ਕੋਰੋਨਾਵਾਇਰਸ ਦੇ ਇਲਾਜ ਲਈ ਰੈਮਡੈਸੇਵੀਅਰ ਦਵਾਈ 'ਤੇ ਸਰਕਾਰ ਦਾ ਦਾਅਵਾ ਤੇ ਜਰਮਨੀ ਤੋਂ ਆਕਸੀਜਨ ਪਲਾਂਟ ਲਈ ਅਹਿਮ ਫੈਸਲਾ- ਕੋਰੋਨਾਵਾਇਰਸ ਨਾਲ ਸਬੰਧਿਤ ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਇਸ ਪੇਜ ਜਰੀਏ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਸਬੰਧਿਤ ਅਹਿਮ ਖ਼ਬਰਾਂ ਦਿੰਦੇ ਰਹਾਂਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਪ੍ਰਭਾਵਿਤ ਸੂਬਿਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਰੂਰੀ ਦਵਾਈਆਂ ਅਤੇ ਟੀਕੇ ਦੀ ਕਾਲਾ ਬਾਜ਼ਾਰੀ ਅਤੇ ਜਮਾਖੋ਼ਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ।
ਮੋਦੀ ਨੇ ਕਿਹਾ ਹੈ ਕਿ ਰੇਲਵੇ ਅਤੇ ਹਵਾਈ ਸੈਨਾ ਦੇ ਰਾਹੀਂ ਆਕਸੀਜਨ ਸਹੀ ਸਮੇਂ 'ਤੇ ਪਹੁੰਚਾਉਣ ਦੀ ਕੋਸ਼ਿਸ਼ ਹਗੋ ਰਹੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਪੀਐੱਮ ਮੋਦੀ ਨੇ ਕਿਹਾ, "ਅਸੀਂ ਇੱਕ ਰਾਸ਼ਟਰ ਵਜੋਂ ਕੰਮ ਕਰਾਂਗੇ ਤਾਂ ਸਾਧਨਾਂ ਦੀ ਕਮੀ ਨਹੀਂ ਹੋਵੇਗੀ।"
ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਦੀ ਸੁਰੱਖਿਆ ਦੀ ਅਣਦੇਖੀ ਨਹੀਂ ਕੀਤੀ ਚਾਹੀਦੀ ਅਤੇ ਲੋਕਾਂ ਵਿੱਚ ਇਹ ਜਾਗਰੂਕਤਾ ਵਧਾਉਣੀ ਚਾਹੀਦੀ ਹੈ ਉਹ ਘਬਰਾ ਕੇ ਖਰੀਦਦਾਰੀ ਨਾਲ ਕਰਨ।
ਮੋਦੀ ਨੇ ਕਿਹਾ ਹੈ ਸਾਰੇ ਸੂਬੇ ਦਵਾਈਆਂ ਅਤੇ ਆਕਸੀਜਨ ਦੇ ਮਾਮਲਿਆਂ ਵਿੱਚ ਮਿਲ ਕੇ ਕੰਮ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਸਾਰੇ ਸੂਬਿਆਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕਿਸੇ ਸੂਬੇ ਨੂੰ ਜਾਣ ਵਾਲੇ ਆਕਸੀਜਨ ਟੈਂਕਰਾਂ ਨੂੰ ਨਾ ਰੋਕਿਆ ਜਾਵੇ।
ਇਹ ਵੀ ਪੜ੍ਹੋ:
ਦਿੱਲੀ ਅਤੇ ਯੂਪੀ ਸਣੇ ਪੰਜ ਸੂਬਿਆਂ ਤੋਂ ਪੱਛਮੀ ਬੰਗਾਲ ਵਿੱਚ ਹਵਾਈ ਯਾਤਰਾ ਕਰਨ ਲਈ ਇਹ ਹੋਣਗੀਆਂ ਸ਼ਰਤਾਂ
