੇ, ਚਾਹੇ ਤਾਕਤ ਬਚਾਉਣ ਲਈ ਕਈ ਵਾਰ ਉਹ ਚੀਜ਼ਾਂ ਵੱਖ-ਵੱਖ ਸਟੇਜ਼ਾਂ ਵਿੱਚ ਪਕਾਉਂਦੇ ਹਨ ਅਤੇ ਰਸੋਈ ਵਿੱਚ ਇੱਕ ਪਹੀਆਂ ਵਾਲੀ ਕੁਰਸੀ 'ਤੇ ਘੁੰਮਦੇ ਹਨ।

ਲੌਰੈਟਾ

ਤਸਵੀਰ ਸਰੋਤ, Amy Maidment

ਤਸਵੀਰ ਕੈਪਸ਼ਨ, ਲੌਰੈਟਾ ਖਾਣਾ ਪਕਾਉਂਦੀਹੈ ਐਮੀ ਉਸ ਦਾ ਸਵਾਦ ਚਖਦੀ ਹੈ

ਇੱਕ ਅਜਿਹਾ ਸ਼ੈੱਫ਼ ਹੋਣਾ ਜੋ ਖ਼ੁਦ ਨਹੀਂ ਖਾਂਦਾ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਵਿਲੱਖਣ ਜਗ੍ਹਾ ਮੁਹੱਈਆ ਕਰਵਾਈ।

ਉਨ੍ਹਾਂ ਦੇ ਨਾਲ ਰਹਿਣ ਵਾਲੇ ਐਮੀ ਇੱਕ ਪੇਸ਼ੇਵਰ ਫ਼ੋਟੋਗ੍ਰਾਫ਼ਰ ਹਨ ਅਤੇ ਉਹ ਭੋਜਨ ਦਾ ਸਵਾਦ ਦੇਖਦੇ ਹਨ ਅਤੇ ਤਸਵੀਰਾਂ ਲੈਂਦੇ ਹਨ।

ਲੌਕਡਾਊਨ ਦੇ ਸ਼ੁਰੂਆਤੀ ਦਿਨ੍ਹਾਂ ਵਿੱਚ ਸ਼ੁਰੂ ਕੀਤੇ ਇਸ ਕੰਮ ਨਾਲ ਉਨ੍ਹਾਂ ਨੇ ਕਾਰੋਬਾਰ ਚਲਾ ਲਿਆ ਹੈ, ਉਹ ਬਰਾਂਡਜ਼ ਨਾਲ ਪਕਵਾਨ ਤਿਆਰ ਵਿਕਸਿਤ ਕਰਨ ਅਤੇ ਫ਼ੂਡ ਸਟਾਈਲਿੰਗ 'ਤੇ ਕੰਮ ਕਰਦੇ ਹਨ।

ਲੌਰੇਟਾ ਕਹਿੰਦੇ ਹਨ, "ਇਸ ਪਿੱਛੇ ਇੱਕ ਕਾਰਨ ਹੈ ਕਿ ਮੈਂ ਖਾਣ ਯੋਗ ਨਾ ਹੋਣ ਤੇ ਮੈਂ ਬੁਰੀ ਤਰ੍ਹਾਂ ਪਾਗਲ ਕਿਉਂ ਨਹੀਂ ਹੁੰਦੀ, ਕਿਉਂਕਿ ਸਾਲਾਂ ਬਾਅਦ ਦਰਦ ਤੋਂ ਛੁਟਕਾਰਾ ਪਾਉਣ ਨਾਲ ਮੈਂ ਬਹੁਤ ਆਰਾਮ ਵਿੱਚ ਹਾਂ।"

"ਕੁਕਿੰਗ ਆਪਣੇ ਵਿੱਚ ਉਹ ਹੈ ਜਿਸ ਤੋਂ ਮੈਂ ਖ਼ੁਸ਼ੀ ਮਹਿਸੂਸ ਕਰਦੀ ਹਾਂ, ਰਸੋਈ ਵਿੱਚ ਹੋਣਾ ਮੇਰੇ ਲਈ ਅਸਲ ਰਚਨਾਤਮਕ ਜਗ੍ਹਾ ਹੈ।"

