ਕੋਰੋਨਾਵਾਇਰਸ: ਇਨ੍ਹਾਂ ਦੋ ਪਿੰਡਾਂ ਨੇ ਕੀ ਕੀਤਾ ਕਿ ਇੱਥੇ ਇੱਕ ਵੀ ਕੋਰੋਨਾਵਾਇਰਸ ਦਾ ਕੇਸ ਨਹੀਂ

ਤਸਵੀਰ ਸਰੋਤ, FARUK KADRI/AMRELI
- ਲੇਖਕ, ਰਿਸ਼ੀ ਬੈਨਰਜੀ
- ਰੋਲ, ਬੀਬੀਸੀ ਪੱਤਰਕਾਰ
ਗੁਜਰਾਤ ਦੇ ਹਸਪਤਾਲਾਂ ਦੇ ਬਾਹਰ ਐਂਬੂਲੈਂਸ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਲਾਸ਼ਾਂ ਨਾਲ ਸ਼ਹਿਰਾਂ ਦੇ ਸ਼ਮਸ਼ਾਨ ਘਾਟ ਵੀ ਭਰ ਗਏ ਹਨ ਅਤੇ ਅੰਤਿਮ ਸੰਸਕਾਰ ਕਰਨ ਵਾਲਿਆਂ ਦੀਆਂ ਲੰਬੀਆਂ ਲਾਇਨਾਂ ਲੱਗੀਆਂ ਹੋਈਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਅਹਿਮਦਾਬਾਦ, ਸੂਰਤ, ਵਡੋਦਰਾ, ਰਾਜਕੋਟ ਅਤੇ ਹੋਰਨਾਂ ਸ਼ਹਿਰਾਂ ਵਿੱਚ ਕੋਵਿਡ ਮਰੀਜ਼ਾਂ ਦੇ ਪਰਿਵਾਰ ਆਕਸੀਜਨ, ਦਵਾਈ, ਐਂਬੂਲੈਂਸ ਅਤੇ ਹਸਪਤਾਲ ਵਿੱਚ ਬੈੱਡ ਲਈ ਥਾਂ-ਥਾਂ ਧੱਕੇ ਖਾ ਰਹੇ ਹਨ।
ਇਹ ਬੇਹੱਦ ਡਰਾਵਨਾ ਅਤੇ ਪਰੇਸ਼ਾਨ ਕਰ ਦੇਣ ਵਾਲਾ ਮੰਜ਼ਰ ਹੈ ਪਰ ਗੁਜਰਾਤ ਵਿੱਚ ਦੋ ਟਾਪੂ ਅਜਿਹੇ ਵੀ ਹਨ ਜਿੱਥੋਂ ਦਾ ਨਜ਼ਾਰਾ ਬਿਲਕੁਲ ਉਲਟ ਹੈ।
ਇਹ ਵੀ ਪੜ੍ਹੋ-
ਇੱਕ ਪਾਸੇ ਜਿੱਥੇ ਗੁਜਰਾਤ ਵਿੱਚ ਕੋਵਿਡ ਮਰੀਜ਼ਾਂ ਅਤੇ ਮਰਨ ਵਾਲਿਆਂ ਦੇ ਅੰਕੜੇ ਵੱਧ ਰਹੇ ਹਨ, ਉੱਥੇ ਹੀ ਇਨ੍ਹਾਂ ਦੋ ਟਾਪੂਆਂ, ਆਲੀਆ ਬੇਟ ਅਤੇ ਸ਼ਿਆਲ ਬੇਟ ਵਿੱਚ ਕੋਈ ਵੀ ਕੋਰੋਨਾਵਾਇਰਸ ਦਾ ਕੇਸ ਨਹੀਂ ਹੈ।
ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਟਾਪੂਆਂ 'ਤੇ ਭੂਗੌਲਿਕ ਸਥਿਤੀ ਅਤੇ ਸਥਾਨਕ ਸਖ਼ਤੀ ਕਰਕੇ ਇੱਥੇ ਕੋਵਿਡ-19 ਨਹੀਂ ਫੈਲਿਆ।
ਅਮਰੈਲੀ ਜ਼ਿਲ੍ਹੇ ਦੇ ਜਾਫ਼ਰਾਬਾਦ ਤਾਲੁਕਾ ਵਿੱਚ ਪੈਂਦੇ ਸ਼ਿਆਲ ਬੇਟ ਦੇ ਸਰਪੰਚ ਹਮੀਰਭਾਈ ਨੇ ਬੀਬੀਸੀ ਨਾਲ ਗੱਲ ਕਰਦਿਆਂ ਪਿੰਡ ਦੇ ਲੋਕਾਂ ਵੱਲੋਂ ਅਪਨਾਏ ਗਏ ਸੁਰੱਖਿਆ ਨਿਯਮਾਂ ਬਾਰੇ ਦੱਸਿਆ।
ਉਨ੍ਹਾਂ ਨੇ ਕਿਹਾ, "ਪਿੰਡ ਵਿੱਚ ਕੋਵਿਡ-19 ਦੇ ਪਾਸਾਰ ਨੂੰ ਰੋਕਣ ਲਈ ਅਸੀਂ ਕਈ ਸਖ਼ਤ ਕਦਮ ਚੁੱਕੇ। ਅਸੀਂ ਕਿਸੇ ਨੂੰ ਬਾਹਰੋਂ ਪਿੰਡ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ।"
