ਆਕਸੀਜਨ ਸੰਕਟ : 'ਕੇਂਦਰ ਲੋਕਾਂ ਨੂੰ ਮਰਨ ਲਈ ਨਹੀਂ ਛੱਡ ਸਕਦਾ', ਮੋਦੀ ਸਰਕਾਰ ਨੂੰ ਅਦਾਲਤ ਦੀ ਫਟਕਾਰ

ਆਕਸੀਜਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿੱਥੇ ਆਕਸੀਜਨ ਦੀ ਘਾਟ ਨਾਲ ਕੋਰੋਨਾ ਮਰੀਜ਼ਾਂ ਦਾ ਬੁਰਾ ਹਾਲ ਹੈ, ਉੱਥੇ ਸੂਬਿਆਂ ਵਿਚਕਾਰ ਸਿਆਸੀ ਲੜਾਈ ਵੀ ਜਾਰੀ ਹੈ

ਬੀਬੀਸੀ ਪੱਤਰਕਾਰ ਸੁਚਿੱਤਰਾ ਮੋਹੰਤੀ ਮੁਤਾਬਕ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਸਨਅਤ ਵਿਚ ਵਰਤੀ ਜਾ ਰਹੀ ਆਕਸੀਜਨ ਨੂੰ ਰੋਕ ਕੇ ਹਸਪਤਾਲਾਂ ਲਈ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।

ਮੈਕਸ ਹਸਪਤਾਲ ਦੀ ਪਟੀਸ਼ਨ ਉੱਤੇ ਹੰਗਾਮੀ ਸੁਣਵਾਈ ਕਰਦਿਆਂ ਅਦਾਲਤ ਨੇ ਆਕਸੀਜਨ ਪੈਦਾਵਾਰੀ ਯੂਨਿਟਾਂ ਤੋਂ ਇਨ੍ਹਾਂ ਦੇ ਡਿਲਵਰੀ ਸਥਾਨਾਂ ਤੱਕ ਸੁਰੱਖਿਅਤ ਰਾਹ ਵੀ ਮੁਹੱਈਆ ਕਰਵਾਉਣ ਲਈ ਕਿਹਾ ਹੈ।

ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਸਖ਼ਤ ਟਿੱਪਣੀ ਕਰਦਿਆਂ ਦਿੱਲੀ ਹਾਈਕੋਰਟ ਨੇ ਕਿਹਾ, ''ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਜਾਗਦੀ ਕਿਉਂ ਨਹੀਂ? ਅਸੀਂ ਹੈਰਾਨ ਅਤੇ ਨਾਖੁਸ਼ ਹਾਂ ਕਿ ਹਸਪਤਾਲਾਂ ਵਿਚ ਆਕਸਜੀਨ ਖਤਮ ਹੋ ਗਈ ਹੈ ਅਤੇ ਸਟੀਲ ਪਲਾਂਟ ਚੱਲ ਰਹੇ ਹਨ।''

ਅਦਾਲਤ ਨੇ ਕਿਹਾ, ''ਅਸੀਂ ਹੁਕਮ ਦਿੰਦੇ ਹਾਂ ਕਿ ਸਨਅਤ ਖਾਸਕਰ ਸਟੀਲ ਪਲਾਂਟ ਬੰਦ ਕਰਕੇ ਹਸਪਤਾਲਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇ।''

ਇਹ ਵੀ ਪੜ੍ਹੋ

ਇਹ ਨੈਸ਼ਨਲ ਐਮਰਜੈਂਸੀ ਹੈ -ਅਦਾਲਤ

ਕੇਂਦਰ ਸਰਕਾਰ ਦੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਣਵਾਈ ਦੌਰਾਨ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਅਦਾਲਤ ਅੱਗੇ ਸਾਰੇ ਤੱਥ ਨਹੀਂ ਰੱਖੇ ਗਏ ਹਨ, ਸਿਹਤ ਮੰਤਰਾਲੇ ਦੇ ਅਧਿਕਾਰੀ ਜੋ ਅਦਾਲਤ ਸਾਹਮਣੇ ਪੇਸ਼ ਹੋਏ ਉਨ੍ਹਾਂ ਦਾ ਆਕਸੀਜਨ ਦੀ ਖ਼ਰੀਦ ਨਾਲ ਕੋਈ ਸਬੰਧ ਨਹੀਂ ਹੈ।

