ਕੋਰੋਨਾਵਾਇਰਸ: ਵਿਗਿਆਨੀਆਂ ਨੇ ਲੱਭਿਆ ਕੋਵਿਡ -19 ਨੂੰ ਭਜਾਉਣ ਵਾਲਾ ਵਾਇਰਸ - ਖੋਜ

ਕੋਰੋਨਾਵਾਇਰਸ

ਤਸਵੀਰ ਸਰੋਤ, Science Photo Library

ਤਸਵੀਰ ਕੈਪਸ਼ਨ, ਯੂਨੀਵਰਸਟੀ ਆਫ਼ ਗਲਾਸਗੋ ਦੇ ਵਿਗਿਆਨੀਆਂ ਮੁਤਾਬਕ ਸਰਦੀ-ਜ਼ੁਕਾਮ ਲਈ ਜ਼ਿੰਮੇਵਾਰ ਰਾਇਨੋ ਵਾਇਰਸ ਕੋਰੋਨਾ ਨੂੰ ਹਰਾ ਸਕਦਾ ਹੈ
    • ਲੇਖਕ, ਜੇਮਜ਼ ਗੈਲਘਰ
    • ਰੋਲ, ਬੀਬੀਸੀ ਪੱਤਰਕਾਰ

ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਇਨਸਾਨ ਦੇ ਸਰੀਰ 'ਚੋਂ ਕੋਰੋਨਾਵਾਇਰਸ ਨੂੰ ਬਾਹਰ ਕੱਢ ਸਕਦਾ ਹੈ।

ਕੁਝ ਵਾਇਰਸ ਅਜਿਹੇ ਹੁੰਦੇ ਹਨ ਜੋ ਇਨਸਾਨੀ ਸਰੀਰ ਨੂੰ ਲਾਗ ਲਗਾਉਣ ਦੇ ਲਈ ਦੂਜੇ ਵਾਇਰਸ ਨਾਲ ਲੜਦੇ ਹਨ। ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਵੀ ਕੁਝ ਅਜਿਹਾ ਹੀ ਹੈ।

ਯੂਨੀਵਰਸਟੀ ਆਫ਼ ਗਲਾਸਗੋ ਦੇ ਵਿਗਿਆਨੀਆਂ ਮੁਤਾਬਕ ਸਰਦੀ-ਜ਼ੁਕਾਮ ਲਈ ਜ਼ਿੰਮੇਵਾਰ ਰਾਇਨੋ ਵਾਇਰਸ ਕੋਰੋਨਾ ਨੂੰ ਹਰਾ ਸਕਦਾ ਹੈ।

ਇਹ ਵੀ ਪੜ੍ਹੋ:

ਵਿਗਿਆਨੀਆਂ ਨੇ ਇਹ ਵੀ ਕਿਹਾ ਕਿ ਭਾਵੇਂ ਰਾਇਨੋ ਵਾਇਰਸ ਨਾਲ ਹੋਣ ਵਾਲਾ ਫ਼ਾਇਦਾ ਥੋੜ੍ਹੀ ਦੇਰ ਲਈ ਰਹੇ ਪਰ ਇਹ ਇਨਸਾਨੀ ਸਰੀਰ ਵਿੱਚ ਇਸ ਹੱਦ ਤੱਕ ਫੈਲ ਜਾਂਦਾ ਹੈ ਕਿ ਇਸ ਨਾਲ ਕੋਰੋਨਾਵਾਇਰਸ ਦੇ ਅਸਰ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।

'ਮਤਲਬੀ ਵਾਇਰਸ'