"ਹਰ ਰੋਜ਼ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਪਹਿਲੀ ਕੋਵਿਡ ਲਹਿਰ ਦੌਰਾਨ ਪਿੰਡ ਵਿੱਚ ਕੋਈ ਵੀ ਕੇਸ ਨਹੀਂ ਆਇਆ ਸੀ ਅਤੇ ਨਾ ਹੀ ਹੁਣ ਤੱਕ ਦੂਜੀ ਲਹਿਰ ਦੌਰਾਨ ਕੋਈ ਕੇਸ ਮਿਲਿਆ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਜਦੋਂ ਅਸੀਂ ਪਹਿਲੀ ਵਾਰ ਕੋਵਿਡ ਬਾਰੇ ਸੁਣਿਆ ਤਾਂ ਅਸੀਂ 5000 ਹਜ਼ਾਰ ਮਾਸਕ ਅਤੇ ਸੈਨੇਟਾਈਜ਼ਰ ਖਰੀਦ ਕੇ ਪਿੰਡ ਵਿੱਚ ਵੰਡੇ। ਇਸੇ ਵੇਲੇ ਹੀ ਅਸੀਂ ਡਾਕਟਰ ਦੀ ਸਲਾਹ ਮੁਤਾਬਕ ਪਿੰਡ ਵਿੱਚ ਦਵਾਈਆਂ ਵੀ ਵੰਡੀਆਂ।"
ਨਿਯਮਾਂ ਦੀ ਸਖ਼ਤੀ ਨਾਲ ਪਾਲਣਾ
2011 ਦੀ ਮਰਦਮਸ਼ੁਮਾਰੀ ਮੁਤਾਬਕ ਸ਼ਿਆਲ ਬੇਟ ਦੀ ਆਬਾਦੀ 5551 ਹੈ। ਇੱਥੇ 1314 ਘਰ ਹਨ। ਜ਼ਿਆਦਾਤਰ ਲੋਕ ਇੱਥੇ ਮੱਛੀ ਫੜ੍ਹਨ ਦਾ ਕੰਮ ਕਰਦੇ ਹਨ।
ਸਥਾਨਕ ਲੋਕਾਂ ਮੁਤਾਬਕ, ਲਾਗ ਨੂੰ ਫੈਲਣ ਤੋਂ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਅਤੇ ਕੋਵਿਡ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੁੰਦੀ ਹੈ।
ਸਥਾਨਕ ਲੋਕਾਂ ਨੂੰ ਉਦੋਂ ਹੀ ਪਿੰਡੋਂ ਬਾਹਰ ਜਾਣ ਦਿੱਤਾ ਜਾਂਦਾ ਹੈ ਜਦੋਂ ਬੇਹੱਦ ਜ਼ਰੂਰੀ ਕੰਮ ਹੋਵੇ। ਕਿਸੇ ਬਾਹਰੀ ਬੰਦੇ ਨੂੰ ਪਿੰਡ ਵਿੱਚ ਆਉਣ ਦੀ ਇਜਾਜ਼ਤ ਨਹੀਂ।
ਪਿੰਡ ਦੇ ਸਰਪੰਚ ਅਤੇ ਲੋਕ ਦਾਅਵਾ ਕਰਦੇ ਹਨ, ਪਿਛਲੇ ਇੱਕ ਸਾਲ ਤੋਂ ਬਾਹਰਲਾ ਕੋਈ ਬੰਦਾ ਪਿੰਡ ਵਿੱਚ ਨਹੀਂ ਵੜਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਤਸਵੀਰ ਸਰੋਤ, FARUK KADRI
ਮਹੀਰਭਾਈ ਦਾ ਕਹਿਣਾ ਹੈ, "ਅਸੀਂ ਲੋਕਾਂ ਬਿਨਾਂ ਮਤਲਬ ਦੇ ਬਾਹਰ ਜਾਣ ਤੋਂ ਮਨ੍ਹਾਂ ਕੀਤਾ ਹੈ ਅਤੇ ਖਰੀਦਦਾਰੀ ਕਰਨ ਲਈ ਘੱਟ ਜਾਣ ਲਈ ਕਿਹਾ ਹੈ। ਲੋਕ ਸਾਨੂੰ ਸਹਿਯੋਗ ਦੇ ਰਹੇ ਹਨ।"