ਤੁਸ਼ਾਰ ਮਹਿਤਾ ਨੇ ਕਿਹਾ ਕਿ ਸਰਕਾਰ ਹਰ ਜਰੂਰਤਮੰਦ ਲਈ ਆਕਸੀਜਨ ਸਪਲਾਈ ਮੁਹੱਈਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।

ਉਨ੍ਹਾਂ ਕਿਹਾ ਕਿ ਸੀਨੀਅਰ ਕੈਬਨਿਟ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਮੈਕਸ ਦੀ ਚਿੰਤਾ ਦੂਰ ਕਰ ਦਿੱਤੀ ਜਾਵੇਗੀ।

ਅਜਿਹੀਆਂ ਦਲੀਲਾਂ ਸੁਣਦਿਆਂ ਜਸਟਿਸ ਵਿਪਨ ਸਾਂਘੀ ਨੇ ਕਿਹਾ, '' ਕੇਂਦਰ ਇਹ ਨਹੀਂ ਕਹਿ ਸਕਦਾ ਕਿ ਉਹ ਇੰਨੀ ਹੀ ਆਕਸੀਜਨ ਮੁਹੱਈਆ ਕਰਵਾ ਸਕਦਾ ਹੈ, ਅਤੇ ਇਸ ਤੋ ਵੱਧ ਨਹੀਂ ਅਤੇ ਲੋਕਾਂ ਨੂੰ ਮਰਨ ਲਈ ਨਹੀਂ ਛੱਡ ਸਕਦਾ। ਇਹ ਖੁਦਮੁਖਤਿਆਰੀ ਵਾਲਾ ਜਵਾਬ ਨਹੀਂ ਹੈ ਅਤੇ ਨਾ ਹੀ ਅਸੀਂ ਅਜਿਹਾ ਜਵਾਬ ਮੰਨ ਸਕਦੇ ਹਾਂ।''

ਅਦਾਲਤ ਨੇ ਕਿਹਾ, ''ਸਾਨੂੰ ਤੁਹਾਡੇ (ਕੇਂਦਰ) ਉੱਤੇ ਪੂਰਾ ਭਰੋਸਾ ਹੈ ਕਿ ਪੜਪੜਗੰਜ ਹਸਪਤਾਲ ਨੂੰ ਆਕਸੀਜਨ ਸਪਲਾਈ 2-3 ਘੰਟਿਆਂ ਵਿਚ ਮਿਲ ਜਾਵੇਗੀ, ਪਰ ਬਾਕੀ ਹਸਪਤਾਲਾਂ ਦਾ ਕੀ ਹੈ, ਜਿੱਥੇ ਆਕਸੀਜਨ ਦੀ ਘਾਟ ਹੋ ਰਹੀ ਹੈ।''

ਅਦਾਲਤ ਨੇ ਕਿਹਾ, ''ਤੁਸੀਂ (ਕੇਂਦਰ) ਹੁਕਮ ਪਾਸ ਕਰ ਸਕਦੇ ਹੋ ਕਿ ਇਹ ਨੈਸ਼ਨਲ ਐਮਰਜੈਂਸੀ ਹੈ, ਕੋਈ ਸਨਅਤ ਨਾਂਹ ਨਹੀਂ ਕਰ ਸਕਦੀ''

