ਕੇਜਰੀਵਾਲ ਨੇ ਕਿਸਾਨ ਮਹਾਪੰਚਾਇਤ ਵਿੱਚ ਕਿਹਾ,‘ਸਾਨੂੰ ਕਿਸਾਨਾਂ ਦਾ ਸਾਥ ਦੇਣ ਦੀ ਸਜ਼ਾ ਦਿੱਤੀ ਜਾ ਰਹੀ ਹੈ’ -ਅਹਿਮ ਖ਼ਬਰਾਂ

ਤਸਵੀਰ ਸਰੋਤ, Ani
ਇਸ ਪੇਜ ਰਾਹੀਂ ਅਸੀਂ ਕਿਸਾਨ ਅੰਦਲੋਨ ਸਬੰਧੀ ਅਪਡੇਟ ਦੇਵਾਂਗੇ। ਸਭ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਜੀਂਦ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ "ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦੇ ਸਿੱਟੇ ਭੁਗਤ ਰਹੇ ਹਨ।"
ਉਨ੍ਹਾਂ ਨੇ ਕਿਹਾ, “ਅਸੀਂ ਅੰਦੋਲਨ ਦੌਰਾਨ ਜਾਨ ਕੁਰਬਾਨ ਕਰਨ ਵਾਲੇ 300 ਜਣਿਆਂ ਨੂੰ ਸਲੂਟ ਕਰਦੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਦਾ ਬਲੀਦਾਨ ਵਿਅਰਥ ਨਾ ਜਾਵੇ।
ਦਿੱਲ਼ੀ ਵਿੱਚ ਰਾਜਪਾਲ ਨੂੰ ਵਧੇਰੇ ਸ਼ਕਤੀਆਂ ਦੇਣ ਵਾਲੇ ਕਾਨੂੰਨ ਦੇ ਪਾਸ ਹੋਣ ਬਾਰੇ ਕਿਹਾ,"ਪਹਿਲਾਂ ਕੇਂਦਰ ਸਰਕਾਰ ਨੇ ਮੇਰੇ ਕੋਲ ਫ਼ਾਈਲ ਭੇਜ ਕੇ ਦਬਾਅ ਪਾਇਆ ਕਿ ਅਮਨ-ਕਾਨੂੰਨ ਦੀ ਸਥਿਤੀ ਖੜ੍ਹੀ ਹੋ ਜਾਵੇਗੀ। ਉਨ੍ਹਾਂ ਨੇ ਮੈਥੋਂ ਸ਼ਕਤੀਆਂ ਖੋਹ ਲੈਣ ਦੀ ਵੀ ਧਮਕੀ ਦਿੱਤੀ। ਮੈਂ ਉਨ੍ਹਾਂ ਦੀ ਨਹੀਂ ਸੁਣੀ ਅਤੇ ਫ਼ਾਇਲ ਰੱਦ ਕਰ ਦਿੱਤੀ।"
ਇਹ ਵੀ ਪੜ੍ਹੋ :
ਉਨ੍ਹਾਂ ਨੇ ਅੱਗੇ ਕਿਹਾ,"ਉਹ ਕੇਜਰੀਵਾਲ ਨੂੰ ਸਜ਼ਾ ਦੇਣ ਲਈ ਪਾਰਲੀਮੈਂਟ ਵਿੱਚ ਬਿਲ ਲੈ ਕੇ ਆਏ ਹਨ। ਅਸੀਂ ਕਿਸਾਨ ਅੰਦੋਲਨ ਦਾ ਸਾਥ ਦੇਣ ਦਾ ਸਿੱਟਾ ਭੁਗਤਿਆ ਹੈ। ਉਹ ਤਾਕਤ ਲੋਕਾਂ ਦੀ ਚੁਣੀ ਹੋਈ ਸਰਕਾਰ ਦੀ ਥਾਂ ਐੱਲਜੀ ਦੇ ਹੱਥਾਂ ਵਿੱਚ ਦੇ ਕੇ ਸਾਨੂੰ ਸਜ਼ਾ ਦੇ ਰਹੇ ਹਨ। ਕੀ ਅਸੀਂ ਇਸ ਲਈ ਅਜ਼ਾਦੀ ਦੀ ਲੜਾਈ ਲੜੀ?"
