ਔਰੰਗਜ਼ੇਬ ਦੀ ਕੈਦ ਵਿੱਚੋਂ ਕਿਸ ਤਰ੍ਹਾਂ ਬਚ ਨਿਕਲੇ ਸਨ ਸ਼ਿਵਾਜੀ - 5 ਅਹਿਮ ਖ਼ਬਰਾਂ

ਸ਼ਿਵਾਜੀ

ਤਸਵੀਰ ਸਰੋਤ, Getty Images

ਦੱਖਣ ਵਿੱਚ ਔਰੰਗਜ਼ੇਬ ਦੇ ਸੂਬੇਦਾਰ ਮਰਿਜ਼ਾ ਰਾਜਾ ਸਿੰਘ ਨੇ ਬੀੜਾ ਚੁੱਕਿਆ ਕਿ ਉਹ ਕਿਸੇ ਤਰ੍ਹਾਂ ਸ਼ਿਵਾ ਜੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਭੇਜਣ ਲਈ ਮਨਾ ਲੈਣਗੇ ਪਰ ਇਹ ਕੋਈ ਸੌਖਾ ਕੰਮ ਨਹੀਂ ਹੋਵੇਗਾ।

ਸ਼ਿਵਾਜੀ ਨੂੰ ਔਰੰਗਜ਼ੇਬ ਦੇ ਸ਼ਬਦਾਂ ਉਪਰ ਭਰੋਸਾ ਨਹੀਂ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਔਰੰਗਜ਼ੇਬ ਆਪਣੇ ਉਦੇਸ਼ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਸਨ।

ਮਸ਼ਹੂਰ ਇਤਿਹਾਸਕਾਰ ਜਾਦੂਨਾਥ ਸਰਕਾਰ ਆਪਣੀ ਕਿਤਾਬ ਸ਼ਿਵਾਜੀ ਐਂਡ ਹਿਜ਼ ਟਾਈਮਜ਼ ਵਿੱਚ ਲਿਖਦੇ ਹਨ,"ਜੈ ਸਿੰਘ ਨੇ ਸ਼ਿਵਾਜੀ ਨੂੰ ਯਕੀਨ ਦਵਾਇਆ ਕਿ ਹੋ ਸਕਦਾ ਹੈ ਔਰੰਗਜ਼ੇਬ ਨਾਲ ਮੁਲਾਕਾਤ ਤੋਂ ਬਾਅਦ ਉਹ ਦੱਖਣ ਵਿੱਚ ਉਨ੍ਹਾਂ ਨੂੰ ਆਪਣਾ ਵਾਇਸਰਾਏ ਬਣਾ ਦੇਣ ਅਤੇ ਬੀਜਾਪੁਰ ਅਤੇ ਗੋਲਕੁੰਡਾ 'ਤੇ ਕਬਜ਼ਾ ਕਰਨ ਲਈ ਉਨ੍ਹਾਂ ਦੀ ਅਗਵਾਈ ਵਿੱਚ ਫ਼ੌਜ ਭੇਜਣ। ਹਾਲਾਂਕਿ ਔਰੰਗਜ਼ੇਬ ਨੇ ਅਜਿਹਾ ਕੋਈ ਵਾਅਦਾ ਨਹੀਂ ਕੀਤਾ ਸੀ।"

ਇਹ ਵੀ ਪੜ੍ਹੋ-

ਸ਼ਿਵਾਜੀ ਖ਼ੁਦ ਵੀ ਉਮੀਦ ਕਰ ਰਹੇ ਸਨ ਕਿ ਔਰੰਗਜ਼ੇਬ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਬੀਜਾਪੁਰ ਤੋਂ ਚੌਥ ਵਸੂਲਣ ਦੀ ਪ੍ਰਵਾਨਗੀ ਮਿਲ ਸਕੇਗੀ। ਪਰ ਜਦੋਂ ਸ਼ਿਵਾਜੀ ਔਰੰਗਜ਼ੇਬ ਦੇ ਦਰਬਾਰ ਵਿਚ ਪੇਸ਼ ਹੋਏ ਤਾਂ ਉਨ੍ਹਾਂ ਨਾਲ ਜੋ ਜੋ ਹੋਇਆ ਉਸ ਬਾਬਤ ਰਿਪੋਰਟ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸਿੱਧੀ ਅਦਾਇਗੀ ਦੇ ਸਿਸਟਮ ਨਾਲ ਪੰਜਾਬ ਨੂੰ ਕੀ ਨੁਕਸਾਨ

ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਫ਼ਸਲ ਦੇ ਬਦਲੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਬਾਰੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ ਬਾਰੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ।

ਨਵਜੋਤ ਸਿੱਧੂ

ਤਸਵੀਰ ਸਰੋਤ, NAVJOT SINGH SIDHU/FB

ਉਨ੍ਹਾਂ ਨੇ ਕਿਹਾ ਕਿ ਪਿਊਸ਼ ਗੋਇਲ ਦੀ ਚਿੱਠੀ ਪੰਜਾਬ ਦੇ ਟਾਈਮ ਟੈਸਟਡਰ ਏਪੀਐੱਮਸੀ ਮੰਡੀ ਸਿਸਟਮ ਨੂੰ ਤਬਾਹ ਕਰਨ ਦੀ ਅਤੇ ਉਹੀ ਵੰਡ ਪਾਉਣ ਦੇ ਮਨਸੂਬੇ ਨਾਲ ਲਿਖੀ ਗਈ ਹੈ ਜੋ ਕਦੇ ਗੋਰੇ ਪਾਉਂਦੇ ਹੁੰਦੇ ਸਨ।

ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ '20-30% ਪੰਜਾਬੀਆਂ ਨੂੰ ਕੋਈ ਅਦਾਇਗੀ ਨਹੀਂ ਮਿਲੇਗੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪੇਮੈਂਟ ਮਿਲਣ ਦੀ ਉਮੀਦ ਹੋਵੇਗੀ।' ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾ ਟੀਕੇ ਨਾਲ ਕੀ ਖੂਨ ਜੰਮਣ ਦੀ ਸਮੱਸਿਆ ਵੀ ਹੋ ਸਕਦੀ ਹੈ?

ਆਕਸਫੋਰਡ-ਐਸਟ੍ਰਾਜ਼ਨੇਕਾ ਟੀਕਾ ਲਗਵਾਉਣ ਤੋਂ ਬਾਅਦ ਮੁੱਠੀ ਭਰ ਲੋਕਾਂ ਦੇ ਦਿਮਾਗ ਵਿਚ ਖੂਨ ਜੰਮਣ (ਬਲੱਡ ਕਲੋਟਿੰਗ) ਦੀ ਸ਼ਿਕਾਇਤ ਸਾਹਮਣੇ ਆਈ ਹੈ।

ਆਕਸਫੋਰਡ-ਐਸਟ੍ਰਾਜ਼ਨੇਕਾ ਵੈਕਸੀਨ

ਤਸਵੀਰ ਸਰੋਤ, Getty Images

"ਸੇਰੇਬ੍ਰਲ ਵੇਨਸ ਸਾਈਨਸ ਥ੍ਰੋਮਬੋਸਿਸ" ਜਾਂ ਸੀਵੀਐਸਟੀ ਕਾਰਨ ਜਰਮਨੀ, ਫਰਾਂਸ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਇਸ ਦੀ ਖ਼ੁਰਾਕ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਵਿਸ਼ਵ ਸਿਹਤ ਸੰਗਠਨ ਅਤੇ ਯੂਰਪੀਅਨ ਮੈਡੀਸਨ ਏਜੰਸੀ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੇ ਲਾਭ ਕਿਸੇ ਵੀ ਜੋਖਮ ਤੋਂ ਕਿਤੇ ਵੱਧ ਹਨ।