ਜਸਟਿਸ ਵਿਪਨ ਸਾਂਘੀ ਜਾਣਨਾ ਚਾਹੁੰਦੇ ਸਨ ਕਿ ਕੀ ਦਿੱਲੀ ਵਿਚ ਕੋਈ ਫੈਕਟਰੀ ਆਕਸੀਜਨ ਨਹੀਂ ਪੈਦਾ ਕਰਦੀ ਤਾਂ ਦਿੱਲੀ ਸਰਕਾਰ ਦੇ ਵਕੀਲ ਨੇ ਦੱਸਿਆ ਕਿ ਇਹ ਸਿਰਫ਼ ਯੂਪੀ ਜਾਂ ਰਾਜਸਥਾਨ ਵਿਚ ਹੀ ਪੈਦਾ ਹੁੰਦੀ ਹੈ।

ਸੂਬਿਆਂ 'ਚ ਆਪਾ-ਧਾਪੀ

ਅਸਲ ਵਿਚ ਭਾਰਤ ਵਿੱਚ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਸਪਲਾਈ ਦੀ ਘਾਟ ਇੱਕ ਨਵਾਂ ਚੈਲੇਂਜ ਖੜਾ ਕਰ ਰਹੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਲਈ ਆਕਸੀਜਨ ਦੇ ਸੰਕਟ ਨਾਲ ਨੱਜਿਠਣਾ ਔਖਾ ਹੋ ਰਿਹਾ ਹੈ।

ਹਾਲਾਂਕਿ ਮੰਗਲਵਾਰ ਰਾਤ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨਾਲ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਕੇਂਦਰ ਸਰਕਾਰ ਆਕਸੀਜਨ ਦੀ ਸਪਲਾਈ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪਰ ਜੋ ਤਸਵੀਰਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸਾਹਮਣੇ ਆ ਰਹੀਆਂ ਹਨ, ਉਹ ਪੀਐਮ ਮੋਦੀ ਦੇ ਇਸ ਬਿਆਨ 'ਤੇ ਸਵਾਲ ਖੜੇ ਕਰਦੀਆਂ ਹਨ।

ਜਿੱਥੇ ਆਕਸੀਜਨ ਦੀ ਘਾਟ ਨਾਲ ਕੋਰੋਨਾ ਮਰੀਜ਼ਾਂ ਦਾ ਬੁਰਾ ਹਾਲ ਹੈ, ਉੱਥੇ ਸੂਬਿਆਂ ਵਿਚਕਾਰ ਸਿਆਸੀ ਲੜਾਈ ਵੀ ਜਾਰੀ ਹੈ।

ਹਰਿਆਣਾ ਦੇ ਸਿਹਤ ਮੰਤਰੀ ਨੇ ਦਿੱਲੀ ਸਰਕਾਰ ਤੇ ਲਗਾਏ ਲੁੱਟ ਦੇ ਇਲਜ਼ਾਮ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਦਿੱਲੀ ਸਰਕਾਰ 'ਤੇ ਆਕਸੀਜਨ ਦੀ ਲੁੱਟ ਦੇ ਇਲਜ਼ਾਮ ਲਗਾਏ ਹਨ।

ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, ''ਹਰਿਆਣਾ ਵਿੱਚ ਸਾਡੇ ਕੋਲ ਆਕਸੀਜਨ ਦੀ ਲੋੜੀਂਦਾ ਮਾਤਰਾ ਹਾਲੇ ਮੌਜੂਦ ਹੈ। ਹਰਿਆਣਾ 'ਚ 270 ਮੀਟ੍ਰਿਕ ਟਨ ਆਕਸੀਜਨ ਬਣਦੀ ਹੈ।''