ਕਲਪਨਾ ਕਰੋ ਕਿ ਤੁਹਾਡੀ ਨੱਕ, ਗਲੇ ਅਤੇ ਫੇਫੜਿਆਂ ਵਿੱਚ ਜੇ ਕੋਈ ਵਾਇਰਸ ਇੱਕ ਵਾਰ ਦਾਖਲ ਹੋਇਆ ਤਾਂ ਜਾਂ ਤਾਂ ਉਹ ਦੂਜੇ ਵਾਇਰਸ ਦੇ ਵੜਨ ਲਈ ਵੀ ਦਰਵਾਜ਼ਾ ਖੁੱਲ੍ਹਾ ਰੱਖ ਸਕਦਾ ਹੈ ਜਾਂ ਫ਼ਿਰ ਦਰਵਾਜ਼ਾ ਬੰਦ ਕਰਕੇ ਤੁਹਾਡੇ ਸਰੀਰ ਵਿੱਚ ਆਪਣਾ ਘਰ ਬਣਾ ਸਕਦਾ ਹੈ।

ਇਨਫਲੁਏਂਜ਼ਾ (ਸਰਦੀ-ਜ਼ੁਕਮਾ ਅਤੇ ਫਲੂ) ਲਈ ਜ਼ਿੰਮੇਵਾਰ ਵਾਇਰਸ ਬਹੁਤ ਹੀ ਮਤਲਬੀ ਕਿਸਮ ਦਾ ਵਾਇਰਸ ਹੈ। ਆਮ ਤੌਰ 'ਤੇ ਇਹ ਇਨਸਾਨ ਦੇ ਸਰੀਰ ਨੂੰ ਇਕੱਲੇ ਹੀ ਲਾਗ ਲਗਾ ਸਕਦਾ ਹੈ ਜਦਕਿ ਨਮੂਨੀਆ ਅਤੇ ਬ੍ਰੋਕਾਂਇਟਸ ਵਰਗੀਆਂ ਬਿਮਾਰੀਆਂ ਲਈ ਜ਼ਿੰਮੇਵਾਰ ਏਡੇਨੋਵਾਇਰਸ ਵਰਗੇ ਵਾਇਰਸ ਦੂਜੇ ਲਾਗ ਲਈ ਵੀ ਸੰਭਾਵਨਾਵਾਂ ਛੱਡ ਦਿੰਦੇ ਹਨ।

ਵਿਗਿਆਨੀ ਇਸ 'ਤੇ ਲਗਾਤਾਰ ਨਜ਼ਰ ਬਣਾਕੇ ਬੈਠੇ ਹਨ ਕਿ ਕੋਵਿਡ ਲਈ ਜ਼ਿੰਮੇਵਾਰ ਵਾਇਰਸ ਸਾਰਸ-CoV-2 ਦੂਜੇ ਵਾਇਰਸਾਂ ਦੇ ਨਾਲ ਕਿਵੇਂ ਦਾ ਵਤੀਰਾ ਕਰਦਾ ਹੈ ਅਤੇ ਇਹ ਅਧਿਐਨ ਕਰਨਾ ਕਾਫ਼ੀ ਚੁਣੌਤੀਪੂਰਣ ਹੈ।

ਕਿਵੇਂ ਹੋਈ ਖੋਜ?