ਪੱਛਮੀ ਬੰਦਾਲ ਦੀ ਸਰਕਾਰ ਨੇ ਕਿਹਾ ਹੈ ਕਿ 26 ਅਪ੍ਰੈਲ ਤੋਂ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਅਤੇ ਛੱਤੀਸਗੜ੍ਹ ਤੋਂ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਕੋਰੋਨਾ ਨੈਗੇਟਿਲ ਰਿਪੋਰਟ ਦੇਣ ਹੋਵੇਗੀ।
ਪੱਛਮੀ ਬੰਗਾਲ ਸਰਕਾਰ ਨੇ ਯੂਨੀਅਨ ਸਿਵਿਲ ਏਵੀਏਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਰਿਪੋਰਟ 72 ਘੰਟੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ।
ਭਾਰਤ ਜਰਮਨੀ ਤੋਂ ਮੰਗਵਾਏਗਾ ਮੋਬਾਈਲ ਆਕਸੀਜਨ ਜੈਨਰੇਸ਼ਨ ਪਲਾਂਟ
ਭਾਰਤ ਵਿੱਚ ਕੋਰੋਨਾ ਲਾਗ ਦੇ ਵਧਦੇ ਮਾਮਲਿਆਂ ਅਤੇ ਆਕਸੀਜਨ ਦੀ ਘਾਟ ਨੂੰ ਦੇਖਦਿਆਂ ਹੋਇਆ ਰੱਖਿਆ ਮੰਤਰਾਲੇ ਨੇ ਵੀ ਪਹਿਲ ਕੀਤੀ ਹੈ।
ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ 23 ਮੌਬਾਇਲ ਆਕਸੀਜਨ ਜੈਨਰੇਸ਼ਨ ਪਲਾਂਟ ਹਵਾਈ ਜਹਾਜ਼ ਰਾਹੀਂ ਮੰਗਵਾਏ ਜਾ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਮੰਤਰਾਲੇ ਦਾ ਕਹਿਣਾ ਹੈ ਕਿ ਇਨ ਆਕਸੀਜਨ ਜੈਨਰੇਸ਼ਨ ਪਲਾਂਟਸ ਨੂੰ ਆਰਮਡ ਫੋਰਸ ਮੈਡੀਕਲ ਸਰਵਿਸ ਹਸਪਲਤਾਲਾਂ ਵਿੱਚ ਲਗਾਇਆ ਜਾਵੇਗਾ, ਜਿੱਥੇ ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਆਸ ਜਤਾਈ ਜਾ ਰਹੀ ਹੈ ਕਿ ਮੋਬਾਇਲ ਆਕਸੀਜਨ ਪਲਾਂਟਸ ਇੱਕ ਹਫ਼ਤੇ ਅੰਦਰ ਭਾਰਤ ਆ ਜਾਣਗੇ। ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 3.32 ਲੱਖ ਕੋਰੋਨਾ ਕੇਸ ਸਾਹਮਣੇ ਆਏ ਹਨ।
ਰੈਮੇਡੇਸੀਵੀਅਰ ਦਾ ਪ੍ਰੋਡਕਸ਼ਨ ਦੁਗਣੇ ਤੋਂ ਵੀ ਵੱਧ ਹੋਇਆ: ਸਰਕਾਰ ਦਾ ਦਾਅਵਾ
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਖ਼ਾਸ ਹਾਲਾਤ ਵਿੱਚ ਦਿੱਤੇ ਜਾਣ ਵਾਲੇ ਰੈਮੇਡੇਸੀਵੀਅਰ ਟੀਕੇ ਦਾ ਉਤਪਾਦਨ ਵਧਾ ਕੇ 90 ਲੱਖ ਟੀਕਾ ਪ੍ਰਤੀ ਮਹੀਨਾ ਹੋ ਗਿਆ ਹੈ।
ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾ ਹਰ ਮਹੀਨੇ ਰੈਮੇਡੇਸੀਵੀਅਰ ਦਾ 40 ਲੱਖ ਟੀਕਾ ਹੀ ਬਣਦਾ ਸੀ।
ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਛੇਤੀ ਹੀ ਪ੍ਰਤੀਦਿਨ ਤਿੰਨ ਲੱਖ ਟੀਕਾ ਬਣਾਇਆ ਜਾਣ ਲੱਗੇਗਾ। ਕੋਰੋਨਾ ਲਾਗ ਵਧਣ ਤੋਂ ਬਾਅਦ ਇਸ ਟੀਕੇ ਦੀ ਮੰਗ ਕਾਫ਼ੀ ਵਧ ਗਈ ਹੈ। ਲੋਕਾਂ ਨੂੰ ਇਹ ਟੀਕਾ ਨਹੀਂ ਮਿਲ ਰਿਹਾ ਅਤੇ ਇਸ ਦੀ ਕਾਲਾ ਬਜ਼ਾਰੀ ਵੀ ਹੋ ਰਹੀ ਹੈ।
ਕੋਰੋਨਾ ਦੇ ਇਲਾਜ ਲਈ AIIMS ਤੇ ICMR ਦੀਆਂ ਗਾਈਡਲਾਈਨਜ਼ ਜਾਣੋ
ਏਮਜ਼, ਆਈਸੀਐਮਆਰ, ਕੋਵਿਡ-19 ਟਾਸਕ ਫੋਰਸ ਅਤੇ ਜੁਆਇੰਟ ਮੌਨੀਟਰਿੰਗ ਗਰੁੱਪ ਨੇ ਕੋਰੋਨਾਵਾਇਰਸ ਦੇ ਬਾਲਗ ਮਰੀਜ਼ਾਂ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਇਸ ਵਿੱਚ ਮਰੀਜ਼ਾਂ ਨੂੰ ਮਾਈਲਡ, ਮੌਡਰੇਟ ਅਤੇ ਸੀਵੀਅਰ ਕੈਟੇਗਰੀ ਵਿੱਚ ਵੰਡਿਆ ਗਿਆ ਹੈ ਅਤੇ ਇਲਾਜ ਦੇ ਤਰੀਕਿਆਂ ਬਾਰੇ ਦੱਸਿਆ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
- ਇਹ ਬਾਲਗ ਮਰੀਜ ਮਾਈਲ ਡਿਜ਼ੀਜ਼ ਹਲਕੇ ਲਾਗ ਦੀ ਕੈਟੇਗਰੀ ਵਿੱਚ ਆਉਣਗੇ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਕੋਈ ਦਿੱਕਤ ਨਹੀਂ ਹੈ।
- ਮੌਡਰੇਟ ਮਤਲਬ ਗੰਭੀਰ ਲਾਗ ਵਿੱਚ ਉਹ ਮਰੀਜ਼ ਹਨ ਜਿਨ੍ਹਾਂ ਦਾ ਆਕਸੀਜਨ ਪੱਧਰ ਕਮਰੇ ਦੀ ਹਵਾ ਵਿੱਚ 93% ਤੋਂ 90% ਦੇ ਵਿਚਾਲੇ ਬਣਿਆ ਹੋਇਆ ਹੈ।
- ਸੀਵੀਅਰ ਮਤਲਬ ਗੰਭੀਰ ਜਾਂ ਖ਼ਤਰਨਾਕ ਕੈਟੇਗਰੀ ਵਿੱਚ ਉਹ ਮਰੀਜ਼ ਹਨ ਜਿਨ੍ਹਾਂ ਦਾ ਆਕਸੀਜਨ ਪੱਘਰ ਕਮਰੇ ਦੀ ਹਵਾ ਵਿੱਚ 90% ਤੋਂ ਘੱਟ ਹੈ।
- ਮਾਈਲਡ ਡਿਜ਼ੀਜ਼ ਦੇ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿੱਚ ਰਹਿਣ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਅਤੇ ਡਾਕਟਰ ਤੋਂ ਮਸ਼ਵਰਾ ਲੈਣ ਦੀ ਸਲਾਹ ਦਿੱਤੀ ਗਈ ਹੈ।
- ਮੌਡਰੇਟ ਕੈਟੇਗਰੀ ਦੇ ਮਰੀਜ਼ਾਂ ਨੂੰ ਵਾਰਡ ਵਿੱਚ ਭਰਤੀ ਹੋਣ ਦੀ ਸਲਾਹ ਦਿੱਤੀ ਗਈ ਹੈ ਜਿੱਥੇ ਉਨ੍ਹਾਂ ਨੂੰ ਆਕਸੀਜ਼ਨ ਸਪੋਰਟ ਮਿਲ ਸਕੇ। ਇਸ ਦੌਰਾਨ ਗੰਭੀਰ ਹੋਣ 'ਤੇ ਚੈਸਟ ਸੀਟੀ ਅਤੇ ਐਕਸ-ਰੇ ਕਰਨ ਦੀ ਸਲਾਹ ਦਿੱਤੀ ਗਈ ਹੈ।