''ਕੁਝ ਆਕਸਜੀਨ ਸਾਨੂੰ ਹਿਮਾਚਲ ਤੋਂ ਆ ਰਹੀ ਸੀ, ਜੋ ਬੱਦੀ ਤੋਂ ਆਉਂਦੀ ਹੈ, ਹਿਮਾਚਲ ਸਰਕਾਰ ਨੇ ਹੁਣ ਉਸ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਹੈ। ਰਾਜਸਥਾਨ 'ਚ ਬਿਵਾੜੀ ਤੋਂ ਆ ਰਹੀ ਆਕਸੀਜਨ ਦੀ ਸਪਲਾਈ ਨੂੰ ਵੀ ਬੰਦ ਕਰ ਦਿੱਤਾ ਹੈ।''

''ਹੁਣ ਅਸੀਂ ਹਰਿਆਣਾ ਦੇ ਅਧਿਕਾਰੀਆਂ ਨੂੰ ਆਕਸੀਜਨ ਪਲਾਂਟਸ 'ਤੇ ਬਿਠਾ ਦਿੱਤਾ ਹੈ। ਪਹਿਲਾਂ ਅਸੀਂ ਹਰਿਆਣਾ ਦੀ ਸਪਲਾਈ ਪੂਰੀ ਕਰਾਂਗੇ।''

''ਸਾਡੇ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਅਸੀਂ ਦਿੱਲੀ ਨੂੰ ਆਕਸੀਜਨ ਦਈਏ। ਸਾਡੇ ਕੋਲ ਬਚੇਗੀ ਤਾਂ ਜ਼ਰੂਰ ਦੇਵਾਂਗੇ। ਪਹਿਲਾਂ ਅਸੀਂ ਆਪਣੇ ਲੋਕਾਂ ਲਈ ਰੱਖਾਂਗੇ।''

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਨਾਲ ਹੀ ਉਨ੍ਹਾਂ ਨੇ ਦਿੱਲੀ ਸਰਕਾਰ ' ਤੇ ਵੱਡਾ ਇਲਜ਼ਾਮ ਲਾਂਦਿਆਂ ਕਿਹਾ, ''ਕੱਲ ਸਾਡਾ ਇਕ ਟੈਂਕਰ ਫਰੀਦਾਬਾਦ ਦੇ ਹਸਪਤਾਲਾਂ ਲਈ ਆਕਸੀਜਨ ਲੈ ਕੇ ਜਾ ਰਿਹਾ ਸੀ। ਦਿੱਲੀ ਸਰਕਾਰ ਨੇ ਉਸ ਟੈਂਕਰ ਨੂੰ ਲੁੱਟ ਲਿਆ।''

''ਜੇ ਸਰਕਾਰਾਂ ਇੰਝ ਧੱਕਾ-ਮੁੱਕੀ ਕਰਨਗੀਆਂ ਤਾਂ ਗਲਤ ਗੱਲ ਹੈ।''

ਉਨ੍ਹਾਂ ਕਿਹਾ, ''ਹੁਣ ਮੈਂ ਆਦੇਸ਼ ਦੇ ਦਿੱਤਾ ਹੈ ਕਿ ਕੋਈ ਵੀ ਆਕਸੀਜਨ ਦਾ ਟੈਂਕਰ ਜਾਵੇਗਾ ਤਾਂ ਉਸਨੂੰ ਪੁਲਿਸ ਐਸਕੋਰਟ ਕਰੇਗੀ।''

ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ

ਮਨੀਸ਼ ਸਿਸੋਦੀਆ

ਤਸਵੀਰ ਸਰੋਤ, ANI

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਜਦੋਂ ਫਰੀਦਾਬਾਦ ਦੇ ਇੱਕ ਪਲਾਂਟ ਤੋਂ ਦਿੱਲੀ ਦੇ ਹਸਪਤਾਲਾਂ ਲਈ ਆਕਸੀਜਨ ਦਾ ਟੈਂਕਰ ਆ ਰਿਹਾ ਸੀ, ਉਸ ਨੂੰ ਹਰਿਆਣਾ ਦੇ ਅਧਿਕਾਰੀਆਂ ਨੇ ਨਿਕਲਣ ਤੋਂ ਮਨਾ ਕਰ ਦਿੱਤਾ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