ਗਲਾਸਗੋ ਵਿੱਚ ਸੈਂਟਰ ਫ਼ਾਰ ਵਾਇਰਸ ਰਿਸਰਚ ਦੀ ਟੀਮ ਨੇ ਪ੍ਰਯੋਗ ਲਈ ਇਨਸਾਨ ਸਾਹ ਲੈਣ ਵਾਲੇ ਤੰਤਰ ਵਰਗਾ ਢਾਂਚਾ ਅਤੇ ਕੋਸ਼ਿਕਾਵਾਂ ਬਣਾਈਆਂ। ਵਿਗਿਆਨੀਆਂ ਨੇ ਇਸ ਨੂੰ ਕੋਵਿਡ ਲਈ ਜ਼ਿੰਮੇਵਾਰ ਸਾਰਸ-CoV-2 ਅਤੇ ਰਾਇਨੋ ਵਾਇਰਸ, ਦੋਵਾਂ ਨੂੰ ਇੱਕੋ ਸਮੇਂ ਉੱਤੇ ਰਿਲੀਜ਼ ਕੀਤਾ ਸੀ ਪਰ ਸਫ਼ਲਤਾ ਸਿਰਫ਼ ਰਾਇਨੋ ਵਾਇਰਸ ਯਾਨੀ ਸਰਦੀ-ਜ਼ੁਕਾਮ ਵਾਲੇ ਵਾਇਰਸ ਨੂੰ ਮਿਲੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਖੋਜ ਵਿੱਚ ਪਤਾ ਲੱਗਿਆ ਕਿ ਜੇ ਲਾਗ ਦੇ ਸ਼ੁਰੂਆਤੀ 24 ਘੰਟਿਆਂ ਵਿੱਚ ਰਾਇਨੋ ਵਾਇਰਸ ਚੰਗੀ ਤਰ੍ਹਾਂ ਪ੍ਰਭਾਵੀ ਹੋ ਜਾਂਦਾ ਹੈ ਤਾਂ ਸਾਰਸ-CoV-2 ਦੇ ਅਸਰ ਦਾ ਖਤਰਾ ਨਾ ਦੇ ਬਰਾਬਰ ਬਚਦਾ ਹੈ ਅਤੇ ਜੇ 24 ਘੰਟਿਆਂ ਬਾਅਦ ਸਾਰਸ-CoV-2 ਸਰੀਰ ਵਿੱਚ ਜਾਂਦਾ ਵੀ ਹੈ ਤਾਂ ਰਾਇਨੋ ਵਾਇਰਸ ਇਸ ਨੂੰ ਬਾਹਰ ਕੱਢ ਦਿੰਦਾ ਹੈ।

'ਕੋਰੋਨਾਵਾਇਰਸ ਨੂੰ ਬਾਹਰ ਕੱਢ ਦਿੰਦਾ ਹੈ ਸਰਦੀ-ਜ਼ੁਕਾਮ ਵਾਲਾ ਵਾਇਰਸ'

ਰਿਸਰਚ ਟੀਮ ਦਾ ਹਿੱਸਾ ਰਹੇ ਡਾ. ਪਾਬਲੋ ਮਿਉਰਿਕਾ ਨੇ ਬੀਬੀਸੀ ਨੂੰ ਦੱਸਿਆ, ''ਰਾਇਨੋ ਵਾਇਰਸ ਸਾਰਸ-CoV-2 ਦੇ ਲਈ ਕੋਈ ਮੌਕਾ ਨਹੀਂ ਛੱਡਦਾ। ਇਹ ਇਸ ਨੂੰ ਬੁਰੀ ਤਰ੍ਹਾਂ ਬਾਹਰ ਵੱਲ ਨੂੰ ਧਕੇਲ ਦਿੰਦਾ ਹੈ।''

ਉਨ੍ਹਾਂ ਨੇ ਕਿਹਾ, ''ਇਹ ਖੋਜ ਬਹੁਤ ਉਤਸ਼ਾਹਿਤ ਕਰਨ ਵਾਲੀ ਹੈ ਕਿਉਂਕਿ ਦੇ ਇਨਸਾਨ ਦੇ ਸਰੀਰ ਵਿੱਚ ਰਾਇਨੋ ਵਾਇਰਸ ਦਾ ਖ਼ਾਸਾ ਪ੍ਰਭਾਵ ਹੈ ਤਾਂ ਇਹ ਸਾਰਸ-CoV-2 ਦੇ ਲਾਗ ਨੂੰ ਰੋਕ ਸਕਦਾ ਹੈ।''

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਦੀ-ਜ਼ੁਕਾਮ ਠੀਕ ਹੋਣ ਤੋਂ ਬਾਅਦ ਕੋਰੋਨਾਵਾਇਰਸ ਹਮਲਾ ਕਰ ਸਕਦਾ ਹੈ