- ਸੀਵੀਅਰ ਕੈਟੇਗਰੀ ਦੇ ਮਰੀਜ਼ਾਂ ਨੂੰ ਆਈਸੀਯੂ ਵਿੱਚ ਭਰਤੀ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੀ ਹਾਲਤ ਮੁਤਾਬਕ ਰੈਸਪਿਰੇਟਰੀ ਸਪੋਰਟ ਦੇਣ ਲਈ ਕਿਹਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ 400 ਨਰਸਾਂ ਅਤੇ 140 ਟੈਕਨੀਸ਼ੀਅਨਸ ਭਰਤੀ ਕਰਨ ਦੇ ਆਦੇਸ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਨੂੰ ਤੁਰੰਤ 400 ਨਰਸਾਂ ਅਤੇ 140 ਟੈਕਨੀਸ਼ੀਅਨਸ ਭਰਤੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਹ ਜਲਦ ਹੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਪੀਜੀਆਈ ਸੈਟੇਲਾਈਟ ਅਤੇ ਮਿਲਟਰੀ ਹਸਪਤਾਲ ਨੂੰ ਲੋਕਾਂ ਲਈ ਬੈੱਡ ਮੁਹੱਈਆ ਕਰਨ ਲਈ ਕਹਿਣਗੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਕੋਵਿਡ-19 ਵੈਕਸੀਨ: ਤੀਜੇ ਗੇੜ ਦੇ ਰਜਿਸਟ੍ਰੇਸ਼ਨ ਇੰਝ ਕਰ ਸਕਦੇ ਹੋ ਰਜਿਸਟ੍ਰੇਸ਼ਨ
ਕੋਵਿਡ-19 ਦੇ ਟੀਕਾਕਰਨ ਲਈ ਤੀਜੇ ਗੇੜ ਦੇ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ। ਇਸ ਗੇੜ ਦੇ ਲਈ 18 ਸਾਲ ਅਤੇ ਉਸ ਤੋਂ ਵੱਧ ਉਮਰ ਵਾਲੇ 1 ਮਈ ਤੋਂ ਟੀਕਾ ਲਗਵਾ ਸਕਣਗੇ।
ਪਰ ਇਸ ਗੇੜ ਵਿੱਚ ਟੀਕਾ ਲਗਵਾਉਣ ਲਈ ਲੋਕਾਂ ਨੂੰ ਕੋਵਿਨ ਪਲੇਟਫਾਰਮ ਜਾਂ ਆਰੋਗਿਆ ਸੇਤੂ ਐਪ 'ਤੇ ਜਾ ਕੇ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਨਾ ਹੋਵੇਗਾ, ਸਿੱਧੇ ਹਸਪਤਾਲ ਵਿੱਚ ਜਾ ਕੇ ਰਜਿਸਟ੍ਰੇਸ਼ਨ ਨਹੀਂ ਹੋ ਸਕੇਗਾ।
ਕੋਰੋਨਾ ਵੈਕਸੀਨ ਦੀ ਉਪਲੱਬਧਤਾ ਵਧਾਉਣ ਲਈ ਸਰਕਾਰ ਨੇ ਭਾਰਤ ਬਾਓਟੈਕ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਦੋ ਵੈਕਸੀਨਸ ਨੂੰ ਇਜਾਜ਼ਤ ਦਿੱਤੀ ਸੀ ਅਤੇ ਉਸ ਤੋਂ ਬਾਅਦ ਵਿਦੇਸ਼ ਵਿੱਚ ਬਣੀ ਸਪੂਤਨਿਕ ਵੈਕਸੀਨ ਨੂੰ ਵੀ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ।

ਤਸਵੀਰ ਸਰੋਤ, Getty Images
ਕਿਵੇਂ ਕਰੀਏ ਰਜਿਸਟ੍ਰੇਸ਼ਨ
- ਸਭ ਤੋਂ ਪਹਿਲਾਂ ਦੀ cowin.gov.in ਵੈਬਸਾਈਟ 'ਤੇ ਜਾਓ ਅਤੇ ਆਪਣੀ ਮੋਬਾਈਲ ਫੋਨ ਨੰਬਰ ਦਰਜ ਕਰੋ।
- ਤੁਹਾਡੇ ਨੰਬਰ 'ਤੇ ਤੁਹਾਨੂੰ ਇੱਕ ਓਟੀਪੀ ਯਾਨਿ ਵੰਨ ਟਾਈਮ ਪਾਸਵਰਡ ਮਿਲੇਗਾ। ਇਸ ਨੰਬਰ ਨੂੰ ਵੈਬਸਾਈਟ 'ਤੇ ਲਿਖੇ ਓਟੀਪੀ ਬੌਕਸ ਵਿੱਚ ਲਿਖੋ ਅਤੇ ਆਈਕਨ 'ਤੇ ਕਲਿੱਕ ਕਰੋ। ਇਸ ਨਾਲ ਇਹ ਵੈਰੀਫਾਈ ਹੋ ਜਾਵੇਗ।