ਰਾਕੇਸ਼ ਟਿਕੈਟ ਪਹੁੰਚੇ ਗੁਜਰਾਤ ਤੇ ਰੋਹਤਕ 'ਚ ਚਢੂਨੀ ਨੇ ਕਿਹਾ, 'ਦੰਗੇ ਕਰਵਾਉਣਾ ਚਾਹੁੰਦੀ ਹੈ ਖੱਟਰ ਸਰਕਾਰ'

ਉੱਥੇ ਹੀ ਕਿਸਾਨਾਂ ਉੱਤੇ ਰੋਹਤਕ ਵਿੱਚ ਹੋਏ ਲਾਠੀਚਾਰਜ ਕਾਰਨ ਅੱਜੇ ਕਿਸਾਨਾਂ ਵੱਲੋਂ ਕਈ ਥਾਈਂ ਰੋਸ ਜਤਾਇਆ ਜਾ ਰਿਹਾ ਹੈ।
ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਤਿੰਨ ਵਜੇ ਤੱਕ ਰੋਡ ਜਾਮ ਦਾ ਐਲਾਨ ਕੀਤਾ ਹੈ।
ਰਾਕੇਸ਼ ਟਿਕੈਤ ਪਹੁੰਚੇ ਗੁਜਰਾਤ
ਰਾਕੇਸ਼ ਟਿਕੈਤ ਆਪਣੇ ਦੋ ਦਿਨਾਂ ਦੇ ਦੌਰੇ 'ਤੇ ਗਜਰਾਤ ਪਹੁੰਚ ਚੁੱਕੇ ਹਨ। ਗੁਜਰਾਤ ਦਾਖਲ ਹੋਣ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੇ ਪੂਰੇ ਦੇਸ ਵਿੱਚ ਜੋ ਮੁੱਦੇ ਹਨ, ਉਹੀ ਗੁਜਰਾਤ ਦੇ ਮੁੱਦੇ ਹਨ।
ਰਾਕੇਸ਼ ਟਿਕੈਤ ਨੇ ਕਿਹਾ, "ਆਲੂ ਤਿੰਨ ਰੁਪਏ ਕਿੱਲੋ ਵੇਚ ਕੇ ਕਿਸਾਨ ਕਿਵੇਂ ਖੁਸ਼ ਰਹੇਗਾ। ਅਜਿਹਾ ਤਾਂ ਹੈ ਨਹੀਂ ਕਿ ਚਾਂਦੀ ਜਾਂ ਡਾਲਰ ਵਿੱਚ ਕਿਸਾਨ ਦਾ ਆਲੂ ਵਿਕ ਰਿਹਾ ਹੈ। ਭਾਰਤੀ ਕਰੰਸੀ ਵਿੱਚ ਹੀ ਉਸ ਦੀ ਕੀਮਤ ਹੈ।"

"ਜੇ ਸਾਡੀਆਂ ਬਾਹਰੀ ਸਰਹੱਦਾਂ ਕਮਜ਼ੋਰ ਹੋ ਗਈਆਂ ਤਾਂ ਬਾਹਰੀ ਹਮਲਾ ਹੋਵੇਗਾ। ਉੱਥੇ ਹੀ ਟੈਂਕ ਲੱਗਣਗੇ। ਬਾਹਰ ਸਾਡੇ ਜਵਾਨ ਤਿਆਰ ਹਨ। ਅੰਦਰ ਕਿਸਾਨ ਟਰੈਕਟਰ ਨਹੀਂ ਚਲਾਏਗਾ ਤਾਂ ਫ਼ਸਲ ਪੈਦਾ ਨਹੀਂ ਹੋਵੇਗੀ। ਕਿਸਾਨ ਸੜਕ 'ਤੇ ਟਰੈਕਟਰ ਨਹੀਂ ਚਲਾਏਗਾ ਤਾਂ ਅੰਦੋਲਨ ਨਹੀਂ ਹੋਵੇਗਾ। ਜੇ ਨੌਜਵਾਨ ਟਵਿੱਟਰ ਨਹੀਂ ਚਲਾਏਗਾ ਤਾਂ ਅਸੀਂ ਆਪਣੀਆਂ ਖ਼ਬਰਾਂ ਕਿਵੇਂ ਦੇਵਾਂਗੇ।"
"ਨੌਜਵਾਨ ਨੂੰ ਟਵਿੱਟਰ ਚਲਾਉਣਾ ਪਏਗਾ, ਕਿਸਾਨ ਨੂੰ ਟਰੈਕਟਰ ਅਤੇ ਜਵਾਨ ਨੂੰ ਟੈਂਕ। ਇਸ ਤਰ੍ਹਾਂ 'ਟ੍ਰਿਪਲ ਟੀ' ਹੋਵੇਗੀ ਤਾਂ ਦੇਸ ਆਬਾਦ ਹੋਵੇਗਾ ਨਹੀਂ ਤਾਂ ਦੇਸ ਬਰਬਾਦ ਹੋਵੇਗਾ।"