ਦੁਨੀਆਂ ਭਰ ਦੇ ਵਿਗਿਆਨੀ ਅਤੇ ਦਵਾਈਆਂ ਦੀ ਸੁਰੱਖਿਆ ਦੇ ਨਿਯਮਕ (ਰੈਗੂਲੇਟਰ) ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੇ ਟੀਕਾ ਅਸਲ ਵਿੱਚ ਇਹ ਸਟ੍ਰੋਕ ਪੈਦਾ ਕਰ ਰਿਹਾ ਹੈ, ਤਾਂ ਇਸ ਨਾਲ ਖ਼ਤਰਾ ਕਿੰਨਾ ਵੱਡਾ ਹੋ ਸਕਦਾ ਹੈ ਅਤੇ ਟੀਕਾਕਰਨ ਪ੍ਰੋਗਰਾਮਾਂ ਲਈ ਇਸ ਦਾ ਕੀ ਅਰਥ ਹੋ ਸਕਦਾ ਹੈ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਛੱਤੀਸਗੜ੍ਹ ਨਕਸਲ ਹਮਲਾ ਬਾਰੇ ਹੁਣ ਤੱਕ ਕੀ-ਕੀ ਪਤਾ ਲਗਿਆ

ਬੀਜਾਪੁਰ ਵਿੱਚ ਸ਼ਨਿਚਰਵਾਰ ਨੂੰ ਮਾਓਵਾਦੀਆਂ ਨਾਲ ਹੋਈ ਮੁਠਭੇੜ ਵਿੱਚ ਮਰਨ ਵਾਲੇ ਸੈਨਿਕਾਂ ਦੀ ਗਿਣਤੀ 22 ਹੋ ਗਈ ਹੈ।

ਨਕਸਲ ਅਪਰੇਸ਼ਨ ਦੇ ਡੀਜੀ ਅਸ਼ੋਕ ਜੁਨੇਜਾ ਨੇ ਬੀਬੀਸੀ ਕੋਲ ਇਸ ਦੀ ਪੁਸ਼ਟੀ ਕੀਤੀ ਹੈ। ਜਦਕਿ ਇੱਕ ਜਵਾਨ ਮੁਕਾਬਲੇ ਤੋਂ ਬਾਅਦ ਲਾਪਤਾ ਹੈ।

ਛੱਤੀਸਗੜ੍ਹ ਨਕਸਲ ਹਮਲਾ:

ਤਸਵੀਰ ਸਰੋਤ, Getty Images

ਨਕਸਲ ਆਪਰੇਸ਼ਨ ਦੇ ਡੀਜੀ ਅਸ਼ੋਕ ਜੁਨੇਜਾ ਦੇ ਮੁਤਾਬਕ,"ਘਟਨਾ ਵਾਲੀ ਥਾਂ 'ਤੇ ਪਹੁੰਚੀ ਸੁਰੱਖਿਆ ਦਸਤਿਆਂ ਦੀ ਟੀਮ ਨੂੰ ਐਤਵਾਰ ਸਵੇਰੇ 20 ਲਾਸ਼ਾਂ ਬਰਾਮਦ ਹੋਈਆਂ।"

"ਇਸ ਤੋਂ ਇਲਾਵਾ ਖ਼ਬਰ ਮਿਲੀ ਹੈ ਕਿ ਮੁਠਭੇੜ ਤੋਂ ਬਾਅਦ ਮਾਓਵਾਦੀ ਆਪਣੇ ਜ਼ਖ਼ਮੀ ਸਾਥੀਆਂ ਨੂੰ ਤਿੰਨ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਲੈ ਗਏ ਸਨ। ਇਸ ਘਟਨਾ ਦੀ ਜਾਂਚ ਚੱਲ ਰਹੀ ਹੈ।"

ਬੀਬੀਸੀ ਨੇ ਮੌਕੇ 'ਤੇ ਪਹੁੰਚੇ ਵੱਖ-ਵੱਖ ਸੂਤਰਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਇੱਕ ਕਿੱਲੋਮੀਟਰ ਦੇ ਘੇਰੇ ਵਿੱਚ ਕਈ ਜਵਾਨਾਂ ਦੀਆਂ ਲਾਸ਼ਾਂ ਪਈਆਂ ਸਨ ਜਿਨ੍ਹਾਂ ਨੂੰ ਐਸਟੀਐੱਫ਼ ਦੀ ਟੀਮ ਨੇ ਬਰਾਮਦ ਕੀਤਾ ਹੈ। ਤਫ਼ਸੀਲ 'ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੀ ਮਮਤਾ ਬੈਨਰਜੀ ਹਿੰਦੂ-ਮੁਸਲਿਮ ਸਿਆਸਤ 'ਚ ਫ਼ਸ ਚੁੱਕੇ ਹਨ