- ਇਸ ਤੋਂ ਬਾਅਦ ਤੁਹਾਨੂੰ ਰਜਿਸਟ੍ਰੇਸ਼ਨ ਦਾ ਪੰਨਾ ਨਜ਼ਰ ਆਵੇਗਾ।
- ਇੱਥੇ ਆਪਣੀ ਜਾਣਕਾਰੀ ਲਿਖੋ ਅਤੇ ਇੱਕ ਫੋਟੋ ਆਈਡੀ ਵੀ ਸਾਂਝੀ ਕਰੋ।
- ਜੇਕਰ ਤੁਹਾਨੂੰ ਕੋਈ ਪਹਿਲਾਂ ਤੋਂ ਕੋਈ ਬਿਮਾਰੀ ਹੈ, ਜਿਵੇਂ, ਸ਼ੂਗਰ, ਬਲੱਡ ਪ੍ਰੈਸ਼ਰ, ਅਸਥਮਾ ਜਾਂ ਹੋਰ ਤਾਂ ਇਸ ਦੀ ਵਿਸਥਾਰ 'ਚ ਜਾਣਕਾਰੀ ਲਿਖੋ।
- ਜਦੋਂ ਇਹ ਜਾਣਕਾਰੀ ਪੂਰੀ ਹੋ ਜਾਵੇ ਤਾਂ ਰਜਿਸਟ੍ਰੇਸ਼ਨ ਲਿਖੇ ਆਈਕਨ 'ਤੇ ਕਲਿੱਕ ਕਰੋ।
- ਜਿਵੇਂ ਹੀ ਇਹ ਰਜਿਸਟ੍ਰੇਸ਼ਨ ਪੂਰਾ ਹੋਵੇਗਾ ਤੁਹਾਨੂੰ ਕੰਪਿਊਟਰ ਸਕਰੀਨ 'ਤੇ ਤੁਹਾਡੀ ਅਕਾਊਂਟ ਡਿਟੇਲ ਨਜ਼ਰ ਆਉਣ ਲੱਗੇਗੀ।
- ਇਸ ਪੇਜ ਤੋਂ ਤੁਸੀਂ ਆਪਣੀ ਅਪਾਇਟਮੈਂਟ ਡੇਟ ਤੈਅ ਕਰ ਸਕਦੇ ਹੋ।
24 ਘੰਟਿਆਂ 'ਚ 3 ਲੱਖ 32 ਹਜ਼ਾਰ ਤੋਂ ਵੱਧ ਕੇਸ
ਕੋਰੋਨਾਵਾਇਰਸ ਦੀ ਲਾਗ ਵਾਲੇ ਲੋਕਾਂ ਦੀ ਗਿਣਤੀ ਭਾਰਤ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ।

ਤਸਵੀਰ ਸਰੋਤ, Getty Images
ਲੰਘੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 3 ਲੱਖ 32 ਹਜ਼ਾਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਮਹਾਂਮਾਰੀ ਕਾਰਨ 2263 ਮੌਤਾਂ ਵੀ ਹੋਈਆਂ ਹਨ।
ਸਿਹਤ ਮੰਤਰਾਲੇ ਨੇ ਇਹ ਅੰਕੜਾ ਜਾਰੀ ਕੀਤਾ ਹੈ। ਭਾਰਤ ਵਿੱਚ ਕੋਰੋਨਾ ਦੇ ਮਾਮਲੇ ਵਿਸ਼ਵ ਰਿਕਾਰਡ ਕਾਇਮ ਕਰ ਚੁੱਕੇ ਹਨ।
ਭਾਰਤ ਵਿੱਚ ਇਸ ਵੇਲੇ ਕੋਰੋਨਾ ਦੀ ਲਾਗ ਲੱਗ ਚੁੱਕੇ ਲੋਕਾਂ ਦੀ ਗਿਣਤੀ 16,263,695 ਹੈ ਅਤੇ ਇਸ ਵਾਇਰਸ ਕਾਰਨ ਹੁਣ ਤੱਕ 186,920 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੁੰਬਈ: ਹਸਪਤਾਲ 'ਚ ਅੱਗ ਲੱਗਣ ਕਾਰਨ 14 ਕੋਰੋਨਾ ਮਰੀਜ਼ਾਂ ਦੀ ਮੌਤ
ਮੁੰਬਈ ਦੇ ਵਿਰਾਰ ਵਿੱਚ ਇੱਕ ਕੋਵਿਡ ਹਸਪਤਾਲ ਵਿੱਚ ਅੱਗ ਲੱਗਣ ਕਾਰਨ 14 ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ।

ਤਸਵੀਰ ਸਰੋਤ, ANI