ਮਿੱਟੀ ਸਤਿਆਗ੍ਰਹਿ ਯਾਤਰਾ ਦੌਰਾਨ ਸਥਾਪਤ ਕਿਸਾਨ ਚੌਂਕ ਤੋੜਿਆ
ਰਿਪੋਰਟ- ਪ੍ਰਭੂ ਦਿਆਲ: ਰੋਹਤਕ ਵਿੱਚ ਕਿਸਾਨਾਂ ਉੱਤੇ ਕੱਲ੍ਹ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਸਿਰਸਾ ਦੇ ਭਾਵਦੀਨ ਟੋਲ 'ਤੇ ਜਾਮ ਲਾ ਦਿੱਤਾ ਹੈ।
ਇਸ ਕਾਰਨ ਗੱਡੀਆਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ ਹਨ।
ਉੱਥੇ ਹੀ ਮਿੱਟੀ ਸਤਿਆਗ੍ਰਹਿ ਯਾਤਰਾ ਦੌਰਾਨ ਸਿਰਸਾ ਵਿੱਚ ਕਿਸਾਨਾਂ ਵੱਲੋਂ ਸਥਾਪਿਤ ਕੀਤੇ ਗਏ ਕਿਸਾਨ ਚੌਂਕ ਨੂੰ ਰਾਤ ਕੁੱਝ ਵਿਅਕਤੀਆਂ ਵੱਲੋਂ ਤੋੜ ਦਿੱਤਾ ਗਿਆ ਹੈ।

ਤਸਵੀਰ ਸਰੋਤ, Prabhu Dayal/BBC
ਰੋਸ ਵਜੋਂ ਕਿਸਾਨਾਂ ਨੇ ਚੌਕ ਵਿੱਚ ਧਰਨਾ ਸ਼ੁਰੂ ਕਰ ਦਿੱਤਾ। ਪਿੰਡਾਂ ਵਿੱਚੋਂ ਹੋਰ ਕਿਸਾਨ ਲੱਗੇ ਗਏ ਹਨ।
ਦਸਦੇਈਏ ਕਿ ਸਮਾਜਿਕ ਕਾਰਕੁਨ ਮੇਧਾ ਪਾਟੇਕਰ ਦੀ ਮੌਜੂਦਗੀ ਵਿੱਚ ਇਹ ਕਿਸਾਨ ਚੌਂਕ ਸਥਾਪਿਤ ਕੀਤਾ ਗਿਆ ਸੀ।
'ਕਿਸਾਨਾਂ 'ਤੇ ਲਾਠੀਚਾਰਜ ਦੇ ਵਿਰੋਧ 'ਚ ਰੋਡ ਜਾਮ'
ਰਿਪੋਰਟ- ਸਤ ਸਿੰਘ: ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਰਹੇਗਾ।
ਉਨ੍ਹਾਂ ਕਿਹਾ, "ਰੋਹਤਕ ਵਿੱਚ ਕਿਸਾਨਾਂ ਉੱਤੇ ਕੱਲ੍ਹ ਹੋਏ ਲਾਠੀਚਾਰਜ ਕਾਰਨ ਚਿਤਾਵਨੀ ਵਜੋਂ ਤਿੰਨ ਵਜੇ ਤੱਕ ਰੋਡ ਬੰਦ ਰਹਿਣਗੇ। ਸਰਕਾਰ ਨੂੰ ਚੇਤਾਵਨੀ ਹੈ ਕਿ ਖੁਦ ਸਾਰੇ ਪ੍ਰੋਗਰਾਮ ਰੱਦ ਕਰ ਦੇਵੇ। ਜਦੋਂ ਤੱਕ ਅੰਦੋਲਨ ਚੱਲ ਰਿਹਾ ਕੋਈ ਵੀ ਨੇਤਾ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦੇਣ ਚਾਹੇ ਉਹ ਭਾਜਪਾ, ਜੇਜੇਪੀ ਦਾ ਆਗੂ ਹੋਵੇ।"

ਤਸਵੀਰ ਸਰੋਤ, Sat Singh/BBC