ਸੂਬੇ ਦੀ ਰਾਜਨੀਤੀ 'ਤੇ ਨਜ਼ਰ ਰੱਖਣ ਵਾਲੇ ਮੰਨਦੇ ਹਨ ਕਿ ਜਿਸ ਹਮਲਾਵਰ ਤਰੀਕੇ ਨਾਲ ਭਾਜਪਾ ਚੋਣਾਂ ਵਿੱਚ ਉੱਤਰੀ ਹੈ, ਉਸ ਨਾਲ ਕਿਤੇ ਨਾ ਕਿਤੇ ਇਹ ਚੋਣਾਂ ਜੈ ਸ਼੍ਰੀਰਾਮ ਵਰਗੇ ਨਾਅਰਿਆਂ, ਹਿੰਦੂ ਧਰੁਵੀਕਰਨ ਅਤੇ ਮੁਸਲਮਾਨਾਂ ਨੂੰ ਖ਼ੁਸ਼ ਕਰਨ ਵਰਗੇ ਮੁੱਦਿਆਂ ਦੇ ਆਲੇ-ਦੁਆਲੇ ਸਿਮਟ ਕੇ ਰਹਿ ਗਈਆਂ ਹਨ।

ਮਮਤਾ ਬੈਨਰਜੀ

ਤਸਵੀਰ ਸਰੋਤ, Getty Images

ਇੱਕ ਪਾਸੇ ਜਿੱਥੇ ਭਾਜਪਾ ਸੂਬੇ ਵਿੱਚ ਆਪਣੀ ਹਰ ਰੈਲੀ ਵਿੱਚ ਅਤੇ ਹਰ ਸਭਾ ਵਿੱਚ ਜੈ ਸ਼੍ਰੀ ਰਾਮ ਦੇ ਨਾਅਰੇ 'ਤੇ ਹੋਏ ਵਿਵਾਦ ਨੂੰ ਮੁੱਦਾ ਬਣਾਕੇ ਪੇਸ਼ ਕਰ ਰਹੀ ਹੈ, ਉਥੇ ਹੀ ਟੀਐੱਮਸੀ ਵੀ ਇਸ ਤੋਂ ਬਚੀ ਨਹੀਂ ਰਹੀ, ਪਹਿਲਾਂ ਚੰਡੀ ਪਾਠ, ਫ਼ਿਰ ਜਨਤਕ ਮੰਚ ਤੋਂ ਗੋਤ ਦੱਸਣਾ ਅਤੇ ਬੀਤੇ ਸ਼ਨਿਚਰਵਾਰ ਪੁਰਸੁਰਾ ਵਿੱਚ ਹਰੇ-ਕ੍ਰਿਸ਼ਨ-ਹਰੇ-ਹਰੇ ਦਾ ਨਾਅਰਾ ਲਾਉਣਾ।

ਫ਼ਰਕ ਸਿਰਫ਼ ਇੰਨਾਂ ਹੈ ਕਿ ਇੱਕ ਪਾਸੇ ਜਿੱਥੇ ਭਾਜਪਾ ਦਾ ਤਕਰੀਬਨ ਹਰ ਆਗੂ ਆਪਣੀ ਚੋਣ ਰੈਲੀ ਵਿੱਚ ਅਜਿਹਾ ਕਰ ਰਿਹਾ ਹੈ, ਉਥੇ ਟੀਐੱਮਸੀ ਵਲੋਂ 'ਧਾਰਮਿਕ ਨਾਅਰੇ' ਜਾਂ 'ਪਛਾਣ-ਵਿਸ਼ੇਸ਼' ਨਾਲ ਜੁੜੇ ਬਹੁਤੇ ਬਿਆਨ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਆਏ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)