ਅਜਿਹੀ ਖੋਜ ਅਤੇ ਅਜਿਹਾ ਅਸਰ ਅਤੀਤ ਵਿੱਚ ਵੀ ਦੇਖਿਆ ਜਾ ਚੁੱਕਿਆ ਹੈ। ਮੰਨਿਆ ਜਾਂਦਾ ਹੈ ਕਿ ਰਾਇਨੋ ਵਾਇਰਸ ਲਾਗ ਦੇ ਕਾਰਨ ਸਾਲ 2009 ਵਿੱਚ ਯੂਰਪ ਦੇ ਕਈ ਹਿੱਸੇ ਸਵਾਈਨ ਫਲੂ ਦੀ ਚਪੇਟ ਵਿੱਚ ਆਉਣ ਤੋਂ ਬਚ ਗਏ।

ਤਾਜ਼ਾ ਖੋਜ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਰਾਇਨੋ ਵਾਇਰਸ ਨਾਲ ਲਾਗ ਲੱਗੀਆਂ ਕੋਸ਼ਿਕਾਵਾਂ ਅਜਿਹੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੀਆਂ ਸਨ, ਜਿਨ੍ਹਾਂ ਨਾਲ ਸਾਰਸ-CoV-2 ਦੀ ਲਾਗ ਸਮਰੱਥਾ ਕਮਜ਼ੋਰ ਹੋ ਰਹੀ ਸੀ।

ਵਿਗਿਆਨੀਆਂ ਨੇ ਦੇਖਿਆ ਕਿ ਰਾਇਨੋ ਵਾਇਰਸ ਦੀ ਗ਼ੈਰ-ਮੌਜੂਦਗੀ ਵਿੱਚ ਕੋਰੋਨਾਵਾਇਰਸ ਆਮ ਤੌਰ 'ਤੇ ਸਰਗਰਮ ਹੁੰਦਾ ਹੈ।

ਕਿਵੇਂ ਦੇ ਹੋਣਗੇ ਆਉਣ ਵਾਲੇ ਦਿਨ?

ਹਾਲਾਂਕਿ ਸਰਦੀ-ਜ਼ੁਕਾਮ ਠੀਕ ਹੋਣ ਤੋਂ ਬਾਅਦ ਜਦੋਂ ਇਨਸਾਨ ਪ੍ਰਤੀਰੋਧਕ ਸਮਰੱਥਾ ਸ਼ਾਂਤ ਹੋ ਜਾਂਦੀ ਹੈ ਉਦੋਂ ਕੋਰੋਨਾਵਾਇਰਸ ਫ਼ਿਰ ਹਮਲਾ ਕਰ ਸਕਦਾ ਹੈ।

ਡਾਕਟਰ ਪਾਬਲੋ ਨੇ ਕਿਹਾ, ''ਟੀਕਾਕਰਨ, ਸਾਫ਼-ਸਫ਼ਾਈ ਅਤੇ ਰਾਇਨੋ ਵਾਇਰਸ...ਇਹ ਸਾਰੇ ਮਿਲ ਕੇ ਕੋਰੋਨਾਵਾਇਰਸ ਦਾ ਅਸਰ ਕਾਫ਼ੀ ਘੱਟ ਕਰ ਸਕਦੇ ਹਨ ਪਰ ਸਭ ਤੋਂ ਜ਼ਿਆਦਾ ਅਸਰ ਵੈਕਸੀਨ ਨਾਲ ਹੀ ਹੋਵੇਗਾ।''