ਹਾਲਾਂਕਿ ਗੁਰਨਾਮ ਸਿੰਘ ਚਢੂਨੀ ਨੇ ਇਲਜ਼ਾਮ ਲਾਇਆ ਕਿ ਸਰਕਾਰ ਜਾਣਬੁਝ ਕੇ ਇਹ ਪ੍ਰੋਗਰਾਮ ਰੱਦ ਨਹੀਂ ਕਰਦੀ।
ਉਨ੍ਹਾਂ ਕਿਹਾ, "ਉਹ ਖੁਦ ਦੰਗਾ ਕਰਵਾਉਣਾ ਚਾਹੁੰਦੇ ਹਨ, ਇਸ ਲਈ ਪ੍ਰੋਗਰਾਮ ਬੰਦ ਨਹੀਂ ਕਰਦੇ। ਹੁਣ ਛੇ ਤਰੀਕ ਨੂੰ ਅਗਲੀ ਮੀਟਿੰਗ ਹੋਵੇਗੀ, ਜਿਸ ਵਿੱਚ ਕੋਈ ਫੈਸਲਾ ਲਿਆ ਜਾਵੇਗਾ ਕਿ ਜੋ ਆਗੂ ਪ੍ਰੋਗਰਾਮ ਕਰਨ ਪਿੰਡਾਂ ਵਿੱਚ ਆਉਂਦੇ ਹਨ ਉਨ੍ਹਾਂ ਖਿਲਾਫ਼ ਕੀ ਕਰਨਾ ਹੈ।"
ਪੰਚਾਇਤ ਵਿੱਚ ਫੈਸਲੇ ਲਏ ਗਏ। ਸਰਕਾਰ ਟਕਰਾਉਣ ਦੀ ਨੀਤੀ ਛੱਡ ਦੇਵੇ ਤੇ ਸਾਰੇ ਆਗੂਆਂ ਦੇ ਪ੍ਰੋਗਰਾਮ ਰੱਦ ਕਰੇ।
ਰਾਕੇਸ਼ ਟਿਕੈਤ ਦਾ ਗਜਰਾਤ ਦੌਰਾ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਅੱਜ ਤੋਂ ਦੋ ਦਿਨਾਂ ਦੇ ਗੁਜਰਾਤ ਦੌਰੇ ਉੱਤੇ ਜਾ ਰਹੇ ਹਨ। ਉਹ ਚਾਰ ਅਤੇ ਪੰਜ ਅਪ੍ਰੈਲ ਨੂੰ ਗੁਜਰਾਤ ਦਾ ਦੌਰਾ ਕਰਨਗੇ।
ਉਹ ਅੰਬਾਜੀਧਾਮ ਤੋਂ ਆਪਣੀ ਯਾਤਰਾ ਸ਼ੁਰੂ ਕਰਨਗੇ।
ਬੀਬੀਸੀ ਗੁਜਰਾਤੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਹ ਕਹਿ ਚੁੱਕੇ ਹਨ ਕਿ ਉਹ ਗੁਜਰਾਤ ਨੂੰ 'ਆਜ਼ਾਦ' ਕਰਵਾਉਣ ਲਈ ਸੂਬੇ ਵਿਚ ਜਾ ਰਹੇ ਹਨ।

ਤਸਵੀਰ ਸਰੋਤ, Getty Images
ਰਾਕੇਸ਼ ਟਿਕੈਤ ਦੇਸ ਭਰ ਵਿਚ ਘੁੰਮ ਕੇ ਕਿਸਾਨ ਮਹਾ ਪੰਚਾਇਤਾਂ ਕਰ ਰਹੇ ਹਨ। ਇਸੇ ਸਿਲਸਿਲੇ ਤਹਿਤ ਉਹ ਗੁਜਰਾਤ ਵੀ ਪਹੁੰਚ ਰਹੇ ਹਨ। ਉਹ ਕਹਿ ਚੁੱਕੇ ਹਨ ਕਿ ਗੁਜਰਾਤ ਸਰਕਾਰ ਕਿਸਾਨਾਂ ਨੂੰ ਅੰਦੋਲਨ ਵਿਚ ਆਉਣ ਤੋਂ ਰੋਕ ਰਹੀ ਹੈ।