"ਜੇ ਮੈਂ ਕਦੀ ਪਰੇਸ਼ਾਨ ਜਾਂ ਉਤਾਵਲੀ ਹੋਵਾਂ ਤਾਂ ਜਲਦੀ ਤੋਂ ਜਲਦ ਮੈਂ ਪਕਾਉਣ ਲੱਗਦੀ ਹਾਂ ਕਿਉਂਕਿ ਮੈਂ ਜੋ ਪਕਵਾਨ ਬਣਾ ਰਹੀ ਹੋਵਾਂ ਉਸ ਵਿੱਚ ਵੱਧ ਧਿਆਨ ਕੇਂਦਰਿਤ ਕਰਨ ਵਿੱਚ ਬਹੁਤ ਵਿਅਸਤ ਹੋ ਜਾਂਦੀ ਹਾਂ।"

ਐਮੀ ਲੌਰੇਟਾ ਦੀਆਂ ਪਕਾਈਆਂ ਚੀਜ਼ਾਂ ਖਾਣ ਨਾਲ ਖ਼ੁਸ਼ ਹੈ।

ਮੈਕ ਤੇ ਚੀਜ਼ ਲਾਸਗੇਨ, ਨਾਰੀਅਲ ਦੇ ਛਿਲਕੇ ਨਾਲ ਐਵਾਕੋਜਾ ਕੀ ਲਾਈਮ ਪਾਈ ਤੇ ਦੁਰਲੱਭ ਗੋਭੀ।

ਐਮੀ ਕਹਿੰਦੇ ਹਨ, "ਉਹ ਆਪਣੇ ਦਿਮਾਗ਼ ਨਾਲ ਚੀਜ਼ਾਂ ਬਣਾਉਂਦੀ ਹੈ ਜਿੰਨਾਂ ਨੂੰ ਮੈਂ ਪਹਿਲਾਂ ਕਦੀ ਨਹੀਂ ਦੇਖਿਆ।"

ਭੋਜਨ ਨੂੰ ਖਾਣ ਯੋਗ ਬਣਾਉਣ ਲਈ ਲੌਰੇਟਾ ਤਰੀਕੇ ਅਤੇ ਤਿਆਰੀ ਦੇ ਢੰਗ 'ਤੇ ਬਹੁਤ ਸਮਾਂ ਲਗਾਉਂਦੇ ਹਨ। ਉਹ ਸਾਲਾਂ ਤੱਕ ਕੁਕਿੰਗ ਕਿਤਾਬਾਂ ਅਤੇ ਆਪਣੇ ਰਸੋਈ ਵਿੱਚ ਤਜ਼ਰਬਿਆਂ ਦੇ ਆਧਾਰ 'ਤੇ ਅਤੇ ਆਪਣੀ ਸਮਝ 'ਤੇ ਨਿਰਭਰ ਕਰਕੇ ਪਕਾਉਂਦੇ ਹਨ।

ਉਹ ਕਹਿੰਦੇ ਹਨ, "ਮੈਂ ਆਪਣੀਆਂ ਅੱਖਾਂ, ਨੱਕ ਅਤੇ ਅੰਤਰਪ੍ਰੇਰਣਾ ਨਾਲ ਖਾਣਾ ਪਕਾਉਂਦੀ ਹਾਂ।"

ਰਿਝਦੀ ਤਰੀ ਦੀ ਖ਼ੁਸ਼ਬੂ ਉਨ੍ਹਾਂ ਦੀਆਂ ਸਵਾਦ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਭੋਜਣ ਦੀ ਪਰਪੱਕਤਾ ਅਤੇ ਗੁਣਵੱਤਾ ਨੂੰ ਭਾਪਦੀਆਂ ਹਨ।