ਵਾਰਵਿਕ ਮੈਡੀਕਲ ਸਕੂਲ ਦੇ ਪ੍ਰੋਫ਼ੈਸਰ ਲੌਰੈਂਸ ਯੰਗ ਨੇ ਕਿਹਾ ਕਿ ਸਰਦੀ-ਜ਼ੁਕਾਮ ਵਾਲੇ ਰਾਇਨੋ ਵਾਇਰਸ ਕਾਫ਼ੀ ਲਾਗ ਵਾਲੇ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਅਧਿਐਨ ਤੋਂ ਲਗਦਾ ਹੈ ਕਿ ਸਰਦੀ-ਜ਼ੁਕਾਮ ਦੀ ਲਾਗ ਨਾਲ ਕੋਵਿਡ-19 ਦੀ ਲਾਗ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ। ਖ਼ਾਸ ਤੌਰ 'ਤੇ ਸਰਦੀ ਅਤੇ ਪਤਝੜ ਦੇ ਮੌਸਮ ਵਿੱਚ, ਜਦੋਂ ਜ਼ਿਆਦਾ ਲੋਕਾਂ ਨੂੰ ਸਰਦੀ-ਜ਼ੁਕਾਮ ਹੋਵੇ।

ਹਾਲਾਂਕਿ ਸਰਦੀਆਂ ਵਿੱਚ ਇਸ ਦਾ ਕਿੰਨਾ ਅਸਰ ਹੋਵੇਗਾ, ਇਹ ਅਜੇ ਵੀ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ। ਕੋਰੋਨਾਵਾਇਰਸ ਹੁਣ ਵੀ ਇੱਥੇ ਹੀ ਹੈ ਅਤੇ ਮਹਾਂਮਾਰੀ ਦੇ ਸਮੇਂ ਦੱਬੀਆਂ ਉਹ ਬਿਮਾਰੀਆਂ ਵੀ ਵਾਪਸ ਆ ਸਕਦੀਆਂ ਹਨ ਜਿਨ੍ਹਾਂ ਖ਼ਿਲਾਫ਼ ਸਾਡੀ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਚੁੱਕੀ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Science Photo Library

ਤਸਵੀਰ ਕੈਪਸ਼ਨ, ਰਾਇਨੋ ਵਾਇਰਸ ਦੀ ਮੌਜੂਦਗੀ ਵਿੱਚ ਕੋਰੋਨਾਵਾਇਰਸ ਆਮ ਤੌਰ 'ਤੇ ਸਰਗਰਮ ਰਹਿੰਦਾ ਹੈ

ਪਬਲਿਕ ਹੈਲਥ ਇੰਗਲੈਂਡ ਦੀ ਡਾਕਟਰ ਸੁਜ਼ਾਨ ਹੌਪਕਿੰਜ਼ 'ਮੁਸ਼ਕਲ ਸਰਦੀਆਂ' ਦੀ ਚੇਤਾਵਨੀ ਦਿੰਦੇ ਹਨ।

ਉਹ ਕਹਿੰਦੇ ਹਨ, ''ਆਉਣ ਵਾਲੀਆਂ ਸਰਦੀਆਂ ਵਿੱਚ ਅਸੀਂ ਫਲੂ ਦੇ ਮਾਮਲਿਆਂ ਵਿੱਚ ਵੀ ਤੇਜ਼ੀ ਦੇਖ਼ ਸਕਦੇ ਹਾਂ। ਇਸ ਤੋਂ ਇਲਾਵਾ ਸਾਹ ਨਾਲ ਜੁੜੀਆਂ ਬਿਮਾਰੀਆਂ ਅਤੇ ਸਾਹ ਤੰਤਰ ਉੱਤੇ ਹਮਲਾ ਕਰਨ ਵਾਲੇ ਵਾਇਰਸ ਵਿੱਚ ਵੀ ਵਾਧਾ ਹੋ ਸਕਦਾ ਹੈ।''

ਯੂਨੀਵਰਸਿਟੀ ਆਫ਼ ਗਲਾਸਗੋ ਦੀ ਇਹ ਖੋਜ 'ਜਰਨਲ ਆਫ਼ ਇਨਫੈਕਸ਼ੰਜ਼ ਡਿਜ਼ੀਜ਼' 'ਚ ਛਪੀ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)