ਖ਼ਬਰ ਏਜੰਸੀ ਏਐਨਆਈ ਮੁਤਾਬਕ ਪਾਲਘਰ ਜ਼ਿਲ੍ਹੇ ਦੇ ਵਸਈ ਵਿੱਚ ਬਣੇ ਕੋਵਿਡ ਸੈਂਟਰ ਵਿੱਚ ਇਹ ਅੱਗ ਲੱਗੀ ਹੈ।
ਇਸ ਤੋਂ ਬਾਅਦ ਇਸ ਹਸਪਤਾਲ ਵਿੱਚ ਦਾਖ਼ਲ ਕੁਝ ਮਰੀਜ਼ਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ।
ਉਧਰ ਮਹਾਰਾਸ਼ਟਰ ਦੇ ਸਿਹਤ ਮੰਤਰੀ ਨੇ ਆਖਿਆ ਕਿ ਵਿਰਾਰ ਦਾ ਇਹ ਹਾਦਸਾ ਕੋਈ ਨੈਸ਼ਨਲ ਨਿਊਜ਼ ਨਹੀਂ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5

ਤਸਵੀਰ ਸਰੋਤ, Ani
ਵਸਈ ਵਿਰਾਰ ਮਿਉਂਸੀਪਲ ਕਾਰਪੋਰੇਸ਼ਨ ਦੇ ਕੋਰੋਨਾ ਕੰਟਰੋਲ ਰੂਮ ਮੁਤਾਬਕ ਵਸਈ ਕੋਵਿਡ ਹਸਪਤਾਲ ਵਿੱਚ ਲੱਗੀ ਇਸ ਅੱਗ ਕਾਰਨ 14 ਮਰੀਜ਼ਾਂ ਦੀ ਮੌਤ ਹੋਈ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
ਵਿਜੇ ਵੱਲਭ ਕੋਵਿਡ ਕੇਅਰ ਹਸਪਤਾਲ ਦੇ ਅਧਿਕਾਰੀ ਡਾ. ਦਿਲੀਪ ਸ਼ਾਹ ਮੁਤਾਬਕ ਅੱਗ ਹਸਪਤਾਲ ਦੇ ICU ਵਿੱਚ ਤੜਕੇ ਕਰੀਬ 3 ਵਜੇ ਲੱਗੀ।
ਉਨ੍ਹਾਂ ਮੁਤਾਬਕ ਕੁੱਲ 21 ਮਰੀਜ਼ਾਂ ਨੂੰ ਹੋਰ ਹਸਪਤਾਲਾਂ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ।
ਇਸ ਹਸਪਤਾਲ ਵਿੱਚ ਲੱਗੀ ਅੱਗ ਅਤੇ ਕੋਰੋਨਾ ਮਰੀਜ਼ਾਂ ਦੀ ਮੌਤ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਟਵੀਟ ਕੀਤੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 8
ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਪੂਰੇ ਮੁਲਕ 'ਚ ਆਕਸੀਜਨ ਲਈ ਭੱਜ ਦੌੜ
ਲੰਘੇ ਦਿਨੀਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਰੀਬ ਅੱਧਾ ਦਰਜਨ ਹਸਪਤਾਲਾਂ ਵਿੱਚੋਂ ਆਕਸੀਜਨ ਖ਼ਤਮ ਹੋ ਗਈ। ਰਾਜਧਾਨੀ ਤੇ ਨਾਲ ਲਗਦੇ ਇਲਾਕਿਆਂ ਦੇ ਕਈ ਹਸਪਤਾਲ ਆਕਸੀਜਨ ਲਈ ਜੂਝਦੇ ਰਹੇ।

ਤਸਵੀਰ ਸਰੋਤ, Getty Images
ਦਿੱਲੀ ਵਿੱਚ ਕੋਵਿਡ-19 ਪ੍ਰਬੰਧਨ ਦਾ ਕੰਮ ਦੇਖ ਰਹੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਤੋਂ ਜ਼ਰੂਰਤ ਪੈਣ 'ਤੇ ਦਿੱਲੀ ਦੀਆਂ ਸਰਹੱਦਾਂ ਉੱਤੇ ਵਾਧੂ ਸੁਰੱਖਿਆ ਤਾਇਨਾਤ ਕਰਨ ਨੂੰ ਕਿਹਾ।