ਉਨ੍ਹਾਂ ਮੁਤਾਬਕ, ਸਮਾਜਿਕ ਸਮਾਗਮ ਅਤੇ ਵਿਆਹ ਵਿੱਚ ਵੀ ਲੋਕ ਸੀਮਤ ਗਿਣਤੀ ਵਿੱਚ ਸ਼ਾਮਿਲ ਹੋ ਰਹੇ ਹਨ।
ਸ਼ਿਆਲ ਬੇਟ ਦੇ ਰਹਿਣ ਵਾਲੇ ਜੇਯੰਤੀ ਬਾਂਭੀਆਨਾ ਦਾ ਕਹਿਣਾ ਹੈ, "ਜੇਕਰ ਸਾਡੇ ਪਿੰਡ ਦੇ ਲੋਕ ਸ਼ਹਿਰ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਕਾਰਨ ਦੱਸਣਾ ਪੈਂਦਾ ਹੈ। ਜੇ ਕਾਰਨ ਸਹੀ ਮੰਨਿਆ ਜਾਵੇ ਤਾਂ ਹੀ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਹੁੰਦੀ ਹੈ।"
ਉਨ੍ਹਾਂ ਨੇ ਅੱਗੇ ਦੱਸਿਆ, "ਪਿੰਡ ਦੇ ਲੋਕਾਂ ਮਾਸਕ ਪਾਉਣੇ ਅਤੇ ਸੋਸ਼ਲ ਡਿਸਟੈਂਸਿੰਗ ਰੱਖਣਾ ਲਾਜ਼ਮੀ ਹਨ। ਪਿੰਡ ਦੀਆਂ ਦੁਕਾਨਾਂ ਵੀ ਲਗਾਤਾਰ ਸੈਨੇਟਾਈਜ਼ ਹੁੰਦੀਆਂ ਹਨ।
ਇਹ ਵੀ ਪੜ੍ਹੋ:-
ਅਮਰੈਲੀ ਜ਼ਿਲ੍ਹੇ ਦੇ ਕਲੈਕਟਰ ਆਯੂਸ਼ ਓਕ ਨੇ ਬੀਬੀਸੀ ਨੂੰ ਦੱਸਿਆ, "ਸ਼ਿਆਲ ਬੇਟ ਵਿੱਚ ਭੂਗੌਲਿਕ ਸਥਿਤੀ ਅਤੇ ਪੰਚਾਇਤ ਵੱਲੋਂ ਬਣਾਏ ਗਏ ਸਖ਼ਤ ਕਾਨੂੰਨਾਂ ਕਰਕੇ ਅਜੇ ਤੱਕ ਇੱਥੇ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ।"
"ਪਿੰਡਵਾਸੀਆਂ ਵੱਲੋਂ ਘੱਟ ਆਵਾਜਾਈ ਤੇ ਇਕੱਠ ਨਾ ਕਰਨ ਦਾ ਇਹ ਬਿਹਤਰੀਨ ਨਤੀਜਾ ਹੈ। ਜ਼ਿਲ੍ਹਾ ਪ੍ਰਸ਼ਾਸਨ ਪਿੰਡਵਾਸੀਆਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰ ਰਿਹਾ ਹੈ। ਸਭ ਕੁਝ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ।"
ਉਨ੍ਹਾਂ ਨੇ ਕਿਹਾ, "ਪਹਿਲਾਂ ਲੋਕ ਪੀਪਾਵਵ ਪੋਰਟ ਜ਼ਰੂਰੀ ਸਾਮਾਨ ਖਰੀਦਣ ਜਾਂਦੇ ਹੁੰਦੇ ਸੀ ਪਰ ਅਸੀਂ ਫ਼ੈਸਲਾ ਲਿਆ ਕਿ ਉਨ੍ਹਾਂ ਨੂੰ ਸਾਰਾ ਸਮਾਨ ਪਿੰਡ ਵਿੱਚ ਮੁਹੱਈਆ ਕਰਵਾਇਆ ਜਾਵੇਗਾ।"
ਭਰੂਚ ਦੇ ਆਲੀਆ ਬੇਟ 'ਚ ਵੀ ਕੋਈ ਕੇਸ ਨਹੀਂ
ਆਲੀਆ ਬੇਟ ਵਿੱਚ ਵੀ ਹਾਲਾਤ ਸ਼ਿਆਲ ਬੇਟ ਵਰਗੇ ਹਨ। ਇਹ ਭਰੂਚ ਜ਼ਿਲ੍ਹੇ ਵਿੱਚ 22 ਹਜ਼ਾਰ ਹੈਕਟੇਅਰ ਵਿੱਚ ਫੈਲਿਆ ਹੈ। ਇੱਥੇ ਵੀ ਅਜੇ ਤੱਕ ਕੋਈ ਕੇਸ ਨਹੀਂ ਸਾਹਮਣੇ ਆਇਆ।