''ਅਧਿਕਾਰੀਆਂ ਨੇ ਕਿਹਾ ਕਿ ਉੱਥੋਂ ਸਿਰਫ਼ ਹਰਿਆਣਾ ਲਈ ਆਕਸੀਜਨ ਨਿਕਲੇਗੀ।''

ਉਨ੍ਹਾਂ ਕਿਹਾ, ''ਜਦੋਂ ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ ਤਾਂ ਦੂਜੀਆਂ ਸਰਕਾਰਾਂ ਨੂੰ ਇਸ ਕੋਟੇ ਤੋਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਇਹ ਆਪਸ ਵਿੱਚ ਸੂਬਿਆਂ ਦੀ ਲੜਾਈ ਨਾ ਬਣੇ, ਇਹ ਮਰੀਜ਼ਾਂ ਲਈ ਸਾਡੀ ਕੋਸ਼ਿਸ਼ ਹੈ।''

ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਤੋਂ ਦਿੱਲੀ ਲਈ ਆਕਸੀਜਨ ਦਾ ਕੋਟਾ ਵਧਾਉਣ ਲਈ ਅਪੀਲ ਕੀਤੀ।

ਇਹ ਵੀ ਪੜ੍ਹੋ

ਪੰਜਾਬ 'ਚ ਵੀ ਆਕਸੀਜਨ ਦੀ ਹੋਈ ਕਿੱਲਤ

ਪੰਜਾਬ ਸਰਕਾਰ ਦੇ ਮੀਡੀਆ ਅਡਵਾਈਜ਼ਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦੱਸਿਆ, ''ਪੰਜਾਬ ਵਿੱਚ ਵੀ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਸਪਲਾਈ ਦੀ ਦਿੱਕਤ ਹੋ ਰਹੀ ਹੈ। ਇਸ ਬਾਬਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਚਿੱਠੀ ਲਿੱਖ ਕੇ ਆਕਸੀਜਨ ਦੀ ਮੰਗ ਕੀਤੀ ਹੈ।''

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਆਕਸੀਜਨ ਦੇ 2 ਪਲਾਂਟਾਂ ਤੋਂ ਜਲਦ ਤੋਂ ਜਲਦ ਲਗਾਉਣ ਲਈ ਵੀ ਕਿਹਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਨਾਸਿਕ ਦੇ ਹਸਪਤਾਲ 'ਚ ਵਾਪਰਿਆ ਹਾਦਸਾ, 22 ਮੌਤਾਂ

ਨਾਸਿਕ ਦੇ ਹਸਪਤਾਲ

ਤਸਵੀਰ ਸਰੋਤ, Reuters

ਮਹਾਰਾਸ਼ਟਰ ਦੇ ਨਾਸਿਕ ਵਿਚ ਇਕ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋਣ ਕਾਰਨ ਘੱਟੋ ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਹਾਦਸੇ ਵਿੱਚ 22 ਲੋਕਾਂ ਦੀ ਮੌਤ ਦੀ ਪੁਸ਼ਟੀ ਨਾਸਿਕ ਨਗਰ ਨਿਗਮ ਦੇ ਕਮਿਸ਼ਨਰ ਨੇ ਕੀਤੀ ਹੈ। ਹਸਪਤਾਲ ਵਿੱਚ ਕੁੱਲ 150 ਮਰੀਜ਼ ਸਨ, ਜਿਨ੍ਹਾਂ ਵਿੱਚ 23 ਵਿਅਕਤੀਆਂ ਨੂੰ ਵੈਂਟੀਲੇਟਰਾਂ 'ਤੇ ਰੱਖਿਆ ਗਿਆ ਸੀ।