ਲਾਈਮ ਪਾਈ

ਤਸਵੀਰ ਸਰੋਤ, Amy Maidment

ਤਸਵੀਰ ਕੈਪਸ਼ਨ, ਐਵਾਕੋਡੋ ਲਾਈਮ ਪਾਈ

ਕਈ ਲੋਕ ਜੋ ਲੌਰੇਟਾ ਦੀ ਤਰ੍ਹਾਂ ਟੀਪੀਐੱਨ 'ਤੇ ਨਿਰਭਰ ਕਰਦੇ ਹਨ ਭੋਜਨ ਚਬਾਉਂਦੇ ਹਨ ਅਤੇ ਇਸ ਨੂੰ ਥੁੱਕ ਦਿੰਦੇ ਹਨ, ਪਰ ਇਹ ਲੌਰੇਟਾ ਨੂੰ ਕਦੀ ਵੀ ਚੰਗਾ ਨਹੀਂ ਲੱਗਿਆ।

ਉਹ ਕਹਿੰਦੇ ਹਨ, "ਮੈਂ ਅਸਲ ਵਿੱਚ ਕਦੇ ਵੀ ਭੋਜਨ ਦਾ ਆਪਣੇ ਆਪ ਵਿੱਚ ਸਵਾਦ ਦੇਖਣ ਲਈ ਨਹੀਂ ਤਰਸੀ, ਇਹ ਖਾਣੇ ਦਾ ਸੁੱਖ ਹੈ ਜਿਸ ਨੂੰ ਮੈਂ ਯਾਦ ਕਰਦੀ ਹਾਂ ਅਤੇ ਮੇਰੀਆਂ ਯਾਦਾਂ ਕਿ ਭੋਜਨ ਦਾ ਕੀ ਅਰਥ ਹੈ।

ਬੀਚ 'ਤੇ ਆਈਸਕ੍ਰੀਮ, ਇੱਕ ਸਰਦ ਦਿਨ ਵਿੱਚ ਗਰਮ ਚਾਕਲੇਟ, ਕ੍ਰਿਸਮਿਸ 'ਤੇ ਪਰਿਵਾਰ ਨਾਲ ਇੱਕ ਭੁੱਜਿਆ ਭੋਜਨ ਖਾਣਾ।

ਖੀਰਾ ਉਨ੍ਹਾਂ ਦੀ ਸਭ ਤੋਂ ਪਸੰਦੀਦਾ ਖ਼ੁਸ਼ਬੂ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਬਚਪਨ ਦੀ ਪਿਕਨਿਕ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ।

ਬਹੁਤ ਕੁਝ ਜੋ ਅਸੀਂ ਸਮਾਜਿ ਤੌਰ 'ਤੇ ਕਰਦੇ ਹਾਂ ਉਹ ਭੋਜਨ ਦੇ ਆਲੇ ਦੁਆਲੇ ਘੁੰਮਦੇ ਹਾਂ, ਮੈਂ ਹਾਲੇ ਵੀ ਕਈ ਵਾਰ ਆਪਣੇ ਆਪ ਨੂੰ ਵੱਖਰਾ ਮਹਿਸੂਸ ਕਰਦੀ ਹਾਂ।

ਮੈਂ ਹਾਲੇ ਵੀ ਲੋਕਾਂ ਦੇ ਜਨਮ ਦਿਨ ਦੇ ਡਿਨਰਜ਼ 'ਤੇ ਜਾਂਦੀ ਹਾਂ ਜਾਂ ਇੱਕ ਕੌਫ਼ੀ ਦੇ ਕੱਪ ਜਾਂ ਡ੍ਰਿੰਕ ਲਈ, ਮੈਂ ਬਸ ਅਸਲ ਖਾਣ ਪੀਣ ਵਿੱਚ ਹਿੱਸਾ ਨਹੀਂ ਲੈਂਦੀ।