ਇਸ ਲਈ ਉਹ ਗੁਜਰਾਤ ਦੇ ਕਿਸਾਨਾਂ ਨੂੰ 'ਅਜ਼ਾਦ' ਕਰਵਾਉਣ ਲਈ ਆ ਰਹੇ ਹਨ। ਅਜਿਹੀ ਸੰਭਾਵਨਾਂ ਪ੍ਰਗਟਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਸੀ, "ਪੈਦਲ ਯਾਤਰਾ ਦਾ ਮਤਲਬ ਹੈ ਕਿ ਪਿੰਡਾਂ ਤੋਂ ਲੋਕ ਪੈਦਲ ਆਉਣਗੇ ਤੇ ਦਿੱਲੀ ਨੂੰ ਘੇਰਾਂਗੇ। ਗੁਜਰਾਤ ਆਜ਼ਾਦ ਨਹੀਂ ਹੈ, ਗੁਜਰਾਤ ਨੂੰ ਆਜ਼ਾਦ ਕਰਾਵਾਉਣਾ ਹੈ। ਅਸੀਂ ਗੁਜਰਾਤ ਜਾਵਾਂਗੇ।"
ਦੱਸ ਦੇਈਏ ਕਿ ਦਿੱਲੀ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਕਈ ਕਿਸਾਨ ਗੁਜਰਾਤ ਤੋਂ ਵੀ ਆਉਂਦੇ ਰਹੇ ਹਨ। ਪਰ ਕਿਸਾਨ ਆਗੂਆਂ ਦਾ ਇਲਜ਼ਾਮ ਹੈ ਕਿ ਕਿਸਾਨਾਂ ਨੂੰ ਗੁਜਰਾਤ ਵਿੱਚ ਹੀ ਰੋਕ ਲਿਆ ਗਿਆ ਸੀ।
ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਰਾਜਸਥਾਨ ਦੀ ਆਬੂ ਰੋਡ ਪਹੁੰਚੇ ਰਾਕੇਸ਼ ਟਿਕੈਤ ਨੇ ਕਿਹਾ, "ਅਸੀਂ ਕਿਸਾਨਾਂ ਨਾਲ ਐੱਮਐੱਸਪੀ ਅਤੇ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਲਈ ਗੁਜਰਾਤ ਜਾਵਾਂਗੇ। ਅਸੀਂ ਬਾਰਦੋਲੀ ਤੇ ਸਾਬਰਮਤੀ ਵੀ ਜਾਵਾਂਗੇ। ਸਾਨੂੰ ਉਮੀਦ ਹੈ ਕਿ ਸਰਕਾਰ ਅਗਲੇ ਪੰਜ-ਛੇ ਮਹੀਨਿਆਂ ਵਿੱਚ ਸਾਡੀਆਂ ਮੰਗਾਂ ਮੰਨ ਲਏਗੀ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਗੁਜਰਾਤ ਦਾਖਲ ਹੋਣ ਤੋਂ ਪਹਿਲਾਂ ਰਾਕੇਸ਼ ਟਿਕੈਤ ਵੱਲੋਂ ਕਿਸਾਨ ਸਭਾ
ਰਿਪੋਰਟ: ਮੋਹਰ ਸਿੰਘ ਮੀਣਾ, ਜੈਪੁਰ ਤੋਂ ਬੀਬੀਸੀ ਲਈ
ਕਿਸਾਨ ਆਗੂ ਰਾਕੇਸ਼ ਟਿਕੈਟ ਅੱਜ ਰਾਜਸਥਾਨ-ਗੁਜਰਾਤ ਦੀ ਸਰਹੱਦ ਨਾਲ ਲੱਗਦੇ ਸਰੋਹੀ ਜ਼ਿਲ੍ਹੇ ਵਿੱਚ ਇੱਕ ਕਿਸਾਨ ਸਭਾ ਵਿੱਚ ਸ਼ਾਮਲ ਹੋਣਗੇ।
ਦੱਸਿਆ ਜਾ ਹੈ ਕਿ ਇਹ ਕਿਸਾਨ ਸਭਾ ਛਪਾਰੀ ਬਾਰਡਰ ਦੇ ਸਰਪਗਾਲਾ ਪੰਚਾਇਤ ਖੇਤਰ ਵਿੱਚ ਹੋਣ ਜਾ ਰਹੀ ਹੈ। ਉੱਥੋਂ ਉਹ ਇੱਕ ਟਰੈਕਟਰ ਰੈਲੀ ਦੇ ਰੂਪ ਵਿੱਚ ਗੁਜਰਾਤ ਦੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ।