ਆਕਸੀਜਨ ਲੀਕ ਹੋਣ ਕਾਰਨ ਹਸਪਤਾਲ ਵਿੱਚ ਅੱਧਾ ਘੰਟਾ ਸਪਲਾਈ ਠੱਪ ਰਹੀ। ਹੈ।

ਸਿੰਘੂ ਬਾਰਡਰ 'ਚ ਫਸਿਆ ਆਕਸੀਜਨ ਟੈਂਕਰ

ਦਿੱਲੀ ਦੀ ਆਉਟਰ ਨੌਰਥ ਡਿਸਟ੍ਰਿਕਟ ਪੁਲਿਸ ਨੇ ਸਿੰਘੂ ਬਾਰਡਰ 'ਤੇ ਫਸੇ ਆਕਸੀਜਨ ਦੇ ਟੈਂਕਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਇਹ ਟੈਂਕਰ ਰੋਹਿਨੀ ਦੇ ਜੈਪੁਰ ਗੋਲਡਨ ਹਸਪਤਾਲ ਲੈ ਕੇ ਜਾਣਾ ਸੀ। ਦਿੱਲੀ ਪੁਲਿਸ ਨੇ ਇਸ ਟੈਂਕਰ ਨੂੰ ਹਸਪਤਾਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਵੱਖ-ਵੱਖ ਹਸਪਤਾਲਾਂ 'ਚ ਆ ਰਹੀ ਦਿੱਕਤ

ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਤ ਆਕਸੀਜਨ ਦੀ ਸਪਲਾਈ ਦੀ ਦਿੱਕਤ ਆ ਰਹੀ ਹੈ। ਕੀਰਤੀ ਨਗਰ ਦੇ ਅਮਰੀਲਾ ਹਸਪਤਾਲ 'ਚ 32 ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਸਖ਼ਤ ਲੋੜ ਸੀ। ਪਰ ਪੁਲਿਸ ਉਨ੍ਹਾਂ ਤੱਕ 11 ਸਿਲੈਂਡਰ ਹੀ ਪਹੁੰਚਾ ਸਕੀ।

ਖ਼ਬਰ ਏਜੰਸੀ ਏਐਨਆਈ ਵੱਲੋਂ ਸਾਂਝੀ ਕੀਤੀ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਖ਼ੁਦ ਹੀ ਆਕਸੀਜਨ ਦੇ ਸਿਲੈਂਡਰ ਚੁੱਕਦੇ ਨਜ਼ਰ ਆਏ।

Skip X post, 5
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 5

ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਆਕਸੀਜਨ ਦੀ ਕਿੱਲਤ ਵੇਖਣ ਨੂੰ ਮਿਲ ਰਹੀ ਹੈ। ਅਜਿਹੇ ਵਿੱਚ ਸਰਕਾਰਾਂ ਲਈ ਵੱਡੀ ਮੁਸੀਬਤ ਖੜੀ ਹੋ ਰਹੀ ਹੈ।

ਦੱਸ ਦੇਇਏ ਕਿ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ।

ਇਸ ਵੇਲੇ ਭਾਰਤ ਵਿੱਚ ਕੋਰੋਨਾ ਦੇ 21,57,000 ਐਕਟਿਵ ਕੇਸ ਹਨ, ਪਿਛਲੇ ਸਾਲ ਦੇ ਇਸ ਸਮੇਂ ਤੋਂ ਇਹ ਦੁੱਗਣੇ ਹਨ। ਕੋਵਿਡ ਦੇ ਮਰੀਜ਼ਾਂ ਦੀ ਕੌਮੀ ਮੌਤ ਦਰ 1.17 ਫ਼ੀਸਦ ਹੈ।

ਪਿਛਲੇ 24 ਘੰਟਿਆਂ ਵਿੱਚ 2,98,000 ਤੋਂ ਵੱਧ ਕੇਸ ਆਏ ਹਨ। 5 ਸੂਬੇ ਅਜਿਹੇ ਹਨ ਜਿੱਥੇ ਇੱਕ ਲੱਖ ਤੋਂ ਵੱਧ ਐਕਟਿਵ ਕੇਸ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)