ਉਨ੍ਹਾਂ ਨੇ ਉੱਤਰ ਪ੍ਰਦੇਸ਼ ਤੇ ਹਰਿਆਣਾ ਸਰਕਾਰਾਂ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਸਰਕਾਰਾਂ ਦਿੱਲੀ ਨੂੰ ਮਿਲਣ ਵਾਲੀ ਆਕਸੀਜਨ ਦੀ ਸਪਲਾਈ 'ਚ ਦਖ਼ਲ ਦੇ ਰਹੀਆਂ ਹਨ ਅਤੇ ਉਸ ਨੂੰ ਦਿੱਲੀ ਤੱਕ ਆਉਣ ਨਹੀਂ ਦੇ ਰਹੀਆਂ।
ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਇੱਕ ਪੱਤਰ ਲਿਖਿਆ ਜਿਸ 'ਚ ਕਿਹਾ ਗਿਆ ਸੀ ਕਿ 6 ਨਿੱਜੀ ਹਸਪਤਾਲਾਂ ਵਿੱਚ ਆਕਸੀਜਨ ਖ਼ਤਮ ਹੋ ਗਈ ਹੈ। ਸਿਸੋਦੀਆ ਨੇ ਸਿਹਤ ਮੰਤਰੀ ਨੂੰ ਦਿੱਲੀ ਦੇ ਲੋਕਾਂ ਦੀ ਜਾਨ ਬਚਾਉਣ ਅਤੇ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਤਾਂ ਜੋ ਦਿੱਲੀ ਨੂੰ ਉਸਦੇ ਕੋਟੇ ਦੀ ਆਕਸੀਜਨ ਮਿਲ ਸਕੇ।
ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਨਾਂ 30 ਦਿਨਾਂ ਲਈ ਸਸਪੈਂਡ

ਤਸਵੀਰ ਸਰੋਤ, Getty Images
ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਨਾਂ ਨੂੰ 30 ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ।
ਭਾਰਤ ਵਿੱਚ ਕੋਰੋਨਾ ਲਾਗ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਨਾਂ ਨੂੰ 30 ਦਿਨਾਂ ਤੱਕ ਸਸਪੈਂਡ ਕਰ ਦਿੱਤਾ ਗਿਆ ਹੈ। ਕੈਨੇਡਾ ਨੇ ਇਹ ਬੈਨ ਪਾਕਿਸਤਾਨ ਉੱਤੇ ਵੀ ਲਗਾਇਆ ਹੈ।
ਕੈਨੇਡਾ ਦੇ ਆਵਾਜਾਈ ਮੰਤਰੀ ਉਮਰ ਅਲਗ਼ਾਬਰਾ ਨੇ ਵੀਰਵਾਰ ਨੂੰ ਕਿਹਾ, ''ਇਹ ਵੀਰਵਾਰ ਰਾਤ ਸਾਢੇ 11 ਵਜੇ (ਕੈਨੇਡੀਅਨ ਸਮਾਂ) ਤੋਂ ਪ੍ਰਭਾਵੀ ਹੋਵੇਗਾ। ਅਸੀਂ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਕਾਰਪੋਰੇਟ ਅਤੇ ਨਿੱਜੀ ਸਵਾਰੀ ਉਡਾਨਾਂ ਨੂੰ ਅਗਲੇ 30 ਦਿਨਾਂ ਲਈ ਸਸਪੈਂਡ ਕਰ ਰਹੇ ਹਨ।''
ਇਸ ਤੋਂ ਪਹਿਲਾਂ ਯੂਕੇ, ਅਮਰੀਕਾ, ਹੌਂਗ ਕੌਂਗ ਅਤੇ ਨਿਊਜ਼ੀਲੈਂਡ ਵੱਲੋਂ ਭਾਰਤ ਵਿੱਚ ਵੱਧਦੇ ਕੋਰੋਨਾ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਤੋਂ ਉਨ੍ਹਾਂ ਦੇ ਮੁਲਕ ਵਿੱਚ ਟ੍ਰੈਵਲ ਉੱਤੇ ਬੈਨ ਲਗਾਇਆ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post