ਭੈਣ ਲਈ ਜਿਉਣਾ

ਉਨ੍ਹਾਂ ਦੀ ਭੋਜਨ ਨਾਲ ਜੁੜੀਆਂ ਤਕਰੀਬਨ ਸਾਰੀਆਂ ਯਾਦਾਂ ਉਨ੍ਹਾਂ ਦੀ ਭੈਣ ਐਬੀ ਨਾਲ ਜੁੜੀਆਂ ਹੋਈਆਂ ਹਨ।

ਐਬੀ ਆਪਣੀ ਭੈਣ ਦੇ ਖਾਣ ਸਬੰਧੀ ਬਿਮਾਰੀਆਂ ਦੇ ਕੇਂਦਰ ਵਿੱਚਲੇ ਸਹਿਮ ਭਰੇ ਤਜ਼ਰਬੇ ਤੋਂ ਇੰਨਾ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਬੱਚਿਆਂ ਲਈ ਕੰਮ ਕਰਦਿਆਂ ਇੱਕ ਮਾਨਸਿਕ ਰੋਗਾਂ ਦੇ ਹਸਪਤਾਲ ਵਿੱਚ ਕੰਮ ਕਰਨਾ ਚੁਣਿਆ।

ਲੌਰੇਟਾ ਦੇ ਆਖ਼ਰੀ ਵਾਰ ਖਾਣਾ ਖਾਣ ਦੇ ਤਜ਼ਰਬੇ ਮੌਕੇ ਵੀ ਐਬੀ ਉਥੇ ਸਨ, ਅਤੇ ਆਪਣੇ ਸਮਾਰਟ ਫ਼ੋਨ ਰਾਹੀਂ ਉਨ੍ਹਾਂ ਪਲਾਂ ਨੂੰ ਸੰਭਾਲ ਰਹੇ ਸਨ ਤੇ ਇਸ ਨੂੰ ਬਹੁਤ ਖ਼ਾਸ ਬਣਾਉਣ ਵਿੱਚ ਮਦਦ ਕਰ ਰਹੇ ਸਨ।

ਲੌਰੈਟਾ

ਤਸਵੀਰ ਸਰੋਤ, Amy Maidment

ਤਸਵੀਰ ਕੈਪਸ਼ਨ, ਲੌਰੈਟਾ ਵੱਲੋਂ ਸਵੀਟ ਪਟੈਟੋ ਡਿਸ਼

ਸਾਲ 2019 ਮਾਂ ਜੂਲੀ ਨਾਲ ਐਬੀ ਲੌਰੇਟਾ ਦੇ ਹਸਪਤਾਲ ਗਏ ਸਨ, ਜਿਥੇ ਉਹ ਸੇਪਸਿਸ ਦੇ ਇੱਕ ਹੋਰ ਅਟੈਕ ਤੋਂ ਠੀਕ ਹੋ ਰਹੇ ਸਨ।

ਪਰ ਦੁੱਖ ਦੀ ਗੱਲ ਘਰ ਨੂੰ ਵਾਪਸ ਆਉਂਦਿਆਂ ਐਬੀ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਉਮਰ 23 ਸਾਲ ਸੀ।

ਲੌਰੇਟਾ ਕਹਿੰਦੇ ਹਨ, "ਉਹ ਹੋਰਾਂ ਦੀਆਂ ਜ਼ਿੰਦਗੀਆਂ ਨੂੰ ਬਹੁਤ ਪ੍ਰਭਾਵਿਤ ਕਰਦੀ ਸੀ ਅਤੇ ਉਸ ਦੀ ਆਪਣੀ ਜ਼ਿੰਦਗੀ ਹਾਲੇ ਖਿੜਨਾ ਸ਼ੁਰੂ ਹੀ ਹੋਈ ਸੀ।"

ਲੌਰੇਟਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਦੋਵਾਂ ਭੈਣਾਂ ਲਈ ਜ਼ਰੂਰ ਜਿਊਣਾ ਚਾਹੀਦਾ ਹੈ ਅਤੇ ਇਹ ਉਨ੍ਹਾਂ ਨੂੰ ਜ਼ਿੰਦਗੀ ਦਾ ਵੱਧ ਫ਼ਾਇਦਾ ਚੁੱਕਣ ਲਈ ਉਤਸ਼ਾਹਿਤ ਕਰਦਾ ਹੈ।

ਪਿਛਲੀ ਵਾਰ ਜਦ ਮੈਂ ਲੌਰੇਟਾ ਨਾਲ ਗੱਲ ਕੀਤੀ ਸੀ ਉਹ ਟੀਪੀਐੱਨ ਸ਼ੁਰੂ ਕਰਨ ਤੋਂ ਬਾਅਦ ਹਸਪਤਾਲ ਵਿੱਚ ਸਨ ਅਤੇ ਸੇਪਸਿਸ ਦੇ ਨੌਵੇਂ ਅਟੈਕ ਤੋਂ ਠੀਕ ਹੋ ਰਹੇ ਸਨ।

ਪਾਚਨ ਸ਼ਕਤੀ ਰੋਗਾਂ ਦੇ ਕੇਂਦਰ ਵਿੱਚ ਲੇਟਿਆਂ ਹੋਇਆ ਉਹ ਪਕਵਾਨਾਂ ਦੇ ਸੁਫ਼ਨੇ ਦੇਖਦੇ ਸਨ, ਜਿੰਨਾਂ ਨੂੰ ਉਹ ਠੀਕ ਹੋਣ ਤੋਂ ਬਾਅਦ, ਬੌਰਨਮਾਉਥ ਵਿੱਚਲੇ ਆਪਣੇ ਫ਼ਲੈਟ ਵਿੱਚ ਵਾਪਸ ਆਉਣ 'ਤੇ ਪਕਾਉਣਗੇ।

ਉਨ੍ਹਾਂ ਨੇ ਆਪਣੇ ਬਿਸਤਰੇ ਤੋਂ ਮੇਰੇ ਨਾਲ ਗੱਲ ਕਰਦਿਆਂ ਦੱਸਿਆ, "ਪਹਿਲੀ ਚੀਜ਼ ਜਿਹੜੀ ਮੈਂ ਆਪਣੀ ਰਸੋਈ ਵਿੱਚ ਵਾਪਸ ਜਾਣ ਤੋਂ ਬਾਅਦ ਪਕਾ ਰਹੀ ਹਾਂ, ਇੱਕ ਪੌਸ਼ਟਿਕ ਪਸੰਦੀਦਾ ਨਾਸ਼ਤਾ ਹੈ।"

ਉਨ੍ਹਾਂ ਨੂੰ ਕ੍ਰਿਸਮਿਸ 'ਤੇ ਇੱਕ ਵੈਫ਼ਲ ਮੇਕਰ ਮਿਲਿਆ ਸੀ ਅਤੇ ਉਹ ਉਸ ਦੀ ਵਰਤੋਂ ਕਰਨ ਲਈ ਜ਼ਿਆਦਾ ਉਡੀਕ ਨਹੀਂ ਕਰਨਾ ਚਾਹੁੰਦੇ।

"ਮੈਂ ਸਵੀਟ ਪਟੈਟੋ ਵਾਫ਼ਲਜ਼ ਬਣਾਉਣ ਵਾਲੀ ਹਾਂ ਅੱਧੇ ਭੁੰਨੇ ਪਾਲਕ ਅਤੇ ਖੁੰਭਾਂ, ਐਵੋਕਾਡੋ, ਭੁੰਨੇ ਹੋਏ ਚੈਰੀ ਟਮਾਟਰਾਂ ਨੂੰ ਉੱਪਰ ਪਾ ਕੇ ਇੱਕ ਬਲੈਸਮਿਕ ਗਲੇਜ਼ ਨਾਲ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)