ਸਥਾਨਕ ਲੋਕਾਂ ਮੁਤਾਬਕ, ਪਸ਼ੂ ਪਾਲਣ ਨੂੰ ਲੈ ਕੇ ਕੁਝ ਲੋਕ ਕੱਛ ਤੋਂ ਕਰੀਬ 350 ਸਾਲ ਪਹਿਲਾਂ ਇੱਥੇ ਆਏ ਸੀ। ਆਲੀਆ ਬੇਟ ਵਿੱਚ 100 ਮਿੱਟੀ ਦੇ ਘਰ ਹਨ ਅਤੇ ਆਬਾਦੀ ਕਰੀਬ 500 ਲੋਕਾਂ ਦੀ ਹੈ।
ਪਿੰਡ ਦੇ ਬਜ਼ੁਰਗ ਮੁਹੰਮਦ ਜਾਟ ਨੇ ਬੀਬੀਸੀ ਨੂੰ ਦੱਸਿਆ, "ਕੋਵਿਡ ਮਹਾਮਾਰੀ ਪਿਛਲੇ ਇੱਕ ਸਾਲ ਤੋਂ ਚੱਲ ਰਹੀ ਹੈ ਪਰ ਇੱਥੇ ਇੱਕ ਵੀ ਕੇਸ ਨਹੀਂ ਆਇਆ ਹੈ।"
ਸ਼ਿਆਲ ਬੇਟ ਦੇ ਲੋਕਾਂ ਵਾਂਗ ਆਲੀਆ ਬੇਟ ਦੇ ਲੋਕ ਵੀ ਸੋਸ਼ਲ ਡਿਸਟੈਂਸਿੰਗ ਵਰਗੇ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹਨ ਅਤੇ ਬਿਨਾਂ ਕਾਰਨ ਕਿਤੇ ਨਹੀਂ ਜਾਂਦੇ।
ਇਥੇ ਰਹਿਣ ਵਾਲੇ ਲੋਕਾਂ ਦਾ ਮੁੱਖ ਕਿੱਤਾ ਪਸ਼ੂ ਪਾਲਣ ਹੈ। ਸਥਾਨਕ ਲੋਕ ਪਿੰਡ ਤੋਂ ਬਾਹਰ ਸਿਰਫ਼ ਦੁੱਧ ਵੇਚਣ ਲਈ ਜਾਂਦੇ ਹਨ।

ਤਸਵੀਰ ਸਰੋਤ, FARUK KADRI
ਪਿੰਡ ਵਾਲਿਆਂ ਮੁਤਾਬਕ, ਜਦੋਂ ਉਹ ਵਾਪਸ ਆਲੀਆ ਬੇਟ ਆਉਂਦੇ ਹਨ ਤਾਂ ਉਨ੍ਹਾਂ ਕੋਵਿਡ ਪ੍ਰੋਟੋਕੋਲ ਮੁਤਾਬਕ ਸਕੈਨ ਕੀਤਾ ਜਾਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਉਨ੍ਹਾਂ ਨਾਲ ਸਹਿਯੋਗ ਕਰ ਰਿਹਾ ਹੈ ਅਤੇ ਜ਼ਰੂਰੀ ਚੀਜ਼ਾਂ ਤੇ ਦਵਾਈਆਂ ਮੁਹੱਈਆ ਕਰਵਾ ਰਿਹਾ ਹੈ।
12 ਹਜ਼ਾਰ ਤੋਂ ਵੱਧ ਨਵੇਂ ਕੇਸ
ਗੁਜਰਾਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਕੜੇ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 13105 ਨਵੇਂ ਕੇਸ ਅਤੇ 137 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।
ਇਸ ਦੇ ਨਾਲ ਹੀ ਗੁਜਰਾਤ ਵਿੱਚ ਮੌਤਾਂ ਦਾ ਅੰਕੜਾਂ 5,877 ਹੋ ਗਿਆ ਹੈ। ਮੌਜੂਦਾ ਸਮੇਂ ਵਿੱਚ 92084 ਕੇਸ ਸਰਗਰਮ ਹਨ ਅਤੇ ਸੂਬੇ ਵਿੱਚ ਕੁੱਲ 355875 ਮਰੀਜ਼ ਠੀਕ ਹੋਏ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