ਰਾਜਸਥਾਨ ਵਿੱਚ ਰਾਕੇਸ਼ ਟਿਕੈਤ ਸ਼੍ਰੀਗੰਗਾਨਗਰ, ਹਨੂਮਾਨਗੜ੍ਹ, ਕਰੀਲੀ, ਜੈਪੁਰ, ਸੀਕਰ, ਅਲਵਰ, ਨਾਗੌਰ ਸਣੇ ਲਗਭਗ 18 ਕਿਸਾਨ ਸਭਾਵਾਂ ਕਰ ਚੁੱਕੇ ਹਨ।

ਤਸਵੀਰ ਸਰੋਤ, Rakesh Tikait/Twitter
ਆਪਣੀਆਂ ਪਿਛਲੀਆਂ ਸਾਰੀਆਂ ਸਭਾਵਾਂ ਵਿੱਚ ਰਾਕੇਸ਼ ਟਿਕਟ ਕੇਂਦਰ ਸਰਕਾਰ 'ਤੇ ਵਰ੍ਹੇ।
ਉਨ੍ਹਾਂ ਹਮੇਸ਼ਾ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲੈਂਦੀ, ਅੰਦੋਲਨ ਜਾਰੀ ਰਹੇਗਾ।
ਉਨ੍ਹਾਂ ਨੇ ਆਪਣੀਆਂ ਸਭਾਵਾਂ ਵਿੱਚ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਵੀ ਕਿਸਾਨਾਂ ਨੂੰ ਕੀਤੀ ਹੈ।
ਜਦੋਂ ਰਾਕੇਸ਼ ਟਿਕੈਤ ਦੇ ਕਾਫ਼ਲੇ 'ਤੇ ਹੋਈ ਸੀ ਪਥੱਰਬਾਜ਼ੀ
2 ਅਪ੍ਰੈਲ ਨੂੰ ਅਲਵਰ ਜ਼ਿਲ੍ਹੇ ਵਿੱਚ ਕਿਸਾਨ ਸਭਾ ਤੋਂ ਬਾਨਸੂਰ ਪਰਤਣ ਸਮੇਂ ਕੁਝ ਨੌਜਵਾਨਾਂ ਨੇ ਤਰਤਾਰਪੁਰ ਵਿੱਚ ਰਾਕੇਸ਼ ਟਿਕੈਟ ਦੇ ਕਾਫ਼ਲੇ ਉੱਤੇ ਪੱਥਰਬਾਜ਼ੀ ਕੀਤੀ ਸੀ ਜਿਸ ਵਿੱਚ ਕਈ ਗੱਡੀਆਂ ਦੇ ਸੀਸ਼ੇ ਟੁੱਟ ਗਏ ਸਨ।
ਇਸ ਮਾਮਲੇ ਵਿੱਚ ਅਲਵਰ ਪੁਲਿਸ ਨੇ ਕਰੀਬ ਡੇਢ ਦਰਜਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਨੌਜਵਾਨ ਭਾਜਪਾ ਦੀ ਵਿਦਿਆਰਥੀ ਇਕਾਈ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨਾਲ ਜੁੜੇ ਦੱਸੇ ਜਾ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕਾਫਲੇ 'ਤੇ ਹੋਏ ਹਮਲੇ ਬਾਰੇ ਰਾਕੇਸ਼ ਟਿਕੈਟ ਨੇ ਕਿਹਾ, "ਅਲਵਰ ਵਿੱਚ ਕਾਫਲੇ 'ਤੇ ਹੋਇਆ ਹਮਲਾ ਯੋਜਨਾਬੱਧ ਸੀ। ਭਾਜਪਾ ਦੇ ਸੰਸਦ ਮੈਂਬਰ ਅਤੇ ਵਿਧਾਇਕ ਆਪਣੇ ਗੁੰਡਿਆਂ ਨਾਲ ਸੜਕ 'ਤੇ ਹਮਲਾ ਕਰਵਾਉਣਗੇ ਤਾਂ ਯੂਪੀ ਵਿੱਚ ਉਨ੍ਹਾਂ ਦੇ ਐੱਮਪੀ-ਵਿਧਾਇਕਾਂ ਨੂੰ ਸੜਕ 'ਤੇ ਨਹੀਂ ਨਿਕਲਣ ਦਿੱਤਾ ਜਾਵੇਗਾ।"
ਹਾਲਾਂਕਿ ਰਾਜਸਥਾਨ ਵਿੱਚ ਰਾਕੇਸ਼ ਟਿਕੈਟ ਡੇਢ ਦਰਜਨ ਕਿਸਾਨ ਸਭਾਵਾਂ ਕਰ ਚੱਕੇ ਹਨ ਪਰ ਉਹ 112 ਦਿਨਾਂ ਤੋਂ ਰਾਜਸਥਾਨ-ਹਰਿਆਣਾ ਸਰਹੱਦ 'ਤੇ ਸ਼ਾਹਜਹਾਨਪੁਰ ਵਿੱਚ ਜਾਰੀ ਕਿਸਾਨੀ ਅੰਦੋਲਨ ਵਿੱਚ ਹਾਲੇ ਤੱਕ ਨਹੀਂ ਪਹੁੰਚੇ ਹਨ।
ਕੁਝ ਦਿਨ ਪਹਿਲਾਂ ਹੋਈ ਸੀ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ
ਕੁਝ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਯੁੱਧਵੀਰ ਸਿੰਘ ਅਹਿਮਦਾਬਾਦ ਗਏ ਸਨ, ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਹੀ ਹਿਰਾਸਤ ਵਿਚ ਲੈ ਲਿਆ ਸੀ। ਉਦੋਂ ਵੀ ਯੁੱਧਵੀਰ ਨੇ ਇਹੀ ਕਿਹਾ ਸੀ ਕਿ ਉਹ ਇਹੀ ਦਿਖਾਉਣ ਲਈ ਗੁਜਰਾਤ ਆਏ ਸਨ ਕਿ ਇੱਥੇ ਕਿਵੇਂ ਲੋਕਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਸੀ ਕਿ ਉਹ ਰਾਕੇਸ਼ ਟਿਕੈਤ ਦੇ ਦੌਰੇ ਤੋਂ ਪਹਿਲਾਂ ਪ੍ਰਬੰਧ ਦੇਖਣ ਆਏ ਸਨ। ਪਰ ਉਨ੍ਹਾਂ ਨੂੰ ਇਹ ਕਹਿ ਕੇ ਹਿਰਾਸਤ ਵਿਚ ਲੈ ਲਿਆ ਗਿਆ ਕਿ ਉਨ੍ਹਾਂ ਪ੍ਰੈਸ ਕਾਨਫਰੰਸ ਦੀ ਪ੍ਰਸਾਸ਼ਨ ਤੋਂ ਆਗਿਆ ਨਹੀਂ ਲਈ।
ਯੁੱਧਵੀਰ ਸਿੰਘ ਨੇ ਕਿਹਾ ਕਿ ਗੁਜਰਾਤ ਵਿਚੋਂ ਸਰਕਾਰ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਉੱਤੇ ਆਉਣ ਤੋਂ ਰੋਕ ਰਹੀ ਹੈ, ਇਸ ਲਈ ਉਹ ਕਿਸਾਨਾਂ ਦੇ ਸੱਦੇ ਉੱਤੇ ਗੁਜਰਾਤ ਆ ਰਹੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












